logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

1 ਅਗਸਤ 2026 ਨੂੰ ਜ਼ਿਲਾ ਫਾਜ਼ਿਲਕਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ 25 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ਤੇ ਪਰਚਾ ਦਰਜ ਜਲਾਲਾਬਾਦ - ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ 25 ਲੱਖ ਰੁਪਏ ਦੀ ਕਥਿਤ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐਸ.ਆਈ. ਸ਼ਮੀਨਾ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੂੰ ਮਦਨ ਲਾਲ ਪੁੱਤਰ ਹਰਬੰਸ ਲਾਲ ਵਾਸੀ ਗਾਂਧੀ ਨਗਰ ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਪਿਲ ਕੁਮਾਰ ਉਰਫ ਕਪਿਲ ਦੇਵ, ਸ਼ਾਮ ਲਾਲ ਉਰਫ ਸ਼ਾਮ ਸੁੰਦਰ ਪੁੱਤਰ ਟਹਿਲਾ ਰਾਮ ਵਾਸੀ ਗਲੀ ਪੰਜਾਬ ਨੈਸ਼ਨਲ ਬੈਂਕ ਵਾਲੀ ਜਲਾਲਾਬਾਦ ਅਤੇ ਪ੍ਰੇਮ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਸੰਤੋਖ ਸਿੰਘ ਵਾਲਾ ਨੇ ਉਸ ਨਾਲ ਪਲਾਟ ਅਤੇ ਦੁਕਾਨ ਦਾ 21-03-2020 ਨੂੰ 25 ਲੱਖ ਰੁਪਏ ਵਿੱਚ ਇਕਰਾਰਨਾਮਾ ਕਰਕੇ ਬਿਆਨੇ ਵਜੋਂ 7 ਲੱਖ ਰੁਪਏ 2 ਚੈੱਕਾਂ ਰਾਹੀਂ ਲਏ। ਰਜਿਸਟਰੀ ਕਰਵਾਉਣ ਲਈ ਨਿਰਧਾਰਤ ਮਿਤੀ ਨੂੰ ਹਾਜ਼ਰ ਨਾ ਹੋਏ ਅਤੇ ਉਕਤ ਜਾਇਦਾਦ ਕਿਸੇ ਹੋਰ ਦੇ ਨਾਮ ਕਰ ਦਿੱਤੀ। ਜਿਨ੍ਹਾਂ 'ਤੇ ਧਾਰਾ 318(4), 61(2) ਬੀ.ਐਨ.ਐਸ. ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ----- ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਤੇ ਪਰਚਾ ਦਰਜ ਜਲਾਲਾਬਾਦ- ਥਾਣਾ ਅਮੀਰ ਖਾਸ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਵਿਸ਼ਲੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਅਮੀਰ ਖਾਸ ਨਹਿਰ ਦੀ ਪੱਟੜੀ ਤੋਂ ਪੀਰ ਬਖਸ਼ ਚੌਹਾਨ ਵੱਲ ਜਾ ਰਹੀ ਸੀ। ਇਸ ਦੌਰਾਨ ਸਰਕੰਡਿਆਂ ਵਿੱਚ ਬੈਠਾ ਇੱਕ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜਣ ਲੱਗਿਆ। ਜਿਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਕਤ ਵਿਅਕਤੀ ਬਲਵਿੰਦਰ ਸਿੰਘ ਉਰਫ ਬੱਬੂ ਪੁੱਤਰ ਕੱਕਣ ਸਿੰਘ ਵਾਸੀ ਬੋਦਲ ਪੀਰੇ ਕੇ ਕੋਲੋਂ 1 ਲਾਈਟਰ, ਸਿਲਵਰ ਫੁਆਇਲ ਜਿਸ 'ਤੇ ਹੇਰੋਇਨ ਦੇ ਨਿਸ਼ਾਨ ਸਨ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਪੁਲਿਸ ਨੇ ਉਕਤ ਵਿਅਕਤੀ 'ਤੇ ਧਾਰਾ 27/61/85 ਐਨ.ਡੀ.ਪੀ.ਐਸ. ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ----- ਇੱਕ ਗ੍ਰਾਮ ਹੇਰੋਇਨ ਸਮੇਤ ਔਰਤ ਕਾਬੂ ਜਲਾਲਾਬਾਦ - ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਇੱਕ ਗ੍ਰਾਮ ਹੇਰੋਇਨ ਸਮੇਤ ਇੱਕ ਔਰਤ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਰਾਮ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਸੁਖੇਰਾ ਬੋਦਲਾ ਤੋਂ ਪਿੰਡ ਫੱਤੂਵਾਲਾ ਵੱਲ ਜਾ ਰਹੀ ਸੀ। ਰੇਤ ਦੇ ਖੱਡਿਆਂ ਕੋਲ ਇੱਕ ਔਰਤ ਪੁਲਿਸ ਨੂੰ ਦੇਖ ਕੇ ਘਬਰਾ ਗਈ ਅਤੇ ਆਪਣੇ ਹੱਥ ਵਿੱਚ ਫੜਿਆ ਪਾਰਦਰਸ਼ੀ ਲਿਫਾਫਾ ਹੇਠਾਂ ਸੁੱਟ ਦਿੱਤਾ। ਜਾਂਚ ਦੌਰਾਨ ਲਿਫਾਫੇ ਵਿੱਚੋਂ ਇੱਕ ਗ੍ਰਾਮ ਹੇਰੋਇਨ ਬਰਾਮਦ ਹੋਈ। ਕਾਬੂ ਕੀਤੀ ਔਰਤ ਦੀ ਪਛਾਣ ਬਿਮਲਾ ਰਾਣੀ ਪਤਨੀ ਜੱਜ ਸਿੰਘ ਵਾਸੀ ਸੁਖੇਰਾ ਬੋਦਲਾ ਵਜੋਂ ਹੋਈ। ਜਿਸ 'ਤੇ ਧਾਰਾ 21/61/85 ਐਨ.ਡੀ.ਪੀ.ਐਸ. ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ------ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਤੇ ਪਰਚਾ ਦਰਜ ਫਾਜ਼ਿਲਕਾ- ਥਾਣਾ ਖੂਈ ਖੇੜਾ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਇੱਕ ਵਿਅਕਤੀ ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਗਸ਼ਤ ਕਰ ਰਹੀ ਸੀ। ਜਦੋਂ ਪੁਲਿਸ ਨਵੇਂ ਬਣ ਰਹੇ ਬਾਈਪਾਸ ਪੁਲ ਹੇਠਾਂ ਪੁੱਜੀ ਤਾਂ 2 ਨੌਜਵਾਨ ਲਾਈਟਰ ਨਾਲ ਨਸ਼ਾ ਕਰਦੇ ਨਜ਼ਰ ਆਏ। ਤਲਾਸ਼ੀ ਦੌਰਾਨ ਸੋਨੂੰ ਕੁਮਾਰ ਪੁੱਤਰ ਰਾਮ ਰਤਨ ਅਤੇ ਬਲਵਿੰਦਰ ਸਿੰਘ ਉਰਫ ਘੁੱਗੀ ਪੁੱਤਰ ਵੀਰ ਸਿੰਘ ਵਾਸੀ ਪਿੰਡ ਬੁਰਜ ਮੁਹਾਰ ਕੋਲੋਂ 1 ਲਾਈਟਰ, ਸਿਲਵਰ ਫੁਆਇਲ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਜਿਨ੍ਹਾਂ 'ਤੇ ਧਾਰਾ 27/61/85 ਐਨ.ਡੀ.ਪੀ.ਐਸ. ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ----- ਮੋਟਰਸਾਈਕਲ ਚੋਰੀ ਵਾਲੇ ਅਣਪਛਾਤੇ ਵਿਅਕਤੀ ਤੇ ਪਰਚਾ ਦਰਜ ਫਾਜ਼ਿਲਕਾ- ਥਾਣਾ ਅਰਨੀਵਾਲਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਭ ਚੰਦ ਪੁੱਤਰ ਹਰਨਾਮ ਚੰਦ ਵਾਸੀ ਨੁਕੇਰੀਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਰਾ ਬੂਟਾ ਰਾਮ ਆਪਣੇ ਹੀਰੋ ਡੀਲਕਸ ਮੋਟਰਸਾਈਕਲ 'ਤੇ ਕੰਮ ਕਰਨ ਗਿਆ ਸੀ ਅਤੇ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਕੀਤਾ ਸੀ। ਕੁਝ ਸਮੇਂ ਬਾਅਦ ਦੇਖਿਆ ਤਾਂ ਮੋਟਰਸਾਈਕਲ ਉਥੇ ਨਹੀਂ ਸੀ, ਜਿਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਿਆ। ਪੁਲਿਸ ਨੇ ਅਣਪਛਾਤੇ ਵਿਅਕਤੀ 'ਤੇ ਧਾਰਾ 303(2) ਬੀ.ਐਨ.ਐਸ. ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ---- 50 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ ਅਬੋਹਰ - ਥਾਣਾ ਸਿਟੀ 1 ਅਬੋਹਰ ਪੁਲਿਸ ਨੇ 50 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਗਸ਼ਤ ਕਰ ਰਹੀ ਸੀ। ਜਦੋਂ ਪੁਲਿਸ ਖੇਤਰੀ ਖੋਜ ਕੇਂਦਰ ਕੋਲ ਪੁੱਜੀ ਤਾਂ ਇੱਕ ਨੌਜਵਾਨ ਹੱਥ ਵਿੱਚ ਫੜਿਆ ਪਾਰਦਰਸ਼ੀ ਲਿਫਾਫਾ ਸੁੱਟ ਕੇ ਭੱਜਣ ਲੱਗਿਆ। ਜਿਸ ਨੂੰ ਕਾਬੂ ਕਰਕੇ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਕਾਬੂ ਕੀਤੇ ਵਿਅਕਤੀ ਦੀ ਪਛਾਣ ਰਾਜਵੰਤ ਸਿੰਘ ਉਰਫ ਰਜਵੰਤੀ ਪੁੱਤਰ ਸਿੰਗਾਰਾ ਸਿੰਘ ਵਾਸੀ ਢਾਣੀ ਲਟਕਣ ਅਬੋਹਰ ਵਜੋਂ ਹੋਈ। ਜਿਸ 'ਤੇ ਧਾਰਾ 22/61/85 ਐਨ.ਡੀ.ਪੀ.ਐਸ. ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ----- ਜ਼ਮੀਨ ਦੀ ਕਥਿਤ ਧੋਖਾਧੜੀ ਕਰਨ ਵਾਲੇ 2 ਵਿਅਕਤੀਆਂ ਤੇ ਪਰਚਾ ਦਰਜ ਅਬੋਹਰ - ਥਾਣਾ ਖੂਈਆਂ ਸਰਵਰ ਪੁਲਿਸ ਨੇ ਜ਼ਮੀਨ ਦੀ ਕਥਿਤ ਧੋਖਾਧੜੀ ਕਰਨ ਵਾਲੇ 2 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਭਗਵਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗਾਇਤਰੀ ਦੇਵੀ ਪਤਨੀ ਜਗਜੀਤ ਸਿੰਘ ਵਾਸੀ ਮੋਜਗੜ ਹਾਲ ਵਾਸੀ ਸੈਕਟਰ 2 ਪੰਚਕੂਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਲਜੀਤ ਸਿੰਘ ਪੁੱਤਰ ਦਲੀਪ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਮੋਜਗੜ ਨੇ ਕਥਿਤ ਤੌਰ 'ਤੇ ਮਾਲ ਮਹਿਕਮੇ ਦੇ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਜ਼ਮੀਨ ਦੀ ਗਿਰਦਾਵਰੀ ਆਪਣੇ ਨਾਮ ਕਰਵਾ ਲਈ। ਜਿਨ੍ਹਾਂ 'ਤੇ ਧਾਰਾ 420, 120ਬੀ ਭਾਰਤੀ ਦੰਡ ਸੰਹਿਤਾ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ----- 250 ਗ੍ਰਾਮ ਅਫੀਮ ਸਮੇਤ ਇੱਕ ਕਾਬੂ ਅਬੋਹਰ - ਥਾਣਾ ਸਦਰ ਅਬੋਹਰ ਪੁਲਿਸ ਨੇ 250 ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਟੀ-ਪੁਆਇੰਟ ਗੋਬਿੰਦਗੜ੍ਹ ਕੋਲ ਮੌਜੂਦ ਸੀ। ਇਸ ਦੌਰਾਨ ਇੱਕ ਵਿਅਕਤੀ ਕਾਲੇ ਰੰਗ ਦਾ ਪਿੱਠੂ ਬੈਗ ਫੜੀ ਆ ਰਿਹਾ ਸੀ, ਜੋ ਪੁਲਿਸ ਨੂੰ ਦੇਖ ਕੇ ਬੈਗ ਸੁੱਟ ਕੇ ਭੱਜਣ ਲੱਗਿਆ। ਉਸ ਨੂੰ ਕਾਬੂ ਕਰਕੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 250 ਗ੍ਰਾਮ ਅਫੀਮ ਬਰਾਮਦ ਹੋਈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਲੱਕੀ ਪੁੱਤਰ ਰਵੀ ਕੁਮਾਰ ਵਾਸੀ ਭਾਰਤ ਕਲੋਨੀ ਅਬੋਹਰ ਵਜੋਂ ਹੋਈ। ਜਿਸ 'ਤੇ ਧਾਰਾ 18/61/85 ਐਨ.ਡੀ.ਪੀ.ਐਸ. ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

4 hrs ago
user_Sanjeev kumar bittu
Sanjeev kumar bittu
ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•

More news from ਪੰਜਾਬ and nearby areas
  • ਸਫਾਈ ਕਰਮਚਾਰੀਆਂ ਦੀ ਭਲਾਈ ਨੂੰ ਮੁੱਖ ਤਰਜੀਹ ਦੇ ਰਹੀ ਹੈ ਪੰਜਾਬ ਸਰਕਾਰ: ਵਿਧਾਇਕ ਸਵਨਾ
    1
    ਸਫਾਈ ਕਰਮਚਾਰੀਆਂ ਦੀ ਭਲਾਈ ਨੂੰ ਮੁੱਖ ਤਰਜੀਹ ਦੇ ਰਹੀ ਹੈ ਪੰਜਾਬ ਸਰਕਾਰ: ਵਿਧਾਇਕ ਸਵਨਾ
    user_Fazilka Samachar
    Fazilka Samachar
    ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
    16 hrs ago
  • ਰਾਜਾ ਵੜਿੰਗ ਦੇ ਸਾਹਮਣੇ ਜਦੋਂ ਲੱਗੇ ਨਾਅਰੇ ਚਰਨਜੀਤ ਸਿੰਘ ਚੰਨੀ ਦੇ ਤਾਂ ਰਾਜਾ ਵੜਿੰਗ ਗੁੱਸੇ ਵਿੱਚ ਬੋਲੇ ਕੀ ਪਰੋਬਲਮ ਹੈ ਬਈ ! ਰਾਜਾ ਵੜਿੰਗ ਦੇ ਸਾਹਮਣੇ ਜਦੋਂ ਲੱਗੇ ਨਾਅਰੇ ਚਰਨਜੀਤ ਸਿੰਘ ਚੰਨੀ ਦੇ ਤਾਂ ਰਾਜਾ ਵੜਿੰਗ ਗੁੱਸੇ ਵਿੱਚ ਬੋਲੇ ਕੀ ਪਰੋਬਲਮ ਹੈ ਬਈ ! #RajaWarring #CharanjitSinghChanni #PunjabCongress #PunjabPolitics #Congress #PoliticalNews #BreakingNews #ViralVideo #PunjabNews #LatestNews #PoliticalUpdate #GlobalKhabarnamaa #PunjabiNews #TrendingNow #NewsUpdate
    1
    ਰਾਜਾ ਵੜਿੰਗ ਦੇ ਸਾਹਮਣੇ ਜਦੋਂ ਲੱਗੇ ਨਾਅਰੇ ਚਰਨਜੀਤ ਸਿੰਘ ਚੰਨੀ ਦੇ ਤਾਂ ਰਾਜਾ ਵੜਿੰਗ ਗੁੱਸੇ ਵਿੱਚ ਬੋਲੇ ਕੀ ਪਰੋਬਲਮ ਹੈ ਬਈ ! 

#RajaWarring #CharanjitSinghChanni #PunjabCongress #PunjabPolitics #Congress #PoliticalNews #BreakingNews #ViralVideo #PunjabNews #LatestNews #PoliticalUpdate #GlobalKhabarnamaa #PunjabiNews #TrendingNow #NewsUpdate
    user_Global khabarnama
    Global khabarnama
    Local News Reporter ਫਰੀਦਕੋਟ, ਫਰੀਦਕੋਟ, ਪੰਜਾਬ•
    4 hrs ago
  • Available for Sale Locality : ਨਿਹਾਲ ਸਿੰਘ ਵਾਲਾ Area (dimensions) : 22 ਮਰਲੇ Expected Price : 40,00,000 Property Type : Commercial Plot 40 lakh
    1
    Available for Sale
Locality : ਨਿਹਾਲ ਸਿੰਘ ਵਾਲਾ 
Area (dimensions) : 22 ਮਰਲੇ 
Expected Price : 40,00,000
Property Type : Commercial Plot
40 lakh
    user_ਜਸਵੀਰ ਸਿੰਘ ਬਰਾੜ
    ਜਸਵੀਰ ਸਿੰਘ ਬਰਾੜ
    ਮੋਗਾ, ਪੰਜਾਬ•
    5 hrs ago
  • ਡੇਹਰਾ ਸਾਹਿਬ ਜਾਣ ਵਾਲੀ ਸੜਕ ਦਾ ਹੋਇਆ ਬੁਰਾ ਹਾਲ ਡੇਰਾ ਬਾਬਾ ਨਾਨਕ ਜਾਣ ਵਾਲੀ ਸੜਕ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਸਮੱਸਿਆ ਦਾ ਸਾਹਮਣਾ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਪਰ ਇਥੇ ਖੋਖਲੇ ਨਜ਼ਰ ਆ ਰਹੇ ਨੇ ਆਓ ਜਾਨਣ ਦੀ ਕੋਸ਼ਿਸ਼ ਕਰਦੇ ਹਂ ਕਿਸਾਨ ਕੀ ਕਹਿੰਦੇ ਨਜ਼ਰ ਆ ਰਹੇ ਨੇ
    1
    ਡੇਹਰਾ ਸਾਹਿਬ ਜਾਣ ਵਾਲੀ ਸੜਕ ਦਾ ਹੋਇਆ ਬੁਰਾ ਹਾਲ ਡੇਰਾ ਬਾਬਾ ਨਾਨਕ ਜਾਣ ਵਾਲੀ ਸੜਕ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਸਮੱਸਿਆ ਦਾ ਸਾਹਮਣਾ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਪਰ ਇਥੇ ਖੋਖਲੇ ਨਜ਼ਰ ਆ ਰਹੇ ਨੇ ਆਓ ਜਾਨਣ ਦੀ ਕੋਸ਼ਿਸ਼ ਕਰਦੇ ਹਂ ਕਿਸਾਨ ਕੀ ਕਹਿੰਦੇ ਨਜ਼ਰ ਆ ਰਹੇ ਨੇ
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    8 hrs ago
  • 7 ਦਿਨਾਂ ਬਾਅਦ ਭੁੱਖ ਹੜਤਾਲ 'ਤੇ ਪਹੁੰਚੇ ਆਪ MLA! ਵਾਲਮੀਕ ਸਮਾਜ ਦੇ ਹੱਕ 'ਚ ਚੁੱਕੀ ਆਵਾਜ਼, ਧਰਨੇ ਨੂੰ ਦਿੱਤਾ ਸਮਰਥਨ #Amritsar #ValmikiSamaj #AAP #PunjabNews #Punjab24News
    1
    7 ਦਿਨਾਂ ਬਾਅਦ ਭੁੱਖ ਹੜਤਾਲ 'ਤੇ ਪਹੁੰਚੇ ਆਪ MLA! ਵਾਲਮੀਕ ਸਮਾਜ ਦੇ ਹੱਕ 'ਚ ਚੁੱਕੀ ਆਵਾਜ਼, ਧਰਨੇ ਨੂੰ ਦਿੱਤਾ ਸਮਰਥਨ 
#Amritsar #ValmikiSamaj #AAP #PunjabNews #Punjab24News
    user_Punjab 24 News
    Punjab 24 News
    Amritsar -I, Punjab•
    44 min ago
  • ਤੇਜ਼ ਰਫਤਾਰ ਕਾਰ ਦੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ ਇੰਸਪੈਕਟਰ ਗੁਰਪ੍ਰੀਤ ਸਿੰਘ,
    1
    ਤੇਜ਼ ਰਫਤਾਰ ਕਾਰ ਦੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ ਇੰਸਪੈਕਟਰ ਗੁਰਪ੍ਰੀਤ ਸਿੰਘ,
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    51 min ago
  • ਪੇਪਰ ਲੀਕ ਮਾਮਲੇ ਵਿੱਚ ਹਲਕਾ ਵਿਧਾਇਕ ਫਰੀਦਕੋਟ ਸ੍ਰ ਗੁਰਦਿੱਤ ਸਿੰਘ ਸੇਖੋਂ ਦਾ ਵੱਡਾ ਬਿਆਨ ਆਇਆ ਸਾਹਮਣੇ, #everyone #highlight #today #news #public #latest news #Faridkot news #video #reel #update #breaking news
    1
    ਪੇਪਰ ਲੀਕ ਮਾਮਲੇ ਵਿੱਚ ਹਲਕਾ ਵਿਧਾਇਕ ਫਰੀਦਕੋਟ ਸ੍ਰ ਗੁਰਦਿੱਤ ਸਿੰਘ ਸੇਖੋਂ ਦਾ ਵੱਡਾ ਬਿਆਨ ਆਇਆ ਸਾਹਮਣੇ, 
#everyone #highlight #today #news #public #latest news #Faridkot news #video #reel #update #breaking news
    user_Global khabarnama
    Global khabarnama
    Local News Reporter ਫਰੀਦਕੋਟ, ਫਰੀਦਕੋਟ, ਪੰਜਾਬ•
    6 hrs ago
  • ਘੁੰਨਸ ਡਰੇਨ ਨੇੜੇ ਮੋਟਰਸਾਈਕਲ ਬੇਕਾਬੂ ਹੋਣ ਕਾਰਨ ਚਾਲਕ ਜ਼ਖਮੀ, ਐੱਸ.ਐੱਸ.ਐੱਫ. ਨੇ 8 ਮਿੰਟਾਂ ਵਿੱਚ ਪਹੁੰਚ ਕੇ ਹਸਪਤਾਲ ਪਹੁੰਚਾਇਆ ਬਰਨਾਲਾ, 1 ਅਗਸਤ: ਬਰਨਾਲਾ-ਤਪਾ ਰੂਟ ਨੰਬਰ 88305 'ਤੇ ਅੱਜ ਸਵੇਰੇ ਕਰੀਬ 10:41 ਵਜੇ ਕੰਟਰੋਲ ਰੂਮ ਤੋਂ ਘੁੰਨਸ ਡਰੇਨ ਨੇੜੇ ਸੜਕ ਹਾਦਸੇ ਦੀ ਸੂਚਨਾ ਪ੍ਰਾਪਤ ਹੋਈ। ਸੂਚਨਾ ਮਿਲਣ ਉਪਰੰਤ ਐੱਸ.ਐੱਸ.ਐੱਫ. ਦੀ ਟੀਮ ਸਿਰਫ਼ 8 ਮਿੰਟਾਂ ਵਿੱਚ ਮੌਕੇ 'ਤੇ ਪਹੁੰਚ ਗਈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਮੋਟਰਸਾਈਕਲ ਨੰਬਰ PB65AG-2722 ਦਾ ਚਾਲਕ ਰਤਨ ਲਾਲ ਪੁੱਤਰ ਰਘੁਨਾਥ, ਵਾਸੀ ਬਰਨਾਲਾ, ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਸੜਕ 'ਤੇ ਡਿੱਗ ਪਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਐੱਸ.ਐੱਸ.ਐੱਫ. ਦੇ ਕਰਮਚਾਰੀਆਂ ਨੇ ਤੁਰੰਤ ਜ਼ਖਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ। ਇਸ ਤੋਂ ਬਾਅਦ ਮੋਟਰਸਾਈਕਲ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਘਟਨਾ ਸਬੰਧੀ ਕੰਟਰੋਲ ਰੂਮ ਨੂੰ ਸੂਚਿਤ ਕਰ ਦਿੱਤਾ ਗਿਆ। ਐੱਸ.ਐੱਸ.ਐੱਫ. ਦੀ ਤੁਰੰਤ ਕਾਰਵਾਈ ਨਾਲ ਜ਼ਖਮੀ ਨੂੰ ਸਮੇਂ ਸਿਰ ਇਲਾਜ ਮਿਲ ਸਕਿਆ।
    1
    ਘੁੰਨਸ ਡਰੇਨ ਨੇੜੇ ਮੋਟਰਸਾਈਕਲ ਬੇਕਾਬੂ ਹੋਣ ਕਾਰਨ ਚਾਲਕ ਜ਼ਖਮੀ, ਐੱਸ.ਐੱਸ.ਐੱਫ. ਨੇ 8 ਮਿੰਟਾਂ ਵਿੱਚ ਪਹੁੰਚ ਕੇ ਹਸਪਤਾਲ ਪਹੁੰਚਾਇਆ

ਬਰਨਾਲਾ, 1 ਅਗਸਤ: ਬਰਨਾਲਾ-ਤਪਾ ਰੂਟ ਨੰਬਰ 88305 'ਤੇ ਅੱਜ ਸਵੇਰੇ ਕਰੀਬ 10:41 ਵਜੇ ਕੰਟਰੋਲ ਰੂਮ ਤੋਂ ਘੁੰਨਸ ਡਰੇਨ ਨੇੜੇ ਸੜਕ ਹਾਦਸੇ ਦੀ ਸੂਚਨਾ ਪ੍ਰਾਪਤ ਹੋਈ। ਸੂਚਨਾ ਮਿਲਣ ਉਪਰੰਤ ਐੱਸ.ਐੱਸ.ਐੱਫ. ਦੀ ਟੀਮ ਸਿਰਫ਼ 8 ਮਿੰਟਾਂ ਵਿੱਚ ਮੌਕੇ 'ਤੇ ਪਹੁੰਚ ਗਈ।

ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਮੋਟਰਸਾਈਕਲ ਨੰਬਰ PB65AG-2722 ਦਾ ਚਾਲਕ ਰਤਨ ਲਾਲ ਪੁੱਤਰ ਰਘੁਨਾਥ, ਵਾਸੀ ਬਰਨਾਲਾ, ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਸੜਕ 'ਤੇ ਡਿੱਗ ਪਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ।

ਐੱਸ.ਐੱਸ.ਐੱਫ. ਦੇ ਕਰਮਚਾਰੀਆਂ ਨੇ ਤੁਰੰਤ ਜ਼ਖਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ। ਇਸ ਤੋਂ ਬਾਅਦ ਮੋਟਰਸਾਈਕਲ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਘਟਨਾ ਸਬੰਧੀ ਕੰਟਰੋਲ ਰੂਮ ਨੂੰ ਸੂਚਿਤ ਕਰ ਦਿੱਤਾ ਗਿਆ।

ਐੱਸ.ਐੱਸ.ਐੱਫ. ਦੀ ਤੁਰੰਤ ਕਾਰਵਾਈ ਨਾਲ ਜ਼ਖਮੀ ਨੂੰ ਸਮੇਂ ਸਿਰ ਇਲਾਜ ਮਿਲ ਸਕਿਆ।
    user_Amrik singh
    Amrik singh
    Security Guard ਬਰਨਾਲਾ, ਬਰਨਾਲਾ, ਪੰਜਾਬ•
    4 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.