ਲਾਇਨਜ਼ ਕਲੱਬ ਸੁਨਾਮ ਸਿਟੀ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਸੁਨਾਮ ਊਧਮ ਸਿੰਘ ਵਾਲਾ, ਰਾਜੇਸ਼ ਕੁਮਾਰ। ਲਾਇਨਜ਼ ਕਲੱਬ ਸੁਨਾਮ ਸਿਟੀ ਵੱਲੋਂ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਮੌਕੇ ਪਨਸੀਡ ਪੰਜਾਬ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਹੀਦਾਂ ਦੇ ਦਿਹਾੜੇ ਸਾਨੂੰ ਸਾਰਿਆਂ ਨੂੰ ਮਨਾਉਣੇ ਚਾਹੀਦੇ ਹਨ। ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਨਾਲ ਨਾਲ ਜਲਿਆ ਵਾਲਾ ਬਾਗ਼ ਦੇ ਸਾਕੇ ਦੀ ਅੱਗ ਆਪਣੇ ਸੀਨੇ ਅੰਦਰ ਬਾਲੀ ਰੱਖੀ ਅਤੇ 21 ਵਰਿਆਂ ਬਾਅਦ ਦੁਸ਼ਮਣ ਦੇ ਦੇਸ਼ ਜਾਕੇ ਨਿਹੱਥੇ ਦੇਸ਼ਵਾਸੀਆਂ ਤੇ ਹੋਏ ਜ਼ੁਲਮ ਦਾ ਬਦਲਾ ਲਿਆ। ਅੱਜ ਦੇ ਦਿਨ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਮੌਕੇ ਕਲੱਬ ਦੇ ਨਵੇਂ ਬਣੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਨਵੇਂ ਬਣੇ ਮੈਂਬਰਾਂ ਵਿੱਚ ਰਤਨ ਕੁਮਾਰ ਰਿੰਕੂ ਬਾਂਸਲ, ਅਸ਼ੋਕ ਗੋਇਲ, ਦਰਸ਼ਨ ਸਿੰਘ, ਐਡਵੋਕੇਟ ਸੁਨੀਲ ਜਿੰਦਲ, ਐਡਵੋਕੇਟ ਅਰਸ਼ਦੀਪ ਸ਼ਰਮਾ, ਅਵਤਾਰ ਸਿੰਘ ਬਰਾੜ,ਗੋਪਾਲ ਕਾਂਸਲ, ਸਨੀ ਅਗਰਵਾਲ,ਕਰਨ ਕਾਂਸਲ ਸ਼ਾਮਲ ਸਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਰੀਜਨਲ ਚੇਅਰਮੈਨ ਕਰਨ ਗੋਇਲ, ਪ੍ਰਧਾਨ ਰਾਜੀਵ ਕੌਸ਼ਿਕ,ਜਰਨਲ ਸਕੱਤਰ ਬਲਦੇਵ ਕ੍ਰਿਸ਼ਨ ਭੋਲਾ, ਕੈਸ਼ੀਅਰ ਚੰਦਰ ਮਨੀ ਗੋਇਲ, ਅਮਰੀਕ ਸਿੰਘ ਕੰਡਾ, ਜੋਗਿੰਦਰ ਸਿੰਘ ਮੱਲ੍ਹੀ ਪੀ ਆਰ ਓ, ਜਗਜੀਤ ਸਿੰਘ ਚੱਠਾ, ਕੁਲਦੀਪ ਸਿੰਘ ਸੱਗੂ ਅਤੇ ਬਹਾਦਰ ਸਿੰਘ ਹਾਂਡਾ ਆਦਿ ਮੈਂਬਰ ਹਾਜ਼ਰ ਸਨ।
ਲਾਇਨਜ਼ ਕਲੱਬ ਸੁਨਾਮ ਸਿਟੀ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਸੁਨਾਮ ਊਧਮ ਸਿੰਘ ਵਾਲਾ, ਰਾਜੇਸ਼ ਕੁਮਾਰ। ਲਾਇਨਜ਼ ਕਲੱਬ ਸੁਨਾਮ ਸਿਟੀ ਵੱਲੋਂ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਮੌਕੇ ਪਨਸੀਡ ਪੰਜਾਬ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਹੀਦਾਂ ਦੇ ਦਿਹਾੜੇ ਸਾਨੂੰ ਸਾਰਿਆਂ ਨੂੰ ਮਨਾਉਣੇ ਚਾਹੀਦੇ ਹਨ। ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਨਾਲ ਨਾਲ ਜਲਿਆ ਵਾਲਾ ਬਾਗ਼ ਦੇ ਸਾਕੇ ਦੀ ਅੱਗ ਆਪਣੇ ਸੀਨੇ ਅੰਦਰ ਬਾਲੀ ਰੱਖੀ ਅਤੇ 21 ਵਰਿਆਂ ਬਾਅਦ ਦੁਸ਼ਮਣ ਦੇ ਦੇਸ਼ ਜਾਕੇ
ਨਿਹੱਥੇ ਦੇਸ਼ਵਾਸੀਆਂ ਤੇ ਹੋਏ ਜ਼ੁਲਮ ਦਾ ਬਦਲਾ ਲਿਆ। ਅੱਜ ਦੇ ਦਿਨ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਮੌਕੇ ਕਲੱਬ ਦੇ ਨਵੇਂ ਬਣੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਨਵੇਂ ਬਣੇ ਮੈਂਬਰਾਂ ਵਿੱਚ ਰਤਨ ਕੁਮਾਰ ਰਿੰਕੂ ਬਾਂਸਲ, ਅਸ਼ੋਕ ਗੋਇਲ, ਦਰਸ਼ਨ ਸਿੰਘ, ਐਡਵੋਕੇਟ ਸੁਨੀਲ ਜਿੰਦਲ, ਐਡਵੋਕੇਟ ਅਰਸ਼ਦੀਪ ਸ਼ਰਮਾ, ਅਵਤਾਰ ਸਿੰਘ ਬਰਾੜ,ਗੋਪਾਲ ਕਾਂਸਲ, ਸਨੀ ਅਗਰਵਾਲ,ਕਰਨ ਕਾਂਸਲ ਸ਼ਾਮਲ ਸਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਰੀਜਨਲ ਚੇਅਰਮੈਨ ਕਰਨ ਗੋਇਲ, ਪ੍ਰਧਾਨ ਰਾਜੀਵ ਕੌਸ਼ਿਕ,ਜਰਨਲ ਸਕੱਤਰ ਬਲਦੇਵ ਕ੍ਰਿਸ਼ਨ ਭੋਲਾ, ਕੈਸ਼ੀਅਰ ਚੰਦਰ ਮਨੀ ਗੋਇਲ, ਅਮਰੀਕ ਸਿੰਘ ਕੰਡਾ, ਜੋਗਿੰਦਰ ਸਿੰਘ ਮੱਲ੍ਹੀ ਪੀ ਆਰ ਓ, ਜਗਜੀਤ ਸਿੰਘ ਚੱਠਾ, ਕੁਲਦੀਪ ਸਿੰਘ ਸੱਗੂ ਅਤੇ ਬਹਾਦਰ ਸਿੰਘ ਹਾਂਡਾ ਆਦਿ ਮੈਂਬਰ ਹਾਜ਼ਰ ਸਨ।
- ਸੁਨਾਮ ਅਨਾਜ ਮੰਡੀ ਵਿੱਚ ਰਾਜ ਪੱਧਰੀ ਸ਼ਹੀਦੀ ਦਿਹਾੜੇ ਦੌਰਾਨ ਚੋਰ ਕਾਬੂ ਸ਼ਹੀਦ ਉਧਮ ਸਿੰਘ ਜੀ ਦਾ 87ਵਾਂ ਸ਼ਹੀਦੀ ਦਿਹਾੜਾ ਰਾਜ ਪੱਧਰ 'ਤੇ ਸੁਨਾਮ ਦੀ ਅਨਾਜ ਮੰਡੀ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ, ਜਿੱਥੇ ਕੁਝ ਸ਼ਰਾਰਤੀ ਅਨਸਰ ਭੀੜ ਦਾ ਫਾਇਦਾ ਚੁੱਕਦੇ ਹੋਏ ਲੋਕਾਂ ਦੇ ਬਟੂਏ ਅਤੇ ਨਕਦੀ ਚੋਰੀ ਕਰ ਰਹੇ ਸਨ। ਮੌਕੇ 'ਤੇ ਮੌਜੂਦ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਇੱਕ ਕਥਿਤ ਚੋਰ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ, ਇਸ ਦੌਰਾਨ ਇੱਕ ਸਰਪੰਚ ਦੇ ਪਤੀ ਦਾ ਵੀ ਬਟੂਆ ਚੋਰੀ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਹਨ।1
- ਸ੍ਰ:-ਪਰਮਿੰਦਰ ਸਿੰਘ ਢੀਂਡਸਾ ਸਾਹਿਬ ਜੀ ਦੀ ਇਸ ਵੀਡੀਓ ਨੂੰ ਪੂਰੀ ਜਰੂਰ ਦੇਖੋ ਜੀ ਇੱਕ ਇੱਕ ਗੱਲ ਸੁਨਣ ਵਾਲੀ ਹੈ ਜੀ।1
- ਦੋਰਾਹਾ ਦੇ ਨੇੜਲੇ ਪਿੰਡ ਅਜਨੋਦ ਵਿਖੇ ਕਰਵਾਇਆ ਗਿਆ ਤੀਆਂ ਦਾ ਮੇਲਾ ਪਿੰਡ ਦੀਆਂ ਮੁਟਿਆਰਾਂ ਨੇ ਲੋਕ ਗੀਤਾਂ ਤੇ ਪਾਈਆਂ ਧੂਮਾਂ ਦੋਰਾਹਾ ਦੇ ਨੇੜਲੇ ਪਿੰਡ ਅਜਨੋਦ ਵਿਖੇ ਕਰਵਾਇਆ ਗਿਆ ਤੀਆਂ ਦਾ ਮੇਲਾ ਪਿੰਡ ਦੀਆਂ ਮੁਟਿਆਰਾਂ ਨੇ ਲੋਕ ਗੀਤਾਂ ਤੇ ਪਾਈਆਂ ਧੂਮਾਂ1
- *ਸਰਦਾਰ ਗੁਰਦਰਸ਼ਨ ਸਿੰਘ ਸੈਣੀ ਸਫਾਈ ਕਰਮਚਾਰੀਆਂ ਦੇ ਸਮਰਥਨ ਵਿੱਚ ਸਾਹਮਣੇ ਆਏ, ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ* *ਸਰਦਾਰ ਗੁਰਦਰਸ਼ਨ ਸਿੰਘ ਸੈਣੀ ਸਫਾਈ ਕਰਮਚਾਰੀਆਂ ਦੇ ਸਮਰਥਨ ਵਿੱਚ ਸਾਹਮਣੇ ਆਏ, ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ* ਜ਼ੀਰਕਪੁਰ, 31 ਜੁਲਾਈ, ਭਾਵਨਾ ਚੌਧਰੀ: ਸਰਦਾਰ ਗੁਰਦਰਸ਼ਨ ਸਿੰਘ ਸੈਣੀ ਨੇ ਜ਼ੀਰਕਪੁਰ ਵਿੱਚ ਨਗਰ ਕੌਂਸਲ (ਐਮ.ਸੀ.) ਦਫ਼ਤਰ ਵਿਖੇ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਨਾਲ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਜ਼ੋਰ ਦਿੱਤਾ। ਉਹ ਵਿਰੋਧ ਸਥਾਨ 'ਤੇ ਬੈਠੇ ਅਤੇ ਮਜ਼ਦੂਰਾਂ ਦੀਆਂ ਚਿੰਤਾਵਾਂ ਨੂੰ ਪੂਰੀ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਿਆ। ਉਨ੍ਹਾਂ ਨੇ ਮਜ਼ਦੂਰਾਂ ਨੂੰ ਆਪਣੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ। ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ, ਸਰਦਾਰ ਗੁਰਦਰਸ਼ਨ ਸਿੰਘ ਸੈਣੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਉਨ੍ਹਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਜੋ ਵੀ ਜ਼ਰੂਰੀ ਯਤਨ ਕਰਨ, ਉਨ੍ਹਾਂ ਦੇ ਨਾਲ ਪੂਰੀ ਵਚਨਬੱਧਤਾ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਪੱਧਰ 'ਤੇ ਬੇਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੁਸ਼ਕਲ ਸਮੇਂ ਦੌਰਾਨ, ਸਰਦਾਰ ਗੁਰਦਰਸ਼ਨ ਸਿੰਘ ਸੈਣੀ ਦੀ ਮੌਜੂਦਗੀ ਨੇ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਵਿੱਚ ਉਮੀਦ ਅਤੇ ਵਿਸ਼ਵਾਸ ਦੀ ਇੱਕ ਨਵੀਂ ਕਿਰਨ ਲਿਆਂਦੀ। ਸਾਰੇ ਸਫਾਈ ਕਰਮਚਾਰੀਆਂ ਨੇ ਸਰਦਾਰ ਗੁਰਦਰਸ਼ਨ ਸਿੰਘ ਸੈਣੀ ਜੀ ਦਾ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਦਿਲੋਂ ਧੰਨਵਾਦ ਕੀਤਾ।4
- ਸੁਣੋਂ – ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਵਿਖੇ ਸਫ਼ਾਈ ਕਰਮੀਆਂ ਉੱਪਰ ਹੋਏ ਲਾਠੀ ਚਾਰਜ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਘੇਰਦਿਆਂ ਕੀ ਕਿਹਾ.... ਸੁਣੋਂ – ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਵਿਖੇ ਸਫ਼ਾਈ ਕਰਮੀਆਂ ਉੱਪਰ ਹੋਏ ਲਾਠੀ ਚਾਰਜ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਘੇਰਦਿਆਂ ਕੀ ਕਿਹਾ.... #barnalacase #SukhbirSinghBadal #ShiromaniAkaliDal #punjabkhabar24 #PunjabNews #PunjabPolice #AamAdmiParty1
- ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਆਪਣੇ ਪੰਜਾਬ ਦੌਰੇ ਦੇ ਪਹਿਲੇ ਦਿਨ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਵਿਖੇ ਪਹੁੰਚ ਕੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਆਪਣੇ ਪੰਜਾਬ ਦੌਰੇ ਦੇ ਪਹਿਲੇ ਦਿਨ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਵਿਖੇ ਪਹੁੰਚ ਕੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਯੋਗ ਅਗਵਾਈ ਹੇਠ ਰੱਖੀ ਗਈ ਮੀਟਿੰਗ ਨੇ ਦੇਖਦੇ ਹੀ ਦੇਖਦੇ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰ ਲਿਆ, ਜਿਸ ਵਿੱਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ।1
- ਬਲੱਡ ਗਰੁੱਪ ਨਾ ਮਿਲਣ ਦੇ ਬਾਵਜੂਦ ਸਫਲ ਕਿਡਨੀ ਟ੍ਰਾਂਸਪਲਾਂਟ,ਨਵੀਂ ਤਕਨੀਕ ਨਾਲ ਇਲਾਜ ਕਰਵਾ ਮਰੀਜ਼ ਨੂੰ ਮਿਲਿਆ ਜ਼ਿੰਦਗੀ ਦਾ ਦੂਜਾ ਮੌਕਾ1
- ਸਮਰਾਲਾ ਚ ਨਹੀਂ ਰੁੱਕ ਰਹੀਆਂ ਲੁੱਟ ਦੀਆਂ ਵਾਰਦਾਤਾਂ ਬਜ਼ੁਰਗ ਮਹਿਲਾ ਤੋਂ ਪਰਸ ਖੋਹਿਆ, ਪਰਸ ਚ ਸੀ ਨਗਦੀ , ਮੋਬਾਈਲ ਤੇ ਜਰੂਰੀ ਦਸਤਾਵੇਜ ਸਮਰਾਲਾ ਚ ਨਹੀਂ ਰੁੱਕ ਰਹੀਆਂ ਲੁੱਟ ਦੀਆਂ ਵਾਰਦਾਤਾਂ ਬਜ਼ੁਰਗ ਮਹਿਲਾ ਤੋਂ ਪਰਸ ਖੋਹਿਆ, ਪਰਸ ਚ ਸੀ ਨਗਦੀ , ਮੋਬਾਈਲ ਤੇ ਜਰੂਰੀ ਦਸਤਾਵੇਜ1