ਅਮਰੀਕਾ ਦੇ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਬੁਰਜ ਗਲੋਬਲ ਐਵਾਰਡ ਨਾਲ ਸਨਮਾਨਿਤ ਵਾਸ਼ਿੰਗਟਨ 31 ਮਾਰਚ ਗੌਰਵ ਮੜੀਆ ਵਾਸ਼ਿੰਗਟਨ ਡੀ.ਸੀ 'ਚਵੱਕਾਰੀ ਬੁਰਜ ਗਲੋਬਲ ਨਾਂ ਦੀ ਸੰਸਥਾ ਵੱਲੋਂ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੂੰ ਬੁਰਜ ਗਲੋਬਲ ਐਵਾਰਡ ਦੇ ਨਾਲ ਨਾਮਜ਼ਦ ਕੀਤਾ ਗਿਆ ਹੈ। ਇਸ ਵੱਕਾਰੀ ਬੁਰਜ ਗਲੋਬਲ ਨਾਂ ਦੀ ਸੰਸਥਾ ਵੱਲੋਂ ਦੁਨੀਆ ਭਰ ਦੇ 100ਵੇਂ ਅਵਾਰਡ ਸਮਾਰੋਹ ਵਿਚ ਅਟਾਰਨੀ ਜਸਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ, ਜੋ ਨਿਊਜਰਸੀ ਦੇ ਰਾਜਪਾਲ ਦੇ ਮੁੱਖ ਸਲਾਹਕਾਰ ਵੀ ਹਨ। ਜਸਪ੍ਰੀਤ ਨੂੰ ਅਮਰੀਕਾ ਦੇ ਇੱਕ ਪ੍ਰਸਿੱਧ ਸਹੀ ਕਾਨੂੰਨੀ ਖੇਤਰਾਂ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਤੇ ਕਾਨੂੰਨੀ ਮਾਹਰ ਹੋਣ ਦੇ ਬਦਲੇ ਬੁਰਜ ਗਲੋਬਲ ਐਵਾਰਡ ਦਾ ਪੁਰਸਕਾਰ ਦਿੱਤਾ ਗਿਆ। ਇਹ ਪਾਵਰ ਗਲੋਬਲ ਸੰਸਥਾ ਵਪਾਰ, ਲੀਡਰਸ਼ਿਪ, ਨਵੀਨਤਾ ਅਤੇ ਸਮਾਜ ਵਿਚ ਸੇਵਾ ਨਾਲ ਸਬੰਧਤ ਵੱਖ-ਵੱਖ ਖੇਤਰਾਂ ਵਿੱਚ ਵਿਸ਼ਵ ਭਰ ਦੇ ਉੱਤਮ ਲੋਕਾਂ ਨੂੰ ਸਨਮਾਨਿਤ ਕਰਦੀ ਹੈ। ਅਮਰੀਕਾ ਦੇ ਉੱਘੇ ਸਿੱਖ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੂੰ ਇਹ ਗਲੋਬਲ ਅਵਾਰਡ ਉਹਨਾਂ ਦੀ ਕਾਨੂੰਨੀ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਅਤੇ ਉਹਨਾਂ ਦੇ ਲੀਡਰਸ਼ਿਪ ਗੁਣਾਂ ਕਾਰਨ ਦਿੱਤਾ ਗਿਆ।ਇਹ ਅਵਾਰਡ ਸਮਾਰੋਹ ਵਾਸ਼ਿੰਗਟਨ ਡੀ.ਸੀ. ਯੂ.ਐਸ.ਏ. ਵਿੱਚ ਬੀਤੇਂ ਦਿਨ ਆਯੋਜਿਤ ਕੀਤਾ ਗਿਆ। ਜਿਸ ਵਿੱਚ ਦੁਨੀਆ ਭਰ ਦੇ ਕਾਰੋਬਾਰੀ ਨੇਤਾਵਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।ਉਹਨਾਂ ਨੂੰ ਇਹ ਪੁਰਸਕਾਰ ਕਲੱਬ ਨੈੱਟਵਰਕ ਵਰਲਡਵਾਈਡ ਦੇ ਸੰਸਥਾਪਕ ਅਤੇ ਸੀ.ਈ.ੳ ਡਾ: ਤਾਰਿਕ ਅਹਿਮਦ ਨਿਜ਼ਾਮੀ ਅਤੇ ਮੈਨਜਿੰਗ ਸੀ.ਈ.ੳ ਸਾਰਾਹ ਡੇਂਗ ਦੁਆਰਾ ਪ੍ਰਦਾਨ ਕੀਤਾ ਗਿਆ।

- ਥਾਣਾ ਕੋਤਵਾਲੀ ਪੁਲਿਸ ਵਲੋਂ ਥਾਣਾ ਮੁੱਖੀ ਹਰਦੀਪ ਸਿੰਘ ਦੀ ਅਗਵਾਈ ਕਪੂਰਥਲਾ ਕਰਤਾਰਪੁਰ ਰੋਡ ਤੇ ਲਗਾਇਆ ਗਿਆ ਵਿਸ਼ੇਸ ਨਾਕਾ ਤੇ ਕੀਤੀ ਵਾਹਨਾਂ ਦੀ ਚੈਕਿੰਗ1
- ਕਪੂਰਥਲਾ 30 ਮਾਰਚ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਮੋਬਾਈਲ ਸ਼ੋਪ ਤੇ ਚੋਰਾਂ ਨੇ ਲੱਖਾਂ ਰੁਪਏ ਦੀ ਕੀਤੀ ਚੋਰੀ,ਚੋਰ ਫੜੇ ਜਾਨ ਤੇ ਪੀੜਿਤ ਦੁਕਾਨਦਾਰ ਨਾਲ ਚੋਰਾਂ ਦਾ ਰਾਜੀਨਾਮਾ ਕਰਵਾਉਣ ਦੀ ਜਿਦ ਤੇ ਅੜੇ ਕੁਝ ਮੋਹਤਬਰ, ਪੀੜਿਤ ਦੁਕਾਨਦਾਰ ਪਰਿਵਾਰ ਸਮੇਤ ਹੋਇਆ ਐਸ ਐਸ ਪੀ ਕੋਲ ਪੇਸ਼ ਐਂਕਰ - ਨਡਾਲਾ ਵਿਖੇ ਵਿਨੋਦ ਕੁਮਾਰ ਪੁੱਤਰ ਦੇਵਰਾਜ ਵਾਸੀ ਨਡਾਲਾ ਦੀ ਇੱਕ ਮੋਬਾਈਲ ਸ਼ੋਪ ਤੇ ਚੋਰਾਂ ਵਲੋਂ ਲੱਖਾਂ ਰੁਪਏ ਦਾ ਮਾਲ ਚੋਰੀ ਕੀਤਾ ਗਿਆ ਜਦੋ ਪੀੜਿਤ ਨੂੰ ਚੋਰਾਂ ਦਾ ਪਤਾ ਲਗਾ ਤੇ ਮੌਕੇ ਤੇ ਕੁੱਝ ਮੋਹਤਬਰ ਅਤੇ ਚੋਂਕੀ ਵਲੋਂ ਰਾਜੀਨਾਮੇ ਦਾ ਦਬਾਅ ਪਾਇਆ ਗਿਆ ਪ੍ਰੰਤੂ ਪੀੜਿਤ ਪਰਿਵਾਰ ਨੇ ਰਾਜੀਨਾਮੇ ਦੀ ਸ਼ਰਤ ਨਾ ਮਨ ਦੇ ਹੋਏ ਐਸ ਐਸ ਪੀ ਕਪੂਰਥਲਾ ਕੋਲ ਦੋਸ਼ੀਆਂ ਤੇ ਪਰਚਾ ਦੇਣ ਦੀ ਮੰਗ ਰੱਖੀ ਐਸ ਐਸ ਪੀ ਗੌਰਵ ਤੂਰਾ ਨੇ ਮਾਮਲੇ ਦੀ ਜਾਂਚ ਦੀ ਜਾਮੇਵਾਰੀ ਡੀ ਐਸ ਪੀ ਸਬ ਡਿਵੀਜਨ ਭੁਲੱਥ ਕਰਨੈਲ ਸਿੰਘ ਨੂੰ ਸੌਂਪ ਦਿੱਤੀ ਹੈ4
- Post by ਜਸਕਰਨ ਸਿੰਘ1
- ਮੋਗਾ ਦੀ ਦਾਣਾ ਮੰਡੀ ‘ਚ 4 ਅਪ੍ਰੈਲ ਨੂੰ AAP ਦੀ ਮਹਾਰੈਲੀ — Bhagwant Mann ਤੇ Arvind Kejriwal ਕਰਨਗੇ ਸੰਬੋਧਨ1
- ਪਿਛਲੇ ਪੰਜ ਸਾਲਾਂ ਤੋਂ ਪਸ਼ੂ ਸਰਕਾਰੀ ਡਾਕਟਰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਚੈੱਕ ਅਪ ਕਰਨ ਦੇ ਲਈ ਨਹੀਂ ਜਾ ਰਹੇ1
- ਪੀ.ਓ ਸਟਾਫ ਪੁਲਿਸ ਅੰਮ੍ਰਿਤਸਰ ਨੇ ਮਾਨਯੋਗ ਅਦਾਲਤ ਵੱਲੋਂ ਚੋਰੀ ਦੇ ਕੇਸ ਚ ਭ'ਗੌ'ੜਾ ਕਰਾਰ ਦਿੱਤੇ ਦੋ'ਸ਼ੀ ਨੂੰ ਕੀਤਾ ਕਾਬੂ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ... #fastwaypunjabnews #amritsar #everyonehighlights #viralvideoシ #vlog #TopFans #helpingothers #PunjabPolice #reelschallenge #vloger1
- ਇਰਾਨ-ਇਜ਼ਰਾਈਲ ਜੰਗ ਦਾ ਅਸਰ ਹੁਣ ਗੁਰੂ ਘਰ ਦੇ ਸਰੋਪਿਆਂ 'ਤੇ: ਕੈਮੀਕਲ ਦੀ ਸਪਲਾਈ ਰੁਕਣ ਕਾਰਨ ਪੈਦਾ ਹੋਇਆ ਸੰਕਟ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦਾ ਖੁਲਾਸਾ: 1 ਲੱਖ ਮੀਟਰ ਦੇ ਆਰਡਰ ਦੇ ਮੁਕਾਬਲੇ ਮਿਲਿਆ ਸਿਰਫ 19 ਹਜ਼ਾਰ ਮੀਟਰ ਕੱਪੜਾ। ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ। ਜਿੱਥੇ ਦੇਸ਼-ਵਿਦੇਸ਼ ਦੇ ਹਾਲਾਤਾਂ ਦਾ ਅਸਰ ਅਕਸਰ ਵਪਾਰ 'ਤੇ ਪੈਂਦਾ ਹੈ, ਉੱਥੇ ਹੀ ਹੁਣ ਇਰਾਨ ਵਿੱਚ ਚੱਲ ਰਹੀ ਜੰਗ ਦਾ ਸਿੱਧਾ ਅਸਰ ਗੁਰੂ ਘਰਾਂ ਵਿੱਚ ਦਿੱਤੇ ਜਾਣ ਵਾਲੇ ਸਰੋਪਿਆਂ ਦੀ ਸਪਲਾਈ 'ਤੇ ਦੇਖਣ ਨੂੰ ਮਿਲ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਾਗੇੜਾ ਨੇ ਇਸ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਸ੍ਰੀ ਧਾਗੇੜਾ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ, ਜਿਸ ਉਪਰੰਤ ਸੰਗਤ ਨੂੰ ਗੁਰੂ ਦੀ ਬਖਸ਼ਿਸ਼ ਵਜੋਂ ਸਰੋਪਾ ਭੇਟ ਕੀਤਾ ਜਾਂਦਾ ਹੈ। ਸਿਰਫ਼ ਸ੍ਰੀ ਦਰਬਾਰ ਸਾਹਿਬ ਹੀ ਨਹੀਂ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹੋਰਨਾਂ ਗੁਰਦੁਆਰਾ ਸਾਹਿਬਾਨ ਲਈ ਵੀ ਸਰੋਪਿਆਂ ਦੀ ਸਪਲਾਈ ਇੱਥੋਂ ਹੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਲ ਦੇ ਅਖੀਰਲੇ ਦਿਨਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਇੱਕ ਫਰਮ ਨੂੰ 1 ਲੱਖ ਮੀਟਰ ਕੱਪੜੇ ਦਾ ਆਰਡਰ ਦਿੱਤਾ ਗਿਆ ਸੀ। ਪਰ ਫਰਮ ਵੱਲੋਂ ਹੁਣ ਤੱਕ ਸਿਰਫ਼ 19,000 ਮੀਟਰ ਕੱਪੜਾ ਹੀ ਮੁਹੱਈਆ ਕਰਵਾਇਆ ਗਿਆ ਹੈ। ਫਰਮ ਅਨੁਸਾਰ, ਸਰੋਪਾ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਵਰਤਿਆ ਜਾਣ ਵਾਲਾ ਖ਼ਾਸ 'ਕੈਮੀਕਲ' ਇਰਾਨ ਤੋਂ ਆਉਂਦਾ ਹੈ, ਜੋ ਕਿ ਜੰਗ ਕਾਰਨ ਫਿਲਹਾਲ ਬੰਦ ਹੋ ਚੁੱਕਾ ਹੈ। ਇਸ ਕਾਰਨ ਫਰਮ ਨੇ ਪੂਰਾ ਆਰਡਰ ਵੇਲੇ ਸਿਰ ਦੇਣ ਵਿੱਚ ਅਸਮਰਥਾ ਪ੍ਰਗਟਾਈ ਹੈ। ਮੈਨੇਜਰ ਸਾਹਿਬ ਨੇ ਸਪੱਸ਼ਟ ਕੀਤਾ ਕਿ ਭਾਵੇਂ ਲੰਗਰ ਅਤੇ ਸੰਗਤ ਦੀ ਆਮਦ 'ਤੇ ਕੋਈ ਅਸਰ ਨਹੀਂ ਹੈ, ਪਰ ਸਰੋਪਿਆਂ ਦੀ ਘਾਟ ਇੱਕ ਚੁਣੌਤੀ ਬਣ ਗਈ ਹੈ। ਫਿਰ ਵੀ ਪ੍ਰਬੰਧਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੌਜੂਦ ਸਟਾਕ ਰਾਹੀਂ ਸੰਗਤ ਨੂੰ ਬਖਸ਼ਿਸ਼ ਦੇ ਰੂਪ ਵਿੱਚ ਸਰੋਪਾ ਦੇਣ ਦੀ ਮਰਯਾਦਾ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ। ਉਨ੍ਹਾਂ ਅਖੀਰ ਵਿੱਚ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ' ਨਾਲ ਆਪਣੀ ਗੱਲ ਸਮਾਪਤ ਕੀਤੀ।1
- Post by ਜਸਕਰਨ ਸਿੰਘ1