ਅੰਮ੍ਰਿਤਧਾਰੀ ਗੁਰਸਿੱਖ ਦੀ ਦਸਤਾਰ ਉਤਾਰਨ, ਕੇਸ ਕਤਲ ਕਰਨ ਅਤੇ ਕੁੱਟਮਾਰ ਕਰਨ ਦੇ ਮਾਮਲੇ 'ਚ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਨੇ ਕੀਤੀ ਸਖਤ ਸ਼ਬਦਾਂ 'ਚ ਨਿਖੇਧੀ। ਤਲਵੰਡੀ ਸਾਬੋ, 18 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਪਿੰਡ ਨੇਹੀਆਂਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਇੱਕ ਅੰਮ੍ਰਿਤਧਾਰੀ ਗੁਰਸਿੱਖ ਵਿਅਕਤੀ ਕਥਾ ਵਾਚਕ ਭਾਈ ਰਘਵੀਰ ਸਿੰਘ ਪੁੱਤਰ ਸਰਦੂਲ ਸਿੰਘ ਦੇ ਪਿੰਡ ਦੇ ਹੀ ਤਿੰਨ ਵਿਅਕਤੀਆਂ ਦੁਆਰਾ ਦਸਤਾਰ ਉਤਾਰਨ, ਕੇਸ ਕਤਲ ਕਰਨ ਅਤੇ ਕੁੱਟਮਾਰ ਕਰਨ ਦੇ ਮਾਮਲੇ ਦੀ ਮਾਣਯੋਗ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕਰਨ ਲਈ ਇੰਚਾਰਜ ਸਬ ਆਫ਼ਿਸ ਧਰਮ ਪ੍ਰਚਾਰ ਕਮੇਟੀ ਤਲਵੰਡੀ ਸਾਬੋ ਨੂੰ ਤੁਰੰਤ ਪੜ੍ਹਤਾਲ ਕਰਵਾਉਣ ਦਾ ਆਦੇਸ਼ ਕੀਤਾ। ਇੰਚਾਰਜ ਵੱਲੋਂ ਭਾਈ ਗੁਰਮੀਤ ਸਿੰਘ ਮੰਡੀ ਕਲਾਂ ਅਤੇ ਭਾਈ ਹਰਦੀਪ ਸਿੰਘ ਬੱਲੋ ਪ੍ਰਚਾਰਕ ਦੀ ਡਿਊਟੀ ਪੜ੍ਹਤਾਲ ਕਰਨ ਹਿੱਤ ਲਗਾਈ ਗਈ ਸੀ। ਪ੍ਰਚਾਰਕਾਂ ਨੇ ਤੁਰੰਤ ਪੜਤਾਲੀਆ ਰਿਪੋਰਟ ਸਿੰਘ ਸਾਹਿਬ ਜੀ ਨੂੰ ਸੌਂਪ ਦਿੱਤੀ। ਪੜਤਾਲ ਦੌਰਾਨ ਪਤਾ ਲੱਗਾ ਕਿ ਭਾਈ ਰਘਵੀਰ ਸਿੰਘ ਦੁਆਰਾ ਕਥਾ ਵਿਚਾਰ ਕਰਨ ਕਰਕੇ ਦੋਸ਼ੀ ਵਿਅਕਤੀ ਉਸ ਨਾਲ ਨਿੱਜੀ ਰੰਜਿਸ਼ ਰੱਖਦੇ ਸਨ। ਉਹਨਾਂ ਨੇ ਭਾਈ ਰਘਵੀਰ ਸਿੰਘ ਦੀ ਕੁੱਟਮਾਰ ਕਰਨ ਤੋਂ ਇਲਾਵਾ ਕੈਂਚੀ ਨਾਲ ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਕੀਤੀ। ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਜਿਸ ਦੇ ਚੱਲਦਿਆਂ ਉਹਨਾਂ ਨੇ ਉਕਤ ਘਟਨਾਂ ਨੂੰ ਅੰਜਾਮ ਦਿੱਤਾ ਹੈ। ਦੋਸ਼ੀਆਂ ਉੱਪਰ ਥਾਣਾ ਨੇਹੀਆਂਵਾਲਾ ਵਿਖੇ ਧਾਰਾਵਾਂ 295 ਏ, 506, 323 ਅਤੇ 120 ਬੀ ਦੇ ਤਹਿਤ ਐਫ ਆਈ ਆਰ ਦਰਜ ਹੋ ਚੁੱਕੀ ਹੈ। ਦੋਸ਼ੀ ਮੌਕੇ ਤੋਂ ਭਗੋੜੇ ਹਨ। ਸਿੰਘ ਸਾਹਿਬ ਟੇਕ ਸਿੰਘ ਧਨੌਲਾ ਨੇ ਪ੍ਰਸਾਸਨ ਨੂੰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਹੋਰ ਸਖਤ ਕਾਰਵਾਈ ਕਰਨ ਲਈ ਕਿਹਾ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਘਿਣਾਉਣੀ ਹਰਕਤ ਨਾ ਕਰ ਸਕੇ। ਉਹਨਾਂ ਕਿਹਾ ਕਿ ਅਸੀਂ ਪੀੜਤ ਦੇ ਨਾਲ ਹਾਂ ਅਤੇ ਉਸਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਹਨਾਂ ਵੱਲੋਂ ਮੌਕੇ ਦੀ ਸਰਕਾਰ ਨੂੰ ਵੀ ਸਖਤ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਅਹਿਜੀਆਂ ਸਿੱਖ ਵਿਰੋਧੀ ਘਟਨਾਵਾਂ ਨੂੰ ਰੋਕਿਆ ਜਾਵੇ।
ਅੰਮ੍ਰਿਤਧਾਰੀ ਗੁਰਸਿੱਖ ਦੀ ਦਸਤਾਰ ਉਤਾਰਨ, ਕੇਸ ਕਤਲ ਕਰਨ ਅਤੇ ਕੁੱਟਮਾਰ ਕਰਨ ਦੇ ਮਾਮਲੇ 'ਚ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਨੇ ਕੀਤੀ ਸਖਤ ਸ਼ਬਦਾਂ 'ਚ ਨਿਖੇਧੀ। ਤਲਵੰਡੀ ਸਾਬੋ, 18 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਪਿੰਡ ਨੇਹੀਆਂਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਇੱਕ ਅੰਮ੍ਰਿਤਧਾਰੀ ਗੁਰਸਿੱਖ ਵਿਅਕਤੀ ਕਥਾ ਵਾਚਕ ਭਾਈ ਰਘਵੀਰ ਸਿੰਘ ਪੁੱਤਰ ਸਰਦੂਲ ਸਿੰਘ ਦੇ ਪਿੰਡ ਦੇ ਹੀ ਤਿੰਨ ਵਿਅਕਤੀਆਂ ਦੁਆਰਾ ਦਸਤਾਰ ਉਤਾਰਨ, ਕੇਸ ਕਤਲ ਕਰਨ ਅਤੇ ਕੁੱਟਮਾਰ ਕਰਨ ਦੇ ਮਾਮਲੇ ਦੀ ਮਾਣਯੋਗ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕਰਨ ਲਈ ਇੰਚਾਰਜ ਸਬ ਆਫ਼ਿਸ ਧਰਮ ਪ੍ਰਚਾਰ ਕਮੇਟੀ ਤਲਵੰਡੀ ਸਾਬੋ ਨੂੰ ਤੁਰੰਤ ਪੜ੍ਹਤਾਲ ਕਰਵਾਉਣ ਦਾ ਆਦੇਸ਼ ਕੀਤਾ। ਇੰਚਾਰਜ ਵੱਲੋਂ ਭਾਈ ਗੁਰਮੀਤ ਸਿੰਘ ਮੰਡੀ ਕਲਾਂ ਅਤੇ ਭਾਈ ਹਰਦੀਪ ਸਿੰਘ ਬੱਲੋ ਪ੍ਰਚਾਰਕ ਦੀ ਡਿਊਟੀ ਪੜ੍ਹਤਾਲ ਕਰਨ ਹਿੱਤ ਲਗਾਈ ਗਈ ਸੀ। ਪ੍ਰਚਾਰਕਾਂ ਨੇ ਤੁਰੰਤ ਪੜਤਾਲੀਆ ਰਿਪੋਰਟ ਸਿੰਘ ਸਾਹਿਬ ਜੀ ਨੂੰ ਸੌਂਪ ਦਿੱਤੀ। ਪੜਤਾਲ ਦੌਰਾਨ ਪਤਾ ਲੱਗਾ ਕਿ
ਭਾਈ ਰਘਵੀਰ ਸਿੰਘ ਦੁਆਰਾ ਕਥਾ ਵਿਚਾਰ ਕਰਨ ਕਰਕੇ ਦੋਸ਼ੀ ਵਿਅਕਤੀ ਉਸ ਨਾਲ ਨਿੱਜੀ ਰੰਜਿਸ਼ ਰੱਖਦੇ ਸਨ। ਉਹਨਾਂ ਨੇ ਭਾਈ ਰਘਵੀਰ ਸਿੰਘ ਦੀ ਕੁੱਟਮਾਰ ਕਰਨ ਤੋਂ ਇਲਾਵਾ ਕੈਂਚੀ ਨਾਲ ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਕੀਤੀ। ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਜਿਸ ਦੇ ਚੱਲਦਿਆਂ ਉਹਨਾਂ ਨੇ ਉਕਤ ਘਟਨਾਂ ਨੂੰ ਅੰਜਾਮ ਦਿੱਤਾ ਹੈ। ਦੋਸ਼ੀਆਂ ਉੱਪਰ ਥਾਣਾ ਨੇਹੀਆਂਵਾਲਾ ਵਿਖੇ ਧਾਰਾਵਾਂ 295 ਏ, 506, 323 ਅਤੇ 120 ਬੀ ਦੇ ਤਹਿਤ ਐਫ ਆਈ ਆਰ ਦਰਜ ਹੋ ਚੁੱਕੀ ਹੈ। ਦੋਸ਼ੀ ਮੌਕੇ ਤੋਂ ਭਗੋੜੇ ਹਨ। ਸਿੰਘ ਸਾਹਿਬ ਟੇਕ ਸਿੰਘ ਧਨੌਲਾ ਨੇ ਪ੍ਰਸਾਸਨ ਨੂੰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਹੋਰ ਸਖਤ ਕਾਰਵਾਈ ਕਰਨ ਲਈ ਕਿਹਾ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਘਿਣਾਉਣੀ ਹਰਕਤ ਨਾ ਕਰ ਸਕੇ। ਉਹਨਾਂ ਕਿਹਾ ਕਿ ਅਸੀਂ ਪੀੜਤ ਦੇ ਨਾਲ ਹਾਂ ਅਤੇ ਉਸਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਹਨਾਂ ਵੱਲੋਂ ਮੌਕੇ ਦੀ ਸਰਕਾਰ ਨੂੰ ਵੀ ਸਖਤ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਅਹਿਜੀਆਂ ਸਿੱਖ ਵਿਰੋਧੀ ਘਟਨਾਵਾਂ ਨੂੰ ਰੋਕਿਆ ਜਾਵੇ।
- Amrit Mannਸਰਦੂਲਗੜ੍ਹ, ਮਾਨਸਾ, ਪੰਜਾਬਬਹੁਤ ਬਹੁਤ ਦੁਖਦਾਇਕ ਘਟਨਾ ਹੈ ਜੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ1 hr ago
- ਬਠਿੰਡਾ ਦੇ ਇੱਕ ਪਿੰਡ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਕਾਰ ਟਕਰਾ ਜਾਰੀ ਹੈ। ਪੁਲਿਸ ਅਥਰੂ ਗੈਸ ਦੇ ਗੋਲੇ ਛੱਡਣ ਲਈ ਮਜਬੂਰ ਹੋਈ ਉਧਰ ਕਿਸਾਨਾਂ ਨੇ ਵੀ ਪੁਲਿਸ ਦੇ ਕੀਤਾ ਪਥਰਾ ਬਠਿੰਡਾ ਦੇ ਐਸਐਸਪੀ ਸ਼੍ਰੀਮਤੀ ਜੋਤੀ ਯਾਦਵ ਬਹਿਸ ਨੇ ਖੁਦ ਸੰਭਾਲਿਆ ਮੋਰਚਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪੁਲਿਸ ਦੇ ਵੱਡੇ ਆਲਾ ਅਫਸਰ ਖੁਦ ਮੋਰਚਾ ਘੱਟ ਹੀ ਸੰਭਾਲਦੇ ਹਨ ਸ਼੍ਰੀਮਤੀ ਜੋਤੀ ਯਾਦਵ ਬੈਂਸ ਨੇ ਹੈਲਮਟ ਲੈ ਅਤੇ ਖੁਦ ਝੜਪ ਵਿੱਚ ਸ਼ਾਂਤੀ ਬਣਾਉਂਦੇ ਨਜ਼ਰ ਆਏ ਜਿਹੜੇ ਕਿਸਾਨਾਂ ਵੱਲੋਂ ਪਥਰਾ ਕੀਤੇ ਜਾ ਰਹੇ ਸਨ ਮੀਡੀਆ ਵੱਲੋਂ ਪੁੱਛਣ ਤੇ ਐਸਐਸਪੀ ਬਠਿੰਡਾ ਨੇ ਕਿਹਾ ਕਿ ਇਹ ਜੋ ਪੱਥਰ ਸਾਡੇ ਉੱਪਰ ਸੁੱਟ ਰਹੇ ਹਨ ਇਹ ਕਿਸਾਨ ਨਹੀਂ ਇਹ ਇੱਕ ਭੀੜ ਹੈ ਪੁਲਿਸ ਬੜੀ ਸਮਝਦਾਰੀ ਨਾਲ ਕਿਸਾਨਾਂ ਨੂੰ ਸਮਝਾਉਣ ਵਿੱਚ ਲੱਗੀ ਹੋਈ ਹੈ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗ ਗਿਆ ਹੈ ਕਿ ਕਿਸਾਨਾਂ ਨੇ ਕੁਝ ਪੁਲਿਸ ਵਾਲਿਆਂ ਨੂੰ ਵੀ ਬੰਧਕ ਬਣਾ ਲਿਆ ਸੀ ਜੋ ਖਬਰ ਲਿਖੇ ਜਾਣ ਤੱਕ ਨਹੀਂ ਛੱਡੇ ਸਨ ਇਧਰ ਪੁਲਿਸ ਨੇ ਵੀ ਕੁਝ ਸ਼ਰਾਰਤੀ ਅਨਸਰ ਕਾਬੂ ਕਰ ਲਏ ਹਨ1
- ਕਨੇਡਾ ਦੇ ਚੈਨਲ ਬਸੰਤ ਰੇਡੀਓ ਤੋ ਰੁਬਰੂ ਹੋਣਗੇ ਸੂਫ਼ੀ ਗਾਇਕ ਮਿਸਟਰ ਬੀਨ ਅਸਟ੍ਰੇਲੀਆ ਵਾਲੇ1
- बठिंडा के परसराम स्थित मां ज्वालाजी इच्छापूर्ति मंदिर में महाशिवरात्रि धूमधाम से मनाई गई। इस अवसर पर भगवान शिव और मां पार्वती की वेशभूषा में शिव तांडव भी किया।1
- ਕਹਿੰਦੇ ਭਾਈ ਤਿੱਖਾ ਸੰਘਰਸ਼ ਕਰਾਂਗੇ, ਤੁਸੀਂ ਵੇਚ ਰਹੇ ਹੋ ਜਮੀਨਾਂ ਵਾਅਦੇ ਕੀਤੇ ਕੁਝ ਹੋਰ ਕਰ ਰਹੇ ਹੋ ਕੁਝ ਹੋਰ ਬੋਲੇ ਠੇਕਾ ਮੁਲਾਜ਼ਮ! ਸੁਣ ਲਵੋ ਕੀ ਹੈ ਮਾਮਲਾ...! #reelsfypシ #blogger #blogging #reelschallenge #muktsar #digitelcreator1
- ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟੀਚਰਾਂ ਲਗਾਈ ਕਲਾਸ, ਬੱਚਿਆਂ ਦੇ ਭਵਿੱਖ ਲਈ ਕੌਣ ਹੈ ਜਿੰਮੇਦਾਰ।1
- लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health1
- Post by Somparkashlalkanbha2
- ਬਠਿੰਡਾ ਦੇ ਇੱਕ ਪਿੰਡ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ ਜਾਰੀ ਹੈ। ਪੁਲਿਸ ਨੇ ਪਿੰਡ ਨੂੰ ਚਾਰੇ ਪਾਸੇ ਘੇਰ ਸ਼ਰਾਰਤੀ ਅਨਸਰਾਂ ਨੂੰ ਪਕੜਨ ਦੀ ਕੋਸ਼ਿਸ਼ ਜਾਰੀ ਹੈ ਹੈ। ਐਸਐਸਪੀ ਬਠਿੰਡਾ ਸ੍ਰੀਮਤੀ ਜੋਤੀ ਯਾਦਵ ਬੈਂਸ ਨੇ ਕਿਹਾ ਕਿ ਆਰਡਰ ਨੂੰ ਮੈਂਟੇਨ ਰੱਖਣ ਲਈ ਕਿਸੇ ਵੀ ਹੱਦ ਤੱਕ ਪੁਲਿਸ ਜਾ ਸਕਦੀ ਹੈ ਪੁਲਿਸ ਦੀ ਨਰਮਾਈ ਵੇਖੋ ਐਸਐਸਪੀ ਜੋਤੀ ਯਾਦਵ ਆਪ ਖੁਦ ਮੋਰਚਾ ਸੰਭਾਲਏ ਹੋਏ ਹਨ ਅਤੇ ਕਿਸਾਨਾਂ ਦੁਬਾਰਾ ਸੁੱਟੇ ਗਏ ਪੱਥਰਾਂ ਦੇ ਦੋਸ਼ੀ ਵਜੋਂ ਭੀੜ ਦਾ ਨਾਮ ਲੈ ਰਹੇ ਹਨ1