ਸੀ.ਆਈ.ਏ.ਸਟਾਫ ਜਗਰਾਓ ਵੱਲੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਸੀ.ਆਈ.ਏ.ਸਟਾਫ ਜਗਰਾਓ ਵੱਲੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਜਗਰਾਓਂ 4 ਫਰਵਰੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਹੋਇਆਂ ਡਾਕਟਰ ਅੰਕੁਰ ਗੁਪਤਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਵੱਲੋਂ ਦੱਸਿਆ ਗਿਆ ਕਿ ਸ੍ਰੀ ਰਾਜਨ ਸ਼ਰਮਾ ਪੀ.ਪੀ.ਐਸ, ਕਪਤਾਨ ਪੁਲਿਸ(ਡੀ), ਲੁਧਿਆਣਾ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਕੁਲਵੰਤ ਸਿੰਘ ਪੀ.ਪੀ.ਐਸ., ਡੀ.ਐਸ.ਪੀ(ਡੀ), ਲੁਧਿਆਣਾ(ਦਿਹਾਤੀ), ਇੰਸ: ਅੰਮ੍ਰਿਤਪਾਲ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਜਗਰਾਉਂ ਦੀ ਯੋਗ ਅਗਵਾਈ ਅਧੀਨ ਅਤੇ ਸ਼੍ਰੀ ਹਰਜਿੰਦਰ ਸਿੰਘ ਪੀ.ਪੀ.ਐਸ. ਡੀ.ਐਸ.ਪੀ ਰਾਏਕੋਟ ਦੀ ਹਾਜਰੀ ਵਿੱਚ ਥਾਣੇਦਾਰ ਸੁਖਦੇਵ ਸਿੰਘ ਸੀ.ਆਈ.ਏ. ਸਟਾਫ ਜਗਰਾਓ ਵੱਲੋਂ ਸ਼ਲਾਘਾਯੋਗ ਕੰਮ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਇੱਕ ਸਵਿਫਟ ਕਾਰ ਰੰਗ ਚਿੱਟਾ ਸਮੇਤ 03 ਕਿੱਲੋ 34 ਗਰਾਮ (3034 ਗਰਾਮ) ਹੈਰੋਇਨ ਸਮੇਤ 30 ਹਜਾਰ ਰੁਪਏ ਡਰਗ ਮਨੀ, ਇੱਕ .32 ਬੋਰ ਦਾ ਪਿਸਟਲ ਸਮੇਤ ਮੈਗਜ਼ੀਨ ਅਤੇ ਦੋ ਜਿੰਦਾ ਕਾਰਤੂਸ .32 ਬੋਰ ਬਰਾਮਦ ਕੀਤੀ ਗਏ ਹਨ। ਇੱਥੇ ਇਹ ਜਿਕਰਯੋਗ ਹੈ ਕਿ ਕੱਲ ਮਿਤੀ 03.02.2026 ਨੂੰ ਥਾਣੇਦਾਰ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੌਜੂਦ ਸੀ ਤਾਂ ਉਸ ਪਾਸ ਮੁਖਬਰੀ ਹੋਈ ਸੀ ਕਿ ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬੌਬੀ ਪੁੱਤਰ ਰਾਜਿੰਦਰਪਾਲ ਸਿੰਘ ਵਾਸੀ ਐਤੀਆਣਾ, ਪ੍ਰਿੰਸ ਪੁੱਤਰ ਰਵੀ ਕੁਮਾਰ ਵਾਸੀ ਕਰਨੈਲ ਗੇਟ, ਗਲੀ ਨੰਬਰ 2 ਜਗਰਾਓ, ਰਾਹੁਲ ਉਰਫ ਦੇਵ ਕੁਮਾਰ ਪੁੱਤਰ ਮਨੋਜ ਕੁਮਾਰ ਵਾਸੀ ਕੱਚਾ ਮਲਕ ਰੋਡ, ਜਗਰਾਓ ਅਤੇ ਹਰਪ੍ਰੀਤ ਸਿੰਘ ਉਰਫ ਮੱਪਾ ਪੁੱਤਰ ਜਸਵੀਰ ਸਿੰਘ ਵਾਸੀ ਮੁਹੱਲਾ ਨਿਊ ਅਬਾਦੀ ਅਟਾਰੀ, ਜਿਲਾ ਅੰਮ੍ਰਿਤਸਰ ਜੋ ਕਿ ਵੱਡੇ ਪੱਧਰ ਤੇ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ ਅਤੇ ਇਹਨਾ ਪਾਸ ਅਸਲਾ ਵੀ ਹੁੰਦਾ ਹੈ। ਜੋ ਉਕਤਾਨ ਚਾਰੋ ਜਣੇ ਅੱਜ ਵੀ ਆਪਣੀ ਸਵਿਫਟ ਕਾਰ ਨੰਬਰੀ PB-56E-9154 ਰੰਗ ਚਿੱਟਾ ਪਰ ਸਵਾਰ ਹੋ ਕੇ ਹੈਰੋਇਨ ਵੇਚਣ ਲਈ ਪਿੰਡ ਨੂਰਪੁਰਾ ਹੁੰਦੇ ਹੋਏ ਪਿੰਡ ਤਲਵੰਡੀ ਰਾਏ ਵਾਲੀ ਸਾਈਡ ਆ ਰਹੇ ਹਨ।ਜੇਕਰ ਹੁਣੇ ਹੀ ਦਾਣਾ ਮੰਡੀ ਤਲਵੰਡੀ ਰਾਏ ਨਾਕਾਬੰਦੀ ਕੀਤੀ ਜਾਏ ਤਾਂ ਉਹ ਹੈਰੋਇਨ ਦੀ ਭਾਰੀ ਖੇਪ ਸਮੇਤ ਕਾਰ ਨੰਬਰੀ ਉਕਤ ਦੇ ਕਾਬੂ ਆ ਸਕਦੇ ਹਨ। ਜਿਸਤੇ ਥਾਣੇਦਾਰ ਸੁਖਦੇਵ ਸਿੰਘ ਨੇ ਤੁਰੰਤ ਮੁਕਦਮਾ ਨੰਬਰ 20 ਦੌਰਾਨੇ ਨਾਕਾਬੰਦੀ ਸਵਿਫਟ ਕਾਰ ਨੰਬਰੀ PB-56E-9154 ਰੰਗ ਚਿੱਟਾ ਨੂੰ ਰੋਕ ਕੇ ਉਸ ਵਿੱਚੋਂ ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬੌਬੀ, ਰਾਹੁਲ ਉਰਫ ਦੇਵ ਕੁਮਾਰ, ਪ੍ਰਿੰਸ ਅਤੇ ਹਰਪ੍ਰੀਤ ਸਿੰਘ ਉਰਫ ਮੱਪਾ ਨੂੰ ਕਾਬੂ ਕਰਕੇ ਸ੍ਰੀ ਹਰਜਿੰਦਰ ਸਿੰਘ ਪੀ.ਪੀ.ਐਸ., ਡੀ.ਐਸ.ਪੀ ਰਾਏਕੋਟ ਦੀ ਹਾਜਰੀ ਵਿੱਚ 03 ਕਿੱਲੋ 34 ਗਰਾਮ (3034 ਗਰਾਮ) ਹੈਰੋਇਨ ਸਮੇਤ 30 ਹਜਾਰ ਰੁਪਏ ਡਰੱਗ ਮਨੀ ਅਤੇ ਇੱਕ .32 ਬੋਰ ਦਾ ਪਿਸਟਲ ਸਮੇਤ ਮੈਗਜ਼ੀਨ ਅਤੇ ਦੋ ਜਿੰਦਾ ਕਾਰਤੂਸ .32 ਬੋਰ ਬਰਾਮਦ ਕੀਤੇ ਗਏ। ਉਕਤਾਨ ਚਾਰੋਂ ਦੋਸ਼ੀਆਂ ਨੇ ਪੁਛਗਿੱਛ ਦੌਰਾਨ ਇਹ ਮੰਨਿਆ ਹੈ ਕਿ ਪਹਿਲਾਂ ਵੀ ਬਹੁਤ ਭਾਰੀ ਮਾਤਰਾ ਵਿੱਚ ਹੈਰੋਇਨ ਪਾਕਿਸਤਾਨ ਤੋਂ ਮੰਗਵਾ ਕੇ ਜਗਰਾਓ, ਰਾਏਕੋਟ ਅਤੇ ਮੁੱਲਾਂਪੁਰ ਏਰੀਏ ਵਿੱਚ ਸਪਲਾਈ ਕਰ ਚੁੱਕੇ ਹਨ। ਉਕਤਾਨ ਚਾਰੋਂ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਉਨ੍ਹਾ ਵੱਲੋਂ ਇਹ ਹੈਰੋਇਨ ਕਿੱਥੋਂ ਲਿਆਂਦੀ ਜਾਂਦੀ ਸੀ ਅਤੇ ਅੱਗੇ ਕਿਸ ਕਿਸ ਨੂੰ ਸਪਾਲਈ ਕੀਤੀ ਜਾਂਦੀ ਸੀ, ਇਸ ਸਬੰਧੀ ਸਖਤੀ ਨਾਲ ਪੁੱਛਗਿਛ ਕੀਤੀ ਜਾਵੇਗੀ, ਜਿਸਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬੌਬੀ ਪਹਿਲਾਂ ਵੀ ਤਿੰਨ ਮੁਕਦਮਿਆਂ ਵਿੱਚ ਲੋੜੀਦਾ ਸੀ ਅਤੇ ਦੇਵ ਕੁਮਾਰ ਉਰਫ ਰਾਹੁਲ ਸਾਲ 2024 ਪਹਿਲਾ ਵੀ ਭਾਰੀ ਮਾਤਰਾ ਹੈਰੋਇਨ ਬ੍ਰਾਮਦ ਹੋ ਚੁੱਕੀ ਹੈ। ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬੌਬੀ ਪੁੱਤਰ ਰਾਜਿੰਦਰਪਾਲ ਸਿੰਘ ਵਾਸੀ ਐਤੀਆਣਾ ਖਿਲਾਫ ਦਰਜ ਮੁਕੱਦਮੇ ਦੇਵ ਕੁਮਾਰ ਉਰਫ ਰਾਹੁਲ ਪੁੱਤਰ ਮਨੋਜ ਕੁਮਾਰ ਵਾਸੀ ਗੋਲਡਨ ਬਾਗ ਕੱਚਾ ਮਲਕ ਰੋਡ ਜਗਰਾਉਂ ਖਿਲਾਫ ਦਰਜ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ
ਸੀ.ਆਈ.ਏ.ਸਟਾਫ ਜਗਰਾਓ ਵੱਲੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਸੀ.ਆਈ.ਏ.ਸਟਾਫ ਜਗਰਾਓ ਵੱਲੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਜਗਰਾਓਂ 4 ਫਰਵਰੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਹੋਇਆਂ ਡਾਕਟਰ ਅੰਕੁਰ ਗੁਪਤਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਵੱਲੋਂ ਦੱਸਿਆ ਗਿਆ ਕਿ ਸ੍ਰੀ ਰਾਜਨ ਸ਼ਰਮਾ ਪੀ.ਪੀ.ਐਸ, ਕਪਤਾਨ ਪੁਲਿਸ(ਡੀ), ਲੁਧਿਆਣਾ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਕੁਲਵੰਤ ਸਿੰਘ ਪੀ.ਪੀ.ਐਸ., ਡੀ.ਐਸ.ਪੀ(ਡੀ), ਲੁਧਿਆਣਾ(ਦਿਹਾਤੀ), ਇੰਸ: ਅੰਮ੍ਰਿਤਪਾਲ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਜਗਰਾਉਂ ਦੀ ਯੋਗ ਅਗਵਾਈ ਅਧੀਨ ਅਤੇ ਸ਼੍ਰੀ ਹਰਜਿੰਦਰ ਸਿੰਘ ਪੀ.ਪੀ.ਐਸ. ਡੀ.ਐਸ.ਪੀ ਰਾਏਕੋਟ ਦੀ ਹਾਜਰੀ ਵਿੱਚ ਥਾਣੇਦਾਰ ਸੁਖਦੇਵ ਸਿੰਘ ਸੀ.ਆਈ.ਏ. ਸਟਾਫ ਜਗਰਾਓ ਵੱਲੋਂ ਸ਼ਲਾਘਾਯੋਗ ਕੰਮ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਇੱਕ ਸਵਿਫਟ ਕਾਰ ਰੰਗ ਚਿੱਟਾ ਸਮੇਤ 03 ਕਿੱਲੋ 34 ਗਰਾਮ (3034 ਗਰਾਮ) ਹੈਰੋਇਨ ਸਮੇਤ 30 ਹਜਾਰ ਰੁਪਏ ਡਰਗ ਮਨੀ, ਇੱਕ .32 ਬੋਰ ਦਾ ਪਿਸਟਲ ਸਮੇਤ ਮੈਗਜ਼ੀਨ ਅਤੇ ਦੋ ਜਿੰਦਾ ਕਾਰਤੂਸ .32 ਬੋਰ ਬਰਾਮਦ ਕੀਤੀ ਗਏ ਹਨ। ਇੱਥੇ ਇਹ ਜਿਕਰਯੋਗ ਹੈ ਕਿ ਕੱਲ ਮਿਤੀ 03.02.2026 ਨੂੰ ਥਾਣੇਦਾਰ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੌਜੂਦ ਸੀ ਤਾਂ ਉਸ ਪਾਸ ਮੁਖਬਰੀ ਹੋਈ ਸੀ ਕਿ ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬੌਬੀ ਪੁੱਤਰ ਰਾਜਿੰਦਰਪਾਲ ਸਿੰਘ ਵਾਸੀ ਐਤੀਆਣਾ, ਪ੍ਰਿੰਸ ਪੁੱਤਰ ਰਵੀ ਕੁਮਾਰ ਵਾਸੀ ਕਰਨੈਲ ਗੇਟ, ਗਲੀ ਨੰਬਰ 2 ਜਗਰਾਓ, ਰਾਹੁਲ ਉਰਫ ਦੇਵ ਕੁਮਾਰ ਪੁੱਤਰ ਮਨੋਜ ਕੁਮਾਰ ਵਾਸੀ ਕੱਚਾ ਮਲਕ ਰੋਡ, ਜਗਰਾਓ ਅਤੇ ਹਰਪ੍ਰੀਤ ਸਿੰਘ ਉਰਫ ਮੱਪਾ ਪੁੱਤਰ ਜਸਵੀਰ ਸਿੰਘ ਵਾਸੀ ਮੁਹੱਲਾ ਨਿਊ ਅਬਾਦੀ ਅਟਾਰੀ, ਜਿਲਾ ਅੰਮ੍ਰਿਤਸਰ ਜੋ ਕਿ ਵੱਡੇ ਪੱਧਰ ਤੇ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ ਅਤੇ ਇਹਨਾ ਪਾਸ ਅਸਲਾ ਵੀ ਹੁੰਦਾ ਹੈ। ਜੋ ਉਕਤਾਨ ਚਾਰੋ ਜਣੇ ਅੱਜ ਵੀ ਆਪਣੀ ਸਵਿਫਟ ਕਾਰ ਨੰਬਰੀ PB-56E-9154 ਰੰਗ ਚਿੱਟਾ ਪਰ ਸਵਾਰ ਹੋ ਕੇ ਹੈਰੋਇਨ ਵੇਚਣ ਲਈ ਪਿੰਡ ਨੂਰਪੁਰਾ ਹੁੰਦੇ ਹੋਏ ਪਿੰਡ ਤਲਵੰਡੀ ਰਾਏ ਵਾਲੀ ਸਾਈਡ ਆ ਰਹੇ ਹਨ।ਜੇਕਰ ਹੁਣੇ ਹੀ ਦਾਣਾ ਮੰਡੀ ਤਲਵੰਡੀ
ਰਾਏ ਨਾਕਾਬੰਦੀ ਕੀਤੀ ਜਾਏ ਤਾਂ ਉਹ ਹੈਰੋਇਨ ਦੀ ਭਾਰੀ ਖੇਪ ਸਮੇਤ ਕਾਰ ਨੰਬਰੀ ਉਕਤ ਦੇ ਕਾਬੂ ਆ ਸਕਦੇ ਹਨ। ਜਿਸਤੇ ਥਾਣੇਦਾਰ ਸੁਖਦੇਵ ਸਿੰਘ ਨੇ ਤੁਰੰਤ ਮੁਕਦਮਾ ਨੰਬਰ 20 ਦੌਰਾਨੇ ਨਾਕਾਬੰਦੀ ਸਵਿਫਟ ਕਾਰ ਨੰਬਰੀ PB-56E-9154 ਰੰਗ ਚਿੱਟਾ ਨੂੰ ਰੋਕ ਕੇ ਉਸ ਵਿੱਚੋਂ ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬੌਬੀ, ਰਾਹੁਲ ਉਰਫ ਦੇਵ ਕੁਮਾਰ, ਪ੍ਰਿੰਸ ਅਤੇ ਹਰਪ੍ਰੀਤ ਸਿੰਘ ਉਰਫ ਮੱਪਾ ਨੂੰ ਕਾਬੂ ਕਰਕੇ ਸ੍ਰੀ ਹਰਜਿੰਦਰ ਸਿੰਘ ਪੀ.ਪੀ.ਐਸ., ਡੀ.ਐਸ.ਪੀ ਰਾਏਕੋਟ ਦੀ ਹਾਜਰੀ ਵਿੱਚ 03 ਕਿੱਲੋ 34 ਗਰਾਮ (3034 ਗਰਾਮ) ਹੈਰੋਇਨ ਸਮੇਤ 30 ਹਜਾਰ ਰੁਪਏ ਡਰੱਗ ਮਨੀ ਅਤੇ ਇੱਕ .32 ਬੋਰ ਦਾ ਪਿਸਟਲ ਸਮੇਤ ਮੈਗਜ਼ੀਨ ਅਤੇ ਦੋ ਜਿੰਦਾ ਕਾਰਤੂਸ .32 ਬੋਰ ਬਰਾਮਦ ਕੀਤੇ ਗਏ। ਉਕਤਾਨ ਚਾਰੋਂ ਦੋਸ਼ੀਆਂ ਨੇ ਪੁਛਗਿੱਛ ਦੌਰਾਨ ਇਹ ਮੰਨਿਆ ਹੈ ਕਿ ਪਹਿਲਾਂ ਵੀ ਬਹੁਤ ਭਾਰੀ ਮਾਤਰਾ ਵਿੱਚ ਹੈਰੋਇਨ ਪਾਕਿਸਤਾਨ ਤੋਂ ਮੰਗਵਾ ਕੇ ਜਗਰਾਓ, ਰਾਏਕੋਟ ਅਤੇ ਮੁੱਲਾਂਪੁਰ ਏਰੀਏ ਵਿੱਚ ਸਪਲਾਈ ਕਰ ਚੁੱਕੇ ਹਨ। ਉਕਤਾਨ ਚਾਰੋਂ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਉਨ੍ਹਾ ਵੱਲੋਂ ਇਹ ਹੈਰੋਇਨ ਕਿੱਥੋਂ ਲਿਆਂਦੀ ਜਾਂਦੀ ਸੀ ਅਤੇ ਅੱਗੇ ਕਿਸ ਕਿਸ ਨੂੰ ਸਪਾਲਈ ਕੀਤੀ ਜਾਂਦੀ ਸੀ, ਇਸ ਸਬੰਧੀ ਸਖਤੀ ਨਾਲ ਪੁੱਛਗਿਛ ਕੀਤੀ ਜਾਵੇਗੀ, ਜਿਸਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬੌਬੀ ਪਹਿਲਾਂ ਵੀ ਤਿੰਨ ਮੁਕਦਮਿਆਂ ਵਿੱਚ ਲੋੜੀਦਾ ਸੀ ਅਤੇ ਦੇਵ ਕੁਮਾਰ ਉਰਫ ਰਾਹੁਲ ਸਾਲ 2024 ਪਹਿਲਾ ਵੀ ਭਾਰੀ ਮਾਤਰਾ ਹੈਰੋਇਨ ਬ੍ਰਾਮਦ ਹੋ ਚੁੱਕੀ ਹੈ। ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬੌਬੀ ਪੁੱਤਰ ਰਾਜਿੰਦਰਪਾਲ ਸਿੰਘ ਵਾਸੀ ਐਤੀਆਣਾ ਖਿਲਾਫ ਦਰਜ ਮੁਕੱਦਮੇ ਦੇਵ ਕੁਮਾਰ ਉਰਫ ਰਾਹੁਲ ਪੁੱਤਰ ਮਨੋਜ ਕੁਮਾਰ ਵਾਸੀ ਗੋਲਡਨ ਬਾਗ ਕੱਚਾ ਮਲਕ ਰੋਡ ਜਗਰਾਉਂ ਖਿਲਾਫ ਦਰਜ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ
- कैलकुलेटर के दौर से पहले भारत ने दुनिया को शकुंतला देवी जैसी अद्भुत प्रतिभा दी। 1929 में बेंगलुरु में जन्मी शकुंतला देवी ने बिना कलम-कागज़ के कठिन गणनाएँ सेकंडों में हल कर सभी को चौंका दिया।‘ह्यूमन कैलकुलेटर’ के नाम से मशहूर शकुंतला देवी ने 1982 में 28 सेकंड में 13 अंकों की दो संख्याओं का गुणा कर गिनीज़ वर्ल्ड रिकॉर्ड बनाया। उनका दिमाग़ मानव क्षमता की मिसाल है। #ProudToBeIndian #ShakuntalaDevi #HumanCalculator #IndianGenius #UnseenTalent #PrideOfIndia #MindPower #BeforeCalculators1
- ਵੇਖੋ ਬਿਕਰਜੀਤ ਸਿੰਘ ਮਜੀਠੀਆ ਵਾਰੇ ਇਸ ਨੋਜਵਾਨ ਨੇ ਕੀ ਕਿਹਾ1
- 📍 ਕੋਟਕਪੂਰਾ | 3 ਫਰਵਰੀ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਵੱਲੋਂ ਕੋਟਕਪੂਰਾ ਵਿੱਚ ਇੱਕ ਜੀਵੰਤ ਅਤੇ ਉਤਸ਼ਾਹੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਅਗਵਾਈ ਪਾਰਟੀ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ ਕੀਤੀ। ਵਰਕਰ ਅਤੇ ਸਮਰਥਕ "ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ," "ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ," ਅਤੇ "ਸਵ. ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ " ਵਰਗੇ ਨਾਅਰਿਆਂ ਨਾਲ ਆਪਣੀ ਖੁਸ਼ੀ ਅਤੇ ਰਾਜਨੀਤਿਕ ਵਚਨਬੱਧਤਾ ਦਾ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ। ਸਮਾਗਮ ਦੌਰਾਨ ਮਾਹੌਲ ਅਕਾਲੀ ਦਲ ਪ੍ਰਤੀ ਸਮਰਪਣ, ਸੰਗਠਨਾਤਮਕ ਏਕਤਾ ਅਤੇ ਭਵਿੱਖ ਵਿੱਚ ਵਿਸ਼ਵਾਸ ਨੂੰ ਸਪਸ਼ਟ ਤੌਰ 'ਤੇ ਦਰਸਾਉਂਦਾ ਸੀ। ਪਾਰਟੀ ਵਰਕਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਪੰਜਾਬ ਦੀ ਆਵਾਜ਼ ਹੈ ਅਤੇ ਹਮੇਸ਼ਾ ਜਨਤਕ ਹਿੱਤਾਂ ਦੇ ਮੁੱਦਿਆਂ 'ਤੇ ਮਜ਼ਬੂਤੀ ਨਾਲ ਖੜ੍ਹਾ ਰਹੇਗਾ। --- 🔍 ਪ੍ਰਤੀਬਿੰਬ ਇਹ ਸਮਾਗਮ ਸਿਰਫ਼ ਨਾਅਰੇਬਾਜ਼ੀ ਤੱਕ ਹੀ ਸੀਮਤ ਨਹੀਂ ਸੀ, ਸਗੋਂ ਅਕਾਲੀ ਦਲ ਦੀ ਵਿਚਾਰਧਾਰਾ, ਲੀਡਰਸ਼ਿਪ ਅਤੇ ਵਿਰਾਸਤ ਪ੍ਰਤੀ ਡੂੰਘੇ ਸਤਿਕਾਰ ਦਾ ਪ੍ਰਤੀਕ ਵੀ ਸੀ। ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਹੋਏ, ਵਰਕਰਾਂ ਨੇ ਇੱਕ ਸਪੱਸ਼ਟ ਸੰਦੇਸ਼ ਦਿੱਤਾ ਕਿ ਉਨ੍ਹਾਂ ਦੇ ਰਾਜਨੀਤਿਕ ਯੋਗਦਾਨ ਅੱਜ ਵੀ ਪ੍ਰੇਰਨਾ ਸਰੋਤ ਹਨ। --- 📊 ਸਮੀਖਿਆ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ, ਇਹ ਸਮਾਗਮ ਸੰਗਠਨ ਦੀ ਜ਼ਮੀਨੀ ਪੱਧਰ ਦੀ ਸਰਗਰਮੀ ਅਤੇ ਇਸਦੇ ਵਰਕਰਾਂ ਦੇ ਮਨੋਬਲ ਨੂੰ ਦਰਸਾਉਂਦਾ ਹੈ। ਸੁਖਬੀਰ ਸਿੰਘ ਬਾਦਲ ਦੇ ਸਮਰਥਨ ਵਿੱਚ ਲਗਾਏ ਗਏ ਨਾਅਰੇ ਪਾਰਟੀ ਲੀਡਰਸ਼ਿਪ ਵਿੱਚ ਕੇਡਰ ਵਿੱਚ ਸਪੱਸ਼ਟ ਵਿਸ਼ਵਾਸ ਅਤੇ ਉਤਸ਼ਾਹ ਨੂੰ ਦਰਸਾਉਂਦੇ ਹਨ। --- 🔎 ਜਾਂਚ ਸਥਾਨਕ ਪੱਧਰ 'ਤੇ ਅਜਿਹੇ ਸਮਾਗਮ ਦਰਸਾਉਂਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਆਪਣੇ ਅਧਾਰ ਨੂੰ ਮਜ਼ਬੂਤ ਕਰਨ ਅਤੇ ਜਨਤਾ ਨਾਲ ਸਿੱਧਾ ਸੰਚਾਰ ਸਥਾਪਤ ਕਰਨ ਦੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ। ਕੋਟਕਪੂਰਾ ਵਰਗੇ ਖੇਤਰਾਂ ਵਿੱਚ ਗਤੀਵਿਧੀਆਂ ਭਵਿੱਖ ਵਿੱਚ ਰਾਜਨੀਤਿਕ ਸਮੀਕਰਨਾਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ✨ ਇਮੋਜੀ ਫਰੇਮ 🚩🗣️🔥🏛️ ✊ ਅਕਾਲੀ ਉਤਸ਼ਾਹ | ਰਾਜਨੀਤਿਕ ਏਕਤਾ | ਕੋਟਕਪੂਰਾ 🏛️🔥🗣️🚩 -- ✍️ ਟੀਮ ਦੀਪਕ ਗਰਗ1
- ਫਿਰੋਜ਼ਪੁਰ --ਫਿਰੋਜ਼ਪੁਰ ਅੰਦਰ ਕਨੂੰਨ ਦਾ ਖੌਫ਼ ਇਸ ਕਦਰ ਖਤਮ ਹੋ ਚੁੱਕਿਆ ਕਿ ਲੋਕ ਹੁਣ ਸਰਕਾਰੀ ਅਦਾਰਿਆਂ ਅੰਦਰ ਵੀ ਗੁੰਡਾਗਰਦੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਜਿਥੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਇੱਕ ਧਿਰ ਨੇ ਸਿਵਲ ਹਸਪਤਾਲ ਵਿੱਚ ਦੂਸਰੀ ਧਿਰ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਅਤੇ ਜਨਾਨੀਆਂ ਨੂੰ ਧੂਹ ਧੂਹ ਕੁੱਟਿਆ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ। ਕਿ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਮੋਹਨ ਕੇ ਉਤਾੜ ਵਿੱਚ ਭੱਠੇ ਦੇ ਰੋਲੇ ਨੂੰ ਲੈਕੇ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਸੀ। ਜਿਥੇ ਪਹਿਲਾਂ ਇੱਕ ਧਿਰ ਨੇ ਦੂਸਰੀ ਧਿਰ ਨਾਲ ਉਥੇ ਕੁੱਟਮਾਰ ਕੀਤੀ ਜਦੋਂ ਜਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਦੂਸਰੀ ਧਿਰ ਆਪਣੇ ਨਾਲ ਜਨਾਨੀਆਂ ਲਿਆ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਪਹੁੰਚ ਗਈ ਜਿਥੇ ਉਨ੍ਹਾਂ ਮਰੀਜ਼ਾਂ ਅਤੇ ਸਿਵਲ ਹਸਪਤਾਲ ਦੀ ਬਿਨਾਂ ਪ੍ਰਵਾਹ ਕੀਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਅਤੇ ਹਸਪਤਾਲ ਦੇ ਅੰਦਰ ਹੀ ਪਹਿਲੀ ਧਿਰ ਦੀਆਂ ਜਨਾਨੀਆਂ ਨੂੰ ਧੂਹ ਧੂਹ ਕੁੱਟਿਆ ਜਿਸਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਲੋਕਾਂ ਦੇ ਮਨਾਂ ਅੰਦਰੋਂ ਕਨੂੰਨ ਦਾ ਖੌਫ਼ ਖਤਮ ਹੋ ਚੁੱਕਿਆ ਅਤੇ ਸਰਕਾਰੀ ਹਸਪਤਾਲ ਨੂੰ ਹੀ ਜੰਗ ਦਾ ਮੈਦਾਨ ਬਣਾ ਦਿੱਤਾ। ਘਟਨਾ ਦਾ ਪਤਾ ਚੱਲਣ ਤੇ ਮੌਕੇ ਤੇ ਪਹੁੰਚੇ ਥਾਣਾ ਸਿਟੀ ਦੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਬਾਈਟ) ਪੀੜਤ ਪਹਿਲੀ ਧਿਰ ਬਾਈਟ) ਕਸ਼ਮੀਰ ਸਿੰਘ ਐਸ ਐਚ ਓ ਥਾਣਾ ਸਿਟੀ1
- ਰਾਹੁਲ ਗਾਂਧੀ ਆਪ ਤਾਂ ਵੱਧ ਗਿਆ, ਪਰ ਦਿਮਾਗ ਛੋਟੇ ਬੱਚਿਆਂ ਵਾਲਾ ਹੀ ਰਹਿ ਗਿਆ: ਹਰਵਿੰਦਰ ਸੰਧੂ ਮੰਤਰੀ ਰਵਨੀਤ ਬਿੱਟੂ ਨੂੰ ‘ਗੱ'ਦਾ'ਰ’ ਕਹਿਣ ’ਤੇ ਭ'ੜ'ਕੀ BJP, ਰਾਹੁਲ ਦਾ ਪੁਤ'ਲਾ ਫੂ'ਕਿ'ਆ #RahulGandhi #RavneetBittu #HarvinderSandhu #BJPProtest #CongressVsBJP #PunjabPolitics #PoliticalControversy #RahulRemarks #BJPAttack #CongressNews #PunjabNews #IndianPolitics #BittuControversy #PoliticalClash #BreakingNews #AajKiKhabar #NewsUpdate #DeshKiPolitics #BJPVsCongress #ViralNews #Punjab24News1
- ਕੈਂਸਰ ਨੂੰ ਹਰਾਉਣ ਵਾਲੇ ਯੋਧਿਆਂ ਦਾ ਕੀਤਾ ਗਿਆ ਸਨਮਾਨ (ਕੈਂਸਰ ਤੋਂ ਡਰਨ ਦੀ ਬਜਾਇ ਸਮੇਂ ਸਿਰ ਜਾਂਚ ਇਲਾਜ਼ ਜ਼ਰੂਰੀ- ਡਾ. ਰਵੀ ਕਾਂਤ ਗੁਪਤਾ) ਤਲਵੰਡੀ ਸਾਬੋ, 04 ਫਰਵਰੀ (ਗੁਰਜੰਟ ਸਿੰਘ ਨਥੇਹਾ)– ਸਮਾਜ ਵਿੱਚ ਦਿਨੋ-ਦਿਨ ਅਮਰ ਵੇਲ ਵਾਂਗ ਫੈਲ ਰਹੀ ਕੈਂਸਰ ਦੀ ਭਿਆਨਕ ਬਿਮਾਰੀ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਅੱਜ ਵਿਸ਼ਵ ਕੈਂਸਰ ਦਿਵਸ ਮੌਕੇ ਗੁਲਦਸਤਾ ਕਲਚਰ ਐਂਡ ਵੈਲਫੇਅਰ ਸੁਸਾਇਟੀ ਤਲਵੰਡੀ ਸਾਬੋ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਯਾਦਵਿੰਦਰਾ ਕਾਲਜ ਵਿੱਚ ਇੱਕ ਵਿਸ਼ਾਲ ਕੈਂਸਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਡਾ. ਰਵੀ ਕਾਂਤ ਗੁਪਤਾ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਮੌਕੇ ਬਠਿੰਡਾ ਜ਼ਿਲ੍ਹੇ ਦੇ ਕੈਂਸਰ ਨੂੰ ਹਰਾਉਣ ਵਾਲੇ ਕਈ ਯੋਧਿਆਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੇ ਅਨੁਭਵਾਂ ਰਾਹੀਂ ਲੋਕਾਂ ਨੂੰ ਕੈਂਸਰ ਨਾਲ ਸੰਘਰਸ਼ ਕਰਨ ਦੀ ਪ੍ਰੇਰਣਾ ਦਿੱਤੀ ਗਈ। ਡਾ. ਰਵੀ ਕਾਂਤ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਂਸਰ ਤੋਂ ਡਰਨ ਦੀ ਲੋੜ ਨਹੀਂ, ਬਲਕਿ ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਨਾਲ ਇਸ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਂਸਰ ਦੇ ਲੱਛਣ ਸ਼ੁਰੂਆਤੀ ਦੌਰ ਵਿੱਚ ਹੀ ਪਛਾਣ ਲਏ ਜਾਣ ਤਾਂ ਇਸ ਤੋਂ ਬਚਾਵ ਅਤੇ ਇਲਾਜ ਸੰਭਵ ਹੈ। ਉਨ੍ਹਾਂ ਲੋਕਾਂ ਨੂੰ ਤੰਬਾਕੂ, ਸ਼ਰਾਬ ਵਰਗੀਆਂ ਨਸ਼ੀਲੀਆਂ ਚੀਜ਼ਾਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਬਠਿੰਡਾ ਜ਼ਿਲ੍ਹੇ ਤੋਂ ਆਈਆਂ ਵੱਖ-ਵੱਖ ਡਾਕਟਰੀ ਟੀਮਾਂ ਨੇ ਵੀ ਕੈਂਸਰ ਦੇ ਲੱਛਣਾਂ, ਕਾਰਣਾਂ ਅਤੇ ਰੋਕਥਾਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾਕਟਰਾਂ ਨੇ ਕਿਹਾ ਕਿ ਨਿਯਮਿਤ ਸਿਹਤ ਜਾਂਚ, ਸਹੀ ਖੁਰਾਕ ਅਤੇ ਜਾਗਰੂਕਤਾ ਹੀ ਕੈਂਸਰ ਖ਼ਿਲਾਫ਼ ਸਭ ਤੋਂ ਵੱਡਾ ਹਥਿਆਰ ਹੈ। ਪ੍ਰੋਗਰਾਮ ਦੌਰਾਨ ਕੈਂਸਰ ਨੂੰ ਹਰਾਉਣ ਵਾਲੀ ਇੱਕ ਮਹਿਲਾ ਖਿਡਾਰਨ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਜਦੋਂ ਉਸ ਨੂੰ ਛਾਤੀ ਕੈਂਸਰ ਹੋਣ ਦੀ ਪੁਸ਼ਟੀ ਹੋਈ ਤਾਂ ਉਹ ਡਰੀ ਨਹੀਂ, ਸਗੋਂ ਹੌਸਲੇ ਨਾਲ ਇਲਾਜ ਕਰਵਾਇਆ ਅਤੇ ਅੱਜ ਪੂਰੀ ਤਰ੍ਹਾਂ ਕੈਂਸਰ ਮੁਕਤ ਹੈ। ਉਸਨੇ ਲੋਕਾਂ ਨੂੰ ਵੀ ਕੈਂਸਰ ਤੋਂ ਡਰਨ ਦੀ ਬਜਾਏ ਇਸ ਨਾਲ ਡਟ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਗੁਲਦਸਤਾ ਕਲਚਰ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਡਾਕਟਰੀ ਟੀਮਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਗੁਲਦਸਤਾ ਕਲਚਰ ਐਂਡ ਵੈਲਫੇਅਰ ਸੁਸਾਇਟੀ ਪ੍ਰਬੰਧਕ ਸਿਮਰਦੀਪ ਕੌਰ ਬਹਿਣੀਵਾਲ ਅਤੇ ਸਮੁੱਚੀ ਟੀਮ ਵੱਲੋਂ ਪਹੁੰਚੇ ਹੋਏ ਬੁਲਾਰਿਆਂ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਜਸਵੀਰ ਕੌਰ, ਡਾਕਟਰ ਅਮਨਦੀਪ ਸਿੰਘ ਸੇਠੀ, ਅਨਵਰ ਖਾਨ ਕੈਂਸਰ ਡਾਈਟ ਮਾਹਿਰ ਆਦਿ ਹਾਜ਼ਰ ਸਨ।4
- ਗੁਰਬਾਣੀ ਕੰਠ ਨਿੱਕੇ ਜੇ ਬੱਚੇ ਦੇ ਵਾਹਿਗੁਰੂ ਇਸ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ -ਸੁਣੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ1
- कैलकुलेटर के दौर से पहले भारत ने दुनिया को शकुंतला देवी जैसी अद्भुत प्रतिभा दी। 1929 में बेंगलुरु में जन्मी शकुंतला देवी ने बिना कलम-कागज़ के कठिन गणनाएँ सेकंडों में हल कर सभी को चौंका दिया।‘ह्यूमन कैलकुलेटर’ के नाम से मशहूर शकुंतला देवी ने 1982 में 28 सेकंड में 13 अंकों की दो संख्याओं का गुणा कर गिनीज़ वर्ल्ड रिकॉर्ड बनाया। उनका दिमाग़ मानव क्षमता की मिसाल है। #ProudToBeIndian #ShakuntalaDevi #HumanCalculator #IndianGenius #UnseenTalent #PrideOfIndia #MindPower #BeforeCalculators1
- ਥਾਣਾ ਕੰਟੋਨਮੈਂਟ ਪੁਲਿਸ ਵਲੋਂ ਸਨੈਚਰ ਕੀਤੇ ਗਏ ਗ੍ਰਿਫਤਾਰ #fastwaypunjabnews #amritsar #everyonehighlights #viralvideoシ #vlog #TopFans #helpingothers #PunjabPolice #reelschallenge #vloger1