logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਮੋਰਿੰਡਾ- ਚੁੰਨੀ ਮਾਰਗ ਦੀ ਖ਼ਸਤਾ ਹਾਲਤ ਹੋਣ ਕਾਰਨ ਬਸ ਹਾਦਸਾ ਇੱਕੋ ਪਰਿਵਾਰ ਦੇ 3 ਮੈਂਬਰਾਂ ਸਮੇਤ 8 ਸ਼ਰਧਾਲੂਆਂ ਦੀ ਮੌਤ ਤੇ 25 ਜ਼ਖ਼ਮੀ ਬੱਸੀ ਪਠਾਣਾਂ 15 ਅਪ੍ਰੈਲ (ਕਾਲੀਆ )- ਕੱਲ ਦੇਰ ਰਾਤ ਬਸੀ ਪਠਾਣਾਂ ਸਬ ਡਵੀਜਨ ਅਧੀਨ ਪੈਂਦੇ ਪਿੰਡ ਭਟਹੇੜੀ ਕੋਲ ਮੋਰਿੰਡਾ-ਚੁੰਨੀ ਮਾਰਗ ਤੇ ਬਸ ਪਲਟਨ ਨਾਲ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਅੱਠ ਸ਼ਰਧਾਲੂਆਂ ਦੀ ਮੌਤ ਅਤੇ 25 ਦੇ ਕਰੀਬ ਵਿਅਕਤੀਆਂ ਜ਼ਖਮੀ ਹੋ ਗਏ। ਘਟਨਾ ਸਥਲ ਤੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਕੱਲ ਰਾਤ ਸਾਢੇ ਨੌਂ ਵਜੇ ਦੇ ਕਰੀਬ ਜਦੋਂ ਇਹ ਬਸ ਮੋਰਿੰਡਾ - ਚੁੰਨੀ ਮਾਰਗ ਤੇ ਸਥਿਤ ਪਿੰਡ ਭਟਹੇੜੀ ਲਾਗਲੇ ਪਿੰਡ ਹਿੰਮਤਪੁਰਾ ਦੇ ਲੋਕਲ ਬਸ ਸਟੌਪ ਤੇ ਪਹੁੰਚੀ ਤਾਂ ਸੜਕ ਤੇ ਪਏ ਟੋਇਆਂ ਵਿੱਚ ਟਕਰਾਉਣ ਨਾਲ ਬਸ ਨਿਯੰਤਰਣ ਤੋਂ ਬਾਹਰ ਹੋਕੇ ਪਲਟਨ ਤੋਂ ਬਾਅਦ ਸੜਕ ਕੰਡੇ ਖੜ੍ਹੇ ਬਿਜਲੀ ਦੇ ਖੰਬੇ ਨਾਲ ਟਕਰਾ ਗਈ ।ਸਰਕਾਰੀ ਸਹਾਇਤਾ ਆਉਣ ਤੋਂ ਪਹਿਲਾਂ ਲਾਗਲੇ ਪਿੰਡਾਂ ਦੇ ਲੋਕਾਂ ਨੇ ਜਖਮੀਆਂ ਅਤੇ ਮ੍ਰਿਤਕਾਂ ਨੂੰ ਬਸ ਤੋਂ ਬਾਹਰ ਕੱਢਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਦਾ ਮੁੱਖ ਕਾਰਨ ਸੜਕ ਦੀ ਖ਼ਸਤਾ ਹਾਲਤ ਹੈ, ਅਤੇ ਹਰ ਰੋਜ ਹੀ ਇਸ ਸੜਤ ਤੇ ਹਾਦਸੇ ਹੁੰਦੇ ਰਹਿੰਦੇ ਹਨ ਪਰ ਪ੍ਰਸ਼ਾਸਨ ਨੇ ਇਸ ਦੀ ਸਾਰ ਨਹੀ ਲਈ ਅਤੇ ਰਾਜਨੀਤਿਕ ਲੋਕਾਂ ਨੇ ਸਿਰਫ ਖੋਖਲੇ ਵਾਅਦੇ ਹੀ ਕੀਤੇ ਹਨ ਪਰ ਜਮੀਨ ਤੇ ਕੋਈ ਕੰਮ ਨਹੀ ਹੋਇਆ। ਜਦੋਂ ਇਸ ਹਾਦਸੇ ਬਾਰੇ ਐਸ.ਡੀ.ਐਮ. ਬਸੀ ਪਠਾਣਾਂ ਹਰਵੀਰ ਕੌਰ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਹਾਦਸੇ ਤੇ ਗਹਿਰਾ ਦੁੱਖ ਜ਼ਾਹਿਰ ਕਰਦਿਆਂ ਦੱਸਿਆ ਕਿ ਦੇਰ ਰਾਤ ਜਦੋਂ ਉਹਨਾਂ ਨੂੰ ਇਸ ਹਾਦਸੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਾਦਸੇ ਵਾਲੇ ਸਥਾਨ ਤੇ ਤੁਰੰਤ ਰਵਾਨਾ ਹੋ ਕੇ ਪੀੜਤਾਂ ਨੂੰ ਰਾਹਤ ਦੇਣ ਦੇ ਹੁਕਮ ਦਿੱਤੇ। ਉਨ੍ਹਾਂ ਖੁਦ ਵੀ ਹਾਦਸੇ ਵਾਲੇ ਸਥਾਨ ਦਾ ਦੌਰ੍ਹਾਂ ਕੀਤਾ। ਐਸ.ਡੀ. ਐਮ. ਹਰਵੀਰ ਕੌਰ ਨੇ ਇੱਕ ਮਹਿਲਾ ਸਮੇਤ ਅੱਠ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਵੀ ਕੀਤੀ ਹੈ। ਐਸ.ਡੀ.ਐਮ. ਨੇ ਕਿਹਾ ਕਿ ਹਾਦਸੇ ਦੇ ਕਾਰਨ ਜਾਂਚ ਦਾ ਵਿਸ਼ਾ ਹਨ ਹਲੇ ਸਾਡੀ ਪ੍ਰਾਥਮਿਕਤਾ ਜ਼ਖ਼ਮੀਆਂ ਦਾ ਇਲਾਜ ਕਰਵਾਉਣਾ ਹੈ। ਡੀ.ਐਸ.ਪੀ. ਬਸੀ ਪਠਾਣਾਂ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਰਣਜੀਤ ਕੌਰ ਪਤਨੀ ਬਲਜੀਤ ਸਿੰਘ, ਜਗਵਿੰਦਰ ਸਿੰਘ ਪੁਤੱਰ ਜਰਨੈਲ ਸਿੰਘ, ਲਖਵੀਰ ਸਿੰਘ ਪੁੱਤਰ ਚਰਮੇਲ ਸਿੰਘ, ਪਰਦੀਪ ਕੌਰ ਪਤਨੀ ਗੁਰਸੇਵਕ ਸਿੰਘ ਅਤੇ ਗ੍ਰੰਥੀ ਇਕਬਾਲ ਸਿੰਘ ਪੁੱਤਰ ਜਸਵਿੰਦਰ ਸਿੰਘ, ਹਰਵੀਰ ਸਿੰਘ ਪੁੱਤਰ ਚਰਮੇਲ ਸਿੰਘ ਅਤੇ ਹਰਚੰਦ ਸਿੰਘ ਪੁੱਤਰ ਗੁਰਮੇਲ ਸਿੰਘ ਸਾਰੇ ਪਿੰਡ ਮੈਣ ਮਾਜਰੀ ਦੇ ਵਸਨੀਕ, ਕੁਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕਜਲ ਮਾਜਰਾ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੌਤ ਹੋ ਚੁੱਕੀ ਹੈ. ਇਨ੍ਹਾਂ ਵਿੱਚ ਹਰਵੀਰ ਸਿੰਘ, ਪਰਦੀਪ ਕੌਰ ਤੇ ਕੁਲਜਿੰਦਰ ਸਿੰਘ ਦੀ ਲਾਸ਼ ਮੋਰਿੰਡਾ ਦੇ ਸਰਕਾਰੀ ਹਸਪਤਾਲ , ਲਖਵੀਰ ਸਿੰਘ ਤੇ ਜਗਵਿੰਦਰ ਸਿੰਘ ਲਾਸ਼ ਬਸੀ ਪਠਾਣਾਂ ਅਤੇ ਅਤੇ ਗ੍ਰੰਥੀ ਇਕਬਾਲ ਸਿੰਘ ਦੀ ਲਾਸ਼ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰਖਵਾਈ ਗਈ ਹੈ ਜਦੋਂ ਕਿ ਰਣਜੀਤ ਕੌਰ ਦੀ ਲਾਸ਼ ਪੀ.ਜੀ.ਆਈ. ਚੰਡੀਗੜ੍ਹ ਦੀ ਮੌਰਚਰੀ ਵਿੱਚ ਰੱਖੀ ਹੋਈ ਹੈ।ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਸ਼ਰਧਾਲੂਆਂ ਨੂੰ ਨੇੜੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ ਹਨ।

8 hrs ago
user_Mahesh Kumar
Mahesh Kumar
ਖਮਾਣੋਂ, ਫਤਿਹਗੜ੍ਹ ਸਾਹਿਬ, ਪੰਜਾਬ•
8 hrs ago
1cad7a78-e83c-41fd-bf6d-fd24255420f9

More news from ਪੰਜਾਬ and nearby areas
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    22 hrs ago
  • Post by Raman Dhillon
    1
    Post by Raman Dhillon
    user_Raman Dhillon
    Raman Dhillon
    ਅਮਲੋਹ, ਫਤਿਹਗੜ੍ਹ ਸਾਹਿਬ, ਪੰਜਾਬ•
    23 hrs ago
  • Zomato or swiggy mein bahut problem a rahi hai bahut hi rate kam Diya ja raha hai ham logon Ko humrahi daro ka ghar ka kharcha chalana mushkil ho gaya hai ₹7 per kilometer milte Hain ismein kya bachta hai batao hamara Tel bhi lag jata hai upar se service a jaati hai please is video ko viral kare taki hamare bare mein government soche
    1
    Zomato or swiggy mein bahut problem a rahi hai bahut hi rate kam Diya ja raha hai ham logon Ko humrahi daro ka ghar ka kharcha chalana mushkil ho gaya hai ₹7 per kilometer milte Hain ismein kya bachta hai batao hamara Tel bhi lag jata hai upar se service a jaati hai please is video ko viral kare taki hamare bare mein government soche
    user_Ajay Singh
    Ajay Singh
    Pizza delivery ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    21 hrs ago
  • ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਉਤੇ ਫਿਲੌਰ ਲੋਕ ਇਨਸਾਫ ਮੰਚ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਉਪਰ ਕੀਤੇ ਫੁੱਲ ਭੇਟ
    1
    ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਉਤੇ  ਫਿਲੌਰ ਲੋਕ ਇਨਸਾਫ ਮੰਚ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਉਪਰ ਕੀਤੇ ਫੁੱਲ ਭੇਟ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    21 hrs ago
  • ਕਾਂਗਰਸ ਪਾਰਟੀ ਗੁੰਡਿਆਂ ਦੀ ਪਾਰਟੀ ਹੈ ਜੋ ਵਰਕਰਾਂ ਨੂੰ ਗੁੰਡਿਆਂ ਦੇ ਰੂਪ ਵਿੱਚ ਪਾਰਟੀ ਚ ਸ਼ਾਮਿਲ ਕੀਤਾ ਜਾਂ ਰਿਹਾ ਹੈ ਜਿਹੜੇ ਕਾਂਗਰਸ ਪਾਰਟੀ ਦੀ ਆੜ ਦੇ ਵਿੱਚ ਜੁਲਮ ਕਰਦੇ ਨੇ ਕ੍ਰਾਈਮ ਕਰਦੇ ਨੇ ਕਿਸੇ ਧਰਮ ਦੀ ਕਿਸੇ ਤਰ੍ਹਾਂ ਦੀ ਕੋਈ ਇੱਜ਼ਤ ਨਹੀਂ ਕਰਦੇ ਨਾ ਇਹਨਾਂ ਨੂੰ ਕਿਸੀ ਧਰਮ ਦੀ ਇੱਜ਼ਤ ਹੈ ਲੋਕਾਂ ਦੇ ਜਾਇਜ਼ ਪ੍ਰੋਪਰਟੀਆਂ ਤੇ ਵੀ ਧਰਮ ਦੀ ਚਾਦਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਨੇ; ਗੁੰਡੇ ਰਲੇ ਹੋਏ ਨੇ ਇਹ ਪਾਰਟੀ ਸਾਥ ਦਿੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਪੂਰੀ ਇਹਨਾਂ ਦੀ ਛੈਹ ਮਿਲੀ ਹੋਈ ਹੈ ਕਿਸੇ ਚੀਜ਼ ਦੀ ਇਹਨਾਂ ਨੂੰ ਨਾ ਲੇਡੀਜ ਨਾ ਬੱਚੇ ਨਾ ਬਜ਼ੁਰਗਾਂ ਦੀ ਕੋਈ ਸ਼ਰਮ ਨਾ ਦੀ ਚੀਜ਼ ਹੈ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਕੋਈ ਸ਼ਰਮ ਨਹੀਂ ਨਸ਼ੇ ਪਰਤੀ ਆਵਾਜ਼ ਉਠਾਈ ਲੇਡੀਜ਼ ਤੇ ਹੀ ਪਰਚਾ ਦਰਜ ਕਰਤਾ 295 ਦਾ ਡਿਵੀਜ਼ਨ no 7 ludhiana FIR NO44
    1
    ਕਾਂਗਰਸ ਪਾਰਟੀ  ਗੁੰਡਿਆਂ ਦੀ ਪਾਰਟੀ ਹੈ  ਜੋ  ਵਰਕਰਾਂ ਨੂੰ ਗੁੰਡਿਆਂ ਦੇ ਰੂਪ ਵਿੱਚ ਪਾਰਟੀ ਚ ਸ਼ਾਮਿਲ ਕੀਤਾ ਜਾਂ ਰਿਹਾ ਹੈ ਜਿਹੜੇ ਕਾਂਗਰਸ ਪਾਰਟੀ ਦੀ ਆੜ ਦੇ ਵਿੱਚ  ਜੁਲਮ ਕਰਦੇ ਨੇ ਕ੍ਰਾਈਮ ਕਰਦੇ ਨੇ ਕਿਸੇ  ਧਰਮ ਦੀ ਕਿਸੇ ਤਰ੍ਹਾਂ ਦੀ ਕੋਈ ਇੱਜ਼ਤ ਨਹੀਂ ਕਰਦੇ ਨਾ ਇਹਨਾਂ ਨੂੰ ਕਿਸੀ ਧਰਮ ਦੀ ਇੱਜ਼ਤ ਹੈ  ਲੋਕਾਂ ਦੇ ਜਾਇਜ਼ ਪ੍ਰੋਪਰਟੀਆਂ ਤੇ ਵੀ ਧਰਮ ਦੀ ਚਾਦਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਨੇ; ਗੁੰਡੇ ਰਲੇ ਹੋਏ ਨੇ ਇਹ ਪਾਰਟੀ ਸਾਥ ਦਿੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਪੂਰੀ ਇਹਨਾਂ ਦੀ ਛੈਹ ਮਿਲੀ ਹੋਈ ਹੈ  ਕਿਸੇ ਚੀਜ਼ ਦੀ ਇਹਨਾਂ ਨੂੰ ਨਾ ਲੇਡੀਜ ਨਾ ਬੱਚੇ ਨਾ ਬਜ਼ੁਰਗਾਂ ਦੀ ਕੋਈ ਸ਼ਰਮ ਨਾ ਦੀ ਚੀਜ਼ ਹੈ  ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ  ਕੋਈ ਸ਼ਰਮ ਨਹੀਂ 
ਨਸ਼ੇ ਪਰਤੀ ਆਵਾਜ਼ ਉਠਾਈ  ਲੇਡੀਜ਼ ਤੇ ਹੀ ਪਰਚਾ ਦਰਜ ਕਰਤਾ 295 ਦਾ ਡਿਵੀਜ਼ਨ no 7 ludhiana FIR NO44
    user_SANDEEP SINGLA m no 9888979288
    SANDEEP SINGLA m no 9888979288
    Doctor ਸੰਗਰੂਰ, ਸੰਗਰੂਰ, ਪੰਜਾਬ•
    10 hrs ago
  • ਹੁਸ਼ਿਆਰਪੁਰ ‘ਚ ਪੁਲਿਸ ਦੀ ਦਾਦਾਗੀਰੀ? ਗੈਂਗਸਟਰ ਸਟਾਈਲ ‘ਚ ਕਾਰਵਾਈ, ਹੁਸ਼ਿਆਰਪੁਰ ਪੁਲਿਸ ਵੱਲੋਂ ਮਾਪਿਆ ਨਾਲ ਕੀਤੀ ਬਦਸਲੂਕੀ ਨਾਲ ਗੱਲ
    1
    ਹੁਸ਼ਿਆਰਪੁਰ ‘ਚ ਪੁਲਿਸ ਦੀ ਦਾਦਾਗੀਰੀ? ਗੈਂਗਸਟਰ ਸਟਾਈਲ ‘ਚ ਕਾਰਵਾਈ, 
ਹੁਸ਼ਿਆਰਪੁਰ ਪੁਲਿਸ ਵੱਲੋਂ ਮਾਪਿਆ ਨਾਲ ਕੀਤੀ ਬਦਸਲੂਕੀ ਨਾਲ ਗੱਲ
    user_Mohit Kumar
    Mohit Kumar
    Local News Reporter ਹੁਸ਼ਿਆਰਪੁਰ, ਹੁਸ਼ਿਆਰਪੁਰ, ਪੰਜਾਬ•
    6 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    22 hrs ago
  • ..
    1
    ..
    user_Raman Dhillon
    Raman Dhillon
    ਅਮਲੋਹ, ਫਤਿਹਗੜ੍ਹ ਸਾਹਿਬ, ਪੰਜਾਬ•
    23 hrs ago
  • ਦੋਸਤੋ ਇਹ ਤੋਤਾ ਬੋਲਦਾ ਹੈ ਪੰਜ ਤਰ੍ਹਾਂ ਦੀਆਂ ਭਾਸ਼ਾਵਾਂ ਪਹਿਲੇ ਕਦੇ ਨਹੀਂ ਇਸ ਤਰ੍ਹਾਂ ਦਾ ਤੋਤਾ ਦੇਖਿਆ
    1
    ਦੋਸਤੋ ਇਹ ਤੋਤਾ ਬੋਲਦਾ ਹੈ ਪੰਜ ਤਰ੍ਹਾਂ ਦੀਆਂ ਭਾਸ਼ਾਵਾਂ ਪਹਿਲੇ ਕਦੇ ਨਹੀਂ ਇਸ ਤਰ੍ਹਾਂ ਦਾ ਤੋਤਾ ਦੇਖਿਆ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    21 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.