ਅੱਜ 6 ਜਨਵਰੀ ਨੂੰ ਕਲਗੀਆਂ ਵਾਲੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਗੁਰਪੁਰਬ ਵਾਲੇ ਦਿਨ ਸਥਾਨਿਕ ਗ੍ਰੀਨ ਐਵੀਨਿਊ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਨਾਲ ਨਾਲ ਜਲ ਜੀਵਨ ਬਚਾਓ ਮੋਰਚਾ ਦੇ ਸੀਨੀਅਰ ਆਗੂ ਕਰਮਜੀਤ ਸਿੰਘ ਹੋਣਾਂ ਨੇ ਸੰਗਤਾਂ ਨੂੰ ਨਹਿਰਾਂ ਦੇ ਲੋਕ ਵਿਰੋਧੀ ਤੇ ਗੈਰ ਕੁਦਰਤੀ ਤਰੀਕੇ ਨਾਲ ਪੱਕੀਆਂ ਕਰਨ ਦੇ ਨੁਕਸਾਨ ਬਾਰੇ ਜਾਣੂ ਕਰਵਾਇਆ। ਸਰਕਾਰ 10 ਜਨਵਰੀ ਤੋਂ 10 ਫ਼ਰਵਰੀ ਦੌਰਾਨ ਬੰਦੀ ਕਰਕੇ ਇਹ ਨਾਦਰਸ਼ਾਹੀ ਫ਼ਰਮਾਨ ਲਾਗੂ ਕਰਨ ਜਾ ਰਹੀ ਹੈ। ਗ੍ਰੀਨ ਐਵੀਨਿਊ ਗੁਰੂ ਘਰ ਉਹ ਅਸਥਾਨ ਹੈ ਜਿਥੋਂ ਜਲ ਜੀਵਨ ਬਚਾਓ ਮੋਰਚਾ ਦੀ ਨੀਂਹ ਰੱਖੀ ਗਈ ਸੀ ਤੇ ਅੱਜ ਇਸੇ ਪਾਵਨ ਅਸਥਾਨ ਤੋਂ ਜਲ ਜੀਵਨ ਬਚਾਓ ਮੋਰਚਾ ਆਪਣਾ ਸੰਘਰਸ਼ ਸ਼ੁਰੂ ਕਰਨ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੇ ਲੋਕ ਵਿਰੋਧੀ ਤੇ ਕੁਦਰਤ ਨਾਲ ਛੇੜਛਾੜ ਕਰਨ ਵਾਲੇ ਕੰਮ ਫ਼ਰੀਦਕੋਟ ਵਾਸੀ ਕਦੇ ਬਰਦਾਸ਼ਤ ਨਹੀਂ ਕਰਨਗੇ। ਜਲ ਜੀਵਨ ਬਚਾਓ ਮੋਰਚਾ ਕਿਸੇ ਤਰ੍ਹਾਂ ਦੇ ਵੀ ਵਿਕਾਸ ਦਾ ਵਿਰੋਧੀ ਨਹੀਂ ਸਗੋਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਹੱਕ ਦੇ ਪਾਣੀ ਲਈ ਫ਼ਿਕਰਮੰਦ ਹੈ। ਜਲ ਜੀਵਨ ਬਚਾਓ ਮੋਰਚਾ ਮੰਗ ਕਰਦਾ ਹੈ ਕਿ ਨਹਿਰਾਂ ਦੀ ਤਾਮੀਰ ਉਸ ਤਰੀਕੇ ਨਾਲ ਕੀਤੀ ਜਾਵੇ ਜਿਸ ਤਰ੍ਹਾਂ ਨਹਿਰਾਂ ਪਹਿਲਾਂ ਬਣੀਆਂ ਸਨ। ਨਹਿਰ ਕਿਨਾਰੇ ਖੜ੍ਹੇ ਸੈਂਕੜੇ ਦਰਖਤਾਂ ਨੂੰ ਵੀ ਬਚਾਇਆ ਜਾਵੇ। ਨਹਿਰ ਮਹਿਕਮਾ ਪਿਛਲੇ ਲੰਬੇ ਸਮੇਂ ਤੋਂ ਨਹਿਰਾਂ ਦੀ ਸਫ਼ਾਈ ਤੇ ਮੁਰੰਮਤ ਦੇ ਨਾਮ ਤੇ ਖ਼ਾਨਾਪੂਰਤੀ ਕਰਦਾ ਰਿਹਾ ਹੈ। ਜਿਸ ਨਾਲ ਨਹਿਰਾਂ ਦੀ ਹਾਲਤ ਅੱਜ ਬਦ ਤੋਂ ਬਦਤਰ ਹੋ ਚੁੱਕੀ ਹੈ। ਜਲ ਜੀਵਨ ਬਚਾਓ ਮੋਰਚਾ ਅੱਜ ਸਭ ਨੂੰ ਸੱਦਾ ਦਿੰਦਾ ਹੈ ਕਰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅੱਗੇ ਆਉ ਤੇ ਜਲ ਜੀਵਨ ਬਚਾਓ ਮੋਰਚਾ ਦੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਵਿੱਚ ਸ਼ਾਮਿਲ ਹੋਵੋ। ਮੋਹੱਲਾਂ ਵਾਰ ਨੁੱਕੜ ਮੀਟਿੰਗਾਂ ਅਤੇ ਸਮਾਜਿਕ ਮਿਲਣੀਆਂ ਤੋਂ ਜਲ ਜੀਵਨ ਬਚਾਓ ਮੋਰਚਾ ਨੂੰ ਜੋ ਸਮਰਥਨ ਫ਼ਰੀਦਕੋਟ ਵਾਸੀਆਂ ਦਾ ਮਿਲ ਰਿਹਾ ਹੈ ਉਸ ਲਈ ਮੋਰਚਾ ਤਹਿ ਦਿਲੋਂ ਧੰਨਵਾਦ ਕਰਦਾ ਹੈ। "ਆਓ ਆਪਣੇ ਬੱਚਿਆਂ ਦੇ ਹੱਕ ਦਾ ਪਾਣੀ ਬਚਾਈਏ"

- #congratulations 🎉 #canada #studyvisa in #approved Name:- Harnoorpreet Kaur 𝙀𝙣𝙧𝙤𝙡𝙡 𝙉𝙤𝙬!! 𝙛𝙤𝙧 𝘿𝙚𝙨𝙞𝙧𝙚𝙙 𝘽𝙖𝙣𝙙 𝙨𝙘𝙤𝙧𝙚 𝙏𝙞𝙢𝙞𝙣𝙜: 9:00 𝙖𝙢 𝙩𝙤 5:00 𝙥𝙢 CALL NOW !! 𝐌𝐃.𝐏𝐚𝐫𝐝𝐞𝐞𝐩 𝐬𝐢𝐧𝐠𝐡 𝐂𝐡𝐚𝐡𝐚𝐥 : +𝟗𝟏 𝟗𝟕𝟖𝟎𝟗-𝟕𝟕𝟓𝟒𝟒 𝙂𝙪𝙧𝙨𝙝𝙖𝙧𝙖𝙣 𝙎𝙞𝙣𝙜𝙝 𝘽𝙧𝙖𝙧 : +𝟗𝟏 97196-05355 🏢Office: 𝘊𝘰𝘭𝘭𝘦𝘨𝘦 𝘙𝘥, 𝘰𝘱𝘱𝘰𝘴𝘪𝘵𝘦 𝘵𝘰 𝘴𝘦𝘵𝘩𝘪 𝘥𝘢𝘪𝘳𝘺 𝘤𝘩𝘰𝘸𝘬, 𝘍𝘢𝘳𝘪𝘥𝘬𝘰𝘵, 𝘗𝘶𝘯𝘫𝘢𝘣 151203 #punjab #canadavisa #english #ielts #ieltsspeaking #ieltsstudents #ieltsreading #ieltswriting #students #faridkot #pb04 #pb04waale #highlights #pb05 #ferozepur #ieltspreparation student1
- ਹਰੇ ਚਾਰੇ ਦੀ ਬੋਲੀ ਕੋਟਕਪੂਰਾ ਮੰਡੀ ਵਿੱਚ ਸਿਰਾ ਰੇਟ ਮਹਿੰਗਾ1
- ਕੋਟਕਪੂਰਾ-:ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆ ਦੀ ਅਗਵਾਈ ਵਿੱਚ ਨਗਰ ਕੀਰਤਨ LIVE1
- Gold Tops ✨1
- Post by Yadav Ji1