ਕਾਲੇਵਾਲ ਬੀਤ ਚ ਖੁੱਲ੍ਹੇ ਸ਼ਰਾਬ ਦੇ ਠੇਕੇ ਦਾ ਵਿਰੋਧ ਪਿੰਡ ਵਾਸੀਆਂ ਵਲੋਂ 24 ਘੰਟਿਆਂ ਚ ਠੇਕਾ ਬੰਦ ਕਰਨ ਦੀ ਚੇਤਾਵਨੀ ਸ੍ਰੀ ਖੁਰਾਲਗੜ੍ਹ ਸਾਹਿਬ (ਅਸ਼ਵਨੀ ਸ਼ਰਮਾ) ਅਜਕਲ ਬੀਤ ਇਲਾਕੇ ਚ ਸ਼ਰਾਬ ਦੇ ਠੇਕਿਆਂ ਨੂੰ ਲੈਕੇ ਖਿੱਚੋਤਾਣ ਲੱਗੀ ਹੋਈ ਹੈ, ਪਿਛਲੇ ਦਿਨੀਂ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਹੱਦ ਤੇ ਪੈਂਦੇ ਸ਼ਰਾਬ ਦੇ ਠੇਕੇ ਨੂੰ ਤੱਪ ਅਸਥਾਨ ਕਮੇਟੀ ਅਤੇ ਸ੍ਰੀ ਚਰਨ ਛੋਹ ਗੰਗਾ ਕਮੇਟੀ ਵਲੋਂ ਕੀਤੇ ਐਲਾਨ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਪਰ ਇਹ ਠੇਕਾ ਕਾਲੇਵਾਲ ਬੀਤ ਤੋ ਸੀਹਵਾ ਦੇ ਵਿਚਕਾਰ ਸੜਕ ਤੋਂ ਹੱਟ ਕੇ ਰੱਖ ਦਿੱਤਾ ਗਿਆ। ਅਜ ਕਾਲੇਵਾਲ, ਸੀਹਵਾ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਵੱਡੀ ਗਿਣਤੀ ਲੋਕਾਂ ਨੇ ਇਸ ਆਪਣੇ ਆਪ ਬਣਾਏ ਠੇਕੇ ਤੇ ਪਹੁੰਚ ਕੇ ਪ੍ਰਸ਼ਾਸਨ ਖ਼ਿਲਾਫ਼ ਜੰਮਕੇ ਨਾਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ਇੱਕਠੇ ਹੋਏ ਇਹਨਾਂ ਲੋਕਾਂ ਨੇ ਦੱਸਿਆ ਕਿ ਇਸ ਨਵੇਂ ਬਣਾਏ ਠੇਕੇ ਤੋਂ ਬਿਲਕੁੱਲ ਹੀ ਨਜ਼ਦੀਕ ਸਰਕਾਰੀ ਸਕੂਲ ਦੀ ਇਮਾਰਤ ਹੈ ਜਿਥੇ ਵੱਡੀ ਗਿਣਤੀ ਚ ਛੋਟੇ ਛੋਟੇ ਬੱਚੇ ਪੜ੍ਹਨ ਆਉਂਦੇ ਹਨ ਅਤੇ ਦੂਜੇ ਪਾਸੇ ਪਿੰਡ ਸੀਹਵਾ ਚ ਪ੍ਰਾਚੀਨ ਮਾਤਾ ਮਨਸਾ ਦੇਵੀ ਦਾ ਮੰਦਰ ਹੈ ਜਿਥੇ ਨਿਤ ਦਿਨ ਹੀ ਸੰਗਤਾਂ ਨਤਮਸਤਕ ਹੋਣ ਜਾਂਦੀਆਂ ਰਹਿੰਦੀਆਂ ਹਨ, ਇਸ ਸੜਕ ਤੇ ਆਰਮੀ ਦੀ ਭਰਤੀ, ਪੁਲਿਸ ਦੀ ਭਰਤੀ ਲਈ ਨੌਜਵਾਨਾਂ ਵਲੋਂ ਸਰੀਰਕ ਫਿਟਨੈਂਸ ਲਈ ਤਿਆਰੀ ਕੀਤੀ ਜਾਂਦੀ ਹੈ, ਪਰ ਠੇਕਾ ਖੁੱਲਣ ਕਰਕੇ ਔਰਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। *ਪਿੰਡ ਵਾਸੀਆਂ ਦਾ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਅਲਟੀਮੇਟਮ -ਪਿੰਡ ਕਾਲੇਵਾਲ ਦੀ ਪੰਚਾਇਤ ਦੀ ਅਗਵਾਈ ਹੇਠ ਦਿਤੇ ਜਾ ਰਹੇ ਇਸ ਪ੍ਰਦਰਸ਼ਨ ਚ ਪਿੰਡ ਵਾਸੀਆ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਅਗਰ ਦਿੱਤੇ ਸਮੇਂ ਤੋਂ ਪਹਿਲਾਂ ਪਹਿਲਾਂ ਉਕਤ ਠੇਕਾ ਨਾ ਚੁੱਕਿਆ ਤਾਂ ਅਸੀਂ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਜਿਸ ਦੀ ਜ਼ਿੰਮੇਵਾਰ ਪ੍ਰਸਾਸਨ ਹੋਵੇਗਾ।ਇਥੋਂ ਤੱਕ ਕਿ ਕਈ ਔਰਤਾਂ ਨੇ ਠੇਕਾ ਚੁੱਕੇ ਚੋਏ ਚ ਸੁੱਟਣ ਦੀ ਗੱਲ ਵੀ ਕਹੀ।

- ਨਾਰੀ ਸ਼ਕਤੀ ਵੰਦਨ ਬਿੱਲ ਦੇ ਵਿਰੋਧ ਵਿੱਚ ਵੋਟ ਪਾ ਕੇ ਮਹਿਲਾਵਾਂ ਦਾ ਹੱਕ ਮਾਰਨ ਵਾਲੀ ਕਾਂਗਰਸ ਪਾਰਟੀ ਅਤੇ ਵਿਰੋਧੀ ਪਾਰਟੀਆਂ ਖਿਲਾਫ਼ ਨਾਰੀ ਸ਼ਕਤੀ ਵੱਲੋਂ "ਜਨ ਆਕ੍ਰੋਸ਼ ਮਹਿਲਾ ਪੈਦਲ ਯਾਤਰਾ ਕੱਢੀ ਜਾ ਰਹੀ ਤੇ ਮਹਿਲਾਵਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ1
- Post by Vishal Sharda PRESS1
- ਅੱ'/ਗ ਨੇ ਮਚਾਈ ਤਬਾਹੀ, 1.5 ਕਰੋੜ ਦਾ ਨੁ'ਕ'ਸਾ'ਨ, ਸਭ ਕੁਝ ਸੁ'ਆ'ਹ | Punjab 24 News | Samrala News | . #SamralaFire #PunjabNews #FireIncident #BreakingNewsPunjab #SamralaNews #FireInPunjab #Bahalolpur #Punjab24News #BigLoss #ViralNewsPunjab #LatestNewsPunjab #FireAccident #PunjabUpdates #NewsReel #TrendingPunjab1
- ਦੇਖੋ ਕਿਸ ਤਰ੍ਹਾਂ ਧਮਾਕੇ ਨਾਲ ਫੈਕਟਰੀ ਚ ਲੱਗੀ ਭਿਆਨਕ ਅੱਗ 7 ਹੋਏ ਗੰਭੀਰ ਜ਼ਖਮੀ1
- ਖੰਨਾ ਪੁਲਿਸ ਵਲੋਂ ਵਿਦੇਸ਼ ਵਿੱਚ ਬੈਠ ਰੰਗਦਾਰੀ ਇਕੱਠੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਅਸਲ੍ਹੇ ਸਣੇ ਕੀਤਾ ਕਾਬੂ ਇਸ ਗਿਰੋਹ ਦਾ ਸਰਗਨਾ ਸਿੱਧੂ ਮੂਸੇਵਾਲਾ ਦਾ ਸਬਕਾਂ ਮੈਨੇਜਰ ਸ਼ਗੁਣਪ੍ਰੀਤ ਦੱਸਿਆ ਜਾ ਰਿਹਾ ਹੈ,1
- Post by Raman Dhillon1
- ਕਪੂਰਥਲਾ : ਸੁਲਤਾਨਪੁਰ ਲੋਧੀ–ਲੋਹੀਆਂ ਮਾਰਗ ‘ਤੇ ਪਿੰਡ ਦੀਪੇਵਾਲ ਦੇ ਨੇੜੇ ਉਸ ਵੇਲੇ ਦਹਿਸ਼ਤ ਅਤੇ ਸਨਸਨੀ ਦਾ ਮਾਹੌਲ ਬਣ ਗਿਆ ਜਦੋਂ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (ਉਮਰ 65 ਸਾਲ) ਪੁੱਤਰ ਲਛਮਣ ਸਿੰਘ ਵਾਸੀ ਪਿੰਡ ਦੀਪੇਵਾਲ ਵਜੋਂ ਹੋਈ ਹੈ। ਸੂਚਨਾ ਮਿਲਣ ‘ਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਲ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। lਇਸ ਦਰਮਿਆਨ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮਾਮਲੇ ‘ਚ ਕਤਲ ਦੀ ਅਸ਼ੰਕਾ ਜਤਾਈ ਜਾ ਰਹੀ ਹੈ, ਜਿਸ ਨਾਲ ਮਾਮਲਾ ਹੋਰ ਵੀ ਗੰਭੀਰ ਬਣ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਫਿਲਹਾਲ ਪੁਲਿਸ ਵੱਲੋਂ ਹਰ ਪੱਖ ਤੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਲੋਕਾਂ ਨਾਲ ਵੀ ਪੁੱਛਗਿੱਛ ਜਾਰੀ ਹੈ। ਇਸ ਘਟਨਾ ਨਾਲ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਪਸ਼ਟਤਾ ਆਵੇਗੀ।1
- ਕੀਰਤਪੁਰ ਸਾਹਿਬ ਨਸ਼ਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਰੂਪਨਗਰ ਪੁਲਿਸ ਨੂੰ ਇਕ ਮਹੱਤਵਪੂਰਨ ਸਫਲਤਾ ਮਿਲੀ ਹੈ। ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਟੀਮ ਨੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 37 ਗ੍ਰਾਮ ਹੈਰੋਇਨ ਅਤੇ 15,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਪਹਿਲਾਂ ਵੀ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਮਾਮਲਿਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ। ਇਸ ਮਾਮਲੇ ਵਿੱਚ ਵੀ ਉਸ ਦੇ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਜਸ਼ਨਦੀਪ ਸਿੰਘ ਮਾਨ ਅਤੇ ਥਾਣਾ ਮੁਖੀ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਹ ਜਾਣਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿਸ ਨੈਟਵਰਕ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਵੱਲੋਂ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਹੋਰ ਮਹੱਤਵਪੂਰਨ ਖੁਲਾਸੇ ਹੋ ਸਕਣ।1