ਛੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਾਜਾਇਜ਼ ਖਣਨ ਅਤੇ ਸਟੋਨ ਕਰੱਸ਼ਰਾਂ ਖ਼ਿਲਾਫ਼ ਰੋਸ ਮੁਜ਼ਾਹਰਾ ਅੱਡਾ ਝੀਰ ਦਾ ਖੂਹ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ, ਨਵੇਂ ਕਰੱਸ਼ਰਾਂ ਦੇ ਲਾਇਸੰਸ ਹਫ਼ਤੇ ਅੰਦਰ ਰੱਦ ਕਰਨ ਦਾ ਅਲਟੀਮੇਟਮ ‘ਆਪ’ ਸਰਕਾਰ ਦੇ ਰਾਜ ’ਚ ਨਾ ਦਰਿਆ ਸੁਰੱਖਿਅਤ ਨਾ ਪਹਾਡ਼ - ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤਲਵਾਡ਼ਾ,4 ਜਨਵਰੀ 2024 (ਸੋਮ ਰਾਜ ਕਲੋਟਰਾ,ਨਰਿੰਦਰ ਚੌਧਰੀ,) ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਕਥਿਤ ਖਣਨ ਅਤੇ ਸਟੋਨ ਕਰੱਸ਼ਰ ਤੋਂ ਪੀਡ਼੍ਹਤ ਕਰੀਬ ਅੱਧੀ ਦਰਜਨ ਪਿੰਡਾਂ ਦੇ ਵਸਨੀਕਾਂ ਨੇ ਅੱਜ ਅੱਡਾ ਝੀਰ ਦਾ ਖੂਹ ਵਿਖੇ ਰੋਸ ਮਾਰਚ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਤੋਂ ਪਹਿਲਾਂ ਹੰਦਵਾਲ ਮੋਡ਼ ’ਤੇ ਇਕੱਠੇ ਹੋਏ ਲੋਕਾਂ ਨੇ ਮੁਜ਼ਾਹਰਾ ਕੀਤਾ ਅਤੇ ਸਰਕਾਰ ਤੇ ਖਣਨ ਮਾਫੀਆ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ, ਜ਼ਮਹੂਰੀ ਕਿਸਾਨ ਸਭਾ, ਤਹਿਸੀਲ ਮੁਕੇਰੀਆਂ ਪ੍ਰਧਾਨ ਤਰਲੋਕ ਸਿੰਘ, ਸਰਪੰਚ ਗੁਰਮੀਤ ਕੌਰ ਪੱਤੀ ਨਵੇਂ ਘਰ, ਸਰਪੰਚ ਜਸਮਾਨ ਸਿੰਘ ਢਾਡੇਕਟਵਾਲ, ਸਰਪੰਚ ਰੋਸ਼ਨ ਲਾਲ ਹੰਦਵਾਲ, ਸਰਪੰਚ ਸੁਖਵਿੰਦਰ ਸਿੰਘ ਕਲੇਰਾਂ, ਸ਼ਹਿਰੀ ਪ੍ਰਧਾਨ ਬੋਧਰਾਜ ਤਲਵਾਡ਼ਾ, ਸਾਬਕਾ ਡੀਐਸਪੀ ਮੁਲਤਾਨ ਸਿੰਘ, ਭਾਜਪਾ ਤੋਂ ਨੌਜਵਾਨ ਆਗੂ ਅੰਕਿਤ ਰਾਣਾ, ਮਨੋਜ ਕੁਮਾਰ, ਕੈਪਟਨ ਅਸ਼ੋਕ ਕੁਮਾਰ ਬਦਮਾਣੀਆਂ, ਜਥੇਦਾਰ ਕਿਰਪਾਲ ਸਿੰਘ ਗੇਰਾ, ਆਦਿ ਬੁਲਾਰਿਆਂ ਨੇ ਖ਼ੇਤਰ ’ਚ ਕਥਿਤ ਖਣਨ ਅਤੇ ਸਟੋਨ ਕਰੱਸ਼ਰਾਂ ਨੂੰ ਉਪਰੋਂ ਥਲੀ ਦਿੱਤੀਆਂ ਜਾ ਰਹੀਆਂ ਪ੍ਰਵਾਨਗੀਆਂ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਰਡ਼ੇ ਹੱਥੀਂ ਲਿਆ। ਬਦਲਾਅ ਦੇ ਨਾਅਰੇ ਨਾਲ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੇ ਰਾਜ ’ਚ ਖਣਨ ਮਾਫੀਆ ਸਾਰੀਆਂ ਹੱਦਾਂ ਪਾਰ ਕਰ ਗਏ ਹਨ। ਪਿਛਲੀਆਂ ਸਰਕਾਰਾਂ ਨੂੰ ਪਿੱਛੇ ਛੱਡਦੇ ਹੋਇਆਂ ‘ਆਪ’ ਸਰਕਾਰ ਲੋਕਾਂ ਦੇ ਬੂਹਿਆਂ ਮੁਹਰੇ ਕਰੱਸ਼ਰ ਲਗਾਉਣ ਪਹੁੰਚ ਗਈ ਹੈ। ਪੱਤੀ ਨਵੇਂ ਘਰ ਅਤੇ ਨਾਮ ਨਗਰ (ਬੇਲਾ ਸਰਿਆਣਾ) ਵਿਖੇ ਸਰਕਾਰ ਨੇ ਆਬਾਦੀ ਦੇ ਵਿੱਚੋਂ ਵਿੱਚ ਨਵੇਂ ਕਰੱਸ਼ਰ ਲਾਉਣ ਦੀ ਪ੍ਰਵਾਨਗੀ ਦਿੱਤੀ ਹੈ। ਮੌਜ਼ੂਦਾ ਸਰਕਾਰ ਦੇ ਰਾਜ ’ਚ ਨਾ ਦਰਿਆ ਸੁਰੱਖਿਅਤ ਹਨ ਨਾ ਹੀ ਪਹਾਡ਼। ਬਲਾਕ ਤਲਵਾਡ਼ਾ ’ਚ ਮਨਾਹੀ ਦੇ ਬਾਵਜੂਦ ਖਣਨ ਮਾਫੀਆ ਪਹਾਡ਼ਾਂ ਦੀ ਪੁਟਾਈ ਕਰ ਰਿਹਾ ਹੈ। ਉੱਥੇ ਹੀ ਸਵਾਂ ਅਤੇ ਬਿਆਸ ਦਰਿਆ ਕੰਢੇ ਇੱਕ ਦਰਜਨ ਦੇ ਕਰੀਬ ਸਟੋਨ ਕਰੱਸ਼ਰ ਚੱਲ ਰਹੇ ਹਨ, ਲਗਭਗ ਏਨ੍ਹੇ ਕੁ ਹੋਰ ਕਰੱਸ਼ਰ ਸਥਾਪਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਕਠ ’ਚ ਹਾਜ਼ਰ ਲੋਕਾਂ ਨੇ ਇੱਕਮਤ ਹੋ ਕੇ ਖ਼ੇਤਰ ’ਚ ਕਿਸੇ ਵੀ ਨਵੇਂ ਸਟੋਨ ਕਰੱਸ਼ਰ ਨੂੰ ਨਾ ਲੱਗਣ ਦਾ ਅਹਿਦ ਲਿਆ , ਉੱਥੇ ਹੀ ਨਾਜਾਇਜ਼ ਖਣਨ ਦਾ ਡੱਟਵਾਂ ਵਿਰੋਧ ਕਰਨ ਦਾ ਫੈਸਲਾ ਕੀਤਾ। ਪਿੰਡ ਚੱਕਮੀਰਪੁਰ ਕੋਠੀ ਤੋਂ ਸਾਬਕਾ ਅਧਿਆਪਕ ਸੁਰਿੰਦਰ ਸਿੰਘ ਵੱਲੋਂ ਪ੍ਰਸ਼ਾਸਨ ਅਤੇ ਖਣਨ ਮਾਫੀਆ ਦੁਆਰਾ ਖਣਨ ਦਾ ਵਿਰੋਧ ਕਰਨ ’ਤੇ ਉਸ ਅਤੇ ਉਸਦੇ ਪਰਿਵਾਰ ਉੱਤੇ ਢਾਹੇ ਜ਼ਬਰ ਦੀ ਵਿਥਿਆ ਨੇ ਹਾਜ਼ਰੀਨ ਨੂੰ ਭਾਵੁਕ ਕੀਤਾ। ਉਪਰੰਤ ਪੀਡ਼੍ਹਤ ਲੋਕਾਂ ਨੇ ਅੱਡਾ ਝੀਰ ਦਾ ਖੂਹ ਦੇ ਬਜ਼ਾਰ ’ਚ ਮੁਜ਼ਾਹਰਾ ਕੀਤਾ ਅਤੇ ਚੌਂਕ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਖਣਨ ਰੋਕੋ ਜ਼ਮੀਨ ਬਚਾਓ ਸੰਰਘਸ਼ ਕਮੇਟੀ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ 7 ਦਿਨਾਂ ਦਾ ਅਲਟੀਮੇਟਮ ਦਿੰਦੇ ਹੋਇਆਂ ਨਵੇਂ ਲਗਾਏ ਜਾ ਰਹੇ ਸਟੋਨ ਕਰੱਸ਼ਰਾਂ ਦੀਆਂ ਪ੍ਰਵਾਨਗੀਆਂ ਰੱਦ ਕਰਨ ਅਤੇ ਕਥਿਤ ਖਣਨ ’ਚ ਸ਼ਾਮਲ ਲੋਕਾਂ, ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਸੰਘਰਸ਼ ਕਮੇਟੀ ਨੇ ਪ੍ਰਭਾਵਿਤ ਪਿੰਡਾਂ ਦੀ ਸਾਂਝੀ ਮੀਟਿੰਗ ਬੁਲਾ ਕੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕਣ ਦਾ ਐਲਾਨ ਕੀਤਾ ਹੈ।ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਪ੍ਰੀਤਮ ਸਿੰਘ ਬੇਲਾ ਸਰਿਆਣਾ, ਪੁਸ਼ਪਾ ਹੰਦਵਾਲ, ਸ਼ੇਰ ਸਿੰਘ ਉਲਾਹਾ, ਖਡ਼ਕ ਸਿੰਘ ਸਿੱਬੋ ਚੱਕ, ਵਿਜੈ ਕੁਮਾਰ ਰਿਆਲ਼ੀ ਆਦਿ ਨੇ ਵੀ ਸੰਬੋਧਨ ਕੀਤਾਂ।
ਛੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਾਜਾਇਜ਼ ਖਣਨ ਅਤੇ ਸਟੋਨ ਕਰੱਸ਼ਰਾਂ ਖ਼ਿਲਾਫ਼ ਰੋਸ ਮੁਜ਼ਾਹਰਾ ਅੱਡਾ ਝੀਰ ਦਾ ਖੂਹ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ, ਨਵੇਂ ਕਰੱਸ਼ਰਾਂ ਦੇ ਲਾਇਸੰਸ ਹਫ਼ਤੇ ਅੰਦਰ ਰੱਦ ਕਰਨ ਦਾ ਅਲਟੀਮੇਟਮ ‘ਆਪ’ ਸਰਕਾਰ ਦੇ ਰਾਜ ’ਚ ਨਾ ਦਰਿਆ ਸੁਰੱਖਿਅਤ ਨਾ ਪਹਾਡ਼ - ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤਲਵਾਡ਼ਾ,4 ਜਨਵਰੀ 2024 (ਸੋਮ ਰਾਜ ਕਲੋਟਰਾ,ਨਰਿੰਦਰ ਚੌਧਰੀ,) ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਕਥਿਤ ਖਣਨ ਅਤੇ ਸਟੋਨ ਕਰੱਸ਼ਰ ਤੋਂ ਪੀਡ਼੍ਹਤ ਕਰੀਬ ਅੱਧੀ ਦਰਜਨ ਪਿੰਡਾਂ ਦੇ ਵਸਨੀਕਾਂ ਨੇ ਅੱਜ ਅੱਡਾ ਝੀਰ ਦਾ ਖੂਹ ਵਿਖੇ ਰੋਸ ਮਾਰਚ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਤੋਂ ਪਹਿਲਾਂ ਹੰਦਵਾਲ ਮੋਡ਼ ’ਤੇ ਇਕੱਠੇ ਹੋਏ ਲੋਕਾਂ ਨੇ ਮੁਜ਼ਾਹਰਾ ਕੀਤਾ ਅਤੇ ਸਰਕਾਰ ਤੇ ਖਣਨ ਮਾਫੀਆ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ, ਜ਼ਮਹੂਰੀ ਕਿਸਾਨ ਸਭਾ, ਤਹਿਸੀਲ ਮੁਕੇਰੀਆਂ ਪ੍ਰਧਾਨ ਤਰਲੋਕ ਸਿੰਘ, ਸਰਪੰਚ ਗੁਰਮੀਤ ਕੌਰ ਪੱਤੀ ਨਵੇਂ ਘਰ, ਸਰਪੰਚ ਜਸਮਾਨ ਸਿੰਘ ਢਾਡੇਕਟਵਾਲ, ਸਰਪੰਚ ਰੋਸ਼ਨ ਲਾਲ ਹੰਦਵਾਲ, ਸਰਪੰਚ ਸੁਖਵਿੰਦਰ ਸਿੰਘ ਕਲੇਰਾਂ, ਸ਼ਹਿਰੀ ਪ੍ਰਧਾਨ ਬੋਧਰਾਜ ਤਲਵਾਡ਼ਾ, ਸਾਬਕਾ ਡੀਐਸਪੀ ਮੁਲਤਾਨ ਸਿੰਘ, ਭਾਜਪਾ ਤੋਂ ਨੌਜਵਾਨ ਆਗੂ ਅੰਕਿਤ ਰਾਣਾ, ਮਨੋਜ ਕੁਮਾਰ, ਕੈਪਟਨ ਅਸ਼ੋਕ ਕੁਮਾਰ ਬਦਮਾਣੀਆਂ, ਜਥੇਦਾਰ ਕਿਰਪਾਲ ਸਿੰਘ ਗੇਰਾ, ਆਦਿ ਬੁਲਾਰਿਆਂ ਨੇ ਖ਼ੇਤਰ ’ਚ ਕਥਿਤ ਖਣਨ ਅਤੇ ਸਟੋਨ ਕਰੱਸ਼ਰਾਂ ਨੂੰ ਉਪਰੋਂ ਥਲੀ ਦਿੱਤੀਆਂ ਜਾ ਰਹੀਆਂ ਪ੍ਰਵਾਨਗੀਆਂ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਰਡ਼ੇ ਹੱਥੀਂ ਲਿਆ। ਬਦਲਾਅ ਦੇ ਨਾਅਰੇ ਨਾਲ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੇ ਰਾਜ ’ਚ ਖਣਨ ਮਾਫੀਆ ਸਾਰੀਆਂ ਹੱਦਾਂ ਪਾਰ ਕਰ ਗਏ ਹਨ। ਪਿਛਲੀਆਂ ਸਰਕਾਰਾਂ ਨੂੰ ਪਿੱਛੇ ਛੱਡਦੇ ਹੋਇਆਂ ‘ਆਪ’ ਸਰਕਾਰ ਲੋਕਾਂ ਦੇ ਬੂਹਿਆਂ ਮੁਹਰੇ ਕਰੱਸ਼ਰ ਲਗਾਉਣ ਪਹੁੰਚ ਗਈ ਹੈ। ਪੱਤੀ ਨਵੇਂ ਘਰ ਅਤੇ ਨਾਮ ਨਗਰ (ਬੇਲਾ ਸਰਿਆਣਾ) ਵਿਖੇ ਸਰਕਾਰ
ਨੇ ਆਬਾਦੀ ਦੇ ਵਿੱਚੋਂ ਵਿੱਚ ਨਵੇਂ ਕਰੱਸ਼ਰ ਲਾਉਣ ਦੀ ਪ੍ਰਵਾਨਗੀ ਦਿੱਤੀ ਹੈ। ਮੌਜ਼ੂਦਾ ਸਰਕਾਰ ਦੇ ਰਾਜ ’ਚ ਨਾ ਦਰਿਆ ਸੁਰੱਖਿਅਤ ਹਨ ਨਾ ਹੀ ਪਹਾਡ਼। ਬਲਾਕ ਤਲਵਾਡ਼ਾ ’ਚ ਮਨਾਹੀ ਦੇ ਬਾਵਜੂਦ ਖਣਨ ਮਾਫੀਆ ਪਹਾਡ਼ਾਂ ਦੀ ਪੁਟਾਈ ਕਰ ਰਿਹਾ ਹੈ। ਉੱਥੇ ਹੀ ਸਵਾਂ ਅਤੇ ਬਿਆਸ ਦਰਿਆ ਕੰਢੇ ਇੱਕ ਦਰਜਨ ਦੇ ਕਰੀਬ ਸਟੋਨ ਕਰੱਸ਼ਰ ਚੱਲ ਰਹੇ ਹਨ, ਲਗਭਗ ਏਨ੍ਹੇ ਕੁ ਹੋਰ ਕਰੱਸ਼ਰ ਸਥਾਪਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਕਠ ’ਚ ਹਾਜ਼ਰ ਲੋਕਾਂ ਨੇ ਇੱਕਮਤ ਹੋ ਕੇ ਖ਼ੇਤਰ ’ਚ ਕਿਸੇ ਵੀ ਨਵੇਂ ਸਟੋਨ ਕਰੱਸ਼ਰ ਨੂੰ ਨਾ ਲੱਗਣ ਦਾ ਅਹਿਦ ਲਿਆ , ਉੱਥੇ ਹੀ ਨਾਜਾਇਜ਼ ਖਣਨ ਦਾ ਡੱਟਵਾਂ ਵਿਰੋਧ ਕਰਨ ਦਾ ਫੈਸਲਾ ਕੀਤਾ। ਪਿੰਡ ਚੱਕਮੀਰਪੁਰ ਕੋਠੀ ਤੋਂ ਸਾਬਕਾ ਅਧਿਆਪਕ ਸੁਰਿੰਦਰ ਸਿੰਘ ਵੱਲੋਂ ਪ੍ਰਸ਼ਾਸਨ ਅਤੇ ਖਣਨ ਮਾਫੀਆ ਦੁਆਰਾ ਖਣਨ ਦਾ ਵਿਰੋਧ ਕਰਨ ’ਤੇ ਉਸ ਅਤੇ ਉਸਦੇ ਪਰਿਵਾਰ ਉੱਤੇ ਢਾਹੇ ਜ਼ਬਰ ਦੀ ਵਿਥਿਆ ਨੇ ਹਾਜ਼ਰੀਨ ਨੂੰ ਭਾਵੁਕ ਕੀਤਾ। ਉਪਰੰਤ ਪੀਡ਼੍ਹਤ ਲੋਕਾਂ ਨੇ ਅੱਡਾ ਝੀਰ ਦਾ ਖੂਹ ਦੇ ਬਜ਼ਾਰ ’ਚ ਮੁਜ਼ਾਹਰਾ ਕੀਤਾ ਅਤੇ ਚੌਂਕ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਖਣਨ ਰੋਕੋ ਜ਼ਮੀਨ ਬਚਾਓ ਸੰਰਘਸ਼ ਕਮੇਟੀ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ 7 ਦਿਨਾਂ ਦਾ ਅਲਟੀਮੇਟਮ ਦਿੰਦੇ ਹੋਇਆਂ ਨਵੇਂ ਲਗਾਏ ਜਾ ਰਹੇ ਸਟੋਨ ਕਰੱਸ਼ਰਾਂ ਦੀਆਂ ਪ੍ਰਵਾਨਗੀਆਂ ਰੱਦ ਕਰਨ ਅਤੇ ਕਥਿਤ ਖਣਨ ’ਚ ਸ਼ਾਮਲ ਲੋਕਾਂ, ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਸੰਘਰਸ਼ ਕਮੇਟੀ ਨੇ ਪ੍ਰਭਾਵਿਤ ਪਿੰਡਾਂ ਦੀ ਸਾਂਝੀ ਮੀਟਿੰਗ ਬੁਲਾ ਕੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕਣ ਦਾ ਐਲਾਨ ਕੀਤਾ ਹੈ।ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਪ੍ਰੀਤਮ ਸਿੰਘ ਬੇਲਾ ਸਰਿਆਣਾ, ਪੁਸ਼ਪਾ ਹੰਦਵਾਲ, ਸ਼ੇਰ ਸਿੰਘ ਉਲਾਹਾ, ਖਡ਼ਕ ਸਿੰਘ ਸਿੱਬੋ ਚੱਕ, ਵਿਜੈ ਕੁਮਾਰ ਰਿਆਲ਼ੀ ਆਦਿ ਨੇ ਵੀ ਸੰਬੋਧਨ ਕੀਤਾਂ।
- ਮੁਕੇਰੀਆਂ ਦੀਆਂ ਸੰਗਤਾਂ ਉਤਸਾਹ ਨਾਲ ਸਜਾਇਆ ਗਿਆ ਨਗਰ ਕੀਰਤਨ1
- Dasuya ਚ ਘਰ ਦੇ ਬਾਹਰ ਖੇਡ ਰਹੇ 5 ਸਾਲ ਮਾਸੂਮ ਦਾ ਕੁੱਤਿਆਂ ਨੇ ਕੀਤਾ ਆਹ ਹਾਲ | Dasuya News1
- ਦਸੂਹਾ ਦੇ ਪਿੰਡ ਨਨਸੋਟਾ 'ਚ 5 ਸਾਲਾ ਬੱਚੇ ਨੂੰ ਕੁੱਤਿਆਂ ਨੇ ਕੱਟਿਆ ਸਿਰ 'ਤੇ ਹੋਏ ਡੂੰਘੇ ਜ਼ਖਮ1
- 🛑ਪਹਿਲਾ ਕੁਸ਼ਤੀ ਮਹਾਂਦੰਗਲ ਮੁਹੱਲਾ ਕਹਿਰਵਾਲੀ (ਸੰਗਲਾਂਪੰਨਵਾ ਰੋਡ) ਦਸੂਹਾ 5-1-20251
- DASUYA 'ਚ 6 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ, ਬੱਚਾ ਗੰਭੀਰ ਜ਼ਖ਼ਮੀ ਹਸਪਤਾਲ 'ਚ ਭਰਤੀ1
- चाइना डोर बेचने वालों की अब नहीं खैर :-सरपंच संजीव कुमार " रोड्डा " गांव घरोटा के सरपंच संजीव कुमार रोड्डा ने अपने दुकानदारों को चेतावनी देते हुए कहा की अब चाइना डोर बेचने वालों की नहीं रहेगी खैर । अगर कोई चाइना डोर बेचता हुआ पाया गया उस दुकानदार की गांव की पंचायत द्वारा कोई भी मदद नहीं की जाएगी और उसे कानूनी मुश्किलों का सामना करना पड़ेगा। इसलिए दुकानदार रिवायती डोर के प्रचलन को बढ़ावा दें। https://www.facebook.com/share/v/15ZpZN6dr7/ https://www.youtube.com/live/MSqc5Aad10U?si=zumJEKron7eJKKYh1
- WALLPAPER BY SEHGAL FURNISHING1