ਧਰਤੀ, ਬੀਜ ਅਤੇ ਔਰਤਾਂ ਦੀ ਰਾਖੀ ਵਾਲੀ Echo feminist ਦੀ ਸ਼ਾਨਦਾਰ ਕਹਾਣੀ _______________________ ਹਿਮਾਲਿਆ ਦੀਆਂ ਠੰਡੀ ਹਵਾਵਾਂ ਦੇ ਸਾਏਹੇਠ ਇੱਕ ਅਜਿਹੀ ਆਵਾਜ਼ ਜਨਮੀ ਸੀ ਜਿਸਨੇ ਸਿਰਫ਼ ਜੰਗਲਾਂ ਦੀ ਖਾਮੋਸ਼ੀ ਨਹੀਂ ਸੁਣੀ, ਸਗੋਂ ਧਰਤੀ ਦੀ ਪੀੜ ਵੀ ਮਹਿਸੂਸ ਕੀਤੀ। ਉਹ ਆਵਾਜ਼ ਸੀ ਵੰਦਨਾ ਸ਼ਿਵਾ ਦੀ। ਇੱਕ ਐਸੀ ਔਰਤ ਜਿਸਨੇ ਦੁਨੀਆ ਨੂੰ ਦਿਖਾਇਆ ਕਿ ਧਰਤੀ ਸਿਰਫ਼ ਮਿੱਟੀ ਦਾ ਟੁਕੜਾ ਨਹੀਂ ਹੁੰਦੀ, ਇਹ ਸਾਡੀ ਮਾਂ ਹੁੰਦੀ ਹੈ। ਜਦੋਂ ਉਹ ਬਚਪਨ ਵਿੱਚ ਹਰੇ-ਭਰੇ ਜੰਗਲਾਂ ਵਿੱਚ ਘੁੰਮਦੀ ਸੀ, ਝਰਨਿਆਂ ਦੇ ਕੁਦਰਤੀ ਸੰਗੀਤ ਦੀਆਂ ਧੁਨਾਂ ਸੁਣਦੀ ਸੀ ਅਤੇ ਖੇਤਾਂ ਵਿੱਚ ਮਿੱਟੀ ਦੀ ਖੁਸ਼ਬੂ ਮਹਿਸੂਸ ਕਰਦੀ ਸੀ, ਸ਼ਾਇਦ ਉਸੇ ਵੇਲੇ ਹੀ ਕੁਦਰਤ ਨਾਲ਼ ਉਸਦਾ ਰਿਸ਼ਤ ਬਣ ਗਿਆ ਸੀ। ਵਕਤ ਦੇ ਨਾਲ਼ ਉਸਨੇ ਉੱਚ ਸਿੱਖਿਆ ਹਾਸਲ ਕੀਤੀ, ਵਿਗਿਆਨ ਦੀਆਂ ਗਹਿਰਾਈਆਂ ਤੱਕ ਪਹੁੰਚੀ ਅਤੇ ਕੁਆਂਟਮ ਥਿਊਰੀ ਵਰਗੇ ਭੌਤਿਕ ਵਿਗਿਆਨ ਦੇ ਜਟਿਲ ਵਿਸ਼ਿਆਂ ਨੂੰ ਸਮਝਿਆ। ਪਰ ਇੱਕ ਦਿਨ ਜਦੋਂ ਉਸਨੇ ਆਪਣੇ ਹੀ ਇਲਾਕੇ ਦੇ ਕੱਟੇ ਹੋਏ ਜੰਗਲ ਅਤੇ ਸੁੱਕਦੇ ਪਾਣੀ ਦੇ ਸਰੋਤ ਵੇਖੇ, ਤਾਂ ਉਸਦੇ ਅੰਦਰ ਕੁਝ ਟੁੱਟ ਗਿਆ। ਉਸਨੇ ਸਮਝ ਲਿਆ ਕਿ ਜੇ ਧਰਤੀ ਹੀ ਬਿਮਾਰ ਹੋ ਗਈ ਤਾਂ ਵਿਗਿਆਨ ਦੀਆਂ ਸਭ ਉਪਲਬਧੀਆਂ ਵੀ ਮਨੁੱਖਤਾ ਨੂੰ ਨਹੀਂ ਬਚਾ ਸਕਣਗੀਆਂ। ਉਸ ਪਲ ਤੋਂ ਉਸਦੀ ਜ਼ਿੰਦਗੀ ਦੀ ਦਿਸ਼ਾ ਬਦਲ ਗਈ। ਉਸਨੇ ਲੈਬੋਰਟਰੀਆਂ ਤੋਂ ਬਾਹਰ ਨਿਕਲ ਕੇ ਖੇਤਾਂ ਅਤੇ ਪਿੰਡਾਂ ਨੂੰ ਆਪਣੀ ਕਰਮਭੂਮੀ ਬਣਾ ਲਿਆ। ਵੰਦਨਾ ਸ਼ਿਵਾ ਨੇ ਦੁਨੀਆ ਨੂੰ ਦੱਸਿਆ ਕਿ ਬੀਜ ਸਿਰਫ਼ ਖੇਤੀ ਦਾ ਸਾਧਨ ਨਹੀਂ ਹੁੰਦੇ, ਇਹ ਆਜ਼ਾਦੀ ਦੇ ਪ੍ਰਤੀਕ ਹੁੰਦੇ ਹਨ। ਜਦੋਂ ਵੱਡੀਆਂ ਕੰਪਨੀਆਂ ਬੀਜਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਲੱਗੀਆਂ, ਕਿਸਾਨਾਂ ਨੂੰ ਹਰ ਸਾਲ ਨਵੇਂ (GM ) ਜੈਨੇਟਿਕ ਮੋਡੀਫਾਈਡ ਬੀਜ ਖਰੀਦਣ ਲਈ ਮਜ਼ਬੂਰ ਕੀਤਾ ਜਾਣ ਲੱਗਾ ਅਤੇ ਰਸਾਇਣਕ ਖਾਦਾਂ ਨੇ ਧਰਤੀ ਦੀ ਰੂਹ ਨੂੰ ਕਮਜ਼ੋਰ ਕਰਨਾ ਸ਼ੁਰੂ ਕੀਤਾ, ਤਦ ਵੰਦਨਾ ਸ਼ਿਵਾ ਇੱਕ ਲੜਾਕੂ ਯੋਧੇ ਵਾਂਗ ਮੈਦਾਨ ਵਿੱਚ ਉਤਰੀ। ਉਸਨੇ ਕਿਹਾ ਕਿ ਬੀਜ ਕਿਸੇ ਕਾਰਪੋਰੇਸ਼ਨ ਦੀ ਜਾਇਦਾਦ ਨਹੀਂ, ਇਹ ਸਦੀਆਂ ਤੋਂ ਕਿਸਾਨਾਂ ਦੀ ਸਾਂਝੀ ਵਿਰਾਸਤ ਹਨ। ਉਸਦੀ ਇਹ ਸੋਚ ਸਿਰਫ਼ ਖੇਤੀਬਾੜੀ ਦੀ ਲੜਾਈ ਨਹੀਂ ਸੀ, ਇਹ ਮਨੁੱਖਤਾ ਦੀ ਰੱਖਿਆ ਦੀ ਲੜਾਈ ਸੀ। ਉਸਨੇ “ਨਵਦਾਨਿਆ” ਅੰਦੋਲਨ ਰਾਹੀਂ ਹਜ਼ਾਰਾਂ ਪਰੰਪਰਾਗਤ ਬੀਜਾਂ ਨੂੰ ਬਚਾਇਆ। ਉਹ ਪਿੰਡਾਂ ਵਿੱਚ ਗਈ, ਔਰਤਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਉਹ ਸਿਰਫ਼ ਘਰ ਸੰਭਾਲਣ ਵਾਲੀਆਂ ਨਹੀਂ, ਸਗੋਂ ਜੀਵਨ ਦੀਆਂ ਅਸਲ ਰਾਖੀਆਂ ਹਨ। ਉਸਦੇ ਨਾਲ਼ ਜੁੜੀਆਂ ਔਰਤਾਂ ਨੇ ਮੁੜ ਬੀਜ ਸੰਭਾਲਣੇ ਸ਼ੁਰੂ ਕੀਤੇ, ਆਰਗੈਨਿਕ ਖੇਤੀ ਅਪਣਾਈ ਅਤੇ ਮਿੱਟੀ ਨਾਲ਼ ਆਪਣਾ ਟੁੱਟਦਾ ਰਿਸ਼ਤਾ ਫਿਰ ਜੋੜਿਆ। ਉਸਨੇ ਇਹ ਵੀ ਦੱਸਿਆ ਕਿ ਜਦੋਂ ਧਰਤੀ ਨੂੰ (ਰਸਾਇਣਕ ਖਾਦਾਂ ) ਜ਼ਹਿਰ ਨਾਲ਼ ਭਰਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਔਰਤਾਂ ਅਤੇ ਗਰੀਬ ਲੋਕ ਹੀ ਇਸਦਾ ਦੁੱਖ ਸਹਿੰਦੇ ਹਨ। ਇਸ ਲਈ ਧਰਤੀ ਦੀ ਰਾਖੀ ਅਤੇ ਔਰਤਾਂ ਦੀ ਆਜ਼ਾਦੀ ਇੱਕੋ ਜੰਗ ਹੈ। ਉਸਦੀ ਗੱਲਾਂ ਵਿੱਚ ਸਿਰਫ਼ ਤਰਕ ਨਹੀਂ ਹੁੰਦਾ, ਇੱਕ ਮਾਂ ਵਰਗੀ ਮਮਤਾ ਵੀ ਹੁੰਦੀ ਸੀ। ਉਹ ਕਹਿੰਦੀ ਸੀ ਕਿ ਜਦੋਂ ਇੱਕ ਕਿਸਾਨ ਆਪਣਾ ਬੀਜ ਖੋ ਬੈਠਦਾ ਹੈ, ਉਹ ਸਿਰਫ਼ ਫਸਲ ਨਹੀਂ ਖੋਂਦਾ, ਉਹ ਆਪਣੀ ਪਹਿਚਾਣ ਵੀ ਗੁਆ ਬੈਠਦਾ ਹੈ। ਇਸ ਲਈ ਉਹ ਹਰ ਇਨਸਾਨ ਨੂੰ ਵਿਰਾਸਤੀ ਬੀਜਾਂ ਨਾਲ਼ ਜੁੜਨ ਦੀ ਪ੍ਰੇਰਣਾ ਦਿੰਦੀ । ਉਸ ਅਨੁਸਾਰ ਇੱਕ ਛੋਟਾ ਜਿਹਾ ਬੀਜ ਵੀ ਭਵਿੱਖ ਦੀ ਸਭ ਤੋਂ ਵੱਡੀ ਉਮੀਦ ਬਣ ਸਕਦਾ ਹੈ। ਅੱਜ ਜਦੋਂ ਦੁਨੀਆ ਤੇਜ਼ੀ ਨਾਲ਼ ਤਕਨਾਲੋਜੀ ਅਤੇ ਬਾਜ਼ਾਰਵਾਦ ਵੱਲ ਦੌੜ ਰਹੀ ਹੈ, ਵੰਦਨਾ ਸ਼ਿਵਾ ਦੀ ਆਵਾਜ਼ ਸਾਨੂੰ ਰੁਕ ਕੇ ਸੋਚਣ ਲਈ ਮਜਬੂਰ ਕਰਦੀ ਹੈ। ਉਹ ਯਾਦ ਦਿਵਾਉਂਦੀ ਹੈ ਕਿ ਜੇ ਮਿੱਟੀ ਬਚੀ ਰਹੇਗੀ ਤਾਂ ਹੀ ਮਨੁੱਖਤਾ ਬਚੇਗੀ। ਜੇ ਬੀਜ ਜ਼ਿੰਦਾ ਰਹਿਣਗੇ ਤਾਂ ਹੀ ਭਵਿੱਖ ਵਿੱਚ ਰੋਟੀ ਦੀ ਖੁਸ਼ਬੂ ਰਹੇਗੀ। ਉਸਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਔਰਤ ਦੀ ਦ੍ਰਿੜਤਾ, ਇੱਕ ਕਿਸਾਨ ਦੀ ਮਿਹਨਤ ਅਤੇ ਇੱਕ ਬੀਜ ਦੀ ਤਾਕਤ ਮਿਲ ਕੇ ਪੂਰੀ ਦੁਨੀਆ ਬਦਲ ਸਕਦੀ ਹੈ। ਵੰਦਨਾ ਸ਼ਿਵਾ ਨੇ ਬੀਜਾਂ ਬਾਰੇ ਕਈ ਕਿਤਾਬਾਂ ਲਿਖੀਆਂ। ਉਹਦੇ ਧਰਤੀ ਨਾਲ ਪਿਆਰ ਕਰਨਾ ਸਿਖਾਉਂਦੇ ਹਨ। ਉਹ ਵਿਚਾਰ ਜੋ ਕਹਿੰਦਾ ਹੈ ਕਿ ਕੁਦਰਤ ਨਾਲ਼ ਜੁੜ ਕੇ ਹੀ ਅਸਲੀ ਤਰੱਕੀ ਸੰਭਵ ਹੈ। ਅਤੇ ਸ਼ਾਇਦ ਇਸੇ ਲਈ ਉਸਦੀ ਕਹਾਣੀ ਹਰ ਉਸ ਦਿਲ ਨੂੰ ਛੂਹ ਜਾਂਦੀ ਹੈ ਜੋ ਮਿੱਟੀ ਦੀ ਖੁਸ਼ਬੂ, ਖੇਤਾਂ ਦੀ ਹਰਿਆਵਲ ਅਤੇ ਜੀਵਨ ਦੀ ਸੱਚੀ ਸਾਦਗੀ ਨੂੰ ਮਹਿਸੂਸ ਕਰਨਾ ਚਾਹੁੰਦਾ ਹੈ। ਆਓ ਆਪਾਂ ਵੀ ਕੁਦਰਤ ਨੂੰ ਬਚਾਈਏ। ਆਪਣੇ ਵਿਰਾਸਤੀ ਰੁੱਖਾਂ ਨੂੰ ਸਮਝੀਏ ਆਪਣੇ ਵਿਰਾਸਤੀ ਬੀਜਾਂ ਨੂੰ ਸਾਂਭੀਏ। ✍️ ਗੁਰਪ੍ਰੀਤ ਪਸ਼ੌਰੀਆ ਧਰਤੀ, ਬੀਜ ਅਤੇ ਔਰਤਾਂ ਦੀ ਰਾਖੀ ਵਾਲੀ Echo feminist ਦੀ ਸ਼ਾਨਦਾਰ ਕਹਾਣੀ _______________________ ਹਿਮਾਲਿਆ ਦੀਆਂ ਠੰਡੀ ਹਵਾਵਾਂ ਦੇ ਸਾਏਹੇਠ ਇੱਕ ਅਜਿਹੀ ਆਵਾਜ਼ ਜਨਮੀ ਸੀ ਜਿਸਨੇ ਸਿਰਫ਼ ਜੰਗਲਾਂ ਦੀ ਖਾਮੋਸ਼ੀ ਨਹੀਂ ਸੁਣੀ, ਸਗੋਂ ਧਰਤੀ ਦੀ ਪੀੜ ਵੀ ਮਹਿਸੂਸ ਕੀਤੀ। ਉਹ ਆਵਾਜ਼ ਸੀ ਵੰਦਨਾ ਸ਼ਿਵਾ ਦੀ। ਇੱਕ ਐਸੀ ਔਰਤ ਜਿਸਨੇ ਦੁਨੀਆ ਨੂੰ ਦਿਖਾਇਆ ਕਿ ਧਰਤੀ ਸਿਰਫ਼ ਮਿੱਟੀ ਦਾ ਟੁਕੜਾ ਨਹੀਂ ਹੁੰਦੀ, ਇਹ ਸਾਡੀ ਮਾਂ ਹੁੰਦੀ ਹੈ। ਜਦੋਂ ਉਹ ਬਚਪਨ ਵਿੱਚ ਹਰੇ-ਭਰੇ ਜੰਗਲਾਂ ਵਿੱਚ ਘੁੰਮਦੀ ਸੀ, ਝਰਨਿਆਂ ਦੇ ਕੁਦਰਤੀ ਸੰਗੀਤ ਦੀਆਂ ਧੁਨਾਂ ਸੁਣਦੀ ਸੀ ਅਤੇ ਖੇਤਾਂ ਵਿੱਚ ਮਿੱਟੀ ਦੀ ਖੁਸ਼ਬੂ ਮਹਿਸੂਸ ਕਰਦੀ ਸੀ, ਸ਼ਾਇਦ ਉਸੇ ਵੇਲੇ ਹੀ ਕੁਦਰਤ ਨਾਲ਼ ਉਸਦਾ ਰਿਸ਼ਤ ਬਣ ਗਿਆ ਸੀ। ਵਕਤ ਦੇ ਨਾਲ਼ ਉਸਨੇ ਉੱਚ ਸਿੱਖਿਆ ਹਾਸਲ ਕੀਤੀ, ਵਿਗਿਆਨ ਦੀਆਂ ਗਹਿਰਾਈਆਂ ਤੱਕ ਪਹੁੰਚੀ ਅਤੇ ਕੁਆਂਟਮ ਥਿਊਰੀ ਵਰਗੇ ਭੌਤਿਕ ਵਿਗਿਆਨ ਦੇ ਜਟਿਲ ਵਿਸ਼ਿਆਂ ਨੂੰ ਸਮਝਿਆ। ਪਰ ਇੱਕ ਦਿਨ ਜਦੋਂ ਉਸਨੇ ਆਪਣੇ ਹੀ ਇਲਾਕੇ ਦੇ ਕੱਟੇ ਹੋਏ ਜੰਗਲ ਅਤੇ ਸੁੱਕਦੇ ਪਾਣੀ ਦੇ ਸਰੋਤ ਵੇਖੇ, ਤਾਂ ਉਸਦੇ ਅੰਦਰ ਕੁਝ ਟੁੱਟ ਗਿਆ। ਉਸਨੇ ਸਮਝ ਲਿਆ ਕਿ ਜੇ ਧਰਤੀ ਹੀ ਬਿਮਾਰ ਹੋ ਗਈ ਤਾਂ ਵਿਗਿਆਨ ਦੀਆਂ ਸਭ ਉਪਲਬਧੀਆਂ ਵੀ ਮਨੁੱਖਤਾ ਨੂੰ ਨਹੀਂ ਬਚਾ ਸਕਣਗੀਆਂ। ਉਸ ਪਲ ਤੋਂ ਉਸਦੀ ਜ਼ਿੰਦਗੀ ਦੀ ਦਿਸ਼ਾ ਬਦਲ ਗਈ। ਉਸਨੇ ਲੈਬੋਰਟਰੀਆਂ ਤੋਂ ਬਾਹਰ ਨਿਕਲ ਕੇ ਖੇਤਾਂ ਅਤੇ ਪਿੰਡਾਂ ਨੂੰ ਆਪਣੀ ਕਰਮਭੂਮੀ ਬਣਾ ਲਿਆ। ਵੰਦਨਾ ਸ਼ਿਵਾ ਨੇ ਦੁਨੀਆ ਨੂੰ ਦੱਸਿਆ ਕਿ ਬੀਜ ਸਿਰਫ਼ ਖੇਤੀ ਦਾ ਸਾਧਨ ਨਹੀਂ ਹੁੰਦੇ, ਇਹ ਆਜ਼ਾਦੀ ਦੇ ਪ੍ਰਤੀਕ ਹੁੰਦੇ ਹਨ। ਜਦੋਂ ਵੱਡੀਆਂ ਕੰਪਨੀਆਂ ਬੀਜਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਲੱਗੀਆਂ, ਕਿਸਾਨਾਂ ਨੂੰ ਹਰ ਸਾਲ ਨਵੇਂ (GM ) ਜੈਨੇਟਿਕ ਮੋਡੀਫਾਈਡ ਬੀਜ ਖਰੀਦਣ ਲਈ ਮਜ਼ਬੂਰ ਕੀਤਾ ਜਾਣ ਲੱਗਾ ਅਤੇ ਰਸਾਇਣਕ ਖਾਦਾਂ ਨੇ ਧਰਤੀ ਦੀ ਰੂਹ ਨੂੰ ਕਮਜ਼ੋਰ ਕਰਨਾ ਸ਼ੁਰੂ ਕੀਤਾ, ਤਦ ਵੰਦਨਾ ਸ਼ਿਵਾ ਇੱਕ ਲੜਾਕੂ ਯੋਧੇ ਵਾਂਗ ਮੈਦਾਨ ਵਿੱਚ ਉਤਰੀ। ਉਸਨੇ ਕਿਹਾ ਕਿ ਬੀਜ ਕਿਸੇ ਕਾਰਪੋਰੇਸ਼ਨ ਦੀ ਜਾਇਦਾਦ ਨਹੀਂ, ਇਹ ਸਦੀਆਂ ਤੋਂ ਕਿਸਾਨਾਂ ਦੀ ਸਾਂਝੀ ਵਿਰਾਸਤ ਹਨ। ਉਸਦੀ ਇਹ ਸੋਚ ਸਿਰਫ਼ ਖੇਤੀਬਾੜੀ ਦੀ ਲੜਾਈ ਨਹੀਂ ਸੀ, ਇਹ ਮਨੁੱਖਤਾ ਦੀ ਰੱਖਿਆ ਦੀ ਲੜਾਈ ਸੀ। ਉਸਨੇ “ਨਵਦਾਨਿਆ” ਅੰਦੋਲਨ ਰਾਹੀਂ ਹਜ਼ਾਰਾਂ ਪਰੰਪਰਾਗਤ ਬੀਜਾਂ ਨੂੰ ਬਚਾਇਆ। ਉਹ ਪਿੰਡਾਂ ਵਿੱਚ ਗਈ, ਔਰਤਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਉਹ ਸਿਰਫ਼ ਘਰ ਸੰਭਾਲਣ ਵਾਲੀਆਂ ਨਹੀਂ, ਸਗੋਂ ਜੀਵਨ ਦੀਆਂ ਅਸਲ ਰਾਖੀਆਂ ਹਨ। ਉਸਦੇ ਨਾਲ਼ ਜੁੜੀਆਂ ਔਰਤਾਂ ਨੇ ਮੁੜ ਬੀਜ ਸੰਭਾਲਣੇ ਸ਼ੁਰੂ ਕੀਤੇ, ਆਰਗੈਨਿਕ ਖੇਤੀ ਅਪਣਾਈ ਅਤੇ ਮਿੱਟੀ ਨਾਲ਼ ਆਪਣਾ ਟੁੱਟਦਾ ਰਿਸ਼ਤਾ ਫਿਰ ਜੋੜਿਆ। ਉਸਨੇ ਇਹ ਵੀ ਦੱਸਿਆ ਕਿ ਜਦੋਂ ਧਰਤੀ ਨੂੰ (ਰਸਾਇਣਕ ਖਾਦਾਂ ) ਜ਼ਹਿਰ ਨਾਲ਼ ਭਰਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਔਰਤਾਂ ਅਤੇ ਗਰੀਬ ਲੋਕ ਹੀ ਇਸਦਾ ਦੁੱਖ ਸਹਿੰਦੇ ਹਨ। ਇਸ ਲਈ ਧਰਤੀ ਦੀ ਰਾਖੀ ਅਤੇ ਔਰਤਾਂ ਦੀ ਆਜ਼ਾਦੀ ਇੱਕੋ ਜੰਗ ਹੈ। ਉਸਦੀ ਗੱਲਾਂ ਵਿੱਚ ਸਿਰਫ਼ ਤਰਕ ਨਹੀਂ ਹੁੰਦਾ, ਇੱਕ ਮਾਂ ਵਰਗੀ ਮਮਤਾ ਵੀ ਹੁੰਦੀ ਸੀ। ਉਹ ਕਹਿੰਦੀ ਸੀ ਕਿ ਜਦੋਂ ਇੱਕ ਕਿਸਾਨ ਆਪਣਾ ਬੀਜ ਖੋ ਬੈਠਦਾ ਹੈ, ਉਹ ਸਿਰਫ਼ ਫਸਲ ਨਹੀਂ ਖੋਂਦਾ, ਉਹ ਆਪਣੀ ਪਹਿਚਾਣ ਵੀ ਗੁਆ ਬੈਠਦਾ ਹੈ। ਇਸ ਲਈ ਉਹ ਹਰ ਇਨਸਾਨ ਨੂੰ ਵਿਰਾਸਤੀ ਬੀਜਾਂ ਨਾਲ਼ ਜੁੜਨ ਦੀ ਪ੍ਰੇਰਣਾ ਦਿੰਦੀ । ਉਸ ਅਨੁਸਾਰ ਇੱਕ ਛੋਟਾ ਜਿਹਾ ਬੀਜ ਵੀ ਭਵਿੱਖ ਦੀ ਸਭ ਤੋਂ ਵੱਡੀ ਉਮੀਦ ਬਣ ਸਕਦਾ ਹੈ। ਅੱਜ ਜਦੋਂ ਦੁਨੀਆ ਤੇਜ਼ੀ ਨਾਲ਼ ਤਕਨਾਲੋਜੀ ਅਤੇ ਬਾਜ਼ਾਰਵਾਦ ਵੱਲ ਦੌੜ ਰਹੀ ਹੈ, ਵੰਦਨਾ ਸ਼ਿਵਾ ਦੀ ਆਵਾਜ਼ ਸਾਨੂੰ ਰੁਕ ਕੇ ਸੋਚਣ ਲਈ ਮਜਬੂਰ ਕਰਦੀ ਹੈ। ਉਹ ਯਾਦ ਦਿਵਾਉਂਦੀ ਹੈ ਕਿ ਜੇ ਮਿੱਟੀ ਬਚੀ ਰਹੇਗੀ ਤਾਂ ਹੀ ਮਨੁੱਖਤਾ ਬਚੇਗੀ। ਜੇ ਬੀਜ ਜ਼ਿੰਦਾ ਰਹਿਣਗੇ ਤਾਂ ਹੀ ਭਵਿੱਖ ਵਿੱਚ ਰੋਟੀ ਦੀ ਖੁਸ਼ਬੂ ਰਹੇਗੀ। ਉਸਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਔਰਤ ਦੀ ਦ੍ਰਿੜਤਾ, ਇੱਕ ਕਿਸਾਨ ਦੀ ਮਿਹਨਤ ਅਤੇ ਇੱਕ ਬੀਜ ਦੀ ਤਾਕਤ ਮਿਲ ਕੇ ਪੂਰੀ ਦੁਨੀਆ ਬਦਲ ਸਕਦੀ ਹੈ। ਵੰਦਨਾ ਸ਼ਿਵਾ ਨੇ ਬੀਜਾਂ ਬਾਰੇ ਕਈ ਕਿਤਾਬਾਂ ਲਿਖੀਆਂ। ਉਹਦੇ ਧਰਤੀ ਨਾਲ ਪਿਆਰ ਕਰਨਾ ਸਿਖਾਉਂਦੇ ਹਨ। ਉਹ ਵਿਚਾਰ ਜੋ ਕਹਿੰਦਾ ਹੈ ਕਿ ਕੁਦਰਤ ਨਾਲ਼ ਜੁੜ ਕੇ ਹੀ ਅਸਲੀ ਤਰੱਕੀ ਸੰਭਵ ਹੈ। ਅਤੇ ਸ਼ਾਇਦ ਇਸੇ ਲਈ ਉਸਦੀ ਕਹਾਣੀ ਹਰ ਉਸ ਦਿਲ ਨੂੰ ਛੂਹ ਜਾਂਦੀ ਹੈ ਜੋ ਮਿੱਟੀ ਦੀ ਖੁਸ਼ਬੂ, ਖੇਤਾਂ ਦੀ ਹਰਿਆਵਲ ਅਤੇ ਜੀਵਨ ਦੀ ਸੱਚੀ ਸਾਦਗੀ ਨੂੰ ਮਹਿਸੂਸ ਕਰਨਾ ਚਾਹੁੰਦਾ ਹੈ। ਆਓ ਆਪਾਂ ਵੀ ਕੁਦਰਤ ਨੂੰ ਬਚਾਈਏ। ਆਪਣੇ ਵਿਰਾਸਤੀ ਰੁੱਖਾਂ ਨੂੰ ਸਮਝੀਏ ਆਪਣੇ ਵਿਰਾਸਤੀ ਬੀਜਾਂ ਨੂੰ ਸਾਂਭੀਏ। ✍️ ਗੁਰਪ੍ਰੀਤ ਪਸ਼ੌਰੀਆ

- ## Punjab Police V/S Athletes Meet . ਆਰ ਜਾਂ ਪਾਰ ਚੰਗੀ ਜ਼ਿੰਦਗੀ ਲਈ ਆਉ ਕਰੀਏ ਸੁਧਾਰ।1
- ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ ਨੇੜਲੇ ਪਿੰਡਾਂ ਦੇ ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ1
- ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ 1 ਕਿਲੋ 3 ਗ੍ਰਾਮ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿਸ ਨਾਲ ਹੋਰ ਤਸਕਰਾਂ ਦੇ ਖੁਲਾਸੇ ਦੀ ਉਮੀਦ ਹੈ।1
- ਪਟਿਆਲਾ ਜ਼ਿਲ੍ਹੇ ਦੇ ਘਨੌਰ ਬਲਾਕ ਦੇ ਪਿੰਡ ਕੁੱਥਾ ਖੇੜੀ ਵਿੱਚ 'ਆਪ' ਵਿਧਾਇਕ ਗੁਰਲਾਲ ਘਨੌਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਇਨ੍ਹਾਂ ਕਾਰਜਾਂ ਨੂੰ 'ਮੂੰਹ ਬੋਲਦਾ ਵਿਕਾਸ' ਦੱਸਿਆ ਜਾ ਰਿਹਾ ਹੈ, ਜੋ ਪਿੰਡ ਦੀ ਬਦਲੀ ਹੋਈ ਤਸਵੀਰ ਪੇਸ਼ ਕਰਦੇ ਹਨ।1
- ਪਟਿਆਲਾ ਦੀ ਇੱਕ ਗਲੀ ਵਿੱਚ ਸੀਵਰ ਦਾ ਪਾਣੀ ਲੰਬੇ ਸਮੇਂ ਤੋਂ ਖੜ੍ਹਾ ਹੈ। ਇਸ ਕਾਰਨ ਇਲਾਕਾ ਨਿਵਾਸੀਆਂ ਨੂੰ ਆਉਣ-ਜਾਣ ਸਮੇਤ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਹੈ।1
- ਪਟਿਆਲਾ ਵਿੱਚ ਇੱਕ 'ਅੰਡਰ-ਕਾਨਫੀਡੈਂਟ' ਲੁਟੇਰਾ ਜਨਸੇਵਾ ਕੇਂਦਰ ਦੇ ਸੰਚਾਲਕ ਦੀ ਚਲਾਕੀ ਕਾਰਨ ਫੜਿਆ ਗਿਆ। ਲੁਟੇਰਾ ਗੌਤਮ ਪਟੇਲ ਪਹਿਲਾਂ 6 ਹਜ਼ਾਰ ਮੰਗਦਾ ਰਿਹਾ, ਫਿਰ ਡਰ ਕੇ 10 ਹਜ਼ਾਰ ਦੀ ਧਮਕੀ ਦਿੱਤੀ, ਜਿਸ ਤੋਂ ਦੁਕਾਨਦਾਰ ਨੇ ਉਸਦੀ ਕਮਜ਼ੋਰੀ ਭਾਂਪ ਲਈ। ਦੁਕਾਨਦਾਰ ਦੀ ਸਮਝਦਾਰੀ ਨਾਲ ਉਹ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਲੋਕਾਂ ਦੇ ਹੱਥੇ ਚੜ੍ਹ ਗਿਆ ਅਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ।1
- ## ਪੰਜਾਬ/ਸੰਗਰੂਰ/ਸੁਨਾਮ/ ________ਪੁਲਿਸ, @@ ਕਿਸਾਨ ---------- ਪਰਾਲੀ ਮਿਸ਼ਨ --- ਸ਼ੁਧ ਵਾਤਾਵਰਨ। ਕੰਮਾਂ ਚ ਨਾ ਕਰਿਓ ਕਾਹਲੀ, ਲਾਭ ਦੇ ਖਾਤਰ ਨਾ ਸਾੜੋ ਪਰਾਲੀ।1
- ਪਿੰਡ ਕਿਰਪਾਲ ਸਿੰਘ ਵਾਲਾ ਵਿੱਚ ਖੇਤਾਂ ਨੂੰ ਲੱਗੀ ਅੱਗ ਨੂੰ ਪਰਾਲੀ ਪ੍ਰੋਟੈਕਸ਼ਨ ਫੋਰਸ ਨੇ ਸਮੇਂ ਸਿਰ ਬੁਝਾ ਦਿੱਤਾ। ਫੋਰਸ ਨੇ ਇਸ ਮੌਕੇ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਵਿਸ਼ੇਸ਼ ਅਪੀਲ ਕੀਤੀ।1
- ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।1