logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐਸ.ਆਈ.ਆਰ.) ਮੁਹਿੰਮ ਤਹਿਤ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਾਰੇ 544 ਪੋਲਿੰਗ ਬੂਥਾਂ ’ਤੇ ਦੋ ਦਿਨਾਂ ਵਿਸ਼ੇਸ਼ ਕੈਂਪ ਲਗਾਏ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਨੁਮਿਰੇਸ਼ਨ ਫਾਰਮਾਂ ਦੀ ਡਿਜੀਟਾਇਜੇਸ਼ਨ ਦਾ ਕੰਮ ਕਰੀਬ 61 ਫੀਸਦੀ ਤੋਂ ਵੱਧ ਮੁਕੰਮਲ ਹੋ ਗਿਆ ਹੈ। ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਯੋਗ ਵੋਟਰਾਂ ਦੇ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਸੁਵਿਧਾਜਨਕ ਬਣਾਉਣਾ ਹੈ। ਮੁਹਿੰਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ ਬੱਸੀ ਪਠਾਣਾ ਦੀਪਜੋਤ ਕੌਰ ਨੇ ਹਲਕੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਉਥੇ ਮੌਜੂਦ ਬੂਥ ਲੈਵਲ ਅਫ਼ਸਰਾਂ (ਬੀਐਲਓਜ਼) ਨਾਲ ਗੱਲਬਾਤ ਕਰਕੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਇਸੇ ਤਰ੍ਹਾਂ ਹਲਕਾ ਅਮਲੋਹ ਦੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ੍ਰੀ ਵਿਕਾਸ ਸ਼ਰਮਾ ਨੇ ਵੀ ਵੱਖ-ਵੱਖ ਪੋਲਿੰਗ ਬੂਥਾਂ ’ਤੇ ਲੱਗੇ ਵਿਸ਼ੇਸ਼ ਕੈਂਪਾਂ ਦਾ ਦੌਰਾ ਕਰਕੇ ਨਿਰੀਖਣ ਕੀਤਾ। ਸ਼ਨੀਵਾਰ ਅਤੇ ਐਤਵਾਰ ਨੂੰ ਦੋਵੇਂ ਦਿਨ ਜ਼ਿਲ੍ਹੇ ਦੇ ਸਾਰੇ ਨਿਰਧਾਰਤ ਪੋਲਿੰਗ ਬੂਥਾਂ ’ਤੇ ਬੀਐਲਓਜ਼ ਮੌਜੂਦ ਰਹੇ ਅਤੇ ਵੋਟਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ। ਜ਼ਿਲ੍ਹਾ ਚੋਣ ਅਫਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਹੈ, ਤਾਂ ਉਹ ਆਪਣੇ ਸਬੰਧਤ ਬੂਥ ਲੈਵਲ ਅਫ਼ਸਰ (ਬੀਐਲਓ) ਨਾਲ ਤੁਰੰਤ ਸੰਪਰਕ ਕਰਨ ਤਾਂ ਜੋ ਇਸ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ।

3 hrs ago
user_Kajal
Kajal
ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
3 hrs ago
438cfa45-93fe-4f55-b54e-3e54c2ed02cf

ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐਸ.ਆਈ.ਆਰ.) ਮੁਹਿੰਮ ਤਹਿਤ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਾਰੇ 544 ਪੋਲਿੰਗ ਬੂਥਾਂ ’ਤੇ ਦੋ ਦਿਨਾਂ ਵਿਸ਼ੇਸ਼ ਕੈਂਪ ਲਗਾਏ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਨੁਮਿਰੇਸ਼ਨ ਫਾਰਮਾਂ ਦੀ ਡਿਜੀਟਾਇਜੇਸ਼ਨ ਦਾ ਕੰਮ ਕਰੀਬ 61 ਫੀਸਦੀ ਤੋਂ ਵੱਧ ਮੁਕੰਮਲ ਹੋ ਗਿਆ ਹੈ। ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਯੋਗ ਵੋਟਰਾਂ ਦੇ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਸੁਵਿਧਾਜਨਕ ਬਣਾਉਣਾ ਹੈ। ਮੁਹਿੰਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ ਬੱਸੀ ਪਠਾਣਾ ਦੀਪਜੋਤ ਕੌਰ ਨੇ ਹਲਕੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਉਥੇ ਮੌਜੂਦ ਬੂਥ ਲੈਵਲ ਅਫ਼ਸਰਾਂ (ਬੀਐਲਓਜ਼) ਨਾਲ ਗੱਲਬਾਤ ਕਰਕੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਇਸੇ ਤਰ੍ਹਾਂ ਹਲਕਾ ਅਮਲੋਹ ਦੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ੍ਰੀ ਵਿਕਾਸ ਸ਼ਰਮਾ ਨੇ ਵੀ ਵੱਖ-ਵੱਖ ਪੋਲਿੰਗ ਬੂਥਾਂ ’ਤੇ ਲੱਗੇ ਵਿਸ਼ੇਸ਼ ਕੈਂਪਾਂ ਦਾ ਦੌਰਾ ਕਰਕੇ ਨਿਰੀਖਣ ਕੀਤਾ। ਸ਼ਨੀਵਾਰ ਅਤੇ ਐਤਵਾਰ ਨੂੰ ਦੋਵੇਂ ਦਿਨ ਜ਼ਿਲ੍ਹੇ ਦੇ ਸਾਰੇ ਨਿਰਧਾਰਤ ਪੋਲਿੰਗ ਬੂਥਾਂ ’ਤੇ ਬੀਐਲਓਜ਼ ਮੌਜੂਦ ਰਹੇ ਅਤੇ ਵੋਟਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ। ਜ਼ਿਲ੍ਹਾ ਚੋਣ ਅਫਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਹੈ, ਤਾਂ ਉਹ ਆਪਣੇ ਸਬੰਧਤ ਬੂਥ ਲੈਵਲ ਅਫ਼ਸਰ (ਬੀਐਲਓ) ਨਾਲ ਤੁਰੰਤ ਸੰਪਰਕ ਕਰਨ ਤਾਂ ਜੋ ਇਸ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ।

More news from ਪੰਜਾਬ and nearby areas
  • ਫਤਹਿਗੜ੍ਹ ਸਾਹਿਬ ਦੇ ਸਰਹਿੰਦ ਵਿਖੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਥਾਨਕ ਅਸ਼ੋਕਾ ਸਕੂਲ ਵਿੱਚ ਇੱਕ ਰੈਗੂਲਰ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 40 ਯੂਨਿਟ ਖੂਨ ਇਕੱਤਰ ਹੋਇਆ। ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਮਨੀਸ਼ ਵਰਮਾ ਅਤੇ ਸਕੱਤਰ ਅਰਵਿੰਦ ਵਰਮਾ ਨੇ ਦੱਸਿਆ ਕਿ ਪਰਿਸ਼ਦ ਵੱਲੋਂ ਹਰ ਚਾਰ ਮਹੀਨੇ ਬਾਅਦ ਨਿਯਮਤ ਤੌਰ ਤੇ ਅਜਿਹੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਅਤੇ ਉਸੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਦਾ ਇਹ ਕੈਂਪ ਲਗਾਇਆ ਗਿਆ ਹੈ। ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਸਮਾਜ ਸੇਵੀ ਗੁਰਮੁਖ ਸਿੰਘ ਗੁਰਾਇਆ ਵੱਲੋਂ ਭਾਰਤ ਮਾਤਾ ਦੀ ਫੋਟੋ ਅੱਗੇ ਜੋਤ ਜਗਾ ਕੇ ਅਤੇ ਫੁੱਲਾਂ ਦੀ ਮਾਲਾ ਭੇਟ ਕਰਕੇ ਕੀਤੀ ਗਈ। ਉਨ੍ਹਾਂ ਨੇ ਪਰਿਸ਼ਦ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਇਸ ਰਾਹੀਂ ਕਿਸੇ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਇਹ ਕੈਂਪ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਡਾਕਟਰ ਜਪਨੀਤ ਟਿਵਾਣਾ ਦੀ ਅਗਵਾਈ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਲਗਾਇਆ ਗਿਆ। ਇਸ ਮੌਕੇ ਅਨੁਜ ਜਿੰਦਲ, ਰਾਜੇਸ਼ ਧੀਮਾਨ, ਵਰੁਣ ਸੂਦ, ਕ੍ਰਿਸ਼ ਜਿੰਦਲ, ਵਰੁਣ ਜਿੰਦਲ, ਰਾਘਵ ਬਾਤਿਸ਼, ਸੁਮਿਤ ਮੋਦੀ, ਰੋਹਿਤ ਸ਼ਰਮਾ, ਅਮਰੇਸ਼ ਜਿੰਦਲ, ਅਸ਼ਵਨੀ ਬਿਥਰ, ਸੰਜੇ ਵਰਮਾ, ਗੁਰਦੀਪ ਸਿੰਘ, ਰਾਜੀਵ ਗੁਪਤਾ, ਰਿਸ਼ੀ ਪੁਰੀ, ਪਵਨ ਕਾਲੜਾ, ਅਮਿਤ ਚੋਪੜਾ, ਨਰਿੰਦਰ ਰਾਣਾ, ਰਾਜੇਸ਼ ਸੀ ਏ, ਸੰਜੀਵ, ਯੋਗੇਸ਼, ਰਾਹੁਲ, ਦਿਨੇਸ਼, ਨਿਤਿਨ, ਉਮੇਸ਼, ਆਨੰਦ ਮੋਹਨ ਅਤੇ ਪੀ ਆਰ ਓ ਪੂਰਨ ਸਹਿਗਲ ਹਾਜ਼ਰ ਸਨ।
    1
    ਫਤਹਿਗੜ੍ਹ ਸਾਹਿਬ ਦੇ ਸਰਹਿੰਦ ਵਿਖੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਥਾਨਕ ਅਸ਼ੋਕਾ ਸਕੂਲ ਵਿੱਚ ਇੱਕ ਰੈਗੂਲਰ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 40 ਯੂਨਿਟ ਖੂਨ ਇਕੱਤਰ ਹੋਇਆ। ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਮਨੀਸ਼ ਵਰਮਾ ਅਤੇ ਸਕੱਤਰ ਅਰਵਿੰਦ ਵਰਮਾ ਨੇ ਦੱਸਿਆ ਕਿ ਪਰਿਸ਼ਦ ਵੱਲੋਂ ਹਰ ਚਾਰ ਮਹੀਨੇ ਬਾਅਦ ਨਿਯਮਤ ਤੌਰ ਤੇ ਅਜਿਹੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਅਤੇ ਉਸੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਦਾ ਇਹ ਕੈਂਪ ਲਗਾਇਆ ਗਿਆ ਹੈ।

ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਸਮਾਜ ਸੇਵੀ ਗੁਰਮੁਖ ਸਿੰਘ ਗੁਰਾਇਆ ਵੱਲੋਂ ਭਾਰਤ ਮਾਤਾ ਦੀ ਫੋਟੋ ਅੱਗੇ ਜੋਤ ਜਗਾ ਕੇ ਅਤੇ ਫੁੱਲਾਂ ਦੀ ਮਾਲਾ ਭੇਟ ਕਰਕੇ ਕੀਤੀ ਗਈ। ਉਨ੍ਹਾਂ ਨੇ ਪਰਿਸ਼ਦ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਇਸ ਰਾਹੀਂ ਕਿਸੇ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਇਹ ਕੈਂਪ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਡਾਕਟਰ ਜਪਨੀਤ ਟਿਵਾਣਾ ਦੀ ਅਗਵਾਈ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਲਗਾਇਆ ਗਿਆ।

ਇਸ ਮੌਕੇ ਅਨੁਜ ਜਿੰਦਲ, ਰਾਜੇਸ਼ ਧੀਮਾਨ, ਵਰੁਣ ਸੂਦ, ਕ੍ਰਿਸ਼ ਜਿੰਦਲ, ਵਰੁਣ ਜਿੰਦਲ, ਰਾਘਵ ਬਾਤਿਸ਼, ਸੁਮਿਤ ਮੋਦੀ, ਰੋਹਿਤ ਸ਼ਰਮਾ, ਅਮਰੇਸ਼ ਜਿੰਦਲ, ਅਸ਼ਵਨੀ ਬਿਥਰ, ਸੰਜੇ ਵਰਮਾ, ਗੁਰਦੀਪ ਸਿੰਘ, ਰਾਜੀਵ ਗੁਪਤਾ, ਰਿਸ਼ੀ ਪੁਰੀ, ਪਵਨ ਕਾਲੜਾ, ਅਮਿਤ ਚੋਪੜਾ, ਨਰਿੰਦਰ ਰਾਣਾ, ਰਾਜੇਸ਼ ਸੀ ਏ, ਸੰਜੀਵ, ਯੋਗੇਸ਼, ਰਾਹੁਲ, ਦਿਨੇਸ਼, ਨਿਤਿਨ, ਉਮੇਸ਼, ਆਨੰਦ ਮੋਹਨ ਅਤੇ ਪੀ ਆਰ ਓ ਪੂਰਨ ਸਹਿਗਲ ਹਾਜ਼ਰ ਸਨ।
    user_Kajal
    Kajal
    ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    3 hrs ago
  • ਲੁਧਿਆਣਾ ਦੇ ਖੰਨਾ ਵਿੱਚ ਪੁਲਿਸ ਵੱਲੋਂ 'ਆਪਰੇਸ਼ਨ ਪ੍ਰਹਾਰ 3.0' ਤਹਿਤ ਇੱਕ ਵੱਡੀ ਕਾਰਵਾਈ ਅੰਜਾਮ ਦਿੱਤੀ ਗਈ ਹੈ। ਇਸ ਵਿਸ਼ੇਸ਼ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਨੇ ਇਲਾਕੇ ਦੇ ਅਪਰਾਧੀਆਂ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਦਿਆਂ ਉਨ੍ਹਾਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ।
    1
    ਲੁਧਿਆਣਾ ਦੇ ਖੰਨਾ ਵਿੱਚ ਪੁਲਿਸ ਵੱਲੋਂ 'ਆਪਰੇਸ਼ਨ ਪ੍ਰਹਾਰ 3.0' ਤਹਿਤ ਇੱਕ ਵੱਡੀ ਕਾਰਵਾਈ ਅੰਜਾਮ ਦਿੱਤੀ ਗਈ ਹੈ। ਇਸ ਵਿਸ਼ੇਸ਼ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਨੇ ਇਲਾਕੇ ਦੇ ਅਪਰਾਧੀਆਂ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਦਿਆਂ ਉਨ੍ਹਾਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ।
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    13 hrs ago
  • ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਭਾਰਤ ਵਿਕਾਸ ਪਰਿਸ਼ਦ ਵੱਲੋਂ ਭਾਰਤ ਵਿਕਾਸ ਪਰਿਸ਼ਦ ਭਵਨ ਵਿਖੇ 15ਵਾਂ ਵਿਸ਼ਾਲ ਮੁਫ਼ਤ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸ਼ਹਿਰ ਭਰ ਤੋਂ ਆਏ ਲਗਭਗ 150 ਮਰੀਜ਼ਾਂ ਨੇ ਆਪਣਾ ਮੁਫ਼ਤ ਚੈੱਕ ਅਪ ਕਰਵਾਇਆ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਕੈਂਪ ਵਿੱਚ ਹੱਡੀਆਂ, ਅੱਖਾਂ, ਨੱਕ-ਕੰਨ-ਗਲਾ, ਚਮੜੀ ਅਤੇ ਹੋਰ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਸ਼ਿਰਕਤ ਕਰਕੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਚਿਤ ਸਲਾਹ ਦੇਣ ਦੇ ਨਾਲ-ਨਾਲ ਇਲਾਜ ਵੀ ਕੀਤਾ। ਇਸ ਸੇਵਾ ਕਾਰਜ ਦੀ ਅਗਵਾਈ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸੁਰਿੰਦਰ ਸੇਠੀ ਅਤੇ ਸੰਜੀਵ ਚੌਧਰੀ ਵੱਲੋਂ ਕੀਤੀ ਗਈ। ਪਰਿਸ਼ਦ ਵੱਲੋਂ ਪਿਛਲੇ 15 ਮਹੀਨਿਆਂ ਤੋਂ ਲਗਾਤਾਰ ਹਰ ਮਹੀਨੇ ਇਹ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਨਿਸ਼ਕਾਮ ਮੈਡੀਕਲ ਹੈਲਪਲਾਈਨ ਦੀ ਪ੍ਰਧਾਨ ਸੁਸ਼ਮਾ ਜੀ ਅਤੇ ਉਨ੍ਹਾਂ ਦੀ ਟੀਮ ਨੇ ਪੂਰੀ ਸੇਵਾ ਨਿਭਾਈ। ਪ੍ਰਧਾਨ ਸੁਰਿੰਦਰ ਸੇਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਲੋੜਵੰਦ ਨੂੰ ਕੈਂਪ ਤੋਂ ਇਲਾਵਾ ਅੱਖਾਂ ਦੀ ਬਿਮਾਰੀ ਲਈ ਲੈਂਸ ਪਵਾਉਣ ਦੀ ਲੋੜ ਹੈ, ਤਾਂ ਉਹ ਸਿੱਧਾ ਭਾਰਤ ਵਿਕਾਸ ਪਰਿਸ਼ਦ ਨਾਲ ਸੰਪਰਕ ਕਰ ਸਕਦਾ ਹੈ, ਜਿੱਥੇ ਉਨ੍ਹਾਂ ਦਾ ਇਲਾਜ ਅਤੇ ਲੈਂਸ ਬਿਲਕੁਲ ਮੁਫ਼ਤ ਲਗਵਾਏ ਜਾਣਗੇ। ਅੱਜ ਦੇ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਪਰਵੀਨ ਚੁਗ ਨੇ ਸ਼ਿਰਕਤ ਕੀਤੀ ਅਤੇ ਸਿਹਤ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਸ਼ਟਰੀ ਭਾਵਲਪੁਰ ਵੈਲਫੇਅਰ ਮਹਾ ਸੰਘ ਦੇ ਪ੍ਰਧਾਨ ਅਤੇ ਹਲਕਾ ਸੇਵਾਦਾਰ ਕ੍ਰਿਸ਼ਨ ਕੁਕਰੇਜਾ, ਡਾ. ਸੰਜੀਵ ਚੌਧਰੀ, ਵਰਿੰਦਰ ਸੇਤੀਆ, ਮਾਸਟਰ ਮਿੱਤਰਾਂ ਅਤੇ ਦਾਤ ਸ਼ਰਮਾ ਸਮੇਤ ਸ਼ਹਿਰ ਦੇ ਕਈ ਪਤਵੰਤੇ ਸੱਜਣ ਵੀ ਹਾਜ਼ਰ ਸਨ। ਪਰਿਸ਼ਦ ਦੇ ਅਹੁਦੇਦਾਰਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਸੇਵਾ ਕੈਂਪ ਲਗਾਤਾਰ ਜਾਰੀ ਰਹਿਣਗੇ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਦਾ ਲਾਭ ਮਿਲ ਸਕੇ।
    4
    ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਭਾਰਤ ਵਿਕਾਸ ਪਰਿਸ਼ਦ ਵੱਲੋਂ ਭਾਰਤ ਵਿਕਾਸ ਪਰਿਸ਼ਦ ਭਵਨ ਵਿਖੇ 15ਵਾਂ ਵਿਸ਼ਾਲ ਮੁਫ਼ਤ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸ਼ਹਿਰ ਭਰ ਤੋਂ ਆਏ ਲਗਭਗ 150 ਮਰੀਜ਼ਾਂ ਨੇ ਆਪਣਾ ਮੁਫ਼ਤ ਚੈੱਕ ਅਪ ਕਰਵਾਇਆ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਕੈਂਪ ਵਿੱਚ ਹੱਡੀਆਂ, ਅੱਖਾਂ, ਨੱਕ-ਕੰਨ-ਗਲਾ, ਚਮੜੀ ਅਤੇ ਹੋਰ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਸ਼ਿਰਕਤ ਕਰਕੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਚਿਤ ਸਲਾਹ ਦੇਣ ਦੇ ਨਾਲ-ਨਾਲ ਇਲਾਜ ਵੀ ਕੀਤਾ।

ਇਸ ਸੇਵਾ ਕਾਰਜ ਦੀ ਅਗਵਾਈ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸੁਰਿੰਦਰ ਸੇਠੀ ਅਤੇ ਸੰਜੀਵ ਚੌਧਰੀ ਵੱਲੋਂ ਕੀਤੀ ਗਈ। ਪਰਿਸ਼ਦ ਵੱਲੋਂ ਪਿਛਲੇ 15 ਮਹੀਨਿਆਂ ਤੋਂ ਲਗਾਤਾਰ ਹਰ ਮਹੀਨੇ ਇਹ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਨਿਸ਼ਕਾਮ ਮੈਡੀਕਲ ਹੈਲਪਲਾਈਨ ਦੀ ਪ੍ਰਧਾਨ ਸੁਸ਼ਮਾ ਜੀ ਅਤੇ ਉਨ੍ਹਾਂ ਦੀ ਟੀਮ ਨੇ ਪੂਰੀ ਸੇਵਾ ਨਿਭਾਈ। ਪ੍ਰਧਾਨ ਸੁਰਿੰਦਰ ਸੇਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਲੋੜਵੰਦ ਨੂੰ ਕੈਂਪ ਤੋਂ ਇਲਾਵਾ ਅੱਖਾਂ ਦੀ ਬਿਮਾਰੀ ਲਈ ਲੈਂਸ ਪਵਾਉਣ ਦੀ ਲੋੜ ਹੈ, ਤਾਂ ਉਹ ਸਿੱਧਾ ਭਾਰਤ ਵਿਕਾਸ ਪਰਿਸ਼ਦ ਨਾਲ ਸੰਪਰਕ ਕਰ ਸਕਦਾ ਹੈ, ਜਿੱਥੇ ਉਨ੍ਹਾਂ ਦਾ ਇਲਾਜ ਅਤੇ ਲੈਂਸ ਬਿਲਕੁਲ ਮੁਫ਼ਤ ਲਗਵਾਏ ਜਾਣਗੇ।

ਅੱਜ ਦੇ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਪਰਵੀਨ ਚੁਗ ਨੇ ਸ਼ਿਰਕਤ ਕੀਤੀ ਅਤੇ ਸਿਹਤ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਸ਼ਟਰੀ ਭਾਵਲਪੁਰ ਵੈਲਫੇਅਰ ਮਹਾ ਸੰਘ ਦੇ ਪ੍ਰਧਾਨ ਅਤੇ ਹਲਕਾ ਸੇਵਾਦਾਰ ਕ੍ਰਿਸ਼ਨ ਕੁਕਰੇਜਾ, ਡਾ. ਸੰਜੀਵ ਚੌਧਰੀ, ਵਰਿੰਦਰ ਸੇਤੀਆ, ਮਾਸਟਰ ਮਿੱਤਰਾਂ ਅਤੇ ਦਾਤ ਸ਼ਰਮਾ ਸਮੇਤ ਸ਼ਹਿਰ ਦੇ ਕਈ ਪਤਵੰਤੇ ਸੱਜਣ ਵੀ ਹਾਜ਼ਰ ਸਨ। ਪਰਿਸ਼ਦ ਦੇ ਅਹੁਦੇਦਾਰਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਸੇਵਾ ਕੈਂਪ ਲਗਾਤਾਰ ਜਾਰੀ ਰਹਿਣਗੇ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਦਾ ਲਾਭ ਮਿਲ ਸਕੇ।
    user_Jatinder kumar
    Jatinder kumar
    ਰਾਜਪੁਰਾ, ਪਟਿਆਲਾ, ਪੰਜਾਬ•
    5 hrs ago
  • ਨਗਰ ਕੌਂਸਲ ਨਵਾਂ ਗ੍ਰਾਓਂ ਦੇ ਪ੍ਰਧਾਨ ਦੀ ਚੋਣ ਦੌਰਾਨ ਗੁੱਜਰ ਭਾਈਚਾਰੇ ਵੱਲੋਂ ਚੁਣੇ ਗਏ ਕੌਂਸਲਰਾਂ ਨੂੰ ਅਣਗੌਲਿਆਂ ਕੀਤੇ ਜਾਣ ਕਾਰਨ ਭਾਈਚਾਰੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਇੱਕ ਨੇੜਲੇ ਪਿੰਡ ਦੀ ਨੌਜਵਾਨ ਲੜਕੀ ਨੂੰ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਵਰਗਲਾ ਕੇ ਲਿਜਾਣ ਦੇ ਮਾਮਲੇ ਨੇ ਵੀ ਭਾਈਚਾਰੇ ਦੇ ਗੁੱਸੇ ਨੂੰ ਹੋਰ ਵਧਾ ਦਿੱਤਾ ਹੈ। ਇਨ੍ਹਾਂ ਮੁੱਦਿਆਂ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਚੌਧਰੀ ਸ਼ਿਆਮ ਲਾਲ ਮਾਜਰੀਆਂ ਵੱਲੋਂ ਸਮੂਹ ਗੁੱਜਰ ਭਾਈਚਾਰੇ ਦਾ ਇੱਕ ਵੱਡਾ ਇਕੱਠ 19 ਜੁਲਾਈ ਦਿਨ ਐਤਵਾਰ ਨੂੰ ਮੁੱਲਾਂਪੁਰ ਗਰੀਬਦਾਸ ਵਿਖੇ ਭੂਰੀ ਵਾਲਿਆਂ ਦੇ ਅਸਥਾਨ 'ਤੇ ਸੱਦਿਆ ਗਿਆ ਹੈ। ਚੌਧਰੀ ਸ਼ਿਆਮ ਲਾਲ ਨੇ ਭਾਈਚਾਰੇ ਦੇ ਲੋਕਾਂ ਨੂੰ ਸਿਆਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਇਕੱਤਰਤਾ ਵਿੱਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
    1
    ਨਗਰ ਕੌਂਸਲ ਨਵਾਂ ਗ੍ਰਾਓਂ ਦੇ ਪ੍ਰਧਾਨ ਦੀ ਚੋਣ ਦੌਰਾਨ ਗੁੱਜਰ ਭਾਈਚਾਰੇ ਵੱਲੋਂ ਚੁਣੇ ਗਏ ਕੌਂਸਲਰਾਂ ਨੂੰ ਅਣਗੌਲਿਆਂ ਕੀਤੇ ਜਾਣ ਕਾਰਨ ਭਾਈਚਾਰੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਇੱਕ ਨੇੜਲੇ ਪਿੰਡ ਦੀ ਨੌਜਵਾਨ ਲੜਕੀ ਨੂੰ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਵਰਗਲਾ ਕੇ ਲਿਜਾਣ ਦੇ ਮਾਮਲੇ ਨੇ ਵੀ ਭਾਈਚਾਰੇ ਦੇ ਗੁੱਸੇ ਨੂੰ ਹੋਰ ਵਧਾ ਦਿੱਤਾ ਹੈ।

ਇਨ੍ਹਾਂ ਮੁੱਦਿਆਂ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਚੌਧਰੀ ਸ਼ਿਆਮ ਲਾਲ ਮਾਜਰੀਆਂ ਵੱਲੋਂ ਸਮੂਹ ਗੁੱਜਰ ਭਾਈਚਾਰੇ ਦਾ ਇੱਕ ਵੱਡਾ ਇਕੱਠ 19 ਜੁਲਾਈ ਦਿਨ ਐਤਵਾਰ ਨੂੰ ਮੁੱਲਾਂਪੁਰ ਗਰੀਬਦਾਸ ਵਿਖੇ ਭੂਰੀ ਵਾਲਿਆਂ ਦੇ ਅਸਥਾਨ 'ਤੇ ਸੱਦਿਆ ਗਿਆ ਹੈ। ਚੌਧਰੀ ਸ਼ਿਆਮ ਲਾਲ ਨੇ ਭਾਈਚਾਰੇ ਦੇ ਲੋਕਾਂ ਨੂੰ ਸਿਆਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਇਕੱਤਰਤਾ ਵਿੱਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    19 hrs ago
  • ਰੂਪਨਗਰ ਵਿੱਚ ਨਵੇਂ ਪੁਲ ਦੀ ਉਸਾਰੀ ਦੇ ਕਾਰਨ ਰੋਪੜ ਤੋਂ ਬਲਾਚੌਰ ਜਾਣ ਵਾਲਾ ਰਸਤਾ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।
    1
    ਰੂਪਨਗਰ ਵਿੱਚ ਨਵੇਂ ਪੁਲ ਦੀ ਉਸਾਰੀ ਦੇ ਕਾਰਨ ਰੋਪੜ ਤੋਂ ਬਲਾਚੌਰ ਜਾਣ ਵਾਲਾ ਰਸਤਾ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer Rup Nagar, Rupnagar•
    1 hr ago
  • ਬਲਰਾਮ ਭਗਵਾਨਦਾਧੋਰੀ ਘਾਟ ਦੇ ਨੇੜੇ ਭਗਵਾਨ ਚੱਕ ਸਥਿਤ ਹੈ, ਜਿਸ ਲਈ ਸਮਰਥਨ ਦੇਣ ਦੀ ਅਪੀਲ ਕੀਤੀ ਗਈ ਹੈ।
    1
    ਬਲਰਾਮ ਭਗਵਾਨਦਾਧੋਰੀ ਘਾਟ ਦੇ ਨੇੜੇ ਭਗਵਾਨ ਚੱਕ ਸਥਿਤ ਹੈ, ਜਿਸ ਲਈ ਸਮਰਥਨ ਦੇਣ ਦੀ ਅਪੀਲ ਕੀਤੀ ਗਈ ਹੈ।
    user_Balwant song Balwant song
    Balwant song Balwant song
    Farmer ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    21 hrs ago
  • ਫਤਿਹਗੜ੍ਹ ਸਾਹਿਬ ਦੇ ਪਿੰਡ ਤਿੰਬਰਪੁਰ ਵਿਖੇ ਇੱਕ ਕਿਸਾਨ ਦੀਆਂ ਤਿੰਨ ਗਾਵਾਂ ਦੀ ਅਚਨਚੇਤ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਵਲ ਵੈਟਨਰੀ ਹਸਪਤਾਲ ਭਗੜਾਣਾ ਦੇ ਵੈਟਨਰੀ ਅਫ਼ਸਰ ਡਾਕਟਰ ਹਿਮਾਂਸ਼ੂ ਆਪਣੀ ਟੀਮ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ। ਡਾਕਟਰ ਹਿਮਾਂਸ਼ੂ ਨੇ ਦੱਸਿਆ ਕਿ ਫ਼ੋਨ ਰਾਹੀਂ ਮਿਲੀ ਜਾਣਕਾਰੀ ਤੋਂ ਬਾਅਦ ਵਿਭਾਗ ਵੱਲੋਂ ਤਿੰਨ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਮ੍ਰਿਤਕ ਗਾਵਾਂ ਦਾ ਪੋਸਟਮਾਰਟਮ ਕਰ ਦਿੱਤਾ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਪਸ਼ੂ ਪਾਲਕ ਪੂਰਨ ਚੰਦ ਦੇ ਹੋਰ ਨੁਕਸਾਨ ਨੂੰ ਰੋਕਣ ਲਈ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ। ਡਾਕਟਰ ਹਿਮਾਂਸ਼ੂ ਮੁਤਾਬਕ ਕਿਸਾਨ ਪੂਰਨ ਚੰਦ ਦੇ ਘਰ ਰੱਖੀਆਂ ਬਾਕੀ ਗਾਵਾਂ ਅਤੇ ਮੱਝਾਂ ਦੇ ਖੂਨ (ਬਲੱਡ) ਅਤੇ ਫੀਡ (ਖੁਰਾਕ) ਦੇ ਸੈਂਪਲ ਲੈ ਕੇ ਜਾਂਚ ਲਈ ਡਿਪਾਰਟਮੈਂਟ ਨੂੰ ਭੇਜ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬਾਕੀ ਪਸ਼ੂਆਂ ਦਾ ਇਲਾਜ (ਟ੍ਰੀਟਮੈਂਟ) ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਵੈਟਨਰੀ ਅਫ਼ਸਰ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ਤੱਕ ਉਨ੍ਹਾਂ ਦੀ ਟੀਮ ਬਾਕੀ ਪਸ਼ੂਆਂ ’ਤੇ ਖਾਸ ਨਿਗਰਾਨੀ ਰੱਖੇਗੀ ਤਾਂ ਜੋ ਕੋਈ ਹੋਰ ਮੰਦਭਾਗੀ ਘਟਨਾ ਨਾ ਵਾਪਰੇ। ਇਸ ਮੌਕੇ ਕਿਸਾਨ ਨਾਲ ਦੁੱਖ ਸਾਂਝਾ ਕਰਨ ਲਈ ਮਨਜੀਤ ਸ਼ਰਮਾ, ਡਾਕਟਰ ਬਲਰਾਮ ਸ਼ਰਮਾ, ਗੁਰਦਿਆਲ ਚੰਦ ਬਡਾਲੀ ਮਾਈ ਕੀ, ਮੋਹਣ ਲਾਲ ਸਲੇਮਪੁਰ, ਜਸਵੀਰ ਸਿੰਘ ਅਤੇ ਮੁਖਤਿਆਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ।
    1
    ਫਤਿਹਗੜ੍ਹ ਸਾਹਿਬ ਦੇ ਪਿੰਡ ਤਿੰਬਰਪੁਰ ਵਿਖੇ ਇੱਕ ਕਿਸਾਨ ਦੀਆਂ ਤਿੰਨ ਗਾਵਾਂ ਦੀ ਅਚਨਚੇਤ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਵਲ ਵੈਟਨਰੀ ਹਸਪਤਾਲ ਭਗੜਾਣਾ ਦੇ ਵੈਟਨਰੀ ਅਫ਼ਸਰ ਡਾਕਟਰ ਹਿਮਾਂਸ਼ੂ ਆਪਣੀ ਟੀਮ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ। ਡਾਕਟਰ ਹਿਮਾਂਸ਼ੂ ਨੇ ਦੱਸਿਆ ਕਿ ਫ਼ੋਨ ਰਾਹੀਂ ਮਿਲੀ ਜਾਣਕਾਰੀ ਤੋਂ ਬਾਅਦ ਵਿਭਾਗ ਵੱਲੋਂ ਤਿੰਨ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਮ੍ਰਿਤਕ ਗਾਵਾਂ ਦਾ ਪੋਸਟਮਾਰਟਮ ਕਰ ਦਿੱਤਾ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।

ਪਸ਼ੂ ਪਾਲਕ ਪੂਰਨ ਚੰਦ ਦੇ ਹੋਰ ਨੁਕਸਾਨ ਨੂੰ ਰੋਕਣ ਲਈ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ। ਡਾਕਟਰ ਹਿਮਾਂਸ਼ੂ ਮੁਤਾਬਕ ਕਿਸਾਨ ਪੂਰਨ ਚੰਦ ਦੇ ਘਰ ਰੱਖੀਆਂ ਬਾਕੀ ਗਾਵਾਂ ਅਤੇ ਮੱਝਾਂ ਦੇ ਖੂਨ (ਬਲੱਡ) ਅਤੇ ਫੀਡ (ਖੁਰਾਕ) ਦੇ ਸੈਂਪਲ ਲੈ ਕੇ ਜਾਂਚ ਲਈ ਡਿਪਾਰਟਮੈਂਟ ਨੂੰ ਭੇਜ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬਾਕੀ ਪਸ਼ੂਆਂ ਦਾ ਇਲਾਜ (ਟ੍ਰੀਟਮੈਂਟ) ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਵੈਟਨਰੀ ਅਫ਼ਸਰ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ਤੱਕ ਉਨ੍ਹਾਂ ਦੀ ਟੀਮ ਬਾਕੀ ਪਸ਼ੂਆਂ ’ਤੇ ਖਾਸ ਨਿਗਰਾਨੀ ਰੱਖੇਗੀ ਤਾਂ ਜੋ ਕੋਈ ਹੋਰ ਮੰਦਭਾਗੀ ਘਟਨਾ ਨਾ ਵਾਪਰੇ। ਇਸ ਮੌਕੇ ਕਿਸਾਨ ਨਾਲ ਦੁੱਖ ਸਾਂਝਾ ਕਰਨ ਲਈ ਮਨਜੀਤ ਸ਼ਰਮਾ, ਡਾਕਟਰ ਬਲਰਾਮ ਸ਼ਰਮਾ, ਗੁਰਦਿਆਲ ਚੰਦ ਬਡਾਲੀ ਮਾਈ ਕੀ, ਮੋਹਣ ਲਾਲ ਸਲੇਮਪੁਰ, ਜਸਵੀਰ ਸਿੰਘ ਅਤੇ ਮੁਖਤਿਆਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ।
    user_Kajal
    Kajal
    ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    3 hrs ago
  • ਦੋਰਾਹਾ ਦੇ ਨੇੜਲੇ ਪਿੰਡ ਜਸਪਾਲੋਂ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ ਕੇਂਦਰ ਵਿੱਚੋਂ ਕਰੀਬ 10 ਨੌਜਵਾਨਾਂ ਨੂੰ ਬਰਾਮਦ ਕੀਤਾ ਗਿਆ ਹੈ।
    1
    ਦੋਰਾਹਾ ਦੇ ਨੇੜਲੇ ਪਿੰਡ ਜਸਪਾਲੋਂ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ ਕੇਂਦਰ ਵਿੱਚੋਂ ਕਰੀਬ 10 ਨੌਜਵਾਨਾਂ ਨੂੰ ਬਰਾਮਦ ਕੀਤਾ ਗਿਆ ਹੈ।
    user_BNN Best News Network
    BNN Best News Network
    Local News Reporter Khanna, Ludhiana•
    6 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.