ਬੱਲੋਵਾਲ ਸੌਂਖੜੀ ਵਿਖੇ ‘ਮੇਟ’ ਬਲਵੀਰ ਸਿੰਘ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਰੋਹ, ਡਾ. ਮਨਮੋਹਨਜੀਤ ਸਿੰਘ ਨੇ ਕੀਤੀ ਸ਼ਲਾਘਾ ਬਲਾਚੌਰ (ਤਜਿੰਦਰ ਜੋਤ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਬਤੌਰ 'ਮੇਟ' ਸੇਵਾਵਾਂ ਨਿਭਾਅ ਰਹੇ ਸ੍ਰੀ ਬਲਵੀਰ ਸਿੰਘ ਵਾਰਡ ਨੰਬਰ 2, ਜਗਤਪੁਰ ਰੋਡ, ਬਲਾਚੌਰ ਅੱਜ ਆਪਣੀ ਲੰਮੀ ਅਤੇ ਸ਼ਾਨਦਾਰ ਸਰਵਿਸ ਪੂਰੀ ਕਰਨ ਉਪਰੰਤ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਦੇ ਸਨਮਾਨ ਵਿੱਚ ਸੰਸਥਾ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਖ਼ਾਸ ਤੌਰ 'ਤੇ ਪਹੁੰਚੇ ਡੀਨ ਅਤੇ ਡਾਇਰੈਕਟਰ ਡਾਕਟਰ ਮਨਮੋਹਨਜੀਤ ਸਿੰਘ ਨੇ ਬਲਵੀਰ ਸਿੰਘ ਦੀ ਮਿਹਨਤ ਅਤੇ ਇਮਾਨਦਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਵਿਕਾਸ ਵਿੱਚ ਅਜਿਹੇ ਕਰਮਚਾਰੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ। ਸਮਾਰੋਹ ਦੌਰਾਨ ਡਾਕਟਰ ਵਿਜੇ ਕੁਮਾਰ, ਡਾਕਟਰ ਪਠਾਣੀਆ ਅਤੇ ਸ੍ਰੀ ਚਰਨਜੀਤ ਸਿੰਘ ਆਫਿਸ ਇੰਚਾਰਜ ਨੇ ਵੀ ਬਲਵੀਰ ਸਿੰਘ ਦੇ ਮਿਲਣਸਾਰ ਸੁਭਾਅ ਅਤੇ ਡਿਊਟੀ ਪ੍ਰਤੀ ਉਨ੍ਹਾਂ ਦੀ ਲਗਨ ਦੀ ਸ਼ਲਾਘਾ ਕੀਤੀ। ਸਮੂਹ ਸਟਾਫ਼ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫ਼ੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਲਵੀਰ ਸਿੰਘ ਨੇ ਆਪਣੀ ਸਰਵਿਸ ਦਾ ਵੱਡਾ ਹਿੱਸਾ ਖੇਤੀਬਾੜੀ ਖੋਜ ਅਤੇ ਵਿਕਾਸ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਬੱਲੋਵਾਲ ਸੌਂਖੜੀ ਤੋਂ ਪਹਿਲਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਵੀ ਲੰਮਾ ਸਮਾਂ ਆਪਣੀਆਂ ਸੇਵਾਵਾਂ ਨਿਭਾਈਆਂ ਸਨ। ਸੇਵਾਮੁਕਤੀ ਦੇ ਇਸ ਭਾਵੁਕ ਪਲਾਂ 'ਤੇ ਬਲਵੀਰ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਨਿਰਮਲਾ ਦੇਵੀ, ਰਮੇਸ਼ ਕੁਮਾਰ, ਪਰਵੀਨ, ਰਿੰਪਲ, ਰਵਿੰਦਰ ਕੁਮਾਰ, ਪ੍ਰੀਆ ਭੱਟੀ ਅਤੇ ਤਿਲਕ ਰਾਜ ਵੀ ਮੌਜੂਦ ਸਨ। ਬਲਵੀਰ ਸਿੰਘ ਨੇ ਸਾਰੇ ਅਧਿਕਾਰੀਆਂ ਅਤੇ ਸਹਿਕਰਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਪਰਿਵਾਰ ਵੱਲੋਂ ਮਿਲੇ ਮਾਣ-ਸਤਿਕਾਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ।

- ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਬੀਜੇਪੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਨੂਰਪੁਰ ਜੱਟਾਂ ਚ ਦੇਸ਼ ਦੀ ਮਹਾਨ ਸ਼ਖ਼ਸੀਅਤ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਤੇ ਬੋਲਦਿਆਂ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਦੀ ਬਾਗਡੋਰ ਇਹਨਾਂ ਝਾੜੂ ਵਾਲਿਆਂ ਨੇ ਸੰਭਾਲੀ ਹੈ ਉਸ ਦਿਨ ਤੋਂ ਹੀ ਪੰਜਾਬ ਚ ਲੁੱਟ ਖੋਹ, ਬੇਅਦਬੀ ਅਤੇ ਗੈਗਵਾਰ ਦੀਆਂ ਘਟਨਾਵਾਂ ਚ ਵਾਧਾ ਹੋਇਆ ਹੈ। ਨੂਰਪੁਰ ਜੱਟਾਂ ਚ ਡਾ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨਾਲ ਇਹ ਦੂਜੀ ਵਾਰ ਘਟਨਾ ਵਾਪਰੀ ਹੈ ਪ੍ਰੰਤੂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪਹਿਲਾਂ ਵਾਪਰੀ ਘਟਨਾ ਤੋਂ ਸਬਕ ਨਾ ਲੈ ਸਕੀ ਤੇ ਇਥੇ ਦੂਜੀ ਵਾਰ ਮਹਾਨ ਸ਼ਖ਼ਸੀਅਤ ਦੀ ਮੂਰਤੀ ਨਾਲ ਘਟਨਾ ਵਾਪਰ ਗਈ। ਨਿਮਿਸ਼ਾ ਮਹਿਤਾ ਨੇ ਐਲਾਨ ਕੀਤਾ ਕਿ ਅਗਰ ਸਰਕਾਰ ਨੇ ਇਸ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਅਸੀਂ ਲੋਕਾ ਨੂੰ ਨਾਲ ਲੈਕੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।1
- Post by Md Usman Raja1
- ਬੀਤੇ ਦਿਨੀਂ ਭਾਜਪਾ ਦੇ ਸੀਨੀਅਰ ਆਗੂ ਸ ਰਣਜੀਤ ਸਿੰਘ ਗਿੱਲ ਵੱਲੋਂ ਕੁਰਾਲੀ ਵਿਖੇ ਬੀ ਜੇ ਪੀ ਸਮਰਥਕਾਂ ਦਾ ਵੱਡਾ ਇਕੱਠ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨੈਬ ਸਿੰਘ ਸੈਣੀ ਨੇ ਪੁੱਜਣਾ ਸੀ। ਇਸ ਮੌਕੇ ਆਮ ਆਦਮੀ ਪਾਰਟੀ ਦੀ ਹਲਕਾ ਖਰੜ ਤੋਂ ਸਮੂਹ ਲੀਡਰਸ਼ਿਪ ਨੇ ਉਨ੍ਹਾਂ ਦਾ ਕੁਰਾਲੀ ਪਹੁੰਚਣ ਤੇ ਹੱਥਾਂ ਵਿੱਚ ਸਲੋਗਨ ਲਿਖੀਆਂ ਤਖਤੀਆਂ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਵਿਰੋਧ ਕੀਤਾ।1
- ਦੁਕਾਨਾਂ ਤੇ ਕਾਲੀਆਂ ਝੰਡੀਆਂ ਲਗਾ ਕੇ ਕਰਾਂਗੇ ਰੋਸ਼ ਪ੍ਰਦਰਸ਼ਨ --ਪ੍ਰਧਾਨ ਬਾਂਕਾ ਜਗਰਾਓ 30 ਮਾਰਚ(ਪ੍ਰਦੀਪ ਪਾਲ) 1 ਅਪ੍ਰੈਲ 2026 ਤੋਂ ਅਣਮਿਥੇ ਸਮੇਂ ਲਈ ਆਉਣ ਵਾਲੇ ਕਣਕ ਦੇ ਸੀਜ਼ਨ ਦੇ ਵਿੱਚ ਸਰਕਾਰੀ ਖਰੀਦ ਦਾ ਪੂਰਾ ਬਾਈਕਾਟ ਆੜਤੀਆ ਐਸੋਸੀਏਸ਼ਨ ਜਗਰਾਓ ਵੱਲੋਂ ਕੀਤਾ ਜਾਵੇਗਾ। ਜਗਰਾਓ ਮੰਡੀ ਅਤੇ ਨਾਲ ਲੱਗਦੇ ਸਾਰੇ ਖਰੀਦ ਕੇਂਦਰਾਂ ਦੇ ਵਿੱਚ ਕਣਕ ਦੀ ਖਰੀਦ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਘਨਈਆ ਕੁਮਾਰ ਬਾਂਕਾ ਨੇ ਕੀਤਾ। ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਹੜਤਾਲ ਦੌਰਾਨ ਆੜਤੀਏ ਸਾਰੀਆਂ ਦੁਕਾਨਾਂ ਤੇ ਕਾਲੀਆਂ ਝੰਡੀਆਂ ਲਾ ਕੇ ਆਪਣਾ ਰੋਸ਼ ਪ੍ਰਗਟ ਕਰਨਗੇ, ਜਦੋਂ ਤੱਕ ਸਰਕਾਰ ਸਾਡੀ ਬਣਦੀ 2/50% ਦਾਮੀ ਪੂਰੀ ਨਹੀਂ ਦਿੰਦੀ ਅਤੇ ਸਾਡੇ ਤੇ ਹੱਕ ਨਹੀਂ ਦਿੰਦੀ ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ। ਇਸ ਈਪੀਐਫ ਜੋ ਨਹੀਂ ਬਣਦਾ ਉਸ ਨੂੰ ਨਹੀਂ ਹਟਾਉਂਦੀ ਉਦੋਂ ਤੱਕ ਸਾਡੀ ਇਹ ਹੜਤਾਲ ਜਾਰੀ ਰਹੇਗੀ। ਉਹਨਾਂ ਕਿਹਾ ਕਿ ਨਾ ਤਾਂ ਮੰਡੀਆਂ ਦੇ ਵਿੱਚ ਕਣਕ ਲੁਹਾਈ ਜਾਏਗੀ ਅਤੇ ਨਾ ਹੀ ਛਾਣਿਆ ਜਾਏਗਾ ਅਤੇ ਨਾ ਹੀ ਵੇਚਿਆ ਜਾਏਗਾ। ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਡੀ ਮੰਗ ਨੂੰ ਪੂਰਾ ਨਹੀਂ ਕਰਦੀ ਤਾਂ ਅਸੀਂ ਬਸ ਅੱਡਾ ਚੌਂਕ ਵਿਖੇ ਧਰਨਾ ਲਗਾਵਾਂਗੇ। ਜਦ ਤੱਕ ਸਰਕਾਰ ਸਾਡਾ ਹਾਜ਼ਰ ਸਨ। ਮੌਕੇ ਰਾਜਕੁਮਾਰ ਭੱਲਾ, ਜਗਜੀਤ ਸਿੰਘ ਸਿੱਧੂ, ਗੁਰਮੀਤ ਸਿੰਘ ਦੌਧਰ, ਜਤਿੰਦਰ ਸਿੰਘ ਸਰਾਂ, ਨਵੀਨ ਸਿੰਗਲਾ, ਮਹਿੰਦਰ ਪਾਲ ਸਿੰਘ ਗੁਰੂਸਰ ਅੰਮ੍ਰਿਤਪਾਲ ਸਿੰਘ, ਬੂਟਾ ਸਿੰਘ ਗਰੇਵਾਲ, ਮਨੋਹਰ ਲਾਲ ਅਤੇਆਸ਼ੂ ਮਿੱਤਲ,ਇੰਦਰਜੀਤ ਸਿੰਘ ਮੁੱਲਾਂਪੁਰ ਹਾਜ਼ਰ ਸਨ।1
- Post by Sajadahmed sajadahmed1
- Post by माता आशु दरबार1
- santosh plumber Ludhiana1
- ਹੁਸ਼ਿਆਰਪੁਰ, ਗੜਸ਼ੰਕਰ (ਅਸ਼ਵਨੀ ਸ਼ਰਮਾ) ਬੀਤ ਦੇ ਸਾਰੇ ਪਿੰਡਾਂ ਦੇ ਨਿਵਾਸੀਆਂ ਨੂੰ ਐਂਟੀ ਟੈਕਸ ਦੀ ਛੋਟ ਦੀ ਮੰਗ ਨੂੰ ਲੈ ਕੇ ਤੇ ਪਾਸ ਦੀ ਜਗ੍ਹਾ ਆਧਾਰ ਕਾਰਡ ਤੇ ਐਂਟਰੀ ਟੈਕਸ ਦੀ ਛੋਟ ਦੇਣ ਦੀ ਮੰਗ ਨੂੰ ਲੈਕੇ । ਸਾਰੇ ਬੀਤ ਨਿਵਾਸੀਆਂ ਨੂੰ ਕੱਲ 1 ਅਪ੍ਰੈਲ ਨੂੰ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਦਵਾਰਾ ਕੱਲ 10 ਵਜੇ ਕੋਕੋਵਾਲ ਮਜਾਰੀ ਹਿਮਾਚਲ ਬਾਰਡਰ ਤੇ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ।1