ਪੰਜਾਬ ਸਰਕਾਰ ਦੀ ਵਿੱਤੀ ਬਦ-ਇੰਤਜ਼ਾਮੀ ਕਾਰਨ ਮਿਡ-ਡੇ-ਮੀਲ ਤਹਿਤ ਸਕੂਲਾਂ ਦੇ ਚੁੱਲ੍ਹੇ ਠੰਢੇ ਹੋਣ ਕਿਨਾਰੇ- ਡੀ.ਟੀ.ਐੱਫ. ---ਪਿਛਲੇ ਫੰਡ ਮਾਰਚ ਮਹੀਨੇ ਦੇ ਆਖਰੀ ਹਫਤੇ ਹੋਏ ਸਨ ਜਾਰੀ --ਫੰਡ ਜਾਰੀ ਕਰਨ 'ਚ ਲਾਪਰਵਾਹੀ ਨੇ ਅਧਿਆਪਕ ਕੀਤੇ ਕਰਜ਼ਦਾਰ --ਦੁਕਾਨਦਾਰਾਂ ਨੇ ਹੋਰ ਉਧਾਰ ਦੇਣ ਤੋਂ ਕੀਤੇ ਹੱਥ ਖੜ੍ਹੇ ਕੈਪਸ਼ਨ: ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ, ਜਨਰਲ ਸਕੱਤਰ ਤਜਿੰਦਰ ਸਿੰਘ ਅਤੇ ਸੀਨੀ. ਮੀਤ ਪ੍ਰਧਾਨ ਜੈਮਲ ਸਿੰਘ ਅਤੇ ਹੋਰ ਆਗੂ। ਕਪੂਰਥਲਾ: ਪੰਜਾਬ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਪਹਿਲਾਂ ਵਧੀਆ ਵਿੱਤ ਪ੍ਰਬੰਧਨ ਦੇ ਕੀਤੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ ਜਦੋਂ ਸਕੂਲਾ ਵਿੱਚ ਮਿੱਡ-ਡੇ-ਮੀਲ ਸਕੀਮ ਅਧੀਨ ਸਕੂਲਾਂ ਨੂੰ ਜਾਰੀ ਹੋਣ ਵਾਲੀ ਕੁਕਿੰਗ ਰਾਸ਼ੀ ਪਿਛਲੇ ਚਾਰ ਮਹੀਨਿਆਂ ਤੋਂ ਜਾਰੀ ਨਹੀਂ ਕੀਤੀ ਗਈ ਹੈ। ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ, ਜਨਰਲ ਸਕੱਤਰ ਤਜਿੰਦਰ ਸਿੰਘ ਅਤੇ ਸੀਨੀ. ਮੀਤ ਪ੍ਰਧਾਨ ਜੈਮਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕ ਮਿਡ-ਡੇ-ਮੀਲ ਤਿਆਰ ਕਰਨ ਲਈ ਲੋੜੀਂਦੇ ਰਾਸ਼ਨ ਲਈ ਪਿਛਲੇ ਚਾਰ ਮਹੀਨਿਆਂ ਤੋਂ ਵਧੇਰੇ ਸਮੇਂ ਤੋਂ ਆਪਣੇ ਪੱਧਰ 'ਤੇ ਪ੍ਰਬੰਧ ਕਰ ਰਹੇ ਹਨ। ਵਿਭਾਗ ਵੱਲੋਂ ਮਾਰਚ ਮਹੀਨੇ ਦੇ ਆਖਰੀ ਹਫਤੇ ਵਿੱਚ ਭੇਜੇ ਫੰਡਾਂ ਤੋਂ ਬਾਅਦ ਅਧਿਆਪਕਾਂ ਨੇ ਆਪਣੀਆਂ ਜੇਬਾਂ ਵਿੱਚ ਰਾਸ਼ੀ ਖਰਚ ਕਰਕੇ ਅਤੇ ਦੁਕਾਨਦਾਰਾਂ ਤੋਂ ਉਧਾਰ ਲੈ ਕੇ ਹੁਣ ਤੱਕ ਗੁਜ਼ਾਰਾ ਕੀਤਾ ਹੈ, ਪਰ ਹੁਣ ਅਧਿਆਪਕਾਂ ਅਤੇ ਦੁਕਾਨਦਾਰਾਂ ਦੋਹਾਂ ਦੇ ਹੱਥ ਖੜ੍ਹੇ ਹੋ ਗਏ ਹਨ। ਦੁਕਾਨਦਾਰਾਂ ਨੇ ਹੋਰ ਉਧਾਰ ਦੇਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਮੌਸਮੀ ਫਲ ਲਈ ਆਉਂਦੀ ਰਾਸ਼ੀ 5 ਰੁਪਏ ਵੀ ਨਾਕਾਫੀ ਹੈ, ਜਿਸਦਾ ਬੋਝ ਵੀ ਅਧਿਆਪਕਾਂ ਦੀਆ ਜੇਬਾਂ 'ਤੇ ਹੀ ਪੈਂਦਾ ਹੈ। ਆਗੂਆਂ ਕਿਹਾ ਕਿ ਸਰਕਾਰ ਦਾ ਵਿੱਤੀ ਪ੍ਰਬੰਧਾਂ ਦੀ ਬਦ-ਇੰਤਜ਼ਾਮੀ ਦਾ ਖਮਿਆਜ਼ਾ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬ ਸਰਕਾਰ ਦੀ ਆਰਥਿਕ ਮੰਦਹਾਲੀ ਹੁਣ ਸਿੱਖਿਆ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਵੱਲੋਂ ਸਕੂਲੀ ਸਿੱਖਿਆ ਵਰਗੀਆਂ ਬੁਨਿਆਦੀ ਸੇਵਾਵਾਂ ਲਈ ਵੀ ਸਮੇਂ ਸਿਰ ਫੰਡ ਮੁਹੱਈਆ ਨਾ ਕਰਵਾਏ ਜਾਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪੰਜਾਬ ਸਰਕਾਰ ਦਾ ਵਿੱਤੀ ਪ੍ਰਬੰਧ ਪੂਰੀ ਤਰ੍ਹਾਂ ਲੜਖੜ੍ਹਾ ਗਿਆ ਹੈ। ਡੀ.ਟੀ.ਐੱਫ ਦੇ ਜ਼ਿਲ੍ਹਾ ਆਗੂਆਂ ਗੁਰਮੁੱਖ ਲੋਕਪ੍ਰੇਮੀ, ਪਵਨ ਕੁਮਾਰ, ਮਲਕੀਤ ਸਿੰਘ, ਗੌਰਵ ਗਿੱਲ, ਬਲਵਿੰਦਰ ਭੰਡਾਲ, ਬਲਵੀਰ ਸਿੰਘ, ਗੁਰਦੀਪ ਧੰਮ ਅਤੇ ਅਵਤਾਰ ਸਿੰਘ ਗਿੱਲ ਨੇ ਕਿਹਾ ਕਿ ਇਸ ਵਾਰ ਮਿਡ-ਡੇ-ਮੀਲ ਕੁੱਕ ਵਰਕਰਾਂ ਨੂੰ ਵੀ ਜੁਲਾਈ ਮਹੀਨੇ ਦਾ ਪੁਰਾ ਮਿਹਨਤਾਨਾ ਨਹੀਂ ਦਿੱਤਾ ਗਿਆ ਸਗੋਂ ਦੋ ਹਜ਼ਾਰ ਰੁਪਏ ਹੀ ਦਿੱਤੇ ਗਏ ਹਨ। ਜਿਸ ਕਾਰਣ ਉਨ੍ਹਾਂ ਕੁੱਕ ਵਰਕਰਾਂ ਦੇ ਘਰਾਂ ਦੇ ਚੁੱਲ੍ਹੇ ਵੀ ਠੰਢੇ ਹੋਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਆਗੂਆਂ ਦੋਸ਼ ਲਾਇਆ ਕਿਹਾ ਕਿ ਸਰਕਾਰ ਕੋਲ ਇਸ਼ਤਿਹਾਰਬਾਜ਼ੀ ਕਰਨ, ਵੋਟ ਬੈਂਕ ਪੱਕਾ ਕਰਨ ਅਤੇ ਹੋਰ ਗੈਰ-ਜ਼ਰੂਰੀ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ, ਪਰ ਸਕੂਲਾਂ ਵਿੱਚ ਨਿਗੂਣੇ ਮਿਹਨਤਾਨੇ ਕੇਵਲ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਕੰਮ ਕਰ ਰਹੇ ਵਰਕਰਾਂ ਨੂੰ ਅਧੁਰਾ ਮਿਹਨਤਾਨਾ ਜਾਰੀ ਕਰਨਾ ਨਿਖੇਧੀਯੋਗ ਹੈ। ਆਗੂਆਂ ਮੰਗ ਕੀਤੀ ਕਿ ਮਿਡ-ਡੇ-ਮੀਲ ਤਹਿਤ ਪਿਛਲੇ ਚਾਰ ਮਹੀਨਿਆਂ ਦੀ ਬਕਾਇਆ ਰਾਸ਼ੀ ਅਤੇ ਕੁੱਕ ਵਰਕਰਾਂ ਦੇ ਰਹਿੰਦੇ ਮਾਣ-ਭੱਤੇ ਦੀ ਅਦਾਇਗੀ ਤੁਰੰਤ ਕੀਤੀ ਜਾਵੇ ਤਾਂ ਜੋ ਮਿਡ ਡੇ ਮੀਲ ਤਹਿਤ ਵਿਦਿਆਰਥੀਆਂ ਦੇ ਪੋਸ਼ਣ ਅਤੇ ਸਿੱਖਿਆ ਨਾਲ ਜੁੜੀ ਇਸ ਮਹੱਤਵਪੂਰਨ ਯੋਜਨਾ ਨੂੰ ਸਚਾਰੂ ਰੂਪ ਵਿੱਚ ਚਲਾਇਆ ਜਾ ਸਕੇ। ਆਗੂਆਂ ਚੇਤਾਵਨੀ ਦੇਂਦਿਆਂ ਕਿਹਾ ਕਿ ਜੇਕਰ ਕੁਕਿੰਗ ਕਾਸਟ ਜਾਰੀ ਨਾ ਕੀਤੀ ਗਈ ਤਾਂ ਜਥੇਬੰਦੀ ਸਕੂਲਾਂ ਅੰਦਰ ਮਿਡ-ਡੇ-ਮੀਲ ਤਹਿਤ ਖਾਣਾ ਬਣਾਉਣ ਤੋਂ ਹੱਥ ਖਿੱਚਣ ਲਈ ਮਜ਼ਬੂਰ ਹੋਵੇਗੀ ਅਤੇ ਸਰਕਾਰ ਖਿਲਾਫ ਸੰਘਰਸ਼ ਦਾ ਬਿਗਲ ਵਜਾ ਦੇਵੇਗੀ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਜਸਵਿੰਦਰ ਸਿੰਘ, ਸੁਖਪਾਲ ਸਿੰਘ, ਜੀਵਨਜੋਤ ਸਿੰਘ ਮੱਲ੍ਹੀ, ਰੋਹਿਤ ਸ਼ਰਮਾ, ਨਰਿੰਦਰ ਭੰਡਾਰੀ, ਵੀਨੂੰ ਸੇਖੜੀ, ਅਮਨਪ੍ਰੀਤ ਕੌਰ, ਹਰਵਿੰਦਰ ਵਿਰਦੀ, ਸੁਰਿੰਦਰਪਾਲ ਸਿੰਘ, ਕਰਮਜੀਤ ਸਿੰਘ, ਪਰਮਜੀਤ ਸਿੰਘ, ਟੀਕਮ ਚੰਦ ਆਦਿ ਅਧਿਆਪਕ ਆਗੂ ਹਾਜ਼ਰ ਸਨ।

- ਰੱਖੜੀ ਬੰਨ੍ਹਣ ਜਾ ਰਹੇ ਪਰਿਵਾਰ ਨਾਲ ਰਾਹ ’ਚ ਕੁੱ/ਟਮਾ/ਰ, ਅਨਪਛਾਤੇ ਵਿਅਕਤੀਆਂ ਵੱਲੋਂ ਪਰਿਵਾਰ ਤੇ ਕੀਤਾ ਗਿਆ ਹਮ/ਲਾ ! #LatestNews #news #NewsUpdate #punjab #PunjabNews #PunjabiNews #PunjabiNewsChannel1
- ਐਕਟਿਵਾ ਦੀ ਟੱਕਰ ਨੇ ਲਿਆ ਖੂਨੀ ਰੂਪ ਦੋਨਾਂ ਧਿਰਾਂ ਲੱਗੀਆਂ ਗੰਭੀਰ ਸੱਟਾਂ ਹਸਪਤਾਲ 'ਚ ਜੇਰੇ ਇਲਾਜ ਪੁਲਿਸ ਜੁਟੀ ਜਾਂਚ ਕਰਨ 'ਚ1
- अमृतसर वाघा बॉर्डर। अमृतसर वाघा बॉर्डर।1
- ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 31 ਅਗਸਤ ਨੂੰ ਹੋਣ ਵਾਲੇ ਪੈਦਲ ਮਾਰਚ ਲਈ ਸੰਤ ਮਲਕੀਤ ਨਾਥ ਮਹਾਰਾਜ ਜੀ ਨੂੰ ਦਿੱਤਾ ਸੱਦਾ ਪੱਤਰ. @Highlight #BabaJeevanSinghJi #365ਵਾਂਪ੍ਰਕਾਸ਼ਦਿਹਾੜਾ #SantMalkitNathMaharaj #YGTVPUNJAB #Nonfollower1
- ਰੱਖੜ ਪੁੰਨਿਆ ਦੇ ਮੌਕੇ 'ਤੇ ਬਾਬਾ ਬਕਾਲਾ ਸਾਹਿਬ ਵਿਖੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ, ਪੰਜਾਬ ਸ੍ਰ ਭਗਵੰਤ ਸਿੰਘ ਮਾਨ। #Highlight #Punjab #APP #Amritsar1
- Post by ਜਸਕਰਨ ਸਿੰਘ1
- ਜਿਲਾ ਤਰਨ ਤਾਰਨ ਵਿਖੇ ਪਿੰਡ ਮਲੀਏ ਦੇ ਵਿੱਚ ਇੱਕ ਔਰਤ ਘਰ ਦੇ ਵਿੱਚ ਕੱਲੀ ਹੀ ਕੁਛ ਲੜਕਿਆਂ ਨੇ ਅਨਪਛਾਤਿਆਂ ਨੇ ਘਰ ਦੇ ਅੰਦਰ ਦਾਖਲ ਹੋ ਕੇ ਉਸ ਨੂੰ ਉਤਾਰਿਆ ਮੌਤ ਦੇ ਘਾਟ ਪੁਲਿਸ ਕਰ ਰਹੀ ਹ ਇਸ ਦੀ ਜਾਂਚ ਸੀਸੀਡੀ ਕੈਮਰਿਆਂ ਦੀ ਫੁੱਟਜ ਵੀ ਆਈ ਸਾਹਮਣੇ1
- ਐਕਟਿਵਾ ਦੀ ਟੱਕ/ਰ ਮਗਰੋਂ ਬਾਜ਼ਾਰ ’ਚ ਖੂ/ਨੀ ਬਵਾਲ! ਤੇ/ਜ਼ਧਾਰ ਹਥਿ/ਆਰਾਂ ਨਾਲ ਹਮਲੇ ਦੇ ਦੋਸ਼ !1
- ਰੱਖੜ ਪੁੰਨਿਆਂ ਦੀ ਕਾਨਫਰੰਸ ’ਚ ‘ਵਾਰਿਸ ਪੰਜਾਬ ਦੇ’ ਦਾ ਸ਼ਕਤੀ ਪ੍ਰਦਰਸ਼ਨ! ਪਰਮਜੀਤ ਸਿੰਘ ਵਣੀਕੇ ਦੀ ਅਗਵਾਈ ਹੇਠ ਅਟਾਰੀ ਤੋਂ ਪਹੁੰਚਿਆ ਵੱਡਾ ਕਾਫਲਾ, #ਰੱਖੜਪੁੰਨਿਆ #ਵਾਰਿਸਪੰਜਾਬਦੇ #ਪਰਮਜੀਤਸਿੰਘਵਣੀਕੇ #Nonfollower #YGTVPunjab1