ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ: ਅਰੁਣ ਵਧਵਾ ਅਤੇ ਸੁਭਾਸ਼ ਠੇਕੇਦਾਰ ਭਾਜਪਾ ਵਿੱਚ ਸ਼ਾਮਲ ਹੋਮਵੀਰ ਮਾਨ ਅਤੇ ਜਗਜੀਤ ਸਿੰਘ ਪਦਮ ਵੀ ਭਾਜਪਾ ਵਿੱਚ ਹੋਏ ਸ਼ਾਮਲ ਫਾਜ਼ਿਲਕਾ - ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਵਿਖੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੀ ਅਗਵਾਈ ਹੇਠ ਅਰੁਣ ਵਧਵਾ ਅਤੇ ਸੁਭਾਸ਼ ਠੇਕੇਦਾਰ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਹਨਾਂ ਦੇ ਨਾਲ ਹੀ ਹੋਮਵੀਰ ਮਾਨ ਅਤੇ ਜਗਜੀਤ ਸਿੰਘ ਪਦਮ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਸੂਬਾ ਭਾਜਪਾ ਦੇ ਸੈੱਲਾਂ ਦੇ ਕਨਵੀਨਰ ਰੰਜਮ ਕਾਮਰਾ, ਮੰਡਲ ਪ੍ਰਧਾਨ ਰਮੇਸ਼ ਕਟਾਰੀਆ, ਸੂਬਾ ਮੀਡੀਆ ਸਹਿ-ਕਨਵੀਨਰ ਸੁਬੋਧ ਵਰਮਾ, ਕਾਮੇਸ਼ਵਰ ਗੁੰਬਰ, ਸੁਮਨ ਕਟਾਰੀਆ ਅਤੇ ਕੌਂਸਲਰ ਗੋਲਡੀ ਸਚਦੇਵਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ ਅਤੇ ਇਹਨਾਂ ਆਗੂਆਂ ਦੇ ਆਉਣ ਨਾਲ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ। ਰੰਜਮ ਕਾਮਰਾ ਨੇ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਸਭ ਦਾ ਸਾਥ ਅਤੇ ਸਭ ਦਾ ਵਿਕਾਸ ਦੇ ਸਿਧਾਂਤ 'ਤੇ ਕੰਮ ਕਰਦੀ ਹੈ। ਮੰਡਲ ਪ੍ਰਧਾਨ ਰਮੇਸ਼ ਕਟਾਰੀਆ ਅਤੇ ਗੋਲਡੀ ਸਚਦੇਵਾ ਨੇ ਅਰੁਣ ਵਧਵਾ ਅਤੇ ਸੁਭਾਸ਼ ਠੇਕੇਦਾਰ ਦਾ ਸਵਾਗਤ ਕਰਦਿਆਂ ਕਿਹਾ ਕਿ ਇਹਨਾਂ ਦੇ ਸ਼ਾਮਲ ਹੋਣ ਨਾਲ ਫਾਜ਼ਿਲਕਾ ਭਾਜਪਾ ਨੂੰ ਨਵੀਂ ਤਾਕਤ ਮਿਲੀ ਹੈ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ।

- ਫਰੀਦਕੋਟ ਦੇ ਤਲਵੰਡੀ ਰੋਡ 'ਤੇ ਹੋਇਆ ਹਾਦਸਾ।1
- ਅੱਜ ਇੱਕ ਮਈ ਨੂੰ ਮਜ਼ਦੂਰ ਦਿਹਾੜੇ ਤੇ ਪੰਜਾਬ ਰੋਡਵੇਜ਼ ਪਨ ਬਸ ਪੀ ਆਰ ਟੀ ਸੀ ਕਟਰੈਕਟਰ ਯੂਨੀਅਨ ਵੱਲੋਂ ਫ਼ਿਰੋਜਪੁਰ ਡੀਪੂ ਦੇ ਗੇਟ ਤੇ ਝੰਡਾ ਲਹਿਰਾਇਆ ਗਿਆ ਅਤੇ ਗੇਟ ਰੈਲੀ ਕੀਤੀ ਗਈ।1
- ਬਠਿੰਡੇ ਸਿੰਗਰ ਜੀ ਖਾਨ ਦੇ ਪ੍ਰੋਗਰਾਮ ਵਿੱਚ ਗੁਰਸਿੱਖ ਫੈਨ ਨੂੰ ਇੱਜਤ ਦੀ ਥਾਂ ਮਿਲੇ ਧੱਕੇ1
- ਤਰਨਤਾਰਨ ਸ਼ਹਿਰ ਵਿੱਚ ਚੋਰਾ ਦੇ ਹੌਸਲੇ ਬੁਲੰਦ ਦੇਖੋ ਕਿਵੇਂ ਸ਼ਰੇਆਮ ਔਰਤ ਦੀਆਂ ਵਾਲੀਆਂ ਨੂੰ ਪਾਇਆ ਹੱਥ ! ਦਰਬਾਰ ਸਾਹਿਬ ਨੇੜੇ ਵਾਪਰੀ ਘਟਨਾ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਖੂਬ ਵਾਇਰਲ !1
- ਲੋਹੀਆਂ ਥਾਣੇ ਦੇ ਬਾਹਰ ਲੱਗਾ ਧਰਨਾ ਇੱਕ ਸਰਪੰਚ ਦੇ ਉੱਪਰ ਲੱਗੇ ਦੋਸ਼ ਕਣਕ ਚੋਰੀ ਕਰਨ ਦੇ1
- ਮਨ ਮਸੀਹਾ ਫਾਊਂਡੇਸ਼ਨ ਰਜਿ ਮਾਨਸਾ ਦੀ ਟੀਮ ਵੱਲੋ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ ਉਹਨਾਂ ਭੈਣਾ ਵੀਰਾ ਨਾਲ ਜੋ ਆਪਣੇ ਦਮ ਤੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਨ ਕਰ ਰਹੇ ਹਨ4
- Post by Inside Story News Chennal1
- dargah baba haji ratan bathinda punjab India1
- ਜੋਤੀ ਨੂਰਾਂ ਦੀ ਆਡੀਓ ਹੋਈ ਵਾਇਰਲ ਜਿਸ ਵਿੱਚ ਉਸ ਨੇ ਆਪਣੀ ਮਾਂ ਨੂੰ ਕੱਢੀ ਗੰਦੀ ਗਾਲ1