ਸਕੂਲ ਪ੍ਰਬੰਧਕ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪੂਰੀ ਤਰਜੀਹ ਦੇਣ: ਡਿਪਟੀ ਕਮਿਸ਼ਨਰ ਸਕੂਲ ਕੈਂਪਸ ਤੋਂ ਬਾਹਰ ਬੱਸਾਂ ਵਿੱਚ ਵਿਦਿਆਰਥੀਆਂ ਨੂੰ ਚੜ੍ਹਾਉਣ-ਉਤਾਰਣ ਦੇ ਮਾਮਲੇ 'ਚ 9 ਨਿੱਜੀ ਸਕੂਲਾਂ ਨੂੰ ਚੇਤਾਵਨੀ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਦਾਇਤਾਂ ਦੀ ਉਲੰਘਣਾ ਬਰਦਾਸ਼ਤਯੋਗ ਨਹੀਂ, ਹੋਵੇਗੀ ਕਾਰਵਾਈ ਕਪੂਰਥਲਾ,31 ਜੁਲਾਈ (ਹਰਜਿੰਦਰ ਸਿੰਘ ਢਿਲਵਾਂ) ਜ਼ਿਲਾ ਪ੍ਰਸ਼ਾਸਨ ਨੇ ਕੁਝ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਕੈਂਪਸ ਦੇ ਬਾਹਰ ਹੀ ਬੱਸਾਂ ਵਿਚੋਂ ਉਤਾਰਨ ਅਤੇ ਚੜਾਉਣ ਦਾ ਗੰਭੀਰ ਨੋਟਿਸ ਲੈੰਦਿਆਂ ਸਕੂਲਾਂ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜਾਰੀ ਹਦਾਇਤਾਂ ਦੀ ਉਲੰਘਣਾਂ ਬਰਦਾਸ਼ਤਯੋਗ ਨਹੀਂ ਹੈ। ਜਿਲਾ ਪ੍ਰਸ਼ਾਸਨ ਵਲੋਂ ਇਸ ਸੰਬੰਧੀ ਕਾਰਵਾਈ ਕਰਦਿਆਂ ਸਕੂਲੀ ਬੱਸਾਂ ਰਾਹੀਂ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾਂ ਦੇ ਮਾਮਲੇ ਵਿਚ 09 ਨਿੱਜੀ ਸਕੂਲਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ। ਪ੍ਰਸ਼ਾਸਨ ਨੇ ਸਪਸ਼ਟ ਕਿਹਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪੂਰੀ ਤਰਜੀਹ ਦਿੱਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਹੋਵੇ। ਜ਼ਿਲਾ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਸਕੂਲਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਕ੍ਰਾਈਸਟ ਕਿੰਗ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਐਮ.ਜੀ.ਐਨ. ਪਬਲਿਕ ਸਕੂਲ, ਬਾਵਾ ਲਾਲਵਾਨੀ ਪਬਲਿਕ ਸਕੂਲ, ਜੀ.ਟੀ.ਬੀ. ਸਕੂਲ, ਪ੍ਰੀਟਾ ਲੀ ਲੈਸਨ ਸਕੂਲ, ਕੈਂਬਰਿਜ ਇੰਟਰਨੈਸ਼ਨਲ ਸਕੂਲ, ਪਰਮਜੋਤ ਸਕੂਲ, ਸ੍ਰੀ ਹਰਿਕ੍ਰਿਸ਼ਨ ਸਕੂਲ ਅਤੇ ਆਨੰਦ ਪਬਲਿਕ ਸਕੂਲ ਸ਼ਾਮਲ ਹਨ। ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਇਸ ਸੰਬੰਧੀ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਸਕੂਲ ਪ੍ਰਬੰਧਕਾਂ ਨੂੰ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਨਾਲ-ਨਾਲ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਦਾਇਤਾਂ ਦੀ ਉਲੰਘਣਾ ਜਾਰੀ ਰਹੀ ਤਾਂ ਸਬੰਧਤ ਸਕੂਲ ਦੇ ਵਾਹਨਾਂ ‘ਤੇ ਮੋਟਰ ਵ੍ਹੀਕਲ ਐਕਟ ਦੀਆਂ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਹਦਾਇਤਾਂ ਦੇਣ ਦੇ ਬਾਵਜੂਦ ਦੇਖਣ ਵਿਚ ਆਇਆ ਹੈ ਕਿ ਕੁਝ ਸਕੂਲਾਂ ਦੀਆਂ ਬੱਸਾਂ ਸਕੂਲ ਕੈਂਪਸ ਅੰਦਰ ਦਾਖ਼ਲ ਹੋਣ ਦੀ ਬਜਾਏ ਸੜਕ ਕਿਨਾਰੇ ਖੜ੍ਹੀਆਂ ਕਰਕੇ ਵਿਦਿਆਰਥੀਆਂ ਨੂੰ ਚੜ੍ਹਾ ਅਤੇ ਉਤਾਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਰਵਾਇਤ ਵਿਦਿਆਰਥੀਆਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ ਅਤੇ ਸੜਕ ਹਾਦਸਿਆਂ ਦੀ ਸੰਭਾਵਨਾ ਨੂੰ ਵਧਾਉਂਦੀ ਹੈ। ਇਸ ਤੋਂ ਇਲਾਵਾ ਸਕੂਲਾਂ ਦੇ ਖੁੱਲ੍ਹਣ ਅਤੇ ਛੁੱਟੀ ਸਮੇਂ ਸੜਕਾਂ 'ਤੇ ਬੱਸਾਂ ਖੜ੍ਹੀਆਂ ਹੋਣ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਬਣਦੀ ਹੈ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਕੂਲ ਬੱਸਾਂ ਕੈਂਪਸ ਅੰਦਰ ਦਾਖ਼ਲ ਹੋਣ ਅਤੇ ਵਿਦਿਆਰਥੀਆਂ ਨੂੰ ਚੜ੍ਹਾਉਣ ਅਤੇ ਉਤਾਰਨ ਦੀ ਸਮੁੱਚੀ ਪ੍ਰਕਿਰਿਆ ਸਕੂਲ ਕੈਂਪਸ ਦੇ ਅੰਦਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਢਿੱਲ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਖੇਤਰੀ ਟਰਾਂਸਪੋਰਟ ਅਧਿਕਾਰੀ ਹਰਕਰਮ ਸਿੰਘ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਵੀ ਹਦਾਇਤਾਂ ਦੀ ਉਲੰਘਣਾ ਸਾਹਮਣੇ ਆਈ ਤਾਂ ਸਬੰਧਤ ਸਕੂਲਾਂ ਅਤੇ ਉਨ੍ਹਾਂ ਦੇ ਵਾਹਨਾਂ ਖ਼ਿਲਾਫ਼ ਮੋਟਰ ਵਾਹਨ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

- ਤ੍ਰਿਵੈਣੀ ਰੁੱਖ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਸਹਾਈ ਹੋ ਸਕਦੇ ਹਨ - ਗੁਰਬਚਨ ਸਿੰਘ ਬੰਗੜ ਕਪੂਰਥਲਾ ਤ੍ਰਿਵੈਣੀ ਪਿੱਪਲ ਬੋਹੜ ਤੇ ਨਿੰਮ ਦੇ ਦਰੱਖਤਾਂ ਦੇ ਸੰਗਮ ਨੂੰ ਤ੍ਰਿਵੈਣੀ ਕਿਹਾ ਜਾਂਦਾ ਹੈ।ਜੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਦੇਸ਼ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ ਪਵੇਗਾ। ਦਰੱਖਤਾਂ ਨੂੰ ਕੱਟਣ ਤੋਂ ਬਚਾਉਣਾ ਪਵੇਗਾ।ਜੇ ਅਸੀਂ ਵਾਤਾਵਰਨ ਨੂੰ ਨਾ ਬਚਾ ਸਕੇ ਤਾਂ ਸਾਨੂੰ ਮੁੱਲ ਦੇ ਸ਼ਾਹ ਲੈਣੇ ਪੈਣਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਜ਼ਿਆਦਾ ਬਿਮਾਰੀਆਂ ਦੀਆਂ ਸ਼ਿਕਾਰ ਹੋ ਜਾਣਗੀਆਂ। ਬਹੁਤ ਲੰਮੇ ਸਮੇਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਵਾਲੇ ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵਾਤਾਵਰਨ ਪ੍ਰੇਮੀ ਤ੍ਰਿਵੈਣੀ ਰੁੱਖ ਪਿੱਪਲ ਬੋਹੜ ਨਿੰਮ ਲਗਾਉਂਦੇ ਹੋਏ ਕਿਹਾ ਵਿਸ਼ਵ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਤ੍ਰਿਵੈਣੀ ਦੀ ਤੂਲਨਾ ਬ੍ਰਹਮਾ ਵਿਸ਼ਨੂੰ ਮਹੇਸ਼ ਨਾਲ ਕੀਤੀ ਗਈ ਹੈ। ਪਿੱਪਲ ਬੋਹੜ ਨਿੰਮ ਦੀ ਇਸ ਤ੍ਰਿਵੈਣੀ ਨੂੰ ਪ੍ਰਾਣਦਾਨ ਤੇ ਸ੍ਰਿਸ਼ਟੀ ਦੇ ਜੀਵਾਂ ਨੂੰ ਅਮਰਤਾ ਪ੍ਰਦਾਨ ਕਰਨ ਵਾਲਾ ਸੰਗਮ ਮੰਨਿਆ ਗਿਆ ਹੈ। ਵੇਦਾਂ ਵਿੱਚ ਹੀ ਮਨੁੱਖ ਵਲੋਂ ਇੱਕ ਤ੍ਰਿਵੈਣੀ ਲਾਉਣ ਨੂੰ ਇੱਕ ਸੌ ਗਊਆਂ ਦੇ ਦਾਨ ਮਗਰੋਂ ਮਿਲਣ ਵਾਲੇ ਪੁੰਨ ਬਰਾਬਰ ਦੱਸਿਆ ਗਿਆ ਹੈ।ਇਹ ਚੌਵੀ ਘੰਟੇ ਸਭ ਤੋਂ ਵੱਧ ਆਕਸੀਜਨ ਦੇਣ ਵਾਲਾ ਅਤੇ ਔਸ਼ਧੀ ਗੁਣਾਂ ਵਾਲਾ ਰੁੱਖ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਰਾਮਬਾਣ ਦਵਾਈ ਮੰਨਿਆ ਜਾਂਦਾ ਹੈ।ਇੰਜ ਰਹੇਕ ਦ੍ਰਿਸ਼ਟੀ ਤੋਂ ਪਿੱਪਲ ਬੋਹੜ ਨਿੰਮ ਦੀਆਂ ਤ੍ਰਿਵੈਣੀਆਂ ਸ਼ੁਧ ਵਾਤਾਵਰਨ ਨਿਰੋਗੀ ਕਾਇਆ ਅਤੇ ਸੁਖ ਸਮਰਿੱਧੀ ਦੀਆਂ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਗੁਰਬਚਨ ਸਿੰਘ ਬੰਗੜ ਨੇ ਹਰੇਕ ਮਨੁੱਖ ਨੂੰ ਅਪੀਲ ਕੀਤੀ ਕਿ ਅਗਰ ਸਾਫ਼ ਹਵਾ ਵਿੱਚ ਸਾਹ ਲੈਣਾ ਚਾਹੁੰਦੇ ਹੋ ਤਾਂ ਆਪਣੇ ਆਸ ਪਾਸ ਰੁੱਖ ਜ਼ਰੂਰ ਲਗਾਓ ਇਸ ਨਾਲ ਵਾਤਾਵਰਣ ਵਿੱਚ ਤਾਂ ਸੁਧਾਰ ਹੋਵੇਗਾ ਹੀ ਮਨੁੱਖ ਨਿਰੋਗ ਵੀ ਹੋਵੇਗਾ।1
- ਬੀਬੀ ਜਗੀਰ ਕੌਰ ਵੱਲੋਂ ਨਡਾਲਾ ਵਿਖੇ ਲੋਕ ਮਿਲਣੀ ਕੱਲ 1 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ )ਦੀ ਸੀਨੀਅਰ ਆਗੂ ਤੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕਸਬਾ ਨਡਾਲਾ ਵਿਖੇ ਲੋਕ ਮਿਲਣੀ ਦਾ ਪ੍ਰੋਗਰਾਮ 1 ਅਗਸਤ, ਦਿਨ ਸ਼ਨੀਵਾਰ ਸਵੇਰੇ 10:30 ਵਜੇ ਵੈਡਿੰਗ ਵਿਲਾ, ਨਡਾਲਾ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਬੀਬੀ ਜਗੀਰ ਕੌਰ ਪਾਰਟੀ ਵਰਕਰਾਂ, ਸਮਰਥਕਾਂ ਅਤੇ ਇਲਾਕੇ ਦੇ ਲੋਕਾਂ ਨਾਲ ਰੂ-ਬ-ਰੂ ਹੋਣਗੇ। ਲੋਕ ਮਿਲਣੀ ਦੌਰਾਨ ਪੰਥਕ ਮਸਲਿਆਂ, ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਲੋਕਾਂ ਨਾਲ ਜੁੜੇ ਵੱਖ-ਵੱਖ ਅਹਿਮ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਜਾਣਗੇ। ਇਸ ਦੇ ਨਾਲ ਹੀ ਹਾਜ਼ਰ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਵ ਵੀ ਸੁਣੇ ਜਾਣਗੇ। ਉਨ੍ਹਾਂ ਇਲਾਕੇ ਦੇ ਸਮੂਹ ਵਰਕਰਾਂ, ਅਹੁਦੇਦਾਰਾਂ ਨੂੰ ਸਮੇਂ ਸਿਰ ਪਹੁੰਚ ਕੇ ਇਸ ਲੋਕ ਮਿਲਣੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।1
- ਡੇਹਰਾ ਸਾਹਿਬ ਜਾਣ ਵਾਲੀ ਸੜਕ ਦਾ ਹੋਇਆ ਬੁਰਾ ਹਾਲ ਡੇਰਾ ਬਾਬਾ ਨਾਨਕ ਜਾਣ ਵਾਲੀ ਸੜਕ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਸਮੱਸਿਆ ਦਾ ਸਾਹਮਣਾ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਪਰ ਇਥੇ ਖੋਖਲੇ ਨਜ਼ਰ ਆ ਰਹੇ ਨੇ ਆਓ ਜਾਨਣ ਦੀ ਕੋਸ਼ਿਸ਼ ਕਰਦੇ ਹਂ ਕਿਸਾਨ ਕੀ ਕਹਿੰਦੇ ਨਜ਼ਰ ਆ ਰਹੇ ਨੇ1
- ਅਕਾਲੀ ਆਗੂ ਬਿੱਲਾ ਸ਼ੇਰੋਂ ਦਾ ਵੱਡਾ ਦਾਅਵਾ ਅਕਾਲੀ ਦਲ ਸਰਕਾਰ ਆਉਣ ਤੇ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਦਾ ਵੱਡਾ ਦਾਅਵਾ,!!ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਜਿਨ੍ਹਾਂ ਗਰੀਬ ਪਰਿਵਾਰਾਂ ਕੋਲ ਆਪਣਾ ਘਰ ਨਹੀਂ, ਉਨ੍ਹਾਂ ਨੂੰ 5 ਮਰਲੇ ਦਾ ਪਲਾਟ ਅਤੇ ਇੱਕ ਕਮਰਾ ਬਣਾ ਕੇ ਦਿੱਤਾ ਜਾਵੇਗਾ,!! ਇਸ ਐਲਾਨ ਨੇ ਸਿਆਸੀ ਮਾਹੌਲ ਵਿੱਚ ਨਵੀਂ ਚਰਚਾ ਛੇੜੀ,1
- PRTC ਬੱਸ ਵਿੱਚ ਬੱਚੇ ਨੂੰ ਉਲਟੀ ਆਉਣ ਤੋਂ ਬਾਅਦ ਡਰਾਈਵਰ ਵੱਲੋਂ ਬੱਸ ਜੱਸੀ ਸੂਏ ਕੋਲ ਰੋਕ ਕੇ ਮਾਂ ਤੋਂ ਹੀ ਸਫ਼ਾਈ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਕਰ ਬੱਚਾ ਜਾਂ ਮਾਂ ਬਿਮਾਰ ਹੋਣ ਤਾਂ ਕੀ ਉਨ੍ਹਾਂ ਤੋਂ ਇਸ ਤਰ੍ਹਾਂ ਸਫ਼ਾਈ ਕਰਵਾਉਣਾ ਠੀਕ ਹੈ, ਲੱਖ ਦੀ ਲਾਹਣਤ ਐ ਏਸ ਦੱਲੇ ਡਰਾਈਵਰ ਤੇ @Highlight #PunjabiNews #PRTC #trending #YGTVPunjab #explorer #nonfollowers #Facebookpost #Facebookreels1
- तेज रफ्तार कार ने सड़क किनारे बैठे मजदूरों को कुचला, तीन गंभीर घायल -टूटे गटर से टकराकर फटा टायर, कार बेकाबू हो मजदूरों से टकराई -लोगों ने कार चालक पर नशे में गाड़ी चलाने के लगाए आरोप, पुलिस जांच में जुटी शहर के कपूरथला रोड पर एक तेज रफ़्तार अनियंत्रित कार ने सड़क किनारे बैठे मजदूरों को टक्कर मार दी। हादसा इतना भीषण था कि कार के एयरबैग तक खुल गए। दुर्घटना में तीन मजदूर गंभीर रूप से घायल हो गए, जिन्हें ईलाज के लिए अस्पताल में भर्ती कराया गया। घटना के बाद मौके पर भारी भीड़ जमा हो गई और लोगों ने हंगामा शुरू कर दिया। स्थानीय लोगों के अनुसार कार तेज रफ्तार में आ रही थी। अचानक चालक का कार से नियंत्रण बिगड़ गया और कार सड़क किनारे बने गटर व पेड़ की ओर जा चढ़ी। इस दौरान वहां मौजूद मजदूर उसकी चपेट में आ गए। टक्कर इतनी ज़ोरदार थी कि कार बुरी तरह क्षतिग्रस्त हो गई और एयरबैग खुल गए। हादसे के बाद चालक ने दावा किया कि वह गाड़ी सामान्य गति से चला रहा था। उसके अनुसार सड़क पर टूटे गटर या बाहर निकले लोहे के सरिए से टकराने के कारण कार का टायर अचानक फट गया, जिससे वाहन अनियंत्रित होकर मजदूरों की ओर चला गया। चालक ने इसे अचानक हुई दुर्घटना बताया। सूचना मिलते ही थाना बस्ती बावा खेल के नव जांच अधिकारी एएसआई जगतार सिंह पुलिस टीम सहित मौके पर पहुंच गए। उन्होंने क्षतिग्रस्त कार को कब्जे में लेकर मामले की जांच शुरू कर दी है। उनका कहना है कि दुर्घटना के वास्तविक कारणों का पता लगाने के लिए सभी पहलुओं की जांच की जा रही है।3