logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਧਰਤੀ, ਬੀਜ ਅਤੇ ਔਰਤਾਂ ਦੀ ਰਾਖੀ ਵਾਲੀ Echo feminist ਦੀ ਸ਼ਾਨਦਾਰ ਕਹਾਣੀ _______________________ ਹਿਮਾਲਿਆ ਦੀਆਂ ਠੰਡੀ ਹਵਾਵਾਂ ਦੇ ਸਾਏਹੇਠ ਇੱਕ ਅਜਿਹੀ ਆਵਾਜ਼ ਜਨਮੀ ਸੀ ਜਿਸਨੇ ਸਿਰਫ਼ ਜੰਗਲਾਂ ਦੀ ਖਾਮੋਸ਼ੀ ਨਹੀਂ ਸੁਣੀ, ਸਗੋਂ ਧਰਤੀ ਦੀ ਪੀੜ ਵੀ ਮਹਿਸੂਸ ਕੀਤੀ। ਉਹ ਆਵਾਜ਼ ਸੀ ਵੰਦਨਾ ਸ਼ਿਵਾ ਦੀ। ਇੱਕ ਐਸੀ ਔਰਤ ਜਿਸਨੇ ਦੁਨੀਆ ਨੂੰ ਦਿਖਾਇਆ ਕਿ ਧਰਤੀ ਸਿਰਫ਼ ਮਿੱਟੀ ਦਾ ਟੁਕੜਾ ਨਹੀਂ ਹੁੰਦੀ, ਇਹ ਸਾਡੀ ਮਾਂ ਹੁੰਦੀ ਹੈ। ਜਦੋਂ ਉਹ ਬਚਪਨ ਵਿੱਚ ਹਰੇ-ਭਰੇ ਜੰਗਲਾਂ ਵਿੱਚ ਘੁੰਮਦੀ ਸੀ, ਝਰਨਿਆਂ ਦੇ ਕੁਦਰਤੀ ਸੰਗੀਤ ਦੀਆਂ ਧੁਨਾਂ ਸੁਣਦੀ ਸੀ ਅਤੇ ਖੇਤਾਂ ਵਿੱਚ ਮਿੱਟੀ ਦੀ ਖੁਸ਼ਬੂ ਮਹਿਸੂਸ ਕਰਦੀ ਸੀ, ਸ਼ਾਇਦ ਉਸੇ ਵੇਲੇ ਹੀ ਕੁਦਰਤ ਨਾਲ਼ ਉਸਦਾ ਰਿਸ਼ਤ ਬਣ ਗਿਆ ਸੀ। ਵਕਤ ਦੇ ਨਾਲ਼ ਉਸਨੇ ਉੱਚ ਸਿੱਖਿਆ ਹਾਸਲ ਕੀਤੀ, ਵਿਗਿਆਨ ਦੀਆਂ ਗਹਿਰਾਈਆਂ ਤੱਕ ਪਹੁੰਚੀ ਅਤੇ ਕੁਆਂਟਮ ਥਿਊਰੀ ਵਰਗੇ ਭੌਤਿਕ ਵਿਗਿਆਨ ਦੇ ਜਟਿਲ ਵਿਸ਼ਿਆਂ ਨੂੰ ਸਮਝਿਆ। ਪਰ ਇੱਕ ਦਿਨ ਜਦੋਂ ਉਸਨੇ ਆਪਣੇ ਹੀ ਇਲਾਕੇ ਦੇ ਕੱਟੇ ਹੋਏ ਜੰਗਲ ਅਤੇ ਸੁੱਕਦੇ ਪਾਣੀ ਦੇ ਸਰੋਤ ਵੇਖੇ, ਤਾਂ ਉਸਦੇ ਅੰਦਰ ਕੁਝ ਟੁੱਟ ਗਿਆ। ਉਸਨੇ ਸਮਝ ਲਿਆ ਕਿ ਜੇ ਧਰਤੀ ਹੀ ਬਿਮਾਰ ਹੋ ਗਈ ਤਾਂ ਵਿਗਿਆਨ ਦੀਆਂ ਸਭ ਉਪਲਬਧੀਆਂ ਵੀ ਮਨੁੱਖਤਾ ਨੂੰ ਨਹੀਂ ਬਚਾ ਸਕਣਗੀਆਂ। ਉਸ ਪਲ ਤੋਂ ਉਸਦੀ ਜ਼ਿੰਦਗੀ ਦੀ ਦਿਸ਼ਾ ਬਦਲ ਗਈ। ਉਸਨੇ ਲੈਬੋਰਟਰੀਆਂ ਤੋਂ ਬਾਹਰ ਨਿਕਲ ਕੇ ਖੇਤਾਂ ਅਤੇ ਪਿੰਡਾਂ ਨੂੰ ਆਪਣੀ ਕਰਮਭੂਮੀ ਬਣਾ ਲਿਆ। ਵੰਦਨਾ ਸ਼ਿਵਾ ਨੇ ਦੁਨੀਆ ਨੂੰ ਦੱਸਿਆ ਕਿ ਬੀਜ ਸਿਰਫ਼ ਖੇਤੀ ਦਾ ਸਾਧਨ ਨਹੀਂ ਹੁੰਦੇ, ਇਹ ਆਜ਼ਾਦੀ ਦੇ ਪ੍ਰਤੀਕ ਹੁੰਦੇ ਹਨ। ਜਦੋਂ ਵੱਡੀਆਂ ਕੰਪਨੀਆਂ ਬੀਜਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਲੱਗੀਆਂ, ਕਿਸਾਨਾਂ ਨੂੰ ਹਰ ਸਾਲ ਨਵੇਂ (GM ) ਜੈਨੇਟਿਕ ਮੋਡੀਫਾਈਡ ਬੀਜ ਖਰੀਦਣ ਲਈ ਮਜ਼ਬੂਰ ਕੀਤਾ ਜਾਣ ਲੱਗਾ ਅਤੇ ਰਸਾਇਣਕ ਖਾਦਾਂ ਨੇ ਧਰਤੀ ਦੀ ਰੂਹ ਨੂੰ ਕਮਜ਼ੋਰ ਕਰਨਾ ਸ਼ੁਰੂ ਕੀਤਾ, ਤਦ ਵੰਦਨਾ ਸ਼ਿਵਾ ਇੱਕ ਲੜਾਕੂ ਯੋਧੇ ਵਾਂਗ ਮੈਦਾਨ ਵਿੱਚ ਉਤਰੀ। ਉਸਨੇ ਕਿਹਾ ਕਿ ਬੀਜ ਕਿਸੇ ਕਾਰਪੋਰੇਸ਼ਨ ਦੀ ਜਾਇਦਾਦ ਨਹੀਂ, ਇਹ ਸਦੀਆਂ ਤੋਂ ਕਿਸਾਨਾਂ ਦੀ ਸਾਂਝੀ ਵਿਰਾਸਤ ਹਨ। ਉਸਦੀ ਇਹ ਸੋਚ ਸਿਰਫ਼ ਖੇਤੀਬਾੜੀ ਦੀ ਲੜਾਈ ਨਹੀਂ ਸੀ, ਇਹ ਮਨੁੱਖਤਾ ਦੀ ਰੱਖਿਆ ਦੀ ਲੜਾਈ ਸੀ। ਉਸਨੇ “ਨਵਦਾਨਿਆ” ਅੰਦੋਲਨ ਰਾਹੀਂ ਹਜ਼ਾਰਾਂ ਪਰੰਪਰਾਗਤ ਬੀਜਾਂ ਨੂੰ ਬਚਾਇਆ। ਉਹ ਪਿੰਡਾਂ ਵਿੱਚ ਗਈ, ਔਰਤਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਉਹ ਸਿਰਫ਼ ਘਰ ਸੰਭਾਲਣ ਵਾਲੀਆਂ ਨਹੀਂ, ਸਗੋਂ ਜੀਵਨ ਦੀਆਂ ਅਸਲ ਰਾਖੀਆਂ ਹਨ। ਉਸਦੇ ਨਾਲ਼ ਜੁੜੀਆਂ ਔਰਤਾਂ ਨੇ ਮੁੜ ਬੀਜ ਸੰਭਾਲਣੇ ਸ਼ੁਰੂ ਕੀਤੇ, ਆਰਗੈਨਿਕ ਖੇਤੀ ਅਪਣਾਈ ਅਤੇ ਮਿੱਟੀ ਨਾਲ਼ ਆਪਣਾ ਟੁੱਟਦਾ ਰਿਸ਼ਤਾ ਫਿਰ ਜੋੜਿਆ। ਉਸਨੇ ਇਹ ਵੀ ਦੱਸਿਆ ਕਿ ਜਦੋਂ ਧਰਤੀ ਨੂੰ (ਰਸਾਇਣਕ ਖਾਦਾਂ ) ਜ਼ਹਿਰ ਨਾਲ਼ ਭਰਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਔਰਤਾਂ ਅਤੇ ਗਰੀਬ ਲੋਕ ਹੀ ਇਸਦਾ ਦੁੱਖ ਸਹਿੰਦੇ ਹਨ। ਇਸ ਲਈ ਧਰਤੀ ਦੀ ਰਾਖੀ ਅਤੇ ਔਰਤਾਂ ਦੀ ਆਜ਼ਾਦੀ ਇੱਕੋ ਜੰਗ ਹੈ। ਉਸਦੀ ਗੱਲਾਂ ਵਿੱਚ ਸਿਰਫ਼ ਤਰਕ ਨਹੀਂ ਹੁੰਦਾ, ਇੱਕ ਮਾਂ ਵਰਗੀ ਮਮਤਾ ਵੀ ਹੁੰਦੀ ਸੀ। ਉਹ ਕਹਿੰਦੀ ਸੀ ਕਿ ਜਦੋਂ ਇੱਕ ਕਿਸਾਨ ਆਪਣਾ ਬੀਜ ਖੋ ਬੈਠਦਾ ਹੈ, ਉਹ ਸਿਰਫ਼ ਫਸਲ ਨਹੀਂ ਖੋਂਦਾ, ਉਹ ਆਪਣੀ ਪਹਿਚਾਣ ਵੀ ਗੁਆ ਬੈਠਦਾ ਹੈ। ਇਸ ਲਈ ਉਹ ਹਰ ਇਨਸਾਨ ਨੂੰ ਵਿਰਾਸਤੀ ਬੀਜਾਂ ਨਾਲ਼ ਜੁੜਨ ਦੀ ਪ੍ਰੇਰਣਾ ਦਿੰਦੀ । ਉਸ ਅਨੁਸਾਰ ਇੱਕ ਛੋਟਾ ਜਿਹਾ ਬੀਜ ਵੀ ਭਵਿੱਖ ਦੀ ਸਭ ਤੋਂ ਵੱਡੀ ਉਮੀਦ ਬਣ ਸਕਦਾ ਹੈ। ਅੱਜ ਜਦੋਂ ਦੁਨੀਆ ਤੇਜ਼ੀ ਨਾਲ਼ ਤਕਨਾਲੋਜੀ ਅਤੇ ਬਾਜ਼ਾਰਵਾਦ ਵੱਲ ਦੌੜ ਰਹੀ ਹੈ, ਵੰਦਨਾ ਸ਼ਿਵਾ ਦੀ ਆਵਾਜ਼ ਸਾਨੂੰ ਰੁਕ ਕੇ ਸੋਚਣ ਲਈ ਮਜਬੂਰ ਕਰਦੀ ਹੈ। ਉਹ ਯਾਦ ਦਿਵਾਉਂਦੀ ਹੈ ਕਿ ਜੇ ਮਿੱਟੀ ਬਚੀ ਰਹੇਗੀ ਤਾਂ ਹੀ ਮਨੁੱਖਤਾ ਬਚੇਗੀ। ਜੇ ਬੀਜ ਜ਼ਿੰਦਾ ਰਹਿਣਗੇ ਤਾਂ ਹੀ ਭਵਿੱਖ ਵਿੱਚ ਰੋਟੀ ਦੀ ਖੁਸ਼ਬੂ ਰਹੇਗੀ। ਉਸਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਔਰਤ ਦੀ ਦ੍ਰਿੜਤਾ, ਇੱਕ ਕਿਸਾਨ ਦੀ ਮਿਹਨਤ ਅਤੇ ਇੱਕ ਬੀਜ ਦੀ ਤਾਕਤ ਮਿਲ ਕੇ ਪੂਰੀ ਦੁਨੀਆ ਬਦਲ ਸਕਦੀ ਹੈ। ਵੰਦਨਾ ਸ਼ਿਵਾ ਨੇ ਬੀਜਾਂ ਬਾਰੇ ਕਈ ਕਿਤਾਬਾਂ ਲਿਖੀਆਂ। ਉਹਦੇ ਧਰਤੀ ਨਾਲ ਪਿਆਰ ਕਰਨਾ ਸਿਖਾਉਂਦੇ ਹਨ। ਉਹ ਵਿਚਾਰ ਜੋ ਕਹਿੰਦਾ ਹੈ ਕਿ ਕੁਦਰਤ ਨਾਲ਼ ਜੁੜ ਕੇ ਹੀ ਅਸਲੀ ਤਰੱਕੀ ਸੰਭਵ ਹੈ। ਅਤੇ ਸ਼ਾਇਦ ਇਸੇ ਲਈ ਉਸਦੀ ਕਹਾਣੀ ਹਰ ਉਸ ਦਿਲ ਨੂੰ ਛੂਹ ਜਾਂਦੀ ਹੈ ਜੋ ਮਿੱਟੀ ਦੀ ਖੁਸ਼ਬੂ, ਖੇਤਾਂ ਦੀ ਹਰਿਆਵਲ ਅਤੇ ਜੀਵਨ ਦੀ ਸੱਚੀ ਸਾਦਗੀ ਨੂੰ ਮਹਿਸੂਸ ਕਰਨਾ ਚਾਹੁੰਦਾ ਹੈ। ਆਓ ਆਪਾਂ ਵੀ ਕੁਦਰਤ ਨੂੰ ਬਚਾਈਏ। ਆਪਣੇ ਵਿਰਾਸਤੀ ਰੁੱਖਾਂ ਨੂੰ ਸਮਝੀਏ ਆਪਣੇ ਵਿਰਾਸਤੀ ਬੀਜਾਂ ਨੂੰ ਸਾਂਭੀਏ। ✍️ ਗੁਰਪ੍ਰੀਤ ਪਸ਼ੌਰੀਆ ਧਰਤੀ, ਬੀਜ ਅਤੇ ਔਰਤਾਂ ਦੀ ਰਾਖੀ ਵਾਲੀ Echo feminist ਦੀ ਸ਼ਾਨਦਾਰ ਕਹਾਣੀ _______________________ ਹਿਮਾਲਿਆ ਦੀਆਂ ਠੰਡੀ ਹਵਾਵਾਂ ਦੇ ਸਾਏਹੇਠ ਇੱਕ ਅਜਿਹੀ ਆਵਾਜ਼ ਜਨਮੀ ਸੀ ਜਿਸਨੇ ਸਿਰਫ਼ ਜੰਗਲਾਂ ਦੀ ਖਾਮੋਸ਼ੀ ਨਹੀਂ ਸੁਣੀ, ਸਗੋਂ ਧਰਤੀ ਦੀ ਪੀੜ ਵੀ ਮਹਿਸੂਸ ਕੀਤੀ। ਉਹ ਆਵਾਜ਼ ਸੀ ਵੰਦਨਾ ਸ਼ਿਵਾ ਦੀ। ਇੱਕ ਐਸੀ ਔਰਤ ਜਿਸਨੇ ਦੁਨੀਆ ਨੂੰ ਦਿਖਾਇਆ ਕਿ ਧਰਤੀ ਸਿਰਫ਼ ਮਿੱਟੀ ਦਾ ਟੁਕੜਾ ਨਹੀਂ ਹੁੰਦੀ, ਇਹ ਸਾਡੀ ਮਾਂ ਹੁੰਦੀ ਹੈ। ਜਦੋਂ ਉਹ ਬਚਪਨ ਵਿੱਚ ਹਰੇ-ਭਰੇ ਜੰਗਲਾਂ ਵਿੱਚ ਘੁੰਮਦੀ ਸੀ, ਝਰਨਿਆਂ ਦੇ ਕੁਦਰਤੀ ਸੰਗੀਤ ਦੀਆਂ ਧੁਨਾਂ ਸੁਣਦੀ ਸੀ ਅਤੇ ਖੇਤਾਂ ਵਿੱਚ ਮਿੱਟੀ ਦੀ ਖੁਸ਼ਬੂ ਮਹਿਸੂਸ ਕਰਦੀ ਸੀ, ਸ਼ਾਇਦ ਉਸੇ ਵੇਲੇ ਹੀ ਕੁਦਰਤ ਨਾਲ਼ ਉਸਦਾ ਰਿਸ਼ਤ ਬਣ ਗਿਆ ਸੀ। ਵਕਤ ਦੇ ਨਾਲ਼ ਉਸਨੇ ਉੱਚ ਸਿੱਖਿਆ ਹਾਸਲ ਕੀਤੀ, ਵਿਗਿਆਨ ਦੀਆਂ ਗਹਿਰਾਈਆਂ ਤੱਕ ਪਹੁੰਚੀ ਅਤੇ ਕੁਆਂਟਮ ਥਿਊਰੀ ਵਰਗੇ ਭੌਤਿਕ ਵਿਗਿਆਨ ਦੇ ਜਟਿਲ ਵਿਸ਼ਿਆਂ ਨੂੰ ਸਮਝਿਆ। ਪਰ ਇੱਕ ਦਿਨ ਜਦੋਂ ਉਸਨੇ ਆਪਣੇ ਹੀ ਇਲਾਕੇ ਦੇ ਕੱਟੇ ਹੋਏ ਜੰਗਲ ਅਤੇ ਸੁੱਕਦੇ ਪਾਣੀ ਦੇ ਸਰੋਤ ਵੇਖੇ, ਤਾਂ ਉਸਦੇ ਅੰਦਰ ਕੁਝ ਟੁੱਟ ਗਿਆ। ਉਸਨੇ ਸਮਝ ਲਿਆ ਕਿ ਜੇ ਧਰਤੀ ਹੀ ਬਿਮਾਰ ਹੋ ਗਈ ਤਾਂ ਵਿਗਿਆਨ ਦੀਆਂ ਸਭ ਉਪਲਬਧੀਆਂ ਵੀ ਮਨੁੱਖਤਾ ਨੂੰ ਨਹੀਂ ਬਚਾ ਸਕਣਗੀਆਂ। ਉਸ ਪਲ ਤੋਂ ਉਸਦੀ ਜ਼ਿੰਦਗੀ ਦੀ ਦਿਸ਼ਾ ਬਦਲ ਗਈ। ਉਸਨੇ ਲੈਬੋਰਟਰੀਆਂ ਤੋਂ ਬਾਹਰ ਨਿਕਲ ਕੇ ਖੇਤਾਂ ਅਤੇ ਪਿੰਡਾਂ ਨੂੰ ਆਪਣੀ ਕਰਮਭੂਮੀ ਬਣਾ ਲਿਆ। ਵੰਦਨਾ ਸ਼ਿਵਾ ਨੇ ਦੁਨੀਆ ਨੂੰ ਦੱਸਿਆ ਕਿ ਬੀਜ ਸਿਰਫ਼ ਖੇਤੀ ਦਾ ਸਾਧਨ ਨਹੀਂ ਹੁੰਦੇ, ਇਹ ਆਜ਼ਾਦੀ ਦੇ ਪ੍ਰਤੀਕ ਹੁੰਦੇ ਹਨ। ਜਦੋਂ ਵੱਡੀਆਂ ਕੰਪਨੀਆਂ ਬੀਜਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਲੱਗੀਆਂ, ਕਿਸਾਨਾਂ ਨੂੰ ਹਰ ਸਾਲ ਨਵੇਂ (GM ) ਜੈਨੇਟਿਕ ਮੋਡੀਫਾਈਡ ਬੀਜ ਖਰੀਦਣ ਲਈ ਮਜ਼ਬੂਰ ਕੀਤਾ ਜਾਣ ਲੱਗਾ ਅਤੇ ਰਸਾਇਣਕ ਖਾਦਾਂ ਨੇ ਧਰਤੀ ਦੀ ਰੂਹ ਨੂੰ ਕਮਜ਼ੋਰ ਕਰਨਾ ਸ਼ੁਰੂ ਕੀਤਾ, ਤਦ ਵੰਦਨਾ ਸ਼ਿਵਾ ਇੱਕ ਲੜਾਕੂ ਯੋਧੇ ਵਾਂਗ ਮੈਦਾਨ ਵਿੱਚ ਉਤਰੀ। ਉਸਨੇ ਕਿਹਾ ਕਿ ਬੀਜ ਕਿਸੇ ਕਾਰਪੋਰੇਸ਼ਨ ਦੀ ਜਾਇਦਾਦ ਨਹੀਂ, ਇਹ ਸਦੀਆਂ ਤੋਂ ਕਿਸਾਨਾਂ ਦੀ ਸਾਂਝੀ ਵਿਰਾਸਤ ਹਨ। ਉਸਦੀ ਇਹ ਸੋਚ ਸਿਰਫ਼ ਖੇਤੀਬਾੜੀ ਦੀ ਲੜਾਈ ਨਹੀਂ ਸੀ, ਇਹ ਮਨੁੱਖਤਾ ਦੀ ਰੱਖਿਆ ਦੀ ਲੜਾਈ ਸੀ। ਉਸਨੇ “ਨਵਦਾਨਿਆ” ਅੰਦੋਲਨ ਰਾਹੀਂ ਹਜ਼ਾਰਾਂ ਪਰੰਪਰਾਗਤ ਬੀਜਾਂ ਨੂੰ ਬਚਾਇਆ। ਉਹ ਪਿੰਡਾਂ ਵਿੱਚ ਗਈ, ਔਰਤਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਉਹ ਸਿਰਫ਼ ਘਰ ਸੰਭਾਲਣ ਵਾਲੀਆਂ ਨਹੀਂ, ਸਗੋਂ ਜੀਵਨ ਦੀਆਂ ਅਸਲ ਰਾਖੀਆਂ ਹਨ। ਉਸਦੇ ਨਾਲ਼ ਜੁੜੀਆਂ ਔਰਤਾਂ ਨੇ ਮੁੜ ਬੀਜ ਸੰਭਾਲਣੇ ਸ਼ੁਰੂ ਕੀਤੇ, ਆਰਗੈਨਿਕ ਖੇਤੀ ਅਪਣਾਈ ਅਤੇ ਮਿੱਟੀ ਨਾਲ਼ ਆਪਣਾ ਟੁੱਟਦਾ ਰਿਸ਼ਤਾ ਫਿਰ ਜੋੜਿਆ। ਉਸਨੇ ਇਹ ਵੀ ਦੱਸਿਆ ਕਿ ਜਦੋਂ ਧਰਤੀ ਨੂੰ (ਰਸਾਇਣਕ ਖਾਦਾਂ ) ਜ਼ਹਿਰ ਨਾਲ਼ ਭਰਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਔਰਤਾਂ ਅਤੇ ਗਰੀਬ ਲੋਕ ਹੀ ਇਸਦਾ ਦੁੱਖ ਸਹਿੰਦੇ ਹਨ। ਇਸ ਲਈ ਧਰਤੀ ਦੀ ਰਾਖੀ ਅਤੇ ਔਰਤਾਂ ਦੀ ਆਜ਼ਾਦੀ ਇੱਕੋ ਜੰਗ ਹੈ। ਉਸਦੀ ਗੱਲਾਂ ਵਿੱਚ ਸਿਰਫ਼ ਤਰਕ ਨਹੀਂ ਹੁੰਦਾ, ਇੱਕ ਮਾਂ ਵਰਗੀ ਮਮਤਾ ਵੀ ਹੁੰਦੀ ਸੀ। ਉਹ ਕਹਿੰਦੀ ਸੀ ਕਿ ਜਦੋਂ ਇੱਕ ਕਿਸਾਨ ਆਪਣਾ ਬੀਜ ਖੋ ਬੈਠਦਾ ਹੈ, ਉਹ ਸਿਰਫ਼ ਫਸਲ ਨਹੀਂ ਖੋਂਦਾ, ਉਹ ਆਪਣੀ ਪਹਿਚਾਣ ਵੀ ਗੁਆ ਬੈਠਦਾ ਹੈ। ਇਸ ਲਈ ਉਹ ਹਰ ਇਨਸਾਨ ਨੂੰ ਵਿਰਾਸਤੀ ਬੀਜਾਂ ਨਾਲ਼ ਜੁੜਨ ਦੀ ਪ੍ਰੇਰਣਾ ਦਿੰਦੀ । ਉਸ ਅਨੁਸਾਰ ਇੱਕ ਛੋਟਾ ਜਿਹਾ ਬੀਜ ਵੀ ਭਵਿੱਖ ਦੀ ਸਭ ਤੋਂ ਵੱਡੀ ਉਮੀਦ ਬਣ ਸਕਦਾ ਹੈ। ਅੱਜ ਜਦੋਂ ਦੁਨੀਆ ਤੇਜ਼ੀ ਨਾਲ਼ ਤਕਨਾਲੋਜੀ ਅਤੇ ਬਾਜ਼ਾਰਵਾਦ ਵੱਲ ਦੌੜ ਰਹੀ ਹੈ, ਵੰਦਨਾ ਸ਼ਿਵਾ ਦੀ ਆਵਾਜ਼ ਸਾਨੂੰ ਰੁਕ ਕੇ ਸੋਚਣ ਲਈ ਮਜਬੂਰ ਕਰਦੀ ਹੈ। ਉਹ ਯਾਦ ਦਿਵਾਉਂਦੀ ਹੈ ਕਿ ਜੇ ਮਿੱਟੀ ਬਚੀ ਰਹੇਗੀ ਤਾਂ ਹੀ ਮਨੁੱਖਤਾ ਬਚੇਗੀ। ਜੇ ਬੀਜ ਜ਼ਿੰਦਾ ਰਹਿਣਗੇ ਤਾਂ ਹੀ ਭਵਿੱਖ ਵਿੱਚ ਰੋਟੀ ਦੀ ਖੁਸ਼ਬੂ ਰਹੇਗੀ। ਉਸਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਔਰਤ ਦੀ ਦ੍ਰਿੜਤਾ, ਇੱਕ ਕਿਸਾਨ ਦੀ ਮਿਹਨਤ ਅਤੇ ਇੱਕ ਬੀਜ ਦੀ ਤਾਕਤ ਮਿਲ ਕੇ ਪੂਰੀ ਦੁਨੀਆ ਬਦਲ ਸਕਦੀ ਹੈ। ਵੰਦਨਾ ਸ਼ਿਵਾ ਨੇ ਬੀਜਾਂ ਬਾਰੇ ਕਈ ਕਿਤਾਬਾਂ ਲਿਖੀਆਂ। ਉਹਦੇ ਧਰਤੀ ਨਾਲ ਪਿਆਰ ਕਰਨਾ ਸਿਖਾਉਂਦੇ ਹਨ। ਉਹ ਵਿਚਾਰ ਜੋ ਕਹਿੰਦਾ ਹੈ ਕਿ ਕੁਦਰਤ ਨਾਲ਼ ਜੁੜ ਕੇ ਹੀ ਅਸਲੀ ਤਰੱਕੀ ਸੰਭਵ ਹੈ। ਅਤੇ ਸ਼ਾਇਦ ਇਸੇ ਲਈ ਉਸਦੀ ਕਹਾਣੀ ਹਰ ਉਸ ਦਿਲ ਨੂੰ ਛੂਹ ਜਾਂਦੀ ਹੈ ਜੋ ਮਿੱਟੀ ਦੀ ਖੁਸ਼ਬੂ, ਖੇਤਾਂ ਦੀ ਹਰਿਆਵਲ ਅਤੇ ਜੀਵਨ ਦੀ ਸੱਚੀ ਸਾਦਗੀ ਨੂੰ ਮਹਿਸੂਸ ਕਰਨਾ ਚਾਹੁੰਦਾ ਹੈ। ਆਓ ਆਪਾਂ ਵੀ ਕੁਦਰਤ ਨੂੰ ਬਚਾਈਏ। ਆਪਣੇ ਵਿਰਾਸਤੀ ਰੁੱਖਾਂ ਨੂੰ ਸਮਝੀਏ ਆਪਣੇ ਵਿਰਾਸਤੀ ਬੀਜਾਂ ਨੂੰ ਸਾਂਭੀਏ। ✍️ ਗੁਰਪ੍ਰੀਤ ਪਸ਼ੌਰੀਆ

2 hrs ago
user_News India Times
News India Times
ਮੂਨਕ, ਸੰਗਰੂਰ, ਪੰਜਾਬ•

More news from ਪੰਜਾਬ and nearby areas
  • पातड़ां में जेबीबी इंटरप्राइजेज में लगी भीषण आग, लाखों का नुकसान समाना से पहुंची फायर ब्रिगेड की दो गाड़ियों ने पाया काबू, बड़ा हादसा टला पातड़ां से सतपाल गर्ग ढडियाल रोड, पातड़ां स्थित जेबीबी इंटरप्राइजेज में अचानक भीषण आग लग गई। आग इतनी तेज थी कि देखते ही देखते दुकान के अंदर रखा बिजली का सामान और अन्य उपकरण जल गए। आग लगने से लाखों रुपये के नुकसान का अनुमान लगाया जा रहा है। घटना का पता चलते ही आसपास के दुकानदारों और लोगों ने अपने स्तर पर आग बुझाने के प्रयास शुरू कर दिए। वहीं तुरंत पुलिस प्रशासन और फायर ब्रिगेड को सूचना दी गई। सूचना मिलते ही समाना से फायर ब्रिगेड की दो गाड़ियां मौके पर पहुंचीं और कड़ी मशक्कत के बाद आग पर काबू पाया। समय रहते आग पर नियंत्रण होने से आसपास की दुकानों को नुकसान होने से बचा लिया गया। मौके पर पुलिस प्रशासन के अलावा शाह सतनाम जी ग्रीन एस वेलफेयर फोर्स की टीम ने भी आग बुझाने में सहयोग दिया। लोगों ने बताया कि यदि फायर ब्रिगेड समय पर नहीं पहुंचती तो आग आसपास की दुकानों तक फैल सकती थी और बड़ा नुकसान हो सकता था। शहरवासियों ने रोष जताते हुए कहा कि पातड़ां शहर में स्थायी फायर स्टेशन न होने के कारण पहले भी आगजनी की घटनाओं में करोड़ों रुपये का नुकसान हो चुका है। हर बार फायर ब्रिगेड को दूसरे शहरों से बुलाना पड़ता है, जिससे समय अधिक लग जाता है। लोगों ने सरकार से मांग की कि पातड़ां में स्थायी रूप से फायर स्टेशन स्थापित किया जाए ताकि भविष्य में ऐसी घटनाओं से समय रहते निपटा जा सके। इसके साथ ही पीड़ित कारोबारी को हुए नुकसान के लिए सरकार से आर्थिक सहायता देने की भी मांग उठाई गई।
    1
    पातड़ां में जेबीबी इंटरप्राइजेज में लगी भीषण आग, लाखों का नुकसान
समाना से पहुंची फायर ब्रिगेड की दो गाड़ियों ने पाया काबू, बड़ा हादसा टला
पातड़ां से सतपाल गर्ग
ढडियाल रोड, पातड़ां स्थित जेबीबी इंटरप्राइजेज में अचानक भीषण आग लग गई। आग इतनी तेज थी कि देखते ही देखते दुकान के अंदर रखा बिजली का सामान और अन्य उपकरण जल गए। आग लगने से लाखों रुपये के नुकसान का अनुमान लगाया जा रहा है। घटना का पता चलते ही आसपास के दुकानदारों और लोगों ने अपने स्तर पर आग बुझाने के प्रयास शुरू कर दिए। वहीं तुरंत पुलिस प्रशासन और फायर ब्रिगेड को सूचना दी गई। सूचना मिलते ही समाना से फायर ब्रिगेड की दो गाड़ियां मौके पर पहुंचीं और कड़ी मशक्कत के बाद आग पर काबू पाया। समय रहते आग पर नियंत्रण होने से आसपास की दुकानों को नुकसान होने से बचा लिया गया। मौके पर पुलिस प्रशासन के अलावा शाह सतनाम जी ग्रीन एस वेलफेयर फोर्स की टीम ने भी आग बुझाने में सहयोग दिया। लोगों ने बताया कि यदि फायर ब्रिगेड समय पर नहीं पहुंचती तो आग आसपास की दुकानों तक फैल सकती थी और बड़ा नुकसान हो सकता था।
शहरवासियों ने रोष जताते हुए कहा कि पातड़ां शहर में स्थायी फायर स्टेशन न होने के कारण पहले भी आगजनी की घटनाओं में करोड़ों रुपये का नुकसान हो चुका है। हर बार फायर ब्रिगेड को दूसरे शहरों से बुलाना पड़ता है, जिससे समय अधिक लग जाता है। लोगों ने सरकार से मांग की कि पातड़ां में स्थायी रूप से फायर स्टेशन स्थापित किया जाए ताकि भविष्य में ऐसी घटनाओं से समय रहते निपटा जा सके।
इसके साथ ही पीड़ित कारोबारी को हुए नुकसान के लिए सरकार से आर्थिक सहायता देने की भी मांग उठाई गई।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    1 hr ago
  • @@ Sangrur /Sunam ### Traffic Police****
    1
    @@ Sangrur /Sunam
              ### Traffic Police****
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Local News Reporter ਸੁਨਾਮ, ਸੰਗਰੂਰ, ਪੰਜਾਬ•
    25 min ago
  • ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਨਵੇਂ ਪ੍ਰਧਾਨ ਸ. ਚਰਨਜੀਤ ਸਿੰਘ ਧਾਲੀਵਾਲ ਦਾ ਸਮਾਣਾ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ।
    1
    ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਨਵੇਂ ਪ੍ਰਧਾਨ ਸ. ਚਰਨਜੀਤ ਸਿੰਘ ਧਾਲੀਵਾਲ ਦਾ ਸਮਾਣਾ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ।
    user_Samana news express
    Samana news express
    Press repoter ਸਮਾਣਾ, ਪਟਿਆਲਾ, ਪੰਜਾਬ•
    23 hrs ago
  • ਅੱਜ ਦੁਪਹਿਰ ਵੇਲੇ ਬਰਨਾਲਾ ਵਿਖੇ ਮੀਂਹ, ਹਨ੍ਹੇਰੀ ਤੇ ਗੜੇ ਪੈ ਗਏ l
    2
    ਅੱਜ ਦੁਪਹਿਰ ਵੇਲੇ ਬਰਨਾਲਾ ਵਿਖੇ ਮੀਂਹ, ਹਨ੍ਹੇਰੀ ਤੇ ਗੜੇ ਪੈ ਗਏ l
    user_GURJIT SINGH KHUDDI
    GURJIT SINGH KHUDDI
    Press advisory ਬਰਨਾਲਾ, ਬਰਨਾਲਾ, ਪੰਜਾਬ•
    36 min ago
  • ਬਰਨਾਲਾ ਵਿੱਚ ਅੱਜ ਤੇਜ ਹਨੇਰੀ ਅਤੇ ਭਾਰੀ ਵਾਰਿਸ ਨਾਲ ਪਏ ਮੋਟੇ ਮੋਟੇ ਗੜੇ ਕੁਝ ਕੁ ਘੰਟਿਆਂ ਲਈ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
    1
    ਬਰਨਾਲਾ ਵਿੱਚ ਅੱਜ ਤੇਜ ਹਨੇਰੀ ਅਤੇ ਭਾਰੀ ਵਾਰਿਸ ਨਾਲ ਪਏ ਮੋਟੇ ਮੋਟੇ ਗੜੇ ਕੁਝ ਕੁ ਘੰਟਿਆਂ ਲਈ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
    user_ਸੋਨੀ ਕੁਮਾਰ ਗੋਇਲ
    ਸੋਨੀ ਕੁਮਾਰ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    46 min ago
  • ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ 11-5-2026 ਨਾਲ ਹੀ ਧੁੱਪ ਦੇਖੋ ਕੁਦਰਤ ਦੇ ਰੰਗ ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ ਨਾਲ ਹੀ ਬਰਫ ਦੇ ਘੱੜੇ ਪਏ ਬਹੁਤ ਜਿਹਦਾ ਮੀਂਹ ਨਾਲ ਹੀ ਥੋੜੀ ਧੁੱਪ ਕੁਦਰਤ ਦੇ ਰੰਗ
    2
    ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ 11-5-2026 ਨਾਲ ਹੀ ਧੁੱਪ ਦੇਖੋ ਕੁਦਰਤ ਦੇ ਰੰਗ 
ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ ਨਾਲ ਹੀ ਬਰਫ ਦੇ ਘੱੜੇ ਪਏ ਬਹੁਤ ਜਿਹਦਾ ਮੀਂਹ ਨਾਲ ਹੀ ਥੋੜੀ ਧੁੱਪ ਕੁਦਰਤ ਦੇ ਰੰਗ
    user_ਹਰਵਿੰਦਰ ਸਿੰਘ
    ਹਰਵਿੰਦਰ ਸਿੰਘ
    ਬਰਨਾਲਾ, ਬਰਨਾਲਾ, ਪੰਜਾਬ•
    2 hrs ago
  • ਪੰਜਾਬ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਵਰਦੀ ਵਿੱਚ ਕੰਡਕਟਰ ਨਾਲ ਬਦਸਲੂਕੀ ਕਰਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਇਸ ਘਟਨਾ ਨੇ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਲੋਕਾਂ ਵਿੱਚ ਰੋਸ ਪੈਦਾ ਹੋ ਗਿਆ ਹੈ।
    1
    ਪੰਜਾਬ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਵਰਦੀ ਵਿੱਚ ਕੰਡਕਟਰ ਨਾਲ ਬਦਸਲੂਕੀ ਕਰਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਇਸ ਘਟਨਾ ਨੇ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਲੋਕਾਂ ਵਿੱਚ ਰੋਸ ਪੈਦਾ ਹੋ ਗਿਆ ਹੈ।
    user_Baljit Singh
    Baljit Singh
    Journalist ਪਟਿਆਲਾ, ਪਟਿਆਲਾ, ਪੰਜਾਬ•
    6 hrs ago
  • ਮਦਰਜ਼ ਡੇ ਦੇ ਮੌਕੇ 'ਤੇ ਪਾਤੜਾਂ ਦੇ ਇਨਰਵੀਲ ਕਲੱਬ ਦੀਆਂ ਔਰਤਾਂ ਨੇ ਸਵੇਰੇ 5 ਵਜੇ ਸ਼ਹਿਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ। ਉਨ੍ਹਾਂ ਨੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ, ਨਾਲ ਹੀ ਮਾਵਾਂ ਨੂੰ ਬੱਚਿਆਂ ਨੂੰ ਸਵੱਛਤਾ ਦਾ ਪਾਠ ਪੜ੍ਹਾਉਣ ਦੀ ਅਪੀਲ ਕੀਤੀ। ਇਸ ਉਪਰਾਲੇ ਰਾਹੀਂ ਉਨ੍ਹਾਂ ਨੇ ਸਿੱਖਿਆ ਦਿੱਤੀ ਕਿ ਸ਼ਹਿਰ ਨੂੰ ਸਾਫ਼ ਰੱਖਣਾ ਹਰ ਨਾਗਰਿਕ ਦਾ ਫਰਜ਼ ਹੈ।
    1
    ਮਦਰਜ਼ ਡੇ ਦੇ ਮੌਕੇ 'ਤੇ ਪਾਤੜਾਂ ਦੇ ਇਨਰਵੀਲ ਕਲੱਬ ਦੀਆਂ ਔਰਤਾਂ ਨੇ ਸਵੇਰੇ 5 ਵਜੇ ਸ਼ਹਿਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ। ਉਨ੍ਹਾਂ ਨੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ, ਨਾਲ ਹੀ ਮਾਵਾਂ ਨੂੰ ਬੱਚਿਆਂ ਨੂੰ ਸਵੱਛਤਾ ਦਾ ਪਾਠ ਪੜ੍ਹਾਉਣ ਦੀ ਅਪੀਲ ਕੀਤੀ। ਇਸ ਉਪਰਾਲੇ ਰਾਹੀਂ ਉਨ੍ਹਾਂ ਨੇ ਸਿੱਖਿਆ ਦਿੱਤੀ ਕਿ ਸ਼ਹਿਰ ਨੂੰ ਸਾਫ਼ ਰੱਖਣਾ ਹਰ ਨਾਗਰਿਕ ਦਾ ਫਰਜ਼ ਹੈ।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    21 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.