logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਾਲ ਭਿੱਖਿਆ ਨੂੰ ਜੜ ਤੋਂ ਖਤਮ ਕਰਨ ਲਈ ਲਗਾਤਾਰ ਵਿਭਾਗ ਵੱਲੋਂ ਚੈਕਿੰਗਾਂ ਜਾਰੀ ਪ੍ਰੋਜੈਕਟ ਜੀਵਨ ਜੋਤ 2.0 ਦੇ ਸਾਰਥਕ ਨਤੀਜੇ, ਬਾਲ ਭਿੱਖਿਆ 'ਚ ਲੱਗੇ 08 ਬੱਚਿਆਂ ਨੂੰ ਸਿੱਖਿਆ ਨਾਲ ਜੋੜਿਆ ਬਾਲ ਭਿੱਖਿਆ ਨੂੰ ਜੜ ਤੋਂ ਖਤਮ ਕਰਨ ਲਈ ਲਗਾਤਾਰ ਵਿਭਾਗ ਵੱਲੋਂ ਚੈਕਿੰਗਾਂ ਜਾਰੀ ਚਾਇਲਡ ਹੈਲਪਲਾਈਨ ਨੰਬਰ 1098 *ਤੇ ਕੀਤਾ ਜਾ ਸਕਦੈ ਸੰਪਰਕ ਫਾਜ਼ਿਲਕਾ 17 ਫਰਵਰੀ(ਸੋਨੂੰ ਵਰਮਾ): ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੀਆਂ ਹਦਾਇਤਾਂ ਅਨੁਸਾਰ ਬਾਲ ਭਿੱਖਿਆ ਖਿਲਾਫ ਪ੍ਰੋਜੈਕਟ ਜੀਵਨ ਜੋਤ 2.0 ਨੂੰ ਜ਼ਿਲ੍ਹੇ ਵਿਖੇ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰੋਗਰਾਮ ਅਫਸਰ ਫਾਜ਼ਿਲਕਾ ਅਨੂਪ੍ਰਿਆ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜ਼ਿਲਕਾ ਵੱਲੋਂ ਸਬ- ਡਵੀਜਨਲ ਪੱਧਰੀ ਟੀਮ ਦੇ ਸਹਿਯੋਗ ਨਾਲ ਮਿਲ ਕੇ ਬਾਲ ਭਿੱਖਿਆ ਨੂੰ ਜੜ ਤੋਂ ਖਤਮ ਕਰਨ ਲਈ ਲਗਾਤਾਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ। ਫਾਜ਼ਿਲਕਾ ਵਿਚ ਬਾਲ ਭਿਖਾਰੀਆਂ ਨੂੰ ਰੈਸਕਿਊ ਕਰਨ ਲਈ ਗਊਸ਼ਾਲਾ ਰੋਡ, ਬੱਸ ਸਟੈਂਡ, ਘੰਟਾ ਘਰ ਚੌਕ, ਰੇਲਵੇ ਸਟੇਸ਼ਨ ਰੋਡ, ਸਬਜ਼ੀ ਮੰਡੀ, ਸ਼ਾਸਤਰੀ ਚੌਕ, ਨਹਿਰੂ ਪਾਰਕ, ਮੇਨ ਬਜ਼ਾਰ ਵਿਖੇ ਭਿਖਿਆ ਮੰਗ ਰਹੇ ਬੱਚਿਆਂ ਦੀ ਭਾਲ ਕੀਤੀ ਗਈ। ਚੈਕਿੰਗ ਟੀਮ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਵੀ ਸ਼ਾਮਿਲ ਸਨ। ਬੱਚੇ ਜਿਨ੍ਹਾਂ ਦੀ ਉਮਰ ਤਕਰੀਬਨ ਇੱਕ ਸਾਲ ਤੋਂ ਲੈ ਕੇ ਛੇ ਸਾਲ ਤੱਕ ਦੀ ਸੀ ਅਤੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਗੋਦ ਵਿਚ ਚੁੱਕ ਕੇ ਭੀਖ ਮੰਗ ਰਹੀਆਂ ਸਨ। ਬਾਲ ਭਿੱਖਿਆ ਸੰਬੰਧੀ ਚੈਕਿੰਗ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਨੂਪ੍ਰਿਆ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਅਤੇ ਬਾਲ ਸੁਰੱਖਿਆ ਅਫਸਰ ਰਣਵੀਰ ਕੌਰ, ਕੌਸ਼ਲ, ਅਜੈ ਸ਼ਰਮਾ ਨੇ ਬੱਚਿਆਂ ਦੀਆਂ ਮਾਤਾਵਾਂ ਦੀ ਕਾਊਂਸਲਿੰਗ ਕੀਤੀ ਤੇ ਉਨਾਂ ਨੂੰ ਬਾਲ ਭਲਾਈ ਕਮੇਟੀ ਵਿਖੇ ਪੇਸ਼ ਕੀਤਾ, ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਦੱਸਿਆ ਕਿ ਪ੍ਰੋਜੈਕਟ ਜੀਵਨ ਕੇ ਜੋਤ 2.0 ਤਹਿਤ ਲਗਾਤਾਰ ਹੀ ਬਾਲ ਭਿਖਿਆ ਸੰਬੰਧੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ 2026 ਵਿਚ ਹੁਣ ਤੱਕ ਕੁੱਲ 08 ਬੱਚਿਆਂ ਨੂੰ ਬਾਲ ਭਿੱਖਿਆ ਤੋਂ ਹਟਾ ਕੇ ਸਿੱਖਿਆ ਨਾਲ ਜੋੜਿਆ ਜਾ ਚੁੱਕਿਆ ਹੈ। ਚੈਕਿੰਗ ਦੌਰਾਨ ਜਿਲਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਵੱਲੋਂ ਆਮ ਜਨਤਾ ਨੂੰ ਦੱਸਿਆ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਨਾ ਮੰਗਵਾਉਣ ਤੇ ਮਜ਼ਦੂਰੀ ਨਾ ਕਰਵਾਉਣ, ਜੇ ਕੋਈ ਬੱਚਾ ਬਾਲ ਭਿੱਖਿਆ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਬਾਲ ਸੁਰੱਖਿਆ ਦਫਤਰ ਫਾਜ਼ਿਲਕਾ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਉਮਰ ਅਨੁਸਾਰ ਉਨ੍ਹਾਂ ਨੂੰ ਸਕੂਲ ਵਿਚ ਦਾਖਲ ਕਰਵਾਇਆ ਜਾ ਸਕੇ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਜਾ ਸਕੇ। ਬਾਲ ਸੁਰੱਖਿਆ ਅਫਸਰ ਵੱਲੋਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਬੱਚਿਆ ਨਾਲ ਸੰਬੰਧਤ ਕਿਸੇ ਤਰ੍ਹਾਂ ਦੀ ਜਾਣਕਾਰੀ ਜਿਲਾ ਬਾਲ ਸੁਰੱਖਿਆ ਦਫਤਰ ਫਾਜ਼ਿਲਕਾ, ਤੀਜੀ ਮੰਜ਼ਿਲ ਡੀਸੀ ਦਫਤਰ ਫਾਜ਼ਿਲਕਾ ਜਾਂ ਚਾਇਲਡ ਹੈਲਪਲਾਈਨ ਨੰਬਰ 1098 ਤੇ ਦਿੱਤੀ ਜਾਵੇ। ਚੈਕਿੰਗ ਟੀਮ ਵਿੱਚ ਬਾਕੀ ਵਿਭਾਗਾਂ ਦੇ ਨੁੰਮਾਇਂਦੇ ਵੀ ਸ਼ਾਮਲ ਸਨ।

1 day ago
user_Fazilka Samachar
Fazilka Samachar
ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
1 day ago
908f6772-c4f2-4e01-b2c4-a1e50c9b23b0

More news from ਪੰਜਾਬ and nearby areas
  • Post by AIMA MEDIA ABOHAR
    1
    Post by AIMA MEDIA ABOHAR
    user_AIMA MEDIA ABOHAR
    AIMA MEDIA ABOHAR
    Local News Reporter ਅਬੋਹਰ, ਫਾਜ਼ਿਲਕਾ, ਪੰਜਾਬ•
    4 hrs ago
  • ਚੱਲ ਪਿਆ ਕੰਮ! ਚੱਲੇ ਡਲੇ ਚੱਲੇ ਅਥਰੂ ਗੈਸ ਦੇ ਗੋ+ਲੇ , ਘਰਾਂ ਦੇ ਵਿੱਚ ਵੀ ਡਿੱਗਣ ਲੱਗੇ ਪੁਲਿਸ ਤੇ ਕਿਸਾਨ ਅਮਨੋ ਸਾਮਣੇ! ਦੇਖੋ ਕੀ ਬਣ ਗਿਆ ਮਾਹੌਲ....
    1
    ਚੱਲ ਪਿਆ ਕੰਮ! ਚੱਲੇ ਡਲੇ ਚੱਲੇ ਅਥਰੂ ਗੈਸ ਦੇ ਗੋ+ਲੇ , ਘਰਾਂ ਦੇ ਵਿੱਚ ਵੀ ਡਿੱਗਣ ਲੱਗੇ ਪੁਲਿਸ ਤੇ ਕਿਸਾਨ ਅਮਨੋ ਸਾਮਣੇ!
ਦੇਖੋ ਕੀ ਬਣ ਗਿਆ ਮਾਹੌਲ....
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    4 hrs ago
  • 📅 18 ਫਰਵਰੀ 2026 📍 ਕੋਟਕਪੂਰਾ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਦੇ ਸਿੱਖਾਂਵਾਲਾ ਰੋਡ 'ਤੇ ਸਥਿਤ ਨਿਊ ਗ੍ਰੀਨ ਐਨਕਲੇਵ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੇ ਕਲੋਨੀ ਦੇ ਵਿਕਾਸ ਸਬੰਧੀ ਇੱਕ ਵੱਡਾ ਫੈਸਲਾ ਲਿਆ ਹੈ। ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਕਲੋਨੀ ਦੇ ਬਾਹਰ ਇੱਕ ਨੋਟਿਸ ਬੋਰਡ ਲਗਾਇਆ ਹੈ, ਜਿਸ ਵਿੱਚ ਮੌਜੂਦਾ ਸਰਕਾਰ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਮੀਟਿੰਗ ਦੌਰਾਨ, ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਦੀ ਅਗਵਾਈ ਵਿੱਚ ਵਸਨੀਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਹ ਮੁੱਦਾ ਸਥਾਨਕ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ Kultar Singh Sandhwan ਸਮੇਤ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਕਈ ਵਾਰ ਲਿਆਂਦਾ ਗਿਆ ਸੀ, ਪਰ ਕਲੋਨੀ ਦੀਆਂ ਮੁੱਖ ਸੜਕਾਂ ਅਣਵਿਕਸਤ ਰਹੀਆਂ। --- 🧾 ਨਿਵਾਸੀਆਂ ਦਾ ਦੋਸ਼ ਹੈ ਕਿ ਵਿਕਾਸ ਦੀ ਘਾਟ ਨਿਵਾਸੀਆਂ ਦਾ ਦੋਸ਼ ਹੈ ਕਿ ਸ਼ਹਿਰ ਦੀਆਂ ਕਈ ਹੋਰ ਗਲੀਆਂ ਵਿੱਚ ਵਿਕਾਸ ਕਾਰਜ ਕੀਤੇ ਗਏ ਹਨ, ਜਦੋਂ ਕਿ ਨਿਊ ਗ੍ਰੀਨ ਐਨਕਲੇਵ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਹਮੇਸ਼ਾ ਭਰੋਸਾ ਦੇ ਕੇ ਟਾਲ ਦਿੱਤਾ ਜਾਂਦਾ ਹੈ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ। ਕਲੋਨੀ ਵਾਸੀਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਵੀ ਬਾਈਕਾਟ ਦਾ ਸਾਈਨ ਲਗਾਇਆ ਸੀ। --- ⚖️ ਆਮ ਆਦਮੀ ਪਾਰਟੀ ਦੇ ਆਗੂ ਵਿਰੁੱਧ ਦੋਸ਼ ਉਸ ਸਮੇਂ, Aam Aadmi Party ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਨੇ 15 ਦਿਨਾਂ ਦੇ ਅੰਦਰ ਸੜਕ ਦੀ ਉਸਾਰੀ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ, ਪਰ ਨਾ ਤਾਂ ਕੰਮ ਸ਼ੁਰੂ ਹੋਇਆ ਅਤੇ ਨਾ ਹੀ ਉਹ ਦੁਬਾਰਾ ਆਏ। ਇਸ ਤੋਂ ਇਲਾਵਾ, ਕਲੋਨੀ ਵਿੱਚ ਪੀਣ ਵਾਲੇ ਪਾਣੀ ਸਮੇਤ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਹੈ। --- 💰 ਕਲੋਨੀ ਮਾਲਕ ਨੇ ਵਿਕਾਸ ਲਈ ਫੰਡ ਜਮ੍ਹਾਂ ਕਰਵਾਏ ਹਨ ਇਸ ਮੌਕੇ, ਕਲੋਨੀ ਮੁਖੀ ਅਸ਼ੋਕ ਗੋਇਲ, ਸੰਦੀਪ ਗਰਗ ਅਤੇ ਜਗਮੋਹਨ ਸਿੰਘ ਨੇ ਸੱਤਾਧਾਰੀ ਪਾਰਟੀ ਦੀ ਟਾਲ-ਮਟੋਲ ਵਾਲੀ ਨੀਤੀ ਨਾਲ ਆਪਣੀ ਨਿਰਾਸ਼ਾ ਪ੍ਰਗਟ ਕੀਤੀ। ਉਨ੍ਹਾਂ ਦੀ ਕਲੋਨੀ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਹੈ, ਅਤੇ ਕਲੋਨੀ ਮਾਲਕ ਨੇ ਵਿਕਾਸ ਲਈ ਸਰਕਾਰ ਕੋਲ ਫੰਡ ਜਮ੍ਹਾਂ ਕਰਵਾਏ ਹਨ, ਫਿਰ ਵੀ ਵਿਕਾਸ ਨਹੀਂ ਕੀਤਾ ਜਾ ਰਿਹਾ ਹੈ। --- 🗳️ ਚੋਣਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਨਗੇ ਇਸ ਲਈ, ਵਿਰੋਧ ਵਿੱਚ, ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਕਲੋਨੀ ਵਾਸੀ ਹੁਣ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਆਗੂ ਜਾਂ ਸੀਨੀਅਰ ਅਧਿਕਾਰੀ ਨੂੰ ਨਹੀਂ ਮਿਲਣਗੇ ਅਤੇ ਆਉਣ ਵਾਲੀਆਂ ਨਗਰ ਕੌਂਸਲ ਅਤੇ ਵਿਧਾਨ ਸਭਾ ਚੋਣਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਨਗੇ। ਉਨ੍ਹਾਂ ਦਾ ਸੰਘਰਸ਼ ਬੁਨਿਆਦੀ ਵਿਕਾਸ ਕਾਰਜਾਂ ਦੇ ਪੂਰਾ ਹੋਣ ਤੱਕ ਜਾਰੀ ਰਹੇਗਾ। 📸 ਫੋਟੋ/ਵੀਡੀਓ: ਸੋਸ਼ਲ ਮੀਡੀਆ --- 🔎 ਪ੍ਰਤੀਬਿੰਬ (Reflection) ਇਹ ਮਾਮਲਾ ਸਿਰਫ ਇੱਕ ਕਲੋਨੀ ਦੀ ਸੜਕ ਦਾ ਨਹੀਂ, ਸਗੋਂ ਸਿਸਟਮ ਪ੍ਰਤੀ ਭਰੋਸੇ ਦੀ ਕਮੀ ਦਾ ਪ੍ਰਤੀਕ ਹੈ। ਜਦੋਂ ਵਸਨੀਕ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਨਤੀਜਾ ਨਹੀਂ ਵੇਖਦੇ, ਤਾਂ ਉਨ੍ਹਾਂ ਦਾ ਗੁੱਸਾ ਪ੍ਰਦਰਸ਼ਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। --- 📊 ਸਮੀਖਿਆ (Review) ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਕਾਰਵਾਈ ਨਹੀਂ ਹੋਈ। ਫੰਡ ਜਮ੍ਹਾਂ ਹੋਣ ਦੇ ਦਾਅਵੇ ਦੇ ਬਾਵਜੂਦ ਵਿਕਾਸ ਰੁਕਿਆ। ਸਿਆਸੀ ਵਾਅਦੇ ਪੂਰੇ ਨਾ ਹੋਣ ਕਾਰਨ ਨਿਰਾਸ਼ਾ ਵਧੀ। ਇਹ ਸਥਿਤੀ ਪ੍ਰਸ਼ਾਸਨਕ ਪੱਧਰ ‘ਤੇ ਗੰਭੀਰ ਸਮੀਖਿਆ ਦੀ ਮੰਗ ਕਰਦੀ ਹੈ। --- 🕵️‍♂️ ਪੜਚੋਲ (Investigation) 1. ਕੀ ਵਿਕਾਸ ਲਈ ਫੰਡ ਜਾਰੀ ਹੋਏ ਸਨ? 2. ਜੇ ਹੋਏ, ਤਾਂ ਕੰਮ ਕਿਉਂ ਸ਼ੁਰੂ ਨਹੀਂ ਹੋਇਆ? 3. ਕੀ ਇਹ ਪ੍ਰਸ਼ਾਸਨਕ ਲਾਪਰਵਾਹੀ ਹੈ ਜਾਂ ਰਾਜਨੀਤਿਕ ਅਣਗਹਿਲੀ? 4. ਕੀ ਉੱਚ ਅਧਿਕਾਰੀਆਂ ਵੱਲੋਂ ਮੌਕੇ ਦੀ ਜਾਂਚ ਕੀਤੀ ਗਈ ਹੈ? ਇਹ ਸਵਾਲ ਸਪੱਸ਼ਟ ਜਵਾਬਾਂ ਦੀ ਮੰਗ ਕਰਦੇ ਹਨ। --- ⚠️ Disclaimer ਇਹ ਖ਼ਬਰ ਸੋਸ਼ਲ ਮੀਡੀਆ ਸਰੋਤਾਂ ਅਤੇ ਸਥਾਨਕ ਵਸਨੀਕਾਂ ਦੇ ਬਿਆਨਾਂ ‘ਤੇ ਆਧਾਰਿਤ ਹੈ। ਪ੍ਰਸ਼ਾਸਨ ਜਾਂ ਸੰਬੰਧਿਤ ਪਾਰਟੀ ਵੱਲੋਂ ਜਾਰੀ ਅਧਿਕਾਰਕ ਬਿਆਨ ਪ੍ਰਾਪਤ ਹੋਣ ‘ਤੇ ਅਪਡੇਟ ਕੀਤਾ ਜਾ ਸਕਦਾ ਹੈ। ਇਸ ਪੋਸਟ ਦਾ ਉਦੇਸ਼ ਜਾਣਕਾਰੀ ਸਾਂਝੀ ਕਰਨਾ ਹੈ, ਕਿਸੇ ਵੀ ਪੱਖ ਦੀ ਪੱਖਦਾਰੀ ਕਰਨਾ ਨਹੀਂ।
    1
    📅 18 ਫਰਵਰੀ 2026
📍 ਕੋਟਕਪੂਰਾ
ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਦੇ ਸਿੱਖਾਂਵਾਲਾ ਰੋਡ 'ਤੇ ਸਥਿਤ ਨਿਊ ਗ੍ਰੀਨ ਐਨਕਲੇਵ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੇ ਕਲੋਨੀ ਦੇ ਵਿਕਾਸ ਸਬੰਧੀ ਇੱਕ ਵੱਡਾ ਫੈਸਲਾ ਲਿਆ ਹੈ। ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਕਲੋਨੀ ਦੇ ਬਾਹਰ ਇੱਕ ਨੋਟਿਸ ਬੋਰਡ ਲਗਾਇਆ ਹੈ, ਜਿਸ ਵਿੱਚ ਮੌਜੂਦਾ ਸਰਕਾਰ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ।
ਮੀਟਿੰਗ ਦੌਰਾਨ, ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਦੀ ਅਗਵਾਈ ਵਿੱਚ ਵਸਨੀਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਹ ਮੁੱਦਾ ਸਥਾਨਕ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ Kultar Singh Sandhwan ਸਮੇਤ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਕਈ ਵਾਰ ਲਿਆਂਦਾ ਗਿਆ ਸੀ, ਪਰ ਕਲੋਨੀ ਦੀਆਂ ਮੁੱਖ ਸੜਕਾਂ ਅਣਵਿਕਸਤ ਰਹੀਆਂ।
---
🧾 ਨਿਵਾਸੀਆਂ ਦਾ ਦੋਸ਼ ਹੈ ਕਿ ਵਿਕਾਸ ਦੀ ਘਾਟ
ਨਿਵਾਸੀਆਂ ਦਾ ਦੋਸ਼ ਹੈ ਕਿ ਸ਼ਹਿਰ ਦੀਆਂ ਕਈ ਹੋਰ ਗਲੀਆਂ ਵਿੱਚ ਵਿਕਾਸ ਕਾਰਜ ਕੀਤੇ ਗਏ ਹਨ, ਜਦੋਂ ਕਿ ਨਿਊ ਗ੍ਰੀਨ ਐਨਕਲੇਵ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਹਮੇਸ਼ਾ ਭਰੋਸਾ ਦੇ ਕੇ ਟਾਲ ਦਿੱਤਾ ਜਾਂਦਾ ਹੈ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ। ਕਲੋਨੀ ਵਾਸੀਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਵੀ ਬਾਈਕਾਟ ਦਾ ਸਾਈਨ ਲਗਾਇਆ ਸੀ।
---
⚖️ ਆਮ ਆਦਮੀ ਪਾਰਟੀ ਦੇ ਆਗੂ ਵਿਰੁੱਧ ਦੋਸ਼
ਉਸ ਸਮੇਂ, Aam Aadmi Party ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਨੇ 15 ਦਿਨਾਂ ਦੇ ਅੰਦਰ ਸੜਕ ਦੀ ਉਸਾਰੀ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ, ਪਰ ਨਾ ਤਾਂ ਕੰਮ ਸ਼ੁਰੂ ਹੋਇਆ ਅਤੇ ਨਾ ਹੀ ਉਹ ਦੁਬਾਰਾ ਆਏ। ਇਸ ਤੋਂ ਇਲਾਵਾ, ਕਲੋਨੀ ਵਿੱਚ ਪੀਣ ਵਾਲੇ ਪਾਣੀ ਸਮੇਤ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਹੈ।
---
💰 ਕਲੋਨੀ ਮਾਲਕ ਨੇ ਵਿਕਾਸ ਲਈ ਫੰਡ ਜਮ੍ਹਾਂ ਕਰਵਾਏ ਹਨ
ਇਸ ਮੌਕੇ, ਕਲੋਨੀ ਮੁਖੀ ਅਸ਼ੋਕ ਗੋਇਲ, ਸੰਦੀਪ ਗਰਗ ਅਤੇ ਜਗਮੋਹਨ ਸਿੰਘ ਨੇ ਸੱਤਾਧਾਰੀ ਪਾਰਟੀ ਦੀ ਟਾਲ-ਮਟੋਲ ਵਾਲੀ ਨੀਤੀ ਨਾਲ ਆਪਣੀ ਨਿਰਾਸ਼ਾ ਪ੍ਰਗਟ ਕੀਤੀ। ਉਨ੍ਹਾਂ ਦੀ ਕਲੋਨੀ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਹੈ, ਅਤੇ ਕਲੋਨੀ ਮਾਲਕ ਨੇ ਵਿਕਾਸ ਲਈ ਸਰਕਾਰ ਕੋਲ ਫੰਡ ਜਮ੍ਹਾਂ ਕਰਵਾਏ ਹਨ, ਫਿਰ ਵੀ ਵਿਕਾਸ ਨਹੀਂ ਕੀਤਾ ਜਾ ਰਿਹਾ ਹੈ।
---
🗳️ ਚੋਣਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਨਗੇ
ਇਸ ਲਈ, ਵਿਰੋਧ ਵਿੱਚ, ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਕਲੋਨੀ ਵਾਸੀ ਹੁਣ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਆਗੂ ਜਾਂ ਸੀਨੀਅਰ ਅਧਿਕਾਰੀ ਨੂੰ ਨਹੀਂ ਮਿਲਣਗੇ ਅਤੇ ਆਉਣ ਵਾਲੀਆਂ ਨਗਰ ਕੌਂਸਲ ਅਤੇ ਵਿਧਾਨ ਸਭਾ ਚੋਣਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਨਗੇ। ਉਨ੍ਹਾਂ ਦਾ ਸੰਘਰਸ਼ ਬੁਨਿਆਦੀ ਵਿਕਾਸ ਕਾਰਜਾਂ ਦੇ ਪੂਰਾ ਹੋਣ ਤੱਕ ਜਾਰੀ ਰਹੇਗਾ।
📸 ਫੋਟੋ/ਵੀਡੀਓ: ਸੋਸ਼ਲ ਮੀਡੀਆ
---
🔎 ਪ੍ਰਤੀਬਿੰਬ (Reflection)
ਇਹ ਮਾਮਲਾ ਸਿਰਫ ਇੱਕ ਕਲੋਨੀ ਦੀ ਸੜਕ ਦਾ ਨਹੀਂ, ਸਗੋਂ ਸਿਸਟਮ ਪ੍ਰਤੀ ਭਰੋਸੇ ਦੀ ਕਮੀ ਦਾ ਪ੍ਰਤੀਕ ਹੈ। ਜਦੋਂ ਵਸਨੀਕ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਨਤੀਜਾ ਨਹੀਂ ਵੇਖਦੇ, ਤਾਂ ਉਨ੍ਹਾਂ ਦਾ ਗੁੱਸਾ ਪ੍ਰਦਰਸ਼ਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
---
📊 ਸਮੀਖਿਆ (Review)
ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਕਾਰਵਾਈ ਨਹੀਂ ਹੋਈ।
ਫੰਡ ਜਮ੍ਹਾਂ ਹੋਣ ਦੇ ਦਾਅਵੇ ਦੇ ਬਾਵਜੂਦ ਵਿਕਾਸ ਰੁਕਿਆ।
ਸਿਆਸੀ ਵਾਅਦੇ ਪੂਰੇ ਨਾ ਹੋਣ ਕਾਰਨ ਨਿਰਾਸ਼ਾ ਵਧੀ।
ਇਹ ਸਥਿਤੀ ਪ੍ਰਸ਼ਾਸਨਕ ਪੱਧਰ ‘ਤੇ ਗੰਭੀਰ ਸਮੀਖਿਆ ਦੀ ਮੰਗ ਕਰਦੀ ਹੈ।
---
🕵️‍♂️ ਪੜਚੋਲ (Investigation)
1. ਕੀ ਵਿਕਾਸ ਲਈ ਫੰਡ ਜਾਰੀ ਹੋਏ ਸਨ?
2. ਜੇ ਹੋਏ, ਤਾਂ ਕੰਮ ਕਿਉਂ ਸ਼ੁਰੂ ਨਹੀਂ ਹੋਇਆ?
3. ਕੀ ਇਹ ਪ੍ਰਸ਼ਾਸਨਕ ਲਾਪਰਵਾਹੀ ਹੈ ਜਾਂ ਰਾਜਨੀਤਿਕ ਅਣਗਹਿਲੀ?
4. ਕੀ ਉੱਚ ਅਧਿਕਾਰੀਆਂ ਵੱਲੋਂ ਮੌਕੇ ਦੀ ਜਾਂਚ ਕੀਤੀ ਗਈ ਹੈ?
ਇਹ ਸਵਾਲ ਸਪੱਸ਼ਟ ਜਵਾਬਾਂ ਦੀ ਮੰਗ ਕਰਦੇ ਹਨ।
---
⚠️ Disclaimer
ਇਹ ਖ਼ਬਰ ਸੋਸ਼ਲ ਮੀਡੀਆ ਸਰੋਤਾਂ ਅਤੇ ਸਥਾਨਕ ਵਸਨੀਕਾਂ ਦੇ ਬਿਆਨਾਂ ‘ਤੇ ਆਧਾਰਿਤ ਹੈ। ਪ੍ਰਸ਼ਾਸਨ ਜਾਂ ਸੰਬੰਧਿਤ ਪਾਰਟੀ ਵੱਲੋਂ ਜਾਰੀ ਅਧਿਕਾਰਕ ਬਿਆਨ ਪ੍ਰਾਪਤ ਹੋਣ ‘ਤੇ ਅਪਡੇਟ ਕੀਤਾ ਜਾ ਸਕਦਾ ਹੈ। ਇਸ ਪੋਸਟ ਦਾ ਉਦੇਸ਼ ਜਾਣਕਾਰੀ ਸਾਂਝੀ ਕਰਨਾ ਹੈ, ਕਿਸੇ ਵੀ ਪੱਖ ਦੀ ਪੱਖਦਾਰੀ ਕਰਨਾ ਨਹੀਂ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    3 hrs ago
  • ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟੀਚਰਾਂ ਲਗਾਈ ਕਲਾਸ, ਬੱਚਿਆਂ ਦੇ ਭਵਿੱਖ ਲਈ ਕੌਣ ਹੈ ਜਿੰਮੇਦਾਰ।
    1
    ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟੀਚਰਾਂ ਲਗਾਈ ਕਲਾਸ, ਬੱਚਿਆਂ ਦੇ ਭਵਿੱਖ ਲਈ ਕੌਣ ਹੈ ਜਿੰਮੇਦਾਰ।
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    10 hrs ago
  • ਬਠਿੰਡਾ ਦੇ ਇੱਕ ਪਿੰਡ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਕਾਰ ਟਕਰਾ ਜਾਰੀ ਹੈ। ਪੁਲਿਸ ਅਥਰੂ ਗੈਸ ਦੇ ਗੋਲੇ ਛੱਡਣ ਲਈ ਮਜਬੂਰ ਹੋਈ ਉਧਰ ਕਿਸਾਨਾਂ ਨੇ ਵੀ ਪੁਲਿਸ ਦੇ ਕੀਤਾ ਪਥਰਾ ਬਠਿੰਡਾ ਦੇ ਐਸਐਸਪੀ ਸ਼੍ਰੀਮਤੀ ਜੋਤੀ ਯਾਦਵ ਬਹਿਸ ਨੇ ਖੁਦ ਸੰਭਾਲਿਆ ਮੋਰਚਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪੁਲਿਸ ਦੇ ਵੱਡੇ ਆਲਾ ਅਫਸਰ ਖੁਦ ਮੋਰਚਾ ਘੱਟ ਹੀ ਸੰਭਾਲਦੇ ਹਨ ਸ਼੍ਰੀਮਤੀ ਜੋਤੀ ਯਾਦਵ ਬੈਂਸ ਨੇ ਹੈਲਮਟ ਲੈ ਅਤੇ ਖੁਦ ਝੜਪ ਵਿੱਚ ਸ਼ਾਂਤੀ ਬਣਾਉਂਦੇ ਨਜ਼ਰ ਆਏ ਜਿਹੜੇ ਕਿਸਾਨਾਂ ਵੱਲੋਂ ਪਥਰਾ ਕੀਤੇ ਜਾ ਰਹੇ ਸਨ ਮੀਡੀਆ ਵੱਲੋਂ ਪੁੱਛਣ ਤੇ ਐਸਐਸਪੀ ਬਠਿੰਡਾ ਨੇ ਕਿਹਾ ਕਿ ਇਹ ਜੋ ਪੱਥਰ ਸਾਡੇ ਉੱਪਰ ਸੁੱਟ ਰਹੇ ਹਨ ਇਹ ਕਿਸਾਨ ਨਹੀਂ ਇਹ ਇੱਕ ਭੀੜ ਹੈ ਪੁਲਿਸ ਬੜੀ ਸਮਝਦਾਰੀ ਨਾਲ ਕਿਸਾਨਾਂ ਨੂੰ ਸਮਝਾਉਣ ਵਿੱਚ ਲੱਗੀ ਹੋਈ ਹੈ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗ ਗਿਆ ਹੈ ਕਿ ਕਿਸਾਨਾਂ ਨੇ ਕੁਝ ਪੁਲਿਸ ਵਾਲਿਆਂ ਨੂੰ ਵੀ ਬੰਧਕ ਬਣਾ ਲਿਆ ਸੀ ਜੋ ਖਬਰ ਲਿਖੇ ਜਾਣ ਤੱਕ ਨਹੀਂ ਛੱਡੇ ਸਨ ਇਧਰ ਪੁਲਿਸ ਨੇ ਵੀ ਕੁਝ ਸ਼ਰਾਰਤੀ ਅਨਸਰ ਕਾਬੂ ਕਰ ਲਏ ਹਨ
    1
    ਬਠਿੰਡਾ ਦੇ ਇੱਕ ਪਿੰਡ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਕਾਰ ਟਕਰਾ ਜਾਰੀ ਹੈ। ਪੁਲਿਸ ਅਥਰੂ ਗੈਸ ਦੇ ਗੋਲੇ ਛੱਡਣ ਲਈ ਮਜਬੂਰ ਹੋਈ ਉਧਰ ਕਿਸਾਨਾਂ ਨੇ ਵੀ ਪੁਲਿਸ ਦੇ ਕੀਤਾ ਪਥਰਾ ਬਠਿੰਡਾ ਦੇ ਐਸਐਸਪੀ ਸ਼੍ਰੀਮਤੀ ਜੋਤੀ ਯਾਦਵ ਬਹਿਸ ਨੇ ਖੁਦ ਸੰਭਾਲਿਆ ਮੋਰਚਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪੁਲਿਸ ਦੇ ਵੱਡੇ ਆਲਾ ਅਫਸਰ ਖੁਦ ਮੋਰਚਾ ਘੱਟ ਹੀ ਸੰਭਾਲਦੇ ਹਨ ਸ਼੍ਰੀਮਤੀ ਜੋਤੀ ਯਾਦਵ ਬੈਂਸ ਨੇ ਹੈਲਮਟ ਲੈ ਅਤੇ ਖੁਦ ਝੜਪ ਵਿੱਚ ਸ਼ਾਂਤੀ ਬਣਾਉਂਦੇ ਨਜ਼ਰ ਆਏ ਜਿਹੜੇ ਕਿਸਾਨਾਂ ਵੱਲੋਂ ਪਥਰਾ ਕੀਤੇ ਜਾ ਰਹੇ ਸਨ ਮੀਡੀਆ ਵੱਲੋਂ ਪੁੱਛਣ ਤੇ ਐਸਐਸਪੀ ਬਠਿੰਡਾ ਨੇ ਕਿਹਾ ਕਿ ਇਹ ਜੋ ਪੱਥਰ ਸਾਡੇ ਉੱਪਰ ਸੁੱਟ ਰਹੇ ਹਨ ਇਹ ਕਿਸਾਨ ਨਹੀਂ ਇਹ ਇੱਕ ਭੀੜ ਹੈ ਪੁਲਿਸ ਬੜੀ ਸਮਝਦਾਰੀ ਨਾਲ ਕਿਸਾਨਾਂ ਨੂੰ ਸਮਝਾਉਣ ਵਿੱਚ ਲੱਗੀ ਹੋਈ ਹੈ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗ ਗਿਆ ਹੈ ਕਿ ਕਿਸਾਨਾਂ ਨੇ ਕੁਝ ਪੁਲਿਸ ਵਾਲਿਆਂ ਨੂੰ ਵੀ ਬੰਧਕ ਬਣਾ ਲਿਆ ਸੀ ਜੋ ਖਬਰ ਲਿਖੇ ਜਾਣ ਤੱਕ ਨਹੀਂ ਛੱਡੇ ਸਨ ਇਧਰ ਪੁਲਿਸ ਨੇ ਵੀ ਕੁਝ ਸ਼ਰਾਰਤੀ ਅਨਸਰ ਕਾਬੂ ਕਰ ਲਏ ਹਨ
    user_Ps chauhan tej punjab
    Ps chauhan tej punjab
    ਬਠਿੰਡਾ, ਬਠਿੰਡਾ, ਪੰਜਾਬ•
    8 hrs ago
  • ਕਨੇਡਾ ਦੇ ਚੈਨਲ ਬਸੰਤ ਰੇਡੀਓ ਤੋ ਰੁਬਰੂ ਹੋਣਗੇ ਸੂਫ਼ੀ ਗਾਇਕ ਮਿਸਟਰ ਬੀਨ ਅਸਟ੍ਰੇਲੀਆ ਵਾਲੇ
    1
    ਕਨੇਡਾ ਦੇ ਚੈਨਲ ਬਸੰਤ ਰੇਡੀਓ ਤੋ ਰੁਬਰੂ ਹੋਣਗੇ ਸੂਫ਼ੀ ਗਾਇਕ ਮਿਸਟਰ ਬੀਨ ਅਸਟ੍ਰੇਲੀਆ ਵਾਲੇ
    user_Gurpreet Singh
    Gurpreet Singh
    ਬਠਿੰਡਾ, ਬਠਿੰਡਾ, ਪੰਜਾਬ•
    16 hrs ago
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    4 hrs ago
  • ਜਿਉਂਦ ਪਿੰਡ ਵਿੱਚ ਬਣੇ ਮਾਹੌਲ ਨੂੰ ਲੈ ਕੇ ਕਿਸਾਨ ਆਗੂ ਪੁਲਿਸ ਅਫਸਰਾਂ ਨੂੰ ਕਹੀ ਸਿੱਧੀ ਗੱਲ ਜੇ ਕੁਝ ਕਰਕੇ ਦੇਖਣਾ ਇਹ ਵੀ ਭੁਲੇਖਾ ਕੱਢ ਲਵੋ ਦੇਖੋ ਕੀ ਹੋਈ ਗੱਲਬਾਤ..... #reelsfypシ #blogging #reelschallenge
    1
    ਜਿਉਂਦ ਪਿੰਡ ਵਿੱਚ ਬਣੇ ਮਾਹੌਲ ਨੂੰ ਲੈ ਕੇ ਕਿਸਾਨ ਆਗੂ ਪੁਲਿਸ ਅਫਸਰਾਂ ਨੂੰ ਕਹੀ ਸਿੱਧੀ ਗੱਲ ਜੇ ਕੁਝ ਕਰਕੇ ਦੇਖਣਾ ਇਹ ਵੀ ਭੁਲੇਖਾ ਕੱਢ ਲਵੋ ਦੇਖੋ ਕੀ ਹੋਈ ਗੱਲਬਾਤ..... #reelsfypシ #blogging #reelschallenge
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    4 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.