ਕਪੂਰਥਲਾ ਦੇ ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਮਜ਼ਦੂਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਤਹਿਸੀਲਦਾਰ ਵਰਿੰਦਰ ਕੁਮਾਰ ਭਾਟੀਆ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਮਜ਼ਦੂਰ ਆਗੂ ਕਾਮਰੇਡ ਬਚਨ ਸਿੰਘ ਯਾਦਵ ਦੀ ਅਗਵਾਈ ਹੇਠ ਦਿੱਤੇ ਗਏ ਇਸ ਮੰਗ ਪੱਤਰ ਰਾਹੀਂ ਨਿਰਮਾਣ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੀ ਮੰਗ ਕੀਤੀ ਗਈ ਹੈ। ਮਜ਼ਦੂਰ ਆਗੂਆਂ ਨੇ ਸਰਕਾਰ ਪਾਸੋਂ ਮੰਗ ਕਰਦਿਆਂ ਦੱਸਿਆ ਕਿ ਪਿੰਡਾਂ ਦੇ ਸਰਪੰਚ ਲੇਬਰਾਂ ਦੇ ਲਾਭਪਾਤਰੀ ਫਾਰਮਾਂ 'ਤੇ ਦਸਤਖਤ ਨਹੀਂ ਕਰ ਰਹੇ ਅਤੇ ਸਰਕਾਰੀ ਵੈਲਫੇਅਰ ਬੋਰਡ ਦੇ ਮੈਂਬਰਾਂ ਵੱਲੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ। ਇਸ ਕਾਰਨ ਮਜ਼ਦੂਰਾਂ ਦੀਆਂ ਕਾਪੀਆਂ ਰੀਨਿਊ ਨਹੀਂ ਹੋ ਰਹੀਆਂ। ਜਦੋਂ ਵੀ ਮਜ਼ਦੂਰ ਕਾਪੀਆਂ ਸਬੰਧੀ ਸੁਵਿਧਾ ਕੇਂਦਰ ਜਾਂਦੇ ਹਨ, ਤਾਂ ਉਨ੍ਹਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਮਜ਼ਦੂਰਾਂ ਤੋਂ ਵਾਰ-ਵਾਰ ਫਾਰਮ ਨੰਬਰ 27 ਅਤੇ ਫਾਰਮ ਨੰਬਰ 29 ਦੀ ਮੰਗ ਕੀਤੀ ਜਾਂਦੀ ਹੈ, ਜਿਸ ਕਾਰਨ ਇਨ੍ਹਾਂ ਦਿਹਾੜੀਦਾਰ ਮਜ਼ਦੂਰਾਂ ਨੂੰ ਆਪਣੀ ਦਿਹਾੜੀ ਤੋੜ ਕੇ ਜਾਣਾ ਪੈਂਦਾ ਹੈ ਪਰ ਫਿਰ ਵੀ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈਂਦਾ ਹੈ। ਯੂਨੀਅਨ ਨੇ ਮੰਗ ਕੀਤੀ ਹੈ ਕਿ ਮਜ਼ਦੂਰਾਂ ਨੂੰ ਜਲਦ ਤੋਂ ਜਲਦ ਰਜਿਸਟਰਡ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਕਾਮਰੇਡ ਬਚਨ ਸਿੰਘ ਯਾਦਵ, ਅਬਦੇਸ਼ ਕੁਮਾਰ ਯਾਦਵ, ਪ੍ਰਧਾਨ ਬਲਵਿੰਦਰ ਸਿੰਘ ਕਮਰਾਏ, ਸਤੀਸ਼ ਕੁਮਾਰ, ਅਮਰਿੰਦਰ ਕੁਮਾਰ, ਬਿਲਾਸ ਪਾਸਵਾਨ, ਸਦਾ ਨੰਦ ਮਹਿਤਾ, ਪ੍ਰਧਾਨ ਨਰਾਇਣ ਸਿੰਘ ਯਾਦਵ, ਲਾਲ ਚੰਦ, ਮੋਹਿਤ, ਸੁਰੇਸ਼ ਕੁਮਾਰ ਯਾਦਵ, ਸੁਰੀਨ ਕੁਮਾਰ, ਰਣਜੀਤ ਸਿੰਘ, ਨੰਦ ਲਾਲ, ਗੁਰਵਿੰਦਰ ਕੁਮਾਰ, ਰਜੇਸ਼ ਪਾਸਵਾਨ, ਰਮੇਸ਼ ਸਿੰਘ, ਪ੍ਰਹਲਾਦ ਕੁਮਾਰ, ਸੁਭਾਸ਼ ਕੁਮਾਰ, ਰਣਜੀਤ ਕੁਮਾਰ ਮਹਿਤਾ, ਰੋਬਿਨ, ਵਿਕਾਸ ਇਬਰਾਹੀਵਾਲ, ਸੰਤੋਸ਼ ਕੁਮਾਰ ਯਾਦਵ ਅਤੇ ਹਰਜਾਪ ਸਿੰਘ ਸਮੇਤ ਹੋਰ ਕਈ ਆਗੂ ਹਾਜ਼ਰ ਸਨ।

- ਪੰਜਾਬ ਵਿੱਚ ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਪੁਲਿਸ ਵੀ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਮੁਸਤੈਦ ਹੈ, ਉੱਥੇ ਹੀ ਦੂਜੇ ਪਾਸੇ ਸੂਬੇ ਵਿੱਚ ਬਾਲ ਮਜ਼ਦੂਰੀ ਰੁਕਣ ਦਾ ਨਾਮ ਨਹੀਂ ਲੈ ਰਹੀ। ਮੌਜੂਦਾ ਸਰਕਾਰਾਂ ਸਿਰਫ਼ ਵੋਟਾਂ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ। ਇਸੇ ਦਰਮਿਆਨ, ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਤਲਵਾੜਾ ਅਧੀਨ ਆਉਂਦੇ ਬੱਸ ਅੱਡੇ ਦੇ ਨਜ਼ਦੀਕ ਇੱਕ ਅਹਾਤੇ ਵਿੱਚ ਬਾਲ ਮਜ਼ਦੂਰ ਕੰਮ ਕਰਦਾ ਦਿਖਾਈ ਦਿੱਤਾ ਹੈ। ਬਾਲ ਮਜ਼ਦੂਰੀ ਦਾ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੌਜੂਦਾ ਸਰਕਾਰ ਇਸ ਕੁਰੀਤੀ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ।1
- ਕਪੂਰਥਲਾ ਦੇ ਕੋਟੂ ਚੌਂਕ ਵਿਖੇ ਭਾਰਤੀ ਸੰਵਿਧਾਨ ਦੇ ਸ਼ਿਲਪਕਾਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਦੇ ਆਲੇ-ਦੁਆਲੇ ਕੂੜਾ ਸੁੱਟੇ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਲੱਗੀ ਪ੍ਰਤਿਮਾ ਦੇ ਕਰੀਬਨ ਪੰਜ-ਸੱਤ ਮੀਟਰ ਦੇ ਘੇਰੇ ਵਿੱਚ ਸਥਾਨਕ ਘਰਾਂ ਦੇ ਲੋਕਾਂ ਅਤੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਕੂੜਾ ਸੁੱਟਿਆ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਸਥਾਨਕ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਤਿੱਖਾ ਰੋਸ ਪ੍ਰਗਟਾਇਆ ਗਿਆ ਹੈ। ਜਥੇਬੰਦੀਆਂ ਦੇ ਆਗੂਆਂ ਨੇ ਨਗਰ ਨਿਗਮ ਪ੍ਰਸ਼ਾਸਨ ਅਤੇ ਨੇੜਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖਣ ਵਿੱਚ ਸਹਿਯੋਗ ਦਿੱਤਾ ਜਾਵੇ। ਇਸ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਜਲਦੀ ਹੀ ਇਸ ਥਾਂ ਦੀ ਸਫ਼ਾਈ ਕਰਵਾ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ। ਇਸ ਮੌਕੇ ਫੂਲੇ ਅੰਬੇਡਕਰ ਕਲਚਰਲ ਐਂਡ ਲਿਟਰੇਰੀ ਸੋਸਾਇਟੀ ਦੇ ਪ੍ਰਧਾਨ ਸਵਾਮੀ ਰਾਜਪਾਲ, ਐਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਦੇ ਆਗੂ ਕੁਸ਼ਲ ਕੁਮਾਰ, ਸਮਾਜਿਕ ਕਾਰਕੁਨ ਵਰਿੰਦਰ ਕੁਮਾਰ ਰੋਕੀ, ਰਾਜ ਕਲਿਆਣ, ਭੋਲੂ ਸੱਭਰਵਾਲ, ਜਸਪਾਲ ਸਿੰਘ, ਸੌਰਵ ਨਾਹਰ ਅਤੇ ਰਾਹੁਲ ਨਾਹਰ ਆਦਿ ਮੌਜੂਦ ਸਨ।1
- ਗੁਰਦਾਸਪੁਰ ਵਿੱਚ ਆਪਣੀਆਂ ਮੰਗਾਂ ਨਾ ਮੰਨਣ ਦੇ ਵਿਰੋਧ ਵਿੱਚ ਸਫਾਈ ਕਰਮਚਾਰੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਫਾਈ ਕਰਮਚਾਰੀਆਂ ਵੱਲੋਂ ਇੱਥੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।1
- ਹੁਸ਼ਿਆਰਪੁਰ ਜ਼ਿਲ੍ਹੇ ਦੇ ਹਾਜੀਪੁਰ ਵਿਖੇ ਸੋਨੂ ਫਾਸਟ ਫੂਡ ਆਪਣੇ ਗਾਹਕਾਂ ਲਈ ਇੱਕ ਭਰੋਸੇਮੰਦ ਨਾਮ ਵਜੋਂ ਉਭਰਿਆ ਹੈ। ਇਹ ਅਦਾਰਾ ਸਾਫ਼-ਸਫ਼ਾਈ ਅਤੇ ਸੁਥਰੀ ਕਮਾਈ ਦੇ ਸਿਧਾਂਤਾਂ 'ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ, ਜੋ ਇਸਨੂੰ ਇਲਾਕੇ ਵਿੱਚ ਖਾਸ ਬਣਾਉਂਦਾ ਹੈ।1
- ਰਾਜਧਾਨੀ ਨਵੀਂ ਦਿੱਲੀ ਹੁਣ ਬਿਲਕੁਲ ਵੀ ਸੁਰੱਖਿਅਤ ਨਹੀਂ ਰਹੀ ਹੈ, ਜਿੱਥੇ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਮਾਮਲਾ ਪੂਰਬੀ ਦਿੱਲੀ ਦੇ ਗਾਂਧੀਨਗਰ ਥਾਣਾ ਖੇਤਰ ਦਾ ਹੈ। ਇੱਥੇ ਬਦਮਾਸ਼ਾਂ ਨੇ ਇੱਕ ਮੁਲਾਜ਼ਮ ਨੂੰ ਪਿਸਤੌਲ ਦਿਖਾ ਕੇ ਉਸ ਕੋਲੋਂ 16 ਲੱਖ ਰੁਪਏ ਦੀ ਨਕਦ ਰਾਸ਼ੀ ਲੁੱਟ ਲਈ ਹੈ।1