ਖੇਤੀਬਾੜੀ ਅਫ਼ਸਰ ਬਰਨਾਲਾ ਵੱਲੋਂ ਖਾਦ ਅਤੇ ਬੀਜ ਡੀਲਰਾਂ ਨੂੰ ਸਖ਼ਤ ਹਦਾਇਤਾਂ •ਖਾਦਾਂ ਜਾਂ ਬੀਜਾਂ ਨਾਲ ਗੈਰ-ਜ਼ਰੂਰੀ ਵਸਤੂਆਂ ਦੀ ਟੈਗਿੰਗ ਨਾ ਕੀਤੀ ਜਾਵੇ ਬਰਨਾਲਾ, 30 ਮਾਰਚ(ਗੁਰਜੀਤ ਸਿੰਘ ਖੁੱਡੀ )- ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਖਪਾਲ ਸਿੰਘ ਵੱਲੋਂ ਅਜ਼ਿਲ੍ਹੇ ਦੇ ਸਮੂਹ ਖਾਦ, ਬੀਜ ਤੇ ਕੀਟਨਾਸ਼ਕ ਡੀਲਰਾਂ ਨਾਲ ਕੁਆਲਿਟੀ ਕੰਟਰੋਲ ਦੇ ਸਬੰਧ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਖਪਾਲ ਸਿੰਘ ਵੱਲੋਂ ਡੀਲਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੁੱਖ ਖੇਤੀਬਾੜੀ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਸਿਰਫ਼ ਸਰਕਾਰ ਵੱਲੋਂ ਪ੍ਰਮਾਣਿਤ ਅਤੇ ਮਿਆਰੀ ਕੰਪਨੀਆਂ ਦੇ ਬੀਜ, ਖਾਦਾਂ ਅਤੇ ਦਵਾਈਆਂ ਹੀ ਮੁਹੱਈਆ ਕਰਵਾਈਆਂ ਜਾਣ। ਘਟੀਆ ਜਾਂ ਨਕਲੀ ਸਮੱਗਰੀ ਵੇਚਣ ਵਾਲਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੇਗੀ। ਡਾ. ਸੁਖਪਾਲ ਸਿੰਘ ਨੇ ਹਦਾਇਤ ਕੀਤੀ ਕਿ ਹਰੇਕ ਡੀਲਰ ਵੱਲੋਂ ਕਿਸਾਨ ਨੂੰ ਖਰੀਦੀ ਗਈ ਵਸਤੂ ਦਾ ਪੱਕਾ ਬਿੱਲ ਦੇਣਾ ਲਾਜ਼ਮੀ ਹੈ। ਬਿਨਾਂ ਬਿੱਲ ਤੋਂ ਵਿਕਰੀ ਕਰਨ ਵਾਲੇ ਡੀਲਰਾਂ ਦੇ ਲਾਇਸੰਸ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਖਾਦਾਂ ਜਾਂ ਬੀਜਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀਆਂ ਗੈਰ-ਜ਼ਰੂਰੀ ਵਸਤੂਆਂ ਜਾਂ ਦਵਾਈਆਂ ਦੀ ਜ਼ਬਰਦਸਤੀ ਟੈਗਿੰਗ ਨਾ ਕੀਤੀ ਜਾਵੇ। ਕਿਸਾਨਾਂ ਨੂੰ ਉਨ੍ਹਾਂ ਦੀ ਮਰਜ਼ੀ ਅਨੁਸਾਰ ਹੀ ਸਮੱਗਰੀ ਦਿੱਤੀ ਜਾਵੇ ਅਤੇ ਹਰੇਕ ਦੁਕਾਨ ਦੇ ਬਾਹਰ ਸਟਾਕ ਦੀ ਸਥਿਤੀ ਅਤੇ ਰੇਟ ਲਿਸਟ ਦਾ ਬੋਰਡ ਲੱਗਿਆ ਹੋਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾਵੇਗੀ ਅਤੇ ਸ਼ੱਕ ਪੈਣ 'ਤੇ ਤੁਰੰਤ ਸੈਂਪਲ ਭਰੇ ਜਾਣਗੇ। ਜੇਕਰ ਕਿਸੇ ਦਾ ਸੈਂਪਲ ਫੇਲ੍ਹ ਹੁੰਦਾ ਹੈ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਾ. ਸੁਖਪਾਲ ਸਿੰਘ ਨੇ ਡੀਲਰਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੰਮ ਕਰਨ ਅਤੇ ਖੇਤੀਬਾੜੀ ਵਿਭਾਗ ਦੇ ਨਿਯਮਾਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕਰਨ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਸਤਨਾਮ ਸਿੰਘ ਹਾਜ਼ਰ ਸਨ।

- ਇੰਨਾ ਮਹਿਗੀਆਂ ਬਿਮਾਰੀਆਂ ਤੇ ਕਿਓ ਨਹੀ ਚੱਲਦਾ ਸਿਹਤ ਬੀਮਾ ਯੋਜਨਾ ਕਾਰਡ , ਸਰਕਾਰ ਜੀ ਕਰੋ ਗੋਰ1
- Post by ਹਰਪ੍ਰੀਤ ਸਿੰਘ ਕੋਹਲੀ1
- Post by Md Usman Raja1
- ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)– ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਅਤੇ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਵੱਲੋਂ ‘ਆਮ ਆਦਮੀ ਪਾਰਟੀ’ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਵੱਖ-ਵੱਖ ਪਿੰਡਾਂ ਗਾਟਵਾਲੀ, ਨਥੇਹਾ, ਕਲਾਲਵਾਲਾ ਅਤੇ ਕੌਰੇਆਣਾ ਵਿੱਚ ਜਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਗਏ ਵਿਕਾਸੀ ਕੰਮਾਂ ਅਤੇ ਲੋਕ ਭਲਾਈ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋ. ਬਲਜਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਅਨੁਸਾਰ ਸਿੱਖਿਆ, ਸਿਹਤ, ਬਿਜਲੀ ਅਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਕਈ ਵਾਅਦੇ ਸਫਲਤਾਪੂਰਵਕ ਪੂਰੇ ਵੀ ਹੋ ਚੁੱਕੇ ਹਨ। ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਖੁੱਲ੍ਹੀ ਚਰਚਾ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਲਈ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਵਿਸ਼ਵਾਸ ‘ਤੇ ਖਰੀ ਉਤਰਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਵਿਕਾਸੀ ਕੰਮ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਸਰਪੰਚ ਜਗਾ, ਹਰਜੀਤ ਸਿੰਘ ਸਰਾਂ, ਬਲਾਕ ਪ੍ਰਧਾਨ ਬਿੱਕਰ ਸਿੰਘ ਨਥੇਹਾ, ਬਲਾਕ ਪ੍ਰਧਾਨ ਪਹਿਲਾ ਰਣਜੀਤ ਕੌਰ ਨਥੇਹਾ, ਵਾਈਸ ਚੇਅਰਮੈਨ ਮਹਿਮਾ ਸਿੰਘ ਕੌਰੇਆਣਾ, ਰਾਜ ਰਾਣੀ ਸਰਪੰਚ ਨਥੇਹਾ, ਸੁਖਪਾਲ ਸਿੰਘ ਚਾਹਲ, ਜਗਵਿੰਦਰ ਸਿੰਘ ਭਾਗੀਵਾਂਦਰ, ਦੇਵਰਾਜ ਸਰਪੰਚ ਕਲਾਲਵਾਲਾ, ਗਮਦੂਰ ਸਿੰਘ ਸਰਪੰਚ ਕੌਰੇਆਣਾ ਅਤੇ ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ ਅਤੇ ਸਰਕਾਰ ਦੇ ਕੰਮਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤਾ।1
- ਦੁਕਾਨਾਂ ਤੇ ਕਾਲੀਆਂ ਝੰਡੀਆਂ ਲਗਾ ਕੇ ਕਰਾਂਗੇ ਰੋਸ਼ ਪ੍ਰਦਰਸ਼ਨ --ਪ੍ਰਧਾਨ ਬਾਂਕਾ ਜਗਰਾਓ 30 ਮਾਰਚ(ਪ੍ਰਦੀਪ ਪਾਲ) 1 ਅਪ੍ਰੈਲ 2026 ਤੋਂ ਅਣਮਿਥੇ ਸਮੇਂ ਲਈ ਆਉਣ ਵਾਲੇ ਕਣਕ ਦੇ ਸੀਜ਼ਨ ਦੇ ਵਿੱਚ ਸਰਕਾਰੀ ਖਰੀਦ ਦਾ ਪੂਰਾ ਬਾਈਕਾਟ ਆੜਤੀਆ ਐਸੋਸੀਏਸ਼ਨ ਜਗਰਾਓ ਵੱਲੋਂ ਕੀਤਾ ਜਾਵੇਗਾ। ਜਗਰਾਓ ਮੰਡੀ ਅਤੇ ਨਾਲ ਲੱਗਦੇ ਸਾਰੇ ਖਰੀਦ ਕੇਂਦਰਾਂ ਦੇ ਵਿੱਚ ਕਣਕ ਦੀ ਖਰੀਦ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਘਨਈਆ ਕੁਮਾਰ ਬਾਂਕਾ ਨੇ ਕੀਤਾ। ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਹੜਤਾਲ ਦੌਰਾਨ ਆੜਤੀਏ ਸਾਰੀਆਂ ਦੁਕਾਨਾਂ ਤੇ ਕਾਲੀਆਂ ਝੰਡੀਆਂ ਲਾ ਕੇ ਆਪਣਾ ਰੋਸ਼ ਪ੍ਰਗਟ ਕਰਨਗੇ, ਜਦੋਂ ਤੱਕ ਸਰਕਾਰ ਸਾਡੀ ਬਣਦੀ 2/50% ਦਾਮੀ ਪੂਰੀ ਨਹੀਂ ਦਿੰਦੀ ਅਤੇ ਸਾਡੇ ਤੇ ਹੱਕ ਨਹੀਂ ਦਿੰਦੀ ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ। ਇਸ ਈਪੀਐਫ ਜੋ ਨਹੀਂ ਬਣਦਾ ਉਸ ਨੂੰ ਨਹੀਂ ਹਟਾਉਂਦੀ ਉਦੋਂ ਤੱਕ ਸਾਡੀ ਇਹ ਹੜਤਾਲ ਜਾਰੀ ਰਹੇਗੀ। ਉਹਨਾਂ ਕਿਹਾ ਕਿ ਨਾ ਤਾਂ ਮੰਡੀਆਂ ਦੇ ਵਿੱਚ ਕਣਕ ਲੁਹਾਈ ਜਾਏਗੀ ਅਤੇ ਨਾ ਹੀ ਛਾਣਿਆ ਜਾਏਗਾ ਅਤੇ ਨਾ ਹੀ ਵੇਚਿਆ ਜਾਏਗਾ। ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਡੀ ਮੰਗ ਨੂੰ ਪੂਰਾ ਨਹੀਂ ਕਰਦੀ ਤਾਂ ਅਸੀਂ ਬਸ ਅੱਡਾ ਚੌਂਕ ਵਿਖੇ ਧਰਨਾ ਲਗਾਵਾਂਗੇ। ਜਦ ਤੱਕ ਸਰਕਾਰ ਸਾਡਾ ਹਾਜ਼ਰ ਸਨ। ਮੌਕੇ ਰਾਜਕੁਮਾਰ ਭੱਲਾ, ਜਗਜੀਤ ਸਿੰਘ ਸਿੱਧੂ, ਗੁਰਮੀਤ ਸਿੰਘ ਦੌਧਰ, ਜਤਿੰਦਰ ਸਿੰਘ ਸਰਾਂ, ਨਵੀਨ ਸਿੰਗਲਾ, ਮਹਿੰਦਰ ਪਾਲ ਸਿੰਘ ਗੁਰੂਸਰ ਅੰਮ੍ਰਿਤਪਾਲ ਸਿੰਘ, ਬੂਟਾ ਸਿੰਘ ਗਰੇਵਾਲ, ਮਨੋਹਰ ਲਾਲ ਅਤੇਆਸ਼ੂ ਮਿੱਤਲ,ਇੰਦਰਜੀਤ ਸਿੰਘ ਮੁੱਲਾਂਪੁਰ ਹਾਜ਼ਰ ਸਨ।1
- ਇਟਲੀ ਵਾਲੇ ਅਤੇ ਫਰੈਸ਼ੀ ਕਨੇਡੀਅਨ ਨੇ ਮੰਗੀ ਮਾਫੀ1
- Post by Masroor1
- ਪਿੰਡ ਫਰਵਾਹੀ 'ਚ ਜੈੱਕਾਂ ਨਾਲ ਕੋਠੀ ਚੁੱਕਦਿਆਂ ਵਾਪਰਿਆ ਭਿਆਨਕ ਹਾਦਸਾ! 4 ਜਾਣੇ ਮਲਬੇ ਹੇਠ ਆ ਗਏ1