logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਡਾ. ਹਰਭਜਨ ਸਿੰਘ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਮਿਲਣ ਉੱਤੇ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਕਪੂਰਥਲਾ ਜ਼ਿਲ੍ਹੇ ਦੀ ਸਾਹਿਤਕ ਸੰਸਥਾ “ਅਦਬੀ ਸਾਂਝ” ਨੇ ਆਪਣੇ ਸਾਹਿਤਕ ਸਫ਼ਰ ਉੱਤੇ ਆਪਣੀ ਨਵੀਂ ਪੈੜ ਪਾਉਂਦਿਆਂ ਕਪੂਰਥਲਾ ਖੇਤਰ ਨਾਲ ਜੁੜੇ ਡਾ. ਹਰਭਜਨ ਸਿੰਘ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਮਿਲਣ ਉੱਤੇ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਰਚਿਆ। ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਇਕੱਤਰ ਹੋਏ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਇਹ ਸਮਾਗਮ ਬੜੇ ਕਾਵਿਮਈ ਅੰਦਾਜ਼ ਵਿੱਚ ਸੰਪਨ ਹੋਇਆ। ਇਸ ਸਮਾਗਮ ਦੀ ਪ੍ਰਧਾਨਗੀ ਸਭਾ ਦੇ ਸਰਪ੍ਰਸਤ ਇੰਜ. ਖਜ਼ਾਨ ਸਿੰਘ, ਮੌਜੂਦਾ ਪ੍ਰਧਾਨ ਮੈਡਮ ਪ੍ਰੋਮਿਲਾ ਅਰੋੜਾ ਅਤੇ ਸਭਾ ਦੇ ਸਾਬਕਾ ਪ੍ਰਧਾਨ ਸ਼ਹਿਬਾਜ਼ ਖ਼ਾਨ ਅਤੇ ਡਾ. ਹਰਭਜਨ ਸਿੰਘ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਵਿੱਚ ਸਭਾ ਦੀ ਜਨਰਲ ਸਕੱਤਰ ਨਰਿੰਦਰ ਨੀਤ ਨੇ ਦੱਸਿਆ ਕਿ ਡਾ. ਹਰਭਜਨ ਸਿੰਘ ਜੀ ਨੂੰ ਪਿਛਲੇ ਦਿਨੀਂ ਲੁਧਿਆਣਾ ਵਿਖੇ ਹੋਏ ਹੈਲਥ ਐਂਡ ਹੋਮਿਓਪੈਥੀ ਐਕਸਪੋ 2026 ਦੌਰਾਨ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਕਪੂਰਥਲਾ ਖੇਤਰ, ਮੈਡੀਕਲ ਜਗਤ ਅਤੇ ਅਦਬੀ ਸਾਂਝ ਸਭਾ ਦੇ ਲਈ ਬਹੁਤ ਖ਼ੁਸ਼ੀ ਵਾਲੀ ਗੱਲ ਹੈ। ਇਸ ਉਪਰੰਤ ਸਭਾ ਦੀ ਪ੍ਰਧਾਨ ਮੈਡਮ ਪ੍ਰੋਮਿਲਾ ਅਰੋੜਾ ਨੇ ਆਏ ਹੋਏ ਮਹਿਮਾਨਾਂ ਦਾ ਆਪਣੇ ਸ਼ਬਦਾਂ ਵਿੱਚ ਸਵਾਗਤ ਕੀਤਾ। ਉਹਨਾਂ ਆਖਿਆ ਕਿ ਡਾ. ਹਰਭਜਨ ਸਿੰਘ ਇੱਕ ਬਹੁਪੱਖੀ ਸ਼ਖ਼ਸੀਅਤ ਹੋਣ ਦੇ ਨਾਲ ਨਾਲ ਉਸਾਰੂ ਅਤੇ ਊਰਜਾਵਾਨ ਪ੍ਰਵਿਰਤੀ ਦੇ ਧਾਰਨੀ ਹਨ। ਉਹਨਾਂ ਕਿਹਾ ਕਿ ਸਾਡੇ ਲਈ ਇਹ ਬਹੁਤ ਫ਼ਖ਼ਰ ਵਾਲੀ ਗੱਲ ਹੈ ਕਿ ਸਾਡੀ ਸਾਹਿਤਕ ਸਭਾ ਦੇ ਸਰਪ੍ਰਸਤ ਨੂੰ ਇਸ ਵੱਕਾਰੀ ਸਨਮਾਨ ਨਾਲ ਨਿਵਾਜ਼ਿਆ ਗਿਆ ਹੈ। ਇਸ ਉਪਰੰਤ ਜਨਰਲ ਸਕੱਤਰ ਨਰਿੰਦਰ ਨੀਤ ਨੇ ਕਵੀ ਦਰਬਾਰ ਦਾ ਆਗ਼ਾਜ਼ ਕੀਤਾ ਜਿਸ ਵਿੱਚ ਅਵਤਾਰ ਸਿੰਘ, ਸੁਖਦੇਵ ਪ੍ਰਕਾਸ਼ ਸੱਭਰਵਾਲ, ਸਹਿਪਜਪਾਲ ਸਿੰਘ, ਮੁਨੱਜ਼ਾ ਇਰਸ਼ਾਦ, ਹਰਪ੍ਰੀਤ ਕੌਰ, ਅਮਨ ਗਾਂਧੀ, ਡਾ. ਰਾਜੇਸ਼ਵਰ ਸਿੰਘ ਅਰੋੜਾ, ਸਵਰਾਜ ਕੌਰ, ਮੋਹਨ ਸਿੰਘ ਮੋਤੀ ਅਤੇ ਨਰਿੰਦਰ ਨੀਤ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਇਸ ਸਨਮਾਨ ਸਮਾਗਮ ਦੀ ਸਾਹਿਤਕ ਖ਼ੂਬਸੂਰਤੀ ਵਿੱਚ ਹੋਰ ਵਾਧਾ ਕੀਤਾ। ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਇੰਜ. ਖਜ਼ਾਨ ਸਿੰਘ, ਪ੍ਰੋਮਿਲਾ ਅਰੋੜਾ, ਸ਼ਹਿਬਾਜ਼ ਖ਼ਾਨ ਅਤੇ ਡਾ. ਹਰਭਜਨ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਨਾਲ ਇਸ ਕਵੀ ਦਰਬਾਰ ਵਿੱਚ ਹਾਜ਼ਰੀ ਲਗਵਾਈ। ਕਵੀ ਦਰਬਾਰ ਤੋਂ ਬਾਅਦ ਸਭਾ ਦੇ ਸਾਬਕਾ ਪ੍ਰਧਾਨ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ਼ਹਿਬਾਜ਼ ਖ਼ਾਨ ਨੇ ਡਾ. ਹਰਭਜਨ ਸਿੰਘ ਦੇ ਜੀਵਨ, ਸਾਹਿਤਕ ਸਫ਼ਰ ਅਤੇ ਸਮਾਜ ਸੇਵਾ ਦੇ ਕਾਰਜ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਆਖਿਆ ਕਿ ਡਾ. ਹਰਭਜਨ ਸਿੰਘ ਅੰਦਰ ਜਿੱਥੇ ਇੱਕ ਸਿਹਤ ਮਾਹਿਰ ਮੌਜੂਦ ਹੈ ਉੱਥੇ ਹੀ ਉਹਨਾਂ ਅੰਦਰ ਇੱਕ ਸੰਜੀਦਾ ਸ਼ਾਇਰ ਅਤੇ ਇੱਕ ਕਰਮਸ਼ੀਲ ਸਮਾਜ ਸੇਵੀ ਦੇ ਗੁਣ ਵੀ ਹਨ। ਉਹਨਾਂ ਆਖਿਆ ਕਿ ਅਜਿਹੀ ਬੇਮਿਸਾਲ ਸ਼ਖ਼ਸੀਅਤ ਅਜਿਹੇ ਕਈ ਸਨਮਾਨਾਂ ਦੇ ਕਾਬਿਲ ਹੈ। ਸਰਪ੍ਰਸਤ ਇੰਜ. ਖਜ਼ਾਨ ਸਿੰਘ ਨੇ ਕਿਹਾ ਕਿ ਵੱਡਾ ਭਰਾ ਹੋਣ ਦੇ ਨਾਤੇ ਮੈਨੂੰ ਇਸ ਸਨਮਾਨ ਦੀ ਬੇਹੱਦ ਖ਼ੁਸ਼ੀ ਹੈ ਅਤੇ ਮੈਂ ਭਵਿੱਖ ਵਿੱਚ ਅਜਿਹੇ ਹੋਰ ਸਨਮਾਨ ਮਿਲਣ ਲਈ ਸ਼ੁੱਭ ਕਾਮਨਾਵਾਂ ਦਿੰਦਾ ਹਾਂ। ਇਸਤੋਂ ਬਾਅਦ ਪ੍ਰਧਾਨਗੀ ਮੰਡਲ, ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮਿਲ ਕੇ ਡਾ. ਹਰਭਜਨ ਸਿੰਘ ਅਤੇ ਉਹਨਾਂ ਦੀ ਸੁਪਤਨੀ ਮੈਡਮ ਰਵਿੰਦਰ ਕੌਰ (ਸਾਬਕਾ ਬੈਂਕ ਮੈਨੇਜਰ) ਦੇ ਸਨਮਾਨ ਦੀ ਰਸਮ ਅਦਾ ਕੀਤੀ। ਡਾ. ਹਰਭਜਨ ਸਿੰਘ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਦਬੀ ਸਾਂਝ ਵਰਗੀ ਸਾਹਿਤਕ ਸਭਾ ਨੇ ਮੇਰੇ ਸਨਮਾਨ ਵਿੱਚ ਹੋਰ ਵਾਧਾ ਕੀਤਾ ਹੈ। ਉਹਨਾਂ ਇਹ ਵੀ ਆਖਿਆ ਕਿ ਮੇਰੀ ਇਹ ਹਮੇਸ਼ਾ ਹੀ ਕੋਸ਼ਿਸ਼ ਰਹੇਗੀ ਕਿ ਮੈਂ ਮੈਡੀਕਲ ਖੇਤਰ, ਸਾਹਿਤ ਅਤੇ ਸਮਾਜ ਦੇ ਲਈ ਉਸਾਰੂ ਕਾਰਜ ਕਰਦਾ ਰਹਾਂ। ਅੰਤ ਵਿੱਚ ਮੁਨੱਜ਼ਾ ਇਰਸ਼ਾਦ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਭਵਿੱਖ ਵਿੱਚ ਵੀ ਸਭਾ ਅਜਿਹੇ ਸਿਰਜਣਾਤਮਕ ਕਾਰਜ ਅਤੇ ਸਾਹਿਤਕ ਸਮਾਗਮ ਕਰਦੀ ਰਹੇਗੀ। ਇਸ ਮੌਕੇ ਪਰਗਣ ਸਿੰਘ ਧਾਲੀਵਾਲ, ਰਾਜਪਾਲ, ਉਪਕਾਰ ਕੌਰ, ਕੁਲਦੀਪ ਕੌਰ ਮੋਤੀ ਆਦਿ ਵੀ ਹਾਜ਼ਰ ਸਨ।

21 hrs ago
user_Farida Begam
Farida Begam
Auditor ਕਪੂਰਥਲਾ, ਕਪੂਰਥਲਾ, ਪੰਜਾਬ•
21 hrs ago
7e7e3752-7db1-4bc6-b038-aa3fc5f8c8de

More news from Punjab and nearby areas
  • ਵਿਸਾਖੀ ਮੌਕੇ ਵਿਸ਼ਾਲ ਗੁਰਮਤ ਸਮਾਗਮ | ਅਖੰਡ ਪਾਠ ਭੋਗ ਤੇ ਕੀਰਤਨ ਨਾਲ ਨਿਹਾਲ ਹੋਈਆਂ ਸੰਗਤਾਂ | Punjab 24 News | . #Vaisakhi2026 #KhalsaSajnaDiwas #GurmatSamagam #AkhandPath #KirtanDarbar #WaheguruJi #Sikhism #PunjabNews #Jalandhar #VaisakhiCelebration #ReligiousEvent #SikhCommunity #SpiritualVibes #GurbaniKirtan #PunjabUpdates
    1
    ਵਿਸਾਖੀ ਮੌਕੇ ਵਿਸ਼ਾਲ ਗੁਰਮਤ ਸਮਾਗਮ | ਅਖੰਡ ਪਾਠ ਭੋਗ ਤੇ ਕੀਰਤਨ ਨਾਲ ਨਿਹਾਲ ਹੋਈਆਂ ਸੰਗਤਾਂ | Punjab 24 News |
.
#Vaisakhi2026 #KhalsaSajnaDiwas #GurmatSamagam #AkhandPath #KirtanDarbar #WaheguruJi #Sikhism #PunjabNews #Jalandhar #VaisakhiCelebration #ReligiousEvent #SikhCommunity #SpiritualVibes #GurbaniKirtan #PunjabUpdates
    user_Punjab 24 News
    Punjab 24 News
    Media Jalandhar - I, Punjab•
    6 hrs ago
  • ਭੁਲਥ 20 ਅਪ੍ਰੈਲ (ਗੋਬਿੰਦ ਸੁਖੀਜਾ) ਕਸਬਾ ਨਡਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ
    1
    ਭੁਲਥ 20 ਅਪ੍ਰੈਲ (ਗੋਬਿੰਦ ਸੁਖੀਜਾ)
ਕਸਬਾ ਨਡਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    6 hrs ago
  • Post by Ravinder Singh
    1
    Post by Ravinder Singh
    user_Ravinder Singh
    Ravinder Singh
    ਨਕੋਦਰ, ਜਲੰਧਰ, ਪੰਜਾਬ•
    10 hrs ago
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    2 hrs ago
  • Post by Lalankumar
    1
    Post by Lalankumar
    user_Lalankumar
    Lalankumar
    Farmer Urmar Tanda•
    12 hrs ago
  • Post by HARJIT SINGH
    1
    Post by HARJIT SINGH
    user_HARJIT SINGH
    HARJIT SINGH
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਅਪਰਾਧ ਵਿਰੁੱਧ.ਸਖ਼ਤ.ਕਾਰਵਾਈ ਕਰਦਿਆਂ,ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸਰਹੱਦ ਪਾਰ ਅਤੇ ਮੱਧ ਪ੍ਰਦੇਸ਼ ਅਧਾਰਤ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ।ਇਸ ਦੌਰਾਨ ਤਿੰਨ ਮੁਲਜ਼ਮ ਦੀਪਕ ਸਿੰਘ ਉਰਫ਼ ਦੀਪੂ, ਅਰੁਣ ਕੁਮਾਰ ਉਰਫ਼ ਸਾਬੂ ਅਤੇ ਸੁਖਜਿੰਦਰ ਸਿੰਘ ਉਰਫ਼ ਸੁੱਖਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 6 ਪਿਸਟਲ ਸਮੇਤ 7 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਦੇ ਸਨ ਅਤੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ-ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ, ਜਿਸ ਰਾਹੀਂ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਭਰ ਵਿੱਚ ਅਪਰਾਧਿਕ ਤੱਤਾਂ ਨੂੰ ਹਥਿਆਰ ਸਪਲਾਈ ਕਰਦੇ ਸਨ।ਇਸ ਸੰਬੰਧ ਵਿੱਚ ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ
    1
    ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਅਪਰਾਧ ਵਿਰੁੱਧ.ਸਖ਼ਤ.ਕਾਰਵਾਈ ਕਰਦਿਆਂ,ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸਰਹੱਦ ਪਾਰ ਅਤੇ ਮੱਧ ਪ੍ਰਦੇਸ਼ ਅਧਾਰਤ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ।ਇਸ ਦੌਰਾਨ ਤਿੰਨ ਮੁਲਜ਼ਮ ਦੀਪਕ ਸਿੰਘ ਉਰਫ਼ ਦੀਪੂ, ਅਰੁਣ ਕੁਮਾਰ ਉਰਫ਼ ਸਾਬੂ ਅਤੇ ਸੁਖਜਿੰਦਰ ਸਿੰਘ ਉਰਫ਼ ਸੁੱਖਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 6 ਪਿਸਟਲ ਸਮੇਤ 7 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਦੇ ਸਨ ਅਤੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ-ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ, ਜਿਸ ਰਾਹੀਂ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਭਰ ਵਿੱਚ ਅਪਰਾਧਿਕ ਤੱਤਾਂ ਨੂੰ ਹਥਿਆਰ ਸਪਲਾਈ ਕਰਦੇ ਸਨ।ਇਸ ਸੰਬੰਧ ਵਿੱਚ ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • ਕੇਂਦਰੀ ਮੰਤਰੀ Manohar Lal Khattar ਦੀ ਜਲੰਧਰ ਤੋਂ ਪ੍ਰੈਸ ਵਾਰਤਾ | Punjab 24 News | Jalandhar News | . #ManoharLalKhattar #JalandharNews #PunjabNews #PressConference #CentralMinister #BJP #PunjabPolitics #BreakingNews #LatestNews #IndiaNews #PoliticalUpdate #MediaBriefing #Punjab24News #JalandharUpdate #TrendingNow
    1
    ਕੇਂਦਰੀ ਮੰਤਰੀ Manohar Lal Khattar ਦੀ ਜਲੰਧਰ ਤੋਂ ਪ੍ਰੈਸ ਵਾਰਤਾ | Punjab 24 News | Jalandhar News |
.
#ManoharLalKhattar #JalandharNews #PunjabNews #PressConference #CentralMinister #BJP #PunjabPolitics #BreakingNews #LatestNews #IndiaNews #PoliticalUpdate #MediaBriefing #Punjab24News #JalandharUpdate #TrendingNow
    user_Punjab 24 News
    Punjab 24 News
    Media Jalandhar - I, Punjab•
    10 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.