*7 ਅਗਸਤ ਦੀ ਮਹਾਂ ਰੈਲੀ ਲਈ ਤਿਆਰੀਆਂ ਮੁਕੰਮਲ* *5 ਅਗਸਤ ਅਤੇ 6 ਅਗਸਤ ਨੂੰ ਜਿਲ੍ਹਾ ਪੱਧਰ ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ 7 ਅਗੱਸਤ ਨੂੰ ਸਮੂਹਿਕ ਛੁੱਟੀ ਲੈ ਕੇ "ਚੰਡੀਗੜ੍ਹ ਮਹਾਂ ਰੈਲੀ" ਵਿੱਚ ਸ਼ਾਮਿਲ ਹੋਣਗੇ ਸਿਹਤ ਵਿਭਾਗ ਦੇ ਕਰਮਚਾਰੀ- ਪਰਵੀਰ ਸਿੰਘ, ਮਨਜੀਤ ਕੁਮਾਰ ਫਿਰੋਜਪੁਰ/ਮਮਦੋਟ 1 ਅਗਸਤ ( ਗੁਰਮੇਜ ਸਿੰਘ ) ਪੰਜਾਬ ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 7 ਅਗਸਤ ਨੂੰ "ਚੰਡੀਗੜ੍ਹ ਮਹਾਂ ਰੈਲੀ" ਦੇ ਫੈਸਲੇ ਤੇ ਮੁਕੰਮਲ ਤਿਆਰੀ ਕਰਦਿਆਂ ਬਲਾਕ ਮਮਦੋਟ ਦੇ ਪ੍ਰਧਾਨ ਪਰਵੀਰ ਸਿੰਘ ਅਤੇ ਮਨਜੀਤ ਸਿੰਘ ਦੀ ਅਗਵਾਈ ਵਿੱਚ ਬਲਾਕ ਪੱਧਰੀ ਮੀਟਿੰਗ ਕੀਤੀ ਗਈ। ਇਸ ਵਿੱਚ ਸਮੁੱਚੀ ਬਲਾਕ ਲੀਡਰਸ਼ਿਪ, ਅਤੇ ਜਿਲ੍ਹਾ ਅਹੁਦੇਦਾਰਾਂ ਤੋਂ ਤਿਆਰੀ ਸਬੰਧੀ ਵਿਚਾਰ ਲਏ ਗਏ। ਉਹਨਾਂ ਆਪਣੇ ਵਿਚਾਰਾਂ ਵਿੱਚ ਦੱਸਿਆ ਕਿ ਉਹਨਾਂ ਦੀਆਂ ਤਿਆਰੀਆਂ ਮੁਕੰਮਲ ਹਨ, ਮੁਲਾਜਮਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਬਹੁਤ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਮਹਾਂ ਰੈਲੀ ਵਿੱਚ ਸ਼ਾਮਿਲ ਹੋਣ ਲਈ ਉਤਾਵਲੇ ਹਨ। ਉਹਨਾਂ ਵੱਲੋਂ ਇਹ ਵੀ ਵਿਚਾਰ ਦਿੱਤੇ ਗਏ ਕਿ ਮੁਲਾਜਮਾਂ ਦੇ ਸਰਕਾਰ ਵਿਰੁੱਧ ਰੋਸ ਅਤੇ ਉਤਸ਼ਾਹ ਨੂੰ ਦੇਖਦਿਆਂ 7 ਅਗੱਸਤ ਦੀ ਮਹਾਂ ਰੈਲੀ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਰੋਸ ਪ੍ਰਗਟ ਕਰਨ ਲਈ ਜਿਲ੍ਹਾ ਪੱਧਰ ਦੇ ਐਕਸ਼ਨ ਵੀ ਦਿੱਤੇ ਜਾਣ। ਇਸ ਕਰਕੇ ਜਥੇਬੰਦੀ ਵੱਲੋਂ ਸਰਵ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ 5 ਅਤੇ 6 ਅਗਸਤ, ਨੂੰ ਦੋ ਘੰਟੇ ਕੰਮ ਬੰਦ ਕਰਕੇ ਜਿਲ੍ਹਾ ਪੱਧਰ ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ 7 ਅਗਸਤ, ਨੂੰ ਸਮੂਹਿਕ ਛੁੱਟੀ ਲੈ ਕੇ ਸਮੂਹ ਮੁਲਾਜ਼ਮ "ਚੰਡੀਗੜ੍ਹ ਮਹਾਂ ਰੈਲੀ ਵਿੱਚ ਸ਼ਾਮਿਲ ਹੋਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ ਸਾਂਝਾਂ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਿੱਚ ਸ਼ਾਮਿਲ ਸਮੁੱਚੀਆਂ ਧਿਰਾਂ ਨੂੰ ਵੀ ਅਪੀਲ ਕੀਤੀ ਜਾਵੇ ਕਿ ਉਹ 5 ਅਤੇ 6 ਅਗਸਤ ਨੂੰ ਜਿਲਾ ਪੱਧਰ ਦੀਆਂ ਰੋਸ ਰੈਲੀਆਂ ਵਿੱਚ ਸਾਥੀਆਂ ਸਮੇਤ ਸ਼ਾਮਿਲ ਹੋਣ ਅਤੇ 7 ਅਗਸਤ, ਨੂੰ "ਚੰਡੀਗੜ੍ਹ ਮਹਾਂ ਰੈਲੀ" ਵਿੱਚ ਸਮੂਹਿਕ ਛੁੱਟੀ ਲੈ ਕੇ ਸ਼ਾਮਿਲ ਹੋਣ ਦਾ ਫੈਸਲਾ ਲੈਣ ਅਤੇ ਵੱਡੀ ਗਿਣਤੀ ਵਿਚ ਸਾਰੇ ਸਾਥੀਆਂ ਨੂੰ 7 ਅਗਸਤ ਚੰਡੀਗੜ੍ਹ ਵਿੱਖੇ ਮਹਾਂ ਰੈਲੀ ਵਿੱਚ ਪੁੱਜਣ ਦੀ ਖੇਚਲ ਕਰਨ। ਕਿਉਂਕਿ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ, ਡੀ.ਏ 18% ਰਲੀਜ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਉੱਚ ਅਦਾਲਤ ਵਿਖੇ ਸਿੱਧੇ ਤੌਰ ਤੇ ਵਕੀਲ ਸਾਹਿਬਾਨਾਂ ਦੀ ਵੱਡੀ ਫੌਜ ਖੜੀ ਕਰਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਿਰੁੱਧ ਲੜ ਰਹੀ ਹੈ, ਹੋਰਨਾਂ ਬਹੁਤ ਸਾਰੀਆਂ ਜਥੇਬੰਦੀਆਂ/ ਮੁਲਾਜਮਾਂ ਦੀਆਂ ਮੰਗਾਂ ਹੱਲ ਨਹੀਂ ਕੀਤੀਆਂ ਜਾ ਰਹੀਆਂ, ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ, ਉਲਟਾ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ, ਭਾਰੀ ਤਸ਼ੱਦਦ ਢਾਹਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 200 ਰੁਪਏ ਜਜੀਆ ਟੈਕਸ ਵਾਪਸ ਲੈਣ, 2014 ਦੀ ਸਰਵਿਸ ਮੁਕੰਮਲ ਕਰਨ ਤੇ ਸਪੈਸਲ ਇੰਕਰੀਮੈਂਟ ਦੇ ਨਾਲ ਉੱਚ ਤਨਖਾਹ ਸਕੇਲ਼ ਦਿੱਤਾ ਜਾਵੇ, 2020 ਅਤੇ 2015 ਦਾ ਪੱਤਰ ਰੱਦ ਕਰਨਾ, 2.59 ਗੁਣਾਕ ਨਾਲ ਪੈਨਸ਼ਰ ਲਾਭ ਦੇਣ ਆਦਿ ਮੁੱਖ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਹਨ। ਇਸ ਮੀਟਿੰਗ ਵਿਚ ਨਰਿੰਦਰ ਸ਼ਰਮਾ ਜਿਲ੍ਹਾ ਪ੍ਰਧਾਨ ਪੈਰਾ ਮੈਡੀਕਲ, ਸਤਨਾਮ ਸਿੰਘ,ਪਰਵੀਰ ਸਿੰਘ,ਰਾਜਿੰਦਰ ਕੁਮਾਰ, ਮਨਜੀਤ ਕੁਮਾਰ, ਵਿਕਰਮਜੀਤ ਸਿੰਘ,ਰਮਨ ਕੁਮਾਰ ,ਸੋਨੂੰ ਕੁਮਾਰ, ਪੰਜਾ ਸਿੰਘ,ਦੀਪ ਸਿੰਘ,ਗੁਰਦੇਵ ਸਿੰਘ,ਸੁਰਿੰਦਰ ਕੁਮਾਰ, ਸੰਪ੍ਰੀਤ ,ਅਮਨਦੀਪ ਕੌਰ ਮਲਟੀਪਰਪਜ਼ ਹੈਲਥ ਵਰਕਰ ਮੇਲ/ਫੀਮੇਲ ਜੂਨੀਅਨ ਬਲਾਕ ਮਮਦੋਟ ਤੇ, ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੇ ਆਗੂ ਅਤੇ ਸਾਥੀ ਵੱਡੇ ਪੱਧਰ ਤੇ ਇਸ ਰੈਲੀ ਵਿੱਚ ਸ਼ਮੂਲੀਅਤ ਕਰਨਗੇ l

- ਡੇਹਰਾ ਸਾਹਿਬ ਜਾਣ ਵਾਲੀ ਸੜਕ ਦਾ ਹੋਇਆ ਬੁਰਾ ਹਾਲ ਡੇਰਾ ਬਾਬਾ ਨਾਨਕ ਜਾਣ ਵਾਲੀ ਸੜਕ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਸਮੱਸਿਆ ਦਾ ਸਾਹਮਣਾ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਪਰ ਇਥੇ ਖੋਖਲੇ ਨਜ਼ਰ ਆ ਰਹੇ ਨੇ ਆਓ ਜਾਨਣ ਦੀ ਕੋਸ਼ਿਸ਼ ਕਰਦੇ ਹਂ ਕਿਸਾਨ ਕੀ ਕਹਿੰਦੇ ਨਜ਼ਰ ਆ ਰਹੇ ਨੇ1
- 7 ਦਿਨਾਂ ਬਾਅਦ ਭੁੱਖ ਹੜਤਾਲ 'ਤੇ ਪਹੁੰਚੇ ਆਪ MLA! ਵਾਲਮੀਕ ਸਮਾਜ ਦੇ ਹੱਕ 'ਚ ਚੁੱਕੀ ਆਵਾਜ਼, ਧਰਨੇ ਨੂੰ ਦਿੱਤਾ ਸਮਰਥਨ #Amritsar #ValmikiSamaj #AAP #PunjabNews #Punjab24News1
- ਤੇਜ਼ ਰਫਤਾਰ ਕਾਰ ਦੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ ਇੰਸਪੈਕਟਰ ਗੁਰਪ੍ਰੀਤ ਸਿੰਘ,1
- ਭੁੱ:ਖ ਹੜ'ਤਾਲ ਦੇ 7ਵੇਂ ਦਿਨ MLA ਅਜੇ ਗੁਪਤਾ ਪਹੁੰਚੇ ਭੰਡਾਰੀ ਪੁੱਲ ਤੇ ਮੰ'ਗਾਂ ਪੂਰੀਆਂ ਕਰਨ ਦਾ ਮੰਗਿਆ ਮੰਗਲਵਾਰ ਤੱਕ ਦਾ ਸਮਾਂ1
- MLA ਸ਼ੈਰੀ ਕਲਸੀ ਦਾ ਅਗਸਤ ਮਹੀਨੇ ਚ ਪੈਣ ਵਾਲੇ 1000-1500 ਰੁਪਏ ਦੀ ਟੂ ਟੂ ਤੇ ਵੱਡਾ ਬਿਆਨ | Punjab 24 News MLA ਸ਼ੈਰੀ ਕਲਸੀ ਦਾ ਅਗਸਤ ਮਹੀਨੇ ਚ ਪੈਣ ਵਾਲੇ 1000-1500 ਰੁਪਏ ਦੀ ਟੂ ਟੂ ਤੇ ਵੱਡਾ ਬਿਆਨ | Punjab 24 News . #SherryKalsi #PunjabNews #1000To1500Scheme #AAPPunjab #Punjab24News1
- ਸਫਾਈ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ! 3 ਸਾਲ ਵਾਲੇ ਕੰਟ੍ਰੈਕਟ 'ਤੇ, 5 ਸਾਲ ਵਾਲੇ ਹੋਣਗੇ ਪੱਕੇ — ਨਿੱਜਰ ਸਫਾਈ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ! 3 ਸਾਲ ਵਾਲੇ ਕੰਟ੍ਰੈਕਟ 'ਤੇ, 5 ਸਾਲ ਵਾਲੇ ਹੋਣਗੇ ਪੱਕੇ — ਨਿੱਜਰ ਹੜਤਾਲ ਖ਼ਤਮ ਹੋਣ ਦੇ ਸੰਕੇਤ! ਨਿੱਜਰ ਬੋਲੇ—ਜ਼ਿਆਦਾਤਰ ਮੰਗਾਂ ਮੰਨੀਆਂ, ਟ੍ਰੇਨ ਰੋਕੋ ਅੰਦੋਲਨ ਵੀ ਟਲ ਸਕਦਾ ਹੈ1
- ਨੰਗਲੀ ਤੋਂ ਲਾਪਤਾ ਵਿਆਹੁਤਾ ਦਾ ਮਾਮਲਾ ਗਰਮਾਇਆ, ਥਾਣਾ ਕੰਬੋਅ ਨੇ ਸ਼ੁਰੂ ਕੀਤੀ ਡੂੰਘੀ ਜਾਂਚ #PunjabBoldaMajhaBlok #Amritsar #KambohPolice #MissingWoman #PunjabNews #Justice #BreakingNews #Nangli #PunjabPolice1
- ਜੰਡਿਆਲਾ ਗੁਰੂ ਪੁਲਿਸ ਨੇ ਕਾਬੂ ਕੀਤੇ ਮੋਬਾਈਲ ਸਨੈਚਰ ਗੈਂਗ ਦੇ ਚਾਰ ਦੋਸ਼ੀ, 57 ਮੋਬਾਈਲ ਬਰਾਮਦ ਜੰਡਿਆਲਾ ਗੁਰੂ 1 ਅਗਸਤ ਵਰਿੰਦਰ ਸਿੰਘ ਮਲਹੋਤਰਾ :- ਜੰਡਿਆਲਾ ਪੁਲਿਸ ਨੇ ਚੋਰੀ ਦੇ ਮੋਬਾਇਲ ਖਰੀਦਣ ਅਤੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਇਹਨਾਂ ਦੋਸ਼ੀਆਂ ਦਾ ਇੱਕ ਗੈਂਗ ਹੈ ਜੋ ਕਿ ਮੇਲਿਆਂ ਅਤੇ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਹ ਦੋਸ਼ੀ ਬਾਜ਼ਾਰ ਵਿੱਚ ਚੋਰੀ ਕੀਤੇ ਮੋਬਾਈਲ ਸਸਤੇ ਰੇਟ ਤੇ ਵੇਚਦੇ ਸਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਐਸਪੀ ਬਲਜੀਤ ਸਿੰਘ ਜੰਡਿਆਲਾ ਗੁਰੂ ਨੇ ਦੱਸਿਆ ਕਿ ਥਾਣਾ ਜੰਡਿਆਲਾ ਗੁਰੂ ਦੇ ਮੁਖੀ ਹਰਪਾਲ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ.ਬਲਕਾਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ਤੇ ਚੈਕਿੰਗ ਲਈ ਪਿੰਡ ਅਮਰਕੋਟ ਨਾਕਾਬੰਦੀ ਕੀਤੀ ਹੋਈ ਸੀ ਜਿਸ ਮੌਕੇ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੌਰਾਨ ਕਾਲੇ ਰੰਗ ਦੀ ਵਰਨਾ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਜਿਸ ਵਿੱਚ ਵੱਖ ਵੱਖ ਬੈਗਾਂ ਵਿਚੋਂ 57 ਵੱਖ ਵੱਖ ਕੰਪਨੀ ਦੇ ਮੋਬਾਈਲ ਬਰਾਮਦ ਕੀਤੇ ਗਏ। ਦੋਸ਼ੀਆਂ ਦੀ ਪਛਾਣ ਹਰਭੇਜ ਸਿੰਘ ਭੇਜਾ ਵਾਸੀ ਚੱਕਪੱਤੀ ਥਾਣਾ ਕਬੀਰਪੁਰ ਜਿਲਾ ਕਪੂਰਥਲਾ, ਅੰਮ੍ਰਿਤਪਾਲ ਸਿੰਘ ਵਾਸੀ ਰਾਜੇਸ਼ ਨਗਰ ਬਟਾਲਾ ਰੋਡ ਅੰਮ੍ਰਿਤਸਰ, ਸਾਹਿਲ ਵਾਸੀ ਨਿਊ ਕਪੂਰ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਅਤੇ ਰਜੇਸ਼ ਬਾਂਸਲ ਵਾਸੀ ਮੋਹਨ ਸਿੰਘ ਨਗਰ ਲੁਧਿਆਣਾ ਵਜੋਂ ਹੋਈ ਹੈ। ਇਹਨਾਂ ਦੋਸ਼ੀਆਂ ਨੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਕਿ ਮੋਬਾਈਲ ਸਨੇਚਿੰਗ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਦਿੰਦੇ ਸਨ ਅੰਜਾਮ ਅਤੇ ਇਹਨਾਂ ਦੋਸ਼ੀਆਂ ਵੱਲੋਂ ਦਿੱਲੀ ਅਤੇ ਹੋਰ ਦੂਰ ਦੀਆਂ ਮਾਰਕੀਟਾਂ ਵਿੱਚ ਮੋਬਾਈਲ ਸਸਤੇ ਰੇਟਾਂ ਵਿਚ ਵੇਚ ਦਿੱਤੇ ਜਾਂਦੇ ਸਨ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਣਯੋਗ ਅਦਾਲਤ ਵਿੱਚ ਦੋਸ਼ੀਆਂ ਨੂੰ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਕਿ ਦੋਸ਼ੀਆਂ ਨੇ ਕਿੱਥੋਂ ਕਿੱਥੋਂ ਮੋਬਾਇਲ ਚੋਰੀ ਕੀਤੇ ਹਨ ਤੇ ਕਿੱਥੇ ਜਾ ਕੇ ਸਸਤੇ ਮੁੱਲ ਤੇ ਵੇਚਦੇ ਸਨ । ਤਫਤੀਸ਼ ਤੋਂ ਬਾਅਦ ਬਰਾਮਦ ਹੋਏ ਮੋਬਾਈਲ ਫੋਨ ਉਹਨਾਂ ਦੇ ਅਸਲ ਮਾਲਿਕਾਂ ਨੂੰ ਦੇ ਦਿੱਤੇ ਜਾਣਗੇ।4