ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸੁਲਤਾਨਪੁਰ ਲੋਧੀ ਵਿਖੇ ਸ਼ਰਧਾ, ਸਤਿਕਾਰ ਤੇ ਰਾਸ਼ਟਰੀ ਜਜ਼ਬੇ ਨਾਲ ਮਨਾਇਆ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ: ਸੰਤ ਸੁਖਜੀਤ ਸਿੰਘ ਸੀਚੇਵਾਲ ਨਵਨਿਯੁਕਤ ਪ੍ਰਧਾਨ ਡਾ. ਬਲਜੀਤ ਕੌਰ ਨੇ ਸਮੂਹ ਸੰਗਤਾਂ ਅਤੇ ਜਥੇਬੰਦੀਆਂ ਦਾ ਕੀਤਾ ਧੰਨਵਾਦ ਕਪੂਰਥਲਾ/ ਸੁਲਤਾਨਪੁਰ ਲੋਧੀ, 31 ਜੁਲਾਈ ਜੋਗਿੰਦਰ ਸਿੰਘ ਜਾਤੀਕੇ :ਸ਼ਹੀਦ ਕੌਮ ਦਾ ਅਮੁੱਲ ਸਰਮਾਇਆ ਹੁੰਦੇ ਹਨ ਅਤੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਭੁੱਲ ਜਾਂਦੀਆਂ ਹਨ, ਉਹ ਆਪਣਾ ਇਤਿਹਾਸ ਅਤੇ ਪਹਿਚਾਣ ਵੀ ਗੁਆ ਬੈਠਦੀਆਂ ਹਨ। ਇਹ ਵਿਚਾਰ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ, ਸੁਲਤਾਨਪੁਰ ਲੋਧੀ ਵੱਲੋਂ ਡਾਕਟਰ ਬਲਜੀਤ ਕੌਰ ਦੀ ਸਰਪ੍ਰਸਤੀ ਹੇਠ ਸ਼ਹੀਦ ਊਧਮ ਸਿੰਘ ਸਮਾਰਕ ਵਿਖੇ ਕਰਵਾਏ ਗਏ ਸ਼ਹੀਦੀ ਦਿਹਾੜਾ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਬਾਰ ਐਸੋਸੀਏਸ਼ਨ, ਸਾਹਿਤ ਸਭਾ ਅਤੇ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਦੇਸ਼ ਦੀ ਆਜ਼ਾਦੀ ਦਾ ਨਿੱਘ ਅਸੀਂ ਮਹਾਨ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਦਕਾ ਹੀ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਹਰ ਨੌਜਵਾਨ ਨੂੰ ਸ਼ਹੀਦ ਊਧਮ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਦੇਸ਼-ਪ੍ਰੇਮ, ਨਿਆਂ ਅਤੇ ਸੇਵਾ ਦੀ ਭਾਵਨਾ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ। ਸਮਾਗਮ ਦੌਰਾਨ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੇ ਵਿਦਿਆਰਥੀਆਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਕੁਰਬਾਨੀ ਨੂੰ ਸਮਰਪਿਤ ਦੇਸ਼ਭਗਤੀ ਗੀਤ, ਕਵਿਤਾਵਾਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਐਡਵੋਕੇਟ ਰਜਿੰਦਰ ਸਿੰਘ ਰਾਣਾ, ਐਡਵੋਕੇਟ ਕੇਹਰ ਸਿੰਘ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ, ਐਡਵੋਕੇਟ ਸਤਨਾਮ ਸਿੰਘ ਮੋਮੀ, ਐਡਵੋਕੇਟ ਪਰਮਿੰਦਰ ਸਿੰਘ, ਐਡਵੋਕੇਟ ਬਿਕਰਮਜੀਤ ਸਿੰਘ ਚੰਦੀ, ਐਡਵੋਕੇਟ ਜਗਦੀਸ਼ ਸਿੰਘ ਸੋਢੀ, ਐਡਵੋਕੇਟ ਸਤਵੀਰ ਮਹੀਪਾਲ, ਸਾਹਿਤ ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ, ਮੁਖਤਾਰ ਸਿੰਘ ਚੰਦੀ, ਤੇਜਿੰਦਰ ਸਿੰਘ ਧੰਜੂ, ਮਾਸਟਰ ਚਰਨ ਸਿੰਘ ਹੈਬਤਪੁਰ, ਮਾਸਟਰ ਸੁੱਚਾ ਸਿੰਘ ਮਿਰਜਾਪੁਰ, ਕਾਮਰੇਡ ਰਛਪਾਲ ਸਿੰਘ, , ਕਾਮਰੇਡ ਬਲਦੇਵ ਸਿੰਘ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ ਸਮੇਤ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੇ ਅੰਤ ਵਿੱਚ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਦੀ ਨਵਨਿਯੁਕਤ ਪ੍ਰਧਾਨ ਡਾ. ਬਲਜੀਤ ਕੌਰ ਨੇ ਸਮਾਗਮ ਵਿੱਚ ਸ਼ਾਮਲ ਹੋਈਆਂ ਸਮੂਹ ਸੰਗਤਾਂ, ਸਮਾਜਿਕ ਸੰਸਥਾਵਾਂ, ਰਾਜਨੀਤਿਕ ਪਾਰਟੀਆਂ ਅਤੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਭੇਂਟ ਕੀਤੀ ਸ਼ਰਧਾਂਜਲੀ ਸ਼ਹੀਦੀ ਦਿਹਾੜੇ ਮੌਕੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨਾਂ ਅਤੇ ਕੌਂਸਲਰਾਂ, ਰੋਟਰੀ ਕਲੱਬ ਸੁਲਤਾਨਪੁਰ ਲੋਧੀ, ਬਹੁਜਨ ਸਮਾਜ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਵੱਖ-ਵੱਖ ਯੂਥ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਹੀਦ ਊਧਮ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਸ਼ਹੀਦ ਕਿਸੇ ਇੱਕ ਪਾਰਟੀ ਜਾਂ ਵਿਚਾਰਧਾਰਾ ਦੇ ਨਹੀਂ, ਸਗੋਂ ਪੂਰੇ ਦੇਸ਼ ਅਤੇ ਸਮਾਜ ਦੀ ਸਾਂਝੀ ਵਿਰਾਸਤ ਹੁੰਦੇ ਹਨ। ਉਨ੍ਹਾਂ ਦੇ ਦੱਸੇ ਰਾਹ 'ਤੇ ਚੱਲ ਕੇ ਹੀ ਅਸੀਂ ਸੱਚੇ ਅਰਥਾਂ ਵਿੱਚ ਉਨ੍ਹਾਂ ਦੀ ਕੁਰਬਾਨੀ ਦਾ ਸਨਮਾਨ ਕਰ ਸਕਦੇ ਹਾਂ।
ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸੁਲਤਾਨਪੁਰ ਲੋਧੀ ਵਿਖੇ ਸ਼ਰਧਾ, ਸਤਿਕਾਰ ਤੇ ਰਾਸ਼ਟਰੀ ਜਜ਼ਬੇ ਨਾਲ ਮਨਾਇਆ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ: ਸੰਤ ਸੁਖਜੀਤ ਸਿੰਘ ਸੀਚੇਵਾਲ ਨਵਨਿਯੁਕਤ ਪ੍ਰਧਾਨ ਡਾ. ਬਲਜੀਤ ਕੌਰ ਨੇ ਸਮੂਹ ਸੰਗਤਾਂ ਅਤੇ ਜਥੇਬੰਦੀਆਂ ਦਾ ਕੀਤਾ ਧੰਨਵਾਦ ਕਪੂਰਥਲਾ/ ਸੁਲਤਾਨਪੁਰ ਲੋਧੀ, 31 ਜੁਲਾਈ ਜੋਗਿੰਦਰ ਸਿੰਘ ਜਾਤੀਕੇ :ਸ਼ਹੀਦ ਕੌਮ ਦਾ ਅਮੁੱਲ ਸਰਮਾਇਆ ਹੁੰਦੇ ਹਨ ਅਤੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਭੁੱਲ ਜਾਂਦੀਆਂ ਹਨ, ਉਹ ਆਪਣਾ ਇਤਿਹਾਸ ਅਤੇ ਪਹਿਚਾਣ ਵੀ ਗੁਆ ਬੈਠਦੀਆਂ ਹਨ। ਇਹ ਵਿਚਾਰ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ, ਸੁਲਤਾਨਪੁਰ ਲੋਧੀ ਵੱਲੋਂ ਡਾਕਟਰ ਬਲਜੀਤ ਕੌਰ ਦੀ ਸਰਪ੍ਰਸਤੀ ਹੇਠ ਸ਼ਹੀਦ ਊਧਮ ਸਿੰਘ ਸਮਾਰਕ ਵਿਖੇ ਕਰਵਾਏ ਗਏ ਸ਼ਹੀਦੀ ਦਿਹਾੜਾ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਬਾਰ ਐਸੋਸੀਏਸ਼ਨ, ਸਾਹਿਤ ਸਭਾ ਅਤੇ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਦੇਸ਼ ਦੀ ਆਜ਼ਾਦੀ ਦਾ ਨਿੱਘ ਅਸੀਂ ਮਹਾਨ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਦਕਾ ਹੀ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਹਰ ਨੌਜਵਾਨ ਨੂੰ ਸ਼ਹੀਦ ਊਧਮ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਦੇਸ਼-ਪ੍ਰੇਮ, ਨਿਆਂ ਅਤੇ ਸੇਵਾ ਦੀ ਭਾਵਨਾ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ। ਸਮਾਗਮ ਦੌਰਾਨ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੇ ਵਿਦਿਆਰਥੀਆਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਕੁਰਬਾਨੀ ਨੂੰ ਸਮਰਪਿਤ ਦੇਸ਼ਭਗਤੀ ਗੀਤ, ਕਵਿਤਾਵਾਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਐਡਵੋਕੇਟ ਰਜਿੰਦਰ ਸਿੰਘ ਰਾਣਾ, ਐਡਵੋਕੇਟ ਕੇਹਰ ਸਿੰਘ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ
ਜਰਨੈਲ ਸਿੰਘ ਸੰਧਾ, ਐਡਵੋਕੇਟ ਸਤਨਾਮ ਸਿੰਘ ਮੋਮੀ, ਐਡਵੋਕੇਟ ਪਰਮਿੰਦਰ ਸਿੰਘ, ਐਡਵੋਕੇਟ ਬਿਕਰਮਜੀਤ ਸਿੰਘ ਚੰਦੀ, ਐਡਵੋਕੇਟ ਜਗਦੀਸ਼ ਸਿੰਘ ਸੋਢੀ, ਐਡਵੋਕੇਟ ਸਤਵੀਰ ਮਹੀਪਾਲ, ਸਾਹਿਤ ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ, ਮੁਖਤਾਰ ਸਿੰਘ ਚੰਦੀ, ਤੇਜਿੰਦਰ ਸਿੰਘ ਧੰਜੂ, ਮਾਸਟਰ ਚਰਨ ਸਿੰਘ ਹੈਬਤਪੁਰ, ਮਾਸਟਰ ਸੁੱਚਾ ਸਿੰਘ ਮਿਰਜਾਪੁਰ, ਕਾਮਰੇਡ ਰਛਪਾਲ ਸਿੰਘ, , ਕਾਮਰੇਡ ਬਲਦੇਵ ਸਿੰਘ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ ਸਮੇਤ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੇ ਅੰਤ ਵਿੱਚ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਦੀ ਨਵਨਿਯੁਕਤ ਪ੍ਰਧਾਨ ਡਾ. ਬਲਜੀਤ ਕੌਰ ਨੇ ਸਮਾਗਮ ਵਿੱਚ ਸ਼ਾਮਲ ਹੋਈਆਂ ਸਮੂਹ ਸੰਗਤਾਂ, ਸਮਾਜਿਕ ਸੰਸਥਾਵਾਂ, ਰਾਜਨੀਤਿਕ ਪਾਰਟੀਆਂ ਅਤੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਭੇਂਟ ਕੀਤੀ ਸ਼ਰਧਾਂਜਲੀ ਸ਼ਹੀਦੀ ਦਿਹਾੜੇ ਮੌਕੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨਾਂ ਅਤੇ ਕੌਂਸਲਰਾਂ, ਰੋਟਰੀ ਕਲੱਬ ਸੁਲਤਾਨਪੁਰ ਲੋਧੀ, ਬਹੁਜਨ ਸਮਾਜ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਵੱਖ-ਵੱਖ ਯੂਥ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਹੀਦ ਊਧਮ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਸ਼ਹੀਦ ਕਿਸੇ ਇੱਕ ਪਾਰਟੀ ਜਾਂ ਵਿਚਾਰਧਾਰਾ ਦੇ ਨਹੀਂ, ਸਗੋਂ ਪੂਰੇ ਦੇਸ਼ ਅਤੇ ਸਮਾਜ ਦੀ ਸਾਂਝੀ ਵਿਰਾਸਤ ਹੁੰਦੇ ਹਨ। ਉਨ੍ਹਾਂ ਦੇ ਦੱਸੇ ਰਾਹ 'ਤੇ ਚੱਲ ਕੇ ਹੀ ਅਸੀਂ ਸੱਚੇ ਅਰਥਾਂ ਵਿੱਚ ਉਨ੍ਹਾਂ ਦੀ ਕੁਰਬਾਨੀ ਦਾ ਸਨਮਾਨ ਕਰ ਸਕਦੇ ਹਾਂ।
- ਤ੍ਰਿਵੈਣੀ ਰੁੱਖ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਸਹਾਈ ਹੋ ਸਕਦੇ ਹਨ - ਗੁਰਬਚਨ ਸਿੰਘ ਬੰਗੜ ਕਪੂਰਥਲਾ ਤ੍ਰਿਵੈਣੀ ਪਿੱਪਲ ਬੋਹੜ ਤੇ ਨਿੰਮ ਦੇ ਦਰੱਖਤਾਂ ਦੇ ਸੰਗਮ ਨੂੰ ਤ੍ਰਿਵੈਣੀ ਕਿਹਾ ਜਾਂਦਾ ਹੈ।ਜੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਦੇਸ਼ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ ਪਵੇਗਾ। ਦਰੱਖਤਾਂ ਨੂੰ ਕੱਟਣ ਤੋਂ ਬਚਾਉਣਾ ਪਵੇਗਾ।ਜੇ ਅਸੀਂ ਵਾਤਾਵਰਨ ਨੂੰ ਨਾ ਬਚਾ ਸਕੇ ਤਾਂ ਸਾਨੂੰ ਮੁੱਲ ਦੇ ਸ਼ਾਹ ਲੈਣੇ ਪੈਣਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਜ਼ਿਆਦਾ ਬਿਮਾਰੀਆਂ ਦੀਆਂ ਸ਼ਿਕਾਰ ਹੋ ਜਾਣਗੀਆਂ। ਬਹੁਤ ਲੰਮੇ ਸਮੇਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਵਾਲੇ ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵਾਤਾਵਰਨ ਪ੍ਰੇਮੀ ਤ੍ਰਿਵੈਣੀ ਰੁੱਖ ਪਿੱਪਲ ਬੋਹੜ ਨਿੰਮ ਲਗਾਉਂਦੇ ਹੋਏ ਕਿਹਾ ਵਿਸ਼ਵ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਤ੍ਰਿਵੈਣੀ ਦੀ ਤੂਲਨਾ ਬ੍ਰਹਮਾ ਵਿਸ਼ਨੂੰ ਮਹੇਸ਼ ਨਾਲ ਕੀਤੀ ਗਈ ਹੈ। ਪਿੱਪਲ ਬੋਹੜ ਨਿੰਮ ਦੀ ਇਸ ਤ੍ਰਿਵੈਣੀ ਨੂੰ ਪ੍ਰਾਣਦਾਨ ਤੇ ਸ੍ਰਿਸ਼ਟੀ ਦੇ ਜੀਵਾਂ ਨੂੰ ਅਮਰਤਾ ਪ੍ਰਦਾਨ ਕਰਨ ਵਾਲਾ ਸੰਗਮ ਮੰਨਿਆ ਗਿਆ ਹੈ। ਵੇਦਾਂ ਵਿੱਚ ਹੀ ਮਨੁੱਖ ਵਲੋਂ ਇੱਕ ਤ੍ਰਿਵੈਣੀ ਲਾਉਣ ਨੂੰ ਇੱਕ ਸੌ ਗਊਆਂ ਦੇ ਦਾਨ ਮਗਰੋਂ ਮਿਲਣ ਵਾਲੇ ਪੁੰਨ ਬਰਾਬਰ ਦੱਸਿਆ ਗਿਆ ਹੈ।ਇਹ ਚੌਵੀ ਘੰਟੇ ਸਭ ਤੋਂ ਵੱਧ ਆਕਸੀਜਨ ਦੇਣ ਵਾਲਾ ਅਤੇ ਔਸ਼ਧੀ ਗੁਣਾਂ ਵਾਲਾ ਰੁੱਖ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਰਾਮਬਾਣ ਦਵਾਈ ਮੰਨਿਆ ਜਾਂਦਾ ਹੈ।ਇੰਜ ਰਹੇਕ ਦ੍ਰਿਸ਼ਟੀ ਤੋਂ ਪਿੱਪਲ ਬੋਹੜ ਨਿੰਮ ਦੀਆਂ ਤ੍ਰਿਵੈਣੀਆਂ ਸ਼ੁਧ ਵਾਤਾਵਰਨ ਨਿਰੋਗੀ ਕਾਇਆ ਅਤੇ ਸੁਖ ਸਮਰਿੱਧੀ ਦੀਆਂ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਗੁਰਬਚਨ ਸਿੰਘ ਬੰਗੜ ਨੇ ਹਰੇਕ ਮਨੁੱਖ ਨੂੰ ਅਪੀਲ ਕੀਤੀ ਕਿ ਅਗਰ ਸਾਫ਼ ਹਵਾ ਵਿੱਚ ਸਾਹ ਲੈਣਾ ਚਾਹੁੰਦੇ ਹੋ ਤਾਂ ਆਪਣੇ ਆਸ ਪਾਸ ਰੁੱਖ ਜ਼ਰੂਰ ਲਗਾਓ ਇਸ ਨਾਲ ਵਾਤਾਵਰਣ ਵਿੱਚ ਤਾਂ ਸੁਧਾਰ ਹੋਵੇਗਾ ਹੀ ਮਨੁੱਖ ਨਿਰੋਗ ਵੀ ਹੋਵੇਗਾ।1
- ਬੀਬੀ ਜਗੀਰ ਕੌਰ ਵੱਲੋਂ ਨਡਾਲਾ ਵਿਖੇ ਲੋਕ ਮਿਲਣੀ ਕੱਲ 1 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ )ਦੀ ਸੀਨੀਅਰ ਆਗੂ ਤੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕਸਬਾ ਨਡਾਲਾ ਵਿਖੇ ਲੋਕ ਮਿਲਣੀ ਦਾ ਪ੍ਰੋਗਰਾਮ 1 ਅਗਸਤ, ਦਿਨ ਸ਼ਨੀਵਾਰ ਸਵੇਰੇ 10:30 ਵਜੇ ਵੈਡਿੰਗ ਵਿਲਾ, ਨਡਾਲਾ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਬੀਬੀ ਜਗੀਰ ਕੌਰ ਪਾਰਟੀ ਵਰਕਰਾਂ, ਸਮਰਥਕਾਂ ਅਤੇ ਇਲਾਕੇ ਦੇ ਲੋਕਾਂ ਨਾਲ ਰੂ-ਬ-ਰੂ ਹੋਣਗੇ। ਲੋਕ ਮਿਲਣੀ ਦੌਰਾਨ ਪੰਥਕ ਮਸਲਿਆਂ, ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਲੋਕਾਂ ਨਾਲ ਜੁੜੇ ਵੱਖ-ਵੱਖ ਅਹਿਮ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਜਾਣਗੇ। ਇਸ ਦੇ ਨਾਲ ਹੀ ਹਾਜ਼ਰ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਵ ਵੀ ਸੁਣੇ ਜਾਣਗੇ। ਉਨ੍ਹਾਂ ਇਲਾਕੇ ਦੇ ਸਮੂਹ ਵਰਕਰਾਂ, ਅਹੁਦੇਦਾਰਾਂ ਨੂੰ ਸਮੇਂ ਸਿਰ ਪਹੁੰਚ ਕੇ ਇਸ ਲੋਕ ਮਿਲਣੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।1
- ਅਕਾਲੀ ਆਗੂ ਬਿੱਲਾ ਸ਼ੇਰੋਂ ਦਾ ਵੱਡਾ ਦਾਅਵਾ ਅਕਾਲੀ ਦਲ ਸਰਕਾਰ ਆਉਣ ਤੇ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਦਾ ਵੱਡਾ ਦਾਅਵਾ,!!ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਜਿਨ੍ਹਾਂ ਗਰੀਬ ਪਰਿਵਾਰਾਂ ਕੋਲ ਆਪਣਾ ਘਰ ਨਹੀਂ, ਉਨ੍ਹਾਂ ਨੂੰ 5 ਮਰਲੇ ਦਾ ਪਲਾਟ ਅਤੇ ਇੱਕ ਕਮਰਾ ਬਣਾ ਕੇ ਦਿੱਤਾ ਜਾਵੇਗਾ,!! ਇਸ ਐਲਾਨ ਨੇ ਸਿਆਸੀ ਮਾਹੌਲ ਵਿੱਚ ਨਵੀਂ ਚਰਚਾ ਛੇੜੀ,1
- ਥਾਣੇ 'ਤੇ ਪੈਟਰੋਲ ਬੰ'ਬ ਹਮ'ਲੇ ਦਾ ਪਰਦਾਫਾਸ਼! ASI ਕ'ਤ'ਲ, ਕੇਸ ਨਾਲ ਜੁੜੇ ਤਾਰ, ਪੁਲਿਸ ਦੇ ਵੱਡੇ ਖੁਲਾਸਿਆਂ ਨੇ ਸਭ ਨੂੰ ਕੀਤਾ ਹੈਰਾਨ #AmritsarPolice #PunjabPolice #ASICase #BreakingNews #Punjab24News1
- ਅੰਮ੍ਰਿਤਸਰ ਪੈਟਰੋਲ ਪੰਪ ਫਾਇਰਿੰਗ ਦਾ ਵੱਡਾ ਖੁਲਾਸਾ! 4 ਗ੍ਰਿਫ਼ਤਾਰ, ISI ਨਾਲ ਜੁੜੇ ਹੈਂਡਲਰ 'ਤੇ ਪੁਲਿਸ ਦਾ ਦਾਅਵਾ ਅੰਮ੍ਰਿਤਸਰ ਪੈਟਰੋਲ ਪੰਪ ਫਾਇਰਿੰਗ ਦਾ ਵੱਡਾ ਖੁਲਾਸਾ! 4 ਗ੍ਰਿਫ਼ਤਾਰ, ISI ਨਾਲ ਜੁੜੇ ਹੈਂਡਲਰ 'ਤੇ ਪੁਲਿਸ ਦਾ ਦਾਅਵਾ Instagram ਤੋਂ ਸੰਪਰਕ, Google Pay ਰਾਹੀਂ ਫੰਡਿੰਗ! ਅੰਮ੍ਰਿਤਸਰ ਫਾਇਰਿੰਗ ਕੇਸ 'ਚ ਪੁਲਿਸ ਦਾ ਵੱਡਾ ਐਕਸ਼ਨ, 4 ਮੁਲਜ਼ਮ ਕਾਬੂ1
- ਕੱਲ ਐੱਮ.ਐੱਲ.ਏ ਦੇ ਘਰਾਂ ਬਾਹਰ ਪਲਟਾਈਆਂ ਜਾਣਗੀਆਂ ਕੂੜੇ ਦੀਆਂ ਟਰਾਲੀਆਂ1
- ਫਗਵਾੜਾ ਚ ਅੱਧੀ ਰਾਤ ਨੌਜਵਾਨ ਨਾਲ ਪਿ/ ਸ*ਤੌਲ ਦੀ ਨੋਕ ਤੇ ਲੁੱ/ਟ, ਲੁਧਿਆਣਾ ਤੋਂ ਆਇਆ ਨੌਜਵਾਨ ਦਾ ਲੱਖਾ ਦਾ ਮੋਟਰਸਾਈਕਲ ਲੈ ਕੇ ਹੋਏ ਫਰਾਰ,ਜੀ ਟੀ ਰੋਡ ਤੇ DAV ਕਾਲਜ ਕੋਲ ਲੁੱ/ਟ, ਨੌਜਵਾਨਾਂ ਕੋਲ ਪਿ/ਸ*ਤੌਲ ਸੀ ਜਾ ਨਹੀਂ ਅਸੀਂ ਪੁਸ਼ਟੀ ਨਹੀਂ ਕਰਦੇ, ਬਾਕੀ ਪੁਲਿਸ ਦੀ ਜਾਂਚ ਜਾਰੀ ਹੈ #phagwaracitylive #manuchawla #kapurthalapolice #phagwaranews #phagwarakand ਫਗਵਾੜਾ ਚ ਅੱਧੀ ਰਾਤ ਨੌਜਵਾਨ ਨਾਲ ਪਿ/ ਸ*ਤੌਲ ਦੀ ਨੋਕ ਤੇ ਲੁੱ/ਟ, ਲੁਧਿਆਣਾ ਤੋਂ ਆਇਆ ਨੌਜਵਾਨ ਦਾ ਲੱਖਾ ਦਾ ਮੋਟਰਸਾਈਕਲ ਲੈ ਕੇ ਹੋਏ ਫਰਾਰ,ਜੀ ਟੀ ਰੋਡ ਤੇ DAV ਕਾਲਜ ਕੋਲ ਲੁੱ/ਟ, ਨੌਜਵਾਨਾਂ ਕੋਲ ਪਿ/ਸ*ਤੌਲ ਸੀ ਜਾ ਨਹੀਂ ਅਸੀਂ ਪੁਸ਼ਟੀ ਨਹੀਂ ਕਰਦੇ, ਬਾਕੀ ਪੁਲਿਸ ਦੀ ਜਾਂਚ ਜਾਰੀ ਹੈ #phagwaracitylive #manuchawla #kapurthalapolice #phagwaranews #phagwarakand1