ਸੁਖਵਿੰਦਰ ਸਿੰਘ ਕੁੰਦਨੀ ਬਣੇ ਮਾਰਕੀਟ ਕਮੇਟੀ ਮੂਣਕ ਦੇ ਨਵੇਂ ਚੇਅਰਮੈਨ ਸੁਖਵਿੰਦਰ ਸਿੰਘ ਕੁੰਦਨੀ ਬਣੇ ਮਾਰਕੀਟ ਕਮੇਟੀ ਮੂਣਕ ਦੇ ਨਵੇਂ ਚੇਅਰਮੈਨ ਮੂਣਕ, 25 ਅਗਸਤ (ਨਰੇਸ਼ ਤਨੇਜਾ): ਮੂਣਕ ਇਲਾਕੇ ਨਾਲ ਸਬੰਧਤ ਸੁਖਵਿੰਦਰ ਸਿੰਘ ਕੁੰਦਨੀ ਨੂੰ ਮਾਰਕੀਟ ਕਮੇਟੀ ਮੂਣਕ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਇਲਾਕੇ ਦੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਨਵ-ਨਿਯੁਕਤ ਚੇਅਰਮੈਨ ਸੁਖਵਿੰਦਰ ਸਿੰਘ ਕੁੰਦਨੀ ਨੇ ਆਪਣੀ ਜ਼ਿੰਮੇਵਾਰੀ ਲਈ ਸਰਕਾਰ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਵਰਿੰਦਰ ਗੋਇਲ ਮੰਤਰੀ, ਗੌਰਵ ਗੋਇਲ ਜੀ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਾਰਕੀਟ ਕਮੇਟੀ ਨਾਲ ਸਬੰਧਤ ਕਿਸਾਨਾਂ, ਆੜ੍ਹਤੀਆਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਦੇ ਨਾਲ-ਨਾਲ ਮੰਡੀਆਂ ਵਿੱਚ ਕਿਸਾਨਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ। ਇਸ ਮੌਕੇ ਇਲਾਕੇ ਦੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਵੱਲੋਂ ਸੁਖਵਿੰਦਰ ਸਿੰਘ ਕੁੰਦਨੀ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਗਈ।

- ਅੱਜ ਕੱਲ ਰਿਸ਼ਤਿਆਂ ਦੀ ਕੋਈ ਅਹਿਮਤ ਨਹੀਂ ਸਿਰਫ਼ ਪੈਸਾ ਹੈ, ਜੇਕਰ ਤੁਹਾਡੇ ਕੋਲ ਪੈਸਾ ਤਾਂ ਸਭ ਕੁਝ ਹੈ, ਨਹੀਂ ਤਾਂ ਕੋਈ ਰਿਸ਼ਤੇਦਾਰੀ ਨਹੀਂ???1
- ਮਨਸਾਹਿਬ ਪ੍ਰੀਤ ਸਿੰਘ ਡੀ ਐਮ ਨਗਰ ਪੰਚਾਇਤ ਹੰਡਿਆਇਆ ਵੱਲੋਂ ਨਾਜਾਇਜ ਕਬਜ਼ਾ ਢਾਹੁਣ ਮੌਕੇ ਜਾਣਕਾਰੀ1
- ਨਗਰ ਪੰਚਾਇਤ ਹੰਡਿਆਇਆ ਅਤੇ ਬਰਨਾਲਾ ਪੁਲਿਸ ਨੇ ਨਾਜਾਇਜ ਉਸਾਰੀ ਢਾਹੀ ਬਰਨਾਲਾ, ਬੰਧਨ ਤੋੜ ਸਿੰਘ ਕਸਬਾ ਹੰਡਿਆਇਆ ਦੀ ਕਿਲ੍ਹਾ ਪੱਤੀ ਵਾਰਡ ਨੰਬਰ ਚਾਰ ਵਿਖ਼ੇ ਨਗਰ ਪੰਚਾਇਤ ਅਤੇ ਬਰਨਾਲਾ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਨਾਜਾਇਜ ਉਸਾਰੀ ਢਾਹੀ ਪਰਿਵਾਰ ਵੇਚਦਾ ਸੀ ਨਸ਼ੇ l ਰਾਜੂ ਸਿੰਘ ਪੁੱਤਰ ਬੂਟਾ ਸਿੰਘ ਸਮੇਤ ਪਰਿਵਾਰ ਤੇ ਗਿਆਰਾਂ ਤੋਂ ਵੱਧ ਪਰਚੇ ਹਨ ਨਸ਼ਾ ਵੇਚਣ ਦੇ l ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਪੀ (ਡੀ )ਸੰਜੀਵ ਕੁਮਾਰ ਸਿੰਗਲਾ ਨੇ ਦੱਸਿਆ ਕਿ ਵਿਅਕਤੀ ਰਾਜੂ ਸਿੰਘ ਉਪਰ ਗਿਆਰਾਂ ਮੁਕੱਦਮੇ ਐਨ ਡੀ ਪੀ ਐਸ ਤਹਿਤ ਦਰਜ ਹਨ ਦੋ ਵਾਰ ਇਹ ਜੇਲ੍ਹ ਜਾ ਚੁੱਕਿਆ ਹੈ l ਅਤੇ ਬਾਕੀ ਪਰਿਵਾਰ ਸਮੇਤ 36 ਪਰਚੇ ਦਰਜ ਹਨ l ਇਸ ਕਰਕੇ ਇਸਦਾ ਮਕਾਨ ਢਾਹਿਆ ਗਿਆ ਹੈ l ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਕਿਸੇ ਵੀ ਨਸ਼ਾ ਤਸਕਰ ਨੂੰ ਬਖਸਿਆ ਨਹੀਂ ਜਾਵੇਗਾ l ਇਸ ਸਬੰਧੀ ਨਗਰ ਪੰਚਾਇਤ ਡੀ ਐਮ ਮਨਸਾਹਿਬ ਪ੍ਰੀਤ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਖਿਲਾਫ ਸਾਡੇ ਕੋਲ ਸਕਾਇਤ ਆਈ ਸੀ ਜਿਸ ਦੇ ਅਧਾਰ ਤੇ ਅੱਜ ਕਾਰਵਾਈ ਕੀਤੀ ਗਈ ਅੱਗੇ ਵੀ ਹੋਰ ਜੋ ਨਜਾਇਜ਼ ਉਸਾਰੀਆਂ ਹਨ ਉਹ ਸਾਰੀਆਂ ਢਾਹੀਆਂ ਜਾਣਗੀਆਂ l ਇਸ ਮੌਕੇ ਡੀ ਐਸ ਪੀ ਰਜਿੰਦਰ ਸਿੰਘ, ਡੀ ਐਸ ਪੀ ਜਸਵਿੰਦਰ ਕੌਰ, ਇੰਚਾਰਜ ਬਲਜੀਤ ਸਿੰਘ ਚੀਮਾ, ਥਾਣਾ ਸਦਰ ਇੰਚਾਰਜ ਜਗਜੀਤ ਸਿੰਘ, ਚੌਂਕੀ ਇੰਚਾਰਜ ਤਰਸੇਮ ਸਿੰਘ, ਏ ਐਸ ਆਈ ਸੁਖਚੈਨ ਸਿੰਘ, ਏ ਐਸ ਆਈ ਜਸਵਿੰਦਰ ਕੌਰ, ਏ ਐਸ ਆਈ ਦੀਪਕ ਕੁਮਾਰ, ਏ ਐਸ ਆਈ ਮੁਕੇਸ਼ ਕੁਮਾਰ, ਨਗਰ ਪੰਚਾਇਤ ਕਲਰਕ ਵਰਿੰਦਰ ਸਿੰਘ, ਨਾਇਬ ਸਿੰਘ, ਹੌਲਦਾਰ ਸੁਰਜੀਤ ਸਿੰਘ, ਹੌਲਦਾਰ ਗੁਰਪ੍ਰੀਤ ਕੌਰ, ਲਵਦੀਪ ਸਿੰਘ ਆਦਿ ਸਮੇਤ ਹੋਰ ਪੁਲਿਸ ਪਾਰਟੀ ਹਾਜਰ ਸੀ4
- ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਸਵਾਗਤ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਸਿਧਾਂਤ ਨੂੰ ਸਮਰਪਿਤ ਸਜਾਏ ਜਾ ਰਹੇ ਖ਼ਾਲਸਾ ਮਾਰਚ ਦੇ ਸਵਾਗਤ ਅਤੇ ਪ੍ਰਬੰਧਾਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜ਼ਿਲ੍ਹੇ ਭਰ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਖ਼ਾਲਸਾ ਮਾਰਚ ਦੇ ਫਤਿਹਗੜ੍ਹ ਸਾਹਿਬ ਦੀ ਹੱਦ ਵਿੱਚ ਪਹੁੰਚਣ ਮੌਕੇ ਕੀਤੇ ਜਾਣ ਵਾਲੇ ਸਵਾਗਤੀ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਰਿਆ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਖ਼ਾਲਸਾ ਮਾਰਚ ਨੂੰ ਸਮਰਪਿਤ ਇਹ ਨਗਰ ਕੀਰਤਨ 30 ਅਗਸਤ ਦੀ ਸ਼ਾਮ ਨੂੰ ਫਤਿਹਗੜ੍ਹ ਸਾਹਿਬ ਦੀ ਹੱਦ ਵਿੱਚ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਖ਼ਾਲਸਾ ਮਾਰਚ ਦੇ ਸਵਾਗਤ ਲਈ ਵੱਖ-ਵੱਖ ਪੜਾਵਾਂ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਲਾਕੇ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਸਜਾਵਟੀ ਗੇਟ ਲਗਾਉਣ ਦੇ ਨਾਲ-ਨਾਲ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਸੰਗਤਾਂ ਵੱਲੋਂ ਖ਼ਾਲਸਾ ਮਾਰਚ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਥੇਦਾਰ ਰਿਆ ਅਤੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਖ਼ਾਲਸਾ ਮਾਰਚ ਦੇ ਰਾਤਰੀ ਠਹਿਰਾਓ ਲਈ 30 ਅਗਸਤ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਉਪਰੰਤ 31 ਅਗਸਤ ਨੂੰ ਸਵੇਰੇ 9 ਵਜੇ ਖ਼ਾਲਸਾ ਮਾਰਚ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਦਰਸਾਏ ਮੀਰੀ-ਪੀਰੀ ਦੇ ਸਿਧਾਂਤ ਅਤੇ ਸਿੱਖ ਪੰਥ ਦੀਆਂ ਮਹਾਨ ਰਵਾਇਤਾਂ ਨਾਲ ਜੁੜੇ ਇਸ ਖ਼ਾਲਸਾ ਮਾਰਚ ਦਾ ਫਤਿਹਗੜ੍ਹ ਸਾਹਿਬ ਦੀ ਧਰਤੀ ’ਤੇ ਪਹੁੰਚਣਾ ਸਮੂਹ ਸੰਗਤਾਂ ਲਈ ਮਾਣ ਅਤੇ ਸ਼ਰਧਾ ਦਾ ਮੌਕਾ ਹੈ।1
- दिन दहाडे चोरी हुई दुकान में सरकार आखिर कर कया रही हैं भाई2
- ਨਗਰ ਨਿਗਮ ਲੁਧਿਆਣਾ ਦੀ ਮੀਟਿੰਗ ਬਣੀ ਜੰਗ ਦਾ ਅਖਾੜਾ, ਬੀਜੇਪੀ ਅਤੇ ਆਪ ਕੋਂਸਲਰਾ ਚ ਹੋਈ ਹੱਥੋਂ ਪਾਈ ਨਗਰ ਨਿਗਮ ਲੁਧਿਆਣਾ ਦੀ ਮੀਟਿੰਗ ਬਣੀ ਜੰਗ ਦਾ ਅਖਾੜਾ, ਬੀਜੇਪੀ ਅਤੇ ਆਪ ਕੋਂਸਲਰਾ ਚ ਹੋਈ ਹੱਥੋਂ ਪਾਈ1
- ਵੱਧ ਬਿਜਲੀ ਬਿਲ ਦੇ ਮਾਮਲਿਆਂ ਦੇ ਨਿਪਟਾਰੇ ਲਈ ਜਾਰੀ ਹੋਵੇਗਾ ਵਿਸ਼ੇਸ਼ ਨੰਬਰ! 👉🏻 ਉਸ ਨੰਬਰ 'ਤੇ ਆਉਣ ਵਾਲ਼ੀਆਂ ਕਾਲਾਂ ਵਾਸਤੇ ਬੈਠੇਗੀ 20 ਮੈਂਬਰਾਂ ਦੀ ਟੀਮ 👉🏻 15 ਕੰਮ-ਕਾਜੀ ਦਿਨਾਂ 'ਚ ਕੀਤੀ ਜਾਵੇਗੀ ਵੱਧ ਬਣੇ ਹੋਏ ਬਿਲ ਦੀ ਪੜਤਾਲ 👉🏻 ਭਵਿੱਖ 'ਚ ਮੁਸ਼ਕਿਲਾਂ ਤੋਂ ਬਚਾਅ ਲਈ ਸਾਫ਼ਟਵੇਅਰ 'ਚ ਕੀਤੇ ਗਏ ਬਦਲਾਅ - ਤਰੁਨਪ੍ਰੀਤ ਸਿੰਘ ਸੌਂਦ ਕੈਬਿਨੇਟ ਮੰਤਰੀ, ਪੰਜਾਬ1
- ਹੰਡਿਆਇਆ ਜੀ ਕਿਲਾਪਤੀ ਵਿਖੇ ਨਸ਼ਾ ਤਸਕਰ ਦੇ ਘਰ ਨੂੰ ਢਾਉਣ ਮੌਕੇ ਕੀ ਬੋਲੇ ਐਸਪੀਡੀ ਸੰਜੀਵ ਗੋਇਲ ਅਤੇ ਨਗਰ ਪੰਚਾਇਤ ਹੰਢਿਆਇਆ ਦੇ ਡੀਐਮ ਮਨ ਸਾਹਿਬ ਪ੍ਰੀਤ ਸਿੰਘ, ਦੇਖੋ ਵੀਡੀਓ.....1