ਬਰਨਾਲਾ ਦੀ ਮਾਲਵਾ ਸਾਹਿਤ ਸਭਾ ਵੱਲੋਂ ਸਰੂਪ ਚੰਦ ਹਰੀਗੜ੍ਹ ਦੇ ਕਾਵਿ ਸੰਗ੍ਰਹਿ "ਕਲਮ ਦੀ ਆਵਾਜ਼ " ਦਾ ਲੋਕ ਅਰਪਣ •ਰਾਮ ਸਰੂਪ ਰਿਖੀ ਦੇ ਨਾਵਲ ਤੇ ਕਰਵਾਈ ਗੋਸਟੀ ਬਰਨਾਲਾ, 10 ਮਈ ( ਗੁਰਜੀਤ ਸਿੰਘ ਖੁੱਡੀ )-- ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈ.ਟੀ.ਆਈ.ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ l ਸਮਾਗਮ ਵਿੱਚ ਸਰੂਪ ਚੰਦ ਹਰੀਗੜ੍ਹ ਦੇ ਕਾਵਿ ਸੰਗ੍ਰਹਿ "ਕਲਮ ਦੀ ਆਵਾਜ਼" ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ਉਪਰ ਆਪਣੇ ਵਿਚਾਰ ਪੇਸ਼ ਕਰਦਿਆਂ ਸਭਾ ਦੇ ਪ੍ਰਧਾਨ ਡਾ : ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਸਰੂਪ ਚੰਦ ਹਰੀਗੜ੍ਹ ਦੀ ਕਵਿਤਾ ਚੇਤਨ ਮਨੁੱਖ ਨੂੰ ਹਲੂਣਦੀ ਤੇ ਆਸ਼ਵਾਦੀ ਕਵਿਤਾ ਹੈ ਜੋ ਜਬਰ ਨਾਲ ਲੜਨ ਲਈ ਹਿੰਮਤ ਅਤੇ ਹੌਸਲਾ ਪੈਦਾ ਕਰਦੀ ਹੈ। ਜੁਗਰਾਜ ਧੌਲਾ ਨੇ ਕਿਹਾ ਕਿ ਸਰੂਪ ਚੰਦ ਹਰੀਗੜ ਨੇ ਭੱਖਦੇ ਮਸਲਿਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ ਮ, ਵਿਸ਼ੇ ਪੱਖ ਦੇ ਨਾਲ- ਨਾਲ ਰੂਪਕ ਪੱਖ ਤੋਂ ਵੀ ਕਵਿਤਾ ਖਰੀ ਉਤਰਦੀ ਹੈ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਪੁਸਤਕ ਦੇ ਸਾਰੇ ਗੀਤ ਪੁਰਾਤਨ ਸੱਭਿਆਚਾਰ ਅਤੇ ਵਿਰਸੇ ਦੇ ਲਿਖਾਇਕ ਹਨ। ਉਪਰੰਤ ਰਾਮ ਸਰੂਪ ਰਿਖੀ ਦੇ ਨਾਵਲ "ਮੈਂ ਪ੍ਰਚੰਡ ਭਵਾਨੀ " ਉੱਪਰ ਗੋਸ਼ਟੀ ਕਰਵਾਈ ਗਈ l ਜਿਸ ਉੱਪਰ ਪਰਚਾ ਪੜ੍ਹਦਿਆਂ ਪ੍ਰਿੰਸੀਪਲ ਪਰਮਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਇਸ ਨਾਵਲ ਦਾ ਕਥਾ ਪਟ ਵਰਤਮਾਨ ਸਮੇਂ ਦੇ ਵਰਤਾਰੇ ਵਿਸ਼ਵੀਕਰਨ ਉੱਪਰ ਕੇਂਦਰਿਤ ਹੈ l ਇਹ ਨਾਵਲ ਸਾਮਰਾਜ ਦੇ ਨਵੇਂ ਰੂਪ ਵਿਸ਼ਵੀਕਰਨ ਜਾਂ ਸੰਸਾਰੀਕਰਨ ਦੀਆਂ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਤੌਰ ਤੇ ਖੋਖਲੀਆਂ ਹੋ ਚੁੱਕੀਆਂ ਨੀਤੀਆਂ ਦਾ ਕੱਚਾ ਚਿੱਠਾ ਪੇਸ਼ ਕਰਦਾ ਹੈ । ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਕਿਹਾ ਕਿ ਇਹ ਨਾਵਲ ਜਮਾਤੀ ਚੇਤਨਾ ਅਤੇ ਸੰਘਰਸ਼ ਦਾ ਵਾਹਕ ਨਾਵਲ ਹੈ। ਇਹ ਨਾਵਲ ਵਿਸ਼ਵੀਕਰਨ ਦੀਆਂ ਮਾਨਤਾਵਾਂ ਦਾ ਪ੍ਰਤੀਉੱਤਰ ਸਿਰਜਦਾ ਹੈ। ਇਹਨਾਂ ਤੋਂ ਇਲਾਵਾ ਨਾਵਲਕਾਰ ਦਰਸ਼ਨ ਸਿੰਘ ਗੁਰੂ,ਜਗਤਾਰ ਜਜ਼ੀਰਾ, ਸਨੇਹਇੰਦਰ ਸਿੰਘ ਮੀਲੂ,ਕਮਲਜੀਤ ਨੀਲੋਂ, ਰਾਮ ਸਰੂਪ ਸ਼ਰਮਾ,ਪਰਮਜੀਤ ਮਾਨ,ਸਾਦ ਮੁਹੰਮਦ ਭਦੌੜ, ਡਾ: ਅਮਨਦੀਪ ਸਿੰਘ ਟੱਲੇਵਾਲੀਆ, ਚਰਨਜੀਤ ਕੌਰ ਅਤੇ ਹਰਭਜਨ ਸਿੰਘ ਭੋਤਨਾ ਨੇ ਵੀ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ਵਿੱਚ ਹੰਸ ਸਿੰਘ ਭਗਤਾ ਭਾਈ, ਸਿੰਦਰ ਧੌਲਾ,ਲਖਵਿੰਦਰ ਸਿੰਘ ਠੀਕਰੀਵਾਲ,ਚਮਕੌਰ ਸਿੰਘ ਸੇਖੋਂ, ਤੇਜਿੰਦਰ ਚੰਡਿਹੋਕ, ਰਜਨੀਸ਼ ਕੌਰ ਬਬਲੀ, ਗਗਨ ਸੰਧੂ,ਡਾ :ਉਜਾਗਰ ਸਿੰਘ ਮਾਨ, ਪ੍ਰਿੰਸੀਪਲ ਕੌਰ ਸਿੰਘ ਧਨੌਲਾ,ਮਲਕੀਤ ਸਿੰਘ ਭੱਠਲ,ਸਰਵਨ ਸਿੰਘ ਕਾਲਾਬੂਲਾ, ਐਸ.ਪੀ.ਕਾਲੇਕੇ, ਗੁਰਤੇਜ ਸਿੰਘ ਮੱਖਣ, ਗੁਰਤੇਜ ਸਿੰਘ ਹਠੂਰ, ਰਾਮ ਸਿੰਘ ਹਠੂਰ, ਗੁਰਜੰਟ ਸਿੰਘ ਸੋਹਲ, ਬਲਵੀਰ ਸਿੰਘ ਮੰਡੇਰ, ਸੱਜਣ ਸਿੰਘ ਦਾਨਗੜ੍ਹ,ਬਘੇਲ ਸਿੰਘ ਧਾਲੀਵਾਲ,ਚਰਨੀ ਬੇਦਿਲ, ਦਲਵਾਰ ਸਿੰਘ ਧਨੌਲਾ, ਰਾਮ ਸਿੰਘ ਬੀਹਲਾ, ਕਿਰਨਦੀਪ ਕੌਰ ਭਾਈਰੂਪਾ, ਅਵਤਾਰ ਸਿੰਘ ਢਿੱਲੋਂ ਅਤੇ ਰਘਵੀਰ ਸਿੰਘ ਗਿੱਲ ਕੱਟੂ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਤੋਂ ਇਲਾਵਾ ਪਿੰਡ ਹਰੀਗੜ੍ਹ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਆਪਣੀ ਹਾਜ਼ਰੀ ਲਵਾਈ l ਪਿੰਡ ਦੀ ਪੰਚਾਇਤ ਵੱਲੋਂ ਸਰੂਪ ਚੰਦ ਹਰੀਗੜ੍ਹ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

- “ਫੈਕਟਰੀ ਨਹੀਂ ਲੱਗਣ ਦੇਵਾਂਗੇ” — ਅਲਕੜਾ ਦੇ ਲੋਕਾਂ ਦਾ ਐਲਾਨ ਬਾਇਓ ਗੈਸ ਪਲਾਂਟ ਖ਼ਿਲਾਫ਼ ਇਕੱਠੇ ਹੋਏ ਅਲਕੜਾ ਵਾਸੀ, ਹਵਾ-ਪਾਣੀ ਪ੍ਰਦੂਸ਼ਣ ਦਾ ਜਤਾਇਆ ਖ਼ਤਰਾ1
- ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸੋਅਰੂਮ ਨੂੰ ਲਁਗੀ ਅੱਗ ਰਾਮਪੁਰਾਫੂਲ ਤੋਂ ਰਜਨੀਸ਼ ਕਰਕਰਾ1
- ਵਿਸ਼ਵ ਵਿੱਚ ਸੱਚੀ ਸ਼ਾਂਤੀ ਅਤੇ ਆਪਸੀ ਭਾਈਚਾਰਾ ਕਿਵੇਂ ਸਥਾਪਿਤ ਕੀਤਾ ਜਾ ਸਕਦਾ ਹੈ, ਇਹ ਇੱਕ ਡੂੰਘਾ ਸਵਾਲ ਹੈ। 'ਕਲਯੁਗ ਵਿੱਚ ਸਤਯੁਗ ਦੀ ਸ਼ੁਰੂਆਤ' ਦੇ ਇਸ ਭਾਗ ਵਿੱਚ ਇਸਦੇ ਮਹੱਤਵਪੂਰਨ ਰਾਜ਼ ਖੋਲ੍ਹੇ ਜਾਣਗੇ। ਜਾਣੋ ਕਿ ਇਨ੍ਹਾਂ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਲਈ ਕਿਹੜੇ ਕਦਮ ਚੁੱਕਣੇ ਜ਼ਰੂਰੀ ਹਨ।1
- ਬਠਿੰਡਾ ਪੁਲਿਸ ਦੇ ਥਾਣਾ ਕੋਟਫੱਤਾ ਵੱਲੋਂ ਪਿਛਲੇ ਦਿਨੀ ਇੱਕ ਪ੍ਰਵਾਸੀ ਦੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ।1
- ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਸ. ਚਰਨਜੀਤ ਸਿੰਘ ਧਾਲੀਵਾਲ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਸ. ਚਰਨਜੀਤ ਸਿੰਘ ਧਾਲੀਵਾਲ ਦਾ ਸਮਾਣਾ ਪੁੱਜਣ ਤੇ ਕੀਤਾ ਗਿਆ ਭਰਵਾਂ ਸਵਾਗਤ ਇਸ ਮੌਕੇ ਸਾਬਕਾ ਕੈਬਿਨੇਟ ਮੰਤਰੀ ਸ੍ਰ ਸੁਰਜੀਤ ਸਿੰਘ ਰੱਖੜਾ ਅਸ਼ੋਕ ਮੋਦਗਿਲ, ਰਾਣਾ ਸੇਖੋਂ ਅਤੇ ਪੁਨਰ ਸੁਰਜੀਤੀ ਦੇ ਸੀਨੀਅਰ ਆਗੂ ਹਾਜ਼ਰ ਹੋਏ1
- चेन्नई: तमिलनाडु के मुख्यमंत्री और TVK चीफ सी जोसेफ विजय को तमिलनाडु सेक्रेटेरिएट में गार्ड ऑफ ऑनर दिया गया।1
- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ 'ਚ ਭਾਜਪਾ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੰਜੀਵ ਅਰੋੜਾ ਖਿਲਾਫ ਕੀਤੀ ਗਈ ਕਾਰਵਾਈ ਨਿੰਦਣਯੋਗ ਹੈ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੇਕਰ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਜ਼ਿਲੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਅਤੇ ਵਰਕਰਾਂ ਨੇ ਮੋਗਾ ਦੇ ਮੇਨ ਚੌਕ 'ਚ ਭਾਜਪਾ ਖਿਲਾਫ ਮੋਰਚਾ ਖੋਲ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਮੋਗਾ ਤੋਂ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਅਤੇ ਧਰਮਕੋਟ ਦੇ ਵਿਧਾਇਕ ਦਵਿੰਦਰ ਜੀਤ ਸਿੰਘ ਲਾਡੀ ਨੇ ਕਿਹਾ ਕਿ ਬੰਗਾਲ ਦੀ ਜਿੱਤ ਤੋਂ ਬਾਅਦ ਭਾਜਪਾ ਹੁਣ ਪੰਜਾਬ ਨੂੰ ਫਤਹਿ ਕਰਨ ਦਾ ਸੁਪਨਾ ਦੇਖ ਰਹੀ ਹੈ, ਇਹੀ ਸੁਪਨਾ ਪਹਿਲੇ ਸਿਕੰਦਰ ਨੇ ਵੀ ਦੁਨੀਆਂ ਨੂੰ ਜਿੱਤਣ ਦਾ ਦੇਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਤੋਂ ਪਰਤਣਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਵੀ ਰਾਜ ਸਭਾ ਮੈਂਬਰ ਈਡੀ ਦੇ ਛਾਪਿਆਂ ਤੋਂ ਡਰੇ ਹੋਏ ਸਨ ਅਤੇ ਫਿਰ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ ਸੀ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦਾ ਸਫਾਇਆ ਮਸ਼ੀਨ ਨਾਲ ਹੋ ਜਾਂਦਾ ਹੈ। ਦੋਵਾਂ ਵਿਧਾਇਕਾਂ ਨੇ ਕਿਹਾ ਕਿ ਸੰਜੀਵ ਅਰੋੜਾ 'ਤੇ ਪਹਿਲਾਂ ਵੀ ਦੋ ਵਾਰ ਛਾਪੇਮਾਰੀ ਕੀਤੀ ਗਈ ਸੀ ਪਰ ਕੁਝ ਵੀ ਬਰਾਮਦ ਨਹੀਂ ਹੋਇਆ। ਭਾਜਪਾ ਦਾ ਟੀਚਾ ਪੰਜਾਬ ਵਿੱਚ ਸਰਕਾਰ ਬਣਾਉਣਾ ਹੈ ਪਰ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਹੀਂ ਹੋਵੇਗਾ। ਬਾਈਟ,,,,,ਵਿਧਾਇਕ ਅਤੇ ਮਹਿਲਾ ਪੰਜਾਬ ਮੁਖੀ ਡਾ: ਅਮਨਦੀਪ ਕੌਰ ਅਰੋੜਾ ਬਾਈਟ,,, ਵਿਧਾਇਕ ਦਵਿੰਦਰ ਜੀਤ ਸਿੰਘ ਲਾਡੀ ਧਰਮਕੋਟ4
- ਬਰਨਾਲਾ ਦੇ ਅਰਿਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਸਟਾਕ ਮਾਰਕੀਟ 'ਤੇ ਇੱਕ ਵੱਡਾ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੂੰ ਨਿਵੇਸ਼ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਗਈ।1