logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ: ਡੀ.ਐਸ.ਪੀ. ਹਿੰਮਤ ਮਲਹੋਤਰਾ ਨੇ ਪਿੰਡਾਂ ਦੇ ਨੁਮਾਇੰਦਿਆਂ ਨੂੰ ਅਪਰਾਧ ਖ਼ਿਲਾਫ਼ ਇੱਕਮੁੱਠ ਹੋਣ ਦਾ ਦਿੱਤਾ ਸੱਦਾ ​ਬਲਾਚੌਰ, 17 ਅਪ੍ਰੈਲ (ਤਜਿੰਦਰ ਜੋਤ)ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ. ਸ਼੍ਰੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਲਾਕੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਬਲਾਚੌਰ ਪੁਲਿਸ ਨੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਤਹਿਤ ਡੀ.ਐਸ.ਪੀ. ਸਬ ਡਿਵੀਜ਼ਨ ਬਲਾਚੌਰ, ਹਿੰਮਤ ਮਲਹੋਤਰਾ ਵੱਲੋਂ ਬਲਾਕ ਸੜੋਆ ਦੇ ਵੱਖ-ਵੱਖ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਮੋਹਤਬਰ ਸੱਜਣਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਇਲਾਕਾ ਨਿਵਾਸੀਆਂ ਨੇ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ਪੁਲਿਸ ਅਧਿਕਾਰੀਆਂ ਅੱਗੇ ਰੱਖੀਆਂ। ਡੀ.ਐਸ.ਪੀ. ਮਲਹੋਤਰਾ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਕਈ ਪੁਰਾਣੇ ਮਸਲਿਆਂ ਦਾ ਮੌਕੇ 'ਤੇ ਹੀ ਹੱਲ ਕਰਕੇ ਪੁਲਿਸ ਦਾ ਲੋਕ-ਪੱਖੀ ਚਿਹਰਾ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਚ.ਓ. ਪੋਜੇਵਾਲ ਰਾਜ ਪਰਵਿੰਦਰ ਕੌਰ ਅਤੇ ਏ.ਐਸ.ਆਈ. ਗਗਨ ਵੀ ਹਾਜ਼ਰ ਸਨ।ਡੀ.ਐਸ.ਪੀ. ਹਿੰਮਤ ਮਲਹੋਤਰਾ ਨੇ ਸਪੱਸ਼ਟ ਕੀਤਾ ਕਿ ਸਮਾਜ ਵਿੱਚੋਂ ਨਸ਼ੇ ਅਤੇ ਅਪਰਾਧ ਨੂੰ ਖ਼ਤਮ ਕਰਨ ਲਈ ਜਨਤਾ ਦਾ ਸਹਿਯੋਗ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਅਤੇ ਜਨਤਾ ਇੱਕਜੁੱਟ ਹੋ ਕੇ ਕੰਮ ਕਰਨ ਤਾਂ ਮਾੜੇ ਅਨਸਰਾਂ ਨੂੰ ਲੁਕਣ ਦੀ ਜਗ੍ਹਾ ਨਹੀਂ ਮਿਲੇਗੀ। ਉਨ੍ਹਾਂ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।ਪੁਲਿਸ ਦੀ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਇਲਾਕੇ ਦੀਆਂ ਪੰਚਾਇਤਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਨਸ਼ਾ ਮੁਕਤੀ ਲਈ ਪੁਲਿਸ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ।ਇਸ ਮੌਕੇ ਸਰਪੰਚ ਕਿਰਨ ਕੌਰ ਦਿਆਲਾ, ਸਰਪੰਚ ਰਾਜੀਵ ਕੁਮਾਰ ਪੁੰਨੂ ਸੜੋਆ, ਗੁਰਦੇਵ ਸਿੰਘ ਐਮਾ, ਲਖਵੀਰ ਲਾਲ ਸਰਪੰਚ, ਬਲਜੀਤ ਕੌਰ ਸਰਪੰਚ ਕਰੀਮਪੁਰ ਧਿਆਨੀ, ਕਿਰਨਦੀਪ ਕੌਰ ਸਰਪੰਚ ਕੁੱਲਪੁਰ, ਬਿਮਲਾ ਦੇਵੀ ਸਰਪੰਚ ਹਯਾਤਪੁਰ ਜੱਟਾਂ, ਕਾਂਤਾ ਦੇਵੀ ਸਰਪੰਚ ਆਲੋਵਾਲ, ਭਿੰਦਰ ਬੇਗਮਪੁਰ ਸਰਪੰਚ, ਜਤਿੰਦਰ ਸਿੰਘ ਦਿਆਲਾ ਸਾਬਕਾ ਸਰਪੰਚ, ਗੁਰਦੀਪ ਸਿੰਘ ਸਦੌੜੀ ਸਾਬਕਾ ਸਰਪੰਚ, ਸੁਖਦੇਵ ਸਿੰਘ ਸ਼ੇਖੂ ਲੰਬਰਦਾਰ ਕੁਲਪੁਰ, ਆਪ ਬਲਾਕ ਪ੍ਰਧਾਨ ਕੁਲਦੀਪ ਸਿੰਘ ਠੇਕੇਦਾਰ, ਦੀਪਾ ਕੌਸ਼ਲ, ਪ੍ਰਦੀਪ ਦੱਤਾ, ਮਨਜੀਤ ਕੌਰ ਪੰਚ, ਬਲਜੀਤ ਕੌਰ ਅਤੇ ਜਤਿੰਦਰ ਕੌਰ ਪੰਚ ਸਮੇਤ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

2 hrs ago
user_Tajinder singh
Tajinder singh
ਬਲਾਚੌਰ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ•
2 hrs ago
c7105342-78fc-4701-bb1b-a0f72ce0deb7

More news from ਪੰਜਾਬ and nearby areas
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    1 hr ago
  • 🌟𝓒𝓸𝓷𝓰𝓻𝓪𝓽𝓾𝓵𝓪𝓽𝓲𝓸𝓷𝓼 𝓽𝓸 𝓸𝓾𝓻 𝓼𝓽𝓪𝓻 𝓼𝓽𝓾𝓭𝓮𝓷𝓽 𝓣𝓪𝓷𝓿𝓲 𝓸𝓷 𝓼𝓮𝓬𝓾𝓻𝓲𝓷𝓰 98% 𝓲𝓷 CBSE 𝓑𝓸𝓪𝓻𝓭 𝓔𝔁𝓪𝓶𝓼 🌟 Our student of session 2025-26 Tanvi secured highest marks of this session 98% in mathematics of class 10 in her CBSE Board Exams. #CBSE #Results #maths #success #Class10
    1
    🌟𝓒𝓸𝓷𝓰𝓻𝓪𝓽𝓾𝓵𝓪𝓽𝓲𝓸𝓷𝓼 𝓽𝓸 𝓸𝓾𝓻 𝓼𝓽𝓪𝓻 𝓼𝓽𝓾𝓭𝓮𝓷𝓽 𝓣𝓪𝓷𝓿𝓲 𝓸𝓷 𝓼𝓮𝓬𝓾𝓻𝓲𝓷𝓰  98% 𝓲𝓷  CBSE 𝓑𝓸𝓪𝓻𝓭 𝓔𝔁𝓪𝓶𝓼 🌟
Our student of session  2025-26 Tanvi secured highest marks of this session 98% in mathematics of class 10 in her CBSE Board Exams.
#CBSE #Results #maths #success #Class10
    user_Edustunt Tuition Centre
    Edustunt Tuition Centre
    Media company Garhshankar, Hoshiarpur•
    5 hrs ago
  • ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) 18 ਅਪ੍ਰੈਲ ਨੂੰ ਗੜਸ਼ੰਕਰ ਪਹੁੰਚਣ ਦਾ ਸੱਦਾ ਡਾਕਟਰ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਖੁਰਾਲਗੜ੍ਹ ਸਾਹਿਬ ਤੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ-ਕਰੀਮਪੁਰੀ-ਵੱਡੀ ਗਿਣਤੀ ਵਿੱਚ ਧਰਨੇ ਪ੍ਰਦਰਸ਼ਨ ਚ ਪਹੁੰਚਣ ਦਾ ਸੱਦਾ, ਗੜਸ਼ੰਕਰ ਦੇ ਵਾਰਡ ਨੰਬਰ ਸੱਤ ਚ ਹੋਈ ਮੀਟਿੰਗ।
    1
    ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) 18 ਅਪ੍ਰੈਲ ਨੂੰ ਗੜਸ਼ੰਕਰ ਪਹੁੰਚਣ ਦਾ ਸੱਦਾ ਡਾਕਟਰ ਅੰਬੇਡਕਰ ਜੀ ਦੇ  ਬੁੱਤ ਨੂੰ ਤੋੜਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਖੁਰਾਲਗੜ੍ਹ ਸਾਹਿਬ ਤੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ-ਕਰੀਮਪੁਰੀ-ਵੱਡੀ ਗਿਣਤੀ ਵਿੱਚ ਧਰਨੇ ਪ੍ਰਦਰਸ਼ਨ ਚ ਪਹੁੰਚਣ ਦਾ ਸੱਦਾ, ਗੜਸ਼ੰਕਰ ਦੇ ਵਾਰਡ ਨੰਬਰ ਸੱਤ ਚ ਹੋਈ ਮੀਟਿੰਗ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    18 hrs ago
  • ਵਾਲੀਆ ਇੰਗਲਿਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਅੱਠਵੀਂ ਦਾ ਨਤੀਜਾ 100 ਫ਼ੀਸਦੀ ਰਿਹਾ
    1
    ਵਾਲੀਆ ਇੰਗਲਿਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਅੱਠਵੀਂ ਦਾ ਨਤੀਜਾ 100 ਫ਼ੀਸਦੀ ਰਿਹਾ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    21 hrs ago
  • रोड पटी गई है ईस कर के जाम लग रही है जलद,,,, से जलद बनाया जाये लोका नु आराम हो जावे
    1
    रोड पटी गई है ईस कर के जाम लग रही है जलद,,,, से जलद बनाया जाये लोका नु आराम हो जावे
    user_User9068
    User9068
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    7 hrs ago
  • ਮੋਰਿੰਡਾ ਰੋਡ ਤੇ ਸਥਿਤ ਕਲਸੀ ਫਾਰਮ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਨਾਲ ਕਲਸੀ ਫਾਰਮ ਦੇ ਅੱਗੇ ਲੱਗੀ ਸਜਾਵਟ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ। ਮੌਕੇ ਤੇ ਸਹਿਰ ਕੁਰਾਲੀ ਵਿਚ ਕੋਈ ਫਾਇਰ ਬ੍ਰਿਗੇਡ ਉਪਲਬਧ ਨਾ ਹੋਣ ਕਾਰਨ ਅੱਗ ਤੇ ਕਾਬੂ ਪਾਉਣ ਲਈ ਫ਼ਾਰਮ ਮਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਕੇ ਦੀਆਂ ਤਸਵੀਰਾਂ,,,,
    1
    ਮੋਰਿੰਡਾ ਰੋਡ ਤੇ ਸਥਿਤ ਕਲਸੀ ਫਾਰਮ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਨਾਲ ਕਲਸੀ ਫਾਰਮ ਦੇ ਅੱਗੇ ਲੱਗੀ ਸਜਾਵਟ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ। ਮੌਕੇ ਤੇ ਸਹਿਰ ਕੁਰਾਲੀ ਵਿਚ ਕੋਈ ਫਾਇਰ ਬ੍ਰਿਗੇਡ ਉਪਲਬਧ ਨਾ ਹੋਣ ਕਾਰਨ ਅੱਗ ਤੇ ਕਾਬੂ ਪਾਉਣ ਲਈ ਫ਼ਾਰਮ ਮਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਕੇ ਦੀਆਂ ਤਸਵੀਰਾਂ,,,,
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    18 hrs ago
  • Post by Raman Dhillon
    1
    Post by Raman Dhillon
    user_Raman Dhillon
    Raman Dhillon
    ਅਮਲੋਹ, ਫਤਿਹਗੜ੍ਹ ਸਾਹਿਬ, ਪੰਜਾਬ•
    18 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.