logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਵਰਕਰਾਂ ਦਾ ਖੰਨਾ ਵਲੋਂ ਸਨਮਾਨ ਅਸ਼ਵਨੀ ਗਰਗ,ਕ੍ਰਿਸ਼ਨ ਗਰਗ ਭਵਾਨੀਗੜ੍ਹ, 30 ਮਾਰਚ - ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਦੀ ਅਗਵਾਈ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਕਾਫਲਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਵੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪਿੰਡ ਝਨੇੜੀ ’ਚ ਦਰਜਨਾਂ ਆਗੂਆਂ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਅਰਵਿੰਦ ਖੰਨਾ ਵੱਲੋਂ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਆਏ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਸਵਾਗਤ ਕੀਤਾ ਤੇ ਮਾਨ ਸਤਿਕਾਰ ਦਾ ਭਰੋਸਾ ਦਿੱਤਾ। ਅਰਵਿੰਦ ਖੰਨਾ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਨਾਜੁਕ ਦੌਰ ਵਿੱਚੋਂ ਲੰਘ ਰਹੇ ਹਨ। ਪੰਜਾਬ ਆਰਥਿਕ ਤੌਰ ’ਤੇ ਬਹੁਤ ਜਿਆਦਾ ਪਿੱਛੜ ਚੁੱਕਿਆ ਹੈ। ਕਾਨੂੰਨ ਵਿਵਸਥਾ ਪੂਰੀ ਤਰਹਾਂ ਨਾਲ ਚੌਪਟ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਤੰਗ ਪਰੇਸ਼ਾਨ ਹੈ ਅਤੇ ਆਪਣੇ ਹੱਕਾਂ ਲਈ ਸੜਕਾਂ ਉੱਤੇ ਸੰਘਰਸ਼ ਕਰ ਰਿਹਾ ਹੈ ਪਰ ਮਾਨ ਸਰਕਾਰ ਨੂੰ ਪੰਜਾਬੀਆਂ ਦੇ ਹਿੱਤਾਂ ਦੀ ਕੋਈ ਪਰਵਾਹ ਨਹੀਂ ਸਗੋਂ ਪੰਜਾਬ ਦਾ ਬੇਸ਼ਕੀਮਤੀ ਸਰਮਾਇਆ ਆਮ ਆਦਮੀ ਪਾਰਟੀ ਦੇ ਪ੍ਰਚਾਰ ਉੱਤੇ ਹੋਰਨਾਂ ਰਾਜਾਂ ਵਿੱਚ ਉਡਾਇਆ ਜਾ ਰਿਹਾ ਹੈ। ਸਰਕਾਰ ਦੀ ਇਸ਼ਤਿਹਾਰਬਾਜ਼ੀ ਦੇ ਚੱਕਰ ਵਿੱਚ ਪੰਜਾਬ ਉੱਤੇ ਕਰਜ਼ੇ ਦੀ ਪੰਡ ਪਹਿਲਾਂ ਨਾਲੋਂ ਕਿਤੇ ਜਿਆਦਾ ਭਾਰੀ ਹੋ ਚੁੱਕੀ ਹੈ ਜਿਸ ਦਾ ਨੁਕਸਾਨ ਹਰ ਪੰਜਾਬੀ ਨੂੰ ਆਉਣ ਵਾਲੇ ਸਮੇਂ ਵਿੱਚ ਆਰਥਿਕ ਤੌਰ ’ਤੇ ਭੁਗਤਣਾ ਪਵੇਗਾ। ਸ਼੍ਰੀ ਖੰਨਾ ਨੇ ਕਿਹਾ ਕਿ ਪੰਜਾਬ ਨੂੰ ਤੰਗਹਾਲੀ ਅਤੇ ਬਦਹਾਲੀ ਦੇ ਸੰਕਟ ਵਿੱਚੋਂ ਬਾਹਰ ਕੱਢਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2027 ਵਿੱਚ ਬਣਾਉਣਾ ਜਰੂਰੀ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਇਕਲੌਤੀ ਪੰਜਾਬ ਦੀ ਖੇਤਰੀ ਪਾਰਟੀ ਹੈ ਅਤੇ ਹਰ ਮਸਲੇ ਉੱਤੇ ਪੰਜਾਬ ਦਾ ਪੱਖ ਬੜੀ ਬੇਬਾਕੀ ਨਾਲ ਰੱਖਦੀ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ ਜਿਸ ਦੇ ਏਜੰਡੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਹੁੰਦਾ ਹੈ ਤੇ ਪਾਰਟੀ ਦਾ ਇਤਿਹਾਸ ਪੰਜਾਬ ਲਈ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਸ਼੍ਰੀ ਖੰਨਾ ਨੇ ਹਰ ਪੰਜਾਬੀ ਨੂੰ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਅਤੇ ਵਿਕਾਸ ਦੀਆਂ ਲੀਹਾਂ ਉੱਤੇ ਤੋਰਨ ਲਈ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਦੀ ਅਪੀਲ ਕੀਤੀ। ਅੱਜ ਬਿੰਦਰ ਸਿੰਘ ਬਟੜਿਆਣਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੇਰਨਾ ਸਦਕਾ ਪਿੰਡ ਝਨੇੜੀ ਦੇ ਸਮਾਜ ਸੇਵੀ ਅਮਰੀਕ ਸਿੰਘ, ਪੰਚ ਰਵਿੰਦਰ ਸਿੰਘ ਰਿੰਕੂ, ਦਲਵੀਰ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਅਮਨਦੀਪ ਸਿੰਘ, ਕੁਲਵੀਰ ਸਿੰਘ, ਮਨਪ੍ਰੀਤ ਸਿੰਘ, ਪਰਮਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਤੇਜ ਸਿੰਘ, ਜਸਵੀਰ ਸਿੰਘ ਬੱਬੀ, ਲਖਵਿੰਦਰ ਸਿੰਘ, ਗੁਰਜੋਤ ਸਿੰਘ, ਮਨਪ੍ਰੀਤ ਸਿੰਘ, ਜਸ਼ਨਦੀਪ ਸਿੰਘ, ਰਣਧੀਰ ਸਿੰਘ ਆਪਣੇ ਸਾਥੀਆਂ ਸਮੇਤ ਵੱਖ ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਸ ਮੌਕੇ ਗੁਰਨੈਬ ਸਿੰਘ ਰੋਹੀ, ਤਰਿੰਦਰ ਝਨੇੜੀ, ਪਰਵਿੰਦਰ ਸਿੰਘ ਘੁਮਾਣ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਫੋਟੋ- ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਵਰਕਰਾਂ ਨੂੰ ਸਨਮਾਨਿਤ ਕਰਦੇ ਹੋਏ ਅਰਵਿੰਦ ਖੰਨਾ।

12 hrs ago
user_Krishan Garg
Krishan Garg
Açaí shop Bhawanigarh, Sangrur•
12 hrs ago
e7a3dd0f-f5e3-4852-aa72-4f5d841ed55d

More news from ਪੰਜਾਬ and nearby areas
  • Post by ਹਰਪ੍ਰੀਤ ਸਿੰਘ ਕੋਹਲੀ
    1
    Post by ਹਰਪ੍ਰੀਤ ਸਿੰਘ ਕੋਹਲੀ
    user_ਹਰਪ੍ਰੀਤ ਸਿੰਘ ਕੋਹਲੀ
    ਹਰਪ੍ਰੀਤ ਸਿੰਘ ਕੋਹਲੀ
    ਦਿੜ੍ਹਬਾ, ਸੰਗਰੂਰ, ਪੰਜਾਬ•
    11 hrs ago
  • पातड़ां चुनाव आयोग के निर्देशों के तहत चल रही स्पेशल इंटेंसिव रिवीजन (SIR) प्रक्रिया को लेकर एसडीएम पातड़ां काला राम कांसल ने सुपरवाइजरों और बीएलओ (BLO) के साथ महत्वपूर्ण बैठक की। बैठक में SIR कार्य की प्रगति की समीक्षा करते हुए कम प्रतिशत कार्य करने वाले कर्मचारियों को सख्त हिदायतें जारी की गईं। एसडीएम काला राम कांसल ने स्पष्ट कहा कि मतदाता सूची अपडेट करने का कार्य बेहद महत्वपूर्ण है और इसमें किसी प्रकार की लापरवाही बर्दाश्त नहीं की जाएगी। उन्होंने सभी संबंधित कर्मचारियों को निर्देश दिए कि वे अपने-अपने क्षेत्र में कार्य में तेजी लाएं और निर्धारित समय के भीतर लक्ष्य पूरा करें। उन्होंने चेतावनी दी कि जो कर्मचारी कार्य में अनदेखी करेंगे, उनके खिलाफ कार्रवाई की जाएगी।
    1
    पातड़ां
चुनाव आयोग के निर्देशों के तहत चल रही स्पेशल इंटेंसिव रिवीजन (SIR) प्रक्रिया को लेकर एसडीएम पातड़ां काला राम कांसल ने सुपरवाइजरों और बीएलओ (BLO) के साथ महत्वपूर्ण बैठक की। बैठक में SIR कार्य की प्रगति की समीक्षा करते हुए कम प्रतिशत कार्य करने वाले कर्मचारियों को सख्त हिदायतें जारी की गईं।
एसडीएम काला राम कांसल ने स्पष्ट कहा कि मतदाता सूची अपडेट करने का कार्य बेहद महत्वपूर्ण है और इसमें किसी प्रकार की लापरवाही बर्दाश्त नहीं की जाएगी। उन्होंने सभी संबंधित कर्मचारियों को निर्देश दिए कि वे अपने-अपने क्षेत्र में कार्य में तेजी लाएं और निर्धारित समय के भीतर लक्ष्य पूरा करें। उन्होंने चेतावनी दी कि जो कर्मचारी कार्य में अनदेखी करेंगे, उनके खिलाफ कार्रवाई की जाएगी।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    19 hrs ago
  • ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨਰਿੰਦਰ ਪੁਰਾ ਚੌਕੀ ਅੱਗੇ ਧਰਨਾ ਜਥੇਬੰਦੀ ਪਰਿਵਾਰ ਨੂੰ ਇੰਨਸਾਫ਼ ਦਬਾਉਣ ਲਈ ਕਰ ਰਹੀ ਹੈ ਸੰਘਰਸ਼
    1
    ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨਰਿੰਦਰ ਪੁਰਾ ਚੌਕੀ ਅੱਗੇ ਧਰਨਾ ਜਥੇਬੰਦੀ ਪਰਿਵਾਰ ਨੂੰ ਇੰਨਸਾਫ਼ ਦਬਾਉਣ ਲਈ ਕਰ ਰਹੀ ਹੈ ਸੰਘਰਸ਼
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    3 hrs ago
  • ਬੀਤੇ ਦਿਨੀਂ ਭਾਜਪਾ ਦੇ ਸੀਨੀਅਰ ਆਗੂ ਸ ਰਣਜੀਤ ਸਿੰਘ ਗਿੱਲ ਵੱਲੋਂ ਕੁਰਾਲੀ ਵਿਖੇ ਬੀ ਜੇ ਪੀ ਸਮਰਥਕਾਂ ਦਾ ਵੱਡਾ ਇਕੱਠ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨੈਬ ਸਿੰਘ ਸੈਣੀ ਨੇ ਪੁੱਜਣਾ ਸੀ। ਇਸ ਮੌਕੇ ਆਮ ਆਦਮੀ ਪਾਰਟੀ ਦੀ ਹਲਕਾ ਖਰੜ ਤੋਂ ਸਮੂਹ ਲੀਡਰਸ਼ਿਪ ਨੇ ਉਨ੍ਹਾਂ ਦਾ ਕੁਰਾਲੀ ਪਹੁੰਚਣ ਤੇ ਹੱਥਾਂ ਵਿੱਚ ਸਲੋਗਨ ਲਿਖੀਆਂ ਤਖਤੀਆਂ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਵਿਰੋਧ ਕੀਤਾ।
    1
    ਬੀਤੇ ਦਿਨੀਂ ਭਾਜਪਾ ਦੇ ਸੀਨੀਅਰ ਆਗੂ ਸ ਰਣਜੀਤ ਸਿੰਘ ਗਿੱਲ ਵੱਲੋਂ ਕੁਰਾਲੀ ਵਿਖੇ ਬੀ ਜੇ ਪੀ ਸਮਰਥਕਾਂ ਦਾ ਵੱਡਾ ਇਕੱਠ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨੈਬ ਸਿੰਘ ਸੈਣੀ ਨੇ ਪੁੱਜਣਾ ਸੀ। ਇਸ ਮੌਕੇ ਆਮ ਆਦਮੀ ਪਾਰਟੀ ਦੀ ਹਲਕਾ ਖਰੜ ਤੋਂ ਸਮੂਹ ਲੀਡਰਸ਼ਿਪ ਨੇ ਉਨ੍ਹਾਂ ਦਾ ਕੁਰਾਲੀ ਪਹੁੰਚਣ ਤੇ ਹੱਥਾਂ ਵਿੱਚ ਸਲੋਗਨ ਲਿਖੀਆਂ ਤਖਤੀਆਂ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਵਿਰੋਧ ਕੀਤਾ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    6 hrs ago
  • Post by Md Usman Raja
    1
    Post by Md Usman Raja
    user_Md Usman Raja
    Md Usman Raja
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    8 hrs ago
  • ਦੁਕਾਨਾਂ ਤੇ ਕਾਲੀਆਂ ਝੰਡੀਆਂ ਲਗਾ ਕੇ ਕਰਾਂਗੇ ਰੋਸ਼ ਪ੍ਰਦਰਸ਼ਨ --ਪ੍ਰਧਾਨ ਬਾਂਕਾ ਜਗਰਾਓ 30 ਮਾਰਚ(ਪ੍ਰਦੀਪ ਪਾਲ) 1 ਅਪ੍ਰੈਲ 2026 ਤੋਂ ਅਣਮਿਥੇ ਸਮੇਂ ਲਈ ਆਉਣ ਵਾਲੇ ਕਣਕ ਦੇ ਸੀਜ਼ਨ ਦੇ ਵਿੱਚ ਸਰਕਾਰੀ ਖਰੀਦ ਦਾ ਪੂਰਾ ਬਾਈਕਾਟ ਆੜਤੀਆ ਐਸੋਸੀਏਸ਼ਨ ਜਗਰਾਓ ਵੱਲੋਂ ਕੀਤਾ ਜਾਵੇਗਾ। ਜਗਰਾਓ ਮੰਡੀ ਅਤੇ ਨਾਲ ਲੱਗਦੇ ਸਾਰੇ ਖਰੀਦ ਕੇਂਦਰਾਂ ਦੇ ਵਿੱਚ ਕਣਕ ਦੀ ਖਰੀਦ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਘਨਈਆ ਕੁਮਾਰ ਬਾਂਕਾ ਨੇ ਕੀਤਾ। ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਹੜਤਾਲ ਦੌਰਾਨ ਆੜਤੀਏ ਸਾਰੀਆਂ ਦੁਕਾਨਾਂ ਤੇ ਕਾਲੀਆਂ ਝੰਡੀਆਂ ਲਾ ਕੇ ਆਪਣਾ ਰੋਸ਼ ਪ੍ਰਗਟ ਕਰਨਗੇ, ਜਦੋਂ ਤੱਕ ਸਰਕਾਰ ਸਾਡੀ ਬਣਦੀ 2/50% ਦਾਮੀ ਪੂਰੀ ਨਹੀਂ ਦਿੰਦੀ ਅਤੇ ਸਾਡੇ ਤੇ ਹੱਕ ਨਹੀਂ ਦਿੰਦੀ ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ। ਇਸ ਈਪੀਐਫ ਜੋ ਨਹੀਂ ਬਣਦਾ ਉਸ ਨੂੰ ਨਹੀਂ ਹਟਾਉਂਦੀ ਉਦੋਂ ਤੱਕ ਸਾਡੀ ਇਹ ਹੜਤਾਲ ਜਾਰੀ ਰਹੇਗੀ। ਉਹਨਾਂ ਕਿਹਾ ਕਿ ਨਾ ਤਾਂ ਮੰਡੀਆਂ ਦੇ ਵਿੱਚ ਕਣਕ ਲੁਹਾਈ ਜਾਏਗੀ ਅਤੇ ਨਾ ਹੀ ਛਾਣਿਆ ਜਾਏਗਾ ਅਤੇ ਨਾ ਹੀ ਵੇਚਿਆ ਜਾਏਗਾ। ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਡੀ ਮੰਗ ਨੂੰ ਪੂਰਾ ਨਹੀਂ ਕਰਦੀ ਤਾਂ ਅਸੀਂ ਬਸ ਅੱਡਾ ਚੌਂਕ ਵਿਖੇ ਧਰਨਾ ਲਗਾਵਾਂਗੇ। ਜਦ ਤੱਕ ਸਰਕਾਰ ਸਾਡਾ ਹਾਜ਼ਰ ਸਨ। ਮੌਕੇ ਰਾਜਕੁਮਾਰ ਭੱਲਾ, ਜਗਜੀਤ ਸਿੰਘ ਸਿੱਧੂ, ਗੁਰਮੀਤ ਸਿੰਘ ਦੌਧਰ, ਜਤਿੰਦਰ ਸਿੰਘ ਸਰਾਂ, ਨਵੀਨ ਸਿੰਗਲਾ, ਮਹਿੰਦਰ ਪਾਲ ਸਿੰਘ ਗੁਰੂਸਰ ਅੰਮ੍ਰਿਤਪਾਲ ਸਿੰਘ, ਬੂਟਾ ਸਿੰਘ ਗਰੇਵਾਲ, ਮਨੋਹਰ ਲਾਲ ਅਤੇਆਸ਼ੂ ਮਿੱਤਲ,ਇੰਦਰਜੀਤ ਸਿੰਘ ਮੁੱਲਾਂਪੁਰ ਹਾਜ਼ਰ ਸਨ।
    1
    ਦੁਕਾਨਾਂ ਤੇ ਕਾਲੀਆਂ ਝੰਡੀਆਂ ਲਗਾ ਕੇ ਕਰਾਂਗੇ ਰੋਸ਼ ਪ੍ਰਦਰਸ਼ਨ --ਪ੍ਰਧਾਨ ਬਾਂਕਾ
ਜਗਰਾਓ 30 ਮਾਰਚ(ਪ੍ਰਦੀਪ ਪਾਲ) 1 ਅਪ੍ਰੈਲ 2026 ਤੋਂ ਅਣਮਿਥੇ ਸਮੇਂ ਲਈ ਆਉਣ ਵਾਲੇ ਕਣਕ ਦੇ ਸੀਜ਼ਨ ਦੇ ਵਿੱਚ ਸਰਕਾਰੀ ਖਰੀਦ ਦਾ ਪੂਰਾ ਬਾਈਕਾਟ ਆੜਤੀਆ ਐਸੋਸੀਏਸ਼ਨ ਜਗਰਾਓ ਵੱਲੋਂ ਕੀਤਾ ਜਾਵੇਗਾ। ਜਗਰਾਓ ਮੰਡੀ ਅਤੇ ਨਾਲ ਲੱਗਦੇ ਸਾਰੇ ਖਰੀਦ ਕੇਂਦਰਾਂ ਦੇ ਵਿੱਚ ਕਣਕ ਦੀ ਖਰੀਦ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਘਨਈਆ ਕੁਮਾਰ ਬਾਂਕਾ ਨੇ ਕੀਤਾ। ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਹੜਤਾਲ ਦੌਰਾਨ ਆੜਤੀਏ ਸਾਰੀਆਂ ਦੁਕਾਨਾਂ ਤੇ ਕਾਲੀਆਂ ਝੰਡੀਆਂ ਲਾ ਕੇ ਆਪਣਾ ਰੋਸ਼ ਪ੍ਰਗਟ ਕਰਨਗੇ, ਜਦੋਂ ਤੱਕ ਸਰਕਾਰ ਸਾਡੀ ਬਣਦੀ 2/50% ਦਾਮੀ ਪੂਰੀ ਨਹੀਂ ਦਿੰਦੀ ਅਤੇ ਸਾਡੇ ਤੇ
ਹੱਕ ਨਹੀਂ ਦਿੰਦੀ ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ। ਇਸ ਈਪੀਐਫ ਜੋ ਨਹੀਂ ਬਣਦਾ ਉਸ ਨੂੰ ਨਹੀਂ ਹਟਾਉਂਦੀ ਉਦੋਂ ਤੱਕ ਸਾਡੀ ਇਹ ਹੜਤਾਲ ਜਾਰੀ ਰਹੇਗੀ। ਉਹਨਾਂ ਕਿਹਾ ਕਿ ਨਾ ਤਾਂ ਮੰਡੀਆਂ ਦੇ ਵਿੱਚ ਕਣਕ ਲੁਹਾਈ ਜਾਏਗੀ ਅਤੇ ਨਾ ਹੀ ਛਾਣਿਆ ਜਾਏਗਾ ਅਤੇ ਨਾ ਹੀ ਵੇਚਿਆ ਜਾਏਗਾ। ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਡੀ ਮੰਗ ਨੂੰ ਪੂਰਾ ਨਹੀਂ ਕਰਦੀ ਤਾਂ ਅਸੀਂ ਬਸ ਅੱਡਾ ਚੌਂਕ ਵਿਖੇ ਧਰਨਾ ਲਗਾਵਾਂਗੇ। ਜਦ ਤੱਕ ਸਰਕਾਰ ਸਾਡਾ ਹਾਜ਼ਰ ਸਨ। ਮੌਕੇ ਰਾਜਕੁਮਾਰ ਭੱਲਾ, ਜਗਜੀਤ ਸਿੰਘ ਸਿੱਧੂ, ਗੁਰਮੀਤ ਸਿੰਘ ਦੌਧਰ, ਜਤਿੰਦਰ ਸਿੰਘ ਸਰਾਂ, ਨਵੀਨ ਸਿੰਗਲਾ, ਮਹਿੰਦਰ ਪਾਲ ਸਿੰਘ ਗੁਰੂਸਰ ਅੰਮ੍ਰਿਤਪਾਲ ਸਿੰਘ, ਬੂਟਾ ਸਿੰਘ ਗਰੇਵਾਲ, ਮਨੋਹਰ ਲਾਲ ਅਤੇਆਸ਼ੂ ਮਿੱਤਲ,ਇੰਦਰਜੀਤ ਸਿੰਘ ਮੁੱਲਾਂਪੁਰ ਹਾਜ਼ਰ ਸਨ।
    user_Pardeep pal
    Pardeep pal
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    10 hrs ago
  • Post by Masroor
    1
    Post by Masroor
    user_Masroor
    Masroor
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    19 hrs ago
  • ਇੰਨਾ ਮਹਿਗੀਆਂ ਬਿਮਾਰੀਆਂ ਤੇ ਕਿਓ ਨਹੀ ਚੱਲਦਾ ਸਿਹਤ ਬੀਮਾ ਯੋਜਨਾ ਕਾਰਡ , ਸਰਕਾਰ ਜੀ ਕਰੋ ਗੋਰ
    1
    ਇੰਨਾ ਮਹਿਗੀਆਂ ਬਿਮਾਰੀਆਂ ਤੇ ਕਿਓ ਨਹੀ ਚੱਲਦਾ ਸਿਹਤ ਬੀਮਾ ਯੋਜਨਾ ਕਾਰਡ , ਸਰਕਾਰ ਜੀ ਕਰੋ ਗੋਰ
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    15 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.