logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਸ਼ਹਿਰ ਵਿੱਚ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਿਆਸੀ ਤਣਾਅ ਵਧ ਗਿਆ ਹੈ। ਚੋਣ ਜਿੱਤਣ ਵਾਲੀ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ 'ਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਦੇ ਘਰ ਅੱਗੇ ਹੁੱਲੜਬਾਜ਼ੀ ਕਰਨ ਅਤੇ 'ਆਪ' ਦੇ ਚੋਣ ਨਿਸ਼ਾਨ ਝਾੜੂ ਨੂੰ ਖਿਲਾਰਨ ਦਾ ਦੋਸ਼ ਹੈ। ਇਸ ਸ਼ਿਕਾਇਤ ਤੋਂ ਬਾਅਦ ਟਾਂਡਾ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਦੇ ਵਿਰੋਧ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਥਾਣਾ ਟਾਂਡਾ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ, ਟਾਂਡਾ ਦੇ ਮੁਹੱਲਾ ਅਹੀਆਪੁਰ ਦੇ ਵਾਰਡ ਨੰਬਰ ਇੱਕ ਤੋਂ 'ਆਪ' ਦੀ ਮਹਿਲਾ ਉਮੀਦਵਾਰ ਮੋਨਿਕਾ ਸੋਂਧੀ ਦੇ ਪਤੀ ਰਾਜਨ ਸੋਂਧੀ ਨੇ ਟਾਂਡਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਚੋਣ ਜਿੱਤਣ ਤੋਂ ਬਾਅਦ ਕਾਂਗਰਸੀ ਮਹਿਲਾ ਉਮੀਦਵਾਰ ਨੇਹਾ ਵੈਦ ਦੇ ਵਰਕਰਾਂ ਨੇ ਜਿੱਤ ਦਾ ਜਸ਼ਨ ਮਨਾਉਂਦਿਆਂ ਉਨ੍ਹਾਂ ਦੇ ਘਰ ਅੱਗੇ ਹੁੱਲੜਬਾਜ਼ੀ ਕੀਤੀ ਅਤੇ 'ਆਪ' ਦੇ ਚੋਣ ਨਿਸ਼ਾਨ ਝਾੜੂ ਨੂੰ ਬੁਰੀ ਤਰ੍ਹਾਂ ਖਿਲਾਰ ਕੇ ਉਨ੍ਹਾਂ ਦੇ ਘਰ ਅੱਗੇ ਸੁੱਟਿਆ। ਇਸ ਘਟਨਾ ਨੂੰ ਕਾਂਗਰਸੀ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਪਾ ਕੇ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਸ਼ਿਕਾਇਤ ਮਿਲਣ 'ਤੇ ਟਾਂਡਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੀਸੀਟੀਵੀ ਫੁਟੇਜ ਅਤੇ ਸੋਸ਼ਲ ਮੀਡੀਆ 'ਤੇ ਪਾਈਆਂ ਪੋਸਟਾਂ ਦੇ ਆਧਾਰ 'ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੇ ਵਿਰੋਧ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਥਾਣਾ ਟਾਂਡਾ ਅੱਗੇ ਧਰਨਾ ਲਗਾ ਕੇ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਨੂੰ ਛੱਡਣ ਲਈ ਪੁਲਿਸ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਸੇਵਕ ਕੁਮਾਰ ਮਾਰਸ਼ਲ ਨੇ 'ਆਪ' 'ਤੇ ਧੱਕੇਸ਼ਾਹੀ ਕਰਦੇ ਹੋਏ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਕਾਂਗਰਸ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਸਬੰਧ ਵਿੱਚ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ 'ਆਪ' ਉਮੀਦਵਾਰ ਰਾਜਨ ਸੋਂਧੀ ਨੇ ਸ਼ਿਕਾਇਤ ਕੀਤੀ ਹੈ ਕਿ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਨੇ ਜਿੱਤ ਤੋਂ ਬਾਅਦ ਉਨ੍ਹਾਂ ਦੇ ਘਰ ਅੱਗੇ ਹੁੱਲੜਬਾਜ਼ੀ ਕੀਤੀ, 'ਆਪ' ਦੇ ਚੋਣ ਨਿਸ਼ਾਨ ਝਾੜੂ ਨੂੰ ਨੁਕਸਾਨ ਪਹੁੰਚਾਇਆ ਅਤੇ ਉਨ੍ਹਾਂ ਦੇ ਘਰ ਅੱਗੇ ਖਿਲਾਰਦੇ ਹੋਏ ਗਲਤ ਬਿਆਨਬਾਜ਼ੀ ਵੀ ਕੀਤੀ। ਉਨ੍ਹਾਂ ਦੱਸਿਆ ਕਿ ਟਾਂਡਾ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਜਾਂਚ-ਪੜਤਾਲ ਉਪਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

1 hr ago
user_Ashwani Kumar Sharma
Ashwani Kumar Sharma
Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
1 hr ago
51688943-f8b7-4f05-a7d9-2249e4f11500

More news from ਪੰਜਾਬ and nearby areas
  • ਪੰਜਾਬ ਪ੍ਰਦੇਸ਼ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਹੋਸ਼ਿਆਰਪੁਰ ਵਿੱਚ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਸਾਬਕਾ ਭਾਜਪਾ ਪੰਜਾਬ ਪ੍ਰਧਾਨ, ਸਾਬਕਾ ਲੋਕ ਸਭਾ ਮੈਂਬਰ ਅਤੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਗੋਆ ਦੇ ਇੰਚਾਰਜ ਰਹੇ ਅਵਿਨਾਸ਼ ਰਾਏ ਖੰਨਾ ਨੇ ਆਪਣੇ ਨਿਵਾਸ ਸਥਾਨ 'ਤੇ ਪਹੁੰਚਣ 'ਤੇ ਢਿੱਲੋਂ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਦੌਰਾਨ ਅਵਿਨਾਸ਼ ਰਾਏ ਖੰਨਾ ਦੇ ਨਾਲ ਆਰ.ਪੀ. ਧੀਰ, ਨਿਪੁਨ ਸ਼ਰਮਾ ਅਤੇ ਗੋਪੀ ਚੰਦ ਕਪੂਰ ਵੀ ਮੌਜੂਦ ਸਨ।
    1
    ਪੰਜਾਬ ਪ੍ਰਦੇਸ਼ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਹੋਸ਼ਿਆਰਪੁਰ ਵਿੱਚ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਸਾਬਕਾ ਭਾਜਪਾ ਪੰਜਾਬ ਪ੍ਰਧਾਨ, ਸਾਬਕਾ ਲੋਕ ਸਭਾ ਮੈਂਬਰ ਅਤੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਗੋਆ ਦੇ ਇੰਚਾਰਜ ਰਹੇ ਅਵਿਨਾਸ਼ ਰਾਏ ਖੰਨਾ ਨੇ ਆਪਣੇ ਨਿਵਾਸ ਸਥਾਨ 'ਤੇ ਪਹੁੰਚਣ 'ਤੇ ਢਿੱਲੋਂ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਦੌਰਾਨ ਅਵਿਨਾਸ਼ ਰਾਏ ਖੰਨਾ ਦੇ ਨਾਲ ਆਰ.ਪੀ. ਧੀਰ, ਨਿਪੁਨ ਸ਼ਰਮਾ ਅਤੇ ਗੋਪੀ ਚੰਦ ਕਪੂਰ ਵੀ ਮੌਜੂਦ ਸਨ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    8 hrs ago
  • ਦੋਰਾਹਾ ਦੇ ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਬਲਕਾਰ ਸਿੰਘ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ।
    1
    ਦੋਰਾਹਾ ਦੇ ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਬਲਕਾਰ ਸਿੰਘ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ।
    user_BNN Best News Network
    BNN Best News Network
    Local News Reporter ਪਾਇਲ, ਲੁਧਿਆਣਾ, ਪੰਜਾਬ•
    2 hrs ago
  • ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਖੰਨਾ ਨਗਰ ਕੋਂਸਲ ਚੋਣਾਂ ਦੇ ਨਤੀਜਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਧਿਆਨ ਨਾਲ ਸੁਣਨ ਦੀ ਅਪੀਲ ਕੀਤੀ ਗਈ ਹੈ।
    1
    ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਖੰਨਾ ਨਗਰ ਕੋਂਸਲ ਚੋਣਾਂ ਦੇ ਨਤੀਜਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਧਿਆਨ ਨਾਲ ਸੁਣਨ ਦੀ ਅਪੀਲ ਕੀਤੀ ਗਈ ਹੈ।
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    3 hrs ago
  • ਕਪੂਰਥਲਾ ਅਰੋੜਾ ਮਹਾਂਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ੍ਰੀ ਅਰੂਟ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਰਮਣੀਕ ਹੋਟਲ ਕਪੂਰਥਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਸ਼ੁਭ ਮੌਕੇ 'ਤੇ ਸ੍ਰੀ ਅਰੂਟ ਮਹਾਰਾਜ ਦੀ ਪ੍ਰਤਿਮਾ ਦੇ ਸਨਮੁਖ ਜੋਤੀ ਜਗਾ ਕੇ ਲੱਡੂਆਂ ਦਾ ਪ੍ਰਸਾਦ ਵੰਡਿਆ ਗਿਆ, ਜਿਸ ਉਪਰੰਤ ਫਰੂਟ ਦਾ ਲੰਗਰ ਅਤੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਸਮਾਗਮ ਦੌਰਾਨ ਅਰੋੜਾ ਮਹਾਂਸਭਾ ਦੇ ਰਾਸ਼ਟਰੀ ਚੇਅਰਮੈਨ ਸ਼੍ਰੀ ਧਰਮਪਾਲ ਗਰੋਵਰ, ਪੰਜਾਬ ਦੇ ਵਾਈਸ ਪ੍ਰਧਾਨ ਅਤੇ ਕੌਮਾਂਤਰੀ ਸ਼ਾਇਰ ਸ੍ਰ. ਕੰਵਰ ਇਕਬਾਲ ਸਿੰਘ, ਅਤੇ ਜ਼ਿਲ੍ਹਾ ਪ੍ਰਧਾਨ ਨਵਜੀਤ ਸਿੰਘ ਰਾਜੂ ਨੇ ਸ੍ਰੀ ਅਰੂਟ ਮਹਾਰਾਜ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸਮਾਜਿਕ ਤੇ ਧਾਰਮਿਕ ਸੰਦੇਸ਼ਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਵੀ ਕੀਤਾ। ਇਸ ਮੌਕੇ 'ਤੇ ਅਰੋੜਾ ਸਮਾਜ ਦੇ ਕਈ ਸਤਿਕਾਰਯੋਗ ਮੈਂਬਰਾਂ ਸਮੇਤ ਸ਼ਹਿਰੀ ਪ੍ਰਧਾਨ ਸ੍ਰੀ ਜੀਤ ਅਰੋੜਾ, ਸ੍ਰੀ ਅਸ਼ੋਕ ਅਰੋੜਾ, ਸ੍ਰੀ ਗੁਲਸ਼ਨ ਅਰੋੜਾ, ਜ਼ਿਲ੍ਹਾ ਸੈਕਟਰੀ ਸ੍ਰੀ ਸੰਜੀਵ ਬਜਾਜ, ਸ੍ਰੀ ਨਰਾਇਣ ਅਰੋੜਾ, ਸ੍ਰੀ ਪਰਮਜੀਤ ਪਸਰੀਚਾ, ਸ੍ਰੀ ਕਪਿਲ ਗਰੋਵਰ, ਸ੍ਰੀ ਕਰਨ ਗਰੋਵਰ, ਸ੍ਰੀ ਸਚਿਨ ਅਰੋੜਾ, ਸ. ਪੁਸ਼ਪਿੰਦਰ ਸਿੰਘ, ਸ. ਫਤਿਹਜੀਤ ਸਿੰਘ, ਰਜਿੰਦਰ ਪਾਲ ਸਿੰਘ, ਸ੍ਰੀ ਸੁਮੇਸ਼ ਬਜਾਜ, ਸ੍ਰੀ ਅਮਨ ਸਚਦੇਵਾ, ਸ੍ਰੀ ਸੁਮਿਤ ਸਚਦੇਵਾ, ਸ੍ਰੀ ਦੀਪਕ ਅਰੋੜਾ, ਸੀਨੀਅਰ ਪੱਤਰਕਾਰ ਗੌਰਵ ਮੜੀਆ ਅਤੇ ਮੀਡੀਆ ਇੰਚਾਰਜ ਅਜੇ ਸੱਭਰਵਾਲ ਸਮੇਤ ਹੋਰ ਕਈ ਪਤਵੰਤੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਮੂਹ ਮੈਂਬਰਾਂ ਨੇ ਸ੍ਰੀ ਅਰੂਟ ਮਹਾਰਾਜ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਅਤੇ ਸਮਾਜਿਕ ਭਲਾਈ ਦੇ ਕਾਰਜਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।
    1
    ਕਪੂਰਥਲਾ ਅਰੋੜਾ ਮਹਾਂਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ੍ਰੀ ਅਰੂਟ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਰਮਣੀਕ ਹੋਟਲ ਕਪੂਰਥਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਸ਼ੁਭ ਮੌਕੇ 'ਤੇ ਸ੍ਰੀ ਅਰੂਟ ਮਹਾਰਾਜ ਦੀ ਪ੍ਰਤਿਮਾ ਦੇ ਸਨਮੁਖ ਜੋਤੀ ਜਗਾ ਕੇ ਲੱਡੂਆਂ ਦਾ ਪ੍ਰਸਾਦ ਵੰਡਿਆ ਗਿਆ, ਜਿਸ ਉਪਰੰਤ ਫਰੂਟ ਦਾ ਲੰਗਰ ਅਤੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ।

ਸਮਾਗਮ ਦੌਰਾਨ ਅਰੋੜਾ ਮਹਾਂਸਭਾ ਦੇ ਰਾਸ਼ਟਰੀ ਚੇਅਰਮੈਨ ਸ਼੍ਰੀ ਧਰਮਪਾਲ ਗਰੋਵਰ, ਪੰਜਾਬ ਦੇ ਵਾਈਸ ਪ੍ਰਧਾਨ ਅਤੇ ਕੌਮਾਂਤਰੀ ਸ਼ਾਇਰ ਸ੍ਰ. ਕੰਵਰ ਇਕਬਾਲ ਸਿੰਘ, ਅਤੇ ਜ਼ਿਲ੍ਹਾ ਪ੍ਰਧਾਨ ਨਵਜੀਤ ਸਿੰਘ ਰਾਜੂ ਨੇ ਸ੍ਰੀ ਅਰੂਟ ਮਹਾਰਾਜ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸਮਾਜਿਕ ਤੇ ਧਾਰਮਿਕ ਸੰਦੇਸ਼ਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਵੀ ਕੀਤਾ।

ਇਸ ਮੌਕੇ 'ਤੇ ਅਰੋੜਾ ਸਮਾਜ ਦੇ ਕਈ ਸਤਿਕਾਰਯੋਗ ਮੈਂਬਰਾਂ ਸਮੇਤ ਸ਼ਹਿਰੀ ਪ੍ਰਧਾਨ ਸ੍ਰੀ ਜੀਤ ਅਰੋੜਾ, ਸ੍ਰੀ ਅਸ਼ੋਕ ਅਰੋੜਾ, ਸ੍ਰੀ ਗੁਲਸ਼ਨ ਅਰੋੜਾ, ਜ਼ਿਲ੍ਹਾ ਸੈਕਟਰੀ ਸ੍ਰੀ ਸੰਜੀਵ ਬਜਾਜ, ਸ੍ਰੀ ਨਰਾਇਣ ਅਰੋੜਾ, ਸ੍ਰੀ ਪਰਮਜੀਤ ਪਸਰੀਚਾ, ਸ੍ਰੀ ਕਪਿਲ ਗਰੋਵਰ, ਸ੍ਰੀ ਕਰਨ ਗਰੋਵਰ, ਸ੍ਰੀ ਸਚਿਨ ਅਰੋੜਾ, ਸ. ਪੁਸ਼ਪਿੰਦਰ ਸਿੰਘ, ਸ. ਫਤਿਹਜੀਤ ਸਿੰਘ, ਰਜਿੰਦਰ ਪਾਲ ਸਿੰਘ, ਸ੍ਰੀ ਸੁਮੇਸ਼ ਬਜਾਜ, ਸ੍ਰੀ ਅਮਨ ਸਚਦੇਵਾ, ਸ੍ਰੀ ਸੁਮਿਤ ਸਚਦੇਵਾ, ਸ੍ਰੀ ਦੀਪਕ ਅਰੋੜਾ, ਸੀਨੀਅਰ ਪੱਤਰਕਾਰ ਗੌਰਵ ਮੜੀਆ ਅਤੇ ਮੀਡੀਆ ਇੰਚਾਰਜ ਅਜੇ ਸੱਭਰਵਾਲ ਸਮੇਤ ਹੋਰ ਕਈ ਪਤਵੰਤੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਮੂਹ ਮੈਂਬਰਾਂ ਨੇ ਸ੍ਰੀ ਅਰੂਟ ਮਹਾਰਾਜ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਅਤੇ ਸਮਾਜਿਕ ਭਲਾਈ ਦੇ ਕਾਰਜਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    10 hrs ago
  • ਲੋਕ ਗਾਇਕ ਮਨਕੀਰਤ ਔਲਖ ਨੇ ਸੁਰੇਸ਼ ਖਰੜ ਵਾਲੇ ਦੀ ਮਦਦ ਲਈ ਅੱਗੇ ਆਉਂਦਿਆਂ ਉਸ ਦੇ ਰੁਕੇ ਹੋਏ ਮਕਾਨ ਦੇ ਕੰਮ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ। ਦਰਅਸਲ, ਸੁਰੇਸ਼ ਖਰੜ ਵਾਲੇ ਦੇ ਮਕਾਨ ਦੀ ਉਸਾਰੀ ਦਾ ਕੰਮ ਚੀਨੀ ਕੁਬਾਹੇੜੀ ਨੇ ਸ਼ੁਰੂ ਕਰਵਾਇਆ ਸੀ। ਪਰ ਕੁਝ ਸਮਾਂ ਪਹਿਲਾਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਕਾਰਨ ਸੁਰੇਸ਼ ਦੇ ਮਕਾਨ ਦਾ ਕੰਮ ਰੁਕ ਗਿਆ ਸੀ।
    1
    ਲੋਕ ਗਾਇਕ ਮਨਕੀਰਤ ਔਲਖ ਨੇ ਸੁਰੇਸ਼ ਖਰੜ ਵਾਲੇ ਦੀ ਮਦਦ ਲਈ ਅੱਗੇ ਆਉਂਦਿਆਂ ਉਸ ਦੇ ਰੁਕੇ ਹੋਏ ਮਕਾਨ ਦੇ ਕੰਮ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ।

ਦਰਅਸਲ, ਸੁਰੇਸ਼ ਖਰੜ ਵਾਲੇ ਦੇ ਮਕਾਨ ਦੀ ਉਸਾਰੀ ਦਾ ਕੰਮ ਚੀਨੀ ਕੁਬਾਹੇੜੀ ਨੇ ਸ਼ੁਰੂ ਕਰਵਾਇਆ ਸੀ। ਪਰ ਕੁਝ ਸਮਾਂ ਪਹਿਲਾਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਕਾਰਨ ਸੁਰੇਸ਼ ਦੇ ਮਕਾਨ ਦਾ ਕੰਮ ਰੁਕ ਗਿਆ ਸੀ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    20 hrs ago
  • ਅੱਜ ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੁਸ਼ਿਆਰਪੁਰ ਸਥਿਤ ਬੜੇ ਹਨੁਮਾਨ ਜੀ ਮੰਦਰ ਪਹੁੰਚੇ। ਮੰਦਰ ਪਹੁੰਚ ਕੇ ਉਨ੍ਹਾਂ ਨੇ ਅਸ਼ੀਰਵਾਦ ਲਿਆ।
    1
    ਅੱਜ ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੁਸ਼ਿਆਰਪੁਰ ਸਥਿਤ ਬੜੇ ਹਨੁਮਾਨ ਜੀ ਮੰਦਰ ਪਹੁੰਚੇ। ਮੰਦਰ ਪਹੁੰਚ ਕੇ ਉਨ੍ਹਾਂ ਨੇ ਅਸ਼ੀਰਵਾਦ ਲਿਆ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    23 hrs ago
  • ਫਗਵਾੜਾ ਦੇ ਲਾਅ ਗੇਟ ਖੇਤਰ ਵਿੱਚ ਗੋਲੀਆਂ ਚੱਲੀਆਂ ਹਨ। ਇਸ ਘਟਨਾ ਦੇ ਕੁੱਝ ਹੀ ਘੰਟਿਆਂ ਬਾਅਦ, ਪੁਲਿਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ।
    1
    ਫਗਵਾੜਾ ਦੇ ਲਾਅ ਗੇਟ ਖੇਤਰ ਵਿੱਚ ਗੋਲੀਆਂ ਚੱਲੀਆਂ ਹਨ। ਇਸ ਘਟਨਾ ਦੇ ਕੁੱਝ ਹੀ ਘੰਟਿਆਂ ਬਾਅਦ, ਪੁਲਿਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ।
    user_Phagwara city live
    Phagwara city live
    Local News Reporter ਫਗਵਾੜਾ, ਕਪੂਰਥਲਾ, ਪੰਜਾਬ•
    21 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.