*ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਝੋਨੇ ਅਤੇ ਬਾਸਮਤੀ ਦੇ ਕੀੜ੍ਹੇ-ਮਕੌੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਅਤੇ ਖੁਰਾਕ ਸਬੰਧੀ ਪਿੰਡ ਲੌਂਗੋਵਾਲ ਵਿਖੇ ਲਗਾਇਆ ਬਲਾਕ ਪੱਧਰੀ ਸੈਮੀਨਾਰ* ਲੌਂਗੋਵਾਲ, 25 ਅਗਸਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਜਾਗਰੂਕਤਾ ਕੈਂਪਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਪਿੰਡ ਲੌਂਗੋਵਾਲ ਵਿਖੇ ਝੋਨੇ ਅਤੇ ਬਾਸਮਤੀ ਦੀਆਂ ਫ਼ਸਲਾਂ ਵਿੱਚ ਕੀੜੇ-ਮਕੌੜੇ, ਬਿਮਾਰੀਆਂ ਅਤੇ ਖੁਰਾਕ ਸਬੰਧੀ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਕੈਂਪ ਵਿੱਚ ਨੇੜਲੇ ਕਈ ਪਿੰਡ ਜਿਵੇਂ ਕਿ ਢੱਡਰੀਆਂ, ਸਾਹੋਕੇ, ਰੱਤੋਕੇ, ਸਤੀਪੁਰਾ, ਢਿੱਲਵਾਂ, ਦਿਆਲਗੜ ਦੇ 100 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ। ਕੈਂਪ ਦੌਰਾਨ ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਆਉਣ ਵਾਲੇ ਮੁੱਖ ਕੀੜੇ-ਮਕੌੜਿਆਂ, ਜਿਵੇਂ ਤਣੇ ਦੇ ਗੰਢੂਏ ਅਤੇ ਪੱਤਾ ਲਪੇਟ ਸੁੰਡੀ, ਦੀ ਪਛਾਣ ਅਤੇ ਪ੍ਰਭਾਵਸ਼ਾਲੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕੀਟਨਾਸ਼ਕਾਂ ਦਾ ਛਿੜਕਾਅ ਕੇਵਲ ਉਸ ਸਮੇਂ ਹੀ ਕੀਤਾ ਜਾਵੇ ਜਦੋਂ ਕੀੜੇ ਦੀ ਗਿਣਤੀ ਆਰਥਿਕ ਨੁਕਸਾਨ ਪੱਧਰ (Economic Threshold Level) ਤੋਂ ਵੱਧ ਹੋਵੇ। ਇਸ ਨਾਲ ਬੇਲੋੜੇ ਕੀਟਨਾਸ਼ਕਾਂ ਦੀ ਵਰਤੋਂ, ਖਰਚੇ ਅਤੇ ਵਾਤਾਵਰਨ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾਇਆ ਜਾ ਸਕਦਾ ਹੈ। ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਉਨ੍ਹਾਂ ਦੱਸਿਆ ਕਿ ਫ਼ਸਲ ਦੇ ਨਿਸਰਨ ਤੋਂ ਪਹਿਲਾਂ, ਜੇਕਰ ਇਸ ਕੀੜੇ ਦਾ ਹਮਲਾ ਨਜ਼ਰ ਆਵੇ ਤਾਂ 20–30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਨੂੰ ਫ਼ਸਲ ਦੇ ਉੱਪਰਲੇ ਹਿੱਸੇ ’ਤੇ ਦੋ ਵਾਰ ਫੇਰਨਾ ਇੱਕ ਪ੍ਰਭਾਵਸ਼ਾਲੀ ਅਤੇ ਸਸਤਾ ਤਰੀਕਾ ਹੈ। ਹਾਲਾਂਕਿ, ਰੱਸੀ ਫੇਰਨ ਸਮੇਂ ਖੇਤ ਵਿੱਚ ਪਾਣੀ ਖੜ੍ਹਾ ਹੋਣਾ ਜ਼ਰੂਰੀ ਹੈ। ਜ਼ਿਆਦਾ ਹਮਲੇ ਦੀ ਸੂਰਤ ਵਿੱਚ ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਡਾ. ਅਮਰਜੀਤ ਸਿੰਘ ਬਲਾਕ ਖੇਤੀਬਾੜੀ ਅਫਸਰ, ਸੰਗਰੂਰ ਨੇ ਝੋਨੇ ਨੂੰ ਬਿਮਾਰੀਆਂ ਤੋਂ ਬਚਾਅ ਲਈ ਕਿਸਾਨਾਂ ਨੂੰ ਯੂਰੀਏ ਦੀ ਬੇਲੋੜੀ ਅਤੇ ਵੱਧ ਵਰਤੋਂ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ । ਉਨ੍ਹਾਂ ਝੋਨੇ ਦੇ ਬੌਣੇਪਣ ਵਾਲੇ ਵਿਸ਼ਾਣੂ ਰੋਗ ਬਾਰੇ ਵੀ ਕਿਸਾਨਾਂ ਨੂੰ ਸੁਚੇਤ ਕੀਤਾ, ਜੋ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲਦਾ ਹੈ। ਇਸ ਲਈ ਖੇਤਾਂ ਦੀ ਨਿਯਮਤ ਨਿਗਰਾਨੀ ਕਰਨ ਅਤੇ ਕੀੜੇ ਦੀ ਮੌਜੂਦਗੀ ਪਤਾ ਲੱਗਣ ’ਤੇ ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤੇ ਕੀਟਨਾਸ਼ਕਾਂ, ਜਿਵੇਂ ਪੈਕਸਾਲੌਨ, ਚੈੱਸ ਅਤੇ ਉਲਾਲਾ ਆਦਿ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਗਰਗ ਨੇ ਝੋਨੇ ਵਿੱਚ ਫੋਕ ਦੀ ਸਮੱਸਿਆ ਨੂੰ ਘਟਾਉਣ ਲਈ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਗੋਭ ’ਤੇ 1.5 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਝੰਡਾ ਰੋਗ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਉੱਲੀ ਨਾਲ ਹੋਣ ਵਾਲੀ ਬਿਮਾਰੀ ਹੈ, ਜਿਸ ਨਾਲ ਪ੍ਰਭਾਵਿਤ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਥੱਲੇ ਤੋਂ ਉੱਪਰ ਵੱਲ ਮੁਰਝਾ ਕੇ ਸੁੱਕਣ ਲੱਗ ਪੈਂਦੇ ਹਨ। ਬਿਮਾਰੀ ਵਾਲੇ ਬੂਟੇ ਆਮ ਬੂਟਿਆਂ ਨਾਲੋਂ ਉੱਚੇ ਹੁੰਦੇ ਹਨ ਅਤੇ ਜ਼ਮੀਨ ਤੋਂ ਉੱਪਰਲੀਆਂ ਪੋਰੀਆਂ ਤੋਂ ਜੜ੍ਹਾਂ ਵੀ ਬਣਾ ਲੈਂਦੇ ਹਨ। ਉਨ੍ਹਾਂ ਸਲਾਹ ਦਿੱਤੀ ਕਿ ਅਜਿਹੇ ਬੂਟਿਆਂ ਨੂੰ ਪਨੀਰੀ ਅਤੇ ਮੁੱਖ ਫ਼ਸਲ ਵਿੱਚੋਂ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਮੌਕੇ ਕਿਸਾਨਾਂ ਨੂੰ ਸਤੰਬਰ ਮਹੀਨੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਏ ਜਾ ਰਹੇ ਕਿਸਾਨ ਮੇਲਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਨ੍ਹਾਂ ਮੇਲਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਪੇਂਡੂ ਬੱਚਿਆਂ ਲਈ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਸਰਦੀ ਰੁੱਤ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਦੀ ਉਪਲੱਬਧਤਾ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਕੈਂਪ ਦੇ ਆਯੋਜਨ ਵਿੱਚ ਪਿੰਡ ਦੇ ਸ. ਭੁਪਿੰਦਰ ਸਿੰਘ, ਸ. ਕਮਲਜੀਤ ਸਿੰਘ, ਸ. ਜੁਗਰਾਜ ਸਿੰਘ, ਸ. ਨਿਹਾਲ ਸਿੰਘ, ਸ. ਮਿੰਦਰ ਸਿੰਘ (ਨੰਬਰਦਾਰ), ਸ. ਨਿਰਮਲ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਕੈਂਪ ਦੌਰਾਨ ਕਿਸਾਨਾਂ ਲਈ ਪਸ਼ੂਆਂ ਵਾਸਤੇ ਧਾਤਾਂ ਦੇ ਚੂਰੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਸਾਹਿਤ ਦੀ ਵਿਕਰੀ ਵੀ ਕੀਤੀ ਗਈ।

- ਨਗਰ ਪੰਚਾਇਤ ਹੰਡਿਆਇਆ ਤੇ ਪੁਲਿਸ ਦੀ ਸਾਂਝੀ ਕਾਰਵਾਈ, ਨਾਜਾਇਜ਼ ਉਸਾਰੀ ਢਾਹੀ1
- दिन दहाडे चोरी हुई दुकान में सरकार आखिर कर कया रही हैं भाई2
- ਨਗਰ ਨਿਗਮ ਲੁਧਿਆਣਾ ਦੀ ਮੀਟਿੰਗ ਬਣੀ ਜੰਗ ਦਾ ਅਖਾੜਾ, ਬੀਜੇਪੀ ਅਤੇ ਆਪ ਕੋਂਸਲਰਾ ਚ ਹੋਈ ਹੱਥੋਂ ਪਾਈ ਨਗਰ ਨਿਗਮ ਲੁਧਿਆਣਾ ਦੀ ਮੀਟਿੰਗ ਬਣੀ ਜੰਗ ਦਾ ਅਖਾੜਾ, ਬੀਜੇਪੀ ਅਤੇ ਆਪ ਕੋਂਸਲਰਾ ਚ ਹੋਈ ਹੱਥੋਂ ਪਾਈ1
- ਵੱਧ ਬਿਜਲੀ ਬਿਲ ਦੇ ਮਾਮਲਿਆਂ ਦੇ ਨਿਪਟਾਰੇ ਲਈ ਜਾਰੀ ਹੋਵੇਗਾ ਵਿਸ਼ੇਸ਼ ਨੰਬਰ! 👉🏻 ਉਸ ਨੰਬਰ 'ਤੇ ਆਉਣ ਵਾਲ਼ੀਆਂ ਕਾਲਾਂ ਵਾਸਤੇ ਬੈਠੇਗੀ 20 ਮੈਂਬਰਾਂ ਦੀ ਟੀਮ 👉🏻 15 ਕੰਮ-ਕਾਜੀ ਦਿਨਾਂ 'ਚ ਕੀਤੀ ਜਾਵੇਗੀ ਵੱਧ ਬਣੇ ਹੋਏ ਬਿਲ ਦੀ ਪੜਤਾਲ 👉🏻 ਭਵਿੱਖ 'ਚ ਮੁਸ਼ਕਿਲਾਂ ਤੋਂ ਬਚਾਅ ਲਈ ਸਾਫ਼ਟਵੇਅਰ 'ਚ ਕੀਤੇ ਗਏ ਬਦਲਾਅ - ਤਰੁਨਪ੍ਰੀਤ ਸਿੰਘ ਸੌਂਦ ਕੈਬਿਨੇਟ ਮੰਤਰੀ, ਪੰਜਾਬ1
- ਗੁਰੂ ਨਾਨਕ ਸੋਸਾਇਟੀ ਦੇ ਬਿਲਕੁਲ ਸਾਹਮਣੇ. ਰੋਡ ਤੇ ਅੱਜ ਪ੍ਰੀ ਮਿਕਸ ਪਾਈ ਗਈ.. ਐਸਡੀਐਮ ਸਾਹਿਬ ਅਤੇ ਪੰਜਾਬ ਸਰਕਾਰ ਦਾ ਅਤੇ ਚੇਅਰਮੈਨ ਪ੍ਰਮਿੰਦਰ ਸਿੰਘ ਗੋਲਡੀ ਦਾ ਧੰਨਵਾਦ ਕਰਦਿਆਂ ਸਮਾਜ ਸੇਵੀ ਪ੍ਰਭਜੋਤ ਸਿੰਘ ਖਾਲਸਾ ਨੇ ਦੱਸਿਆ ਕਿ ਵਾਰਡ ਨੰਬਰ ਛੇ ਖਰਡ ਦੇ ਪਾਰਟੀ ਦੇ ਵਰਕਰਾਂ ਵੱਲੋਂ ਦੱਸੇ ਕੰਮ ਹੁਣ ਹੋਲੀ ਹੋਲੀ ਹੋਣੇ ਸ਼ੁਰੂ ਹੋ ਗਏ ਹਨ।1
- सनातन धर्म सदैव अडिग अमर पर युवा पीढ़ी ही पतन का बन रही आधार {ज्वलंत पारिवारिक सामाजिक विषय} चंडीगढ़ मंगलवार 25/08/2026 एम आरके विक्रमा शर्मा रक्षत शर्मा प्रस्तुति--- 👉🏻 बच्चों की शादी 20 वर्ष की उम्र में तो एक शताब्दी में 5 पीढ़ी 👉🏻 बच्चों की शादी 25 वर्ष की उम्र में तो एक शताब्दी में 4 पीढ़ी 👉🏻 बच्चों की शादी 33 वर्ष की उम्र में तो एक शताब्दी में 3 पीढ़ी साधारण गणना से पता चलता है कि हिन्दू जनसंख्या वृद्धि दर कहां जा रही है? विचारणीय तथ्य। *❗क्या हमारा समाज अगली सदी तक रहेगा ही नहीं?* — हिन्दू समाज के आत्ममंथन का समय आ गया है — आज चारों ओर एक अजीब-सा अंधकार फैल गया है। 🏚️ गाँव सूने, मोहल्ले खाली, और घरों में चुप्पी है। बेटियाँ 30–35 की उम्र तक कुंवारी। बेटे 35 पार कर चुके, पर विवाह नहीं। शादी होती है तो बहुत देर से… बच्चे होते हैं तो एक ही… और फिर तलाक़… टूटे हुए परिवार… माता-पिता अकेले… और पूरी पीढ़ी खोखली। क्या इसे “शिक्षित समाज” कहा जाए या “आत्मघाती समाज”? *⚠️ जनसंख्या घटने की चुपचाप चलती साजिश* मान लीजिए 100 लोग हैं = 50 जोड़े। अगर हर जोड़ा केवल एक संतान पैदा करता है — तो अगली पीढ़ी में बस 45-46 बचते हैं। फिर वही क्रम चला, तो तीसरी पीढ़ी में समाज लगभग शून्य। यह कोई डराने की बात नहीं — यह गणित है, और यह हो चुका है! गाँव उजड़ चुके हैं, शहरों में ऊँची इमारतें हैं पर उनमें संयुक्त परिवार नहीं बचे। *❗ क्यों नई बहुएँ “सिर्फ एक बच्चा” चाहती हैं?* ताकि जीवन का “आनंद” ले सकें ताकि करियर न रुके ताकि शरीर पर असर न पड़े ताकि समाज में “मॉडर्न” कहलाएँ क्या यही धर्म है❓ क्या यही हमारी संस्कृति है❓ क्या यही हमारे पूर्वजों की परंपरा थी❓ *🔥 सच्चाई यह है...* अब संतान प्रेम का परिणाम नहीं, बल्कि सोशल प्रूफ बन चुकी है। “देखो, हमारे भी एक बच्चा है…” यह सोच न केवल धर्महीन है, बल्कि भविष्यविहीन भी। *⚖️ सबसे बड़ा दोष — लड़की के पिता का!* वही पिता, जिसने 22-25 की उम्र में विवाह कर परिवार बसाया, आज अपनी बेटी को 30 तक “कुंवारी राजकुमारी” बनाए रखता है। कभी करियर के नाम पर, कभी “अच्छा लड़का नहीं मिला” कहकर, तो कभी दहेज और प्रतिष्ठा के भय से। 👉 नतीजा — बेटी अवसाद में, IVF में, या तलाक़ में जा रही है। और समाज — धीरे-धीरे समाप्त हो रहा है। *📉 हिन्दू समाज की भयावह तस्वीर* विवाह की औसत आयु: लड़का – 32 वर्ष, लड़की – 29 वर्ष औसतन संतान: 1 या 0.5 प्रति दंपत्ति हर 4 में 1 दंपत्ति – निःसंतान या चिकित्सीय समस्या डिवोर्स रेट – सबसे तेज़ वृद्धि दर हिन्दू समाज में हज़ारों युवक-युवतियाँ – विवाह योग्य होते हुए भी कुंवारे *🧘♂️ समाज के प्रबुद्ध क्या कर रहे हैं?* मौन। विवाह, परिवार और संतान — सबको त्याज्य विषय मान लिया गया है। पर यह धर्म नहीं, पलायन है। 👉 विवाह कोई सांसारिक बंधन नहीं — यह धर्म का स्तंभ है, यह वंश और संस्कार की निरंतरता का माध्यम है। *💥 आत्मस्वीकृति का समय* बेटी को “राजकुमारी” बनाकर विवेक से दूर किया। बेटे को जिम्मेदारी से मुक्त कर दिया। विवाह को टालते रहे, और जब किया तो बहुत देर से। एक ही संतान — और फिर वही बिखराव, वही अकेलापन। *👨👩👧👦 अब क्या करना होगा?* 🔹 22 वर्ष के बाद पुत्र, 20 वर्ष के बाद पुत्री — विवाह को प्राथमिकता। 🔹 एक नहीं, कम से कम तीन संतानें — समाज की आवश्यकता। 🔹 समाज के अध्यक्ष, संत, विद्वान — इन विषयों पर खुलकर बोलें। 🔹 लड़की के पिता — बेटी की उम्र, भावनाएँ और भविष्य समझें। 👉 अपेक्षाएँ घटाइए, समझ बढ़ाइए — बेटी का जीवन बचाइए। *🕯️ अंतिम चेतावनी* अब नहीं चेते तो — 📉 ना युवक रहेंगे, ना युवतियाँ 📉 ना संतानें होंगी, ना संस्कार 📉 ना समाज रहेगा, ना मंदिर 🚩 और तब इतिहास में लिखा जाएगा — *“हिन्दू समाज — जिसने खुद को चुपचाप मिटा दिया।”*2
- ਮਨਸਾਹਿਬ ਪ੍ਰੀਤ ਸਿੰਘ ਡੀ ਐਮ ਨਗਰ ਪੰਚਾਇਤ ਹੰਡਿਆਇਆ ਵੱਲੋਂ ਨਾਜਾਇਜ ਕਬਜ਼ਾ ਢਾਹੁਣ ਮੌਕੇ ਜਾਣਕਾਰੀ1
- ਸੰਧਵਾਂ ਵਿੱਚ ਕਲੀਨਿਕ ਦਾ ਸ਼ਟਰ ਤੋੜ ਕੇ 22 ਹਜ਼ਾਰ ਰੁਪਏ ਚੋਰੀ ਮੋਟਰਸਾਈਕਲ ’ਤੇ ਆਏ ਤਿੰਨ ਨਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, CCTV ਕੈਮਰਿਆਂ ਵਿੱਚ ਕੈਦ ਹੋਈ ਘਟਨਾ; ਥਾਣਾ ਸਦਰ ਕੋਟਕਪੂਰਾ ਪੁਲਿਸ ਜਾਂਚ ਵਿੱਚ ਜੁਟੀ ਸੰਧਵਾਂ/ਕੋਟਕਪੂਰਾ, 25 ਅਗਸਤ: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੰਧਵਾਂ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਚੋਰਾਂ ਨੇ ਪਿੰਡ ਵਿੱਚ ਸਥਿਤ ਕਟਾਰੀਆ ਕਲੀਨਿਕ ਨੂੰ ਨਿਸ਼ਾਨਾ ਬਣਾਉਂਦਿਆਂ ਰਾਤ ਸਮੇਂ ਕਲੀਨਿਕ ਦਾ ਸ਼ਟਰ ਤੋੜ ਕੇ ਗੱਲੇ ਵਿੱਚ ਰੱਖੀ ਕਰੀਬ 22 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰੀ ਦੀ ਇਹ ਵਾਰਦਾਤ ਕਲੀਨਿਕ ਦੇ ਬਾਹਰ ਅਤੇ ਅੰਦਰ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸਵੇਰੇ ਸ਼ਟਰ ਅੱਧਾ ਖੁੱਲ੍ਹਾ ਮਿਲਿਆ ਕਲੀਨਿਕ ਦੇ ਸੰਚਾਲਕ ਗੋਪਾਲ ਕਟਾਰੀਆ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਆਪਣਾ ਕਲੀਨਿਕ ਬੰਦ ਕਰਕੇ ਘਰ ਚਲੇ ਗਏ ਸਨ। ਸਵੇਰੇ ਸਥਾਨਕ ਲੋਕਾਂ ਜਾਂ ਗੁਆਂਢੀਆਂ ਰਾਹੀਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਲੀਨਿਕ ਦਾ ਸ਼ਟਰ ਅੱਧਾ ਖੁੱਲ੍ਹਾ ਹੋਇਆ ਹੈ। ਸੂਚਨਾ ਮਿਲਦੇ ਹੀ ਉਹ ਕਲੀਨਿਕ ਪਹੁੰਚੇ। ਅੰਦਰ ਜਾ ਕੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਚੋਰਾਂ ਨੇ ਸ਼ਟਰ ਨੂੰ ਵਿਚਕਾਰੋਂ ਤੋੜ ਕੇ ਕਲੀਨਿਕ ਵਿੱਚ ਦਾਖਲ ਹੋ ਕੇ ਗੱਲੇ ਵਿੱਚ ਰੱਖੀ ਕਰੀਬ 22,000 ਰੁਪਏ ਦੀ ਨਕਦੀ ਚੋਰੀ ਕਰ ਲਈ। ਸ਼ਟਰ ਤੋੜ ਕੇ ਕਲੀਨਿਕ ਅੰਦਰ ਦਾਖਲ ਹੋਏ ਚੋਰ ਕਲੀਨਿਕ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲਣ ’ਤੇ ਵਾਰਦਾਤ ਦਾ ਤਰੀਕਾ ਸਾਹਮਣੇ ਆਇਆ। ਫੁਟੇਜ ਅਨੁਸਾਰ ਇੱਕ ਮੋਟਰਸਾਈਕਲ ’ਤੇ ਤਿੰਨ ਵਿਅਕਤੀ ਕਲੀਨਿਕ ਦੇ ਬਾਹਰ ਆ ਕੇ ਰੁਕੇ। ਆਲੇ-ਦੁਆਲੇ ਦਾ ਮਾਹੌਲ ਦੇਖਣ ਤੋਂ ਬਾਅਦ ਉਨ੍ਹਾਂ ਨੇ ਕਲੀਨਿਕ ਦੇ ਸ਼ਟਰ ਨਾਲ ਛੇੜਛਾੜ ਕੀਤੀ ਅਤੇ ਉਸ ਨੂੰ ਵਿਚਕਾਰੋਂ ਤੋੜ ਦਿੱਤਾ। ਇਸ ਤੋਂ ਬਾਅਦ ਇੱਕ ਵਿਅਕਤੀ ਸ਼ਟਰ ਹੇਠੋਂ ਅੰਦਰ ਦਾਖਲ ਹੋਇਆ, ਜਦਕਿ ਬਾਕੀ ਸਾਥੀ ਬਾਹਰ ਰਹੇ। ਕੁਝ ਸਮੇਂ ਬਾਅਦ ਅੰਦਰ ਗਿਆ ਵਿਅਕਤੀ ਨਕਦੀ ਲੈ ਕੇ ਬਾਹਰ ਆਇਆ ਅਤੇ ਤਿੰਨੇ ਮੋਟਰਸਾਈਕਲ ’ਤੇ ਫਰਾਰ ਹੋ ਗਏ। CCTV ਫੁਟੇਜ ਪੁਲਿਸ ਲਈ ਬਣੀ ਅਹਿਮ ਕੜੀ CCTV ਫੁਟੇਜ ਵਿੱਚ ਤਿੰਨ ਨਕਾਬਪੋਸ਼ ਵਿਅਕਤੀਆਂ ਦੀਆਂ ਗਤੀਵਿਧੀਆਂ ਕੈਦ ਹੋਈਆਂ ਹਨ। ਫੁਟੇਜ ਵਿੱਚ ਉਨ੍ਹਾਂ ਦੇ ਆਉਣ, ਸ਼ਟਰ ਨਾਲ ਛੇੜਛਾੜ ਕਰਨ, ਕਲੀਨਿਕ ਅੰਦਰ ਦਾਖਲ ਹੋਣ ਅਤੇ ਵਾਰਦਾਤ ਤੋਂ ਬਾਅਦ ਫਰਾਰ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। CCTV ਫੁਟੇਜ ਹੁਣ ਪੁਲਿਸ ਜਾਂਚ ਲਈ ਮਹੱਤਵਪੂਰਨ ਸੁਰਾਗ ਮੰਨੀ ਜਾ ਰਹੀ ਹੈ। ਪੁਲਿਸ ਵੱਲੋਂ ਫੁਟੇਜ ਦੇ ਆਧਾਰ ’ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਥਾਣਾ ਸਦਰ ਕੋਟਕਪੂਰਾ ਪੁਲਿਸ ਵੱਲੋਂ ਜਾਂਚ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਲੀਨਿਕ ਸੰਚਾਲਕ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਲੀਨਿਕ ਦਾ ਜਾਇਜ਼ਾ ਲਿਆ ਅਤੇ ਘਟਨਾ ਸਬੰਧੀ ਜਾਣਕਾਰੀ ਇਕੱਠੀ ਕੀਤੀ। ਪੁਲਿਸ ਵੱਲੋਂ CCTV ਫੁਟੇਜ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਨਾਲ ਸਬੰਧਤ ਹੋਰ ਸੁਰਾਗਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੁਕਾਨਦਾਰਾਂ ਵਿੱਚ ਚਿੰਤਾ, ਰਾਤ ਦੀ ਗਸ਼ਤ ਵਧਾਉਣ ਦੀ ਮੰਗ ਸੰਧਵਾਂ ਵਿੱਚ ਕਲੀਨਿਕ ਵਿੱਚ ਹੋਈ ਇਸ ਚੋਰੀ ਦੀ ਘਟਨਾ ਤੋਂ ਬਾਅਦ ਸਥਾਨਕ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਪਿੰਡ ਦੇ ਬਾਜ਼ਾਰ ਅਤੇ ਵਪਾਰਕ ਇਲਾਕਿਆਂ ਵਿੱਚ ਪੁਲਿਸ ਗਸ਼ਤ ਹੋਰ ਵਧਾਈ ਜਾਣੀ ਚਾਹੀਦੀ ਹੈ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰਾਤ ਸਮੇਂ ਨਿਯਮਤ ਗਸ਼ਤ ਯਕੀਨੀ ਬਣਾਈ ਜਾਵੇ, ਤਾਂ ਜੋ ਚੋਰੀ ਦੀਆਂ ਅਜਿਹੀਆਂ ਘਟਨਾਵਾਂ ’ਤੇ ਰੋਕ ਲਗਾਈ ਜਾ ਸਕੇ। CCTV ਅਤੇ ਸੁਰੱਖਿਆ ਪ੍ਰਬੰਧਾਂ ਦੀ ਮਹੱਤਤਾ ਇਸ ਘਟਨਾ ਵਿੱਚ ਕਲੀਨਿਕ ’ਤੇ ਲੱਗੇ CCTV ਕੈਮਰੇ ਪੁਲਿਸ ਲਈ ਇੱਕ ਅਹਿਮ ਸੁਰਾਗ ਸਾਬਤ ਹੋ ਰਹੇ ਹਨ। ਵਪਾਰਕ ਅਦਾਰਿਆਂ ਦੇ ਮਾਲਕਾਂ ਲਈ ਇਹ ਘਟਨਾ ਇੱਕ ਵਾਰ ਫਿਰ ਸੰਕੇਤ ਦਿੰਦੀ ਹੈ ਕਿ ਦੁਕਾਨਾਂ, ਕਲੀਨਿਕਾਂ ਅਤੇ ਹੋਰ ਸੰਸਥਾਵਾਂ ਵਿੱਚ CCTV ਕੈਮਰੇ, ਮਜ਼ਬੂਤ ਸ਼ਟਰ ਅਤੇ ਹੋਰ ਸੁਰੱਖਿਆ ਪ੍ਰਬੰਧ ਹੋਣੇ ਜ਼ਰੂਰੀ ਹਨ। ਇਸ ਦੇ ਨਾਲ ਹੀ CCTV ਦੀ ਰਿਕਾਰਡਿੰਗ ਨੂੰ ਸੁਰੱਖਿਅਤ ਰੱਖਣਾ ਵੀ ਮਹੱਤਵਪੂਰਨ ਹੈ, ਤਾਂ ਜੋ ਕਿਸੇ ਘਟਨਾ ਦੀ ਸਥਿਤੀ ਵਿੱਚ ਪੁਲਿਸ ਨੂੰ ਤੁਰੰਤ ਸਬੰਧਤ ਫੁਟੇਜ ਉਪਲਬਧ ਕਰਵਾਈ ਜਾ ਸਕੇ। ਪੁਲਿਸ ਸਾਹਮਣੇ ਹੁਣ ਚੋਰਾਂ ਦੀ ਪਛਾਣ ਦੀ ਚੁਣੌਤੀ CCTV ਵਿੱਚ ਵਾਰਦਾਤ ਦੀਆਂ ਤਸਵੀਰਾਂ ਕੈਦ ਹੋਣ ਤੋਂ ਬਾਅਦ ਹੁਣ ਪੁਲਿਸ ਲਈ ਮੁੱਖ ਚੁਣੌਤੀ ਇਨ੍ਹਾਂ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਪਹੁੰਚਣਾ ਹੈ। ਮੋਟਰਸਾਈਕਲ ਅਤੇ CCTV ਫੁਟੇਜ ਸਮੇਤ ਹੋਰ ਉਪਲਬਧ ਸੁਰਾਗਾਂ ਦੀ ਮਦਦ ਨਾਲ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਫਿਲਹਾਲ ਮਾਮਲਾ ਜਾਂਚ ਅਧੀਨ ਹੈ ਅਤੇ ਪੁਲਿਸ ਵੱਲੋਂ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਨੋਟ: CCTV ਫੁਟੇਜ ਵਿੱਚ ਦਿਖਾਈ ਦੇ ਰਹੇ ਵਿਅਕਤੀਆਂ ਨੂੰ ਪੁਲਿਸ ਜਾਂ ਅਦਾਲਤ ਵੱਲੋਂ ਦੋਸ਼ੀ ਸਾਬਤ ਕੀਤੇ ਜਾਣ ਤੱਕ ਕਾਨੂੰਨੀ ਤੌਰ ’ਤੇ ਦੋਸ਼ੀ ਨਹੀਂ ਮੰਨਿਆ ਜਾ ਸਕਦਾ।1