ਸ਼੍ਰੋਮਣੀ ਕਮੇਟੀ ਨੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੂੰ ਦਿੱਤੀ 15 ਲੱਖ ਰੁਪਏ ਦੀ ਸਹਾਇਤਾ। ਅੰਮ੍ਰਿਤਸਰ, 10 ਮਾਰਚ- ( ਮਹਾਬੀਰ ਸਿੰਘ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਨੂੰ 15 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੁਸਾਇਟੀ ਦੇ ਨੁਮਾਇੰਦਿਆਂ ਨੂੰ ਸੌਂਪਿਆ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੂੰ ਮਾਲੀ ਸਹਿਯੋਗ ਕੀਤਾ ਜਾਂਦਾ ਹੈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਭਲਾਈ ਲਈ ਲਾਮਿਸਾਲ ਸੇਵਾ ਕੀਤੀ ਹੈ, ਜਿਨ੍ਹਾਂ ਦੀ ਸੋਚ ਨੂੰ ਪਿੰਗਲਵਾੜਾ ਸੁਸਾਇਟੀ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਂਦੇ ਕਾਰਜਾਂ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਫੈਸਲੇ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਲਈ ਹਰ ਸਾਲ 15 ਲੱਖ ਰੁਪਏ ਸਹਾਇਤਾ ਦਿੱਤੀ ਜਾਂਦੀ ਹੈ। ਇਸੇ ਤਹਿਤ ਹੀ ਅੱਜ ਇਹ ਰਾਸ਼ੀ ਪ੍ਰਬੰਧਕਾਂ ਨੂੰ ਸੌਂਪੀ ਗਈ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸੁਰਜੀਤ ਸਿੰਘ ਰਾਏਪੁਰ, ਓਐਸਡੀ ਸ. ਸਤਬੀਰ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਸਮੇਤ ਹੋਰ ਹਾਜ਼ਰ ਸਨ।

- ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ 400 ਮੋਬਾਈਲ ਮਾਲਕਾਂ ਨੂੰ ਕੀਤੇ ਵਾਪਸ ਲੋਕਾਂ ਨੇ ਕੀਤਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਜੀ ਦਾ ਧੰਨਵਾਦ।1
- ਪੀ.ਓ ਸਟਾਫ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ , ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ..1
- ਅਮਨ ਐਵਨਿਊ ਦੇ ਸੁਭਾਸ਼ ਸਹਿਗਲ ਦੀ ਵਾਇਰਲ ਵੀਡੀਓ ਤੇ ਪੁਲਿਸ ਦਾ ਬਿਆਨ ਏਸੀਪੀ ਕੇਂਦਰੀ ਜਸਪਾਲ ਸਿੰਘ ਨੇ ਦਿੱਤੀ ਜਾਣਕਾਰੀ ਦੇਖੋ ਵੀਡੀਓ #Punjab24News #SubhashSehgal #AmanAvenue #ViralVideo #AmritsarNews #PunjabNews #ACPJaspalSingh #AmritsarPolice #PunjabPolice #BreakingNews #LatestNews #PoliceInvestigation #CityNews #TrendingNews #ViralInPunjab #NewsUpdate1
- ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, 400 ਦੇ ਕਰੀਬ ਗੁੰਮ ਮੋਬਾਈਲ ਲੱਭ ਕੇ ਮਾਲਕਾਂ ਨੂੰ ਕੀਤੇ ਵਾਪਸ ਕਰੀਬ 85 ਲੱਖ ਰੁਪਏ ਦੀ ਕੀਮਤ ਵਾਲੇ 400 ਮੋਬਾਈਲ ਫੋਨ ਰਿਕਵਰ, ਲੋਕਾਂ ਨੂੰ ਸਮੇਂ ‘ਤੇ ਰਿਪੋਰਟ ਕਰਨ ਦੀ ਅਪੀਲ CEIR ਪੋਰਟਲ ਦੀ ਮਦਦ ਨਾਲ ਵੱਖ-ਵੱਖ ਸੂਬਿਆਂ ਤੋਂ ਟਰੈਕ ਹੋਏ ਮੋਬਾਈਲ, ਪੁਲਿਸ ਕਮਿਸ਼ਨਰ ਨੇ ਟੀਮ ਨੂੰ ਦਿੱਤੀ ਸ਼ਾਬਾਸ਼ੀ1
- Post by 5ab News Live1
- Post by The Virsa Punjab1
- Post by ਸੇ਼ਰੇ ਪੰਜਾਬ ਖ਼ਬਰਨਾਮਾਂ1
- ਹਲਕਾ ਉੱਤਰੀ ਅੰਮ੍ਰਿਤਸਰ ਦੇ ਪਿੰਡ ਨੁਸਿਹਰਾਂ ਵਿੱਚ ਮਹਿਲਾਵਾਂ ਲਈ ਸਕੀਮ ਦੀ ਖੁਸ਼ੀ, ਲੱਡੂ ਵੰਡ ਕੇ ਮਨਾਇਆ ਜਸ਼ਨ #Punjab24News #BhagwantMann #AAPPunjab #PunjabGovernment #WomenEmpowerment #AmritsarNorth #NushehraVillage #PunjabNews #AAPWorkers #WomenSupport #DalitWomen #PunjabPolitics #AmritsarNews #WomenRespect #AAPCelebration #PunjabUpdates1