ਇਫਕੋ ਵੱਲੋਂ ਸਰਹਿੰਦ ਵਿਖੇ ਕਰਵਾਇਆ ਜਿਲ੍ਹਾ ਪੱਧਰੀ ਸਹਿਕਾਰੀ ਸੰਮੇਲਨ ਦੇਸ਼ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਇੰਡੀਅਨ ਫਾਰਮਰਜ਼ ਫਰਟੀਲਾਈਸਰ ਕੋਪਰੇਟਿਵ ਲਿਮਿਟਿਡ ਵਲੋਂ ਸਰਹਿੰਦ ਵਿਖੇ ਜਿਲ੍ਹਾ ਪੱਧਰੀ ਸਹਿਕਾਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਸ਼ਿਨਾਜ਼ ਮਿੱਤਲ ਨੇ ਦੱਸਿਆ ਕਿ ਇਫਕੋ ਵੱਲੋਂ ਨੈਨੋ ਖ਼ਾਦਾ ਦੇ ਬਲਾਕ ਪੱਧਰੀ ਟ੍ਰਾਇਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਟ੍ਰਾਇਲ ਸਾਂਝੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਫਕੋ ਵਲੋਂ ਹਰ ਸਾਲ 20 ਫੀਸਦੀ ਡਿਵੀਡੈਂਟ ਸਹਿਕਾਰੀ ਸਭਾਵਾਂ ਨੂੰ ਵੰਡਿਆ ਜਾਂਦਾ ਹੈ। ਉਨ੍ਹਾਂ ਇਫਕੋ ਅਧਿਕਾਰੀਆਂ ਦੀ ਤਾਲਮੇਲ ਕਰਕੇ ਖਾਦ ਵੰਡਨ ਦੀ ਨੀਤੀ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਫਸਲਾਂ ਦੀ ਰਹਿੰਦ ਖੁੰਦ ਸਬੰਧੀ ਮਸ਼ੀਨਰੀ ਦੀ ਸਭਾ ਪੱਧਰ ਤੇ ਖਰੀਦ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਇਫਕੋ ਫ਼ੀਲਡ ਅਫਸਰ ਹਿੰਮਾਂਸ਼ੂ ਜੈਨ ਵਲੋਂ ਭਾਰਤ ਸਰਕਾਰ ਦੀ ਉਰਵਰਕ ਦੀ ਪਾਠਸ਼ਾਲਾ ਅਤੇ ਪੀ ਐਮ ਯੋਜਨਾ ਤਹਿਤ ਨਵੀਨਤਮ ਖਾਦਾਂ ਜਿਵੇ ਕਿ ਜੈਵਿਕ, ਸਮੁੰਦਰੀ ਸ਼ਹਿਵਾਲ, ਨੈਨੋ ਖਾਦਾਂ ਆਦਿ ਵਰਤਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਹਾਜ਼ਰ ਵੱਖ ਵੱਖ ਸਭਾਵਾਂ ਦੇ ਨਿਰੀਖਕ ਸਹਿਬਾਨ ਨੂੰ ਵੱਧ ਤੋਂ ਵੱਧ ਪਿੰਡ ਪੱਧਰੀ ਪ੍ਰੋਗਰਾਮ ਕਰਨ ਲਈ ਉਨ੍ਹਾਂ ਦੇ ਸਹਿਯੋਗ ਦੀ ਅਪੀਲ ਕੀਤੀ ਗਈ। ਇਸ ਮੌਕੇ ਰਿਜਨਲ ਮੈਨੇਜਰ ਇਫਕੋ ਲੁਧਿਆਣਾ ਸ਼੍ਰੀ ਮੋਹਨ ਸਵਰੂਪ, ਇਫਕੋ ਸਟੇਟ ਮਾਰਕੀਟਿੰਗ ਮੈਨੇਜਰ ਸ਼੍ਰੀ ਜੀਤ ਰਾਮ ਚੌਧਰੀ ਇਫਕੋ ਫ਼ੀਲਡ ਅਫਸਰ ਹਿੰਮਾਂਸ਼ੂ ਜੈਨ,ਸਹਾਇਕ ਰਜਿਸਟਰਾਰ ਸ਼੍ਰੀ ਰਮਨ ਕੁਮਾਰ, ਆਈ ਐਫ ਐਫ ਡੀ ਸੀ ਤੋਂ ਸ਼੍ਰੀ ਸਤਿੰਦਰ ਸਿੰਘ, ਇਫਕੋ ਐਮ ਸੀ ਤੋਂ ਸ਼੍ਰੀ ਸੰਦੀਪ ਵਿਰਕ, ਇਫਕੋ ਟੋਕੀਓ ਤੋਂ ਯੋਗੇਸ਼ ਕੁਮਾਰ, ਅਗਾਂਹਵਧੂ ਕਿਸਾਨ ਸ ਗੁਰਵਿੰਦਰ ਸਿੰਘ ਤਲਾਨਿਆ, ਅਗਾਂਹਵਧੂ ਕਿਸਾਨ ਸ ਗੁਰਜੰਟ ਸਿੰਘ ਬਲਹਾਰੀ, ਐਮ ਡੀ ਸ਼੍ਰੀ ਰਾਕੇਸ਼ ਗੋਇਲ ਜੀ , ਡੀ ਐਮ ਦਵਿੰਦਰ ਸਿੰਘ ਢਿੱਲੋਂ ਸਮੇਤ ਹੋਰ ਅਧਿਕਾਰੀ ਹਾਜਰ ਸਨ।

- ਫਤਿਹਗੜ੍ਹ ਸਾਹਿਬ ਤੋਂ ਨਤਮਸਤਕ ਹੋ ਕੇ ਪਰਤ ਰਹੇ ਪਤੀ-ਪਤਨੀ ਦੀ ਭਿਆਨਕ ਹਾਦਸੇ 'ਚ ਮੌਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਸਕੂਟਰੀ 'ਤੇ ਵਾਪਸ ਚੰਡੀਗੜ੍ਹ ਪਰਤ ਰਹੇ ਧਰਮਵੀਰ ਸਿੰਘ ਅਤੇ ਉਸ ਦੀ ਪਤਨੀ ਸ਼ਸ਼ੀ ਬਾਲਾ ਵਾਸੀ ਚੰਡੀਗੜ੍ਹ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ, ਜਦੋਂ ਇਹ ਦੋਵੇਂ ਨਤਮਸਤਕ ਹੋਣ ਉਪਰੰਤ ਆਪਣੇ ਘਰ ਵੱਲ ਜਾ ਰਹੇ ਸਨ, ਤਾਂ ਪਿੰਡ ਆਲਮਪੁਰ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਬੱਸੀ ਪਠਾਣਾ ਦੇ ਸਹਾਇਕ ਥਾਣੇਦਾਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਾਦਸਾਗ੍ਰਸਤ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਟਰੱਕ ਚਾਲਕ ਦਲਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।1
- ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 4 ਮੈਂਬਰ ਕੀਤੇ ਕਾਬੂ ਪੁਲਿਸ ਨੇ ਇਸ ਮਾਮਲੇ ਚ 2 ਸਕੇ ਭਰਾ ਸੁਨਿਆਰੇ ਕੀਤੇ ਕਾਬੂ ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 4 ਮੈਂਬਰ ਕੀਤੇ ਕਾਬੂ ਪੁਲਿਸ ਨੇ ਇਸ ਮਾਮਲੇ ਚ 2 ਸਕੇ ਭਰਾ ਸੁਨਿਆਰੇ ਕੀਤੇ ਕਾਬੂ1
- ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ 04 ਮੈਂਬਰਾਂ ਨੂੰ ਕੀਤਾ ਕਾਬੂ।1
- ਗੁਰੂ ਨਾਨਕ ਸੋਸਾਇਟੀ ਦੇ ਬਿਲਕੁਲ ਸਾਹਮਣੇ. ਰੋਡ ਤੇ ਅੱਜ ਪ੍ਰੀ ਮਿਕਸ ਪਾਈ ਗਈ.. ਐਸਡੀਐਮ ਸਾਹਿਬ ਅਤੇ ਪੰਜਾਬ ਸਰਕਾਰ ਦਾ ਅਤੇ ਚੇਅਰਮੈਨ ਪ੍ਰਮਿੰਦਰ ਸਿੰਘ ਗੋਲਡੀ ਦਾ ਧੰਨਵਾਦ ਕਰਦਿਆਂ ਸਮਾਜ ਸੇਵੀ ਪ੍ਰਭਜੋਤ ਸਿੰਘ ਖਾਲਸਾ ਨੇ ਦੱਸਿਆ ਕਿ ਵਾਰਡ ਨੰਬਰ ਛੇ ਖਰਡ ਦੇ ਪਾਰਟੀ ਦੇ ਵਰਕਰਾਂ ਵੱਲੋਂ ਦੱਸੇ ਕੰਮ ਹੁਣ ਹੋਲੀ ਹੋਲੀ ਹੋਣੇ ਸ਼ੁਰੂ ਹੋ ਗਏ ਹਨ।1
- दिन दहाडे चोरी हुई दुकान में सरकार आखिर कर कया रही हैं भाई2
- ਮੁਸਲਿਮ ਭਾਈਚਾਰੇ ਦੇ ਮਹਾਂਪੁਰਸ਼ ਮੁਹੰਮਦ ਨਬੀ ਜੀ ਦੇ ਜਨਮ ਦਿਨ ਮੌਕੇ ਬਹੁਤ ਬਹੁਤ ਮੁਬਾਰਕ ਵੋਟਰ ਪਾਰਟੀ ਇਨਕਲਾਬ ਜਿੰਦਾਬਾਦ ਪਿੰਡ ਸੁਨੇਤ ਤੋਂ ਮੁਹੰਮਦ ਨਬੀ ਜੀ ਦੇ ਜਨਮਦਿਨ ਤੇ ਸੋਭਾ ਯਾਤਰਾ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਸਵੇਰੇ 10 ਵਜੇ ਚੱਲ ਕੇ ਚਾਰ ਵਿੱਚ ਇੱਕ ਚੱਲਦਾ ਰਿਹਾ ਪਿੰਡ ਸੁਨੇਤ ਦੀਆਂ ਸੜਕਾਂ ਤੇ ਅੱਲਾਹ ਹੂ ਅੱਲਾਹ ਹੂ ਦੇ ਜੈਕਾਰੇ ਸੁਣਾਈ ਦਿੱਤੇ ਇਹਨਾਂ ਵੱਲੋਂ ਇਹ ਸੁਬਾ ਯਾਤਰਾ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਆਰੰਭ ਹੋਈ ਮੁਸਲਿਮ ਭਾਈਚਾਰੇ ਦਾ ਬੇਮਿਸਾਲ ਕੱਠ ਅਤੇ ਇਕ ਤਾਂ ਦੇਖਣ ਨੂੰ ਮਿਲੀ ਮੁਸਲਿਮ ਭਾਈਚਾਰੇ ਵੱਲੋਂ ਤੁਸੀਂ ਦੇਖਿਆ ਹੋਵੇਗਾ ਕਿ ਕਦੇ ਵੀ ਅਲੱਗ ਅਲੱਗ ਧੜੇ ਵੰਡੀਆਂ ਦੇ ਵਿੱਚ ਸੋਭਾ ਯਾਤਰਾ ਨਹੀਂ ਕੱਢੀਆਂ ਜਾਂਦੀਆਂ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸਾਰਾ ਭਾਈਚਾਰਾ ਮਿਲ ਕੇ ਆਪਣੀਆਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਬਾਰੇ ਵਿਚਾਰ ਚਰਚਾ ਵੀ ਕਰਦੇ ਹਨ ਦੂਜੇ ਪਾਸੇ ਆਪਣੇ ਪੰਜਾਬੀ ਭਾਈਚਾਰਾ ਆਪਾਂ ਦੇਖ ਲੈਦੇ ਆਂ ਕਿ ਸਾਡੇ ਪੰਜਾਬ ਦੇ ਲੋਕ ਪੰਜਾਬੀਅਤ ਨੂੰ ਭੁੱਲਦੇ ਹੋਏ ਇੱਕ ਦੂਜੇ ਦੀ ਲੱਤਾਂ ਖਿੱਚਣ ਨੂੰ ਤਾਂ ਟਾਈਮ ਹੈ ਪਰ ਭਾਈ ਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਅਸ਼ੀਰਵਾਦ ਨੂੰ ਕਿ ਮਾਨਸ ਕੀ ਜਾਤ ਸਭ ਏਕ ਪਹਿਚਾਨਬੋ ਦੇ ਸਲੋਕ ਨੂੰ ਭੁੱਲਦੇ ਹੋਏ ਬਹੁਤ ਸਾਰੇ ਧੜਿਆਂ ਵਿੱਚ ਵੰਡੇ ਹੋਏ ਨੇ ਹਿੰਦੂ ਮੁਸਲਮਾਨ ਸਿੱਖ ਇਸਾਈ ਆਪਾਂ ਸਾਰੇ ਭਾਈ ਭਾਈ ਤੇ ਇਸ ਸਿਧਾਂਤ ਤੇ ਪਹਿਰਾ ਦੇਣਾ ਹੀ ਭੁੱਲ ਗਏ ਹਾਂ ਜੇਕਰ ਆਪਣੇ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਯਾਦ ਰੱਖਿਆ ਹੁੰਦਾ ਤਾਂ ਅੱਜ ਜੁਮਲੇਬਾਜ ਸਾਡੇ ਤੇ ਰਾਜ ਨਾ ਕਰਦੇ ਹੁੰਦੇ ਇਹਨਾਂ ਜੁਮਲੇ ਬਾਜਾਂ ਤੋਂ ਪੰਜਾਬ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਲਈ ਮਿਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ,,,,,,,,ਕੀ ਤੁਹਾਡੇ ਕੋਲ ਟਾਈਮ ਨਹੀਂ ਫਿਰ ਕੌਣ ਕਰੇਗਾ ਪਹਿਲ ਆਰਥਿਕ ਆਜ਼ਾਦੀ ਵੋਟਰ ਪੈਨਸ਼ਨ ਮਿਸਨ ਪੰਜਾਬ ਭਾਰਤ ਸਰਪ੍ਰਸਤ ਸਿਕੰਦਰ ਸਿੰਘ ਸੁਨੇਤ V,P,I1
- ਪੰਜਾਬ ਦੇ ਮੁਲਾਜਮ ਸਰਕਾਰੀ ਅਦਾਰਿਆਂ ਅਤੇ ਸਕੂਲਾਂ ਵਿਚ ਬੰਦ ਕਰਕੇ ਕਰਨਗੇ ਪ੍ਰਦਰਸ਼ਨ। ਦੁਕਾਨਾਂ ਤੇ ਪ੍ਰਾਈਵੇਟ ਅਦਾਰੇ ਆਮ ਵਾਂਗ ਖੁੱਲ੍ਹੇ ਰਹਿਣਗੇ-ਮੁਕੇਸ਼ ਕੁਮਾਰ, ਡੀ ਟੀ ਐਫ ਪੰਜਾਬ। ਪੰਜਾਬ ਦੇ ਮੁਲਾਜਮ ਸਰਕਾਰੀ ਅਦਾਰਿਆਂ ਅਤੇ ਸਕੂਲਾਂ ਵਿਚ ਬੰਦ ਕਰਕੇ ਕਰਨਗੇ ਪ੍ਰਦਰਸ਼ਨ।ਦੁਕਾਨਾਂ ਤੇ ਪ੍ਰਾਈਵੇਟ ਅਦਾਰੇ ਆਮ ਵਾਂਗ ਖੁੱਲ੍ਹੇ ਰਹਿਣਗੇ- ਮੁਕੇਸ਼ ਕੁਮਾਰ, ਡੀ ਟੀ ਐਫ ਪੰਜਾਬ।1
- ਗਊਸ਼ਾਲਾਵਾਂ ਨੂੰ ਆਰਥਿਕ ਰਾਹਤ ਦੇਣ ਲਈ ਪੰਜਾਬ ਸਰਕਾਰ ਨੇ ਸੂਬੇ ਦੀਆਂ 518 ਗਊਸ਼ਾਲਾਵਾਂ ਦੇ ਬਿਜਲੀ ਬਿੱਲ ਕੀਤੇ ਮੁਆਫ-ਕੀਮਤੀ ਭਗਤ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੇਸਹਾਰਾ ਗਊਧਨ ਦੀ ਸਾਂਭ ਸੰਭਾਲ ਅਤੇ ਜ਼ਿਲ੍ਹੇ ਦੀਆਂ ਗਉਸ਼ਾਲਾਵਾਂ ਅੰਦਰ ਗਊਧਨ ਲਈ ਲੋਂੜੀਦੇ ਪ੍ਰਬੰਧਾਂ ਸਬੰਧੀ ਵੱਖ ਵੱਖ ਵਿਭਾਗੀ ਅਧਿਕਾਰੀਆਂ ਅਤੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਅਹਿਮ ਮੀਟਿੰਗ ਕੀਤੀ। ਉਪ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ 518 ਗਊਸ਼ਾਲਾਵਾਂ ਦੇ ਬਿਜਲੀ ਮਾਫ਼ ਕਰਕੇ ਗਊਸ਼ਾਲਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਗਊਸ਼ਾਲਾਵਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਰਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸੜਕਾਂ ਤੇ ਬੇਸਹਾਰਾ ਗਊਧਨ ਨੁੰ ਸਰਕਾਰੀ ਜਾਂ ਨਿੱਜੀ ਗਊਸ਼ਾਲਾਵਾਂ ਵਿੱਚ ਪਹੁੰਚਾਉਣ ਲਈ ਸਬੰਧਤ ਵਿਭਾਗਾਂ ਨੂੰ ਪੂਰੀ ਜਿੰਮੇਵਾਰੀ ਅਤੇ ਸੇਵਾ ਭਾਵਨਾ ਨਾਲ ਮੋਹਰੀ ਭੂਮਿਕਾ ਨਿਭਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਗੜੋਲੀਆਂ ਵਿਖੇ 18 ਏਕੜ ਜ਼ਮੀਨ ਵਿੱਚ ਕਰੀਬ 1.76 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਗਊਸ਼ਾਲਾ ਬਣੀ ਹੋਈ ਹੈ ਜਿਸਦੇ ਵਿੱਚ 5 ਹਜਾਰ ਪਸ਼ੂ ਰੱਖਣ ਦੀ ਸਮਰੱਥਾ ਹੈ। ਉਨ੍ਹਾਂ ਸ਼ਹਿਰੀ ਖੇਤਰ ਅੰਦਰ ਕਾਰਜਸਾਧਕ ਅਫ਼ਸਰ ਅਤੇ ਪਿੰਡਾਂ ਵਿੱਚ ਬੀ.ਡੀ.ਪੀ.ਓਜ਼ ਨੂੰ ਸੜਕਾਂ ਦੇ ਘੁੰਮਣ ਵਾਲੇ ਬੇਸਹਾਰਾ ਗਊਧਨ ਨੂੰ ਸਰਕਾਰੀ ਗਊਸ਼ਾਲਾ ਜਾਂ ਪ੍ਰਾਈਵੇਟ ਗਊਸਾਲਵਾਂ ਵਿੱਚ ਪਹੁੰਚਾਉਣ ਦੀ ਹਦਾਇਤ ਕੀਤੀ। ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਜਖ਼ਮੀ ਜਾਂ ਬਿਮਾਰ ਪਸ਼ੂਆਂ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ 11 ਗਉਸ਼ਾਲਾਵਾਂ ਵਿੱਚ ਕਰੀਬ 3 ਕਰੋੜ 06 ਲੱਖ ਰੁਪਏ ਦੀ ਲਾਗਤ ਵਾਲੇ ਕਾਊ-ਲਿਫਟਰ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਡਿਪਟੀ ਡਾਇਰਕੈਟਰ ਪਸ਼ੂ ਪਾਲਣ ਡਾ ਭੁਪਿੰਦਰ ਪਾਲ ਸਿੰਘ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਗਊਸ਼ਾਲਾਵਾਂ ਵਿੱਚ ਪ਼ਸੂਆਂ ਦੇ ਮੈਡੀਕਲ ਚੈਕਅੱਪ ਲਈ ਵੈਟਨਰੀ ਅਫਸਰਾਂ ਦੀ ਡਿਊਟੀ ਲਗਾਈ ਜਾਵੇ ਅਤੇ ਸਬੰਧਤ ਦਾ ਡਿਊਟੀ ਰੋਸਟਰ ਹਰੇਕ ਗਉਸ਼ਾਲਾ ਵਿਖੇ ਨੋਟਿਸ ਬੋਰਡ ਦੇ ਤੋਰ ਤੇ ਲਗਾਇਆ ਜਾਵੇ। ਇਸ ਮੋਕੇ ਐਸ.ਡੀ.ਐਮ. ਬਸੀ ਪਠਾਣਾ ਦੀਪਜੋਤ ਕੌਰ, ਸਹਾਇਕ ਕਮਿਸ਼ਨਰ ਸੂਬਾ ਸਿੰਘ, ਡੀ.ਡੀ.ਪੀ.ਓ ਜਸਪ੍ਰੀਤ ਕੌਰ, ਡੀ.ਐਸ.ਪੀ. ਖੁਸ਼ਪ੍ਰੀਤ ਸਿੰਘ, ਕੌਮੀ ਪ੍ਰਧਾਨ ਸਤੀਸ਼ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਗਊਸ਼ਾਲਾਵਾਂ ਦੇ ਪ੍ਰਬੰਧਕ ਹਾਜਰ ਸਨ।1