ਅੰਮ੍ਰਿਤਸਰ ਵਿੱਚ ਕਰਮਜੀਤ ਸਿੰਘ ਰਿੰਟੂ ਵੱਲੋਂ ਵਿਧਾਨਸਭਾ ਹਲਕਾ ਉੱਤਰੀ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਗਲੀਆਂ ਨਿਰਮਾਣ, ਸੀਵਰੇਜ ਅਪਗ੍ਰੇਡੇਸ਼ਨ ਅਤੇ ਸੁੱਧ ਪੀਣਯੋਗ ਪਾਣੀ ਪਾਈਪਲਾਈਨ ਦੇ ਕੰਮ ਇਕੱਠੇ ਸ਼ੁਰੂ — ਬੁਨਿਆਦੀ ਢਾਂਚਾ ਮਜ਼ਬੂਤ ਕਰਨ ਵੱਲ ਵੱਡਾ ਕਦਮ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਨਾਰਥ ਦੇ ਇੰਚਾਰਜ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਕਰਮਜੀਤ ਸਿੰਘ ਰਿੰਟੂ ਵੱਲੋਂ ਹਲਕੇ ਦੇ ਸਮੂਹਿਕ ਵਿਕਾਸ ਅਤੇ ਇਲਾਕਾ ਨਿਵਾਸੀਆਂ ਨੂੰ ਆਧੁਨਿਕ ਨਾਗਰਿਕ ਸੁਵਿਧਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅੱਜ ਵੱਖ-ਵੱਖ ਇਲਾਕਿਆਂ ਵਿੱਚ ਕਈ ਮਹੱਤਵਪੂਰਨ ਵਿਕਾਸੀ ਪ੍ਰੋਜੈਕਟਾਂ ਦੀ ਇਕੱਠੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਗਲੀਆਂ ਦਾ ਨਿਰਮਾਣ, ਨਵੀਆਂ ਸੀਵਰੇਜ ਲਾਈਨਾਂ ਵਿਛਾਉਣਾ ਅਤੇ ਸੁੱਧ ਪੀਣਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਪੁਰਾਣੀਆਂ ਪਾਈਪਲਾਈਨਾਂ ਨੂੰ ਬਦਲਣ ਦੇ ਕੰਮ ਸ਼ਾਮਲ ਹਨ। ਇਸ ਸੰਬੰਧ ਵਿੱਚ ਪੰਚਾਇਤ ਬਾਬਾ ਦੀਪ ਸਿੰਘ ਐਵੇਨਿਊ ਵਿਖੇ ਗਲੀਆਂ ਅਤੇ ਸੀਵਰੇਜ ਨਿਰਮਾਣ ਕਾਰਜ ਦਾ ਵਿਧਿਵਤ ਸ਼ੁਭ ਉਦਘਾਟਨ ਕੀਤਾ ਗਿਆ। ਕੰਮਾਂ ਦੇ ਮੁਕੰਮਲ ਹੋਣ ਉਪਰੰਤ ਇਲਾਕਾ ਨਿਵਾਸੀਆਂ ਨੂੰ ਸਾਫ-ਸੁਥਰੀਆਂ ਗਲੀਆਂ, ਸੁਧਰੀ ਨਿਕਾਸੀ ਪ੍ਰਣਾਲੀ ਅਤੇ ਸਿਹਤਮੰਦ ਵਾਤਾਵਰਣ ਦੀ ਸਹੂਲਤ ਪ੍ਰਾਪਤ ਹੋਵੇਗੀ, ਜਿਸ ਨਾਲ ਜੀਵਨ ਮਿਆਰ ਵਿੱਚ ਮਹੱਤਵਪੂਰਨ ਸੁਧਾਰ ਆਵੇਗਾ। ਇਸ ਤੋਂ ਇਲਾਵਾ ਨਿਊ ਨਹਿਰੂ ਕਾਲੋਨੀ ਵਿੱਚ ਲੰਬੇ ਸਮੇਂ ਤੋਂ ਦੂਸ਼ਿਤ ਪੀਣਯੋਗ ਪਾਣੀ ਦੀ ਗੰਭੀਰ ਸਮੱਸਿਆ ਚੱਲ ਰਹੀ ਸੀ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਲੰਬੇ ਸਮੇਂ ਦੀ ਸਮੱਸਿਆ ਦਾ ਸਥਾਈ ਹੱਲ ਕਰਦੇ ਹੋਏ ਪੁਰਾਣੀਆਂ ਅਤੇ ਜਰਜਰ ਪਾਣੀ ਦੀਆਂ ਪਾਈਪਾਂ ਨੂੰ ਬਦਲ ਕੇ ਨਵੀਆਂ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਉਪਰਾਲੇ ਨਾਲ ਇਲਾਕਾ ਨਿਵਾਸੀਆਂ ਨੂੰ ਸਾਫ਼, ਸੁੱਧ ਅਤੇ ਨਿਰੰਤਰ ਪੀਣਯੋਗ ਪਾਣੀ ਦੀ ਸਪਲਾਈ ਯਕੀਨੀ ਬਣੇਗੀ। ਇਸੇ ਤਰ੍ਹਾਂ ਸਮਾਈਲ ਐਨਕਲੇਵ (ਫਤਿਹਗੜ੍ਹ ਚੂੜੀਆਂ ਰੋਡ) ਵਿੱਚ ਖਰਾਬ ਸੀਵਰੇਜ ਪ੍ਰਣਾਲੀ ਕਾਰਨ ਪੈਦਾ ਹੋ ਰਹੀਆਂ ਓਵਰਫਲੋ ਅਤੇ ਜਾਮ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਰਾਣੀ ਸੀਵਰੇਜ ਲਾਈਨ ਨੂੰ ਬਦਲ ਕੇ ਪੂਰੀ ਕਾਲੋਨੀ ਵਿੱਚ ਨਵਾਂ ਸੀਵਰੇਜ ਨੈੱਟਵਰਕ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਨਾਲ ਲੰਮੇ ਸਮੇਂ ਤੋਂ ਚੱਲ ਰਹੀਆਂ ਸੀਵਰੇਜ ਸੰਬੰਧੀ ਸਮੱਸਿਆਵਾਂ ਦਾ ਪੱਕਾ ਹੱਲ ਸੰਭਵ ਹੋਵੇਗਾ। ਇਸ ਦੇ ਨਾਲ ਹੀ ਵਾਰਡ ਨੰਬਰ 17 ਦੇ ਗਰੀਨਲੈਂਡ ਇਲਾਕੇ ਵਿੱਚ ਨਵੀਂ ਸੀਵਰੇਜ ਪਾਈਪਲਾਈਨ ਵਿਛਾਉਣ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ ਗਈ। ਕੰਮ ਮੁਕੰਮਲ ਹੋਣ ਉਪਰੰਤ ਘਰਾਂ ਦੇ ਸੀਵਰ ਨੂੰ ਮੇਨ ਸੀਵਰੇਜ ਪ੍ਰਣਾਲੀ ਨਾਲ ਜੋੜਿਆ ਜਾਵੇਗਾ, ਜਿਸ ਨਾਲ ਨਿਕਾਸੀ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਨ੍ਹਾਂ ਸਾਰੇ ਵਿਕਾਸੀ ਕਾਰਜਾਂ ਦੇ ਮੁਕੰਮਲ ਹੋਣ ਉਪਰੰਤ ਇਲਾਕੇ ਵਿੱਚ ਸਫ਼ਾਈ ਪ੍ਰਬੰਧ, ਜਨ ਸਿਹਤ ਅਤੇ ਜੀਵਨ ਪੱਧਰ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਇਲਾਕਾ ਨਿਵਾਸੀਆਂ ਵੱਲੋਂ ਇਨ੍ਹਾਂ ਉਪਰਾਲਿਆਂ ਲਈ ਸ੍ਰੀ ਕਰਮਜੀਤ ਸਿੰਘ ਰਿੰਟੂ ਦਾ ਧੰਨਵਾਦ ਪ੍ਰਗਟ ਕੀਤਾ ਗਿਆ।
ਅੰਮ੍ਰਿਤਸਰ ਵਿੱਚ ਕਰਮਜੀਤ ਸਿੰਘ ਰਿੰਟੂ ਵੱਲੋਂ ਵਿਧਾਨਸਭਾ ਹਲਕਾ ਉੱਤਰੀ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਗਲੀਆਂ ਨਿਰਮਾਣ, ਸੀਵਰੇਜ ਅਪਗ੍ਰੇਡੇਸ਼ਨ ਅਤੇ ਸੁੱਧ ਪੀਣਯੋਗ ਪਾਣੀ ਪਾਈਪਲਾਈਨ ਦੇ ਕੰਮ ਇਕੱਠੇ ਸ਼ੁਰੂ — ਬੁਨਿਆਦੀ ਢਾਂਚਾ ਮਜ਼ਬੂਤ ਕਰਨ ਵੱਲ ਵੱਡਾ ਕਦਮ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਨਾਰਥ ਦੇ ਇੰਚਾਰਜ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਕਰਮਜੀਤ ਸਿੰਘ ਰਿੰਟੂ ਵੱਲੋਂ ਹਲਕੇ ਦੇ ਸਮੂਹਿਕ ਵਿਕਾਸ ਅਤੇ ਇਲਾਕਾ ਨਿਵਾਸੀਆਂ ਨੂੰ ਆਧੁਨਿਕ ਨਾਗਰਿਕ ਸੁਵਿਧਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅੱਜ ਵੱਖ-ਵੱਖ ਇਲਾਕਿਆਂ ਵਿੱਚ ਕਈ ਮਹੱਤਵਪੂਰਨ ਵਿਕਾਸੀ ਪ੍ਰੋਜੈਕਟਾਂ ਦੀ ਇਕੱਠੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਗਲੀਆਂ ਦਾ ਨਿਰਮਾਣ, ਨਵੀਆਂ ਸੀਵਰੇਜ ਲਾਈਨਾਂ ਵਿਛਾਉਣਾ ਅਤੇ ਸੁੱਧ ਪੀਣਯੋਗ
ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਪੁਰਾਣੀਆਂ ਪਾਈਪਲਾਈਨਾਂ ਨੂੰ ਬਦਲਣ ਦੇ ਕੰਮ ਸ਼ਾਮਲ ਹਨ। ਇਸ ਸੰਬੰਧ ਵਿੱਚ ਪੰਚਾਇਤ ਬਾਬਾ ਦੀਪ ਸਿੰਘ ਐਵੇਨਿਊ ਵਿਖੇ ਗਲੀਆਂ ਅਤੇ ਸੀਵਰੇਜ ਨਿਰਮਾਣ ਕਾਰਜ ਦਾ ਵਿਧਿਵਤ ਸ਼ੁਭ ਉਦਘਾਟਨ ਕੀਤਾ ਗਿਆ। ਕੰਮਾਂ ਦੇ ਮੁਕੰਮਲ ਹੋਣ ਉਪਰੰਤ ਇਲਾਕਾ ਨਿਵਾਸੀਆਂ ਨੂੰ ਸਾਫ-ਸੁਥਰੀਆਂ ਗਲੀਆਂ, ਸੁਧਰੀ ਨਿਕਾਸੀ ਪ੍ਰਣਾਲੀ ਅਤੇ ਸਿਹਤਮੰਦ ਵਾਤਾਵਰਣ ਦੀ ਸਹੂਲਤ ਪ੍ਰਾਪਤ ਹੋਵੇਗੀ, ਜਿਸ ਨਾਲ ਜੀਵਨ ਮਿਆਰ ਵਿੱਚ ਮਹੱਤਵਪੂਰਨ ਸੁਧਾਰ ਆਵੇਗਾ। ਇਸ ਤੋਂ ਇਲਾਵਾ ਨਿਊ ਨਹਿਰੂ ਕਾਲੋਨੀ ਵਿੱਚ ਲੰਬੇ ਸਮੇਂ ਤੋਂ ਦੂਸ਼ਿਤ ਪੀਣਯੋਗ ਪਾਣੀ ਦੀ ਗੰਭੀਰ ਸਮੱਸਿਆ ਚੱਲ ਰਹੀ ਸੀ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਲੰਬੇ
ਸਮੇਂ ਦੀ ਸਮੱਸਿਆ ਦਾ ਸਥਾਈ ਹੱਲ ਕਰਦੇ ਹੋਏ ਪੁਰਾਣੀਆਂ ਅਤੇ ਜਰਜਰ ਪਾਣੀ ਦੀਆਂ ਪਾਈਪਾਂ ਨੂੰ ਬਦਲ ਕੇ ਨਵੀਆਂ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਉਪਰਾਲੇ ਨਾਲ ਇਲਾਕਾ ਨਿਵਾਸੀਆਂ ਨੂੰ ਸਾਫ਼, ਸੁੱਧ ਅਤੇ ਨਿਰੰਤਰ ਪੀਣਯੋਗ ਪਾਣੀ ਦੀ ਸਪਲਾਈ ਯਕੀਨੀ ਬਣੇਗੀ। ਇਸੇ ਤਰ੍ਹਾਂ ਸਮਾਈਲ ਐਨਕਲੇਵ (ਫਤਿਹਗੜ੍ਹ ਚੂੜੀਆਂ ਰੋਡ) ਵਿੱਚ ਖਰਾਬ ਸੀਵਰੇਜ ਪ੍ਰਣਾਲੀ ਕਾਰਨ ਪੈਦਾ ਹੋ ਰਹੀਆਂ ਓਵਰਫਲੋ ਅਤੇ ਜਾਮ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਰਾਣੀ ਸੀਵਰੇਜ ਲਾਈਨ ਨੂੰ ਬਦਲ ਕੇ ਪੂਰੀ ਕਾਲੋਨੀ ਵਿੱਚ ਨਵਾਂ ਸੀਵਰੇਜ ਨੈੱਟਵਰਕ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਨਾਲ ਲੰਮੇ ਸਮੇਂ ਤੋਂ ਚੱਲ ਰਹੀਆਂ ਸੀਵਰੇਜ ਸੰਬੰਧੀ ਸਮੱਸਿਆਵਾਂ
ਦਾ ਪੱਕਾ ਹੱਲ ਸੰਭਵ ਹੋਵੇਗਾ। ਇਸ ਦੇ ਨਾਲ ਹੀ ਵਾਰਡ ਨੰਬਰ 17 ਦੇ ਗਰੀਨਲੈਂਡ ਇਲਾਕੇ ਵਿੱਚ ਨਵੀਂ ਸੀਵਰੇਜ ਪਾਈਪਲਾਈਨ ਵਿਛਾਉਣ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ ਗਈ। ਕੰਮ ਮੁਕੰਮਲ ਹੋਣ ਉਪਰੰਤ ਘਰਾਂ ਦੇ ਸੀਵਰ ਨੂੰ ਮੇਨ ਸੀਵਰੇਜ ਪ੍ਰਣਾਲੀ ਨਾਲ ਜੋੜਿਆ ਜਾਵੇਗਾ, ਜਿਸ ਨਾਲ ਨਿਕਾਸੀ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਨ੍ਹਾਂ ਸਾਰੇ ਵਿਕਾਸੀ ਕਾਰਜਾਂ ਦੇ ਮੁਕੰਮਲ ਹੋਣ ਉਪਰੰਤ ਇਲਾਕੇ ਵਿੱਚ ਸਫ਼ਾਈ ਪ੍ਰਬੰਧ, ਜਨ ਸਿਹਤ ਅਤੇ ਜੀਵਨ ਪੱਧਰ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਇਲਾਕਾ ਨਿਵਾਸੀਆਂ ਵੱਲੋਂ ਇਨ੍ਹਾਂ ਉਪਰਾਲਿਆਂ ਲਈ ਸ੍ਰੀ ਕਰਮਜੀਤ ਸਿੰਘ ਰਿੰਟੂ ਦਾ ਧੰਨਵਾਦ ਪ੍ਰਗਟ ਕੀਤਾ ਗਿਆ।
- ਖੇਮਕਰਨ 'ਚ “ਪੰਜਾਬ ਬਚਾਓ” ਰੈਲੀ ਤੇ ਪਹੁੰਚੇ ਬਿਕਰਮ ਸਿੰਘ ਮਜੀਠੀਆ1
- ਵਾਰਡ ਨੰ. ਪੁਰਾਣੀ 47 ਤੇ ਨਵੀਂ 29 ਚਮਰੰਗ ਰੋਡ ਏਕਤਾ ਨਗਰ ਦੇ ਲੋਕ ਬੰਦ ਸੀਵਰੇਜ ਅਤੇ ਪੀਣ ਵਾਲੇ ਗੰ'ਦੇ ਪਾਣੀ ਤੋਂ ਹੋਏ ਪ੍ਰੇਸ਼ਾਨ ਸਾਡੇ ਨਾਲ ਜੁੜਣ ਅਤੇ ਖਬਰਾਂ ਲਗਵਾਉਣ ਲਈ ਸੰਪਰਕ ਕਰੋ ( 9646553396 )1
- ਡਾ. ਬੀ.ਆਰ. ਅੰਬੇਡਕਰ ਮਿਸ਼ਨ ਦੇ ਚੇਅਰਮੈਨ ਸੁਭਾਸ਼ ਅਮਰੋਹੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਵਸ ਮੌਕੇ ਤੇ ਵਿਸ਼ੇਸ਼ ਧਾਰਮਿਕ ਸਮਾਗਮ1
- Post by 5ab News Live1
- ਅੰਮ੍ਰਿਤਸਰ ‘ਚ ਨੋਟੋਰੀਅਸ ਭੈਣ-ਭਰਾ ਦੇ ਘਰ ਚੱਲਿਆ ਪੀਲਾ ਪੰਜਾ, ਦਬਦਬਾ ਟੁੱਟਿਆ — ਹੁਣ ਜੋੜ ਰਹੇ ਹੱਥ #AmritsarAction #Amritsar #YellowClawAction #IllegalEncroachment #PunjabNews #BulldozerAction #CrimeControl #BreakingPunjab #LawAndOrder #NewsUpdate #Punjab24News1
- Post by The Virsa Punjab1
- ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਨੇ ਦਵਿੰਦਰ ਪਾਲ ਭੁੱਲਰ ਦੀ ਯਾਚਕਾ ਰੱਦ ਕੀਤੇ ਜਾਣ ਤੇ ਕੀਤੀ ਸਖਤ ਨਿੰਦਾ1
- ਪਿੰਡ ਜਿਉਂਦ ਦੇ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਮਾਹੌਲ ਤ.ਨਾ.ਣ.ਪੂਰਵਕ1