ਲਾਲ ਚੰਦ ਕਟਾਰੂ ਚੱਕ ਦੇ ਉਪਰਾਲਿਆਂ ਸਦਕਾ ਪਿੰਡ ਸਿਹੋੜਾ ਕਲਾਂ ਨੂੰ ਮਿਲਿਆ ਮੁੱਖ ਮੰਤਰੀ ਖੇਡ ਗਰਾਊਂਡ ਦਾ ਤੋਹਫ਼ਾ ____ਰੌਸ਼ਨੀਆਂ ਦੀ ਜਗਮਗਾਹਟ ਨਾਲ ਚਮਕ ਉੱਠਿਆ ਖੇਡ ਮੈਦਾਨ; ਕੈਬਨਿਟ ਮੰਤਰੀ ਨੇ ਕੀਤਾ ਉਦਘਾਟਨ ਪਠਾਨਕੋਟ, 25 ਅਗਸਤ 2026: ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਿਹੋੜਾ ਕਲਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਤੋਹਫ਼ਾ ਦਿੰਦਿਆਂ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਮੁੱਖ ਮੰਤਰੀ ਖੇਡ ਗਰਾਊਂਡ ਅੱਜ ਨੌਜਵਾਨਾਂ ਨੂੰ ਸਮਰਪਿਤ ਕੀਤਾ ਗਿਆ। ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਨੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਰੌਸ਼ਨੀਆਂ ਨਾਲ ਜਗਮਗਾਉਂਦੇ ਇਸ ਆਧੁਨਿਕ ਖੇਡ ਮੈਦਾਨ ਦਾ ਉਦਘਾਟਨ ਕੀਤਾ। ਖੇਡ ਗਰਾਊਂਡ ਮਿਲਣ ਨਾਲ ਪਿੰਡ ਵਾਸੀਆਂ ਅਤੇ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਪੰਜਾਬ ਭਰ ਵਿੱਚ 509 ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਭੋਆ ਵਿੱਚ ਕਰੀਬ 30 ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਅੱਜ 6 ਖੇਡ ਮੈਦਾਨਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। 400 ਮੀਟਰ ਟਰੈਕ, ਹਾਈਮਾਸਟ ਲਾਈਟਾਂ ਅਤੇ ਖਿਡਾਰੀਆਂ ਲਈ ਆਧੁਨਿਕ ਸਹੂਲਤਾਂ ਕਟਾਰੂ ਚੱਕ ਨੇ ਕਿਹਾ ਕਿ ਸਿਹੋੜਾ ਕਲਾਂ ਵਿਖੇ ਤਿਆਰ ਕੀਤਾ ਗਿਆ ਖੇਡ ਗਰਾਊਂਡ ਪਿੰਡ ਪੱਧਰ ’ਤੇ ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਗਰਾਊਂਡ ਵਿੱਚ 400 ਮੀਟਰ ਦਾ ਟਰੈਕ, ਹਾਈਮਾਸਟ ਲਾਈਟਾਂ ਅਤੇ ਟਰੈਕ ਦੇ ਆਲੇ-ਦੁਆਲੇ ਫੁੱਟ ਲਾਈਟਾਂ ਲਗਾਈਆਂ ਗਈਆਂ ਹਨ, ਜਿਸ ਨਾਲ ਨੌਜਵਾਨ ਸ਼ਾਮ ਅਤੇ ਰਾਤ ਸਮੇਂ ਵੀ ਖੇਡ ਗਤੀਵਿਧੀਆਂ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਲਈ ਵਾਲੀਬਾਲ, ਫੁੱਟਬਾਲ ਅਤੇ ਕ੍ਰਿਕਟ ਸਮੇਤ ਵੱਖ-ਵੱਖ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਡੂੰਘਾ ਬੋਰ ਕਰਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਲੜਕਿਆਂ ਅਤੇ ਲੜਕੀਆਂ ਲਈ ਵੱਖਰੇ ਪਖਾਨਿਆਂ ਦੇ ਨਾਲ-ਨਾਲ ਦਿਵਿਆਂਗ ਵਿਅਕਤੀਆਂ ਲਈ ਵੀ ਵੱਖਰੇ ਪਖਾਨੇ ਦੀ ਵਿਵਸਥਾ ਕੀਤੀ ਗਈ ਹੈ। ਖਿਡਾਰੀਆਂ ਦਾ ਖੇਡ ਸਾਮਾਨ ਰੱਖਣ ਲਈ ਵੱਖਰਾ ਕਮਰਾ ਵੀ ਬਣਾਇਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵੱਲੋਂ ਖਿਡਾਰੀਆਂ ਦੀ ਸਹਾਇਤਾ ਲਈ ਕੋਚ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਸਰਕਾਰ ਦੀ ਤਰਜੀਹ: ਕਟਾਰੂ ਚੱਕ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਖੇਡਾਂ ਪ੍ਰਤੀ ਲੋਕਾਂ ਵਿੱਚ ਪਹਿਲਾਂ ਤੋਂ ਹੀ ਵੱਡਾ ਉਤਸ਼ਾਹ ਹੈ ਅਤੇ ਪੰਜਾਬ ਨੇ ਦੇਸ਼ ਨੂੰ ਕਈ ਕੌਮਾਂਤਰੀ ਪੱਧਰ ਦੇ ਖਿਡਾਰੀ ਦਿੱਤੇ ਹਨ। ਪੰਜਾਬ ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜ ਕੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਲਿਆਉਣਾ ਵੀ ਬੇਹੱਦ ਜ਼ਰੂਰੀ ਹੈ, ਤਾਂ ਜੋ ਉਹ ਸਿਹਤਮੰਦ ਜੀਵਨ ਬਤੀਤ ਕਰਦੇ ਹੋਏ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਸਮੁੱਚੇ ਇਲਾਕਾ ਵਾਸੀਆਂ ਨੂੰ ਖੇਡ ਗਰਾਊਂਡ ਦੀ ਵਧਾਈ ਦਿੰਦਿਆਂ ਖੇਡ ਵਿਭਾਗ ਦੇ ਅਧਿਕਾਰੀਆਂ ਅਤੇ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਵਿੱਚ ਮਿਹਨਤ ਕਰਨ ਵਾਲੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਲਗਨ, ਮਿਹਨਤ ਅਤੇ ਅਨੁਸ਼ਾਸਨ ਨਾਲ ਖੇਡ ਮੈਦਾਨਾਂ ਦਾ ਲਾਭ ਉਠਾਉਣ ਅਤੇ ਆਪਣੇ ਪਰਿਵਾਰ, ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਅੱਗੇ ਵਧਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਰੋਹਿਤ ਸਰਨਾ ਸਕੱਤਰ ਯੂਥ ਵਿੰਗ ਪੰਜਾਬ, ਨਰੇਸ਼ ਸੈਣੀ ਸਕੱਤਰ ਮਾਝਾ ਜੋਨ ਪੰਜਾਬ ਬੀਸੀ ਵਿੰਗ, ਭੁਪਿੰਦਰ ਸਿੰਘ ਮੁੰਨਾ ਮੈਂਬਰ ਜ਼ਿਲ੍ਹਾ ਪਰਿਸ਼ਦ, ਚੇਅਰਮੈਨ ਐਗਰੀਕਲਚਰ ਡਿਵੈਲਪਮੈਂਟ ਬੈਂਕ ਖੁਸ਼ਬੀਰ ਕਾਟਲ, ਉਪ ਚੇਅਰਮੈਨ ਐਗਰੀਕਲਚਰ ਡਿਵੈਲਪਮੈਂਟ ਬੈਂਕ ਮੁਕੇਸ਼ ਸ਼ਰਮਾ, ਤਰਸੇਮ ਸਿੰਘ ਸਿਹੋੜਾ ਹਲਕਾ ਯੂਥ ਕੋਆਰਡੀਨੇਟਰ, ਪ੍ਰੇਮ ਸਿੰਘ ਸਿਹੋੜਾ, ਸੁਰਿੰਦਰ ਸ਼ਾਹ ਸਰਪੰਚ ਸਿਹੋੜਾ, ਵਿਜੇ ਸੈਣੀ ਸਿਹੋੜਾ, ਅਸ਼ੋਕ ਕੁਮਾਰ, ਸੁਰਿੰਦਰ ਸਰਪੰਚ ਕੋਠੇ ਨੰਗਲ, ਹਰਦੀਪ ਹੈਰੀ ਸਰਪੰਚ ਸ਼ੇਖੂਪੁਰ, ਰਵੀ ਸਰਪੰਚ, ਸਨੀ ਨਰੋਟ ਮਹਿਰਾ, ਸ਼ਸ਼ੀ ਪਾਲ ਬਲਾਕ ਪ੍ਰਧਾਨ ਲਧਪਾਲਵਾਂ, ਤਰਸੇਮ ਕੋਠੇ ਪ੍ਰੇਮ ਸਿੰਘ, ਸੁਲੱਖਣ ਬਲਾਕ ਪ੍ਰਧਾਨ ਯੂਥ, ਅਜੀਤ ਸਿੰਘ ਬਲਾਕ ਪ੍ਰਧਾਨ ਯੂਥ ਅਤੇ ਇਲਾਕੇ ਦੇ ਪਤਵੰਤੇ, ਗ੍ਰਾਮ ਪੰਚਾਇਤ ਦੇ ਨੁਮਾਇੰਦੇ, ਖੇਡ ਵਿਭਾਗ ਦੇ ਅਧਿਕਾਰੀ, ਖਿਡਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਲਾਲ ਚੰਦ ਕਟਾਰੂ ਚੱਕ ਦੇ ਉਪਰਾਲਿਆਂ ਸਦਕਾ ਪਿੰਡ ਸਿਹੋੜਾ ਕਲਾਂ ਨੂੰ ਮਿਲਿਆ ਮੁੱਖ ਮੰਤਰੀ ਖੇਡ ਗਰਾਊਂਡ ਦਾ ਤੋਹਫ਼ਾ ____ਰੌਸ਼ਨੀਆਂ ਦੀ ਜਗਮਗਾਹਟ ਨਾਲ ਚਮਕ ਉੱਠਿਆ ਖੇਡ ਮੈਦਾਨ; ਕੈਬਨਿਟ ਮੰਤਰੀ ਨੇ ਕੀਤਾ ਉਦਘਾਟਨ ਪਠਾਨਕੋਟ, 25 ਅਗਸਤ 2026: ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਿਹੋੜਾ ਕਲਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਤੋਹਫ਼ਾ ਦਿੰਦਿਆਂ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਮੁੱਖ ਮੰਤਰੀ ਖੇਡ ਗਰਾਊਂਡ ਅੱਜ ਨੌਜਵਾਨਾਂ ਨੂੰ ਸਮਰਪਿਤ ਕੀਤਾ ਗਿਆ। ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਨੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਰੌਸ਼ਨੀਆਂ ਨਾਲ ਜਗਮਗਾਉਂਦੇ ਇਸ ਆਧੁਨਿਕ ਖੇਡ ਮੈਦਾਨ ਦਾ ਉਦਘਾਟਨ ਕੀਤਾ। ਖੇਡ ਗਰਾਊਂਡ ਮਿਲਣ ਨਾਲ ਪਿੰਡ ਵਾਸੀਆਂ ਅਤੇ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਪੰਜਾਬ ਭਰ ਵਿੱਚ 509 ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਭੋਆ ਵਿੱਚ ਕਰੀਬ 30 ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਅੱਜ 6 ਖੇਡ ਮੈਦਾਨਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। 400 ਮੀਟਰ ਟਰੈਕ, ਹਾਈਮਾਸਟ ਲਾਈਟਾਂ ਅਤੇ ਖਿਡਾਰੀਆਂ ਲਈ ਆਧੁਨਿਕ ਸਹੂਲਤਾਂ ਕਟਾਰੂ ਚੱਕ ਨੇ ਕਿਹਾ ਕਿ ਸਿਹੋੜਾ ਕਲਾਂ ਵਿਖੇ ਤਿਆਰ ਕੀਤਾ ਗਿਆ ਖੇਡ ਗਰਾਊਂਡ ਪਿੰਡ ਪੱਧਰ ’ਤੇ ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਗਰਾਊਂਡ ਵਿੱਚ 400 ਮੀਟਰ ਦਾ ਟਰੈਕ, ਹਾਈਮਾਸਟ ਲਾਈਟਾਂ ਅਤੇ ਟਰੈਕ ਦੇ ਆਲੇ-ਦੁਆਲੇ ਫੁੱਟ ਲਾਈਟਾਂ ਲਗਾਈਆਂ ਗਈਆਂ ਹਨ, ਜਿਸ ਨਾਲ ਨੌਜਵਾਨ ਸ਼ਾਮ ਅਤੇ ਰਾਤ ਸਮੇਂ ਵੀ ਖੇਡ ਗਤੀਵਿਧੀਆਂ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਲਈ ਵਾਲੀਬਾਲ, ਫੁੱਟਬਾਲ ਅਤੇ ਕ੍ਰਿਕਟ ਸਮੇਤ ਵੱਖ-ਵੱਖ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਡੂੰਘਾ ਬੋਰ ਕਰਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਲੜਕਿਆਂ ਅਤੇ ਲੜਕੀਆਂ ਲਈ ਵੱਖਰੇ ਪਖਾਨਿਆਂ ਦੇ ਨਾਲ-ਨਾਲ ਦਿਵਿਆਂਗ ਵਿਅਕਤੀਆਂ ਲਈ ਵੀ ਵੱਖਰੇ ਪਖਾਨੇ ਦੀ ਵਿਵਸਥਾ
ਕੀਤੀ ਗਈ ਹੈ। ਖਿਡਾਰੀਆਂ ਦਾ ਖੇਡ ਸਾਮਾਨ ਰੱਖਣ ਲਈ ਵੱਖਰਾ ਕਮਰਾ ਵੀ ਬਣਾਇਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵੱਲੋਂ ਖਿਡਾਰੀਆਂ ਦੀ ਸਹਾਇਤਾ ਲਈ ਕੋਚ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਸਰਕਾਰ ਦੀ ਤਰਜੀਹ: ਕਟਾਰੂ ਚੱਕ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਖੇਡਾਂ ਪ੍ਰਤੀ ਲੋਕਾਂ ਵਿੱਚ ਪਹਿਲਾਂ ਤੋਂ ਹੀ ਵੱਡਾ ਉਤਸ਼ਾਹ ਹੈ ਅਤੇ ਪੰਜਾਬ ਨੇ ਦੇਸ਼ ਨੂੰ ਕਈ ਕੌਮਾਂਤਰੀ ਪੱਧਰ ਦੇ ਖਿਡਾਰੀ ਦਿੱਤੇ ਹਨ। ਪੰਜਾਬ ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜ ਕੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਲਿਆਉਣਾ ਵੀ ਬੇਹੱਦ ਜ਼ਰੂਰੀ ਹੈ, ਤਾਂ ਜੋ ਉਹ ਸਿਹਤਮੰਦ ਜੀਵਨ ਬਤੀਤ ਕਰਦੇ ਹੋਏ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਸਮੁੱਚੇ ਇਲਾਕਾ ਵਾਸੀਆਂ ਨੂੰ ਖੇਡ ਗਰਾਊਂਡ ਦੀ ਵਧਾਈ ਦਿੰਦਿਆਂ ਖੇਡ ਵਿਭਾਗ ਦੇ ਅਧਿਕਾਰੀਆਂ ਅਤੇ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਵਿੱਚ ਮਿਹਨਤ ਕਰਨ ਵਾਲੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਲਗਨ, ਮਿਹਨਤ ਅਤੇ ਅਨੁਸ਼ਾਸਨ ਨਾਲ ਖੇਡ ਮੈਦਾਨਾਂ ਦਾ ਲਾਭ ਉਠਾਉਣ ਅਤੇ ਆਪਣੇ ਪਰਿਵਾਰ, ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਅੱਗੇ ਵਧਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਰੋਹਿਤ ਸਰਨਾ ਸਕੱਤਰ ਯੂਥ ਵਿੰਗ ਪੰਜਾਬ, ਨਰੇਸ਼ ਸੈਣੀ ਸਕੱਤਰ ਮਾਝਾ ਜੋਨ ਪੰਜਾਬ ਬੀਸੀ ਵਿੰਗ, ਭੁਪਿੰਦਰ ਸਿੰਘ ਮੁੰਨਾ ਮੈਂਬਰ ਜ਼ਿਲ੍ਹਾ ਪਰਿਸ਼ਦ, ਚੇਅਰਮੈਨ ਐਗਰੀਕਲਚਰ ਡਿਵੈਲਪਮੈਂਟ ਬੈਂਕ ਖੁਸ਼ਬੀਰ ਕਾਟਲ, ਉਪ ਚੇਅਰਮੈਨ ਐਗਰੀਕਲਚਰ ਡਿਵੈਲਪਮੈਂਟ ਬੈਂਕ ਮੁਕੇਸ਼ ਸ਼ਰਮਾ, ਤਰਸੇਮ ਸਿੰਘ ਸਿਹੋੜਾ ਹਲਕਾ ਯੂਥ ਕੋਆਰਡੀਨੇਟਰ, ਪ੍ਰੇਮ ਸਿੰਘ ਸਿਹੋੜਾ, ਸੁਰਿੰਦਰ ਸ਼ਾਹ ਸਰਪੰਚ ਸਿਹੋੜਾ, ਵਿਜੇ ਸੈਣੀ ਸਿਹੋੜਾ, ਅਸ਼ੋਕ ਕੁਮਾਰ, ਸੁਰਿੰਦਰ ਸਰਪੰਚ ਕੋਠੇ ਨੰਗਲ, ਹਰਦੀਪ ਹੈਰੀ ਸਰਪੰਚ ਸ਼ੇਖੂਪੁਰ, ਰਵੀ ਸਰਪੰਚ, ਸਨੀ ਨਰੋਟ ਮਹਿਰਾ, ਸ਼ਸ਼ੀ ਪਾਲ ਬਲਾਕ ਪ੍ਰਧਾਨ ਲਧਪਾਲਵਾਂ, ਤਰਸੇਮ ਕੋਠੇ ਪ੍ਰੇਮ ਸਿੰਘ, ਸੁਲੱਖਣ ਬਲਾਕ ਪ੍ਰਧਾਨ ਯੂਥ, ਅਜੀਤ ਸਿੰਘ ਬਲਾਕ ਪ੍ਰਧਾਨ ਯੂਥ ਅਤੇ ਇਲਾਕੇ ਦੇ ਪਤਵੰਤੇ, ਗ੍ਰਾਮ ਪੰਚਾਇਤ ਦੇ ਨੁਮਾਇੰਦੇ, ਖੇਡ ਵਿਭਾਗ ਦੇ ਅਧਿਕਾਰੀ, ਖਿਡਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
- ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਵਾਈਸ ਚੇਅਰਮੈਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ। ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਵਾਈਸ ਚੇਅਰਮੈਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ।1
- ਬਟਾਲਾ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਹੋਈ ਅਹਿਮ ਮੀਟਿੰਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਵਿਆਹ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਬਟਾਲਾ ਦੇ ਗੁਰਦੁਆਰਾ ਸਤ ਕਰਤਾਰੀਆਂ ਵਿਖੇ ਇੱਕ ਮਹੱਤਵਪੂਰਨ ਮੀਟਿੰਗ ਹੋਈ।1
- 26 ਅਗਸਤ ਸਵੇਰੇ 7 ਵਜੇ ਨਡਾਲਾ ਤੇ ਵਾਈਟ ਰਿਜੋਰਟ ਪੁੱਜੋ--- ਹਲਕਾ ਇੰਚਾਰਜ ਹਰਸਿਮਰਨ ਘੁਮਣ1
- ਬਠਿੰਡਾ ਦੀ ਧਰਤੀ ਤੇ ਭਾਜਪਾ ਪਾਰਟੀ ਨੂੰ ਨਵੀਂ ਦਿਸ਼ਾ ਤੇ ਨਵੀਂ ਊਰਜਾ ਦੇਣ ਲਈ ਅਹਿਮ ਮੀਟਿੰਗ ਜੋਗਿੰਦਰ ਕੈਂਥ ਲਹਿਰੀ 25/08/26 ਬਠਿੰਡਾ ਦੀ ਧਰਤੀ ’ਤੇ ਭਾਜਪਾ ਪਾਰਟੀ ਨੂੰ ਨਵੀਂ ਦਿਸ਼ਾ ਅਤੇ ਨਵੀਂ ਊਰਜਾ ਦੇਣ ਲਈ ਅਹਿਮ ਸੰਗਠਨਾਤਮਕ ਮੀਟਿੰਗ ਹੋਈ। ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਸ਼੍ਰੀ ਬੀ.ਐੱਲ. ਸੰਤੋਸ਼ ਜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਸ.ਕੇਵਲ ਸਿੰਘ ਢਿੱਲੋਂ ਜੀ ਅਤੇ ਰਾਜਸਭਾ ਮੈਂਬਰ ਸ਼੍ਰੀ ਤਰੁਣ ਚੁੱਘ ਜੀ ਸਮੇਤ ਸਮੁੱਚੀ ਲੀਡਰਸ਼ਿਪ ਤੇ ਅਹੁਦੇਦਾਰ ਹਾਜ਼ਿਰ ਸਨ।1
- ਅੰਮ੍ਰਿਤਸਰ ਦੀ ਇੱਕ ਦੁਕਾਨ ਉੱਤੇ 25-30 ਜਣਿਆਂ ਵੱਲੋਂ ਕੀਤਾ ਗਿਆ ਹ/ਮਲਾ ਦੁਕਾਨ ਨੂੰ ਲੈ ਕੇ ਉੱਠਿਆ ਵੱਡਾ ਵਿ/ਵਾਦ ! #LatestNews #news #NewsUpdate #punjab #PunjabNews #PunjabiNews #PunjabiNewsChannel1
- ਆਖਿਰਕਾਰ ਤਿਉਹਾਰਾਂ ਦੇ ਦਿਨਾਂ ’ਚ ਹੀ ਹੜਤਾਲਾਂ ਕਿਉਂ?ਵਿਸ਼ਵ ਹਿੰਦੂ ਰਕਸ਼ਾ ਸੰਘ ਨਿਆਸ ਦੇ ਸੀਨੀਅਰ ਜਨਰਲ ਸਕੱਤਰ ਪੰਜਾਬ ਪ੍ਰਭਾਰੀ ਸ੍ਰੀ ਰਜਿੰਦਰ ਸ਼ਰਮਾ ਜੀ ਚੁੱਕੇ ਵੱਡੇ ਸਵਾਲ #trending #YGTVPunjab #nonfollowers #Facebookpost #explorer1
- शादी का झांसा देकर 14 साल तक संबंध बनाने का आरोप, युवक गिरफ्तार शाहपुरकंडी 25 अगस्त: शाहपुरकंडी पुलिस ने एक युवती की शिकायत पर शादी का झांसा देकर करीब 14 वर्षों तक शारीरिक संबंध बनाए रखने और बाद में शादी से इनकार करने के आरोप में रणजीत सागर बांध परियोजना की सरकारी कॉलोनी के ब्लॉक टी-3 में रहने वाले एक युवक के खिलाफ मामला दर्ज कर उसे गिरफ्तार कर लिया गया है। पुलिस ने यह कार्रवाई भारतीय न्याय संहिता (बी एन एस), 2023 की धारा 69 के तहत की है। पुलिस को दी शिकायत में शाहपुरकंडी निवासी युवती ने आरोप लगाया कि वह वर्ष 2015 में वह पठानकोट में एक फाइनेंस कंपनी में काम करती थी इसी बीच उसी कंपनी में काम करने वाला युवक विक्रम शर्मा पुत्र स्वर्गीय वरिंदर कुमार निवासी बांध परियोजना की सरकारी कॉलोनी टी/3 ब्लॉक उसके संपर्क में आया। युवती के मुताबिक, आरोपी ने उसे लगातार शादी करने का भरोसा दिलाया और इसी झांसे में करीब 14 वर्षों तक उसके साथ संबंध बनाए रखे। शिकायतकर्ता ने आरोप लगाया कि आरोपी उसे कई बार अलग-अलग स्थानों पर घुमाने के लिए ले जाता रहा। युवती ने यह भी आरोप लगाया कि इन यात्राओं के दौरान आरोपी ने विभिन्न होटलों में उसके साथ संबंध बनाए और हर बार उसे शादी करने का आश्वासन देता रहा। शिकायत के अनुसार, करीब 14 वर्षों तक शादी का भरोसा देने के बाद भी आरोपी ने उससे विवाह नहीं किया। युवती ने आरोप लगाया कि इसके विपरीत आरोपी ने मार्च 2026 में उसके पड़ोस में रहने वाली एक अन्य युवती से शादी कर ली। युवती का कहना है कि आरोपी द्वारा लंबे समय तक शादी का झांसा देकर उसके साथ संबंध बनाए गए, जबकि बाद में उसने किसी दूसरी युवती से विवाह कर लिया। वहीं पीड़ित महिला ने पुलिस से मामले की जांच कर इंसाफ की गुहार लगाई है। इस संबंध में थाना प्रभारी शाहपुरकंडी इंस्पेक्टर मोहित टाक ने बताया कि पीड़ित युवती ने 9 मार्च 2026 को पुलिस के समक्ष शिकायत देकर अपना बयान दर्ज करवाया था, जिसके बाद मामले की जांच की गई। उन्होंने कहा कि पुलिस ने शिकायतकर्ता के बयानों, उपलब्ध दस्तावेजों और जांच के दौरान सामने आए तथ्यों के आधार पर मामला दर्ज किया। पुलिस ने आरोपी को गिरफ्तार कर लिया है और मामले की आगे की जांच की जा रही है।1
- 200 फुट ऊंचे टावर पर चढ़े 88 और 85 वर्षीय बुजुर्ग, बैराज औसतियों की मांगों को लेकर 13वीं बार किया प्रदर्शन शाहपुरकंडी 25 अगस्त: शाहपुरकंडी बैराज औसती संघर्ष कमेटी जैनी जुगियाल के दो बुजुर्ग नेता (88 वर्षीय शर्म सिंह एब 85 वर्षीय सरदार कुलविंदर सिंह) बैराज औसतीयो की लंबे समय से लटकती आ रही मांगों को लेकर आज सुबह तड़के शाहपुरकंडी के साथ लगते गांव सुधौड़ी स्थित एक टावर पर चढ़ गए। टावर पर चढ़ने की सूचना मिलते ही प्रशासन के हाथ पैर फुलना शुरू हो गए तथा घटना स्थल पर एम्बुलेंस एवं फायर ब्रिगेड की गाड़ियों सहित पुलिस के कई अधिकारी मौके पर पहुंच गए। तथा लगभग 200 फुट की ऊंचाई पर चढ़े बुजुर्ग नेताओं को मनाने की प्रक्रिया शुरू हो गई। टावर पर चढ़े बुजुर्ग नेताओं ने ऊपर से एक मांग पत्र नीचे फेंका। बांध परियोजना के चीफ इंजीनियर के नाम लिखे इस मांग पत्र में अपनी पुरानी मांग को दोहराते हुए लिखा है कि बांध प्रशासन ने 32 कर्मचारियों को पहले गलत ढंग से नौकरी पर रखा गया। मगर बाद में (उस समय के) एसडीएम धार कला आईएएस सौरभ आरोड़ा की अध्यक्षता में बनाई गई जांच कमेटी द्वारा उनके दस्तावेजो को गलत करार देते हुए इन्हें नौकरी से निकाल दिया गया। मगर इन कर्मचारियों द्वारा संघर्ष करने के लगभग सात आठ महीने के उपरांत बांध प्रशासन द्वारा इन्हें दोबारा नौकरी पर रख लिया गया। इस संबंध में जब संघर्ष कमेटी के अध्यक्ष सरदार दयाल सिंह से बात की गई तो उन्होंने बताया की संघर्ष कमेटी की अब एक ही मांग है कि इन 32 कर्मचारियों को नौकरी पर किसके आदेश पर रखा गया फिर दस्तावेज गलत पाए जाने पर निकाला गया तो फिर दोबारा इन्हें नौकरी पर किसके आदेश पर रखा गया। उन्होंने पंजाब सरकार से मांग करते हुए कहा की उक्त अधिकारी के खिलाफ अतिशीघ्र सख्त से सख्त कार्रवाई की जाये। तथा दोषी पाए जाने वाले कर्मचारियों को भी नौकरी से बर्खास्त किया जाये। उल्लेखनीय है कि यह बुजुर्ग 13वीं बार टावर पर चढ़े हैं मगर प्रशासन हर बार लीपापोती कर बात को खत्म करने का असफल प्रयास करता है।1