ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਸਵੱਛਤਾ ਹੀ ਸੇਵਾ ਅਭਿਆਨ-2026 ਸ਼ੁਰੂ ਕੈਪਸ਼ਨ: ਅਭਿਆਨ ਦੇ ਪਹਿਲੇ ਦਿਨ ਮਹਾਪ੍ਰਬੰਧਕ ਅਜੈ ਨੰਦਨ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਦੀ ਸਹੁੰ ਚੁਕਾਉਂਦੇ ਹੋਏ। ਕਪੂਰਥਲਾ : ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਅੱਜ ਸਵੱਛਤਾ ਪਖਵਾੜੇ ਦੇ ਅਧੀਨ ‘ਸਵੱਛਤਾ ਹੀ ਸੇਵਾ ਅਭਿਆਨ-2026’ ਸ਼ੁਰੂ ਹੋ ਗਿਆ ਹੈ । ਇਸ ਸਾਲ ਦੇ ਅਭਿਆਨ ਦਾ ਥੀਮ “ਸਵੱਛਤਾ ਵਿੱਚ ਸਹਿਭਾਗ – ਸਵੱਛ ਭਾਰਤ, ਵਿਕਸਿਤ ਭਾਰਤ” ਹੈ। ਇਹ ਅਭਿਆਨ 17 ਸਤੰਬਰ ਤੋਂ 15 ਅਕਤੂਬਰ 2026 ਤੱਕ ਚਲਾਇਆ ਜਾਵੇਗਾ। ਅਭਿਆਨ ਦੇ ਪਹਿਲੇ ਦਿਨ ਮਹਾਪ੍ਰਬੰਧਕ ਸ਼੍ਰੀ ਅਜੈ ਨੰਦਨ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਦੀ ਸਹੁੰ ਚੁਕਾਈ। ਇਸ ਦੇ ਨਾਲ ਹੀ ਕਾਰਖਾਨੇ ਦੇ ਵੱਖ-ਵੱਖ ਵਿਭਾਗਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੇ-ਆਪਣੇ ਕਾਰਜ ਸਥਾਨਾਂ ’ਤੇ ਸਮੂਹਿਕ ਤੌਰ ’ਤੇ ਸਵੱਛਤਾ ਦੀ ਸਹੁੰ ਚੁੱਕੀ ਅਤੇ ਸਵੱਛਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ’ਤੇ ਮਹਾਪ੍ਰਬੰਧਕ ਸ਼੍ਰੀ ਅਜੈ ਨੰਦਨ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਕਾਰਜ ਸਥਾਨਾਂ ਦੇ ਨਾਲ-ਨਾਲ ਆਰ.ਸੀ.ਐੱਫ. ਪਰਿਸਰ, ਆਸ-ਪਾਸ ਦੇ ਖੇਤਰਾਂ ਅਤੇ ਆਪਣੇ ਘਰਾਂ ਵਿੱਚ ਵੀ ਸਵੱਛਤਾ ਬਣਾਈ ਰੱਖਣ ਅਤੇ ਹੋਰਨਾਂ ਨੂੰ ਵੀ ਸਵੱਛਤਾ ਪ੍ਰਤੀ ਜਾਗਰੂਕ ਕਰਨ ਦਾ ਸੱਦਾ ਦਿੱਤਾ। ਸਵੱਛਤਾ ਹੀ ਸੇਵਾ ਅਭਿਆਨ-2026 ਦੇ ਤਹਿਤ ਆਰ.ਸੀ.ਐੱਫ. ਵਿੱਚ ਵੱਖ-ਵੱਖ ਸਵੱਛਤਾ, ਜਾਗਰੂਕਤਾ ਅਤੇ ਜਨਭਾਗੀਦਾਰੀ ਨਾਲ ਸਬੰਧਤ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਅਭਿਆਨ ਦੌਰਾਨ ਵਰਕਸ਼ਾਪ, ਦਫ਼ਤਰਾਂ, ਸਟਾਫ਼ ਕਾਲੋਨੀ ਅਤੇ ਹੋਰ ਚਿੰਨ੍ਹਿਤ ਸਵੱਛਤਾ ਸਥਾਨਾਂ ’ਤੇ ਵਿਸ਼ੇਸ਼ ਸਫ਼ਾਈ ਅਭਿਆਨ ਚਲਾਏ ਜਾਣਗੇ। ਇਹਨਾਂ ਵਿਚ ਨਿਯਮਿਤ ਸਫ਼ਾਈ, ਕੂੜੇ ਦਾ ਉਚਿਤ ਨਿਪਟਾਰਾ ਅਤੇ ਸਫ਼ਾਈ ਤੋਂ ਪਹਿਲਾਂ ਅਤੇ ਬਾਅਦ ਦੀ ਸਥਿਤੀ ਦਾ ਦਸਤਾਵੇਜ਼ੀਕਰਨ ਵੀ ਅਭਿਆਨ ਦਾ ਮਹੱਤਵਪੂਰਨ ਹਿੱਸਾ ਹੋਵੇਗਾ। ਅਭਿਆਨ ਦੌਰਾਨ ਠੋਸ ਕਚਰਾ ਪ੍ਰਬੰਧਨ, ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਵਿੱਚ ਕਮੀ, ਸਵੱਛਤਾ ਪ੍ਰਤੀ ਜਾਗਰੂਕਤਾ ਅਤੇ ਸਵੱਛ ਕਾਰਜ ਸਥਾਨ ਵਰਗੇ ਵਿਸ਼ਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਵੱਖ-ਵੱਖ ਸਥਾਨਾਂ ’ਤੇ ਸਵੱਛਤਾ ਜਾਗਰੂਕਤਾ ਪ੍ਰੋਗਰਾਮ ਅਤੇ ਵਿਆਪਕ ਸਫ਼ਾਈ ਮੁਹਿੰਮਾਂ ਦਾ ਆਯੋਜਨ ਕੀਤਾ ਜਾਵੇਗਾ। ਅਭਿਆਨ ਦੇ ਤਹਿਤ ਪ੍ਰਸ਼ਾਸਨ ਵੱਲੋਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਵਧਾਉਣ ਲਈ ਨੁੱਕੜ ਨਾਟਕ, ਸੈਲਫੀ ਪੁਆਇੰਟ, ਘਰ-ਘਰ ਜਾਗਰੂਕਤਾ ਮੁਹਿੰਮ ਅਤੇ ਹੋਰ ਜਨਭਾਗੀਦਾਰੀ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ, ਆਰ.ਸੀ.ਐੱਫ. ਪਰਿਸਰ ਦੇ ਦਫ਼ਤਰਾਂ, ਕਾਲੋਨੀ, ਵਰਕਸ਼ਾਪ, ਨਾਲੀਆਂ ਅਤੇ ਪਖਾਨਿਆਂ ਵਿੱਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਏ ਜਾਣਗੇ। ਖੇਡ ਸਟੇਡੀਅਮਾਂ , ਹੈਰੀਟੇਜ ਪਾਰਕ, ਕਮਿਊਨਿਟੀ ਹਾਲ, ਸ਼ਾਪਿੰਗ ਕੰਪਲੈਕਸ ਅਤੇ ਜਨਤਕ ਪਖਾਨਿਆਂ ਵਰਗੇ ਸਥਾਨਾਂ ’ਤੇ ਵੀ ਸਵੱਛਤਾ ਗਤੀਵਿਧੀਆਂ ਆਯੋਜਿਤ ਕਰਨ ਦਾ ਪ੍ਰੋਗਰਾਮ ਹੈ।ਅਭਿਆਨ ਦੌਰਾਨ ‘ਵੇਸਟ ਟੂ ਆਰਟ’ ਵਰਗੀਆਂ ਪਹਿਲਕਦਮੀਆਂ ਰਾਹੀਂ ਬੇਕਾਰ ਪਲਾਸਟਿਕ, ਧਾਤੂ ਸਕ੍ਰੈਪ, ਈ-ਵੇਸਟ, ਲੱਕੜ ਅਤੇ ਕਾਗਜ਼ ਆਦਿ ਨੂੰ ਰਚਨਾਤਮਕ ਅਤੇ ਉਪਯੋਗੀ ਕਲਾ ਵਸਤੂਆਂ ਵਿੱਚ ਬਦਲਣ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ।ਆਰ.ਸੀ.ਐੱਫ. ਵਿੱਚ ਸਵੱਛਤਾ ਹੀ ਸੇਵਾ ਅਭਿਆਨ-2026 ਰਾਹੀਂ ਸਵੱਛਤਾ ਨੂੰ ਰੋਜ਼ਾਨਾ ਕਾਰਜ-ਸੰਸਕ੍ਰਿਤੀ ਦਾ ਅਟੁੱਟ ਹਿੱਸਾ ਬਣਾਉਣ ਅਤੇ ਕਰਮਚਾਰੀਆਂ ਵਿੱਚ ਸਵੱਛਤਾ ਪ੍ਰਤੀ ਜ਼ਿੰਮੇਵਾਰੀ, ਭਾਗੀਦਾਰੀ ਅਤੇ ਜਾਗਰੂਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।
ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਸਵੱਛਤਾ ਹੀ ਸੇਵਾ ਅਭਿਆਨ-2026 ਸ਼ੁਰੂ ਕੈਪਸ਼ਨ: ਅਭਿਆਨ ਦੇ ਪਹਿਲੇ ਦਿਨ ਮਹਾਪ੍ਰਬੰਧਕ ਅਜੈ ਨੰਦਨ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਦੀ ਸਹੁੰ ਚੁਕਾਉਂਦੇ ਹੋਏ। ਕਪੂਰਥਲਾ : ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਅੱਜ ਸਵੱਛਤਾ ਪਖਵਾੜੇ ਦੇ ਅਧੀਨ ‘ਸਵੱਛਤਾ ਹੀ ਸੇਵਾ ਅਭਿਆਨ-2026’ ਸ਼ੁਰੂ ਹੋ ਗਿਆ ਹੈ । ਇਸ ਸਾਲ ਦੇ ਅਭਿਆਨ ਦਾ ਥੀਮ “ਸਵੱਛਤਾ ਵਿੱਚ ਸਹਿਭਾਗ – ਸਵੱਛ ਭਾਰਤ, ਵਿਕਸਿਤ ਭਾਰਤ” ਹੈ। ਇਹ ਅਭਿਆਨ 17 ਸਤੰਬਰ ਤੋਂ 15 ਅਕਤੂਬਰ 2026 ਤੱਕ ਚਲਾਇਆ ਜਾਵੇਗਾ। ਅਭਿਆਨ ਦੇ ਪਹਿਲੇ ਦਿਨ ਮਹਾਪ੍ਰਬੰਧਕ ਸ਼੍ਰੀ ਅਜੈ ਨੰਦਨ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਦੀ ਸਹੁੰ ਚੁਕਾਈ। ਇਸ ਦੇ ਨਾਲ ਹੀ ਕਾਰਖਾਨੇ ਦੇ ਵੱਖ-ਵੱਖ ਵਿਭਾਗਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੇ-ਆਪਣੇ ਕਾਰਜ ਸਥਾਨਾਂ ’ਤੇ ਸਮੂਹਿਕ ਤੌਰ ’ਤੇ ਸਵੱਛਤਾ ਦੀ ਸਹੁੰ ਚੁੱਕੀ ਅਤੇ ਸਵੱਛਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ’ਤੇ ਮਹਾਪ੍ਰਬੰਧਕ ਸ਼੍ਰੀ ਅਜੈ ਨੰਦਨ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਕਾਰਜ ਸਥਾਨਾਂ ਦੇ ਨਾਲ-ਨਾਲ ਆਰ.ਸੀ.ਐੱਫ. ਪਰਿਸਰ, ਆਸ-ਪਾਸ ਦੇ ਖੇਤਰਾਂ ਅਤੇ ਆਪਣੇ ਘਰਾਂ ਵਿੱਚ ਵੀ ਸਵੱਛਤਾ ਬਣਾਈ ਰੱਖਣ ਅਤੇ ਹੋਰਨਾਂ ਨੂੰ ਵੀ ਸਵੱਛਤਾ ਪ੍ਰਤੀ ਜਾਗਰੂਕ ਕਰਨ ਦਾ ਸੱਦਾ ਦਿੱਤਾ। ਸਵੱਛਤਾ ਹੀ ਸੇਵਾ ਅਭਿਆਨ-2026 ਦੇ ਤਹਿਤ ਆਰ.ਸੀ.ਐੱਫ. ਵਿੱਚ ਵੱਖ-ਵੱਖ ਸਵੱਛਤਾ, ਜਾਗਰੂਕਤਾ ਅਤੇ ਜਨਭਾਗੀਦਾਰੀ ਨਾਲ ਸਬੰਧਤ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਅਭਿਆਨ ਦੌਰਾਨ ਵਰਕਸ਼ਾਪ, ਦਫ਼ਤਰਾਂ, ਸਟਾਫ਼ ਕਾਲੋਨੀ ਅਤੇ ਹੋਰ ਚਿੰਨ੍ਹਿਤ ਸਵੱਛਤਾ ਸਥਾਨਾਂ ’ਤੇ ਵਿਸ਼ੇਸ਼ ਸਫ਼ਾਈ ਅਭਿਆਨ ਚਲਾਏ ਜਾਣਗੇ।
ਇਹਨਾਂ ਵਿਚ ਨਿਯਮਿਤ ਸਫ਼ਾਈ, ਕੂੜੇ ਦਾ ਉਚਿਤ ਨਿਪਟਾਰਾ ਅਤੇ ਸਫ਼ਾਈ ਤੋਂ ਪਹਿਲਾਂ ਅਤੇ ਬਾਅਦ ਦੀ ਸਥਿਤੀ ਦਾ ਦਸਤਾਵੇਜ਼ੀਕਰਨ ਵੀ ਅਭਿਆਨ ਦਾ ਮਹੱਤਵਪੂਰਨ ਹਿੱਸਾ ਹੋਵੇਗਾ। ਅਭਿਆਨ ਦੌਰਾਨ ਠੋਸ ਕਚਰਾ ਪ੍ਰਬੰਧਨ, ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਵਿੱਚ ਕਮੀ, ਸਵੱਛਤਾ ਪ੍ਰਤੀ ਜਾਗਰੂਕਤਾ ਅਤੇ ਸਵੱਛ ਕਾਰਜ ਸਥਾਨ ਵਰਗੇ ਵਿਸ਼ਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਵੱਖ-ਵੱਖ ਸਥਾਨਾਂ ’ਤੇ ਸਵੱਛਤਾ ਜਾਗਰੂਕਤਾ ਪ੍ਰੋਗਰਾਮ ਅਤੇ ਵਿਆਪਕ ਸਫ਼ਾਈ ਮੁਹਿੰਮਾਂ ਦਾ ਆਯੋਜਨ ਕੀਤਾ ਜਾਵੇਗਾ। ਅਭਿਆਨ ਦੇ ਤਹਿਤ ਪ੍ਰਸ਼ਾਸਨ ਵੱਲੋਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਵਧਾਉਣ ਲਈ ਨੁੱਕੜ ਨਾਟਕ, ਸੈਲਫੀ ਪੁਆਇੰਟ, ਘਰ-ਘਰ ਜਾਗਰੂਕਤਾ ਮੁਹਿੰਮ ਅਤੇ ਹੋਰ ਜਨਭਾਗੀਦਾਰੀ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ, ਆਰ.ਸੀ.ਐੱਫ. ਪਰਿਸਰ ਦੇ ਦਫ਼ਤਰਾਂ, ਕਾਲੋਨੀ, ਵਰਕਸ਼ਾਪ, ਨਾਲੀਆਂ ਅਤੇ ਪਖਾਨਿਆਂ ਵਿੱਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਏ ਜਾਣਗੇ। ਖੇਡ ਸਟੇਡੀਅਮਾਂ , ਹੈਰੀਟੇਜ ਪਾਰਕ, ਕਮਿਊਨਿਟੀ ਹਾਲ, ਸ਼ਾਪਿੰਗ ਕੰਪਲੈਕਸ ਅਤੇ ਜਨਤਕ ਪਖਾਨਿਆਂ ਵਰਗੇ ਸਥਾਨਾਂ ’ਤੇ ਵੀ ਸਵੱਛਤਾ ਗਤੀਵਿਧੀਆਂ ਆਯੋਜਿਤ ਕਰਨ ਦਾ ਪ੍ਰੋਗਰਾਮ ਹੈ।ਅਭਿਆਨ ਦੌਰਾਨ ‘ਵੇਸਟ ਟੂ ਆਰਟ’ ਵਰਗੀਆਂ ਪਹਿਲਕਦਮੀਆਂ ਰਾਹੀਂ ਬੇਕਾਰ ਪਲਾਸਟਿਕ, ਧਾਤੂ ਸਕ੍ਰੈਪ, ਈ-ਵੇਸਟ, ਲੱਕੜ ਅਤੇ ਕਾਗਜ਼ ਆਦਿ ਨੂੰ ਰਚਨਾਤਮਕ ਅਤੇ ਉਪਯੋਗੀ ਕਲਾ ਵਸਤੂਆਂ ਵਿੱਚ ਬਦਲਣ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ।ਆਰ.ਸੀ.ਐੱਫ. ਵਿੱਚ ਸਵੱਛਤਾ ਹੀ ਸੇਵਾ ਅਭਿਆਨ-2026 ਰਾਹੀਂ ਸਵੱਛਤਾ ਨੂੰ ਰੋਜ਼ਾਨਾ ਕਾਰਜ-ਸੰਸਕ੍ਰਿਤੀ ਦਾ ਅਟੁੱਟ ਹਿੱਸਾ ਬਣਾਉਣ ਅਤੇ ਕਰਮਚਾਰੀਆਂ ਵਿੱਚ ਸਵੱਛਤਾ ਪ੍ਰਤੀ ਜ਼ਿੰਮੇਵਾਰੀ, ਭਾਗੀਦਾਰੀ ਅਤੇ ਜਾਗਰੂਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।
- ਕਿ ਸਾਡੇ ਆਲੇ ਬੱਸ ਨਸ਼ੇ ਕਰਨ ਹੀ ਆਏ ਕੰਮ ਪੈਸਾ ਸਾਰਾ ਬਿਹਾਰੀਆਂ ਲੁੱਟ ਲੈਣਾ ਪੰਜਾਬ ਦਾ ਪੈਸਾ ਤਾਂ ਇਹ ਲੋਕ ਕਮਾਂ ਰਹੇ ਨੇਂ ਤੇ ਸਾਡੇ ਆਲੇ ਨਸ਼ਿਆਂ ਚ ਮਰੀ ਜਾਂਦੇ1
- ਥਾਣਾ ਬੇਗੋਵਾਲ ਦੇ ਪਿੰਡ ਜੈਦਾ ਵਿੱਚ ਬੰਦ ਘਰ ਵਿੱਚ ਹੋਈ ਚੋਰੀ, ਗਹਿਣੇ, ਨਗਦੀ ਤੇ ਹੋਰ ਸਮਾਨ ਚੋਰੀ1
- ਪਿੰਡ ਚੱਕ ਮਹਿਰ ਦੇ ਨੇੜੇ ਵੱਡੀ ਨਹਿਰ ਟੁੱਟਣ ਦੀ ਖ਼ਬਰ ਆਈ ਸਾਹਮਣੇ,,!! ਪਿੰਡ ਵਾਸੀਆਂ ਨੇ ਨਹਿਰ ਟੁੱਟਣ ਦਾ ਕਾਰਨ ਦੱਸਦਿਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਕੀਤੀ ਅਪੀਲ,! ਪਿੰਡ ਚੱਕ ਮਹਿਰ ਦੇ ਨੇੜੇ ਵੱਡੀ ਨਹਿਰ ਟੁੱਟਣ ਦੀ ਖ਼ਬਰ ਆਈ ਸਾਹਮਣੇ,,!! ਪਿੰਡ ਵਾਸੀਆਂ ਨੇ ਨਹਿਰ ਟੁੱਟਣ ਦਾ ਕਾਰਨ ਦੱਸਦਿਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਕੀਤੀ ਅਪੀਲ,!1
- ਸੰਤ ਸਮਾਜ ਅਤੇ ਉੱਘੇ ਵਿਦਵਾਨਾਂ ਨਾਲ ਡਾ. ਵਿਕਰਮਜੀਤ ਸਿੰਘ ਸਾਹਨੀ ਜੀ ਵੱਲੋਂ ਕੀਤਾ ਗਿਆ ਵਿਚਾਰ ਵਟਾਂਦਰਾ1
- Amritsar ’ਚ 2 ਚੋਰ ਕੀਤੇ ਕਾਬੂ 1 ਫਰਾਰ ਲੋਕਾਂ ਨੇ ਕੀਤੀ ਛਿ/ਤਰ ਪਰੇਡ | Punjab 24 News | Amritsar News Amritsar ’ਚ 2 ਚੋਰ ਕੀਤੇ ਕਾਬੂ 1 ਫਰਾਰ ਲੋਕਾਂ ਨੇ ਕੀਤੀ ਛਿ/ਤਰ ਪਰੇਡ | Punjab 24 News | Amritsar News . #AmritsarNews #PunjabPolice #AmritsarCrime #CrimeNews #Punjab24News1
- ਜਲੰਧਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਮਾਇਨਿੰਗ ਖ਼ਿਲਾਫ਼ 2 ਮੁਕੱਦਮੇ ਦਰਜ਼। ਭਾਰੀ ਮਸ਼ੀਨਰੀ ਅਤੇ ਵਾਹਨ ਬਰਾਮਦ। ਜਲੰਧਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਮਾਇਨਿੰਗ ਖ਼ਿਲਾਫ਼ 2 ਮੁਕੱਦਮੇ ਦਰਜ਼। ਭਾਰੀ ਮਸ਼ੀਨਰੀ ਅਤੇ ਵਾਹਨ ਬਰਾਮਦ। #Viral #ForYou #TrendingVideo #NonFollowers #Highlight1
- Post by Baljindar Kumar1
- ਸਰਕਾਰੀ ਦਫਤਰ ਦੇ ਵਿੱਚ ਚੋਰਾਂ ਨੇ ਕੀਤੀ ਚੋਰੀ ਲੋਹੇ ਦੀਆਂ ਗ੍ਰਿੱਲਾਂ ਲੈ ਕੇ ਫਰਾਰ ਚੋਰ | Punjab 24 News | ਸਰਕਾਰੀ ਦਫਤਰ ਦੇ ਵਿੱਚ ਚੋਰਾਂ ਨੇ ਕੀਤੀ ਚੋਰੀ ਲੋਹੇ ਦੀਆਂ ਗ੍ਰਿੱਲਾਂ ਲੈ ਕੇ ਫਰਾਰ ਚੋਰ | Punjab 24 News | . #FatehgarhSahib #PunjabNews #PunjabPolice #TheftNews #Punjab24News1