ਪੰਜਾਬ ਵਿੱਚ 26 ਮਈ ਨੂੰ ਹੋਈਆਂ 8 ਨਗਰ ਨਿਗਮ, 75 ਨਗਰ ਪ੍ਰੀਸ਼ਦ ਅਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜੇ 29 ਮਈ ਨੂੰ ਐਲਾਨੇ ਗਏ ਸਨ, ਜਿਸ ਵਿੱਚ ਕੁੱਲ 1977 ਨਵੇਂ ਐਮ.ਸੀ. ਸਾਹਿਬਾਨ ਚੁਣੇ ਗਏ। ਇਨ੍ਹਾਂ ਵਿੱਚੋਂ ਤਲਵੰਡੀ ਭਾਈ ਤੋਂ ਪੂਨਮ ਰਾਣੀ ਸੋਲੰਕੀ, ਜੋ ਵਿਜੈ ਕੁਮਾਰ ਕੈਥ (ਰਿਟਾਇਰਡ ਕੈਸ਼ੀਅਰ, ਸਟੇਟ ਬੈਂਕ ਆਫ਼ ਇੰਡੀਆ) ਦੀ ਧਰਮਪਤਨੀ ਹਨ, ਨੇ ਦੋ ਵਾਰਡਾਂ – ਵਾਰਡ 5 ਤੋਂ ਭਾਜਪਾ ਦੀ ਟਿਕਟ 'ਤੇ ਅਤੇ ਵਾਰਡ 13 ਤੋਂ ਆਜ਼ਾਦ ਉਮੀਦਵਾਰ ਵਜੋਂ – ਰਿਕਾਰਡ ਤੋੜ ਜਿੱਤ ਹਾਸਲ ਕਰਕੇ ਸਮੂਹ ਇਲਾਕਾ ਨਿਵਾਸੀਆਂ ਨੂੰ ਹੈਰਾਨ ਕਰ ਦਿੱਤਾ। ਪੂਨਮ ਰਾਣੀ ਸੋਲੰਕੀ ਦੀ ਇਸ ਇਤਿਹਾਸਕ ਖੁਸ਼ੀ ਦੇ ਮੌਕੇ 'ਤੇ ਦਾਣਾ ਮੰਡੀ ਮਲੋਟ ਵਿਖੇ ਮਜ਼ਦੂਰਾਂ ਨੇ ਲੱਡੂ ਵੰਡ ਕੇ ਜਸ਼ਨ ਮਨਾਇਆ। ਜ਼ਿਕਰਯੋਗ ਹੈ ਕਿ ਪੂਨਮ ਰਾਣੀ ਸੋਲੰਕੀ ਜੀ ਇੰਜੀਨੀਅਰ ਸ਼ਾਮ ਲਾਲ ਸੋਲੰਕੀ (ਰਿਟਾਇਰਡ ਐੱਸ.ਡੀ.ਓ., ਮਲੋਟ) ਦੇ ਵੱਡੇ ਭੈਣ ਜੀ ਹਨ। ਸੀਨੀਅਰ ਮਜ਼ਦੂਰ ਆਗੂ ਅਤੇ ਡਾ. ਬੀ. ਆਰ. ਅੰਬੇਡਕਰ ਮੰਚ ਦਾਣਾ ਮੰਡੀ ਮਲੋਟ ਦੇ ਪ੍ਰਧਾਨ ਰੋਸ਼ਨ ਲਾਲ ਬਮਨੀਆ, ਸ਼੍ਰੀ ਭਗਤ ਕਬੀਰ ਸਾਹਿਬ ਲੰਗਰ ਕਮੇਟੀ ਦਾਣਾ ਮੰਡੀ ਮਲੋਟ ਦੇ ਪ੍ਰਧਾਨ ਸੁਰੇਸ਼ ਕੁਮਾਰ ਬਾਗੜੀ, ਅਨਾਜ ਮੰਡੀ ਮਜ਼ਦੂਰ ਸੰਘ ਪੰਜਾਬ ਦੇ ਸੂਬਾ ਵਾਈਸ ਪ੍ਰਧਾਨ ਜਥੇਦਾਰ ਸੁਦੇਸ਼ ਪਾਲ ਸਿੰਘ ਖਾਲਸਾ ਅਤੇ ਗੱਲਾ ਅਨਾਜ ਮੰਡੀ ਮਜ਼ਦੂਰ ਸੰਘ ਮਲੋਟ ਦੇ ਸਕੱਤਰ ਸੂਰਜ ਕੁਮਾਰ ਲੁਗਰੀਆ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਵੇਂ ਬਣੇ 1977 ਐਮ.ਸੀ. ਸਾਹਿਬਾਨਾਂ ਵਿੱਚੋਂ ਇੱਕੋ-ਇਕ ਪੂਨਮ ਰਾਣੀ ਸੋਲੰਕੀ ਐਮ.ਸੀ. ਨੂੰ ਵਾਰਡ ਦੇ ਵਿਕਾਸ ਲਈ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਮਲੋਟ ਵਿੱਚ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਜੀ ਨੇ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਐਮ.ਸੀ. ਨੂੰ ਵਾਰਡ ਦੇ ਵਿਕਾਸ ਲਈ 50 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਇਸ ਮੌਕੇ ਕੇਵਲ ਕੁਮਾਰ ਧਰਮਸੋਤ, ਮੰਗਤ ਰਾਮ ਖਟਕ, ਗੋਬਿੰਦ ਖਰੇਰਾ, ਪੰਨਾ ਲਾਲ, ਸੰਜੀਵ ਕੁਮਾਰ ਪਚੇਰਵਾਲ, ਟੋਨੀ ਕੁਮਾਰ ਸਵੀਤਾ, ਕਾਲਾ ਰਾਮ ਖਨਗਵਾਲ, ਸਤਪਾਲ ਧਰਮਸੋਤ, ਕਾਲਾ ਰਾਮ ਸਾਂਬਰੀਆ, ਵਿਨੋਦ ਬਮਨੀਆ ਮੌਜਾ ਅਤੇ ਹਰਦੀਪ ਸਿੰਘ ਖਾਲਸਾ ਸਮੇਤ ਹੋਰ ਕਈ ਪਤਵੰਤੇ ਹਾਜ਼ਰ ਸਨ।
ਪੰਜਾਬ ਵਿੱਚ 26 ਮਈ ਨੂੰ ਹੋਈਆਂ 8 ਨਗਰ ਨਿਗਮ, 75 ਨਗਰ ਪ੍ਰੀਸ਼ਦ ਅਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜੇ 29 ਮਈ ਨੂੰ ਐਲਾਨੇ ਗਏ ਸਨ, ਜਿਸ ਵਿੱਚ ਕੁੱਲ 1977 ਨਵੇਂ ਐਮ.ਸੀ. ਸਾਹਿਬਾਨ ਚੁਣੇ ਗਏ। ਇਨ੍ਹਾਂ ਵਿੱਚੋਂ ਤਲਵੰਡੀ ਭਾਈ ਤੋਂ ਪੂਨਮ ਰਾਣੀ ਸੋਲੰਕੀ, ਜੋ ਵਿਜੈ ਕੁਮਾਰ ਕੈਥ (ਰਿਟਾਇਰਡ ਕੈਸ਼ੀਅਰ, ਸਟੇਟ ਬੈਂਕ ਆਫ਼ ਇੰਡੀਆ) ਦੀ ਧਰਮਪਤਨੀ ਹਨ, ਨੇ ਦੋ ਵਾਰਡਾਂ – ਵਾਰਡ 5 ਤੋਂ ਭਾਜਪਾ ਦੀ ਟਿਕਟ 'ਤੇ ਅਤੇ ਵਾਰਡ 13 ਤੋਂ ਆਜ਼ਾਦ ਉਮੀਦਵਾਰ ਵਜੋਂ – ਰਿਕਾਰਡ ਤੋੜ ਜਿੱਤ ਹਾਸਲ ਕਰਕੇ ਸਮੂਹ ਇਲਾਕਾ ਨਿਵਾਸੀਆਂ ਨੂੰ ਹੈਰਾਨ ਕਰ ਦਿੱਤਾ। ਪੂਨਮ ਰਾਣੀ ਸੋਲੰਕੀ ਦੀ ਇਸ ਇਤਿਹਾਸਕ ਖੁਸ਼ੀ ਦੇ ਮੌਕੇ 'ਤੇ
ਦਾਣਾ ਮੰਡੀ ਮਲੋਟ ਵਿਖੇ ਮਜ਼ਦੂਰਾਂ ਨੇ ਲੱਡੂ ਵੰਡ ਕੇ ਜਸ਼ਨ ਮਨਾਇਆ। ਜ਼ਿਕਰਯੋਗ ਹੈ ਕਿ ਪੂਨਮ ਰਾਣੀ ਸੋਲੰਕੀ ਜੀ ਇੰਜੀਨੀਅਰ ਸ਼ਾਮ ਲਾਲ ਸੋਲੰਕੀ (ਰਿਟਾਇਰਡ ਐੱਸ.ਡੀ.ਓ., ਮਲੋਟ) ਦੇ ਵੱਡੇ ਭੈਣ ਜੀ ਹਨ। ਸੀਨੀਅਰ ਮਜ਼ਦੂਰ ਆਗੂ ਅਤੇ ਡਾ. ਬੀ. ਆਰ. ਅੰਬੇਡਕਰ ਮੰਚ ਦਾਣਾ ਮੰਡੀ ਮਲੋਟ ਦੇ ਪ੍ਰਧਾਨ ਰੋਸ਼ਨ ਲਾਲ ਬਮਨੀਆ, ਸ਼੍ਰੀ ਭਗਤ ਕਬੀਰ ਸਾਹਿਬ ਲੰਗਰ ਕਮੇਟੀ ਦਾਣਾ ਮੰਡੀ ਮਲੋਟ ਦੇ ਪ੍ਰਧਾਨ ਸੁਰੇਸ਼ ਕੁਮਾਰ ਬਾਗੜੀ, ਅਨਾਜ ਮੰਡੀ ਮਜ਼ਦੂਰ ਸੰਘ ਪੰਜਾਬ ਦੇ ਸੂਬਾ ਵਾਈਸ ਪ੍ਰਧਾਨ ਜਥੇਦਾਰ ਸੁਦੇਸ਼ ਪਾਲ ਸਿੰਘ ਖਾਲਸਾ ਅਤੇ ਗੱਲਾ ਅਨਾਜ ਮੰਡੀ ਮਜ਼ਦੂਰ ਸੰਘ ਮਲੋਟ ਦੇ ਸਕੱਤਰ ਸੂਰਜ ਕੁਮਾਰ ਲੁਗਰੀਆ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਪੰਜਾਬ ਸਰਕਾਰ ਤੋਂ
ਮੰਗ ਕੀਤੀ ਕਿ ਨਵੇਂ ਬਣੇ 1977 ਐਮ.ਸੀ. ਸਾਹਿਬਾਨਾਂ ਵਿੱਚੋਂ ਇੱਕੋ-ਇਕ ਪੂਨਮ ਰਾਣੀ ਸੋਲੰਕੀ ਐਮ.ਸੀ. ਨੂੰ ਵਾਰਡ ਦੇ ਵਿਕਾਸ ਲਈ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਮਲੋਟ ਵਿੱਚ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਜੀ ਨੇ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਐਮ.ਸੀ. ਨੂੰ ਵਾਰਡ ਦੇ ਵਿਕਾਸ ਲਈ 50 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਇਸ ਮੌਕੇ ਕੇਵਲ ਕੁਮਾਰ ਧਰਮਸੋਤ, ਮੰਗਤ ਰਾਮ ਖਟਕ, ਗੋਬਿੰਦ ਖਰੇਰਾ, ਪੰਨਾ ਲਾਲ, ਸੰਜੀਵ ਕੁਮਾਰ ਪਚੇਰਵਾਲ, ਟੋਨੀ ਕੁਮਾਰ ਸਵੀਤਾ, ਕਾਲਾ ਰਾਮ ਖਨਗਵਾਲ, ਸਤਪਾਲ ਧਰਮਸੋਤ, ਕਾਲਾ ਰਾਮ ਸਾਂਬਰੀਆ, ਵਿਨੋਦ ਬਮਨੀਆ ਮੌਜਾ ਅਤੇ ਹਰਦੀਪ ਸਿੰਘ ਖਾਲਸਾ ਸਮੇਤ ਹੋਰ ਕਈ ਪਤਵੰਤੇ ਹਾਜ਼ਰ ਸਨ।
- ਬਰਨਾਲਾ ਦੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਧਰਮਾ, ਆਪਣੀ ਪਤਨੀ ਰੇਨੂ ਧਰਮਾ ਨਾਲ, ਵਾਰਡ ਵਾਸੀਆਂ ਦਾ ਧੰਨਵਾਦ ਕਰਨ ਲਈ ਪਹੁੰਚੇ। ਇਸ ਮੌਕੇ ਵਾਰਡ ਦੇ ਵਾਸੀਆਂ ਨੇ ਕੁਲਦੀਪ ਕੁਮਾਰ ਧਰਮਾ ਦਾ ਨੱਚ-ਟੱਪ ਕੇ ਭਰਵਾਂ ਸਵਾਗਤ ਕੀਤਾ।1
- Available for Rent - Farm Supplies Available From : 30/05/2026 Rent : jwy cnbh Available Until : 31/05/2026 City / Locality : Pind Khedi Item For Rent : mckijfj Farming Sector : Farm Supplies Mandeep7
- ਦੋਰਾਹਾ ਦੇ ਵਾਰਡ ਨੰਬਰ 8 ਤੋਂ ਜੇਤੂ ਉਮੀਦਵਾਰ ਸੁਦਰਸ਼ਨ ਸ਼ਰਮਾ ਪੱਪੂ ਅਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੋਟਰਾਂ ਦਾ ਧੰਨਵਾਦ ਕਰਨ ਲਈ ਘਰ-ਘਰ ਜਾ ਕੇ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੀ ਜਿੱਤ ਤੋਂ ਬਾਅਦ ਵੋਟਰਾਂ ਪ੍ਰਤੀ ਆਪਣਾ ਆਭਾਰ ਪ੍ਰਗਟ ਕੀਤਾ।1
- ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਦੇਵ ਕੌਰ ਸਿੰਦਾ ਨੇ 19 ਵਾਰਡ ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਇਹ ਜਿੱਤ 635 ਵੋਟਾਂ ਦੇ ਫਰਕ ਨਾਲ ਹਾਸਲ ਕੀਤੀ। ਵਾਰਡ ਸਕੱਤਰ ਅਸ਼ੋਕ ਕੁਮਾਰ ਨੇ ਇਸ ਜਿੱਤ ਲਈ ਵੋਟਰਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ ਹੈ।1
- ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਖੰਨਾ ਨਗਰ ਕੋਂਸਲ ਚੋਣਾਂ ਦੇ ਨਤੀਜਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਧਿਆਨ ਨਾਲ ਸੁਣਨ ਦੀ ਅਪੀਲ ਕੀਤੀ ਗਈ ਹੈ।1
- ਮੂਣਕ ਦੇ ਪਿੰਡ ਮਹਾਂ ਸਿੰਘ ਵਾਲਾ ਵਿੱਚ ਬੀ.ਡੀ.ਪੀ.ਓ (ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ) ਦਫ਼ਤਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।1
- ਕੋਟਕਪੂਰਾ ਨਗਰ ਕੌਂਸਲ ਚੋਣਾਂ 2026 ਦੇ ਨਤੀਜਿਆਂ ਤੋਂ ਬਾਅਦ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ, ਵਰਕਰਾਂ ਅਤੇ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਕੀਮਤੀ ਵੋਟ ਪਾ ਕੇ ਅਕਾਲੀ ਦਲ 'ਤੇ ਭਰੋਸਾ ਜਤਾਇਆ ਹੈ, ਪਾਰਟੀ ਉਨ੍ਹਾਂ ਦੇ ਪਿਆਰ ਅਤੇ ਸਹਿਯੋਗ ਦੀ ਸਦਾ ਕਰਜ਼ਦਾਰ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਸਹਿਯੋਗ ਕਾਰਨ ਪਾਰਟੀ ਨੇ ਚੋਣਾਂ ਪੂਰੇ ਜੋਸ਼ ਅਤੇ ਹੌਸਲੇ ਨਾਲ ਲੜੀਆਂ। ਨਗਰ ਕੌਂਸਲ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸੀ ਮੌਜੂਦਗੀ ਨੂੰ ਕਾਇਮ ਰੱਖਣ ਵਿੱਚ ਸਫਲ ਰਿਹਾ ਹੈ। ਸਾਲ 2021 ਦੀਆਂ ਚੋਣਾਂ ਵਿੱਚ ਪਾਰਟੀ ਨੇ ਵਾਰਡ ਨੰਬਰ 3, 13 ਅਤੇ 17 ਵਿੱਚ ਜਿੱਤ ਦਰਜ ਕੀਤੀ ਸੀ। ਉੱਥੇ ਹੀ ਸਾਲ 2026 ਵਿੱਚ ਇੱਕ ਸਮਰਥਿਤ ਆਜ਼ਾਦ ਉਮੀਦਵਾਰ ਸਮੇਤ ਵਾਰਡ ਨੰਬਰ 7, 14 ਅਤੇ 21 ਵਿੱਚ ਜਿੱਤ ਪ੍ਰਾਪਤ ਕਰਕੇ ਤਿੰਨ ਸੀਟਾਂ ਦਾ ਅੰਕੜਾ ਬਰਕਰਾਰ ਰੱਖਿਆ ਹੈ। ਭਾਵੇਂ ਇਸ ਵਾਰ ਜਿੱਤਣ ਵਾਲੇ ਵਾਰਡ ਬਦਲ ਗਏ ਹਨ, ਪਰ ਚੋਣ ਨਤੀਜੇ ਇਹ ਸੰਕੇਤ ਦਿੰਦੇ ਹਨ ਕਿ ਕੋਟਕਪੂਰਾ ਵਿੱਚ ਅਕਾਲੀ ਦਲ ਦਾ ਇੱਕ ਨਿਰਧਾਰਤ ਵੋਟ ਬੈਂਕ ਅਤੇ ਸਮਰਥਨ ਅਜੇ ਵੀ ਮੌਜੂਦ ਹੈ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਦਲੇ ਹੋਏ ਸਿਆਸੀ ਸਮੀਕਰਨਾਂ ਦੇ ਬਾਵਜੂਦ ਪਾਰਟੀ ਵੱਲੋਂ ਆਪਣਾ ਸੀਟ ਅੰਕੜਾ ਕਾਇਮ ਰੱਖਣਾ ਇੱਕ ਮਹੱਤਵਪੂਰਨ ਗੱਲ ਮੰਨੀ ਜਾ ਸਕਦੀ ਹੈ। ਅਕਾਲੀ ਦਲ ਨੇ ਵਾਅਦਾ ਕੀਤਾ ਹੈ ਕਿ ਉਹ ਭਵਿੱਖ ਵਿੱਚ ਵੀ ਕੋਟਕਪੂਰਾ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਵਚਨਬੱਧ ਰਹੇਗਾ।1
- ਦੋਰਾਹਾ ਦੇ ਵਾਰਡ ਨੰਬਰ 5 ਵਿੱਚ, ਹਲਕਾ ਵਿਧਾਇਕ ਵੋਟਰਾਂ ਦਾ ਧੰਨਵਾਦ ਕਰਨ ਲਈ ਪਹੁੰਚੇ। ਇਸ ਮੌਕੇ ਸਥਾਨਕ ਲੋਕਾਂ ਨੇ ਵਿਧਾਇਕ ਦਾ ਨੋਟਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ।1