logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਦੇ ਨਾਨਕੀ ਨਗਰ ਤੇ ਮਹੇੜੂ ਅਤੇ ਨਡਾਲਾ ਦੇ ਜਗਜੀਤ ਨਗਰ ਤੇ ਦਿਆਲਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਯਾਤਰਾ ਨੂੰ ਦਰਸਾਉਂਦੀਆਂ ਡਾਕੂਮੈਂਟਰੀਆਂ ਦੇ ਸ਼ੋਅ ਕਰਵਾਏ ਗਏ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਸਾਲ ਭਰ ਚੱਲਣ ਵਾਲੇ ਯਾਦਗਾਰੀ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਕਰਵਾਏ ਗਏ ਇਸ ਸ਼ੋਅ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ 30 ਮਿੰਟ ਦੀ ਡਾਕੂਮੈਂਟਰੀ ਨੂੰ ਦੇਖਣ ਲਈ ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਸਮੇਤ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਬੜੀ ਦਿਲਚਸਪੀ ਤੇ ਸ਼ਰਧਾ ਭਾਵਨਾ ਨਾਲ ਇਸ ਨੂੰ ਦੇਖਿਆ। ਇਸ ਡਾਕੂਮੈਂਟਰੀ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫ਼ਲਸਫ਼ੇ ਅਤੇ ਅਧਿਆਤਮਿਕ ਯਾਤਰਾ 'ਤੇ ਚਾਨਣਾ ਪਾਇਆ ਗਿਆ ਹੈ, ਜਿਸ ਦੇ ਨਾਲ-ਨਾਲ ਉਨ੍ਹਾਂ ਦੀਆਂ ਸਮਾਨਤਾ, ਸਮਾਜਿਕ ਨਿਆਂ, ਹਮਦਰਦੀ, ਨਿਮਰਤਾ ਅਤੇ ਪ੍ਰਮਾਤਮਾ ਪ੍ਰਤੀ ਭਗਤੀ ਦੀਆਂ ਸਦੀਵੀ ਸਿੱਖਿਆਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਵਿੱਚ ਗੁਰੂ ਜੀ ਦੇ ਇੱਕ ਅਜਿਹੇ ਸਮਾਜ ਦੇ ਵਿਜ਼ਨ (ਸੰਕਲਪ) ਨੂੰ ਵੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜੋ ਵਿਤਕਰੇ, ਜਾਤ-ਪਾਤ ਦੇ ਪਾੜੇ ਅਤੇ ਸਮਾਜਿਕ ਅਸਮਾਨਤਾਵਾਂ ਤੋਂ ਮੁਕਤ ਹੋਵੇ, ਅਤੇ ਜੋ ਲੋਕਾਂ ਨੂੰ ਸਰਵ-ਵਿਆਪੀ ਭਾਈਚਾਰੇ, ਸ਼ਾਂਤੀ ਅਤੇ ਸਦਭਾਵਨਾ ਵਾਲੇ ਸਹਿ-ਹੋਂਦ ਦੇ ਮੁੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ਪਿੰਡ ਵਾਸੀਆਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਡਾਕੂਮੈਂਟਰੀ ਨੇ ਗੁਰੂ ਜੀ ਦੇ ਮਨੁੱਖਤਾ, ਸਮਾਨਤਾ ਅਤੇ ਨਿਸ਼ਕਾਮ ਸੇਵਾ ਦੇ ਸੰਦੇਸ਼ ਬਾਰੇ ਇੱਕ ਪ੍ਰੇਰਨਾਦਾਇਕ ਝਾਤ ਪਵਾਈ ਹੈ, ਜੋ ਅੱਜ ਦੇ ਸਮਾਜ ਵਿੱਚ ਵੀ ਪੂਰੀ ਤਰ੍ਹਾਂ ਸਾਰਥਕ ਹੈ।

2 hrs ago
user_ਗੋਬਿੰਦ ਸੁਖੀਜਾ
ਗੋਬਿੰਦ ਸੁਖੀਜਾ
Advertising agency ਭੁਲੱਥ, ਕਪੂਰਥਲਾ, ਪੰਜਾਬ•

More news from ਪੰਜਾਬ and nearby areas
  • ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਸ਼ਹੂਰਾ ਵਿਖੇ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਖ਼ਬਰ ਸਬੰਧੀ ਹੋਈ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਆਪਸੀ ਰੰਜਿਸ਼ ਨਾਲ ਜੁੜਿਆ ਹੋਇਆ ਪਾਇਆ ਗਿਆ ਹੈ। ਇਸ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਗਿਆ ਹੈ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਲਗਾਤਾਰ ਜਾਰੀ ਹੈ।
    1
    ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਸ਼ਹੂਰਾ ਵਿਖੇ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਖ਼ਬਰ ਸਬੰਧੀ ਹੋਈ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਆਪਸੀ ਰੰਜਿਸ਼ ਨਾਲ ਜੁੜਿਆ ਹੋਇਆ ਪਾਇਆ ਗਿਆ ਹੈ। ਇਸ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਗਿਆ ਹੈ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਲਗਾਤਾਰ ਜਾਰੀ ਹੈ।
    user_Marshal Crime TV
    Marshal Crime TV
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    8 hrs ago
  • ਅੰਮ੍ਰਿਤਸਰ ਵਿੱਚ ਸਫਾਈ ਸੇਵਕਾਂ ਅਤੇ ਐਸਸੀ (SC) ਜਥੇਬੰਦੀਆਂ ਵੱਲੋਂ ਏਡੀਸੀਪੀ ਸ. ਹਰਪਾਲ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ ਹੈ।
    1
    ਅੰਮ੍ਰਿਤਸਰ ਵਿੱਚ ਸਫਾਈ ਸੇਵਕਾਂ ਅਤੇ ਐਸਸੀ (SC) ਜਥੇਬੰਦੀਆਂ ਵੱਲੋਂ ਏਡੀਸੀਪੀ ਸ. ਹਰਪਾਲ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ ਹੈ।
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    11 hrs ago
  • ਅਰਵਿੰਦ ਕੇਜਰੀਵਾਲ ਜੀ E20 ਪੈਟਰੋਲ ਦੀ ਜ਼ਮੀਨੀ ਹਕੀਕਤ ਦਾ ਪਤਾ ਲਗਾਉਣ ਲਈ ਖ਼ੁਦ ਗੱਡੀ ਮਾਲਕਾਂ ਅਤੇ ਮਕੈਨਿਕਾਂ ਦੇ ਵਿਚਕਾਰ ਪਹੁੰਚੇ ਹਨ। ਇਸ ਦੌਰਾਨ ਲੋਕਾਂ ਵੱਲੋਂ ਗੱਡੀਆਂ ਵਿੱਚ ਆ ਰਹੀਆਂ ਖ਼ਰਾਬੀਆਂ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਕਾਰਨ #E20RealityByKejriwal ਦੀ ਚਰਚਾ ਤੇਜ਼ ਹੋ ਗਈ ਹੈ। ਪਰ ਇਸ ਸਭ ਦੇ ਵਿਚਕਾਰ ਤਿੱਖਾ ਸਵਾਲ ਚੁੱਕਿਆ ਗਿਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਇਸ ਗੰਭੀਰ ਮੁੱਦੇ 'ਤੇ ਆਖਿਰ ਚੁੱਪ ਕਿਉਂ ਹਨ?
    1
    ਅਰਵਿੰਦ ਕੇਜਰੀਵਾਲ ਜੀ E20 ਪੈਟਰੋਲ ਦੀ ਜ਼ਮੀਨੀ ਹਕੀਕਤ ਦਾ ਪਤਾ ਲਗਾਉਣ ਲਈ ਖ਼ੁਦ ਗੱਡੀ ਮਾਲਕਾਂ ਅਤੇ ਮਕੈਨਿਕਾਂ ਦੇ ਵਿਚਕਾਰ ਪਹੁੰਚੇ ਹਨ। ਇਸ ਦੌਰਾਨ ਲੋਕਾਂ ਵੱਲੋਂ ਗੱਡੀਆਂ ਵਿੱਚ ਆ ਰਹੀਆਂ ਖ਼ਰਾਬੀਆਂ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਕਾਰਨ #E20RealityByKejriwal ਦੀ ਚਰਚਾ ਤੇਜ਼ ਹੋ ਗਈ ਹੈ। ਪਰ ਇਸ ਸਭ ਦੇ ਵਿਚਕਾਰ ਤਿੱਖਾ ਸਵਾਲ ਚੁੱਕਿਆ ਗਿਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਇਸ ਗੰਭੀਰ ਮੁੱਦੇ 'ਤੇ ਆਖਿਰ ਚੁੱਪ ਕਿਉਂ ਹਨ?
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    11 hrs ago
  • ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ, ਜਿਸ ਤਹਿਤ ਹੇਮਕੁੰਟ ਸਾਹਿਬ ਤੱਕ ਰੋਪਵੇਅ ਬਣਾਇਆ ਜਾਵੇਗਾ। ਆਕਲੈਂਡ ਵਿੱਚ ਇਸ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ 'ਸੰਗਤ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ'।
    1
    ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ, ਜਿਸ ਤਹਿਤ ਹੇਮਕੁੰਟ ਸਾਹਿਬ ਤੱਕ ਰੋਪਵੇਅ ਬਣਾਇਆ ਜਾਵੇਗਾ। ਆਕਲੈਂਡ ਵਿੱਚ ਇਸ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ 'ਸੰਗਤ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ'।
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    13 hrs ago
  • ਕਮੈਂਟ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਯੂਟੀਊਬ ਤੇ ਜਾ ਕੇ ਕਲਿੱਕ ਕਰੋ
    1
    ਕਮੈਂਟ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਯੂਟੀਊਬ ਤੇ ਜਾ ਕੇ ਕਲਿੱਕ ਕਰੋ
    user_SONA TV PUNJAB
    SONA TV PUNJAB
    Chef ਧਰਮਕੋਟ, ਮੋਗਾ, ਪੰਜਾਬ•
    1 hr ago
  • ਅੰਮ੍ਰਿਤਸਰ ਵਿੱਚ ਭੈਣ ਮਨਿੰਦਰ ਕੌਰ ਅਤੇ ਦਾਸ ਮਨਦੀਪ ਸਿੰਘ ਸਤਿਕਾਰ ਕਮੇਟੀ ਜਥੇ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਦਾ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਜਥੇ ਅਤੇ ਭੈਣ ਮਨਿੰਦਰ ਕੌਰ ਵੱਲੋਂ ਬਿਕਰਮਜੀਤ ਸਿੰਘ ਮਜੀਠੀਏ ਦੇ ਖਿਲਾਫ ਆਪਣਾ ਸਖਤ ਵਿਰੋਧ ਦਰਜ ਕਰਵਾਇਆ ਗਿਆ ਹੈ।
    1
    ਅੰਮ੍ਰਿਤਸਰ ਵਿੱਚ ਭੈਣ ਮਨਿੰਦਰ ਕੌਰ ਅਤੇ ਦਾਸ ਮਨਦੀਪ ਸਿੰਘ ਸਤਿਕਾਰ ਕਮੇਟੀ ਜਥੇ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਦਾ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਜਥੇ ਅਤੇ ਭੈਣ ਮਨਿੰਦਰ ਕੌਰ ਵੱਲੋਂ ਬਿਕਰਮਜੀਤ ਸਿੰਘ ਮਜੀਠੀਏ ਦੇ ਖਿਲਾਫ ਆਪਣਾ ਸਖਤ ਵਿਰੋਧ ਦਰਜ ਕਰਵਾਇਆ ਗਿਆ ਹੈ।
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    17 hrs ago
  • ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ 'ਤੇ ਬਣੇ ਰਣਜੀਤ ਸਾਗਰ ਡੈਮ 'ਤੇ ਖੁਦ ਪਹੁੰਚ ਕੇ ਪਾਣੀ ਦੇ ਪੱਧਰ (ਲੈਵਲ) ਦਾ ਜਾਇਜ਼ਾ ਲਿਆ ਹੈ। ਇਸੇ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਅਜਨਾਲਾ ਅਤੇ ਗੁਰਦਾਸਪੁਰ ਵਿੱਚ ਹੜ੍ਹ ਆਉਂਦਾ ਹੈ। ਡਾ. ਅਮਨਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ ਮੁਤਾਬਕ, ਇਸ ਸਮੇਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਹੈ। ਡੈਮ ਦੇ ਅਧਿਕਾਰੀਆਂ ਨੇ ਵਧੀਆ ਪ੍ਰਬੰਧ ਕਰ ਰੱਖੇ ਹਨ, ਜਿਸ ਕਾਰਨ ਫਿਲਹਾਲ ਅਜਨਾਲਾ ਅਤੇ ਗੁਰਦਾਸਪੁਰ ਦੇ ਲੋਕਾਂ ਨੂੰ ਹੜ੍ਹ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।
    1
    ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ 'ਤੇ ਬਣੇ ਰਣਜੀਤ ਸਾਗਰ ਡੈਮ 'ਤੇ ਖੁਦ ਪਹੁੰਚ ਕੇ ਪਾਣੀ ਦੇ ਪੱਧਰ (ਲੈਵਲ) ਦਾ ਜਾਇਜ਼ਾ ਲਿਆ ਹੈ। ਇਸੇ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਅਜਨਾਲਾ ਅਤੇ ਗੁਰਦਾਸਪੁਰ ਵਿੱਚ ਹੜ੍ਹ ਆਉਂਦਾ ਹੈ।

ਡਾ. ਅਮਨਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ ਮੁਤਾਬਕ, ਇਸ ਸਮੇਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਹੈ। ਡੈਮ ਦੇ ਅਧਿਕਾਰੀਆਂ ਨੇ ਵਧੀਆ ਪ੍ਰਬੰਧ ਕਰ ਰੱਖੇ ਹਨ, ਜਿਸ ਕਾਰਨ ਫਿਲਹਾਲ ਅਜਨਾਲਾ ਅਤੇ ਗੁਰਦਾਸਪੁਰ ਦੇ ਲੋਕਾਂ ਨੂੰ ਹੜ੍ਹ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।
    user_Dr Amanpreet Singh Bhullar
    Dr Amanpreet Singh Bhullar
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.