ਬੰਗਾ ਨੇੜਲੇ ਪਿੰਡ ਜਮੀਤਗੜ੍ਹ ਭੱਲਾ ਅਤੇ ਬੀੜ ਸਰਕਾਰ ਦੇ ਪ੍ਰਵਾਸੀ ਪੰਜਾਬੀ ਵੀਰਾਂ ਅਤੇ ਨਗਰ ਨਿਵਾਸੀਆਂ ਵੱਲੋਂ 22 ਜੂਨ ਨੂੰ ਮਨੁੱਖਤਾ ਦੀ ਸੇਵਾ ਅਤੇ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ, ਸ਼ਹੀਦਾਂ ਦੇ ਸਿਰਤਾਜ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ-ਮਿੱਠੇ ਜਲ ਦੀ ਇੱਕ ਵਿਸ਼ਾਲ ਛਬੀਲ ਲਗਾਈ ਗਈ। ਇਲਾਕੇ ਵਿੱਚ ਮਨੁੱਖਤਾ ਦੀ ਸੇਵਾ ਦੀ ਮਿਸਾਲ ਬਣ ਚੁੱਕੀ ਇਹ ਸੇਵਾ ਪਿਛਲੇ 15 ਸਾਲਾਂ ਤੋਂ ਲਗਾਤਾਰ ਨਿਭਾਈ ਜਾ ਰਹੀ ਹੈ। ਇਸ ਛਬੀਲ ਦੌਰਾਨ ਸੈਂਕੜੇ ਰਾਹਗੀਰਾਂ, ਵਾਹਨ ਚਾਲਕਾਂ ਅਤੇ ਸੰਗਤਾਂ ਨੇ ਬੜੀ ਸ਼ਰਧਾ ਨਾਲ ਠੰਡਾ ਮਿੱਠਾ ਜਲ ਛਕਿਆ। ਇਸ ਮੌਕੇ ਹਾਜ਼ਰ ਸੇਵਾਦਾਰਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੁੰਦਿਆਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਕੌਮ ਅਤੇ ਪੂਰੀ ਮਨੁੱਖਤਾ ਲਈ ਇੱਕ ਮਹਾਨ ਪ੍ਰੇਰਣਾ ਸਰੋਤ ਹੈ। ਉਨ੍ਹਾਂ ਨੇ ਧਰਮ, ਹੱਕ-ਸੱਚ ਅਤੇ ਮਨੁੱਖਤਾ ਦੀ ਰੱਖਿਆ ਲਈ ਤੱਤੀ ਤਵੀ 'ਤੇ ਬੈਠ ਕੇ ਅਦੁੱਤੀ ਕੁਰਬਾਨੀ ਦਿੱਤੀ ਸੀ। ਸੇਵਾਦਾਰਾਂ ਨੇ ਜ਼ੋਰ ਦਿੱਤਾ ਕਿ ਸੇਵਾ, ਸਿਮਰਨ ਅਤੇ ਵੰਡ ਛਕਣ ਦਾ ਸੰਦੇਸ਼ ਹੀ ਸਿੱਖੀ ਦੀ ਅਸਲ ਪਹਿਚਾਣ ਹੈ, ਅਤੇ ਇਹ ਛਬੀਲ ਉਸੇ ਇਲਾਹੀ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਵਿਦੇਸ਼ਾਂ ਤੋਂ ਆਏ ਅਤੇ ਉੱਥੇ ਰਹਿ ਰਹੇ ਪ੍ਰਵਾਸੀ ਵੀਰਾਂ ਨੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਭਾਵੇਂ ਉਹ ਰੋਜ਼ੀ-ਰੋਟੀ ਦੀ ਖਾਤਰ ਸੱਤ ਸਮੁੰਦਰ ਪਾਰ ਰਹਿੰਦੇ ਹਨ, ਪਰ ਉਨ੍ਹਾਂ ਦੇ ਦਿਲ ਹਮੇਸ਼ਾ ਆਪਣੇ ਪਿੰਡ, ਅਮੀਰ ਵਿਰਸੇ ਅਤੇ ਧਾਰਮਿਕ ਪਰੰਪਰਾਵਾਂ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਵੱਲੋਂ ਹਰ ਸਾਲ ਇਹ ਸੇਵਾ ਇਸ ਲਈ ਕਰਵਾਈ ਜਾਂਦੀ ਹੈ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਵੀ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਤੇ ਮਨੁੱਖਤਾ ਦੀ ਸੇਵਾ ਦੇ ਮਹੱਤਵ ਤੋਂ ਜਾਣੂ ਹੋ ਸਕੇ। ਇਲਾਕੇ ਦੇ ਪਤਵੰਤੇ ਸੱਜਣਾਂ ਨੇ ਪ੍ਰਵਾਸੀ ਪੰਜਾਬੀ ਵੀਰਾਂ ਅਤੇ ਸਮੂਹ ਸੇਵਾਦਾਰਾਂ ਦੇ ਇਸ ਉਪਰਾਲੇ ਦੀ ਭਰਪੂਰ ਤਾਰੀਫ਼ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜਿਕ ਕਾਰਜ ਸਮਾਜ ਅੰਦਰ ਆਪਸੀ ਭਾਈਚਾਰੇ, ਸੇਵਾ ਭਾਵਨਾ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਵਾਲਾ ਇਹ ਸੇਵਾ ਕਾਰਜ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ। ਇਸ ਪਵਿੱਤਰ ਸੇਵਾ ਕਾਰਜ ਨੂੰ ਸਫ਼ਲ ਬਣਾਉਣ ਲਈ ਸਰਪੰਚ ਹਰਨੇਕ ਸਿੰਘ, ਸਾਬਕਾ ਸਰਪੰਚ ਤੇਜਿੰਦਰ ਸਿੰਘ, ਮੋਹਨ ਸਿੰਘ, ਲੰਬੜਦਾਰ ਭਗਵਾਨ ਸਿੰਘ, ਬਲਦੇਵ ਸਿੰਘ, ਸੀਤਲ ਸਿੰਘ, ਜਸਕਰਨ ਸਿੰਘ ਸਮੇਤ ਸਮੂਹ ਨਗਰ ਵਾਸੀਆਂ ਅਤੇ ਨੌਜਵਾਨਾਂ ਨੇ ਦਿਨ ਭਰ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਸੰਗਤ ਦੀ ਸੇਵਾ ਕੀਤੀ।

- ਗੜ੍ਹਸ਼ੰਕਰ ਨਗਰ ਕੌਂਸਲ ਦੀ ਅੱਜ ਸਰਬਸੰਮਤੀ ਨਾਲ ਚੋਣ ਹੋਈ ਹੈ। ਇਸ ਚੋਣ ਪ੍ਰਕਿਰਿਆ ਦੌਰਾਨ ਸੋਮ ਨਾਥ ਬੰਗੜ ਨੂੰ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਇਲਾਵਾ, ਬਿਮਲਾ ਦੇਵੀ ਸੀਨੀਅਰ ਵਾਈਸ ਪ੍ਰਧਾਨ ਅਤੇ ਜਸਵਿੰਦਰ ਕੌਰ ਵਾਈਸ ਪ੍ਰਧਾਨ ਵਜੋਂ ਚੁਣੇ ਗਏ ਹਨ। ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ।1
- ਬਠਿੰਡਾ ਵਿੱਚ ਅਕਾਲੀ ਦਲ ਦੇ ਕਈ ਲੀਡਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰ ਲਗਾਉਂਦੇ ਹੋਏ ਦੇਖਿਆ ਗਿਆ।1
- ਬਰਨਾਲਾ ਜ਼ਿਲ੍ਹੇ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।1
- ਕੁੰਵਰ ਉਂਕਾਰ ਸਿੰਘ ਨਰੂਲਾ ਨੇ ਜਾਣਕਾਰੀ ਦਿੱਤੀ ਹੈ ਕਿ ਵਪਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਅਗਲੇ 24 ਘੰਟਿਆਂ ਦੇ ਅੰਦਰ ਹੱਲ ਕਰ ਦਿੱਤਾ ਜਾਵੇਗਾ।1
- ਸਮਰਾਲਾ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਮੰਗਲਵਾਰ ਨੂੰ ਭਾਰੀ ਸਿਆਸੀ ਹੰਗਾਮੇ ਅਤੇ ਦੋਸ਼-ਪ੍ਰਤੀਦੋਸ਼ਾਂ ਦਰਮਿਆਨ ਸੰਪੰਨ ਹੋ ਗਈ। ਇਸ ਚੋਣ ਵਿੱਚ, ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਲਾਲਾ ਮੰਗਤ ਰਾਏ ਨੇ ਕੁੱਲ 15 ਵਿੱਚੋਂ 9 ਵੋਟਾਂ ਪ੍ਰਾਪਤ ਕਰਕੇ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਵਜੋਂ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ, ਡਾ. ਸਿਕੰਦਰ ਸਿੰਘ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਕੁਲਦੀਪ ਕੌਰ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਹੈ।1
- ਗੜ੍ਹਸ਼ੰਕਰ (ਅਸ਼ਵਨੀ ਸਹਿਜਪਾਲ) ਪੰਜਾਬ ਯੂਥ ਕਾਂਗਰਸ ਦੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਅਤੇ ਗੜ੍ਹਸ਼ੰਕਰ ਬਲਾਕ ਦੇ ਨਵੇਂ ਚੁਣੇ ਅਹੁਦੇਦਾਰਾਂ ਦੇ ਸਨਮਾਨ ਵਿੱਚ ਪਿੰਡ ਪਿੱਪਲੀਵਾਲ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਕਾਂਗਰਸ ਦੇ ਜ਼ਿਲ੍ਹਾ ਉਪ-ਪ੍ਰਧਾਨ ਰਵਿੰਦਰ ਬਿੰਦੂ ਭੂੰਬਲਾ ਦੇ ਘਰ ਹੋਇਆ। ਇਸ ਦੌਰਾਨ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਜਸ਼ਨਪ੍ਰੀਤ ਸਿੰਘ ਨੂੰ ਪ੍ਰਧਾਨ, ਚੇਤਨ ਨੂੰ ਜਨਰਲ ਸਕੱਤਰ, ਪੰਕਜ ਕਟਾਰੀਆ ਨੂੰ ਮੀਤ ਪ੍ਰਧਾਨ ਅਤੇ ਰਫ਼ੀਕ ਮੁਹੰਮਦ ਨੂੰ ਸਕੱਤਰ ਬਣਨ 'ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ, ਗੜ੍ਹਸ਼ੰਕਰ ਬਲਾਕ ਤੋਂ ਅਮਰੀਕ ਸਿੰਘ ਲਾਡੀ ਦੇ ਪ੍ਰਧਾਨ ਬਣਨ 'ਤੇ ਵੀ ਸਨਮਾਨ ਕੀਤਾ ਗਿਆ। ਨਵੇਂ ਚੁਣੇ ਅਹੁਦੇਦਾਰਾਂ ਨੇ ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂਆਂ ਵਿਜੇ ਇੰਦਰ ਸਿੰਗਲਾ, ਅਜਾਇਬ ਸਿੰਘ ਬੋਪਾਰਾਏ, ਬਿੰਦੂ ਭੂੰਬਲਾ, ਕਮਲ ਕਟਾਰੀਆ, ਸਮੂਹ ਸਮਰਥਕਾਂ ਅਤੇ ਵੋਟ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਪ੍ਰਣ ਲਿਆ ਕਿ ਉਹ ਆਪਣੇ ਆਗੂ ਰਾਹੁਲ ਗਾਂਧੀ ਅਤੇ ਹੋਰ ਸੀਨੀਅਰ ਆਗੂਆਂ ਦੇ ਨਿਰਦੇਸ਼ਾਂ 'ਤੇ ਚੱਲਦਿਆਂ ਗੜ੍ਹਸ਼ੰਕਰ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨਗੇ। ਨਾਲ ਹੀ, ਉਨ੍ਹਾਂ ਨੇ ਨੌਜਵਾਨਾਂ ਨੂੰ ਕਾਂਗਰਸ ਨਾਲ ਜੋੜਨ ਲਈ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਵੀ ਸੰਕਲਪ ਲਿਆ। ਇਸ ਮੌਕੇ ਆਲ ਇੰਡੀਆ ਜੱਟ ਮਹਾਂਸਭਾ, ਪੰਜਾਬ ਦੇ ਜਨਰਲ ਸਕੱਤਰ ਇੰਚਾਰਜ ਅਜਾਇਬ ਸਿੰਘ ਬੋਪਾਰਾਏ ਅਤੇ ਕਾਂਗਰਸ ਦੇ ਜ਼ਿਲ੍ਹਾ ਉਪ-ਪ੍ਰਧਾਨ ਰਵਿੰਦਰ ਬਿੰਦੂ ਭੂੰਬਲਾ ਸਮੇਤ ਹੋਰਨਾਂ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਜੁਟ ਜਾਣ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ ਵਿਧਾਨ ਸਭਾ ਚੋਣਾਂ ਨੇੜੇ ਹਨ ਅਤੇ ਪਾਰਟੀ ਹਾਈਕਮਾਨ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ, ਸਾਰੇ ਮਿਲ ਕੇ ਉਸ ਨੂੰ ਜਿਤਾਉਣਗੇ ਤਾਂ ਜੋ ਗੜ੍ਹਸ਼ੰਕਰ ਵਿੱਚ ਇੱਕ ਵਾਰ ਫਿਰ ਕਾਂਗਰਸ ਕਬਜ਼ਾ ਕਰ ਸਕੇ। ਸਮਾਗਮ ਵਿੱਚ ਨੰਬਰਦਾਰ ਜੈਰਾਮ, ਸਾਬਕਾ ਸਰਪੰਚ ਕਮਲਜੀਤ ਬਿੱਟੂ, ਸੁਰਿੰਦਰ ਪੰਚ, ਦਰਸ਼ਨ ਜਿੰਦਲ, ਗੁਰਮੇਲ ਜਿੰਦਲ, ਸੁਰੇਸ਼ ਸਾਬਕਾ ਪੰਚ, ਜੋਗਿੰਦਰ, ਨਿੰਦਰ, ਰਾਹੁਲ, ਜੱਸੀ, ਬਲਵਿੰਦਰ ਬਿੰਦੂ, ਜੀਤ ਰਾਮ, ਦਰਸ਼ਨ ਲਾਲ ਪੰਚ, ਡਾ. ਅਸ਼ਵਨੀ, ਭਜਨ ਲਾਲ, ਮਣੀ ਨਾਗਲਾ, ਕੋਕੀ ਭੂੰਬਲਾ, ਵਿਜੇ, ਦਰਸ਼ਨ ਭੂੰਬਲਾ, ਟੋਨੀ ਚੇਚੀ, ਸੁਮਿਤ ਜਿੰਦਲ, ਧਰਮਾ ਚੇਚੀ, ਸਾਬਕਾ ਪੰਚ ਸੋਨੂੰ, ਚਰਨਜੀਤ ਕਿਸਾਨਾ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਔਰਤਾਂ ਵੀ ਮੌਜੂਦ ਸਨ।1
- ਫਗਵਾੜੇ ਦੇ ਨਿਗਾਹਾਂ ਮੁਹੱਲੇ ਵਿੱਚ ਦੋ ਧਿਰਾਂ ਵਿਚਾਲੇ ਕ/ਲੇਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦੌਰਾਨ ਦੋਨਾਂ ਧਿਰਾਂ ਵੱਲੋਂ ਇੱਕ-ਦੂਜੇ ਉੱਤੇ ਇੱ/ਟਾਂ ਚ/ਲਾਈਆਂ ਗਈਆਂ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।1