ਅਮਰਜੀਤ ਸਿੰਘ ਥਿੰਦ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਪੂਰਥਲਾ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ,ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਆਗੂਆਂ ਨੂੰ ਇਕਜੁੱਟ ਕਰਨ ਦੇ ਯਤਨ ਤੇਜ਼ ਹੋ ਰਹੇ ਹਨ।ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਸਰਗਰਮ ਆਗੂ ਅਮਰਜੀਤ ਸਿੰਘ ਥਿੰਦ ਨੂੰ ਪਾਰਟੀ ਦਾ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚਐਸ ਵਾਲੀਆ ਤੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਅਮਰਜੀਤ ਸਿੰਘ ਥਿੰਦ ਦੀ ਪਾਰਟੀ ਪ੍ਰਤੀ ਮਿਹਨਤ ਤੇ ਲਗਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ।ਯਾਦ ਰਹੇ ਕਿ ਅਮਰਜੀਤ ਸਿੰਘ ਥਿੰਦਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਸ਼ਮੇ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਸੇਵਾਵਾਂ ਨਿਬਾਹ ਰਹੇ ਹਨ।ਸ਼੍ਰੀ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਸਾਲ 1997-98 ਵਿੱਚ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਰਹੇ,ਵੱਖ ਵੱਖ ਅਹੁਦਿਆਂ ਤੇ ਸੇਵਾਵਾਂ ਦਿੰਦੇ ਰਹੇ ਅਤੇ ਪਾਰਟੀ ਵਿੱਚ ਉਹਨਾਂ ਦੀ ਲੰਬੇ ਸਮੇਂ ਤੋਂ ਮਜ਼ਬੂਤ ਪਕੜ ਰਹੀ ਹੈ।ਅਮਰਜੀਤ ਸਿੰਘ ਥਿੰਦ ਦਾ ਪੰਥ,ਪੰਜਾਬ ਅਤੇ ਪਾਰਟੀ ਪ੍ਰਤੀ ਯੋਗਦਾਨ ਹਮੇਸ਼ਾ ਹੀ ਮਿਸਾਲੀ ਰਿਹਾ ਹੈ।ਉਨ੍ਹਾਂ ਨੇ ਜ਼ਮੀਨੀ ਪੱਧਰ ਤੇ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ।ਅਮਰਜੀਤ ਸਿੰਘ ਥਿੰਦ ਦੀ ਨਿਯੁਕਤੀ ਤੋਂ ਬਾਅਦ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਤੇ ਹਲਕਾ ਇੰਚਾਰਜ ਐਚਐਸ ਵਾਲੀਆ ਨੇ ਅਮਰਜੀਤ ਸਿੰਘ ਥਿੰਦ ਨੂੰ ਨਵੀਂ ਮਿਲੀ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾ ਦਿੰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ,ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਪਹੁੰਚਾਣਗੇ।ਐਚਐਸ ਵਾਲੀਆ ਨੇ ਕਿਹਾ ਕਿ ਅਮਰਜੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ ਦਾ ਸੱਚਾ,ਸੁੱਚਾ ਅਤੇ ਵਫ਼ਾਦਾਰ ਸਿਪਾਹੀ ਹੈ,ਜੋ ਹਰ ਵੇਲੇ ਪਾਰਟੀ ਲਈ ਸਮਰਪਿਤ ਰਹਿੰਦਾ ਹੈ ਅਤੇ ਲੋਕਾਂ ਦੀ ਸੇਵਾ ਨੂੰ ਆਪਣਾ ਫ਼ਰਜ਼ ਸਮਝਦਾ ਹੈ।ਇਸ ਮੌਕੇ ਤੇ ਅਮਰਜੀਤ ਸਿੰਘ ਥਿੰਦ ਨੇ ਨਵੀਂ ਮਿਲੀ ਜ਼ਿੰਮੇਵਾਰੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਤੇ ਹਲਕਾ ਇੰਚਾਰਜ ਐਚਐਸ ਵਾਲੀਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਮਿਹਨਤ,ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂਨੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਨੂੰ ਦੇਖ ਕੇ ਵਿਰੋਧੀ ਘਬਰਾਹਟ ਵਿਚ ਹਨ,ਕਿਉਂਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੈ ਅਤੇ ਪੰਜਾਬ ਦੇ ਲੋਕ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ। ਉਨ੍ਹਾਂ ਭਰੋਸਾ ਦਵਾਇਆ ਕਿ ਉਹ ਹਾਈਕਮਾਨ ਦੇ ਨਿਰਦੇਸ਼ਾਂ ਤੇ ਪਾਰਟੀ ਦੀਆਂ ਨੀਤੀਆਂ ਅਤੇ ਪਿਛਲੀ ਅਕਾਲੀ ਸਰਕਾਰ ਵੇਲੇ ਕੀਤੇ ਕੰਮਾਂ ਨੂੰ ਘਰ-ਘਰ ਤੱਕ ਪਹੁੰਚਾਉਣਗੇ,ਕਿਉਂਕਿ ਲੋਕ ਮੌਜੂਦਾ ਸਮੇਂ ਵਿਚ ਅਕਾਲੀ ਸਰਕਾਰ ਵਲੋਂ ਕੀਤੇ ਗਏ ਕੰਮਾਂ ਨੂੰ ਯਾਦ ਕਰ ਰਹੇ ਹਨ,ਜੋ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿਚ ਲਿਆ ਕੇ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਲਈ ਕਾਹਲੇ ਹਨ।ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ, ਸੰਗਠਨ ਦੀ ਚੜ੍ਹਦੀਕਲਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਲਾਂ ਨਾਲੋਂ ਵੀ ਵੱਧ ਮੇਹਨਤ ਕਰਨਗੇ।ਉਨ੍ਹਾਂ ਕਿਹਾ ਕਿ ਪਾਰਟੀ ਦੀ ਨੀਤੀ ਅਤੇ ਸਿਧਾਂਤਾਂ ਅਨੁਸਾਰ ਕੰਮ ਕਰਨਾ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ।ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਜਿੰਦਰ ਸਿੰਘ ਸ਼ੇਖੋਂ,ਦਿਹਾਤੀ ਪ੍ਰਧਾਨ ਹਰਜਿੰਦਰ ਸਿੰਘ ਖਾਨੋਵਾਲ,ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ,ਪਾਲਾ ਫਿਆਲੀ ਆਦਿ ਹਾਜ਼ਰ ਸਨ।

- ਕਿ ਸਾਡੇ ਆਲੇ ਬੱਸ ਨਸ਼ੇ ਕਰਨ ਹੀ ਆਏ ਕੰਮ ਪੈਸਾ ਸਾਰਾ ਬਿਹਾਰੀਆਂ ਲੁੱਟ ਲੈਣਾ ਪੰਜਾਬ ਦਾ ਪੈਸਾ ਤਾਂ ਇਹ ਲੋਕ ਕਮਾਂ ਰਹੇ ਨੇਂ ਤੇ ਸਾਡੇ ਆਲੇ ਨਸ਼ਿਆਂ ਚ ਮਰੀ ਜਾਂਦੇ1
- ਥਾਣਾ ਬੇਗੋਵਾਲ ਦੇ ਪਿੰਡ ਜੈਦਾ ਵਿੱਚ ਬੰਦ ਘਰ ਵਿੱਚ ਹੋਈ ਚੋਰੀ, ਗਹਿਣੇ, ਨਗਦੀ ਤੇ ਹੋਰ ਸਮਾਨ ਚੋਰੀ1
- ਪਿੰਡ ਚੱਕ ਮਹਿਰ ਦੇ ਨੇੜੇ ਵੱਡੀ ਨਹਿਰ ਟੁੱਟਣ ਦੀ ਖ਼ਬਰ ਆਈ ਸਾਹਮਣੇ,,!! ਪਿੰਡ ਵਾਸੀਆਂ ਨੇ ਨਹਿਰ ਟੁੱਟਣ ਦਾ ਕਾਰਨ ਦੱਸਦਿਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਕੀਤੀ ਅਪੀਲ,! ਪਿੰਡ ਚੱਕ ਮਹਿਰ ਦੇ ਨੇੜੇ ਵੱਡੀ ਨਹਿਰ ਟੁੱਟਣ ਦੀ ਖ਼ਬਰ ਆਈ ਸਾਹਮਣੇ,,!! ਪਿੰਡ ਵਾਸੀਆਂ ਨੇ ਨਹਿਰ ਟੁੱਟਣ ਦਾ ਕਾਰਨ ਦੱਸਦਿਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਕੀਤੀ ਅਪੀਲ,!1
- ਸੰਤ ਸਮਾਜ ਅਤੇ ਉੱਘੇ ਵਿਦਵਾਨਾਂ ਨਾਲ ਡਾ. ਵਿਕਰਮਜੀਤ ਸਿੰਘ ਸਾਹਨੀ ਜੀ ਵੱਲੋਂ ਕੀਤਾ ਗਿਆ ਵਿਚਾਰ ਵਟਾਂਦਰਾ1
- Amritsar ’ਚ 2 ਚੋਰ ਕੀਤੇ ਕਾਬੂ 1 ਫਰਾਰ ਲੋਕਾਂ ਨੇ ਕੀਤੀ ਛਿ/ਤਰ ਪਰੇਡ | Punjab 24 News | Amritsar News Amritsar ’ਚ 2 ਚੋਰ ਕੀਤੇ ਕਾਬੂ 1 ਫਰਾਰ ਲੋਕਾਂ ਨੇ ਕੀਤੀ ਛਿ/ਤਰ ਪਰੇਡ | Punjab 24 News | Amritsar News . #AmritsarNews #PunjabPolice #AmritsarCrime #CrimeNews #Punjab24News1
- ਜਲੰਧਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਮਾਇਨਿੰਗ ਖ਼ਿਲਾਫ਼ 2 ਮੁਕੱਦਮੇ ਦਰਜ਼। ਭਾਰੀ ਮਸ਼ੀਨਰੀ ਅਤੇ ਵਾਹਨ ਬਰਾਮਦ। ਜਲੰਧਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਮਾਇਨਿੰਗ ਖ਼ਿਲਾਫ਼ 2 ਮੁਕੱਦਮੇ ਦਰਜ਼। ਭਾਰੀ ਮਸ਼ੀਨਰੀ ਅਤੇ ਵਾਹਨ ਬਰਾਮਦ। #Viral #ForYou #TrendingVideo #NonFollowers #Highlight1
- Post by Baljindar Kumar1
- ਸਰਕਾਰੀ ਦਫਤਰ ਦੇ ਵਿੱਚ ਚੋਰਾਂ ਨੇ ਕੀਤੀ ਚੋਰੀ ਲੋਹੇ ਦੀਆਂ ਗ੍ਰਿੱਲਾਂ ਲੈ ਕੇ ਫਰਾਰ ਚੋਰ | Punjab 24 News | ਸਰਕਾਰੀ ਦਫਤਰ ਦੇ ਵਿੱਚ ਚੋਰਾਂ ਨੇ ਕੀਤੀ ਚੋਰੀ ਲੋਹੇ ਦੀਆਂ ਗ੍ਰਿੱਲਾਂ ਲੈ ਕੇ ਫਰਾਰ ਚੋਰ | Punjab 24 News | . #FatehgarhSahib #PunjabNews #PunjabPolice #TheftNews #Punjab24News1