ਸੰਗਰੂਰ ਦੇ ਮੂਨਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ "ਲੋਕ ਮਿਲਣੀ" ਪ੍ਰੋਗਰਾਮ ਤਹਿਤ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਸ਼ਾਹਪੁਰ ਥੇੜੀ, ਚਾਂਦੂ, ਮੰਡਵੀ, ਭੁੰਦੜ ਭੈਣੀ, ਸਲੇਮਗੜ੍ਹ ਹਮੀਰਗੜ੍ਹ, ਸੁਰਜਨ ਭੈਣੀ ਅਤੇ ਮੂਨਕ ਦੇ ਵਾਰਡ ਨੰਬਰ ਸੱਤ ਅਤੇ ਅੱਠ ਦਾ ਦੌਰਾ ਕੀਤਾ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਲੋਕਾਂ ਅਤੇ ਸਰਕਾਰ ਵਿਚਕਾਰ ਸਿੱਧਾ ਸੰਪਰਕ ਸਥਾਪਿਤ ਕਰਨਾ ਹੈ। ਮੰਤਰੀ ਗੋਇਲ ਨੇ ਮੌਕੇ 'ਤੇ ਹੀ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਸੁਣੀਆਂ ਅਤੇ ਸਬੰਧਿਤ ਵਿਭਾਗਾਂ ਨੂੰ ਇਨ੍ਹਾਂ ਦੇ ਤੁਰੰਤ ਹੱਲ ਦੇ ਨਿਰਦੇਸ਼ ਦਿੱਤੇ। ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਵੱਲੋਂ ਮੰਤਰੀ ਗੋਇਲ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਆਪ ਆਗੂ ਅਤੇ ਵਲੰਟੀਅਰ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਇਤਿਹਾਸਿਕ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹਰ ਵਰਗ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦੇਣਾ, 65,000 ਤੋਂ ਵੱਧ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਦੇਣਾ, ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ ਅਤੇ ਮਹਿਲਾਵਾਂ ਦੇ ਖਾਤਿਆਂ ਵਿੱਚ 1000 ਅਤੇ 1500 ਰੁਪਏ ਪ੍ਰਤੀ ਮਹੀਨਾ ਪਾਉਣਾ ਇਤਿਹਾਸਿਕ ਕੰਮ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਕ੍ਰਾਂਤੀਕਾਰੀ ਬਦਲਾਵਾਂ ਦੀ ਚਰਚਾ ਅੱਜ ਨਾ ਸਿਰਫ਼ ਭਾਰਤ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਵਿਰੋਧੀ ਪਾਰਟੀਆਂ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਮੰਤਰੀ ਗੋਇਲ ਨੇ ਅਕਾਲੀ, ਭਾਜਪਾ ਅਤੇ ਕਾਂਗਰਸ ਨੂੰ ਫਿਰਕਾਪ੍ਰਸਤ ਪਾਰਟੀਆਂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਆਪਣਾ ਅੰਦਰੂਨੀ ਕਾਟੋ ਕਲੇਸ਼ ਨਹੀਂ ਸੁਲਝਾ ਸਕਦੀਆਂ, ਉਹ ਪੰਜਾਬ ਦਾ ਕੀ ਭਲਾ ਕਰਨਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਨੂੰ ਪੰਜਾਬ ਦਾ ਵਿਕਾਸ ਰਾਸ ਨਹੀਂ ਆ ਰਿਹਾ। ਮੰਤਰੀ ਗੋਇਲ ਨੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਸਮੱਸਿਆ ਦੇ ਹੱਲ ਲਈ ਗੋਇਲ ਪਰਿਵਾਰ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਹਨ ਅਤੇ ਕੋਈ ਵੀ ਵਿਅਕਤੀ ਜਦੋਂ ਮਰਜ਼ੀ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
ਸੰਗਰੂਰ ਦੇ ਮੂਨਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ "ਲੋਕ ਮਿਲਣੀ" ਪ੍ਰੋਗਰਾਮ ਤਹਿਤ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਸ਼ਾਹਪੁਰ ਥੇੜੀ, ਚਾਂਦੂ, ਮੰਡਵੀ, ਭੁੰਦੜ ਭੈਣੀ, ਸਲੇਮਗੜ੍ਹ ਹਮੀਰਗੜ੍ਹ, ਸੁਰਜਨ ਭੈਣੀ ਅਤੇ ਮੂਨਕ ਦੇ ਵਾਰਡ ਨੰਬਰ ਸੱਤ ਅਤੇ ਅੱਠ ਦਾ ਦੌਰਾ ਕੀਤਾ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਲੋਕਾਂ ਅਤੇ ਸਰਕਾਰ ਵਿਚਕਾਰ ਸਿੱਧਾ ਸੰਪਰਕ ਸਥਾਪਿਤ ਕਰਨਾ ਹੈ। ਮੰਤਰੀ ਗੋਇਲ ਨੇ ਮੌਕੇ 'ਤੇ ਹੀ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਸੁਣੀਆਂ ਅਤੇ ਸਬੰਧਿਤ ਵਿਭਾਗਾਂ ਨੂੰ ਇਨ੍ਹਾਂ ਦੇ ਤੁਰੰਤ ਹੱਲ ਦੇ ਨਿਰਦੇਸ਼ ਦਿੱਤੇ। ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਵੱਲੋਂ ਮੰਤਰੀ ਗੋਇਲ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ
ਦੌਰਾਨ ਵੱਡੀ ਗਿਣਤੀ ਵਿੱਚ ਆਪ ਆਗੂ ਅਤੇ ਵਲੰਟੀਅਰ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਇਤਿਹਾਸਿਕ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹਰ ਵਰਗ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦੇਣਾ, 65,000 ਤੋਂ ਵੱਧ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਦੇਣਾ, ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ ਅਤੇ ਮਹਿਲਾਵਾਂ ਦੇ ਖਾਤਿਆਂ ਵਿੱਚ 1000 ਅਤੇ 1500 ਰੁਪਏ ਪ੍ਰਤੀ ਮਹੀਨਾ ਪਾਉਣਾ ਇਤਿਹਾਸਿਕ ਕੰਮ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਕ੍ਰਾਂਤੀਕਾਰੀ ਬਦਲਾਵਾਂ ਦੀ ਚਰਚਾ ਅੱਜ ਨਾ ਸਿਰਫ਼ ਭਾਰਤ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਹੋ
ਰਹੀ ਹੈ। ਵਿਰੋਧੀ ਪਾਰਟੀਆਂ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਮੰਤਰੀ ਗੋਇਲ ਨੇ ਅਕਾਲੀ, ਭਾਜਪਾ ਅਤੇ ਕਾਂਗਰਸ ਨੂੰ ਫਿਰਕਾਪ੍ਰਸਤ ਪਾਰਟੀਆਂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਆਪਣਾ ਅੰਦਰੂਨੀ ਕਾਟੋ ਕਲੇਸ਼ ਨਹੀਂ ਸੁਲਝਾ ਸਕਦੀਆਂ, ਉਹ ਪੰਜਾਬ ਦਾ ਕੀ ਭਲਾ ਕਰਨਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਨੂੰ ਪੰਜਾਬ ਦਾ ਵਿਕਾਸ ਰਾਸ ਨਹੀਂ ਆ ਰਿਹਾ। ਮੰਤਰੀ ਗੋਇਲ ਨੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਸਮੱਸਿਆ ਦੇ ਹੱਲ ਲਈ ਗੋਇਲ ਪਰਿਵਾਰ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਹਨ ਅਤੇ ਕੋਈ ਵੀ ਵਿਅਕਤੀ ਜਦੋਂ ਮਰਜ਼ੀ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
- ਸੁਨਾਮ ਦੇ ਪੁਰਾਣੇ ਅੰਡਰਬ੍ਰਿਜ ਵਿੱਚ ਇੱਕ ਟਰੱਕ ਫਸਣ ਦੀ ਘਟਨਾ ਸਾਹਮਣੇ ਆਈ ਹੈ। ਇਸ ਕਾਰਨ ਇੱਥੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ।1
- ਸੰਗਰੂਰ ਦੇ ਸੁਨਾਮ ਵਿੱਚ ਸ਼੍ਰੀ ਸੰਗਮੇਸ਼ਵਰ ਮਹਾਦੇਵ ਅਰੁਣਾਏ ਚੈਰੀਟੇਬਲ ਸੁਸਾਇਟੀ ਅਤੇ ਸ਼੍ਰੀ ਬਾਲਾ ਜੀ ਟਰੱਸਟ ਸੁਨਾਮ ਵੱਲੋਂ ਅਰੁਣਾਏ ਦੀ ਸੁਨਾਮ ਵਾਲੀ ਧਰਮਸ਼ਾਲਾ ਵਿੱਚ ਤ੍ਰਯੋਦਸ਼ੀ ਮੇਲੇ 'ਤੇ ਭੰਡਾਰਾ ਲਗਾਇਆ ਗਿਆ।1
- ਪੰਜਾਬ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਵੋਟਰ ਸੂਚੀਆਂ ਦੀ ਸੁਧਾਰ ਪ੍ਰਕਿਰਿਆ (SIR) ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ, ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਵਿਦੇਸ਼ਾਂ ਵਿੱਚ ਰਹਿ ਰਹੇ ਐਨ.ਆਰ.ਆਈ. (NRI) ਪਰਿਵਾਰ ਆਪਣੀਆਂ ਵੋਟਾਂ ਦੇ ਸੁਧਾਰ ਲਈ ਇਨ੍ਹਾਂ ਕੈਂਪਾਂ ਦਾ ਲਾਹਾ ਲੈ ਰਹੇ ਹਨ ਅਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਤੋਂ ਸੰਤੁਸ਼ਟ ਹਨ। ਇੱਕ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਅੱਠ ਸਾਲ ਤੋਂ ਵਿਦੇਸ਼ ਰਹਿ ਰਿਹਾ ਹੈ ਅਤੇ ਉਸਦੀ ਕੀਰਤਪੁਰ ਸਾਹਿਬ ਦੀ ਵੋਟ ਨੂੰ ਸ਼ਿਫਟ ਕਰਾਉਣ ਲਈ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਦੂਜੇ ਪਾਸੇ, ਵੋਟਾਂ ਦੇ ਸੁਧਾਰ ਲਈ ਪ੍ਰਸ਼ਾਸਨ ਵੱਲੋਂ ਸਾਲ 2003 ਦਾ ਪੁਰਾਣਾ ਰਿਕਾਰਡ ਮੰਗੇ ਜਾਣ ਕਾਰਨ ਲੋਕਾਂ ਵਿੱਚ ਭਾਰੀ ਪਰੇਸ਼ਾਨੀ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ 22-23 ਸਾਲ ਪੁਰਾਣਾ ਰਿਕਾਰਡ ਇਕੱਠਾ ਕਰਨਾ ਬਹੁਤ ਔਖਾ ਹੈ, ਜਿਸ ਕਾਰਨ ਕਈ ਜਾਇਜ਼ ਵੋਟਰਾਂ ਦੀਆਂ ਵੋਟਾਂ ਕੱਟੇ ਜਾਣ ਦਾ ਖ਼ਤਰਾ ਬਣ ਗਿਆ ਹੈ। ਕਈ ਲੋਕਾਂ ਦਾ ਜਨਮ, ਪੜ੍ਹਾਈ ਅਤੇ ਪੂਰਾ ਪਰਿਵਾਰ ਇੱਥੋਂ ਦਾ ਹੀ ਹੈ, ਪਰ 2003 ਦਾ ਰਿਕਾਰਡ ਅਪਡੇਟ ਨਾ ਹੋਣ ਕਾਰਨ ਉਹ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਹਰਪਾਲ ਸਿੰਘ ਨੇ ਭਾਰਤ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਤਾਂ ਜੋ ਕਿਸੇ ਵੀ ਜਾਇਜ਼ ਵੋਟਰ ਦੀ ਵੋਟ ਨਾ ਕੱਟੀ ਜਾਵੇ।2
- ਧੂਰੀ (ਸੰਗਰੂਰ) ਨਾਲ ਸਬੰਧਤ ਇੱਕ ਪੋਸਟ ਰਾਹੀਂ ਲੋਕਾਂ ਤੋਂ ਉਨ੍ਹਾਂ ਦੀ ਪ੍ਰਤੀਕਿਰਿਆ ਮੰਗੀ ਗਈ ਹੈ। ਪੋਸਟ ਵਿੱਚ ਸਿੱਧਾ ਸਵਾਲ ਪੁੱਛਿਆ ਗਿਆ ਹੈ ਕਿ ਲੋਕਾਂ ਦੇ ਮੁਤਾਬਕ ਇਸ ਵਿਅਕਤੀ ਨਾਲ ਕੀ ਹੋਣਾ ਚਾਹੀਦਾ ਸੀ? ਇਸ ਦੇ ਨਾਲ ਹੀ ਸਾਰਿਆਂ ਨੂੰ ਕਮੈਂਟ ਬਾਕਸ ਵਿੱਚ ਆਪਣੀ ਰਾਏ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਹੈ।1
- ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਭਾਰਤ ਵਿਕਾਸ ਪਰਿਸ਼ਦ ਵੱਲੋਂ ਭਾਰਤ ਵਿਕਾਸ ਪਰਿਸ਼ਦ ਭਵਨ ਵਿਖੇ 15ਵਾਂ ਵਿਸ਼ਾਲ ਮੁਫ਼ਤ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸ਼ਹਿਰ ਭਰ ਤੋਂ ਆਏ ਲਗਭਗ 150 ਮਰੀਜ਼ਾਂ ਨੇ ਆਪਣਾ ਮੁਫ਼ਤ ਚੈੱਕ ਅਪ ਕਰਵਾਇਆ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਕੈਂਪ ਵਿੱਚ ਹੱਡੀਆਂ, ਅੱਖਾਂ, ਨੱਕ-ਕੰਨ-ਗਲਾ, ਚਮੜੀ ਅਤੇ ਹੋਰ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਸ਼ਿਰਕਤ ਕਰਕੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਚਿਤ ਸਲਾਹ ਦੇਣ ਦੇ ਨਾਲ-ਨਾਲ ਇਲਾਜ ਵੀ ਕੀਤਾ। ਇਸ ਸੇਵਾ ਕਾਰਜ ਦੀ ਅਗਵਾਈ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸੁਰਿੰਦਰ ਸੇਠੀ ਅਤੇ ਸੰਜੀਵ ਚੌਧਰੀ ਵੱਲੋਂ ਕੀਤੀ ਗਈ। ਪਰਿਸ਼ਦ ਵੱਲੋਂ ਪਿਛਲੇ 15 ਮਹੀਨਿਆਂ ਤੋਂ ਲਗਾਤਾਰ ਹਰ ਮਹੀਨੇ ਇਹ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਨਿਸ਼ਕਾਮ ਮੈਡੀਕਲ ਹੈਲਪਲਾਈਨ ਦੀ ਪ੍ਰਧਾਨ ਸੁਸ਼ਮਾ ਜੀ ਅਤੇ ਉਨ੍ਹਾਂ ਦੀ ਟੀਮ ਨੇ ਪੂਰੀ ਸੇਵਾ ਨਿਭਾਈ। ਪ੍ਰਧਾਨ ਸੁਰਿੰਦਰ ਸੇਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਲੋੜਵੰਦ ਨੂੰ ਕੈਂਪ ਤੋਂ ਇਲਾਵਾ ਅੱਖਾਂ ਦੀ ਬਿਮਾਰੀ ਲਈ ਲੈਂਸ ਪਵਾਉਣ ਦੀ ਲੋੜ ਹੈ, ਤਾਂ ਉਹ ਸਿੱਧਾ ਭਾਰਤ ਵਿਕਾਸ ਪਰਿਸ਼ਦ ਨਾਲ ਸੰਪਰਕ ਕਰ ਸਕਦਾ ਹੈ, ਜਿੱਥੇ ਉਨ੍ਹਾਂ ਦਾ ਇਲਾਜ ਅਤੇ ਲੈਂਸ ਬਿਲਕੁਲ ਮੁਫ਼ਤ ਲਗਵਾਏ ਜਾਣਗੇ। ਅੱਜ ਦੇ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਪਰਵੀਨ ਚੁਗ ਨੇ ਸ਼ਿਰਕਤ ਕੀਤੀ ਅਤੇ ਸਿਹਤ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਸ਼ਟਰੀ ਭਾਵਲਪੁਰ ਵੈਲਫੇਅਰ ਮਹਾ ਸੰਘ ਦੇ ਪ੍ਰਧਾਨ ਅਤੇ ਹਲਕਾ ਸੇਵਾਦਾਰ ਕ੍ਰਿਸ਼ਨ ਕੁਕਰੇਜਾ, ਡਾ. ਸੰਜੀਵ ਚੌਧਰੀ, ਵਰਿੰਦਰ ਸੇਤੀਆ, ਮਾਸਟਰ ਮਿੱਤਰਾਂ ਅਤੇ ਦਾਤ ਸ਼ਰਮਾ ਸਮੇਤ ਸ਼ਹਿਰ ਦੇ ਕਈ ਪਤਵੰਤੇ ਸੱਜਣ ਵੀ ਹਾਜ਼ਰ ਸਨ। ਪਰਿਸ਼ਦ ਦੇ ਅਹੁਦੇਦਾਰਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਸੇਵਾ ਕੈਂਪ ਲਗਾਤਾਰ ਜਾਰੀ ਰਹਿਣਗੇ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਦਾ ਲਾਭ ਮਿਲ ਸਕੇ।4
- ਫਤਹਿਗੜ੍ਹ ਸਾਹਿਬ ਦੇ ਸਰਹਿੰਦ ਵਿਖੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਥਾਨਕ ਅਸ਼ੋਕਾ ਸਕੂਲ ਵਿੱਚ ਇੱਕ ਰੈਗੂਲਰ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 40 ਯੂਨਿਟ ਖੂਨ ਇਕੱਤਰ ਹੋਇਆ। ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਮਨੀਸ਼ ਵਰਮਾ ਅਤੇ ਸਕੱਤਰ ਅਰਵਿੰਦ ਵਰਮਾ ਨੇ ਦੱਸਿਆ ਕਿ ਪਰਿਸ਼ਦ ਵੱਲੋਂ ਹਰ ਚਾਰ ਮਹੀਨੇ ਬਾਅਦ ਨਿਯਮਤ ਤੌਰ ਤੇ ਅਜਿਹੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਅਤੇ ਉਸੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਦਾ ਇਹ ਕੈਂਪ ਲਗਾਇਆ ਗਿਆ ਹੈ। ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਸਮਾਜ ਸੇਵੀ ਗੁਰਮੁਖ ਸਿੰਘ ਗੁਰਾਇਆ ਵੱਲੋਂ ਭਾਰਤ ਮਾਤਾ ਦੀ ਫੋਟੋ ਅੱਗੇ ਜੋਤ ਜਗਾ ਕੇ ਅਤੇ ਫੁੱਲਾਂ ਦੀ ਮਾਲਾ ਭੇਟ ਕਰਕੇ ਕੀਤੀ ਗਈ। ਉਨ੍ਹਾਂ ਨੇ ਪਰਿਸ਼ਦ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਇਸ ਰਾਹੀਂ ਕਿਸੇ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਇਹ ਕੈਂਪ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਡਾਕਟਰ ਜਪਨੀਤ ਟਿਵਾਣਾ ਦੀ ਅਗਵਾਈ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਲਗਾਇਆ ਗਿਆ। ਇਸ ਮੌਕੇ ਅਨੁਜ ਜਿੰਦਲ, ਰਾਜੇਸ਼ ਧੀਮਾਨ, ਵਰੁਣ ਸੂਦ, ਕ੍ਰਿਸ਼ ਜਿੰਦਲ, ਵਰੁਣ ਜਿੰਦਲ, ਰਾਘਵ ਬਾਤਿਸ਼, ਸੁਮਿਤ ਮੋਦੀ, ਰੋਹਿਤ ਸ਼ਰਮਾ, ਅਮਰੇਸ਼ ਜਿੰਦਲ, ਅਸ਼ਵਨੀ ਬਿਥਰ, ਸੰਜੇ ਵਰਮਾ, ਗੁਰਦੀਪ ਸਿੰਘ, ਰਾਜੀਵ ਗੁਪਤਾ, ਰਿਸ਼ੀ ਪੁਰੀ, ਪਵਨ ਕਾਲੜਾ, ਅਮਿਤ ਚੋਪੜਾ, ਨਰਿੰਦਰ ਰਾਣਾ, ਰਾਜੇਸ਼ ਸੀ ਏ, ਸੰਜੀਵ, ਯੋਗੇਸ਼, ਰਾਹੁਲ, ਦਿਨੇਸ਼, ਨਿਤਿਨ, ਉਮੇਸ਼, ਆਨੰਦ ਮੋਹਨ ਅਤੇ ਪੀ ਆਰ ਓ ਪੂਰਨ ਸਹਿਗਲ ਹਾਜ਼ਰ ਸਨ।1
- ਸੁਨਾਮ ਵਿਖੇ ਨਵੇਂ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਸਟੇਡੀਅਮ ਦੇ ਨਿਰਮਾਣ ਲਈ ਸੁਨਾਮ ਦੇ ਸਮੂਹ ਹਾਕੀ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਦਾ ਦਿਲੋਂ ਧੰਨਵਾਦ ਕੀਤਾ ਗਿਆ ਹੈ। ਸਮੂਹ ਖਿਡਾਰੀਆਂ ਨੇ ਇਸ ਸ਼ਲਾਘਾਯੋਗ ਉਪਰਾਲੇ ਲਈ ਕੈਬਨਿਟ ਮੰਤਰੀ ਦਾ ਵਿਸ਼ੇਸ਼ ਤੌਰ 'ਤੇ ਆਭਾਰ ਜਤਾਇਆ ਹੈ। ਇਸ ਨਵੇਂ ਸਟੇਡੀਅਮ ਦੇ ਬਣਨ ਨਾਲ ਸੁਨਾਮ ਅਤੇ ਇਸ ਦੇ ਆਸ-ਪਾਸ ਦੇ ਨੌਜਵਾਨ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਪ੍ਰਾਪਤ ਕਰਨ ਅਤੇ ਆਪਣੀ ਪ੍ਰਤਿਭਾ ਨਿਖਾਰਨ ਲਈ ਇੱਕ ਵੱਡਾ ਮੰਚ ਮਿਲੇਗਾ। ਇਹ ਉਪਰਾਲਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸੁਨਾਮ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।1
- ਦੋਰਾਹਾ ਦੇ ਨੇੜਲੇ ਪਿੰਡ ਜਸਪਾਲੋਂ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ ਕੇਂਦਰ ਵਿੱਚੋਂ ਕਰੀਬ 10 ਨੌਜਵਾਨਾਂ ਨੂੰ ਬਰਾਮਦ ਕੀਤਾ ਗਿਆ ਹੈ।1