ਭੋਆ ਹਲਕੇ ਵਿੱਚ 65.80 ਲੱਖ ਰੁਪਏ ਦੀ ਲਾਗਤ ਨਾਲ 4.73 ਕਿਲੋਮੀਟਰ ਸੜਕਾਂ ਦੀ ਵਿਸ਼ੇਸ਼ ਮੁਰੰਮਤ ਸ਼ੁਰੂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਚਾਰ ਪਿੰਡਾਂ ਵਿੱਚ ਸੜਕਾਂ ਦੇ ਨਿਰਮਾਣ ਕਾਰਜਾਂ ਦੇ ਨੀਂਹ ਪੱਥਰ ਰੱਖੇ ਪਠਾਨਕੋਟ 28 ਅਗਸਤ 2026( )ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਵਿੱਚ ਸੜਕਾਂ ਦੇ ਨਵੀਨੀਕਰਨ ਅਤੇ ਵਿਸ਼ੇਸ਼ ਮੁਰੰਮਤ ਦੇ ਕੰਮਾਂ ਦੀ ਸ਼ੁਰੂਆਤ ਕਰਵਾਉਂਦਿਆਂ ਨੀਂਹ ਪੱਥਰ ਰੱਖੇ ਗਏ। ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜਾਂ 'ਤੇ ਕੁੱਲ 65.80 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਲਗਭਗ 4.73 ਕਿਲੋਮੀਟਰ ਸੜਕਾਂ ਦੀ ਵਿਸ਼ੇਸ਼ ਮੁਰੰਮਤ ਕੀਤੀ ਜਾਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਵਿੱਚ ਸੜਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਦੇ ਕੰਮ ਜੰਗੀ ਪੱਧਰ 'ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਚਾਰ ਪਿੰਡਾਂ ਵਿੱਚ ਸੜਕਾਂ ਦੇ ਵਿਸ਼ੇਸ਼ ਮੁਰੰਮਤ ਕਾਰਜ ਸ਼ੁਰੂ ਕਰਵਾਏ ਗਏ ਹਨ। ਇਨ੍ਹਾਂ ਵਿੱਚ ਗੋਤਰਾ ਲਾਹੜੀ, ਨੱਕੀ, ਰਾਂਝੇ ਦੇ ਕੋਠੇ ਅਤੇ ਬਗਿਆਲ ਵਿਖੇ ਸੜਕਾਂ ਦੇ ਕੰਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲਿੰਕ ਸੜਕ ਪਠਾਨਚੱਕ ਤੋਂ ਗੋਤਰਾ ਲਾਹੜੀ ਅਪਟੂ ਸੁਲਤਾਨਪੁਰ ਤਰਗੜ੍ਹ ਰੋਡ ਦੀ ਵਿਸ਼ੇਸ਼ ਮੁਰੰਮਤ ਕੀਤੀ ਜਾਵੇਗੀ। ਇਸ ਸੜਕ ਦੀ ਲੰਬਾਈ 0.90 ਕਿਲੋਮੀਟਰ ਹੈ ਅਤੇ ਇਸ 'ਤੇ 16.30 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਏ.ਪੀ.ਕੇ. ਸੜਕ ਤੋਂ ਪਿੰਡ ਨੱਕੀ ਨੂੰ ਜਾਂਦੀ ਲਿੰਕ ਸੜਕ ਦੀ ਵਿਸ਼ੇਸ਼ ਮੁਰੰਮਤ ਕੀਤੀ ਜਾਵੇਗੀ। ਇਸ ਦੀ ਲੰਬਾਈ 1.18 ਕਿਲੋਮੀਟਰ ਹੈ ਅਤੇ ਇਸ 'ਤੇ 14.38 ਲੱਖ ਰੁਪਏ ਦੀ ਲਾਗਤ ਆਵੇਗੀ। ਇੱਕ ਹੋਰ ਲਿੰਕ ਸੜਕ ਭੀਮਪੁਰ ਬ੍ਰਿਜ-ਬਗਿਆਲ ਯੂ.ਬੀ.ਡੀ.ਸੀ. ਦੀ ਵਿਸ਼ੇਸ਼ ਮੁਰੰਮਤ ਕੀਤੀ ਜਾਵੇਗੀ, ਜਿਸ ਦੀ ਲੰਬਾਈ 1.83 ਕਿਲੋਮੀਟਰ ਹੈ ਅਤੇ ਇਸ 'ਤੇ 22.87 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਦੀਨਾਨਗਰ-ਝਰੋਲੀ ਰੋਡ ਤੋਂ ਰਾਂਝੇ ਦੇ ਕੋਠੇ ਤੱਕ ਲਿੰਕ ਸੜਕ ਦੀ ਵਿਸ਼ੇਸ਼ ਮੁਰੰਮਤ ਕੀਤੀ ਜਾਵੇਗੀ। ਇਸ ਸੜਕ ਦੀ ਲੰਬਾਈ 0.82 ਕਿਲੋਮੀਟਰ ਹੈ ਅਤੇ ਇਸ 'ਤੇ 12.25 ਲੱਖ ਰੁਪਏ ਖਰਚ ਕੀਤੇ ਜਾਣਗੇ। ਕਟਾਰੂਚੱਕ ਨੇ ਕਿਹਾ ਕਿ ਇਹ ਸਾਰੀਆਂ ਸੜਕਾਂ ਮੰਡੀ ਬੋਰਡ ਅਧੀਨ ਆਉਂਦੀਆਂ ਹਨ ਅਤੇ ਇਨ੍ਹਾਂ ਦੇ ਨਿਰਮਾਣ ਕਾਰਜ ਜਲਦ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੜਕਾਂ ਦੇ ਸੁਧਾਰ ਨਾਲ ਇਲਾਕੇ ਦੇ ਲੋਕਾਂ ਦੀ ਆਵਾਜਾਈ ਹੋਰ ਸੁਖਾਲੀ ਹੋਵੇਗੀ ਅਤੇ ਉਨ੍ਹਾਂ ਨੂੰ ਆਉਣ-ਜਾਣ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਵਿਧਾਨ ਸਭਾ ਹਲਕਾ ਭੋਆ ਵਿੱਚ ਸੜਕਾਂ ਦਾ ਜਾਲ ਵਿਛਾਉਣ ਲਈ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਬਹੁਤ ਸਾਰੀਆਂ ਸੜਕਾਂ ਦੇ ਕੰਮ ਮੁਕੰਮਲ ਹੋ ਚੁੱਕੇ ਹਨ, ਜਦਕਿ ਕਈ ਹੋਰ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਦੇ ਕੰਮ ਜਾਰੀ ਹਨ। ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਹਲਕੇ ਦੇ ਵਿਕਾਸ ਅਤੇ ਸੜਕਾਂ ਦੇ ਨਿਰਮਾਣ ਲਈ ਫੰਡ ਜਾਰੀ ਕਰਨ 'ਤੇ ਧੰਨਵਾਦ ਵੀ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਸੜਕਾਂ ਦੇ ਕੰਮ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ। ਇਸ ਮੌਕੇ ਤੇ ਬਲਾਕ ਸਮਿਤੀ ਮੈਂਬਰ ਕਰਨ, ਮਾਸਟਰ ਭਗਵਾਨ ਦਾਸ,ਮਨੋਹਰ ਸਿੰਘ,ਵਿਵੇਕ ਸ਼ਰਮਾ,ਸਰਪੰਚ ਅਖਰੋਟਾ ਨਰੇਸ਼,ਸਰਪੰਚ ਸੁਰਜੀਤ ਕੁਮਾਰ,ਮਿੰਟੂ ਨੱਕੀਆਂ,ਸਰਪੰਚ ਪਰਮਾਨੰਦ ਕੁਲਦੀਪ,ਨੋਵਲ ਤਲਵੰਡੀ,ਹੀਰਾ ਲਾਲ ਰਾਂਝੇ ਦੇ ਕੋਠੇ,ਸਰਪੰਚ ਮਲਕੀਤ ਸਿੰਘ ਲਾਡਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੋਰ ਅਹੁਦੇਦਾਰ, ਵਰਕਰ ਅਤੇ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

- विदेश प्रवास के बाद शाहपुरकंडी पहुंचे स्वामी दिव्यानंद पुरी, श्रद्धालुओं ने किया भव्य स्वागत शाहपुरकंडी 28 अगस्त: श्री अद्वैत स्वरूप श्रद्धा धाम ट्रस्ट शाहपुरकंडी के पीठाधीश्वर महामंडलेश्वर श्री श्री 1008 स्वामी दिव्यानंद पुरी जी महाराज के "विदेश प्रवास" के उपरांत शाहपुरकंडी पहुंचने पर महाराज जी के सैकड़ो की संख्या में श्रद्धालुओं ने शाहपुरकंडी स्थित पेस्को सिक्योरिटी चेक पोस्ट नंबर 2 पर महाराज जी का ढोल नगारो एवं पुष्प वर्षा क,र जोरदार एवं भव्य स्वागत किया गया। आज सुबह से ही शाहपुरकंडी स्थित पेस्को सिक्योरिटी चेक पोस्ट नंबर दो पर मेले जैसा माहौल था तथा जैसे ही महाराज की गाड़ियों का काफिला वहां पहुंचा तो सैकड़ो श्रद्धालुओं ने महाराज जी के स्वागत में जय गुरुदेव के उद्घोष के साथ पुष्प वर्षा कर एवं हार पहनकर उनका जोरदार तरीके से स्वागत किया। बाद में श्रद्धालुओं द्वारा विशेष तौर पर सजाए गए एक रथ पर महाराज जी को बिठाकर आश्रम लाया गया। इस मौके पर सैकड़ो की संख्या में महाराज के श्रद्धालु उनके साथ सत्संग करते चल रहे थे। यह दृश्य देखते ही बन रहा था आश्रम में पहुंचते ही महाराज ने अपने गुरुओं की प्रतिमाओं के सामने दंडवत प्रणाम कर उन्हें हार पहनकर उनका आशीर्वाद प्राप्त किया। उल्लेखनीय है कि महाराज 6 अगस्त को आकलैंड,न्यूजीलैंड एवं दुबई मैं सनातन एवं हिंदू धर्म एवं प्रचार प्रसार करने के लिए गए थे। इस संबंध में गुरु महाराज जी ने बताया की उन्होंने दोनों देशों में सनातन एवं अपने गुरु महाराज के सिद्धांतों का खुलकर प्रचार प्रसार किया। महाराज जी ने बताया कि जिससे प्रभावित होकर वहां के एम्बेसडर डॉक्टर मदन मोहन जी के अलावा दो पार्लियामेंट सदस्यों एवं इमीग्रेशन के मंत्री ने उन्हें बहुत अच्छे ढंग से सम्मानित किया। आज रक्षाबंधन के शुभ अवसर पर महाराज जी ने उपस्थित सभी श्रद्धालुओं को शुभकामनाये देते हुए आशीर्वाद दिया तथा परमपिता परमात्मा एवं श्री गुरु महाराज से विषम मंगल की कामना की।1
- शुभ शनिवार 🙏आपका दिन शुभ और मंगलमय हो, राम जी अपनी कृपा सदैव आप सब पर बनाए रखें🙏🌹🙏1
- ਬਾਬਾ ਬਕਾਲਾ ਰੈਲੀ ਲਈ ਬਟਾਲਾ ਤੋਂ ਬੱਸਾਂ ਦਾ ਕਾਫ਼ਲਾ ਰਵਾਨਾ | Shiromani Akali Dal Amritsar ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਪਵਿੱਤਰ ਜੋੜ ਮੇਲੇ ਦੇ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਸ਼ਾਮਲ ਹੋਣ ਲਈ ਬਟਾਲਾ ਤੋਂ ਆਗੂਆਂ ਅਤੇ ਵਰਕਰਾਂ ਦਾ ਇੱਕ ਵੱਡਾ ਕਾਫ਼ਲਾ ਬੱਸਾਂ ਰਾਹੀਂ ਰਵਾਨਾ ਹੋਇਆ।1
- majitha ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਹੋਈ ਮੀਟਿੰਗ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਮਜੀਠਾ ਤੋਂ ਉਮੀਦਵਾਰ ਭਾਈ ਪਪਲਪ੍ਰੀਤ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਸ਼ੁਰੂ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਹਲਕਾ ਮਜੀਠਾ ਦੇ ਪਿੰਡ ਮਰੜੀ ਕਲਾਂ (ਜੱਦੀ ਪਿੰਡ) ਵਿਖੇ ਕੀਤੀ ਗਈ ਵਿਸ਼ੇਸ਼ ਮੀਟਿੰਗ ਦੌਰਾਨ ਭਾਈ ਪਪਲਪ੍ਰੀਤ ਸਿੰਘ ਨੂੰ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮਜੀਠਾ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਜਿਸ ਦੇ ਸਬੰਧ ਦੇ ਵਿੱਚ ਅੱਜ ਚੋਣ ਪ੍ਰਚਾਰ ਦੀ ਮੁਹਿੰਮ ਸ਼ੁਰੂ ਕੀਤੀ ਗਈ ਇਸ ਮੌਕੇ ਭਾਈ ਅੰਮ੍ਰਿਤ ਪਾਲ ਸਿੰਘ ਦੇ ਮਾਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਸੀਂ ਹਲਕਾ ਮਜੀਠਾ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਉਮੀਦਵਾਰ ਭਾਈ ਪਪਲਪ੍ਰੀਤ ਸਿੰਘ ਮਰੜੀ ਕਲਾਂ ਦੀ ਚੋਣ ਦਾ ਅੰਗਾਜ਼ ਸ਼ੁਰੂ ਕਰ ਦਿੱਤਾ ਹੈਂ ਸਾਨੂੰ ਵਿਸ਼ਵਾਸ ਹੈ ਕਿ ਹਲਕੇ ਮਜੀਠੇ ਦੇ ਲੋਕ ਇਸ ਵਾਰ ਭਾਈ ਪੱਪਲਪ੍ਰੀਤ ਸਿੰਘ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ1
- ਭਾਜਪਾ ਆਗੂ ਸੌਰਵ ਖੁੱਲਰ ਨੇ ਪਿੰਡ ਰਾਮਗੜ੍ਹ ਵਿੱਚ ਮਨਾਇਆ ਰੱਖੜੀ ਦਾ ਤਿਉਹਾਰ1
- ਰੱਖੜੀ ਬੰਨ੍ਹਣ ਜਾ ਰਹੇ ਪਰਿਵਾਰ ਨਾਲ ਰਾਹ ’ਚ ਕੁੱ/ਟਮਾ/ਰ, ਅਨਪਛਾਤੇ ਵਿਅਕਤੀਆਂ ਵੱਲੋਂ ਪਰਿਵਾਰ ਤੇ ਕੀਤਾ ਗਿਆ ਹਮ/ਲਾ ! #LatestNews #news #NewsUpdate #punjab #PunjabNews #PunjabiNews #PunjabiNewsChannel1
- ਐਕਟਿਵਾ ਦੀ ਟੱਕਰ ਨੇ ਲਿਆ ਖੂਨੀ ਰੂਪ ਦੋਨਾਂ ਧਿਰਾਂ ਲੱਗੀਆਂ ਗੰਭੀਰ ਸੱਟਾਂ ਹਸਪਤਾਲ 'ਚ ਜੇਰੇ ਇਲਾਜ ਪੁਲਿਸ ਜੁਟੀ ਜਾਂਚ ਕਰਨ 'ਚ1
- ਐਕਟਿਵਾ ਦੀ ਟੱਕ/ਰ ਮਗਰੋਂ ਬਾਜ਼ਾਰ ’ਚ ਖੂ/ਨੀ ਬਵਾਲ! ਤੇ/ਜ਼ਧਾਰ ਹਥਿ/ਆਰਾਂ ਨਾਲ ਹਮਲੇ ਦੇ ਦੋਸ਼ !1