ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਵਿਸ਼ਵਕਰਮਾ ਪੂਜਾ ਦਾ ਆਯੋਜਨ ਕੈਪਸ਼ਨ: ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਸ਼ਰਧਾ ਅਤੇ ਧੂਮਧਾਮ ਨਾਲ ਅਯੋਜਿਤ ਵਿਸ਼ਵਕਰਮਾ ਪੂਜਾ ਪ੍ਰੋਗਰਾਮ ਦੀਆਂ ਵੱਖ-ਵੱਖ ਤਸਵੀਰਾਂ । ਕਪੂਰਥਲਾ : ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਅੱਜ ਵਿਸ਼ਵਕਰਮਾ ਪੂਜਾ ਦਾ ਆਯੋਜਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਗਿਆ। ਸ਼ਿਲਪਕਾਰਾਂ ਦੇ ਇਸ਼ਟਦੇਵ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਨੂੰ ਸਮਰਪਿਤ ਇਹ ਤਿਉਹਾਰ ਭਾਰਤੀ ਰੇਲ ਵਿੱਚ ਹਰ ਸਾਲ 17 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਆਰ.ਸੀ.ਐੱਫ. ਵਰਕਸ਼ਾਪ ਵਿੱਚ ਸਥਿਤ ਸ਼ੈੱਲ ਅਸੈਂਬਲੀ ਸ਼ਾਪ ਵਿਖੇ ਪੂਜਾ ਦੇ ਆਯੋਜਕ ਸ੍ਰੀ ਵਿਸ਼ਵਕਰਮਾ ਸੇਵਕ ਸਭਾ (ਰਜਿ.) ਵੱਲੋਂ ਹਵਨ ਅਤੇ ਪੂਜਾ-ਅਰਚਨਾ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਆਰ.ਸੀ.ਐੱਫ. ਦੇ ਮਹਾਪ੍ਰਬੰਧਕ ਸ੍ਰੀ ਅਜੈ ਨੰਦਨ, ਸ਼੍ਰੀਮਤੀ ਨਵਿਤਾ ਨੰਦਨ, ਪ੍ਰਧਾਨ, ਆਰ.ਸੀ.ਐੱਫ. ਮਹਿਲਾ ਕਲਿਆਣ ਸੰਗਠਨ, ਪ੍ਰਿੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਸ੍ਰੀ ਰਵੀ ਕੁਮਾਰ ਸਮੇਤ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਸ੍ਰੀ ਅਜੈ ਨੰਦਨ ਨੇ ਇਸ ਸਮਾਗਮ ਪ੍ਰਤੀ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਰਧਾ, ਸਮਰਪਣ ਅਤੇ ਸੇਵਾ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਦੱਖਲਤਾ, ਮਿਹਨਤ ਅਤੇ ਪ੍ਰਗਤੀ ਦੇ ਪ੍ਰਸ਼ਸਤ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਪੂਜਾ ਸਥਾਨ 'ਤੇ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ। ਇਸ ਮੌਕੇ 'ਤੇ ਅਜੈ ਨੰਦਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਰ.ਸੀ.ਐੱਫ. ਦੇ ਕਰਮਚਾਰੀਆਂ ਨੇ ਆਪਣੀ ਮਿਹਨਤ ਅਤੇ ਲਗਨ ਦਾ ਪ੍ਰਮਾਣ ਦਿੰਦਿਆਂ ਆਰ.ਸੀ.ਐੱਫ. ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ। ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ ਆਸ਼ੀਰਵਾਦ ਨਾਲ ਇਸ ਕਾਰਖਾਨੇ ਨੇ ਦੇਸ਼ ਨੂੰ ਕਈ ਨਵੇਂ ਕੋਚ ਵੇਰੀਐਂਟ ਪ੍ਰਦਾਨ ਕੀਤੇ ਹਨ। ਆਰ.ਸੀ.ਐੱਫ. ਦੇ ਮਿਹਨਤੀ ਕਰਮਚਾਰੀਆਂ ਦੇ ਅਣਥੱਕ ਯਤਨਾਂ ਦਾ ਹੀ ਨਤੀਜਾ ਹੈ ਕਿ ਆਰ.ਸੀ.ਐੱਫ. ਵੱਲੋਂ 49,000 ਤੋਂ ਵੱਧ ਕੋਚ ਭਾਰਤੀ ਰੇਲ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ, ਜੋ ਕਿ ਇੱਕ ਮਾਣਮੱਤੀ ਅਤੇ ਗੌਰਵਮਈ ਉਪਲਬਧੀ ਹੈ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਵੱਖ-ਵੱਖ ਸੰਸਥਾਵਾਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਆਰ.ਸੀ.ਐੱਫ., ਆਰ.ਸੀ.ਐੱਫ. ਸਕਾਊਟਸ ਐਂਡ ਗਾਈਡਸ, ਸੇਂਟ ਜੌਨ ਐਂਬੂਲੈਂਸ ਬ੍ਰਿਗੇਡ, ਆਦਰਸ਼ ਸੇਵਾ ਕਮੇਟੀ ਅਤੇ ਆਰ.ਸੀ.ਐੱਫ. ਦੀਆਂ ਹੋਰ ਸੰਸਥਾਵਾਂ ਵੱਲੋਂ ਪੂਜਾ ਦੇ ਆਯੋਜਕ ਸ੍ਰੀ ਵਿਸ਼ਵਕਰਮਾ ਸੇਵਕ ਸਭਾ (ਰਜਿ.) ਨੂੰ ਭਰਪੂਰ ਸਹਿਯੋਗ ਦਿੱਤਾ ਗਿਆ। ਪੂਜਾ ਸਮਾਗਮ ਦੌਰਾਨ ਪ੍ਰਸਾਦ ਅਤੇ ਚਾਹ-ਪਾਣੀ ਦੀ ਵਿਵਸਥਾ ਵੀ ਕੀਤੀ ਗਈ। ਇਸ ਤੋਂ ਇਲਾਵਾ ਦੁਪਹਿਰ ਸਮੇਂ ਸਟਾਫ਼ ਕੈਂਟੀਨ ਵਿਖੇ ਲੰਗਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਹਿੱਸਾ ਲਿਆ।
ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਵਿਸ਼ਵਕਰਮਾ ਪੂਜਾ ਦਾ ਆਯੋਜਨ ਕੈਪਸ਼ਨ: ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਸ਼ਰਧਾ ਅਤੇ ਧੂਮਧਾਮ ਨਾਲ ਅਯੋਜਿਤ ਵਿਸ਼ਵਕਰਮਾ ਪੂਜਾ ਪ੍ਰੋਗਰਾਮ ਦੀਆਂ ਵੱਖ-ਵੱਖ ਤਸਵੀਰਾਂ । ਕਪੂਰਥਲਾ : ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਅੱਜ ਵਿਸ਼ਵਕਰਮਾ ਪੂਜਾ ਦਾ ਆਯੋਜਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਗਿਆ। ਸ਼ਿਲਪਕਾਰਾਂ ਦੇ ਇਸ਼ਟਦੇਵ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਨੂੰ ਸਮਰਪਿਤ ਇਹ ਤਿਉਹਾਰ ਭਾਰਤੀ ਰੇਲ ਵਿੱਚ ਹਰ ਸਾਲ 17 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਆਰ.ਸੀ.ਐੱਫ. ਵਰਕਸ਼ਾਪ ਵਿੱਚ ਸਥਿਤ ਸ਼ੈੱਲ ਅਸੈਂਬਲੀ ਸ਼ਾਪ ਵਿਖੇ ਪੂਜਾ ਦੇ ਆਯੋਜਕ ਸ੍ਰੀ ਵਿਸ਼ਵਕਰਮਾ ਸੇਵਕ ਸਭਾ (ਰਜਿ.) ਵੱਲੋਂ ਹਵਨ
ਅਤੇ ਪੂਜਾ-ਅਰਚਨਾ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਆਰ.ਸੀ.ਐੱਫ. ਦੇ ਮਹਾਪ੍ਰਬੰਧਕ ਸ੍ਰੀ ਅਜੈ ਨੰਦਨ, ਸ਼੍ਰੀਮਤੀ ਨਵਿਤਾ ਨੰਦਨ, ਪ੍ਰਧਾਨ, ਆਰ.ਸੀ.ਐੱਫ. ਮਹਿਲਾ ਕਲਿਆਣ ਸੰਗਠਨ, ਪ੍ਰਿੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਸ੍ਰੀ ਰਵੀ ਕੁਮਾਰ ਸਮੇਤ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਸ੍ਰੀ ਅਜੈ ਨੰਦਨ ਨੇ ਇਸ ਸਮਾਗਮ ਪ੍ਰਤੀ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਰਧਾ, ਸਮਰਪਣ ਅਤੇ ਸੇਵਾ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਦੱਖਲਤਾ, ਮਿਹਨਤ ਅਤੇ ਪ੍ਰਗਤੀ ਦੇ ਪ੍ਰਸ਼ਸਤ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਪੂਜਾ ਸਥਾਨ 'ਤੇ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ
ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ। ਇਸ ਮੌਕੇ 'ਤੇ ਅਜੈ ਨੰਦਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਰ.ਸੀ.ਐੱਫ. ਦੇ ਕਰਮਚਾਰੀਆਂ ਨੇ ਆਪਣੀ ਮਿਹਨਤ ਅਤੇ ਲਗਨ ਦਾ ਪ੍ਰਮਾਣ ਦਿੰਦਿਆਂ ਆਰ.ਸੀ.ਐੱਫ. ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ। ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ ਆਸ਼ੀਰਵਾਦ ਨਾਲ ਇਸ ਕਾਰਖਾਨੇ ਨੇ ਦੇਸ਼ ਨੂੰ ਕਈ ਨਵੇਂ ਕੋਚ ਵੇਰੀਐਂਟ ਪ੍ਰਦਾਨ ਕੀਤੇ ਹਨ। ਆਰ.ਸੀ.ਐੱਫ. ਦੇ ਮਿਹਨਤੀ ਕਰਮਚਾਰੀਆਂ ਦੇ ਅਣਥੱਕ ਯਤਨਾਂ ਦਾ ਹੀ ਨਤੀਜਾ ਹੈ ਕਿ ਆਰ.ਸੀ.ਐੱਫ. ਵੱਲੋਂ 49,000 ਤੋਂ ਵੱਧ ਕੋਚ ਭਾਰਤੀ ਰੇਲ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ, ਜੋ ਕਿ ਇੱਕ ਮਾਣਮੱਤੀ ਅਤੇ ਗੌਰਵਮਈ
ਉਪਲਬਧੀ ਹੈ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਵੱਖ-ਵੱਖ ਸੰਸਥਾਵਾਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਆਰ.ਸੀ.ਐੱਫ., ਆਰ.ਸੀ.ਐੱਫ. ਸਕਾਊਟਸ ਐਂਡ ਗਾਈਡਸ, ਸੇਂਟ ਜੌਨ ਐਂਬੂਲੈਂਸ ਬ੍ਰਿਗੇਡ, ਆਦਰਸ਼ ਸੇਵਾ ਕਮੇਟੀ ਅਤੇ ਆਰ.ਸੀ.ਐੱਫ. ਦੀਆਂ ਹੋਰ ਸੰਸਥਾਵਾਂ ਵੱਲੋਂ ਪੂਜਾ ਦੇ ਆਯੋਜਕ ਸ੍ਰੀ ਵਿਸ਼ਵਕਰਮਾ ਸੇਵਕ ਸਭਾ (ਰਜਿ.) ਨੂੰ ਭਰਪੂਰ ਸਹਿਯੋਗ ਦਿੱਤਾ ਗਿਆ। ਪੂਜਾ ਸਮਾਗਮ ਦੌਰਾਨ ਪ੍ਰਸਾਦ ਅਤੇ ਚਾਹ-ਪਾਣੀ ਦੀ ਵਿਵਸਥਾ ਵੀ ਕੀਤੀ ਗਈ। ਇਸ ਤੋਂ ਇਲਾਵਾ ਦੁਪਹਿਰ ਸਮੇਂ ਸਟਾਫ਼ ਕੈਂਟੀਨ ਵਿਖੇ ਲੰਗਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਹਿੱਸਾ ਲਿਆ।
- Post by Gaurav masih1
- ਕਿ ਸਾਡੇ ਆਲੇ ਬੱਸ ਨਸ਼ੇ ਕਰਨ ਹੀ ਆਏ ਕੰਮ ਪੈਸਾ ਸਾਰਾ ਬਿਹਾਰੀਆਂ ਲੁੱਟ ਲੈਣਾ ਪੰਜਾਬ ਦਾ ਪੈਸਾ ਤਾਂ ਇਹ ਲੋਕ ਕਮਾਂ ਰਹੇ ਨੇਂ ਤੇ ਸਾਡੇ ਆਲੇ ਨਸ਼ਿਆਂ ਚ ਮਰੀ ਜਾਂਦੇ1
- ਪਿੰਡ ਚੱਕ ਮਹਿਰ ਦੇ ਨੇੜੇ ਵੱਡੀ ਨਹਿਰ ਟੁੱਟਣ ਦੀ ਖ਼ਬਰ ਆਈ ਸਾਹਮਣੇ,,!! ਪਿੰਡ ਵਾਸੀਆਂ ਨੇ ਨਹਿਰ ਟੁੱਟਣ ਦਾ ਕਾਰਨ ਦੱਸਦਿਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਕੀਤੀ ਅਪੀਲ,! ਪਿੰਡ ਚੱਕ ਮਹਿਰ ਦੇ ਨੇੜੇ ਵੱਡੀ ਨਹਿਰ ਟੁੱਟਣ ਦੀ ਖ਼ਬਰ ਆਈ ਸਾਹਮਣੇ,,!! ਪਿੰਡ ਵਾਸੀਆਂ ਨੇ ਨਹਿਰ ਟੁੱਟਣ ਦਾ ਕਾਰਨ ਦੱਸਦਿਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਕੀਤੀ ਅਪੀਲ,!1
- ਸੁਲਤਾਨਵਿੰਡ ਰੋਡ ਦੀ ਬਦਹਾਲੀ ਤੇ “ਸਮੱਸਿਆ ਹੱਲ ਕਰੋ ਨਹੀਂ ਤਾਂ ਭੁੱਖ ਹੜਤਾਲ”—ਅਮਰਜੀਤ ਸਿੰਘ ਜੋੜਾ ਤੇ ਸਥਾਨਿਕ ਲੋਕਾਂ ਦੀ ਪ੍ਰਸ਼ਾਸਨ ਨੂੰ ਚੇਤਾਵਨੀ ਸੁਲਤਾਨਵਿੰਡ ਰੋਡ ਦੀ ਬਦਹਾਲੀ ਤੇ “ਸਮੱਸਿਆ ਹੱਲ ਕਰੋ ਨਹੀਂ ਤਾਂ ਭੁੱਖ ਹੜਤਾਲ”—ਅਮਰਜੀਤ ਸਿੰਘ ਜੋੜਾ ਤੇ ਸਥਾਨਿਕ ਲੋਕਾਂ ਦੀ ਪ੍ਰਸ਼ਾਸਨ ਨੂੰ ਚੇਤਾਵਨੀ1
- ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ! ਵੱਖ-ਵੱਖ ਕੇਸਾਂ ’ਚ 3 ਭਗੌੜੇ ਦੋਸ਼ੀ P.O ਸਟਾਫ ਨੇ ਕੀਤੇ ਕਾਬੂ | Punjab 24 News #AmritsarPolice #PunjabPolice #AmritsarNews #BreakingNews #Punjab24News1
- ਸੰਤ ਸਮਾਜ ਅਤੇ ਉੱਘੇ ਵਿਦਵਾਨਾਂ ਨਾਲ ਡਾ. ਵਿਕਰਮਜੀਤ ਸਿੰਘ ਸਾਹਨੀ ਜੀ ਵੱਲੋਂ ਕੀਤਾ ਗਿਆ ਵਿਚਾਰ ਵਟਾਂਦਰਾ1
- ਜਲੰਧਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਮਾਇਨਿੰਗ ਖ਼ਿਲਾਫ਼ 2 ਮੁਕੱਦਮੇ ਦਰਜ਼। ਭਾਰੀ ਮਸ਼ੀਨਰੀ ਅਤੇ ਵਾਹਨ ਬਰਾਮਦ। ਜਲੰਧਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਮਾਇਨਿੰਗ ਖ਼ਿਲਾਫ਼ 2 ਮੁਕੱਦਮੇ ਦਰਜ਼। ਭਾਰੀ ਮਸ਼ੀਨਰੀ ਅਤੇ ਵਾਹਨ ਬਰਾਮਦ। #Viral #ForYou #TrendingVideo #NonFollowers #Highlight1
- Amritsar ’ਚ 2 ਚੋਰ ਕੀਤੇ ਕਾਬੂ 1 ਫਰਾਰ ਲੋਕਾਂ ਨੇ ਕੀਤੀ ਛਿ/ਤਰ ਪਰੇਡ | Punjab 24 News | Amritsar News Amritsar ’ਚ 2 ਚੋਰ ਕੀਤੇ ਕਾਬੂ 1 ਫਰਾਰ ਲੋਕਾਂ ਨੇ ਕੀਤੀ ਛਿ/ਤਰ ਪਰੇਡ | Punjab 24 News | Amritsar News . #AmritsarNews #PunjabPolice #AmritsarCrime #CrimeNews #Punjab24News1