ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵੱਲੋਂ "ਨੌਜਵਾਨਾਂ ਦੀ ਨਸ਼ਾ ਮੁਕਤੀ ਅਤੇ ਮੁੜ-ਵਸੇਬਾ ਅਭਿਆਨ" ਦੀ ਕੀਤੀ ਗਈ ਸ਼ੁਰੂਆਤ- ਧਰਮਿੰਦਰ ਪਾਲ ਸਿੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਾਜ਼ਿਲਕਾ ਫਾਜ਼ਿਲਕਾ- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (ਮੋਹਾਲੀ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸ਼੍ਰੀ ਧਰਮਿੰਦਰ ਪਾਲ ਸਿੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਦੀ ਅਗਵਾਈ ਹੇਠ ਅਤੇ ਮੈਡਮ ਰੂਚੀ ਸਵਪਨ ਸ਼ਰਮਾ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਦੀ ਦੇਖ-ਰੇਖ ਹੇਠ ਜ਼ਿਲ੍ਹਾ ਫਾਜ਼ਿਲਕਾ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ, ਉਹਨਾਂ ਦਾ ਮੁਫ਼ਤ ਇਲਾਜ ਕਰਵਾਉਣ ਅਤੇ ਸਮਾਜ ਵਿੱਚ ਮੁੜ-ਵਸੇਬਾ ਯਕੀਨੀ ਬਣਾਉਣ ਲਈ "Comprehensive Youth Recovery and Rehabilitation Campaign" (ਵਿਆਪਕ ਯੁਵਾ ਨਸ਼ਾ ਮੁਕਤੀ ਅਤੇ ਮੁੜ-ਵਸੇਬਾ ਅਭਿਆਨ) ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਅਭਿਆਨ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਧਰਮਿੰਦਰ ਪਾਲ ਸਿੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਨੇ ਦੱਸਿਆ ਕਿ ਇਹ ਵਿਸ਼ੇਸ਼ ਅਭਿਆਨ ਜ਼ਿਲ੍ਹੇ ਭਰ ਵਿੱਚ ਚਲਾਈ ਜਾ ਰਹੀ ਹੈ, ਜਿਸਦਾ ਮੁੱਖ ਉਦੇਸ਼ ਨਸ਼ੇ ਤੋਂ ਪੀੜਤ ਨੌਜਵਾਨਾਂ ਦੀ ਪਛਾਣ ਕਰਕੇ ਉਹਨਾਂ ਦੀ ਕੌਂਸਲਿੰਗ ਕਰਨਾ, ਇਲਾਜ ਲਈ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਣਾ ਅਤੇ ਇਲਾਜ ਤੋਂ ਬਾਅਦ ਹੁਨਰ ਸਿਖਲਾਈ ਤੇ ਖੇਡਾਂ ਨਾਲ ਜੋੜ ਕੇ ਉਹਨਾਂ ਦਾ ਮੁੜ-ਵਸੇਬਾ ਕਰਨਾ ਹੈ। ਇਸ ਅਭਿਆਨ ਦੇ ਤਹਿਤ ਆਮ ਜਨਤਾ ਦੀ ਸੁਵਿਧਾ ਲਈ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਪਛਾਣ ਬਿਲਕੁਲ ਗੁਪਤ ਰੱਖਣ ਦੀ ਪੂਰੀ ਗਾਰੰਟੀ ਦਿੱਤੀ ਗਈ ਹੈ। ਸਿਹਤ ਵਿਭਾਗ ਦੇ ਸਹਿਯੋਗ ਨਾਲ ਪੀੜਤਾਂ ਦੀ ਮੁਫ਼ਤ ਕੌਂਸਲਿੰਗ ਕੀਤੀ ਜਾਵੇਗੀ ਅਤੇ ਸਰਕਾਰੀ ਨਸ਼ਾ ਛੁਡਾਊ/ਮੁੜ-ਵਸੇਬਾ ਕੇਂਦਰਾਂ ਵਿੱਚ ਦਾਖਲਾ ਦਿਵਾਇਆ ਜਾਵੇਗਾ। ਇਸ ਤੋਂ ਇਲਾਵਾ ਇਲਾਜ ਪੂਰਾ ਹੋਣ ਤੋਂ ਬਾਅਦ ਨੌਜਵਾਨਾਂ ਨੂੰ ਹੁਨਰ ਸਿਖਲਾਈ, ਪੜ੍ਹਾਈ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਨਾਲ ਜੋੜਿਆ ਜਾਵੇਗਾ। ਲੋੜ ਪੈਣ 'ਤੇ ਨਸ਼ਾ ਪੀੜਤਾਂ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਵਕੀਲ ਅਤੇ ਕਾਨੂੰਨੀ ਮਦਦ ਵੀ ਮੁਹੱਈਆ ਕਰਵਾਈ ਜਾਵੇਗੀ। ਮੈਡਮ ਰੂਚੀ ਸਵਪਨ ਸ਼ਰਮਾ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਨੇ ਆਮ ਜਨਤਾ, ਸਮਾਜ ਸੇਵੀ ਸੰਸਥਾਵਾਂ ਅਤੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਦੇ ਆਸ-ਪਾਸ ਜਾਂ ਪਰਿਵਾਰ ਵਿੱਚ ਕੋਈ ਨੌਜਵਾਨ ਨਸ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਤਾਂ ਉਹ ਬਿਨਾਂ ਕਿਸੇ ਝਿਜਕ ਤੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੇ ਦਫ਼ਤਰ (ਏ.ਡੀ.ਆਰ. ਸੈਂਟਰ) ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਜਾਣਕਾਰੀ ਜਾਂ ਸਲਾਹ ਲੈਣ ਲਈ ਟੋਲ ਫਰੀ ਨੰ. 15100 ਤੇ ਸੰਪਰਕ ਕੀਤਾ ਜਾ ਸਕਦਾ ਹੈ।

- ਡੇਹਰਾ ਸਾਹਿਬ ਜਾਣ ਵਾਲੀ ਸੜਕ ਦਾ ਹੋਇਆ ਬੁਰਾ ਹਾਲ ਡੇਰਾ ਬਾਬਾ ਨਾਨਕ ਜਾਣ ਵਾਲੀ ਸੜਕ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਸਮੱਸਿਆ ਦਾ ਸਾਹਮਣਾ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਪਰ ਇਥੇ ਖੋਖਲੇ ਨਜ਼ਰ ਆ ਰਹੇ ਨੇ ਆਓ ਜਾਨਣ ਦੀ ਕੋਸ਼ਿਸ਼ ਕਰਦੇ ਹਂ ਕਿਸਾਨ ਕੀ ਕਹਿੰਦੇ ਨਜ਼ਰ ਆ ਰਹੇ ਨੇ1
- 7 ਦਿਨਾਂ ਬਾਅਦ ਭੁੱਖ ਹੜਤਾਲ 'ਤੇ ਪਹੁੰਚੇ ਆਪ MLA! ਵਾਲਮੀਕ ਸਮਾਜ ਦੇ ਹੱਕ 'ਚ ਚੁੱਕੀ ਆਵਾਜ਼, ਧਰਨੇ ਨੂੰ ਦਿੱਤਾ ਸਮਰਥਨ #Amritsar #ValmikiSamaj #AAP #PunjabNews #Punjab24News1
- ਤੇਜ਼ ਰਫਤਾਰ ਕਾਰ ਦੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ ਇੰਸਪੈਕਟਰ ਗੁਰਪ੍ਰੀਤ ਸਿੰਘ,1
- ਭੁੱ:ਖ ਹੜ'ਤਾਲ ਦੇ 7ਵੇਂ ਦਿਨ MLA ਅਜੇ ਗੁਪਤਾ ਪਹੁੰਚੇ ਭੰਡਾਰੀ ਪੁੱਲ ਤੇ ਮੰ'ਗਾਂ ਪੂਰੀਆਂ ਕਰਨ ਦਾ ਮੰਗਿਆ ਮੰਗਲਵਾਰ ਤੱਕ ਦਾ ਸਮਾਂ1
- MLA ਸ਼ੈਰੀ ਕਲਸੀ ਦਾ ਅਗਸਤ ਮਹੀਨੇ ਚ ਪੈਣ ਵਾਲੇ 1000-1500 ਰੁਪਏ ਦੀ ਟੂ ਟੂ ਤੇ ਵੱਡਾ ਬਿਆਨ | Punjab 24 News MLA ਸ਼ੈਰੀ ਕਲਸੀ ਦਾ ਅਗਸਤ ਮਹੀਨੇ ਚ ਪੈਣ ਵਾਲੇ 1000-1500 ਰੁਪਏ ਦੀ ਟੂ ਟੂ ਤੇ ਵੱਡਾ ਬਿਆਨ | Punjab 24 News . #SherryKalsi #PunjabNews #1000To1500Scheme #AAPPunjab #Punjab24News1
- ਸਫਾਈ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ! 3 ਸਾਲ ਵਾਲੇ ਕੰਟ੍ਰੈਕਟ 'ਤੇ, 5 ਸਾਲ ਵਾਲੇ ਹੋਣਗੇ ਪੱਕੇ — ਨਿੱਜਰ ਸਫਾਈ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ! 3 ਸਾਲ ਵਾਲੇ ਕੰਟ੍ਰੈਕਟ 'ਤੇ, 5 ਸਾਲ ਵਾਲੇ ਹੋਣਗੇ ਪੱਕੇ — ਨਿੱਜਰ ਹੜਤਾਲ ਖ਼ਤਮ ਹੋਣ ਦੇ ਸੰਕੇਤ! ਨਿੱਜਰ ਬੋਲੇ—ਜ਼ਿਆਦਾਤਰ ਮੰਗਾਂ ਮੰਨੀਆਂ, ਟ੍ਰੇਨ ਰੋਕੋ ਅੰਦੋਲਨ ਵੀ ਟਲ ਸਕਦਾ ਹੈ1
- ਨੰਗਲੀ ਤੋਂ ਲਾਪਤਾ ਵਿਆਹੁਤਾ ਦਾ ਮਾਮਲਾ ਗਰਮਾਇਆ, ਥਾਣਾ ਕੰਬੋਅ ਨੇ ਸ਼ੁਰੂ ਕੀਤੀ ਡੂੰਘੀ ਜਾਂਚ #PunjabBoldaMajhaBlok #Amritsar #KambohPolice #MissingWoman #PunjabNews #Justice #BreakingNews #Nangli #PunjabPolice1
- ਜੰਡਿਆਲਾ ਗੁਰੂ ਪੁਲਿਸ ਨੇ ਕਾਬੂ ਕੀਤੇ ਮੋਬਾਈਲ ਸਨੈਚਰ ਗੈਂਗ ਦੇ ਚਾਰ ਦੋਸ਼ੀ, 57 ਮੋਬਾਈਲ ਬਰਾਮਦ ਜੰਡਿਆਲਾ ਗੁਰੂ 1 ਅਗਸਤ ਵਰਿੰਦਰ ਸਿੰਘ ਮਲਹੋਤਰਾ :- ਜੰਡਿਆਲਾ ਪੁਲਿਸ ਨੇ ਚੋਰੀ ਦੇ ਮੋਬਾਇਲ ਖਰੀਦਣ ਅਤੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਇਹਨਾਂ ਦੋਸ਼ੀਆਂ ਦਾ ਇੱਕ ਗੈਂਗ ਹੈ ਜੋ ਕਿ ਮੇਲਿਆਂ ਅਤੇ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਹ ਦੋਸ਼ੀ ਬਾਜ਼ਾਰ ਵਿੱਚ ਚੋਰੀ ਕੀਤੇ ਮੋਬਾਈਲ ਸਸਤੇ ਰੇਟ ਤੇ ਵੇਚਦੇ ਸਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਐਸਪੀ ਬਲਜੀਤ ਸਿੰਘ ਜੰਡਿਆਲਾ ਗੁਰੂ ਨੇ ਦੱਸਿਆ ਕਿ ਥਾਣਾ ਜੰਡਿਆਲਾ ਗੁਰੂ ਦੇ ਮੁਖੀ ਹਰਪਾਲ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ.ਬਲਕਾਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ਤੇ ਚੈਕਿੰਗ ਲਈ ਪਿੰਡ ਅਮਰਕੋਟ ਨਾਕਾਬੰਦੀ ਕੀਤੀ ਹੋਈ ਸੀ ਜਿਸ ਮੌਕੇ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੌਰਾਨ ਕਾਲੇ ਰੰਗ ਦੀ ਵਰਨਾ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਜਿਸ ਵਿੱਚ ਵੱਖ ਵੱਖ ਬੈਗਾਂ ਵਿਚੋਂ 57 ਵੱਖ ਵੱਖ ਕੰਪਨੀ ਦੇ ਮੋਬਾਈਲ ਬਰਾਮਦ ਕੀਤੇ ਗਏ। ਦੋਸ਼ੀਆਂ ਦੀ ਪਛਾਣ ਹਰਭੇਜ ਸਿੰਘ ਭੇਜਾ ਵਾਸੀ ਚੱਕਪੱਤੀ ਥਾਣਾ ਕਬੀਰਪੁਰ ਜਿਲਾ ਕਪੂਰਥਲਾ, ਅੰਮ੍ਰਿਤਪਾਲ ਸਿੰਘ ਵਾਸੀ ਰਾਜੇਸ਼ ਨਗਰ ਬਟਾਲਾ ਰੋਡ ਅੰਮ੍ਰਿਤਸਰ, ਸਾਹਿਲ ਵਾਸੀ ਨਿਊ ਕਪੂਰ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਅਤੇ ਰਜੇਸ਼ ਬਾਂਸਲ ਵਾਸੀ ਮੋਹਨ ਸਿੰਘ ਨਗਰ ਲੁਧਿਆਣਾ ਵਜੋਂ ਹੋਈ ਹੈ। ਇਹਨਾਂ ਦੋਸ਼ੀਆਂ ਨੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਕਿ ਮੋਬਾਈਲ ਸਨੇਚਿੰਗ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਦਿੰਦੇ ਸਨ ਅੰਜਾਮ ਅਤੇ ਇਹਨਾਂ ਦੋਸ਼ੀਆਂ ਵੱਲੋਂ ਦਿੱਲੀ ਅਤੇ ਹੋਰ ਦੂਰ ਦੀਆਂ ਮਾਰਕੀਟਾਂ ਵਿੱਚ ਮੋਬਾਈਲ ਸਸਤੇ ਰੇਟਾਂ ਵਿਚ ਵੇਚ ਦਿੱਤੇ ਜਾਂਦੇ ਸਨ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਣਯੋਗ ਅਦਾਲਤ ਵਿੱਚ ਦੋਸ਼ੀਆਂ ਨੂੰ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਕਿ ਦੋਸ਼ੀਆਂ ਨੇ ਕਿੱਥੋਂ ਕਿੱਥੋਂ ਮੋਬਾਇਲ ਚੋਰੀ ਕੀਤੇ ਹਨ ਤੇ ਕਿੱਥੇ ਜਾ ਕੇ ਸਸਤੇ ਮੁੱਲ ਤੇ ਵੇਚਦੇ ਸਨ । ਤਫਤੀਸ਼ ਤੋਂ ਬਾਅਦ ਬਰਾਮਦ ਹੋਏ ਮੋਬਾਈਲ ਫੋਨ ਉਹਨਾਂ ਦੇ ਅਸਲ ਮਾਲਿਕਾਂ ਨੂੰ ਦੇ ਦਿੱਤੇ ਜਾਣਗੇ।4