ਮਿਤੀ 30-05-2026 ਦਿਨ ਸ਼ਨੀਵਾਰ ਨੂੰ ਨੂਰਮਹਿਲ ਥਾਣੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਦਾ ਮੁੱਖ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਮਹੀਨਾ ਪਹਿਲਾਂ ਦਰਜ ਕਰਵਾਈ ਗਈ ਇੱਕ ਦਰਖਾਸਤ 'ਤੇ ਕੋਈ ਕਾਰਵਾਈ ਨਾ ਕਰਨਾ ਸੀ, ਜਿਸ ਵਿੱਚ ਸਰਦਾਰ ਸੁਰਜੀਤ ਸਿੰਘ ਚੀਮਾਂ ਕਲਾਂ ਨੇ ਚੀਮਾਂ ਕਲਾਂ ਦੇ ਹੀ ਨੌਜਵਾਨ ਨਵੀਂ ਵੱਲੋਂ 'ਸਿੰਘ ਸਾਬ ਜੀ' ਦੇ ਸਿਰ 'ਤੇ ਬੰਨ੍ਹੇ ਦੁਮਾਲੇ ਅਤੇ ਰੋਮਾਂ ਦੀ ਬੇਅਦਬੀ ਕਰਨ ਦਾ ਦੋਸ਼ ਲਗਾਇਆ ਸੀ। ਪੁਲਿਸ ਨੇ ਉਕਤ ਦਰਖਾਸਤ ਦੇ ਆਧਾਰ 'ਤੇ ਨਵੀਂ ਖਿਲਾਫ ਪਰਚਾ ਤਾਂ ਦਰਜ ਕਰ ਲਿਆ ਸੀ, ਪਰ ਪਿਛਲੇ ਸਵਾ ਮਹੀਨੇ ਤੋਂ ਪੁਲਿਸ ਉਸਨੂੰ ਗ੍ਰਿਫਤਾਰ ਨਹੀਂ ਕਰ ਰਹੀ ਸੀ। ਜਥੇਬੰਦੀਆਂ ਦੇ ਆਗੂਆਂ ਨੇ ਜਦੋਂ ਨੂਰਮਹਿਲ ਥਾਣੇ ਪਹੁੰਚ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ 'ਮੁਰਦਾਬਾਦ' ਦੇ ਨਾਅਰੇ ਲਗਾਏ, ਤਾਂ ਪੁਲਿਸ ਹਰਕਤ ਵਿੱਚ ਆਈ ਅਤੇ ਐਸ.ਐਚ.ਓ. ਨੇ ਦੋਸ਼ੀ ਨਵੀਂ ਨੂੰ ਫੜਨ ਲਈ ਪੁਲਿਸ ਟੀਮ ਭੇਜੀ। ਇਸ ਮੌਕੇ ਜਥੇਬੰਦੀਆਂ ਨੇ ਨੂਰਮਹਿਲ ਅਤੇ ਬਿਲਗਾ ਥਾਣਿਆਂ ਦੇ ਮੁਲਾਜ਼ਮਾਂ 'ਤੇ ਵੀ ਕੰਮ ਨਾ ਕਰਨ ਦੇ ਦੋਸ਼ ਲਗਾਏ, ਜਿਸ ਕਾਰਨ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਝੱਲਣੀ ਪੈ ਰਹੀ ਹੈ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਨੇ 'ਆਮ ਆਦਮੀ' ਦੀ ਸਰਕਾਰ ਨੂੰ ਝੂਠ, ਧੱਕੇਸ਼ਾਹੀ ਅਤੇ ਨਕਲੀ ਇਸ਼ਤਿਹਾਰਬਾਜ਼ੀ ਦੀ ਸਰਕਾਰ ਕਰਾਰ ਦਿੱਤਾ। ਆਗੂਆਂ ਨੇ ਕਿਹਾ ਕਿ VIP ਕਲਚਰ ਖਿਲਾਫ ਬੋਲਣ ਵਾਲੀ ਇਹ ਸਰਕਾਰ ਖੁਦ ਸਭ ਤੋਂ ਵੱਧ VIP ਕਲਚਰ ਨੂੰ ਅਪਣਾ ਰਹੀ ਹੈ, ਜਿਸ ਕਾਰਨ ਥਾਣਿਆਂ ਵਿੱਚ ਮੁਲਾਜ਼ਮਾਂ ਦੀ ਗਿਣਤੀ ਨਾ ਮਾਤਰ ਹੈ। ਜਥੇਬੰਦੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਥਾਣਿਆਂ ਦਾ ਇਹੀ ਹਾਲ ਰਿਹਾ ਤਾਂ ਲੋਕ ਹਰੇਕ ਥਾਣੇ ਅੱਗੇ ਧਰਨੇ ਲਾ ਕੇ ਬੈਠਣ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੰਜਾਬ ਅਤੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਮੰਗ ਕੀਤੀ। ਇਸ ਇਕੱਠ ਵਿੱਚ ਬੀ.ਕੇ.ਯੂ ਦੁਆਬਾ ਯੂਨੀਅਨ ਤੋਂ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂੰ (ਮਹਿਤਪੁਰ), ਮੀਤ ਪ੍ਰਧਾਨ ਸ. ਨਰਿੰਦਰ ਸਿੰਘ ਉਧੋਵਾਲ (ਬਲਾਕ ਨੂਰਮਹਿਲ), ਸੀਨੀਅਰ ਮੀਤ ਪ੍ਰਧਾਨ ਸ. ਹਰਪਾਲ ਸਿੰਘ ਸਾਦੀਪੁਰ, ਸੁਰਜੀਤ ਸਿੰਘ ਤੇ ਪ੍ਰਗਟ ਸਿੰਘ ਮੌ-ਸਾਹਿਬ, ਮਿਸਲ ਸਤਲੁਜ ਦੇ ਜਿਲ੍ਹਾ ਜਲੰਧਰ ਪ੍ਰਧਾਨ ਸ. ਦਵਿੰਦਰ ਸਿੰਘ ਸੰਗੋਵਾਲ, ਮਿਸਲ ਸਤਲੁਜ ਦੇ ਧਾਰਮਿਕ ਵਿੰਗ ਦੇ ਜਿਲ੍ਹਾ ਜਲੰਧਰ ਪ੍ਰਧਾਨ ਸੁਰਜੀਤ ਸਿੰਘ ਚੀਮਾ ਕਲਾਂ ਅਤੇ ਦਸਮੇਸ਼ ਤਰਨਾ ਦਲ ਦੇ ਮੁੱਖੀ ਸ. ਕੁਲਵੰਤ ਸਿੰਘ ਜੀ ਸਮੇਤ ਕਈ ਪ੍ਰਮੁੱਖ ਆਗੂ ਹਾਜ਼ਰ ਸਨ।

- ਵਾਰਡ ਨੰਬਰ 1 ਤੋਂ ਕਾਂਗਰਸ ਦੇ ਉਮੀਦਵਾਰ ਦੀਪਕ ਸਲਵਾਨ ਨੇ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਹ ਜ਼ਿਕਰਯੋਗ ਹੈ ਕਿ ਇਸ ਸੀਟ 'ਤੇ ਪਹਿਲਾਂ ਉਨ੍ਹਾਂ ਦੀ ਪਤਨੀ ਵੀਨਾ ਸਲਵਾਨ ਕੌਂਸਲਰ ਵਜੋਂ ਸੇਵਾ ਨਿਭਾ ਰਹੇ ਸਨ, ਅਤੇ ਹੁਣ ਉਨ੍ਹਾਂ ਦੇ ਪਤੀ ਦੀਪਕ ਸਲਵਾਨ ਨੇ ਇਹ ਸੀਟ ਜਿੱਤ ਕੇ ਆਪਣੇ ਨਾਮ ਕਰ ਲਈ ਹੈ। ਵਾਰਡ ਵਾਸੀਆਂ ਨੇ ਦੱਸਿਆ ਕਿ ਸਲਵਾਨ ਪਰਿਵਾਰ ਦਿਨ-ਰਾਤ ਲੋਕਾਂ ਦੀ ਸੇਵਾ ਕਰਦਾ ਹੈ ਅਤੇ ਹਰੇਕ ਪਰਿਵਾਰ ਦੇ ਦੁੱਖ-ਸੁੱਖ ਵਿੱਚ ਭਾਗੀਦਾਰ ਬਣਦਾ ਹੈ। ਇਸੇ ਕਾਰਨ ਲੋਕਾਂ ਨੇ ਵੋਟਾਂ ਦੇ ਰੂਪ ਵਿੱਚ ਆਪਣਾ ਪਿਆਰ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਇਹ ਜਿੱਤ ਬਖ਼ਸ਼ੀ ਹੈ।1
- ਜਲੰਧਰ ਜ਼ਿਲ੍ਹੇ ਦੇ ਫ਼ਿਲੌਰ ਤਹਿਸੀਲ ਅਧੀਨ ਪੈਂਦੇ ਪਿੰਡ ਨਗਰ ਵਿੱਚ ਈਦ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।1
- ਰਵਨੀਤ ਬਿੱਟੂ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਪੱਪੀ ਨੇ ਭਾਜਪਾ (BJP) 'ਤੇ ਤਿੱਖਾ ਪਲਟਵਾਰ ਕੀਤਾ ਹੈ। ਪੱਪੀ ਨੇ ਭਾਜਪਾ ਨੂੰ ਸਿੱਧੇ ਤੌਰ 'ਤੇ ਪੰਜਾਬ ਵਿਰੋਧੀ ਦੱਸਿਆ।1
- ਅੱਜ ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੁਸ਼ਿਆਰਪੁਰ ਸਥਿਤ ਬੜੇ ਹਨੁਮਾਨ ਜੀ ਮੰਦਰ ਪਹੁੰਚੇ। ਮੰਦਰ ਪਹੁੰਚ ਕੇ ਉਨ੍ਹਾਂ ਨੇ ਅਸ਼ੀਰਵਾਦ ਲਿਆ।1
- ਦੋਰਾਹਾ ਦੇ ਵਾਰਡ ਨੰਬਰ 8 ਤੋਂ ਜੇਤੂ ਉਮੀਦਵਾਰ ਸੁਦਰਸ਼ਨ ਸ਼ਰਮਾ ਪੱਪੂ ਅਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੋਟਰਾਂ ਦਾ ਧੰਨਵਾਦ ਕਰਨ ਲਈ ਘਰ-ਘਰ ਜਾ ਕੇ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੀ ਜਿੱਤ ਤੋਂ ਬਾਅਦ ਵੋਟਰਾਂ ਪ੍ਰਤੀ ਆਪਣਾ ਆਭਾਰ ਪ੍ਰਗਟ ਕੀਤਾ।1
- ਬੀਜੇਪੀ ਦੇ ਉਮੀਦਵਾਰ ਅਮਰਦੀਪ ਗੁਜਰਾਲ ਵਿੱਕੀ ਨੇ ਵਾਰਡ ਨੰਬਰ 27 ਤੋਂ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਵਿੱਕੀ ਦੀ ਇਸ ਜਿੱਤ ਦਾ ਸਿਹਰਾ ਉਸਦੀ ਤਨਦੇਹੀ ਨਾਲ ਕੀਤੀ ਮਿਹਨਤ ਨੂੰ ਜਾਂਦਾ ਹੈ, ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਨਗਰ ਵਿੱਚ ਕਾਂਗਰਸ ਅਤੇ 'ਝਾੜੂ' ਦਾ ਹੀ ਬੋਲਬਾਲਾ ਸੀ ਅਤੇ ਬੀਜੇਪੀ ਦੀ ਕੋਈ ਖਾਸ ਲਹਿਰ ਨਹੀਂ ਸੀ। ਆਪਣੀ ਇਸ ਸਖ਼ਤ ਮਿਹਨਤ ਸਦਕਾ ਵਿੱਕੀ ਨੇ ਇਹ ਸੀਟ ਜਿੱਤ ਕੇ ਭਾਜਪਾ ਹਾਈਕਮਾਨ ਦੀ ਝੋਲੀ ਵਿੱਚ ਪਾਈ ਹੈ, ਜਿਸਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ।1
- ਫਗਵਾੜਾ ਦੇ ਲਾਅ ਗੇਟ ਖੇਤਰ ਵਿੱਚ ਗੋਲੀਆਂ ਚੱਲੀਆਂ ਹਨ। ਇਸ ਘਟਨਾ ਦੇ ਕੁੱਝ ਹੀ ਘੰਟਿਆਂ ਬਾਅਦ, ਪੁਲਿਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ।1