*ਮਜ਼ਦੂਰਾਂ ਦੇ ਬਕਾਏ ਖੜੇ ਬਿਜਲੀ ਬਿੱਲ ਮਾਫ ਕਰੇ ਸਰਕਾਰ-ਸੁਖਵਿੰਦਰ ਸਿੰਘ* ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਸਿੱਧੂ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਗਰੀਬ ਮਜ਼ਦੂਰਾਂ ਨੂੰ ਅੱਜ ਮਹਿੰਗਾਈ ਦੇ ਸਮੇਂ ਆਪਣੇ ਚੁੱਲੇ ਤਪਾਉਣੇ ਮੁਸ਼ਕਿਲ ਹੋਏ ਹੋਏ ਹਨ। ਮਸ਼ੀਨੀ ਯੁੱਗ ਨੇ ਮਜ਼ਦੂਰਾਂ ਨੂੰ ਰੁਜ਼ਗਾਰ ਤੋਂ ਵਿਹਲੇ ਕਰ ਦਿੱਤਾ ਹੈ। ਸਰਕਾਰਾਂ ਨੇ ਪੂੰਜੀਪਤੀਆਂ ਦੇ ਕਰਜ਼ੇ ਤਾਂ ਮਾਫ ਕਰ ਦਿੱਤੇ ਹਨ, ਪਰ ਗਰੀਬ ਮਜ਼ਦੂਰਾਂ ਦੇ ਹਜ਼ਾਰਾਂ ਰੁਪਏ ਖੜੇ ਬਿਜਲੀ ਦੇ ਬਿਲ ਅਤੇ ਉਹਨਾਂ ਦੇ ਕਰਜੇ ਮਾਫ ਨਹੀਂ ਕੀਤੇ। ਜਿਹੜੇ ਮਜ਼ਦੂਰਾਂ ਦੇ ਬਿਜਲੀ ਦੇ ਬਕਾਏ ਬਿੱਲ ਖੜੇ ਹਨ, ਉਹਨਾਂ ਦੇ ਘਰਾਂ ਦੇ ਮੀਟਰ ਦੀਆਂ ਤਾਰਾਂ ਕੱਟ ਕੇ ਘਰਾਂ ਦੇ ਵਿੱਚ ਹਨੇਰਾ ਕੀਤਾ ਜਾ ਰਿਹਾ ਹੈ। ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਮੱਲੇਆਣੇ ਪਿੰਡ ਦੇ ਵਿੱਚ ਰੂਪ ਸਿੰਘ ਮਜ਼ਦੂਰ ਦੇ ਘਰ ਦੇ ਮੀਟਰ ਦੀਆਂ ਕੱਟੀਆਂ ਤਾਰਾਂ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜੋੜੀਆਂ ਗਈਆਂ। ਜਥੇਬੰਦੀ ਨੇ ਸਰਕਾਰ ਨੂੰ ਕਿਹਾ ਕਿ ਜੇਕਰ ਮੀਟਰ ਕੱਟਣੇ ਹਨ ਤਾਂ ਪਹਿਲਾਂ ਸਰਕਾਰੀ ਅਦਾਰਿਆਂ ਦੇ ਕੱਟੋ, ਜਿਨਾਂ ਸਿਰ ਲੱਖਾਂ ਰੁਪਏ ਬਿਜਲੀ ਦੇ ਬਕਾਏ ਖੜੇ ਹਨ। ਬਿਜਲੀ ਬੋਰਡ ਗਰੀਬ ਮਜ਼ਦੂਰਾਂ ਦੇ ਮਗਰ ਕਿਉਂ ਹੱਥ ਹੋ ਕੇ ਪਿਆ ਹੈ? ਮਜ਼ਦੂਰ ਜਥੇਬੰਦੀ ਗਰੀਬਾਂ ਨਾਲ ਹੁੰਦੇ, ਇਸ ਧੱਕੇ ਅਤੇ ਵਿਤਕਰੇ ਦੇ ਖਿਲਾਫ ਡੱਟ ਕੇ ਖੜੇਗੀ ਅਤੇ ਸੰਘਰਸ਼ ਕਰੇਗੀ। ਸੁਖਵਿੰਦਰ ਸਿੰਘ ਨੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ 21 ਮਾਰਚ ਨੂੰ 11 ਵਜੇ ਨਾਹਲ ਖੋਟੇ ਪਿੰਡ ਦੇ ਵਿੱਚ ਮਜ਼ਦੂਰ ਮੰਗਾ- ਮਸਲਿਆਂ ਸੰਬੰਧੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਕਨਵੈਂਨਸ਼ਨ ਕਰ ਰਹੀ ਹੈ। ਆਗੂ ਨੇ ਅਪੀਲ ਕੀਤੀ ਕਿ ਉਸ ਕਨਵੈਂਨਸ਼ਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ। ਇਸ ਕਨਵੈਂਨਸ਼ਨ ਵਿੱਚ ਜ਼ਿਲ੍ਹਾ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ ਅਤੇ ਮਜ਼ਦੂਰ ਮੰਗਾ ਮਸਲਿਆਂ ਬਾਰੇ ਸੰਘਰਸ਼ ਦੀ ਰੂਪਰੇਖਾ ਵੀ ਤਿਆਰ ਕੀਤੀ ਜਾਵੇਗੀ।
*ਮਜ਼ਦੂਰਾਂ ਦੇ ਬਕਾਏ ਖੜੇ ਬਿਜਲੀ ਬਿੱਲ ਮਾਫ ਕਰੇ ਸਰਕਾਰ-ਸੁਖਵਿੰਦਰ ਸਿੰਘ* ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਸਿੱਧੂ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਗਰੀਬ ਮਜ਼ਦੂਰਾਂ ਨੂੰ ਅੱਜ ਮਹਿੰਗਾਈ ਦੇ ਸਮੇਂ ਆਪਣੇ ਚੁੱਲੇ ਤਪਾਉਣੇ ਮੁਸ਼ਕਿਲ ਹੋਏ ਹੋਏ ਹਨ। ਮਸ਼ੀਨੀ
ਯੁੱਗ ਨੇ ਮਜ਼ਦੂਰਾਂ ਨੂੰ ਰੁਜ਼ਗਾਰ ਤੋਂ ਵਿਹਲੇ ਕਰ ਦਿੱਤਾ ਹੈ। ਸਰਕਾਰਾਂ ਨੇ ਪੂੰਜੀਪਤੀਆਂ ਦੇ ਕਰਜ਼ੇ ਤਾਂ ਮਾਫ ਕਰ ਦਿੱਤੇ ਹਨ, ਪਰ ਗਰੀਬ ਮਜ਼ਦੂਰਾਂ ਦੇ ਹਜ਼ਾਰਾਂ ਰੁਪਏ ਖੜੇ ਬਿਜਲੀ ਦੇ ਬਿਲ ਅਤੇ ਉਹਨਾਂ ਦੇ ਕਰਜੇ ਮਾਫ ਨਹੀਂ ਕੀਤੇ। ਜਿਹੜੇ ਮਜ਼ਦੂਰਾਂ ਦੇ ਬਿਜਲੀ ਦੇ ਬਕਾਏ ਬਿੱਲ
ਖੜੇ ਹਨ, ਉਹਨਾਂ ਦੇ ਘਰਾਂ ਦੇ ਮੀਟਰ ਦੀਆਂ ਤਾਰਾਂ ਕੱਟ ਕੇ ਘਰਾਂ ਦੇ ਵਿੱਚ ਹਨੇਰਾ ਕੀਤਾ ਜਾ ਰਿਹਾ ਹੈ। ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਮੱਲੇਆਣੇ ਪਿੰਡ ਦੇ ਵਿੱਚ ਰੂਪ ਸਿੰਘ ਮਜ਼ਦੂਰ ਦੇ ਘਰ ਦੇ ਮੀਟਰ ਦੀਆਂ ਕੱਟੀਆਂ ਤਾਰਾਂ ਬਲਾਕ ਪ੍ਰਧਾਨ ਸੁਖਵਿੰਦਰ
ਸਿੰਘ ਦੀ ਅਗਵਾਈ ਦੇ ਵਿੱਚ ਜੋੜੀਆਂ ਗਈਆਂ। ਜਥੇਬੰਦੀ ਨੇ ਸਰਕਾਰ ਨੂੰ ਕਿਹਾ ਕਿ ਜੇਕਰ ਮੀਟਰ ਕੱਟਣੇ ਹਨ ਤਾਂ ਪਹਿਲਾਂ ਸਰਕਾਰੀ ਅਦਾਰਿਆਂ ਦੇ ਕੱਟੋ, ਜਿਨਾਂ ਸਿਰ ਲੱਖਾਂ ਰੁਪਏ ਬਿਜਲੀ ਦੇ ਬਕਾਏ ਖੜੇ ਹਨ। ਬਿਜਲੀ ਬੋਰਡ ਗਰੀਬ ਮਜ਼ਦੂਰਾਂ ਦੇ ਮਗਰ ਕਿਉਂ ਹੱਥ ਹੋ ਕੇ
ਪਿਆ ਹੈ? ਮਜ਼ਦੂਰ ਜਥੇਬੰਦੀ ਗਰੀਬਾਂ ਨਾਲ ਹੁੰਦੇ, ਇਸ ਧੱਕੇ ਅਤੇ ਵਿਤਕਰੇ ਦੇ ਖਿਲਾਫ ਡੱਟ ਕੇ ਖੜੇਗੀ ਅਤੇ ਸੰਘਰਸ਼ ਕਰੇਗੀ। ਸੁਖਵਿੰਦਰ ਸਿੰਘ ਨੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ 21 ਮਾਰਚ ਨੂੰ 11 ਵਜੇ ਨਾਹਲ ਖੋਟੇ ਪਿੰਡ ਦੇ ਵਿੱਚ ਮਜ਼ਦੂਰ ਮੰਗਾ- ਮਸਲਿਆਂ ਸੰਬੰਧੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ
ਯੂਨੀਅਨ ਕਨਵੈਂਨਸ਼ਨ ਕਰ ਰਹੀ ਹੈ। ਆਗੂ ਨੇ ਅਪੀਲ ਕੀਤੀ ਕਿ ਉਸ ਕਨਵੈਂਨਸ਼ਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ। ਇਸ ਕਨਵੈਂਨਸ਼ਨ ਵਿੱਚ ਜ਼ਿਲ੍ਹਾ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ ਅਤੇ ਮਜ਼ਦੂਰ ਮੰਗਾ ਮਸਲਿਆਂ ਬਾਰੇ ਸੰਘਰਸ਼ ਦੀ ਰੂਪਰੇਖਾ ਵੀ ਤਿਆਰ ਕੀਤੀ ਜਾਵੇਗੀ।
- Post by Inside Story News Chennal1
- Post by ਹਰਦੀਪ ਸਿੰਘ1
- ਨਸ਼ੇ ਦੀ ਲਤ ਨਾਲ ਜੂਝ ਰਹੇ ਕਈ ਨੌਜਵਾਨ ਸਵੈ-ਇੱਛਾ ਨਾਲ ਇਲਾਜ ਲਈ ਅੱਗੇ ਆਏ ਹਨ1
- 🥊 ਪੰਜਾਬ ਵਿੱਚ ਹੋਵੇਗੀ ਅਰਾਸ਼ੀ ਐਮਐਮਏ ਵਰਲਡ ਚੈਂਪੀਅਨਸ਼ਿਪ, 500 ਖਿਡਾਰੀ ਲੈਣਗੇ ਭਾਗ1
- ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀਆਂ ਅੱਖਾਂ ਵਿੱਚ ਰੜਕਦੇ ਨੇ ਰਾਹੁਲ ਗਾਂਧੀ, ਕਰਦੇ ਨੇ ਦੇਸ਼ ਦੀ ਗੱਲ, ਸਰਕਾਰ ਕੋਲ ਨਹੀਂ ਜਵਾਬ- ਬਾਜਵਾ (ਭਗਵੰਤ ਮਾਨ ਦੀਆਂ ਨਲਾਇਕੀਆਂ ਨਾਲ ਬਰਬਾਦ ਹੋਇਆ ਪੰਜਾਬ, ਕਰਜਾ ਲੈਕੇ ਝੂਠੇ ਇਸ਼ਤਿਹਾਰਾਂ ਦੇ ਸਿਰ ਤੇ ਚੱਲ ਰਹੀ ਸਰਕਾਰ) ਤਲਵੰਡੀ ਸਾਬੋ, 15 ਮਾਰਚ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਅੱਖਾਂ ਵਿੱਚ ਲੋਕ ਸਭਾ ਦੇ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਰੜਕਦੇ ਹਨ ਕਿਉਂਕਿ ਉਹ ਦੇਸ਼ ਦੀ ਗੱਲ ਕਰਦੇ ਹਨ ਦੇਸ਼ ਵਾਸੀਆਂ ਨੂੰ ਆਉਂਦੀਆਂ ਮੁਸ਼ਕਲਾਂ ਲੋਕ ਸਭਾ ਵਿੱਚ ਉਠਾਉਂਦੇ ਹਨ ਜਿਸ ਲਈ ਸਰਕਾਰ ਕੋਲ ਕੋਈ ਜਵਾਬ ਨਹੀਂ ਹੁੰਦਾ ਇਸੇ ਕਰਕੇ ਗ੍ਰਹਿ ਮੰਤਰੀ ਨੂੰ ਮੋਗਾ ਰੈਲੀ ਵਿੱਚ ਵੀ ਰਾਹੁਲ ਗਾਂਧੀ ਯਾਦ ਆਏ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਮੌੜ ਮੰਡੀ 'ਚ ਖੋਲ੍ਹੇ ਹਲਕਾ ਪੱਧਰੀ ਦਫਤਰ ਦੇ ਉਦਘਾਟਨ ਵਿੱਚ ਪਹੁੰਚੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਦੇਸ਼ ਦੇ ਸਭ ਤੋਂ ਪੁਰਾਣੇ ਦੋਸਤ ਰੂਸ ਅਤੇ ਇਰਾਨ ਨਾਲ ਪ੍ਰਧਾਨ ਮੰਤਰੀ ਮੋਦੀ ਆਪਣੀ ਦੋਸਤੀ ਨਿਭਾਉਣ ਲਈ ਧੋਖਾ ਕਰ ਰਹੇ ਹਨ ਜਦੋਂ ਕਿ ਦੋਨਾਂ ਹੀ ਦੇਸ਼ਾਂ ਨੇ 40 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਤੇਲ ਮੁਹਈਆ ਕਰਵਾਇਆ ਜਦੋਂ ਕਿ ਅੱਜ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਧਨਾਡ ਦੋਸਤਾਂ ਨੂੰ ਜਿੱਥੇ ਦੇਸ਼ ਦੀਆਂ ਕੁੰਜੀਆਂ ਫੜਾ ਰਹੇ ਹਨ, ਉਥੇ ਹੀ ਅਮਰਿਕਾ ਅੱਗੇ ਗੋਡੇ ਟੇਕਦੇ ਹੋਏ ਭਾਰਤ ਅਮਰੀਕਾ ਵਪਾਰਕ ਸਮਝੌਤੇ ਨਾਲ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਹਨ, ਜਿਸ ਦਾ ਕਾਂਗਰਸ ਡਟਕੇ ਵਿਰੋਧ ਕਰਦੀ ਹੈ। ਉਹਨਾਂ ਕਿਹਾ ਕਿ ਮਨਰੇਗਾ ਦਾ ਨਾਮ ਬਦਲ ਕੇ ਨਵੀਂ ਸਕੀਮ ਤਹਿਤ ਜਿੱਥੇ ਸੂਬਿਆਂ ਤੇ ਵੱਧ ਬੋਝ ਪਾਏ ਜਾ ਰਹੇ ਹਨ, ਉਥੇ ਹੀ ਮਜ਼ਦੂਰਾਂ ਅਤੇ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਛੋਟੇ ਵਪਾਰੀਆਂ ਦਾ ਕਾਰੋਬਾਰ ਖੋਣ ਦੇ ਕਾਨੂੰਨ ਬਣਾਏ ਜਾ ਰਹੇ ਹਨ। ਉਹਨਾਂ ਪੰਜਾਬ ਦੇ ਹਾਲਾਤ ਤੇ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨਲਾਇਕੀ ਕਰਕੇ ਅੱਜ ਪੰਜਾਬ ਬਰਬਾਦ ਹੋ ਗਿਆ ਹੈ, ਪੰਜਾਬ ਸਿਰ 4.50 ਲੱਖ ਕਰੋੜ ਦਾ ਕਰਜ਼ਾ ਚਾੜ ਚੁੱਕਿਆ ਹੈ ਅਤੇ 50 ਹਜਾਰ ਕਰੋੜ ਦਾ ਨਵਾਂ ਕਰਜਾ ਲੈਣ ਲਈ ਸਰਕਾਰ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਅਤੇ ਕਰਜਾ ਲੈਕੇ ਝੂਠੇ ਇਸ਼ਤਿਹਾਰਾਂ ਦੇ ਸਿਰ ਤੇ ਸਰਕਾਰ ਚਲਾਈ ਜਾ ਰਹੀ ਹੈ ਅਤੇ ਸੂਬੇ ਦਾ ਖਜ਼ਾਨਾ ਦਿੱਲੀ ਦੇ ਨਕਾਰੇ ਹੋਏ ਲੀਡਰਾਂ ਦੀ ਆਓ ਭਗਤ ਲਈ ਨਜਾਇਜ਼ ਖਰਚਾ ਜਾ ਰਿਹਾ ਜਿਸ ਤੋਂ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ, ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ, ਹੱਕ ਮੰਗਣ ਵਾਲੇ ਬੇਰੁਜ਼ਗਾਰਾਂ, ਅਧਿਆਪਕਾਂ, ਮੁਲਾਜ਼ਮਾਂ ਤੇ ਲਾਠੀ ਚਾਰਜ ਹੋ ਰਹੇ ਹਨ, ਕਿਸਾਨ ਦੀ ਕੋਈ ਗੱਲ ਨਹੀਂ, ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ, ਜਿਸ ਕਰਕੇ ਪੰਜਾਬੀਆਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੱਥ ਮਜਬੂਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਅਕਾਲੀ ਭਾਜਪਾ ਗੱਠ ਬੰਧਨ ਸਬੰਧੀ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਤੇ ਵੀ ਤੰਜ ਕਸਦਿਆਂ ਕਿਹਾ ਕਿ ਉਹਨਾਂ ਨੂੰ ਭਾਜਪਾ ਦੇ ਸਾਥ ਦੀ ਉਮੀਦ ਸੀ ਪਰ ਹੁਣ ਉਹ ਵੀ ਉਮੀਦ ਟੁੱਟ ਗਈ ਜਿਸ ਕਰਕੇ ਮਿੱਤਰਤਾ ਨਾ ਹੋਣ ਕਰਕੇ ਸੁਖਬੀਰ ਬਾਦਲ ਅਤੇ ਉਹਨਾਂ ਦੀ ਪਾਰਟੀ ਤਾਂ ਹੁਣ ਲੰਬੀ ਥਾਣੇ ਜੋਗੀ ਰਹਿ ਗਈ ਕਿਉਂਕਿ ਭਾਜਪਾ ਹੁਣ ਵੱਡਾ ਭਰਾ ਬਣਨ ਨੂੰ ਫਿਰਦੀ ਸੀ ਪਰ ਬਾਦਲਕੇ ਆਪਣੀ ਤਾਕਤ ਵਧਾਉਣ ਲਈ ਝਾਕ ਵਿੱਚ ਸਨ ਜੋ ਪੂਰੀ ਨਹੀਂ ਹੋਈ। ਇਸ ਮੌਕੇ ਉਹਨਾਂ ਮਾਲਵਾ ਇਲਾਕੇ ਦੇ ਲੋਕਾਂ ਨੂੰ ਵੀ ਕਾਂਗਰਸ ਦੇ ਹੱਥ ਮਜਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋ, ਮਰਹੂਮ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ, ਫਤਹਿ ਸਿੰਘ ਬਾਦਲ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।1
- ਐੱਮ.ਐੱਲ.ਏ ਦੇ ਪੀ.ਏ ਵੱਲੋਂ ਅਸ਼ਲੀਲ ਇਸ਼ਾਰੇ ਨੂੰ ਲੈ ਕੇ ਮੈਡਮ ਹਰਗੋਬਿੰਦ ਕੌਰ ਦਾ ਤਿੱਖਾ ਬਿਆਨ1
- ਛੋਟੀ ਜਿਹੀ ਕੋਸ਼ਿਸ਼ #Punjabi1
- Post by Inside Story News Chennal1
- 🔴 ਲੁਧਿਆਣਾ ‘ਚ ਗਰਭਵਤੀ ਮਹਿਲਾਵਾਂ ਦੀ ਸਿਹਤ ਲਈ ਡਾਕਟਰਾਂ ਨੂੰ ਨਵੀਂ ਟੈਕਨੋਲੋਜੀ ਬਾਰੇ ਕੀਤਾ ਜਾਗਰੂਕ1