logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਚੁੱਕਣ ਲਈ ਵਚਨਬੱਧ: ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਭੁਲਥ 15 ਅਪ੍ਰੈਲ: (ਗੋਬਿੰਦ ਸੁਖੀਜਾ)ਡਿਪਟੀ ਕਮਿਸ਼ਨਰ ਸ੍ਰੀ ਅਕਾਸ਼ ਬਾਂਸਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦੀ ਗਈ ਕਣਕ ਦਾ ਇਕ-ਇਕ ਦਾਣਾ ਚੁੱਕਿਆ ਜਾਣਾ ਯਕੀਨੀ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀ ਅਕਾਸ਼ ਬਾਂਸਲ ਨੇ ਦੱਸਿਆ ਕਿ ਚਾਲੂ ਸੀਜ਼ਨ ਦੌਰਾਨ ਜ਼ਿਲ੍ਹੇ ਭਰ ਵਿੱਚ 3,19,155 ਮੀਟਰਿਕ ਟਨ ਕਣਕ ਦੀ ਆਮਦ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 42 ਪੱਕੀਆਂ ਅਤੇ ਕੁਝ ਆਰਜ਼ੀ ਮੰਡੀਆਂ ਵੀ ਬਣਾਈਆਂ ਗਈਆਂ ਹਨ। ਦੇਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿੱਚ 5,939.99 ਮੀਟਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ, ਜਿਸ ਵਿੱਚੋਂ 2,497.50 ਮੀਟਰਿਕ ਟਨ ਦੀ ਖਰੀਦ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕੀਤੀ ਗਈ। ਇਨ੍ਹਾਂ ਵਿੱਚ ਪਨਗਰੇਨ ਵੱਲੋਂ ਸਭ ਤੋਂ ਵੱਧ 1,191 ਮੀਟਰਿਕ ਟਨ ਖਰੀਦ ਦਰਜ ਕੀਤੀ ਗਈ। ਇਸੇ ਤਰ੍ਹਾਂ ਮਾਰਕਫੈੱਡ ਵੱਲੋਂ 519 ਮੀਟਰਿਕ ਟਨ, ਪਨਸਪ ਵੱਲੋਂ 369.50 ਮੀਟਰਿਕ ਟਨ ਅਤੇ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 418 ਮੀਟਰਿਕ ਟਨ ਦੀ ਖਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਵੇਚੀ ਗਈ ਫਸਲ ਦੇ ਬਦਲੇ 48 ਘੰਟਿਆਂ ਦੇ ਅੰਦਰ ਅਦਾਇਗੀ ਕਰਨ ਦੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਦੀ ਫਸਲ ਦੀ ਨਿਰਧਾਰਿਤ ਸਮੇਂ ਵਿੱਚ ਲਿਫਟਿੰਗ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਇਸਦੇ ਨਾਲ ਹੀ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਛਾਂ ਅਤੇ ਤਰਪਾਲਾਂ ਆਦਿ ਦੇ ਪ੍ਰਬੰਧ ਕਰਨ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਕਣਕ ਲਿਆਉਣ ਦੀ ਅਪੀਲ ਕੀਤੀ, ਤਾਂ ਜੋ ਉਨ੍ਹਾਂ ਨੂੰ ਆਪਣੀ ਫਸਲ ਵੇਚਣ ਵੇਲੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੈਪਸ਼ਨ- ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ।

7 hrs ago
user_ਗੋਬਿੰਦ ਸੁਖੀਜਾ
ਗੋਬਿੰਦ ਸੁਖੀਜਾ
Advertising agency ਭੁਲੱਥ, ਕਪੂਰਥਲਾ, ਪੰਜਾਬ•

More news from ਪੰਜਾਬ and nearby areas
  • ਖ਼ਾਸ ਖ਼ਬਰ: ਮੁਫ਼ਤ ਬਿਜਲੀ ਦਾ ਕਮਾਲ! ⚡️ ​"ਅਸੀਂ ਕਦੇ ਬਿਜਲੀ ਦਾ ਬਿਲ ਨਹੀਂ ਭਰਿਆ, AC ਵੀ ਦੱਬ ਕੇ ਚੱਲਦਾ!" ❄️💸 ​ਕੀ ਤੁਸੀਂ ਵੀ ਬਿਜਲੀ ਦੇ ਭਾਰੀ ਬਿੱਲਾਂ ਤੋਂ ਪਰੇਸ਼ਾਨ ਹੋ? ਇੱਥੇ ਲੋਕ ਬਿਨਾਂ ਬਿੱਲ ਦੀ ਟੈਨਸ਼ਨ ਲਏ, ਪੂਰਾ ਦਿਨ AC ਦਾ ਆਨੰਦ ਮਾਣ ਰਹੇ ਹਨ! 😲👇
    1
    ਖ਼ਾਸ ਖ਼ਬਰ: ਮੁਫ਼ਤ ਬਿਜਲੀ ਦਾ ਕਮਾਲ! ⚡️
​"ਅਸੀਂ ਕਦੇ ਬਿਜਲੀ ਦਾ ਬਿਲ ਨਹੀਂ ਭਰਿਆ, AC ਵੀ ਦੱਬ ਕੇ ਚੱਲਦਾ!" ❄️💸
​ਕੀ ਤੁਸੀਂ ਵੀ ਬਿਜਲੀ ਦੇ ਭਾਰੀ ਬਿੱਲਾਂ ਤੋਂ ਪਰੇਸ਼ਾਨ ਹੋ? ਇੱਥੇ ਲੋਕ ਬਿਨਾਂ ਬਿੱਲ ਦੀ ਟੈਨਸ਼ਨ ਲਏ, ਪੂਰਾ ਦਿਨ AC ਦਾ ਆਨੰਦ ਮਾਣ ਰਹੇ ਹਨ! 😲👇
    user_Mandeep Singh
    Mandeep Singh
    Accountant ਭੁਲੱਥ, ਕਪੂਰਥਲਾ, ਪੰਜਾਬ•
    4 hrs ago
  • Post by ਗੁਰਜਿੰਦਰ ਸਿੰਘ
    1
    Post by ਗੁਰਜਿੰਦਰ ਸਿੰਘ
    user_ਗੁਰਜਿੰਦਰ ਸਿੰਘ
    ਗੁਰਜਿੰਦਰ ਸਿੰਘ
    Farmer Hoshiarpur, Punjab•
    10 hrs ago
  • Post by The Punjab Press
    1
    Post by The Punjab Press
    user_The Punjab Press
    The Punjab Press
    ਬਟਾਲਾ, ਗੁਰਦਾਸਪੁਰ, ਪੰਜਾਬ•
    5 hrs ago
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    4 hrs ago
  • ਗੁਰਦਾਸਪੁਰ ਦੇ ਸਮਾਰਟ ਸਕੂਲ ਵਿੱਚ ‘ਸਾਇੰਸ ਤੇ ਬਿਊਟੀ ਵੈੱਲਨੈੱਸ’ ਲੈਬਾਂ ਦੀ ਸ਼ੁਰੂਆਤ, ਸਿੱਖਿਆ ਕ੍ਰਾਂਤੀ ਵੱਲ ਵੱਡਾ ਕਦਮ।
    1
    ਗੁਰਦਾਸਪੁਰ ਦੇ ਸਮਾਰਟ ਸਕੂਲ ਵਿੱਚ ‘ਸਾਇੰਸ ਤੇ ਬਿਊਟੀ ਵੈੱਲਨੈੱਸ’ ਲੈਬਾਂ ਦੀ ਸ਼ੁਰੂਆਤ, ਸਿੱਖਿਆ ਕ੍ਰਾਂਤੀ ਵੱਲ ਵੱਡਾ ਕਦਮ।
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    6 hrs ago
  • ਜਲੰਧਰ ਕੈਂਟ ਵਿੱਚ ਸੰਤ ਬਾਬਾ ਮਾਨ ਸਿੰਘ ਜੀ ਦੀ ਤੀਜੀ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ #Punjab24News #BabaMaanSinghJi #JalandharCantt #GurdwaraSahib #GurbaniKirtan #SantMahapurakh #PunjabiSpirituality #SikhSangat #KirtanDarbar #WaheguruJi #BhaktiSamagam
    1
    ਜਲੰਧਰ ਕੈਂਟ ਵਿੱਚ ਸੰਤ ਬਾਬਾ ਮਾਨ ਸਿੰਘ ਜੀ ਦੀ ਤੀਜੀ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ   
#Punjab24News #BabaMaanSinghJi
#JalandharCantt
#GurdwaraSahib
#GurbaniKirtan
#SantMahapurakh
#PunjabiSpirituality
#SikhSangat
#KirtanDarbar
#WaheguruJi
#BhaktiSamagam
    user_Punjab 24 News
    Punjab 24 News
    Media Amritsar -I, Punjab•
    2 hrs ago
  • ਵਿਸਾਖੀ ਮੌਕੇ ਪੰਡੋਰੀ ਮਹੰਤਾਂ ਦੇ ਜੋੜ ਮੇਲੇ ‘ਚ ਰੌਣਕਾਂ ਚਰਮ ‘ਤੇ, ਖੂਨਦਾਨ ਕੈਂਪ ਰਾਹੀਂ ਮਨੁੱਖਤਾ ਦੀ ਸੇਵਾ. #VaisakhiMela #PandoriMehantan #BloodDonation #aasrawelfare #YGTVPUNJAB
    1
    ਵਿਸਾਖੀ ਮੌਕੇ ਪੰਡੋਰੀ ਮਹੰਤਾਂ ਦੇ ਜੋੜ ਮੇਲੇ ‘ਚ ਰੌਣਕਾਂ ਚਰਮ ‘ਤੇ, ਖੂਨਦਾਨ ਕੈਂਪ ਰਾਹੀਂ ਮਨੁੱਖਤਾ ਦੀ ਸੇਵਾ.
#VaisakhiMela #PandoriMehantan #BloodDonation #aasrawelfare  #YGTVPUNJAB
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • ਇਸ ਸੁਨੇਹੇ ਨੂੰ ਵੱਧ ਤੋਂ ਵੱਧ Share ਕਰੋ ਤਾਂ ਜੋ ਲੋੜਵੰਦ ਪਰਿਵਾਰ ਇਸਦਾ ਫਾਇਦਾ ਉਠਾ ਸਕਣ। ​📋 ਕੈਂਪ ਦੀ ਪੂਰੀ ਜਾਣਕਾਰੀ: ​📅 ਤਾਰੀਕ: 17 ਅਪ੍ਰੈਲ (ਦਿਨ ਸ਼ੁਕਰਵਾਰ) ​📍 ਸਥਾਨ: ਦਸ਼ਮੇਸ਼ ਕਲੀਨਿਕ ਲੈਬੋਰਟੇਰੀ ​⏰ ਸਮਾਂ: ਸਵੇਰੇ 7:00 ਵਜੇ ਤੋਂ 11:00 ਵਜੇ ਤੱਕ ​🧪 ਸਹੂਲਤ: ਕਈ ਜ਼ਰੂਰੀ ਸਰੀਰਿਕ ਟੈਸਟ ਬਿਲਕੁਲ ਫਰੀ (Free) ਕੀਤੇ ਜਾਣਗੇ। ​🙏 ਬੇਨਤੀ: ਲੋੜਵੰਦ ਸੱਜਣ ਸਮੇਂ ਸਿਰ ਪਹੁੰਚ ਕੇ ਇਸ ਸੁਨੇਹੇ ਦਾ ਲਾਭ ਉਠਾਉਣ। ਤੁਹਾਡਾ ਇੱਕ 'ਸ਼ੇਅਰ' ਕਿਸੇ ਦੀ ਸਿਹਤ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
    1
    ਇਸ ਸੁਨੇਹੇ ਨੂੰ ਵੱਧ ਤੋਂ ਵੱਧ Share ਕਰੋ ਤਾਂ ਜੋ ਲੋੜਵੰਦ ਪਰਿਵਾਰ ਇਸਦਾ ਫਾਇਦਾ ਉਠਾ ਸਕਣ।
​📋 ਕੈਂਪ ਦੀ ਪੂਰੀ ਜਾਣਕਾਰੀ:
​📅 ਤਾਰੀਕ: 17 ਅਪ੍ਰੈਲ (ਦਿਨ ਸ਼ੁਕਰਵਾਰ)
​📍 ਸਥਾਨ: ਦਸ਼ਮੇਸ਼ ਕਲੀਨਿਕ ਲੈਬੋਰਟੇਰੀ
​⏰ ਸਮਾਂ: ਸਵੇਰੇ 7:00 ਵਜੇ ਤੋਂ 11:00 ਵਜੇ ਤੱਕ
​🧪 ਸਹੂਲਤ: ਕਈ ਜ਼ਰੂਰੀ ਸਰੀਰਿਕ ਟੈਸਟ ਬਿਲਕੁਲ ਫਰੀ (Free) ਕੀਤੇ ਜਾਣਗੇ।
​🙏 ਬੇਨਤੀ: ਲੋੜਵੰਦ ਸੱਜਣ ਸਮੇਂ ਸਿਰ ਪਹੁੰਚ ਕੇ ਇਸ ਸੁਨੇਹੇ ਦਾ ਲਾਭ ਉਠਾਉਣ। ਤੁਹਾਡਾ ਇੱਕ 'ਸ਼ੇਅਰ' ਕਿਸੇ ਦੀ ਸਿਹਤ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
    user_Mandeep Singh
    Mandeep Singh
    Accountant ਭੁਲੱਥ, ਕਪੂਰਥਲਾ, ਪੰਜਾਬ•
    10 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.