ਟੀ.ਬੀ ਲਾਗ ਦੀ ਬਿਮਾਰੀ, ਪਰ ਲਾਇਲਾਜ ਨਹੀਂ- ਡਾ. ਸਤਵੰਤ ਸਿੰਘ ਔਜਲਾ ਟੀ ਬੀ ਦੀ ਜਾਂਚ ਲਈ 22 ਅਪ੍ਰੈਲ ਤੋਂ ਲੱਗਣਗੇ ਵਿਸ਼ੇਸ਼ ਕੈਂਪ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ, ਜ਼ਿਲ੍ਹਾ ਨੋਡਲ ਅਫ਼ਸਰ (ਟੀ.ਬੀ) ਡਾ. ਮੋਨਿਕਾ ਬੰਸਲ ਦੀ ਰਹਿਨੁਮਾਈ ਹੇਠ 100 ਦਿਨਾਂ ਟੀ.ਬੀ ਮੁਕਤ ਭਾਰਤ ਅਭਿਆਨ ਤਹਿਤ ਬਲਾਕ ਧਨੌਲਾ ਦੇ ਵੱਖ ਵੱਖ ਪਿੰਡਾਂ ਵਿਚ ਟੀ.ਬੀ ਦੀ ਮੁਫ਼ਤ ਜਾਂਚ ਲਈ ਕੈਂਪ ਲਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸੀ.ਐੱਚ.ਸੀ ਧਨੌਲਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਕਿਹਾ ਕਿ ਬੇਸ਼ਕ ਟੀ.ਬੀ ਇੱਕ ਖਤਰਨਾਕ ਬਿਮਾਰੀ ਹੈ, ਪਰ ਇਹ ਪੂਰੀ ਤਰ੍ਹਾਂ ਇਲਾਜਯੋਗ ਹੈ। ਜੇਕਰ ਸਮੇਂ 'ਤੇ ਟੀ.ਬੀ ਦਾ ਇਲਾਜ ਕਰਵਾਇਆ ਜਾਵੇ, ਤਾਂ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ। ਉਹਨਾ ਦੱਸਿਆ ਕਿ ਟੀ.ਬੀ ਰੋਗ ਨਾਲ ਪੀੜ੍ਹਤ ਵਿਅਕਤੀ ਦੇ ਖੰਘਣ, ਛਿੱਕਣ ਜਾਂ ਸਾਹ ਛੱਡਣ ਨਾਲ ਬੈਕਟੀਰੀਆ ਹਵਾ ਵਿਚ ਫ਼ੈਲਦੇ ਹਨ, ਜੋ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸ ਲਈ ਤਪਦਿਕ ਦੀ ਬਿਮਾਰੀ ਨੂੰ ਛੁਪਾਉਣਾ ਘਾਤਕ ਹੋ ਸਕਦਾ ਹੈ। ਇਸ ਰੋਗ ਦੀ ਗੰਭੀਰਤਾ ਨੂੰ ਸਮਝਦਿਆਂ ਅਤੇ ਇਸਦਾ ਪਤਾ ਲਾਉਣ ਲਈ ਸਿਹਤ ਵਿਭਾਗ ਵੱਲੋਂ ਟੀ.ਬੀ ਮੁਕਤ ਭਾਰਤ ਅਭਿਆਨ ਤਹਿਤ ਇਸ ਮਹੀਨੇ ਬਲਾਕ ਧਨੌਲਾ ਵਿਚ ਹੁਣ ਤੱਕ 7 ਕੈਂਪ ਲਾਏ ਜਾ ਚੁੱਕੇ ਹਨ ਜਿਹਨਾਂ ਵਿਚ 275 ਤੋਂ ਵੱਧ ਮਰੀਜ਼ਾਂ ਦੇ ਛਾਤੀ ਦੇ ਮੁਫ਼ਤ ਐਕਸ-ਰੇਅ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇਹਨਾਂ ਕੈਂਪਾਂ ਵਿੱਚ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਬਲਗਮ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਡਾ. ਔਜਲਾ ਨੇ ਦੱਸਿਆ ਕਿ 22 ਅਤੇ 24 ਅਪ੍ਰੈਲ ਨੂੰ ਧਨੌਲਾ, 27 ਅਤੇ 29 ਅਪ੍ਰੈਲ ਨੂੰ ਠੀਕਰੀਵਾਲ, 4 ਅਤੇ 6 ਮਈ ਨੂੰ ਪਿੰਡ ਸੇਖਾਂ ਅਤੇ 8 ਤੇ 11 ਮਈ ਨੂੰ ਬਰਨਾਲਾ ਜੇਲ੍ਹ ਵਿਚ ਵੀ ਟੀ.ਬੀ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ ਅਤੇ ਵਿਸ਼ੇਸ਼ ਕੈਂਪ ਲਾਉਣ ਦਾ ਸਿਲਸਿਲਾ ਜੂਨ ਮਹੀਨੇ ਵਿੱਚ ਵੀ ਜਾਰੀ ਰਹੇਗਾ। ਉਹਨਾਂ ਲੋਕਾਂ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਐੱਸ.ਟੀ.ਐੱਸ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਟੀ.ਬੀ ਦੀ ਜਾਂਚ ਅਤੇ ਇਲਾਜ ਦੀ ਮੁਫ਼ਤ ਸੁਵਿਧਾ ਉਪਲੱਬਧ ਹੈ। ਉਹਨਾਂ ਦੱਸਿਆ ਕਿ ਦੋ ਹਫਤੇ ਤੋਂ ਵੱਧ ਖੰਘ, ਦਿਨ ਪ੍ਰਤੀ ਦਿਨ ਭਾਰ ਦਾ ਘਟਣਾ, ਭੁੱਖ ਨਾ ਲੱਗਣਾ, ਸ਼ਾਮ ਨੂੰ ਹਲਕਾ ਬੁਖਾਰ ਹੋਣਾ ਟੀ.ਬੀ ਦੇ ਲੱਛਣ ਹੋ ਸਕਦੇ ਹਨ। ਉਹਨਾਂ ਕਿਹਾ ਕਿ ਅਜਿਹੇ ਲੱਛਣ ਵਿਖਾਈ ਦੇਣ 'ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਸੁਖਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਟੀ.ਬੀ ਮਰੀਜ਼ ਜਿਸ ਨੇ ਸਰਕਾਰੀ ਸਿਹਤ ਸੰਸਥਾ ਵਿੱਚ ਆਪਣਾ ਪੰਜੀਕਰਨ ਕਰਵਾਇਆ ਹੈ ਉਸ ਨੂੰ ਸਰਕਾਰ ਵੱਲੋਂ ਇਲਾਜ ਦੌਰਾਨ ਹਰ ਮਹੀਨੇ 500 ਰੁਪਏ ਪੌਸ਼ਟਿਕ ਖੁਰਾਕ ਲਈ ਦਿੱਤੇ ਜਾਂਦੇ ਹਨ ਤਾਂ ਜੋ ਮਰੀਜ਼ ਤੰਦਰੁਸਤ ਅਤੇ ਸਿਹਤਮੰਦ ਹੋ ਸਕੇ। ਇਸ ਮੌਕੇ ਰੇਡੀਓਗ੍ਰਾਫ਼ਰ ਸੁਰਜੀਤ ਸਿੰਘ, ਐੱਸ.ਟੀ.ਐੱਸ ਸੁਖਵਿੰਦਰ ਸਿੰਘ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
ਟੀ.ਬੀ ਲਾਗ ਦੀ ਬਿਮਾਰੀ, ਪਰ ਲਾਇਲਾਜ ਨਹੀਂ- ਡਾ. ਸਤਵੰਤ ਸਿੰਘ ਔਜਲਾ ਟੀ ਬੀ ਦੀ ਜਾਂਚ ਲਈ 22 ਅਪ੍ਰੈਲ ਤੋਂ ਲੱਗਣਗੇ ਵਿਸ਼ੇਸ਼ ਕੈਂਪ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ, ਜ਼ਿਲ੍ਹਾ ਨੋਡਲ ਅਫ਼ਸਰ (ਟੀ.ਬੀ) ਡਾ. ਮੋਨਿਕਾ ਬੰਸਲ ਦੀ ਰਹਿਨੁਮਾਈ ਹੇਠ 100 ਦਿਨਾਂ ਟੀ.ਬੀ ਮੁਕਤ ਭਾਰਤ ਅਭਿਆਨ ਤਹਿਤ ਬਲਾਕ ਧਨੌਲਾ ਦੇ ਵੱਖ ਵੱਖ ਪਿੰਡਾਂ ਵਿਚ ਟੀ.ਬੀ ਦੀ ਮੁਫ਼ਤ ਜਾਂਚ ਲਈ ਕੈਂਪ ਲਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸੀ.ਐੱਚ.ਸੀ ਧਨੌਲਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਕਿਹਾ ਕਿ ਬੇਸ਼ਕ ਟੀ.ਬੀ ਇੱਕ ਖਤਰਨਾਕ ਬਿਮਾਰੀ ਹੈ, ਪਰ ਇਹ ਪੂਰੀ ਤਰ੍ਹਾਂ ਇਲਾਜਯੋਗ ਹੈ। ਜੇਕਰ ਸਮੇਂ 'ਤੇ ਟੀ.ਬੀ ਦਾ ਇਲਾਜ ਕਰਵਾਇਆ ਜਾਵੇ, ਤਾਂ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ। ਉਹਨਾ ਦੱਸਿਆ ਕਿ ਟੀ.ਬੀ ਰੋਗ ਨਾਲ ਪੀੜ੍ਹਤ ਵਿਅਕਤੀ ਦੇ ਖੰਘਣ, ਛਿੱਕਣ ਜਾਂ ਸਾਹ ਛੱਡਣ ਨਾਲ ਬੈਕਟੀਰੀਆ ਹਵਾ ਵਿਚ ਫ਼ੈਲਦੇ ਹਨ, ਜੋ
ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸ ਲਈ ਤਪਦਿਕ ਦੀ ਬਿਮਾਰੀ ਨੂੰ ਛੁਪਾਉਣਾ ਘਾਤਕ ਹੋ ਸਕਦਾ ਹੈ। ਇਸ ਰੋਗ ਦੀ ਗੰਭੀਰਤਾ ਨੂੰ ਸਮਝਦਿਆਂ ਅਤੇ ਇਸਦਾ ਪਤਾ ਲਾਉਣ ਲਈ ਸਿਹਤ ਵਿਭਾਗ ਵੱਲੋਂ ਟੀ.ਬੀ ਮੁਕਤ ਭਾਰਤ ਅਭਿਆਨ ਤਹਿਤ ਇਸ ਮਹੀਨੇ ਬਲਾਕ ਧਨੌਲਾ ਵਿਚ ਹੁਣ ਤੱਕ 7 ਕੈਂਪ ਲਾਏ ਜਾ ਚੁੱਕੇ ਹਨ ਜਿਹਨਾਂ ਵਿਚ 275 ਤੋਂ ਵੱਧ ਮਰੀਜ਼ਾਂ ਦੇ ਛਾਤੀ ਦੇ ਮੁਫ਼ਤ ਐਕਸ-ਰੇਅ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇਹਨਾਂ ਕੈਂਪਾਂ ਵਿੱਚ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਬਲਗਮ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਡਾ. ਔਜਲਾ ਨੇ ਦੱਸਿਆ ਕਿ 22 ਅਤੇ 24 ਅਪ੍ਰੈਲ ਨੂੰ ਧਨੌਲਾ, 27 ਅਤੇ 29 ਅਪ੍ਰੈਲ ਨੂੰ ਠੀਕਰੀਵਾਲ, 4 ਅਤੇ 6 ਮਈ ਨੂੰ ਪਿੰਡ ਸੇਖਾਂ ਅਤੇ 8 ਤੇ 11 ਮਈ ਨੂੰ ਬਰਨਾਲਾ ਜੇਲ੍ਹ ਵਿਚ ਵੀ ਟੀ.ਬੀ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ ਅਤੇ ਵਿਸ਼ੇਸ਼ ਕੈਂਪ
ਲਾਉਣ ਦਾ ਸਿਲਸਿਲਾ ਜੂਨ ਮਹੀਨੇ ਵਿੱਚ ਵੀ ਜਾਰੀ ਰਹੇਗਾ। ਉਹਨਾਂ ਲੋਕਾਂ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਐੱਸ.ਟੀ.ਐੱਸ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਟੀ.ਬੀ ਦੀ ਜਾਂਚ ਅਤੇ ਇਲਾਜ ਦੀ ਮੁਫ਼ਤ ਸੁਵਿਧਾ ਉਪਲੱਬਧ ਹੈ। ਉਹਨਾਂ ਦੱਸਿਆ ਕਿ ਦੋ ਹਫਤੇ ਤੋਂ ਵੱਧ ਖੰਘ, ਦਿਨ ਪ੍ਰਤੀ ਦਿਨ ਭਾਰ ਦਾ ਘਟਣਾ, ਭੁੱਖ ਨਾ ਲੱਗਣਾ, ਸ਼ਾਮ ਨੂੰ ਹਲਕਾ ਬੁਖਾਰ ਹੋਣਾ ਟੀ.ਬੀ ਦੇ ਲੱਛਣ ਹੋ ਸਕਦੇ ਹਨ। ਉਹਨਾਂ ਕਿਹਾ ਕਿ ਅਜਿਹੇ ਲੱਛਣ ਵਿਖਾਈ ਦੇਣ 'ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਸੁਖਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਟੀ.ਬੀ ਮਰੀਜ਼ ਜਿਸ ਨੇ ਸਰਕਾਰੀ ਸਿਹਤ ਸੰਸਥਾ ਵਿੱਚ ਆਪਣਾ ਪੰਜੀਕਰਨ ਕਰਵਾਇਆ ਹੈ ਉਸ ਨੂੰ ਸਰਕਾਰ ਵੱਲੋਂ ਇਲਾਜ ਦੌਰਾਨ ਹਰ ਮਹੀਨੇ 500 ਰੁਪਏ ਪੌਸ਼ਟਿਕ ਖੁਰਾਕ ਲਈ ਦਿੱਤੇ ਜਾਂਦੇ ਹਨ ਤਾਂ ਜੋ ਮਰੀਜ਼ ਤੰਦਰੁਸਤ ਅਤੇ ਸਿਹਤਮੰਦ ਹੋ ਸਕੇ। ਇਸ ਮੌਕੇ ਰੇਡੀਓਗ੍ਰਾਫ਼ਰ ਸੁਰਜੀਤ ਸਿੰਘ, ਐੱਸ.ਟੀ.ਐੱਸ ਸੁਖਵਿੰਦਰ ਸਿੰਘ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
- ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਿਨਾਂ ਕਿਸੇ ਪੱਖਪਾਤ ਬਿਨਾਂ ਸਿਫਾਰਸ ਤੋਂ ਦਿੱਤੀਆਂ ਜਾ ਰਹੀਆਂ ਨੌਕਰੀਆਂ ਤਹਿਤ ਹਲਕੇ ਮਹਿਲ ਕਲਾ ਵਿਖੇ ਬੱਚੀ ਹਰਮਨਦੀਪ ਕੌਰ ਵਜੀਦਪੁਰ ਬਦੇਸ਼ਾਂ ਨੂੰ ਡੈਅਰੀ ਵਿਭਾਗ ਵਿੱਚ ਬਤੌਰ ਇੰਸਪੈਕਟਰ ਦੀ ਨੌਕਰੀ ਲੱਗਣ ਤੇ ਹਲਕਾ ਮਹਿਲ ਕਲਾ ਤੋਂ ਵਿਧਾਇਕ ਕੁਲਵੰਤ ਪੰਡੋਰੀ ਵੱਲੋਂ ਦਿੱਤੀਆਂ ਗਈਆਂ ਸ਼ੁਭਕਾਮਨਾ ਤੇ ਕੀਤਾ ਗਿਆ ਸਨਮਾਨ1
- Post by Bandhantor singh2
- Post by GURJIT SINGH KHUDDI1
- Post by ༒♛𝔖𝔥𝔦𝔣𝔞𝔩𝔦 ♛༒꧂1
- ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ ਸੰਜੇ ਤਲਵਾਰ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਆਪਣੀ ਮਾਲਕੀ ਵਾਲੀ ਜਮੀਨ ਤੇ ਖਾਲੀ ਕਰਾਉਣ ਦਾ ਨੋਟਿਸ ਲਾਉਂਦੀ ਹੋਈ ਤਾਜ ਪੁਰ ਰੋਡ ਸੁਧਾਕਰ ਪਾਠਕ ਨਗਰ ਗਲੀ ਨੰਬਰ 1 ਲੁਧਿਆਨਾ ਪੁੱਡਾ ਗਲਾਡਾ ਮਾਲਕੀ ਵਾਲੀ ਜ਼ਮੀਨ ’ਤੇ ਕਾਂਗਰਸ ਪਾਰਟੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਿਵ ਸ਼ਕਤੀ ਮੰਦਰ ਬਣਾਇਆ ਗਿਆ ਸੀ1
- ਮਾਨ ਸਰਕਾਰ ਦੀ ਸਲਾਗਾ ਕਰਦੇ ਆ🙏2
- ਵਿਜੇ ਇੰਦਰ ਸਿੰਗਲਾ ਨੇ ਮਾਨਸਾ ਵਿਖੇ ਕਾਂਗਰਸ ਦੀ ਪ੍ਰੈਸ ਕਾਨਫਰੰਸ ਕੀਤੀ ਸੰਬੋਧਨ1
- ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 34 ਲੱਖ ਮੀਟ੍ਰਿਕ ਟਨ ਦੀ ਕੀਤੀ ਗਈ ਖ਼ਰੀਦ: ਲਾਲ ਚੰਦ ਕਟਾਰੂਚੱਕ 1818 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ 'ਚ ਕੀਤੀ ਖੁਰਾਕ ਅਤੇ ਸਪਲਾਈ ਮੰਤਰੀ ਵਲੋਂ ਬਰਨਾਲਾ ਦੀ ਮੁੱਖ ਅਨਾਜ ਮੰਡੀ ਦਾ ਦੌਰਾ1