ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਦਿਵਸ 'ਤੇ ਕੋਟਿ-ਕੋਟਿ ਪ੍ਰਣਾਮ 🙏✨ ੧ ਅਪ੍ਰੈਲ: ਵਿਸ਼ੇਸ਼ ਰਿਪੋਰਟ ਅੱਜ ਸਿੱਖ ਕੌਮ ਦੇ ਅੱਠਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ (ਬਾਲਾ ਪ੍ਰੀਤਮ) ਦਾ ਜੋਤੀ ਜੋਤ ਪੁਰਬ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਹੁਤ ਹੀ ਛੋਟੀ ਉਮਰ ਵਿੱਚ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਮਾਨਵਤਾ ਦੇ ਭਲੇ ਲਈ ਆਪਣਾ ਜੀਵਨ ਨਿਛਾਵਰ ਕਰ ਦਿੱਤਾ। ਗੁਰੂ ਜੀ ਦੀ ਮਹਿਮਾ ਵਿੱਚ ਕੁਝ ਅਨਮੋਲ ਪੰਗਤੀਆਂ: 📜🌟 "ਅੱਠਵੇਂ ਨਾਨਕ ਜਗ ਮਹਿ ਆਏ, ਬਾਲ ਰੂਪ ਧਰਿ ਜੋਤਿ ਜਗਾਈ। ਪਿਤਾ ਗੁਰੂ ਹਰਿਰਾਇ ਜੀ ਦਿੱਤੀ, ਗੁਰਤਾ ਗੱਦੀ ਦੀ ਵਡਿਆਈ। ਛੋਟੀ ਉਮਰੇ ਮੱਤਾਂ ਉੱਚੀਆਂ, ਪੰਡਿਤਾਂ ਦਾ ਵੀ ਮਾਣ ਮਿਟਾਈ। ਛੱਜੂ ਝਿਉਰ ਤੋਂ ਗੀਤਾ ਪੜ੍ਹਵਾਈ, ਅਕਲਿ ਅਗੰਮੀ ਮੁਖੋਂ ਸੁਣਾਈ।" 🚩 ਅੱਜ ਦੇ ਦਿਨ ਦੀਆਂ ਮੁੱਖ ਵਿਸ਼ੇਸ਼ਤਾਵਾਂ: 📍 ਦੀਨ-ਦੁਖੀਆਂ ਦੀ ਸੇਵਾ: ਗੁਰੂ ਸਾਹਿਬ ਜੀ ਨੇ ਦਿੱਲੀ ਵਿੱਚ ਫੈਲੀ ਚੇਚਕ ਦੀ ਬਿਮਾਰੀ ਦੌਰਾਨ ਜਾਤ-ਪਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕੀਤੀ। 📍 ਅਗੰਮੀ ਅਕਲ: ਛੋਟੀ ਉਮਰ ਵਿੱਚ ਹੀ ਆਪ ਜੀ ਨੇ ਵੱਡੇ-ਵੱਡੇ ਵਿਦਵਾਨਾਂ ਅਤੇ ਪੰਡਿਤਾਂ ਦੇ ਹੰਕਾਰ ਨੂੰ ਚੂਰ-ਚੂਰ ਕੀਤਾ। 📍 ਦਰਸ਼ਨਾਂ ਦੀ ਮਹਿਮਾ: "ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖ ਜਾਇ" - ਆਪ ਜੀ ਦੇ ਪਵਿੱਤਰ ਦਰਸ਼ਨਾਂ ਮਾਤਰ ਨਾਲ ਹੀ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਗੁਰੂ ਚਰਨਾਂ ਦੇ ਭੌਰੇ: 🙏🌸 ਬਾਲਾ ਪ੍ਰੀਤਮ ਜੀ ਦੇ ਜੋਤੀ ਜੋਤ ਦਿਵਸ 'ਤੇ ਸਮੂਹ ਸੰਗਤਾਂ ਨੂੰ ਕੋਟਿਨ ਕੋਟਿ ਪ੍ਰਣਾਮ। ਆਓ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਪ੍ਰਣ ਕਰੀਏ।

- ਸੁਲਤਾਨਪੁਰ ਲੋਧੀ ਦੇ ਪਿੰਡ ਰੂਰਲ ਚੰਡੀਗੜ੍ਹ ਬਸਤੀ ਵਿਖੇ ਇੱਕ ਨੌਜਵਾਨ ਦੀ ਭੇਦਭਰੇ ਹਾਲਾਤ ਤਾਂ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਿਤ ਦੀ ਅਚਾਨਕ ਸਿਹਤ ਵਿਗੜਨ ਤੇ ਉਸ ਨੂੰ ਹਸਪਤਾਲ ਲਜਾਇਆ ਗਿਆ ਸੀ ਪਰ ਉਸ ਦੀ ਮੌਤ ਹੋ ਗਈ, ਸੁਲਤਾਨਪੁਰ ਲੋਧੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ ਚ ਰਖਵਾ ਦਿੱਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।1
- ਥਾਣਾ ਕੋਤਵਾਲੀ ਪੁਲਿਸ ਵਲੋਂ ਥਾਣਾ ਮੁੱਖੀ ਹਰਦੀਪ ਸਿੰਘ ਦੀ ਅਗਵਾਈ ਕਪੂਰਥਲਾ ਕਰਤਾਰਪੁਰ ਰੋਡ ਤੇ ਲਗਾਇਆ ਗਿਆ ਵਿਸ਼ੇਸ ਨਾਕਾ ਤੇ ਕੀਤੀ ਵਾਹਨਾਂ ਦੀ ਚੈਕਿੰਗ1
- ਕਪੂਰਥਲਾ 30 ਮਾਰਚ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਮੋਬਾਈਲ ਸ਼ੋਪ ਤੇ ਚੋਰਾਂ ਨੇ ਲੱਖਾਂ ਰੁਪਏ ਦੀ ਕੀਤੀ ਚੋਰੀ,ਚੋਰ ਫੜੇ ਜਾਨ ਤੇ ਪੀੜਿਤ ਦੁਕਾਨਦਾਰ ਨਾਲ ਚੋਰਾਂ ਦਾ ਰਾਜੀਨਾਮਾ ਕਰਵਾਉਣ ਦੀ ਜਿਦ ਤੇ ਅੜੇ ਕੁਝ ਮੋਹਤਬਰ, ਪੀੜਿਤ ਦੁਕਾਨਦਾਰ ਪਰਿਵਾਰ ਸਮੇਤ ਹੋਇਆ ਐਸ ਐਸ ਪੀ ਕੋਲ ਪੇਸ਼ ਐਂਕਰ - ਨਡਾਲਾ ਵਿਖੇ ਵਿਨੋਦ ਕੁਮਾਰ ਪੁੱਤਰ ਦੇਵਰਾਜ ਵਾਸੀ ਨਡਾਲਾ ਦੀ ਇੱਕ ਮੋਬਾਈਲ ਸ਼ੋਪ ਤੇ ਚੋਰਾਂ ਵਲੋਂ ਲੱਖਾਂ ਰੁਪਏ ਦਾ ਮਾਲ ਚੋਰੀ ਕੀਤਾ ਗਿਆ ਜਦੋ ਪੀੜਿਤ ਨੂੰ ਚੋਰਾਂ ਦਾ ਪਤਾ ਲਗਾ ਤੇ ਮੌਕੇ ਤੇ ਕੁੱਝ ਮੋਹਤਬਰ ਅਤੇ ਚੋਂਕੀ ਵਲੋਂ ਰਾਜੀਨਾਮੇ ਦਾ ਦਬਾਅ ਪਾਇਆ ਗਿਆ ਪ੍ਰੰਤੂ ਪੀੜਿਤ ਪਰਿਵਾਰ ਨੇ ਰਾਜੀਨਾਮੇ ਦੀ ਸ਼ਰਤ ਨਾ ਮਨ ਦੇ ਹੋਏ ਐਸ ਐਸ ਪੀ ਕਪੂਰਥਲਾ ਕੋਲ ਦੋਸ਼ੀਆਂ ਤੇ ਪਰਚਾ ਦੇਣ ਦੀ ਮੰਗ ਰੱਖੀ ਐਸ ਐਸ ਪੀ ਗੌਰਵ ਤੂਰਾ ਨੇ ਮਾਮਲੇ ਦੀ ਜਾਂਚ ਦੀ ਜਾਮੇਵਾਰੀ ਡੀ ਐਸ ਪੀ ਸਬ ਡਿਵੀਜਨ ਭੁਲੱਥ ਕਰਨੈਲ ਸਿੰਘ ਨੂੰ ਸੌਂਪ ਦਿੱਤੀ ਹੈ4
- ਨਵਾਂ ਸਾਈਕਲ ਆਉਣ ਨਾਲ ਘਰ ਚੋਂ ਖੁਸ਼ੀ ਦਾ ਮਾਹੌਲ ਗਰੀਬ ਪਰਿਵਾਰ ਮਿਹਨਤ ਕਰਕੇ ਨਵਾਂ ਸਾਈਕਲ ਘਰ ਲੈ ਕੇ ਆਇਆ ਅੰਮ੍ਰਿਤਸਰ ਹਲਕਾ ਮਜੀਠਾ ਪਿੰਡ ਕੋਟਲੀ ਢੋਲੇ ਸ਼ਾਹ ਅੰਮ੍ਰਿਤਸਰ ਦੇ ਹਲਕਾ ਮਜੀਠਾ ਤੋਂ ਇੱਕ ਦਿਲ ਨੂੰ ਛੂਹਣ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਇੱਕ ਗਰੀਬ ਪਰਿਵਾਰ ਨੇ ਸਿਰਫ਼ ਇੱਕ ਨਵੀਂ ਸਾਈਕਲ ਆਉਣ ‘ਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਾ ਲਿਆ। ਇਸ ਪਰਿਵਾਰ ਲਈ ਇਹ ਸਾਈਕਲ ਕੋਈ ਆਮ ਚੀਜ਼ ਨਹੀਂ, ਸਗੋਂ ਬੱਚਿਆਂ ਦੇ ਸੁਪਨਿਆਂ ਦੀ ਪੂਰੀ ਹੋਈ ਇੱਕ ਵੱਡੀ ਖ਼ਾਹਿਸ਼ ਹੈ। ਛੋਟੇ-ਛੋਟੇ ਬੱਚਿਆਂ ਨੇ ਇਸ ਮੌਕੇ ‘ਤੇ ਰਿਬਨ ਕੱਟ ਕੇ ਖੁਸ਼ੀ ਮਨਾਈ, ਜੋ ਕਿ ਇੱਕ ਵੱਖਰੀ ਤੇ ਪ੍ਰੇਰਣਾਦਾਇਕ ਮਿਸਾਲ ਬਣ ਗਈ। ਅੱਜ ਦੇ ਸਮੇਂ ਵਿੱਚ ਜਿੱਥੇ ਲੋਕ ਕਾਰਾਂ, ਮੋਟਰਸਾਈਕਲਾਂ ਜਾਂ ਸਕੂਟਰੀਆਂ ਖਰੀਦ ਕੇ ਜਸ਼ਨ ਮਨਾਉਂਦੇ ਹਨ, ਉੱਥੇ ਹੀ ਇਸ ਪਰਿਵਾਰ ਨੇ ਸਾਬਤ ਕੀਤਾ ਕਿ ਅਸਲੀ ਖੁਸ਼ੀ ਚੀਜ਼ ਦੀ ਕੀਮਤ ਵਿੱਚ ਨਹੀਂ, ਸਗੋਂ ਉਸਦੀ ਅਹਿਮੀਅਤ ਵਿੱਚ ਹੁੰਦੀ ਹੈ। ਇਹ ਘਟਨਾ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਛੋਟੀਆਂ-ਛੋਟੀਆਂ ਖੁਸ਼ੀਆਂ ਹੀ ਜ਼ਿੰਦਗੀ ਨੂੰ ਖ਼ਾਸ ਬਣਾਉਂਦੀਆਂ ਹਨ ਅਤੇ ਬੱਚਿਆਂ ਦੀ ਇਹ ਮੁਸਕਾਨ ਸਭ ਤੋਂ ਵੱਡੀ ਦੌਲਤ ਹੈ1
- Post by Man24punjabi1
- ਸ਼ਹੀਦ ਬਾਬਾ ਮੱਖਣ ਸਿੰਘ ਜੀ ਅਤੇ ਬਾਬਾ ਗੱਜਣ ਸਿੰਘ ਜੀ ਦਾ ਬਰਸੀ ਸਮਾਗਮ ਸਮਾਧ ਸ਼ਹੀਦ ਬਾਬਾ ਨੋਧ ਸਿੰਘ ਜੀ ਦੇ ਪਾਵਨ ਅਸਥਾਨ ਵਿਖੇ ਮਨਾਇਆ ਗਿਆ....1
- ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਗਿੰਨੀ ਦੀ ਅੰਮ੍ਰਿਤਸਰ ਅਕਾਲ ਤਖਤ ‘ਤੇ ਅਰਜ਼ੀ, ਦਲੀਪ ਠਾਕੁਰ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਗੁਰੂ ਗ੍ਰੰਥ ਸਾਹਿਬ ਬਾਰੇ ਅਪਮਾਨ ਬਰਦਾਸ਼ਤ ਨਹੀਂ – ਭੁਪਿੰਦਰ ਸਿੰਘ ਗਿੰਨੀ ਦਾ ਤਿੱਖਾ ਬਿਆਨ ਵੀਡੀਓ ਡਿਲੀਟ ਕਰਨ ‘ਤੇ ਦਬਾਅ ਦਾ ਖੁਲਾਸਾ, ਕਿਹਾ– ਮੈਂਬਰਸ਼ਿਪ ਤੋਂ ਵੱਧ ਗੁਰੂ ਦੀ ਇੱਜ਼ਤ ਮਹੱਤਵਪੂਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਗਿੰਨੀ ਵੱਲੋਂ ਨਾਮਧਾਰੀ ਸੰਪ੍ਰਦਾਇ ਨਾਲ ਜੁੜੇ ਦਲੀਪ ਠਾਕੁਰ ਸਿੰਘ ਖ਼ਿਲਾਫ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿੱਚ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲੀਪ ਠਾਕੁਰ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਸਿੱਖ ਧਰਮ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਬਿਲਕੁਲ ਵੀ ਕਬੂਲਯੋਗ ਨਹੀਂ ਹਨ। ਭੁਪਿੰਦਰ ਸਿੰਘ ਗਿੰਨੀ ਨੇ ਕਿਹਾ ਕਿ ਸਿੱਖਾਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਜਗਤ ਗੁਰੂ ਹਨ ਅਤੇ ਇਸ ਬਾਰੇ ਕੋਈ ਵੀ ਕਿੰਤੂ-ਪ੍ਰੰਤੂ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਦਲੀਪ ਠਾਕੁਰ ਸਿੰਘ ਉੱਤੇ ਪਹਿਲਾਂ ਤੋਂ ਹੀ ਗੰਭੀਰ ਮਾਮਲੇ ਦਰਜ ਹਨ ਅਤੇ ਉਹ ਅਮਰੀਕਾ ਵਿੱਚ ਬੈਠ ਕੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹਨਾਂ ਨੇ ਇਸ ਮਾਮਲੇ ‘ਤੇ ਆਵਾਜ਼ ਉਠਾਈ ਸੀ, ਪਰ ਕੁਝ ਲੋਕਾਂ ਵੱਲੋਂ ਉਨ੍ਹਾਂ ‘ਤੇ ਦਬਾਅ ਪਾ ਕੇ ਉਹ ਵੀਡੀਓ ਡਿਲੀਟ ਕਰਵਾਈ ਗਈ। ਗਿੰਨੀ ਨੇ ਕਿਹਾ ਕਿ ਉਹ ਕਿਸੇ ਵੀ ਦਬਾਅ ਅੱਗੇ ਝੁਕਣ ਵਾਲੇ ਨਹੀਂ ਹਨ ਅਤੇ ਜੇ ਲੋੜ ਪਈ ਤਾਂ ਆਪਣੇ ਅਹੁਦੇ ਵੀ ਛੱਡਣ ਲਈ ਤਿਆਰ ਹਨ, ਪਰ ਆਪਣੇ ਗੁਰੂ ਦੀ ਇੱਜ਼ਤ ਨਾਲ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖ ਸੰਸਥਾਵਾਂ ਅਤੇ ਕਮੇਟੀ ਦੇ ਹੋਰ ਮੈਂਬਰਾਂ ਨੂੰ ਵੀ ਇਸ ਮਾਮਲੇ ‘ਚ ਆਵਾਜ਼ ਚੁੱਕਣੀ ਚਾਹੀਦੀ ਹੈ। ਉਨ੍ਹਾਂ ਨੇ ਅਫਸੋਸ ਜਤਾਇਆ ਕਿ ਬਹੁਤ ਸਾਰੇ ਮੈਂਬਰ ਸਿਰਫ ਅਹੁਦਿਆਂ ਅਤੇ ਵੋਟਾਂ ਦੀ ਰਾਜਨੀਤੀ ਵਿੱਚ ਫਸੇ ਹੋਏ ਹਨ ਅਤੇ ਸਿੱਖੀ ਦੇ ਮੁੱਦਿਆਂ ‘ਤੇ ਖਾਮੋਸ਼ ਹਨ। ਭੁਪਿੰਦਰ ਸਿੰਘ ਗਿੰਨੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦਾ ਗੰਭੀਰਤਾ ਨਾਲ ਸੰਗਿਆਨ ਲਿਆ ਜਾਵੇ ਅਤੇ ਦਲੀਪ ਠਾਕੁਰ ਸਿੰਘ ਨੂੰ ਸਿੱਖ ਜਗਤ ਤੋਂ ਮਾਫ਼ੀ ਮੰਗਣ ਲਈ ਕਿਹਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਲੋਕ ਗੁਰੂ ਸਾਹਿਬ ਦੀ ਅਪਮਾਨ ਨਾ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਬਾਈਟ : ਭੁਪਿੰਦਰ ਸਿੰਘ ਗਿੰਨੀ, ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ1
- ਪੁਰਾਣੀ ਜੇਲ ਨੇੜੇ ਇੱਕ ਵਿਅਕਤੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੁਨਸਾਨ ਇਲਾਕੇ ਵਿੱਚ ਲਾਸ਼ ਮਿਲਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਸਥਾਨਕ ਲੋਕਾਂ ਨੇ ਸ਼ੱਕ ਜਤਾਇਆ ਕਿ ਵਿਅਕਤੀ ਦੀ ਮੌਤ ਕਥਿਤ ਤੌਰ ਤੇ ਨਸ਼ੇ ਦੀ ਓਵਰਡੋਜ ਨਾਲ ਹੋਈ ਹੈ। ਮੌਕੇ ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਚ ਰਖਵਾ ਦਿੱਤੇ ਗਈ ਹੈ। ਵਿਅਕਤੀ ਦੇ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ। ਉਹਨਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।1