ਬੁਖਾਰ ਹੋਣ ‘ਤੇ ਸੈਲਫ ਮੈਡੀਕੇਸ਼ਨ ਤੋਂ ਕਰੋ ਗੁਰੇਜ਼ - ਡਾ. ਪ੍ਰੇਮ ਕੁਮਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਆਮ ਲੋਕਾਂ ਨੂੰ ਡੇਂਗੂ ਸਬੰਧੀ ਕੀਤਾ ਜਾ ਰਿਹਾ ਹੈ ਜਾਗਰੂਕ - ਡਾ. ਪ੍ਰੇਮ ਕੁਮਾਰ ਭੁਲਥ 10 ਮਈ (ਗੋਬਿੰਦ ਸੁਖੀਜਾ) ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਬਲਾਕ ਢਿੱਲਵਾਂ ਅਧੀਨ ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਖੇਤਰਾਂ ਵਿੱਚ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਤਹਿਤ ਡੇਂਗੂ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ. ਪ੍ਰੇਮ ਕੁਮਾਰ ਨੇ ਦੱਸਇਆ ਕਿ ਟੀਮ ਵਿੱਚ ਬਲਾਕ ਢਿੱਲਵਾਂ ਦੇ ਸਮੂਹ ਸਿਹਤ ਸੁਪਰਵਾਈਜ਼ਰ, ਸਮੂਹ ਐਮ.ਪੀ.ਐਚ.ਡਬਲਿਓ ਅਤੇ ਏ.ਐਨ.ਐਮਾਂ ਹਾਜ਼ਰ ਸਨ। ਸਿਹਤ ਵਿਭਾਗ ਦੀ ਟੀਮ ਵੱਲੋਂ ਬਲਾਕ ਢਿੱਲਵਾਂ ਦੇ ਵੱਖ-ਵੱਖ ਪਿੰਡਾਂ ਵਿੱਚ ਡੇਂਗੂ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਆਮ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਰੋਕਥਾਮ ਸਬੰਧੀ ਜਾਗਰੂਕ ਕੀਤਾ ਗਿਆ। ਢਿੱਲਵਾਂ, ਸੁਭਾਨਪੁਰ, ਨਡਾਲਾ ਅਤੇ ਭੁੱਲਥ ਸੈਕਟਰ ਦੇ ਵੱਖ-ਵੱਖ ਪਿੰਡਾਂ ਵਿੱਚ ਆਮ ਲੋਕਾਂ ਨੂੰ ਡੇਂਗੂ ਸਬੰਧੀ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ. ਪ੍ਰੇਮ ਕੁਮਾਰ ਨੇ ਕਿਹਾ ਕਿ ਸਾਫ-ਸਫਾਈ ਦੇ ਨਾਲ-ਨਾਲ ਅਤੇ ਸਾਰੀਆਂ ਦੇ ਸਹਿਯੋਗ ਨਾਲ ਹੀ ਡੇਂਗੂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਦੌਰਾਨ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਦੇ ਲੱਛਣ ਦਿਸਣ ‘ਤੇ ਤੁਰੰਤ ਸਰਕਾਰੀ ਹਸਪਤਾਲ ਵਿੱਚ ਜਾ ਕਿ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਯੋਗ ਇਲਾਜ ਕੀਤਾ ਜਾ ਸਕੇ। ਸਿਹਤ ਵਿਭਾਗ ਦੀ ਟੀਮ ਵੱਲੋਂ ਉੱਥੇ ਮੌਜੂਦ ਵਿਅਕਤੀਆਂ ਨੂੰ ਡੇਂਗੂ ਦੇ ਲੱਛਣ ਅਤੇ ਡੇਂਗੂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਸਬੰਧੀ ਵਿਸਥਾਰ ਨਾਲ ਦੱਸਿਆ। ਸਿਹਤ ਸੁਪਰਵਾਈਜਰ ਸਰਬਜੀਤ ਸਿੰਘ, ਜਸਵਿੰਦਰ ਸਿੰਘ ਨਡਾਲਾ, ਪ੍ਰਗਟ ਸਿੰਘ ਸੁਭਾਨਪੁਰ ਨੇ ਕਿਹਾ ਕਿ ਡੇਂਗੂ ਰੋਕਥਾਮ ‘ਚ ਸਵੱਛਤਾ ਭਾਵ ਘਰਾਂ ਦੇ ਅੰਦਰ ਅਤੇ ਆਲੇ - ਦੁਆਲੇ ਦੀ ਸਾਫ-ਸਫਾਈ ਦਾ ਵੀ ਅਹਿਮ ਰੋਲ ਹੈ, ਜਿਸ ਨਾਲ ਡੇਂਗੂ ਦੇ ਮੱਛਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਡੇਂਗੂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕਿ ਵੀ ਡੇਂਗੂ ਬੁਖ਼ਾਰ ਦੇ ਲੱਛਣਾਂ, ਡੇਂਗੂ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ, ਖਾਲੀ ਡਰਮਾਂ, ਭਾਂਡੀਆ ਜਾਂ ਹੋਰ ਕਿਸੇ ਵੀ ਚੀਜ਼ ਵਿੱਚ ਅਤੇ ਛੱਤਾਂ ‘ਤੇ ਵਾਧੂ ਪਾਣੀ ਖੜਾ ਨਾ ਹੋਣ ਦੇਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਰਿਆਂ ਨੂੰ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਡੇਂਗੂ ਰੋਕਥਾਮ ਟੀਮ ਵਿੱਚ ਐਮ.ਪੀ.ਐਚ.ਡਬਲਿਓ ਸੁਖਦੇਵ ਸਿੰਘ, ਸਤਨਾਮ ਸਿੰਘ, ਅਰੁਣ ਕੁਮਾਰ, ਯਾਦਵਿੰਦਰ ਸਿੰਘ, ਦਲਜੀਤ ਸਿੰਘ, ਪਰਮਜੀਤ ਸਿੰਘ, ਸੰਜੀਵ ਕੁਮਾਰ, ਬਲਜਿੰਦਰ ਸਿੰਘ, ਗੁਰਿੰਦਰਬੀਰ ਸਿੰਘ, ਪ੍ਰਭਜੋਤ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ। (ਡੱਬੀ) ਡੇਂਗੂ ਬੁਖਾਰ ਸੰਬੰਧੀ ਕੁਝ ਖ਼ਾਸ ਜਾਣਕਾਰੀ 👉 - ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ। -ਇਹ ਸਾਫ਼ ਪਾਣੀ ਵਿੱਚ ਹੁੰਦਾ ਹੈ। - ਠੰਡੀ ਥਾਂ ਅਤੇ ਛਾਵੇਂ ਇਹ ਮੱਛਰ ਜ਼ਿਆਦਾ ਹੁੰਦਾ ਹੈ । ਡੇਂਗੂ ਦੇ ਲੱਛਣ ਕਿ ਹਨ 👉 - ਠੰਡ ਨਾਲ ਬੁਖ਼ਾਰ ਦਾ ਚੜਨਾ - ਸਿਰ, ਅੱਖਾਂ, ਜੋੜਾਂ ਅਤੇ ਸਰੀਰ `ਚ ਦਰਦ - ਭੁੱਖ ਘੱਟ ਲਗਣਾ ਜਾਂ ਦਸਤ ਹੋਣਾ । ਡੇਂਗੂ ਰੋਕਥਾਮ ਲਈ ਕਿ ਕਰੀਏ 👉 - ਘਰ ਦੇ ਆਲੇ-ਦੁਆਲੇ ਪਾਣੀ ਨੂੰ ਖੜਾ ਨਾ ਹੋਣ ਦਵੋਂ ਅਤੇ ਜੇਕਰ ਪਾਣੀ ਡਰਮ ਆਦਿ `ਚ ਰੱਖਿਆ ਹੈ ਤਾਂ ਉਸ ਨੂੰ ਢੰਕ ਕਿ ਰੱਖੋਂ। - ਕੁਲਰਾਂ ਨੂੰ ਸਮੇਂ ਸਿਰ ਸਾਫ਼ ਕੀਤਾ ਜਾਵੇ - ਸਰੀਰ ਨੂੰ ਪੂਰੀ ਤਰ੍ਹਾਂ ਢੰਕਣ ਵਾਲੇ ਕੱਪੜੇ ਪਾਉਣ ਅਤੇ ਮੱਛਰਾਂ ਤੋਂ ਬੱਚਣ ਲਈ ਮੱਛਰਦਾਨੀ ਜਾਂ ਕ੍ਰਿਮਾਂ ਦਾ ਇਸਤੇਮਾਲ ਕਰਨ।

- ਮਾਤਾ ਸ਼੍ਰੀ ਭੱਦਰਕਾਲੀ ਜੀ ਦੇ ਮੇਲੇ ਦੌਰਾਨ ਹੁਲੜਬਾਜੀ ਕਰਨ ਵਾਲਿਆ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਗੁਰਬਚਨ ਸਿੰਘ ਬੰਗੜ ਰੋਡ ਸੇਫਟੀ ਟੀਮ ਮੈਂਬਰ,ਸਬ ਇੰਸਪੈਕਟਰ ਰੇਸ਼ਮ ਸਿੰਘ ਇੰਚਾਰਜ ਟਰੈਫਿਕ ਕਪੂਰਥਲਾ। ਸ੍ਰੀ ਗੌਰਵ ਤੂਰਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਹੁਕਮਾਂ ਅਨੁਸਾਰ ਸ਼ਹਿਰ ਵਿੱਚ ਲਗਾਤਾਰ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕਪੂਰਥਲਾ ਦਾ ਪ੍ਰਸਿੱਧ ਅਤੇ ਇਤਿਹਾਸਕ ਮੇਲਾ ਮਾਤਾ ਸ਼੍ਰੀ ਭੱਦਰਕਾਲੀ ਜੀ ਦਾ ਮੇਲਾ ਅਰੰਭ ਹੋ ਗਿਆ ਹਰ ਇੱਕ ਸ਼ਰਧਾਲੂ ਹਰ ਇੱਕ ਸ਼ਰਧਾਲੂ ਨੂੰ ਸ਼ਰਧਾ ਦੇ ਅਨੁਸਾਰ ਮੰਦਰ ਵਿੱਚ ਮੱਥਾ ਟੇਕਣ ਦਾ ਹੱਕ ਹੈ। ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਕਿ ਡਿਸਟਰਿਕਟ ਰੋਡ ਸੇਫਟੀ ਟੀਮ ਵੱਲੋਂ ਅਤੇ ਇੰਚਾਰਜ ਟਰੈਫਿਕ ਕਪੂਰਥਲਾ ਵੱਲੋਂ ਅਪੀਲ ਕੀਤੀ ਗਈ ਹੈ ਕਿ ਅਗਰ ਕੋਈ ਨੌਜਵਾਨ ਵਾਹਨ ਚਾਲਕ ਮੇਲੇ ਦੇ ਦੌਰਾਨ ਕੋਈ ਹੁੱਲੜਬਾਜੀ ਕਰਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਹੜੇ ਨੌਜਵਾਨ ਆਪਣੇ ਵਾਹਨਾਂ ਤੇ ਉੱਚੀ ਆਵਾਜ਼ ਵਾਲੇ ਹਾਰਨ ਅਤੇ ਸਲੈਂਸਰ , ਪਟਾਕੇ ਮਾਰਨ ਵਾਲੇ ਸਲੈਂਸਰ , ਕਾਲੇ ਸ਼ੀਸ਼ੇ ਵਾਲੇ ਵਾਹਨ ਲੈਕੇ ਆਉਣਗੇ ਤਾਂ ਉਹਨਾਂ ਵਾਹਨ ਚਾਲਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲਾਇਸੈਂਸ ਤੋਂ ਬਿਨਾਂ ਕੋਈ ਵੀ ਵਾਹਨ ਨਾ ਚਲਾਇਆ ਜਾਵੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਮੋਟਰ ਵਹੀਕਲ ਐਕਟ ਤਹਿਤ (1988, ਸੈਕਸ਼ਨ 199 ਏ)ਮਾਤਾ -ਪਿਤਾ ਅਤੇ ਵਾਹਨ ਦੇ ਮਾਲਕ ਨੂੰ 3 ਸਾਲ ਤੱਕ ਦੀ ਕੈਦ ਅਤੇ 25000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਡਰਾਈਵਰ 25 ਸਾਲ ਦੀ ਉਮਰ ਹੋਣ ਤੱਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ। ਨਾ- ਬਾਲਗ ਵਲੋਂ ਵਾਹਨ ਚਲਾਉਣ ਸਮੇਂ ਅਗਰ ਕੋਈ ਚਲਾਨ ਹੁੰਦਾ ਹੈ ਤਾਂ ਮੋਟਰ ਵਾਹਨ ਦੀ ਰਜਿਸਟਰੇਸ਼ਨ ਵੀ ਇੱਕ ਸਾਲ ਲਈ ਰੱਦ ਕਰ ਦਿੱਤਾ ਜਾਵੇਗਾ। ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਆਪਣੇ ਵਾਹਨ ਸਹੀ ਸਥਾਨ ਪਾਰਕਿੰਗ ਕੀਤੇ ਜਾਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦਵਿੰਦਰਜੀਤ ਸਿੰਘ ਚਾਹਲ ਏ ਐਸ ਆਈ, ਦਿਲਬਾਗ ਸਿੰਘ ਟਾਂਡੀ ਏ ਐਸ ਆਈ, ਬਲਵਿੰਦਰ ਸਿੰਘ ਨਟਕਰ ਏ ਐਸ ਆਈ, ਸੁਰਜੀਤ ਸਿੰਘ ਏ ਐਸ ਆਈ ਟ੍ਰੈਫਿਕ ਪੁਲਿਸ ਕਪੂਰਥਲਾ ਹਾਜ਼ਰ ਸਨ।1
- ਕਪੂਰਥਲਾ ਪੁਰਾਣੀ ਸਬਜ਼ੀ ਮੰਡੀ ਚ ਘਰ ਤੋਂ ਬਾਹਰੋਂ ਅਣਪਛਾਤੇ ਚੋਰ ਸਕੂਟਰੀ ਲੈ ਗਏ ਕਪੂਰਥਲਾ ਪੁਰਾਣੀ ਸਬਜ਼ੀ ਮੰਡੀ ਚ ਘਰ ਤੋਂ ਬਾਹਰੋਂ ਅਣਪਛਾਤੇ ਚੋਰ ਸਕੂਟਰੀ ਲੈ ਗਏ1
- ਬਠਿੰਡਾ ਵਿੱਚ ਧੀ ਨਾਲ ਬਲਾਤਕਾਰ ਹੋਣ ਮਗਰੋਂ ਇੱਕ ਮਾਂ ਨੇ ਮੁਆਵਜ਼ੇ ਵਜੋਂ ਮਿਲੇ ਪੈਸੇ ਠੁਕਰਾ ਦਿੱਤੇ। ਮਾਂ ਦੀ ਇਸ ਦਲੇਰੀ ਨੇ ਇਨਸਾਫ਼ ਦੀ ਲੜਾਈ ਨੂੰ ਹੋਰ ਮਜ਼ਬੂਤ ਕੀਤਾ ਹੈ।1
- ਜਲੰਧਰ ਦੇ ਹਰਦਿਆਲ ਨਗਰ ਵਿੱਚ ਬੀਤੇ ਦਿਨੀਂ ਗੁੰਡਾਗਰਦੀ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪੀੜਤ ਪਰਿਵਾਰ ਇਸ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕਰ ਰਿਹਾ ਹੈ।1
- ਫਗਵਾੜੇ ਬੈਗ ਵਿਚ ਲਈ ਫਿਰਦਾ ਸੀ ਦਾਤ, ਲੋਕਾਂ ਨੇ ਫੜ੍ਹ ਕੇ ਚਾੜਿਆ ਕੁਟਾਪਾ, ਐਕਟਿਵਾ ਲੱਗਾ ਸੀ ਚੁੱਕਨ ਫਗਵਾੜੇ ਬੈਗ ਵਿਚ ਲਈ ਫਿਰਦਾ ਸੀ ਦਾਤ, ਲੋਕਾਂ ਨੇ ਫੜ੍ਹ ਕੇ ਚਾੜਿਆ ਕੁਟਾਪਾ, ਐਕਟਿਵਾ ਲੱਗਾ ਸੀ ਚੁੱਕਨ #phagwaracitylive #manuchawla #phagwaraupdate #phagwarakand #phagwaranews #phagwaraupdate #phagwaracity1
- ਬਦਲਾਅ ਦੀ ਰਾਜਨੀਤੀ ਜਾਂ ਗੁੰਡਾਗਰਦੀ ਦੀ ਨਵੀ ਤਸਵੀਰ! ਆਪ MLA ਡਾ. ਸੁਖਵਿੰਦਰ ਸੁੱਖੀ ਦੀ BJP ਆਗੂ ਰਾਜਵਿੰਦਰ ਲੱਕੀ ਨਾਲ ਧੱਕਾਮੁੱਕੀ #thepunjabpress #AapMLA #SukhiMLA1
- ਗੁਰਦਾਸਪੁਰ ਵਿੱਚ ‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਲਾਏ ਦੋਸ਼। ਗੁਰਦਾਸਪੁਰ ਵਿੱਚ ‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਲਾਏ ਦੋਸ਼।1
- ਪੰਜਾਬ ਦੇ ਕਪੂਰਥਲਾ ਸ਼ਹਿਰ ਵਿੱਚ ਅਣਪਛਾਤੇ ਚੋਰ ਇੱਕ ਪੱਤਰਕਾਰ ਦੀ ਸਕੂਟਰੀ ਚੋਰੀ ਕਰਕੇ ਲੈ ਗਏ ਹਨ। ਇਸ ਵਾਰਦਾਤ ਕਾਰਨ ਸ਼ਹਿਰ ਵਿੱਚ ਹੜਕੰਪ ਮਚ ਗਿਆ ਹੈ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਗਏ ਹਨ।1