ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਹਮੇਸ਼ਾ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਰਹਿਣਗੀਆਂ: ਐਸਡੀਐਮ ਅਲਕਾ ਕਾਲੀਆ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਰਧਾਂਜਲੀ ਭੇਟ ਅੰਮ੍ਰਿਤਸਰ 31 ਜੁਲਾਈ ਵਰਿੰਦਰ ਸਿੰਘ ਮਲਹੋਤਰਾ : ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਜਲਿਆਂਵਾਲਾ ਬਾਗ ਦੇ ਬਾਹਰ ਸਥਿਤ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਐਸਡੀਐਮ ਅੰਮ੍ਰਿਤਸਰ-1 ਸ਼੍ਰੀਮਤੀ ਅਲਕਾ ਕਾਲੀਆ ਨੇ ਜਲਿਆਂਵਾਲਾ ਬਾਗ ਸ਼ਹੀਦੀ ਸਮਾਰਕ ਦੇ ਸੈਕਟਰੀ ਸ਼੍ਰੀ ਮੁਖਰਜੀ ਨਾਲ ਮਿਲ ਕੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਰਧਾਂਜਲੀ ਭੇਟ ਕਰਦਿਆਂ ਸ਼੍ਰੀਮਤੀ ਅਲਕਾ ਕਾਲੀਆ ਨੇ ਕਿਹਾ ਕਿ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਦੇਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਜੀ ਦੀ ਬੇਮਿਸਾਲ ਸ਼ਹਾਦਤ ਭਾਰਤੀ ਇਤਿਹਾਸ ਦਾ ਸੁਨਹਿਰੀ ਅਧਿਆਏ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ, ਅਣਖ ਅਤੇ ਸਵੈ-ਮਾਣ ਲਈ ਦਿੱਤੀ ਗਈ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦਾ ਜੀਵਨ ਅਤੇ ਉਨ੍ਹਾਂ ਦਾ ਬਲੀਦਾਨ ਸਾਨੂੰ ਦੇਸ਼ਭਗਤੀ, ਸਮਰਪਣ ਅਤੇ ਨਿਆਂ ਲਈ ਡਟ ਕੇ ਖੜ੍ਹਨ ਦੀ ਪ੍ਰੇਰਨਾ ਦਿੰਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਮਹਾਨ ਸ਼ਹੀਦਾਂ ਦੇ ਜੀਵਨ ਤੋਂ ਸੇਧ ਲੈ ਕੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਊਧਮ ਸਿੰਘ ਜੀ ਨੂੰ ਕੋਟਿ-ਕੋਟਿ ਨਮਨ ਕਰਦਿਆਂ ਉਨ੍ਹਾਂ ਦੇ ਆਦਰਸ਼ਾਂ 'ਤੇ ਚੱਲਣ ਦਾ ਸੰਕਲਪ ਦੁਹਰਾਇਆ ਗਿਆ। ਇਸ ਮੌਕੇ ਜਲਿਆਂਵਾਲਾ ਬਾਗ ਸ਼ਹੀਦੀ ਸਮਾਰਕ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

- PRTC ਬੱਸ ਵਿੱਚ ਬੱਚੇ ਨੂੰ ਉਲਟੀ ਆਉਣ ਤੋਂ ਬਾਅਦ ਡਰਾਈਵਰ ਵੱਲੋਂ ਬੱਸ ਜੱਸੀ ਸੂਏ ਕੋਲ ਰੋਕ ਕੇ ਮਾਂ ਤੋਂ ਹੀ ਸਫ਼ਾਈ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਕਰ ਬੱਚਾ ਜਾਂ ਮਾਂ ਬਿਮਾਰ ਹੋਣ ਤਾਂ ਕੀ ਉਨ੍ਹਾਂ ਤੋਂ ਇਸ ਤਰ੍ਹਾਂ ਸਫ਼ਾਈ ਕਰਵਾਉਣਾ ਠੀਕ ਹੈ, ਲੱਖ ਦੀ ਲਾਹਣਤ ਐ ਏਸ ਦੱਲੇ ਡਰਾਈਵਰ ਤੇ @Highlight #PunjabiNews #PRTC #trending #YGTVPunjab #explorer #nonfollowers #Facebookpost #Facebookreels1
- पवन वाल्मीकि तीर्थ की ओर से बाबा मलकीत नाथ ने किया ऐलान MLA के घर के बाहर कूड़ा फेंका जाएगा और सीवरेज किया जाएगा जाम जब तक नहीं होगी मांगे पूरी। पवन वाल्मीकि तीर्थ की ओर से बाबा मलकीत नाथ ने किया ऐलान MLA के घर के बाहर कूड़ा फेंका जाएगा और सीवरेज किया जाएगा जाम जब तक नहीं होगी मांगे पूरी।1
- ਸਫਾਈ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ! 3 ਸਾਲ ਵਾਲੇ ਕੰਟ੍ਰੈਕਟ 'ਤੇ, 5 ਸਾਲ ਵਾਲੇ ਹੋਣਗੇ ਪੱਕੇ — ਨਿੱਜਰ ਸਫਾਈ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ! 3 ਸਾਲ ਵਾਲੇ ਕੰਟ੍ਰੈਕਟ 'ਤੇ, 5 ਸਾਲ ਵਾਲੇ ਹੋਣਗੇ ਪੱਕੇ — ਨਿੱਜਰ ਹੜਤਾਲ ਖ਼ਤਮ ਹੋਣ ਦੇ ਸੰਕੇਤ! ਨਿੱਜਰ ਬੋਲੇ—ਜ਼ਿਆਦਾਤਰ ਮੰਗਾਂ ਮੰਨੀਆਂ, ਟ੍ਰੇਨ ਰੋਕੋ ਅੰਦੋਲਨ ਵੀ ਟਲ ਸਕਦਾ ਹੈ1
- ਓਮ ਪ੍ਰਕਾਸ਼ ਗੱਬਰ ਨੇ ਮੇਰੇ ਨਾਲ ਬਦ'ਸਲੂਕੀ ਕੀਤੀ - ਸਿਮਰਨ ਭੱਟੀ ਜੇਕਰ ਗੱਬਰ ਤੇ ਪ:ਰ:ਚਾ ਦਰਜ ਨਾ ਹੋਇਆ ਤਾਂ ਮੇਰੀ ਮੌ:ਤ ਦਾ ਜਿੰਮੇਵਾਰ ਸਮਾਜ ਅਤੇ ਪ੍ਰਸ਼ਾਸਨ ਹੋਵੇਗਾ - ਸਿਮਰਨ ਭੱਟੀ ਭੰਡਾਰੀ ਪੁੱਲ ਤੇ ਧ:ਰ:ਨੇ ਦੌਰਾਨ 02 ਸੰਸਥਾਵਾ ਦਾ ਕਿਸੇ ਗੱਲ ਨੁੰ ਲੈ ਕੇ ਛਿੜਿਆ ਵਿ:ਵਾ:ਦ ਦੋਵੇੰ ਧਿਰਾਂ ਪਹੁੰਚੀਆਂ ਥਾਣੇ, ਪੁਲਿਸ ਜੁਟੀ ਜਾਂਚ ਚ1
- ਜੰਡਿਆਲਾ ਗੁਰੂ ਨਿਊਟਰੀ ਕੁਲਚੇ ਵਿਚ ਸੁੰਡੀਆਂ ਦੀ ਵੀਡਿਓ ਵਾਇਰਲ, ਸਿਹਤ ਵਿਭਾਗ ਕਾਰਵਾਈ ਕਰੇ1
- ਹੜਤਾਲ ਖਤਮ ਕਰੋ, ਕੰਮ 'ਤੇ ਵਾਪਸ ਆਓ— MLA ਇੰਦਰਬੀਰ ਸਿੰਘ ਨਿੱਜਰ ਦੀ ਸਫਾਈ ਕਰਮਚਾਰੀਆਂ ਨੂੰ ਅਪੀਲ #PUNJAB24NEWS #SafaiKaramchariStrike #PunjabNews #InderbirSinghNijjar #PunjabPolitics1
- ਵੱਧ ਤੋ ਵੱਧ ਸ਼ੇਅਰ ਕਰਿੳ ਇਹਦੀ ਧੀ ਭੈਣ ਵੀਡੀੳ ਦੇਖੇ ਬੁੱਚੜ ਪੁਲੀਸ ਵਾਲਾ ਲਾਠੀ ਚਾਰਜ ਕਰਨ1