ਗੁਰੂ ਤੇਗ ਬਹਾਦਰ ਜੀ ਜਨਮ:-ਗੁਰੂ ਤੇਗ ਬਹਾਦਰ ਜੀ ਗੁਰੂ ਹਰਿਗੋਬਿੰਦ ਜੀ ਦੇ ਪੰਜਵੇਂ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ, ਆਪ ਦਾ ਜਨਮ ਅੰਮ੍ਰਿਤਸਰ ਵਿਚ ‘ਗੁਰੂ ਕੇ ਮਹਿਲ’ ਵਿਖੇ 1 ਅਪ੍ਰੈਲ 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਪਰਵਾਰ:-ਆਪ ਜੀ ਦੇ ਚਾਰ ਵੱਡੇ ਭਰਾ (ਬਾਬਾ ਗੁਰਦਿਤਾ, ਸੁਰਜ ਮਲ, ਅਣੀ ਰਾਇ,ਅਟੱਲ ਰਾਇ, ਅਤੇ ਇਕ ਭੈਣ ਬੀਬੀ ਵੀਰੋ ਜੀ ਸਨ। ਮਹਿਲ, ਮਾਤਾ ਗੁਜਰੀ ਜੀ ਅਤੇ ਆਪ ਦੇ ਸ਼ਹਿਬਜ਼ਾਦੇ ਗੁਰੁ ਗੋਬਿੰਦ ਸਿੰਘ ਸਾਹਿਬ ਜੀ (22 ਦਸੰਬਰ 1666) ਸਨ। ਗੁਰਗੱਦੀ ਅਤੇ ਜੋਤੀ ਜੋਤ:- ਗੁਰਿਆਈ ਮਿਲੀ 30 ਮਾਰਚ 1664 ਪਰ ਗੁਰਗੱਦੀ ਤੇ ਬਿਰਾਜਮਾਨ 20 ਮਾਰਚ 1665 (ਪਿੰਡ ਬਕਾਲੇ), ਸ਼ਹੀਦੀ 11 ਨਵੰਬਰ 1675 ਚਾਂਦਨੀ ਚੌਕ, ਦਿੱਲੀ । ਨਗਰ ਵਸਾਇਆ:-ਅਨੰਦਪੁਰ ਸਾਹਿਬ ਜੁਲਾਈ 1666. ਗੁਰੁ ਸਾਹਿਬ ਜੀ ਦਾ ਪਹਿਲਾ ਨਾਮ ਤੇਗ ਮਲ ਸੀ ਪਰ ਕਰਤਾਰਪੁਰ ਦੀ ਲੜਾਈ ਵਿਚ ਜਦੋਂ ਆਪ 14 ਸਾਲ ਦੇ ਹੀ ਸਨ ਐਸੇ ਜ਼ੋਹਰ ਵਿਖਾਏ ਕਿ ਖੁਸ਼ ਹੋਕੇ ਗੁਰੂ ਹਰਿਗੋਬਿੰਦ ਜੀ ਨੈ ਆਪ ਨੂੰ ‘ਤੇਗ ਬਹਾਦਰ’ ਆਖਿਆ ਅਤੇ ਇਸੇ ਨਾਮ ਨਾਲ ਆਪ ਜਾਣੇ ਜਾਂਦੇ ਹਨ। ਛੋਟੀ ਉਮਰ ਦੇ ਪਹਿਲੇ 9 ਸਾਲ ਆਪ ਨੇ ਅੰਮ੍ਰਿਤਸਰ ਵਿਚ ਹੀ ਗੁਜਾਰੇ ਜਿਸ ਤੋਂ ਗੁਰੂ ਘਰ ਦੀ ਮਰਿਯਾਦਾ ਅਤੇ ਗੁਰ ਸਿੱਖਾਂ ਪ੍ਰਤੀ ਆਪ ਨੂੰ ਲੋੜੀਂਦਾ ਗਿਆਨ ਪ੍ਰਾਪਤ ਹੋਇਆ। ਕਰਤਾਰਪੁਰ ਦੀ ਲੜਾਈ ਤੋਂ ਬਾਅਦ ਆਪ ਮਾਤਾ ਜੀ ਨਾਲ ਪਿੰਡ ਬਕਾਲੇ ਆ ਗਏ।