ਭੈਣ ਨੇਹਾ ਦੇ ਪਰਿਵਾਰ ਨਾਲ ਕੈਂਡਲ ਮਾਰਚ ਵਿੱਚ ਹਿੱਸਾ ਲਿਆ ਅਤੇ ਇਨਸਾਫ ਲਈ ਆਵਾਜ਼ ਬੁਲੰਦ ਕੀਤੀ। ਸਰਜੀਵਨ ਜਿੰਦਲ ਜੀ ਬੀਜੇਪੀ ਸੰਗਰੂਰ ਪੰਜਾਬ। ਨਿਆਂ ਦੀ ਜੰਗ ਵਿੱਚ ਉਮੀਦ ਦੀ ਕਿਰਨ 🕯️✨ ਕੱਲ੍ਹ ਅਸੀਂ ਸਭ ਨੇ ਇੱਕਜੁੱਟ ਹੋ ਕੇ ਸਾਡੀ ਧੂਰੀ ਦੀ ਧੀ, ਭੈਣ ਨੇਹਾ ਦੇ ਪਰਿਵਾਰ ਨਾਲ ਕੈਂਡਲ ਮਾਰਚ ਵਿੱਚ ਹਿੱਸਾ ਲਿਆ ਅਤੇ ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ। ਇਹ ਲੜਾਈ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਾਡੇ ਪੂਰੇ ਸਮਾਜ ਦੀ ਹੈ। ਅੱਜ ਇੱਕ ਬਹੁਤ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ- ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਨੂੰ ਉਜੈਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਕਿ ਸਾਡੀ ਏਕਤਾ ਅਤੇ ਆਵਾਜ਼ ਦਾ ਅਸਰ ਦਿਖਾਈ ਦੇ ਰਿਹਾ ਹੈ। ਪੁਲਿਸ ਪ੍ਰਸ਼ਾਸਨ ਦਾ ਧੰਨਵਾਦ, ਪਰ ਸਾਡੀ ਮੰਗ ਹਾਲੇ ਵੀ ਉਹੀ ਹੈ - ਕੇਸ ਦੀ ਪੂਰੀ ਨਿਰਪੱਖ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ। #JusticeForNeha #Dhuri #DhuriUpdates #PunjabPolice BJP Punjab Manthri Srinivasulu
ਭੈਣ ਨੇਹਾ ਦੇ ਪਰਿਵਾਰ ਨਾਲ ਕੈਂਡਲ ਮਾਰਚ ਵਿੱਚ ਹਿੱਸਾ ਲਿਆ ਅਤੇ ਇਨਸਾਫ ਲਈ ਆਵਾਜ਼ ਬੁਲੰਦ ਕੀਤੀ। ਸਰਜੀਵਨ ਜਿੰਦਲ ਜੀ ਬੀਜੇਪੀ ਸੰਗਰੂਰ ਪੰਜਾਬ। ਨਿਆਂ ਦੀ ਜੰਗ ਵਿੱਚ ਉਮੀਦ ਦੀ ਕਿਰਨ 🕯️✨ ਕੱਲ੍ਹ ਅਸੀਂ ਸਭ ਨੇ ਇੱਕਜੁੱਟ ਹੋ ਕੇ ਸਾਡੀ ਧੂਰੀ ਦੀ ਧੀ, ਭੈਣ ਨੇਹਾ ਦੇ ਪਰਿਵਾਰ ਨਾਲ ਕੈਂਡਲ ਮਾਰਚ ਵਿੱਚ ਹਿੱਸਾ ਲਿਆ ਅਤੇ ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ। ਇਹ ਲੜਾਈ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਾਡੇ ਪੂਰੇ ਸਮਾਜ ਦੀ ਹੈ। ਅੱਜ ਇੱਕ ਬਹੁਤ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ- ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਨੂੰ ਉਜੈਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਕਿ ਸਾਡੀ ਏਕਤਾ ਅਤੇ ਆਵਾਜ਼ ਦਾ ਅਸਰ ਦਿਖਾਈ ਦੇ ਰਿਹਾ ਹੈ। ਪੁਲਿਸ ਪ੍ਰਸ਼ਾਸਨ ਦਾ ਧੰਨਵਾਦ, ਪਰ ਸਾਡੀ ਮੰਗ ਹਾਲੇ ਵੀ ਉਹੀ ਹੈ - ਕੇਸ ਦੀ ਪੂਰੀ ਨਿਰਪੱਖ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ। #JusticeForNeha #Dhuri #DhuriUpdates #PunjabPolice BJP Punjab Manthri Srinivasulu
- ਡਾ. ਐੱਨ. ਐੱਸ. ਹਰਡੀਕਰ ਦੀ 51ਵੀਂ ਪੁਣਯਤਿਥੀ ਮੌਕੇ ਸਮਾਗਮ ਅਤੇ ਤਿਰੰਗਾ ਰੈਲੀ ਕੰਢੀ ਸੰਘਰਸ਼ ਕਮੇਟੀ ਗੈਰਕਾਨੂੰਨੀ ਮਾਈਨਿੰਗ ਅਤੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਕਾਂਗਰਸ ਸੇਵਾ ਦਲ ਦੇ ਸੰਸਥਾਪਕ ਡਾ. ਐੱਨ. ਐੱਸ. ਹਰਡੀਕਰ ਜੀ ਦੀ 51ਵੀਂ ਪੁਣਯਤਿਥੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਕਾਂਗਰਸ ਸੇਵਾ ਦਲ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਗੈਰਕਾਨੂੰਨੀ ਮਾਈਨਿੰਗ ਦ ਗੈਰਕਾਨੂੰਨੀ ਮਾਈਨਿੰਗ ਅਤੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)ਕਾਂਗਰਸ ਸੇਵਾ ਦਲ ਦੇ ਸੰਸਥਾਪਕ ਡਾ. ਐੱਨ. ਐੱਸ. ਹਰਡੀਕਰ ਜੀ ਦੀ 51ਵੀਂ ਪੁਣਯਤਿਥੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਕਾਂਗਰਸ ਸੇਵਾ ਦਲ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਗੈਰਕਾਨੂੰਨੀ ਮਾਈਨਿੰਗ ਦੇ ਵਿਰੋਧ ਵਿੱਚ ਤਿਰੰਗਾ ਰੈਲੀ ਕੱਢੀ ਗਈ। ਰੈਲੀ ਤੋਂ ਬਾਅਦ ਆਰ.ਪੀ. ਸੋਨੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਪੰਜਾਬ ਕਾਂਗਰਸ ਸੇਵਾ ਦਲ ਦੇ ਆਗੂਆਂ, ਅਹੁਦੇਦਾਰਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਜਤਿੰਦਰ ਸਿੰਘ ਮਾਰਸ਼ਲ, ਭਾਰਗਵ ਪੰਜਾਬ ਪ੍ਰਦਾਨ ਪੰਜਾਬ, ਜਨਰਲ ਸਕੱਤਰ ਦਰਸ਼ਨ ਸਿੰਘ ਚੀਮਾ, ਲੀਲਾ ਵਰਮਾ, ਹਰਸੇਵਕ ਸਿੰਘ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਰਾਜਕੁਮਾਰ ਸਭਰਵਾਲ ਨਵਾਂਸ਼ਹਿਰ ਪ੍ਰਧਾਨ, ਜਗੀਰਾ ਸਿੰਘ ਵਾਤਾਵਰਨ ਚੇਅਰਮੈਨ, ਰੀਤੂਜਾ ਮਣੀ ਪ੍ਰਧਾਨ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਸੇਵਾ ਦਲ, ਅਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ, ਕ੍ਰਿਸ਼ਨ ਕੁਮਾਰ ਸਹੋਤਾ ਸਾਬਕਾ ਪੀ.ਪੀ.ਸੀ., ਹਰਵੈਲ ਸਿੰਘ ਸੈਣੀ ਸਾਬਕਾ ਪ੍ਰਧਾਨ ਨਗਰ ਕੌਂਸਲ, ਰਵੀ ਮਹਿਤਾ, ਗੁਰਜੀਤ ਸਿੰਘ ਪੁਰਖੋਵਾਲ, ਅਨੂਪਾ ਸਿੰਘ ਪਾਧਰੀ, ਗੁਰਜੀਤ ਸਿੰਘ ਸਕੱਤਰ ਜ਼ਿਲ੍ਹਾ ਹੁਸ਼ਿਆਰਪੁਰ, ਮਨਜੀਤ ਸਿੰਘ, ਜੱਸਾ ਸਦੋਵਾਲ, ਸਾਬਕਾ ਸਰਪੰਚ ਮਹਿੰਦਰਪਾਲ, ਸਾਬਕਾ ਸਰਪੰਚ ਨੇਤਾ ਰਾਮ, ਸਾਬਕਾ ਬਲਾਕ ਸੰਮਤੀ ਮੈਂਬਰ ਪਾਲੂ, ਚਰਨਜੀਤ ਸਿੰਘ ਥਿੰਦ, ਬਿੰਦਰ ਪਰੋਵਾਲ, ਪਰਮਜੀਤ ਕੌਰ, ਨੰਬਰਦਾਰ ਇੰਦਰਜੀਤ ਸਿੰਘ, ਅਸ਼ੋਕ ਕੁਮਾਰ ਓ.ਬੀ.ਸੀ. ਪ੍ਰਧਾਨ, ਕਾਕੂ ਰਾਣਾ ਬੇਨੇਵਾਲ, ਕਰਨ ਸ਼ਰਮਾ ਚੋਨੋਵਾਲ, ਨਵਜੋਤ ਧਾਲੀਵਾਲ, ਕਿਲਵੀਰ ਸਿੰਘ ਅਤੇ ਬਿਜਲੀ ਬੋਰਡ ਯੂਨੀ ਦੇ ਅਹੁਦੇਦਾਰਾਂ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ। ਸਮਾਗਮ ਦੌਰਾਨ ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਚਿੰਤਾਜਨਕ ਰੂਪ ਧਾਰਨ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਨੂੰ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਇਸ ਦੇ ਨਾਲ ਹੀ ਗੈਰਕਾਨੂੰਨੀ ਮਾਈਨਿੰਗ ਦੇ ਮੁੱਦੇ ਨੂੰ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਕਾਂਗਰਸ ਸੇਵਾ ਦਲ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਲੋਕ ਹਿੱਤਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਹ ਸਮੁੱਚਾ ਪ੍ਰੋਗਰਾਮ ਜਸਵੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੇ ਅੰਤ ਵਿੱਚ ਹਾਜ਼ਰ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ।1
- ਐਨ ਐੱਚ ਐਮ ਯੂਨੀਅਨ ਵੱਲੋਂ ਸਰਕਾਰ ਦੀ ਲਾਰਿਆਂ ਦੀ ਪੰਡ ਸਾੜੀ ਗਈ,ਕਰਮਚਾਰੀਆਂ ਨੇ ਲੋਕਾਂ ਨੂੰ ਆਪ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚਣ ਦੀ ਅਪੀਲ ਕੀਤੀ ਕਪੂਰਥਲਾ ਪੰਜਾਬ ਸਰਕਾਰ ਤੋਂ ਦੁਖੀ ਤੇ ਆਪਣੀ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਐਨ ਐੱਚ ਐਮ ਕਰਮਚਾਰੀਆਂ ਅਤੇ ਆਮ ਆਦਮੀ ਕਲੀਨਿਕ ਸਟਾਫ਼ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਚੌਕ ਕਪੂਰਥਲਾ ਵਿਖੇ ਲਾਰਿਆਂ ਦੀ ਪੰਡ ਸਾੜੀ ਗਈ। ਇਸ ਮੋਕੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਫੋਕੀਆਂ ਨੀਤੀਆਂ ਦਾ ਪਿਟ ਸਿਆਪਾ ਕੀਤਾ ਗਿਆ। ਇਸ ਮੋਕੇ ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਦਸਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਪ ਸਰਕਾਰ ਨੇ ਐਨ ਐੱਚ ਐਮ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ,ਠੇਕਾ ਪ੍ਰਣਾਲੀ ਖਤਮ ਕਰਨ ਦੇ ਵਾਅਦੇ ਕੀਤੇ ਸੀ, ਪਰ ਸੱਤਾ ਵਿਚ ਆਉਣ ਤੋਂ ਬਾਅਦ ਓਹਨਾਂ ਦੀਆਂ ਮੰਗਾਂ ਤੋਂ ਪਾਸਾ ਵੱਟ ਲਿਆ। ਓਹਨਾਂ ਇਹ ਵੀ ਦਸਿਆ ਕਿ ਮੈਡੀਕਲ, ਪੈਰਾ ਮੈਡੀਕਲ ਸਟਾਫ, ਕਲਰੀਕਲ ਸਟਾਫ਼ ਨੂੰ ਇਸ ਨਿਕੰਮੀ ਸਰਕਾਰ ਨੇ ਦਿਹਾੜੀਦਾਰ ਮਜ਼ਦੂਰ ਬਣਾ ਕੇ ਰੱਖ ਦਿੱਤਾ ਹੈ। ਯੂਨੀਅਨ ਦੇ ਹੋਰ ਆਗੂਆਂ ਜਤਿੰਦਰ ਸੰਧੂ, ਜਗਦੀਪ ਕੁਮਾਰ ਨੇ ਦਸਿਆ ਕਿ ਸਰਕਾਰ ਨੂੰ ਔਖੇ ਵੇਲੇ ਇਹ ਕਰਮਚਾਰੀ ਚੇਤੇ ਆ ਜਾਂਦੇ ਹਨ ਤੇ ਜਦ ਕਰਮਚਾਰੀ ਹਕ ਮੰਗਣ ਜਾਂਦੇ ਹਨ ਤਾਂ ਮੀਟਿੰਗਾਂ ਦਾ ਦੌਰ ਚਲ ਪੈਂਦਾ ਹੈ। ਬੇਸਿੱਟਾ ਮੀਟਿੰਗਾਂ ਤੋਂ ਅੱਕੇ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਹੀ ਚੋਣਾਂ ਵਿਚ ਉਹ ਵੀ ਸਰਕਾਰ ਵਿਰੋਧੀ ਪ੍ਰਚਾਰ ਕਰਨ ਤੋਂ ਕੋਈ ਗ਼ੁਰੇਜ਼ ਨਹੀਂ ਕਰਨਗੇ। ਇਸ ਮੋਕੇ ਤੇ ਯੂਨੀਅਨ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚ ਕੇ ਰਹਿਣ। ਇਸ ਮੋਕੇ ਤੇ ਜਿਲਾ ਪ੍ਰੋਗਰਾਮ ਮੈਨੇਜਰ ਵਿਨੈ ਮਲਣ, ਡਾਕਟਰ ਯੋਗੇਸ਼ ਸਹਿਗਲ, ਵਿਸ਼ਾਲ ਰਾਜ,ਰਾਜੇਸ਼ ਪੂਰੀ,ਪੰਕਜ ਵਾਲੀਆ, ਰਣਜੀਤ ਕੌਰ, ਸੰਤੋਸ਼ ਕੁਮਾਰੀ, ਪ੍ਰਿਯੰਕਾ, ਗੁਰਪ੍ਰੀਤ ਕੌਰ,ਰਿਤੂ ਗੁਰਵਿੰਦਰ ਸਿੰਘ,ਗੈਰੀ ਤੋਂ ਇਲਾਵਾ ਬਲਾਕਾਂ ਤੋਂ ਆਏ ਸਟਾਫ਼ ਮੈਂਬਰ ਹਾਜ਼ਰ ਸਨ।1
- ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵਿਵਾਦਿਤ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 13 ਅਕਤੂਬਰ ਨਿਰਧਾਰਤ ਕੀਤੀ ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵਿਵਾਦਿਤ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 13 ਅਕਤੂਬਰ ਨਿਰਧਾਰਤ ਕਰ ਦਿੱਤੀ ਹੈ । ਇਸ ਤਰ੍ਹਾਂ ਅੱਜ ਦੀ ਸੁਣਵਾਈ ਤੋਂ ਦੋਵੇਂ ਧਿਰਾਂ ਨੂੰ ਆਪਣੇ-ਆਪਣੇ ਹੱਕ ਵਿੱਚ ਫੈਸਲਾ ਆਉਣ ਦੀ ਉਮੀਦ ਸੀ, ਪਰ ਅਦਾਲਤ ਨੇ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਸਬੰਧੀ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰੇਟਰੀ (CFSL), ਚੰਡੀਗੜ੍ਹ ਦੀ ਰਿਪੋਰਟ ਵੀ ਇਸ ਸੁਣਵਾਈ ਦੌਰਾਨ ਅਹਿਮ ਮੰਨੀ ਜਾ ਰਹੀ ਸੀ।1
- ਤਿਉਹਾਰਾਂ ਦੇ ਮੱਦੇਨਜ਼ਰ ਸੇਫਟੀ ਕਮਿਸ਼ਨਰ ਨੇ ਮਿਠਾਈਆਂ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਤੇ ਮਾਰੇ ਛਾਪੇ। ਤਿਉਹਾਰਾਂ ਦੇ ਮੱਦੇਨਜ਼ਰ ਸੇਫਟੀ ਕਮਿਸ਼ਨਰ ਨੇ ਮਿਠਾਈਆਂ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਤੇ ਮਾਰੇ ਛਾਪੇ।1
- CM ਭਗਵੰਤ ਮਾਨ ਦੀ ਲੋਕ ਮਿਲਣੀ, ਹਲਕਾ ਮਜੀਠਾ ਦੇ ਪਿੰਡ ਚਵਿੰਡਾ ਦੇਵੀ ਤੋਂ Live1
- ਨੇਪਾਲ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, 32 ਪੁਲਿਸ ਮੁਲਾਜ਼ਮ ਅਤੇ ਕਈ ਹੋਰ ਲਾਪਤਾ ਭਾਰੀ ਬਾਰਿਸ਼ ਅਤੇ ਹੜ੍ਹਾਂ ਨੇ ਨੇਪਾਲ ਵਿੱਚ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ। 32 ਪੁਲਿਸ ਮੁਲਾਜ਼ਮਾਂ ਅਤੇ 25 ਸ਼ਰਧਾਲੂਆਂ ਸਮੇਤ ਬਹੁਤ ਸਾਰੇ ਲੋਕ ਲਾਪਤਾ ਹਨ। ਹੈਲੀਕਾਪਟਰਾਂ ਰਾਹੀਂ 12 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ। ਕਈ ਪਣ-ਬਿਜਲੀ ਪ੍ਰੋਜੈਕਟ ਵਹਿ ਗਏ। . .1
- ਮੁਸਲਿਮ ਭਾਈਚਾਰੇ ਦੇ ਮਹਾਂਪੁਰਸ਼ ਮੁਹੰਮਦ ਨਬੀ ਜੀ ਦੇ ਜਨਮ ਦਿਨ ਮੌਕੇ ਬਹੁਤ ਬਹੁਤ ਮੁਬਾਰਕ ਵੋਟਰ ਪਾਰਟੀ ਇਨਕਲਾਬ ਜਿੰਦਾਬਾਦ ਪਿੰਡ ਸੁਨੇਤ ਤੋਂ ਮੁਹੰਮਦ ਨਬੀ ਜੀ ਦੇ ਜਨਮਦਿਨ ਤੇ ਸੋਭਾ ਯਾਤਰਾ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਸਵੇਰੇ 10 ਵਜੇ ਚੱਲ ਕੇ ਚਾਰ ਵਿੱਚ ਇੱਕ ਚੱਲਦਾ ਰਿਹਾ ਪਿੰਡ ਸੁਨੇਤ ਦੀਆਂ ਸੜਕਾਂ ਤੇ ਅੱਲਾਹ ਹੂ ਅੱਲਾਹ ਹੂ ਦੇ ਜੈਕਾਰੇ ਸੁਣਾਈ ਦਿੱਤੇ ਇਹਨਾਂ ਵੱਲੋਂ ਇਹ ਸੁਬਾ ਯਾਤਰਾ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਆਰੰਭ ਹੋਈ ਮੁਸਲਿਮ ਭਾਈਚਾਰੇ ਦਾ ਬੇਮਿਸਾਲ ਕੱਠ ਅਤੇ ਇਕ ਤਾਂ ਦੇਖਣ ਨੂੰ ਮਿਲੀ ਮੁਸਲਿਮ ਭਾਈਚਾਰੇ ਵੱਲੋਂ ਤੁਸੀਂ ਦੇਖਿਆ ਹੋਵੇਗਾ ਕਿ ਕਦੇ ਵੀ ਅਲੱਗ ਅਲੱਗ ਧੜੇ ਵੰਡੀਆਂ ਦੇ ਵਿੱਚ ਸੋਭਾ ਯਾਤਰਾ ਨਹੀਂ ਕੱਢੀਆਂ ਜਾਂਦੀਆਂ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸਾਰਾ ਭਾਈਚਾਰਾ ਮਿਲ ਕੇ ਆਪਣੀਆਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਬਾਰੇ ਵਿਚਾਰ ਚਰਚਾ ਵੀ ਕਰਦੇ ਹਨ ਦੂਜੇ ਪਾਸੇ ਆਪਣੇ ਪੰਜਾਬੀ ਭਾਈਚਾਰਾ ਆਪਾਂ ਦੇਖ ਲੈਦੇ ਆਂ ਕਿ ਸਾਡੇ ਪੰਜਾਬ ਦੇ ਲੋਕ ਪੰਜਾਬੀਅਤ ਨੂੰ ਭੁੱਲਦੇ ਹੋਏ ਇੱਕ ਦੂਜੇ ਦੀ ਲੱਤਾਂ ਖਿੱਚਣ ਨੂੰ ਤਾਂ ਟਾਈਮ ਹੈ ਪਰ ਭਾਈ ਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਅਸ਼ੀਰਵਾਦ ਨੂੰ ਕਿ ਮਾਨਸ ਕੀ ਜਾਤ ਸਭ ਏਕ ਪਹਿਚਾਨਬੋ ਦੇ ਸਲੋਕ ਨੂੰ ਭੁੱਲਦੇ ਹੋਏ ਬਹੁਤ ਸਾਰੇ ਧੜਿਆਂ ਵਿੱਚ ਵੰਡੇ ਹੋਏ ਨੇ ਹਿੰਦੂ ਮੁਸਲਮਾਨ ਸਿੱਖ ਇਸਾਈ ਆਪਾਂ ਸਾਰੇ ਭਾਈ ਭਾਈ ਤੇ ਇਸ ਸਿਧਾਂਤ ਤੇ ਪਹਿਰਾ ਦੇਣਾ ਹੀ ਭੁੱਲ ਗਏ ਹਾਂ ਜੇਕਰ ਆਪਣੇ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਯਾਦ ਰੱਖਿਆ ਹੁੰਦਾ ਤਾਂ ਅੱਜ ਜੁਮਲੇਬਾਜ ਸਾਡੇ ਤੇ ਰਾਜ ਨਾ ਕਰਦੇ ਹੁੰਦੇ ਇਹਨਾਂ ਜੁਮਲੇ ਬਾਜਾਂ ਤੋਂ ਪੰਜਾਬ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਲਈ ਮਿਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ,,,,,,,,ਕੀ ਤੁਹਾਡੇ ਕੋਲ ਟਾਈਮ ਨਹੀਂ ਫਿਰ ਕੌਣ ਕਰੇਗਾ ਪਹਿਲ ਆਰਥਿਕ ਆਜ਼ਾਦੀ ਵੋਟਰ ਪੈਨਸ਼ਨ ਮਿਸਨ ਪੰਜਾਬ ਭਾਰਤ ਸਰਪ੍ਰਸਤ ਸਿਕੰਦਰ ਸਿੰਘ ਸੁਨੇਤ V,P,I1
- ਬੀਜੇਪੀ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਨਿਮਿਸ਼ਾ ਮਹਿਤਾ ਨੇ ਪੱਖੋਵਾਲ ਤੋਂ ਕੁਕੜਾਂ ਸੜਕ ਦੀ ਹਾਲਤ ਵਾਰੇ ਦੱਸਿਆ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਤੋਂ ਬੀਜੇਪੀ ਦੇ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਨਿਮਿਸ਼ਾ ਮਹਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਖੋ ਲੋਕੋ ਹਲਕੇ ਦੀ ਅਸਲੀ ਤਸਵੀਰ, ਵਿਕਾਸ ਹੀ ਵਿਕਾਸ ਪਰ ਮਿੱਟੀ ਚੋਰ ਮਾਫ਼ੀਆ ਦਾ ਹੋ ਰਿਹਾ ਹੈ ਤੇ ਵੋਟਾਂ ਪਾ ਕੇ ਜਿਤਾਉਂਣ ਵਾਲੇ ਲੋਕ ਇਹਨਾਂ ਸੜਕਾਂ ਤੇ ਖੱਜਲ ਹੋ ਰਹੇ ਹਨ। ਉਹਨਾਂ ਨੇ ਪੱਖੋਵਾਲ ਤੋਂ ਕੁਕੜਾਂ ਸੜਕ ਦੀ ਹਾਲਤ ਦਿਖਾਈਂ।1